ਭਾਗ 38 ਸੂਰਾ ਸੋ
ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਸੰਤ ਜਰਨੈਲ ਸਿੰਘ
ਖ਼ਾਲਸਾ ਭਿੰਡਰਾਂ ਵਾਲਿਆਂ ਨੂੰ ਮਰ ਗਿਆ ਕੌਣ ਕਹਿੰਦਾ ਹੈ? ਉਹ ਅੱਜ ਵੀ ਜੀਵਤ ਹੈ। ਰਹਿੰਦੀ ਦੁਨੀਆ ਤੱਕ ਉਹ ਬਹਾਦਰ
ਸੂਰਮਿਆ ਵਿੱਚ ਜੂਝਦੇ ਰਹਿਣਗੇ। ਘਰ-ਘਰ ਵਿੱਚ ਹਰ ਨਰ ਮਾਦਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ
ਵਾਲਿਆਂ ਦੇ ਪ੍ਰੇਮੀ ਹਨ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ 80% ਲੋਕਾਂ ਦੇ ਮਨ ਵਿੱਚ
ਧੜਕਦੇ ਹਨ। ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਲਈ ਤਾਜ਼ਾ ਰੱਖਣ ਲਈ ਲੋਕਾਂ ਨੇ ਘਰਾਂ, ਗੱਡੀਆਂ, ਦਿਲਾਂ ਵਿੱਚ ਫ਼ੋਟੋ
ਨੂੰ ਰੱਖਿਆ ਹੋਇਆ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਅੱਖਾਂ, ਚਿਹਰੇ ਸਰੀਰ ਨੂੰ
ਦੇਖ ਕੇ ਮਨ ਚਾਰਜ ਦਲੇਰ ਸ਼ਕਤੀਸ਼ਾਲੀ ਹੁੰਦਾ ਹੈ। ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ॥ ਸੰਤ
ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੂੰ ਸੁਣਨ ਲਈ ਕਦੇ ਭਾਰੀ ਇਕੱਠ ਨਹੀਂ ਹੋਇਆ ਸੀ। ਪਰ
ਜਦੋਂ ਹਰਿਮੰਦਰ ਸਾਹਿਬ 'ਤੇ ਅਟੈਕ ਦੇ ਨਾਲ ਹੀ 60 ਤੋਂ ਵੀ ਵੱਧ
ਗੁਰਦੁਆਰਿਆਂ ਦੀ ਤਲਾਸ਼ੀ ਸਰਕਾਰ ਨੇ ਲਈ ਸੀ। ਇਹ ਹੋਣ ਪਿੱਛੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ
ਵਾਲਿਆਂ ਦੀਆਂ ਰੀਕੋਡਿੰਗ ਦੇ ਇਮਾਨਦਾਰ, ਸੱਚੇ, ਸੂਚੇ ਬਿਚਾਰ ਸੁਣਨ ਕਰਕੇ ਲੋਕਾਂ ਵਿੱਚ ਜੀਵਤ ਹਨ। ਕਿਸੇ
ਨੂੰ ਵੀ ਸੁਰਤ ਤਾਂ ਉਦੋਂ ਆਉਂਦੀਆਂ ਹੈ। ਜਦੋਂ ਛਿੱਤਰ ਪੈਂਦੇ ਹਨ ਤੇ ਸਾਰੇ ਰਸਤੇ ਬੰਦ ਹੋ ਜਾਂਦੇ
ਹਨ। ਕਈ ਸੂਰਮੇ ਬਣ ਕੇ ਲੜਦੇ ਹਨ। 1984 ਜੂਨ 1 ਤੋਂ ਲੈ ਕੇ ਜੂਨ 6, 7. 8, 9 ਹਰਿਮੰਦਰ ਸਾਹਿਬ
ਵੱਲ ਕਾਂਗਰਸ ਸਰਕਾਰ ਦੀ ਫ਼ੌਜ ਵੱਲੋਂ ਗੋਲੀਆਂ, ਬੰਬ, ਤੋਪਾਂ ਚੱਲਦੀਆਂ ਰਹੀਆਂ। ਅਕਾਲ ਤਖ਼ਤ ਨੂੰ ਢੇਰੀ ਕਰ
ਦਿੱਤਾ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੇ ਕਿਹਾ ਹੈ, “ ਜੇ ਹਰਿਮੰਦਰ ਸਾਹਿਬ
ਵਿਚ ਫ਼ੌਜ ਨੇ ਅਟੈਕ ਕਰ ਦਿੱਤਾ। ਫ਼ੌਜ ਅੰਦਰ ਵੜ ਗਈ। ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। “ ਖ਼ਾਲਿਸਤਾਨ ਤਾਂ ਹਰ
ਸਿੱਖ ਦੇ ਅੰਦਰ ਹੈ। ਸਿੱਖ ਗ਼ਰੀਬਾਂ ਦਾ ਰਾਖਾ, ਦਾਨੀ, ਦਿਆਲੂ ਹੋਵੇ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ
ਬਚਨਾਂ ‘ਤੇ ਚੱਲਣ ਵਾਲਾ ਹੋਵੇ। ਸਿੱਖ ਅੰਮ੍ਰਿਤਧਾਰੀ ਪੰਚ ਕਕਾਰਾਂ ਕੜਾ, ਕੰਘਾ, ਕਿਰਪਾਨ, ਕਛਹਿਰਾ, ਕੇਸਾਂ ਦਾ ਧਾਰਨੀ
ਹੋਵੇ। ਸਿੱਖ ਨਸ਼ੇੜੀ, ਬਲਾਤਕਾਰੀ, ਵਿਹਲੜ, ਗੁੰਡਾ ਨਾ ਹੋਵੇ। 15 ਮਈ 1984 ਨੂੰ ਭਾਰਤੀ ਫ਼ੌਜੀਆਂ ਦੇ
ਹਰਿਮੰਦਰ ਸਾਹਿਬ ਨੂੰ ਘੇਰਨ ਦਾ ਪਤਾ ਲੱਗ ਗਿਆ ਸੀ। 25 ਮਈ 1984 ਨੂੰ ਹਰਿਮੰਦਰ ਸਾਹਿਬ ਘੇਰ ਲਿਆ
ਸੀ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੇ ਭਾਰਤੀ ਫ਼ੌਜ ਨੂੰ 1 ਜੂਨ ਤੋਂ 6 ਜੂਨ 1984
ਨੂੰ 6 ਦਿਨ ਤੱਕ ਹਰਿਮੰਦਰ ਸਾਹਿਬ ਵਿਚ ਨਹੀਂ ਵੜਨ ਦਿੱਤਾ। ਟੌਹੜਾ, ਬਲਵੰਤ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਹਰਚਰਨ ਸਿੰਘ
ਲੌਂਗੋਵਾਲ ਨੇ ਇੱਕ ਲੱਖ ਦੇ ਕਰੀਬ ਪਬਲਿਕ ਫ਼ੌਜੀ, ਸੰਗਤ ਮਰਾਏ, ਜ਼ਖ਼ਮੀ ਕਰਾ ਦਿੱਤੇ। ਕਈ 7 ਜੂਨ 1984 ਨੂੰ ਹਰਿਮੰਦਰ
ਸਾਹਿਬ ਵਿਚੋਂ ਹੱਥ ਖੜੇ ਕਰਕੇ ਟੌਹੜਾ, ਬਲਵੰਤ ਸਿੰਘ ਦੂਜਾ, ਬਲਵੰਤ ਸਿੰਘ ਰਾਮੂਵਾਲੀਆ, ਹਰਚਰਨ ਸਿੰਘ
ਲੌਂਗੋਵਾਲ ਤੇ ਭਿੰਡਰਾਂ ਵਾਲਿਆਂ ਦੇ ਨਜ਼ਦੀਕੀ ਹਰਮੰਦਰ ਸਿੰਘ ਸੰਧੂ ਵਰਗੇ ਗਦਾਰ ਬਾਹਰ ਆ ਗਏ। ਬਲਵੰਤ
ਸਿੰਘ ਦੂਜਾ ਖ਼ਜ਼ਾਨਾ ਮੰਤਰੀ ਸੀ, ਬਲਵੰਤ ਸਿੰਘ ਰਾਮੂਵਾਲੀਆ ਸੀ। ਬਚਨ ਕਰੇ ਖਿਸਕ ਜਾਏ.
ਸਿੱਖ ਨਹੀਂ ਹੋ ਸਕਦਾ। ਟੌਹੜਾ, ਬਲਵੰਤ ਸਿੰਘ ਦੂਜਾ, ਬਲਵੰਤ ਸਿੰਘ ਰਾਮੂਵਾਲੀਆ, ਹਰਚਰਨ ਸਿੰਘ
ਲੌਂਗੋਵਾਲ ਨੇ ਆਪ ਹੀ ਮੋਰਚਾ ਲਵਾਇਆ ਸੀ। ਆਪ ਹੀ ਇੰਦਰਾ ਨੂੰ ਕਹਿੰਦੇ, “ ਸੰਤ ਜਰਨੈਲ ਸਿੰਘ
ਖ਼ਾਲਸਾ ਭਿੰਡਰਾਂ ਵਾਲਾ ਸਾਡੇ ਹੱਥਾਂ ਵਿੱਚੋਂ ਨਿਕਲ ਗਿਆ ਹੈ। ਹੁਣ ਹਰਿਮੰਦਰ ਸਾਹਿਬ ਅਕਾਲ ਤਖ਼ਤ
ਵਿਚੋਂ ਨਹੀਂ ਨਿਕਲਦਾ। ਬੰਦੇ ਮਾਰੀ ਜਾਂਦਾ ਹੈ। “ ਪਰ ਟੌਹੜਾ, ਬਲਵੰਤ ਸਿੰਘ ਦੂਜਾ, ਬਲਵੰਤ ਸਿੰਘ ਰਾਮੂਵਾਲੀਆ, ਹਰਚਰਨ ਸਿੰਘ
ਲੌਂਗੋਵਾਲ, ਬੱਬਰ ਖ਼ਾਲਸਾ, ਫੈਡਰੇਸ਼ਨ, ਪੁਲਿਸ ਵਾਲੇ ਬੰਦੇ ਮਾਰੀ, ਲੁੱਟੀ ਜਾਂਦੇ ਸਨ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਸਿਰ ਲੱਗੀ ਜਾਂਦੇ ਸਨ। https://www.youtube.com/watch?v=ulAWFvZMyxA
ਮੂਵੀ ਵਿੱਚ ਭਿੰਡਰਾਂ ਵਾਲਿਆਂ ਦੇ ਨਜ਼ਦੀਕੀ ਹਰਮੰਦਰ
ਸਿੰਘ ਸੰਧੂ ਅੰਗਰੇਜ਼ੀ ਤੋਂ ਪੰਜਾਬੀ ਕਰਦਾ ਸੀ। ਬਿਲਕੁਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ
ਵਾਲਿਆਂ ਦੇ ਨਜ਼ਦੀਕੀ ਬੰਦਾ ਹਰਮੰਦਰ ਸਿੰਘ ਸੰਧੂ ਸੀ। ਜਿਸ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ
ਭਿੰਡਰਾਂ ਵਾਲਿਆਂ ਦੇ ਹਰ ਫ਼ੈਸਲੇ ਦਾ ਪਤਾ ਸੀ। ਜਿਵੇਂ ਚੰਦਨ ਨਾਲ ਲੱਗ ਕੇ ਬਾਂਸ ਵਿੱਚ ਸੁਗੰਧੀ ਨਹੀਂ
ਆਉਂਦੀ। ਐਸਾ ਹੀ ਹਰਮੰਦਰ ਸਿੰਘ ਸੰਧੂ ਸੀ। ਜਾਨ ਤਾਂ ਆਪਣੀ ਬਚਾਈ ਹੀ ਸੀ, ਸੰਤ ਜੀ ਦੇ ਸਾਰੇ
ਭੇਤ ਬਕ ਦਿੱਤੇ। ਹੁਣ ਹੋਰ ਇੰਨਾ ਵਿੱਚੋਂ ਵੀ ਇਹੀ ਕਰ ਸਹੇ ਹਨ। ਜੋ 7 ਜੂਨ ਨੂੰ ਵੀ ਬਚ ਗਏ ਸਨ।
ਇੰਨਾ ਹੀ ਨਹੀਂ ਬਹੁਤ ਸਾਰੀਆਂ ਗੁਪਤ ਗੱਲਾਂ ਸਰਕਾਰ ਨੂੰ ਦੱਸੀਆਂ। ਗੁਪਤ ਥਾਵਾਂ ‘ਤੇ ਪਿਆ ਸੋਨਾ, ਪੈਸਾ, ਅਸਲਾ ਫੜਾ ਦਿੱਤਾ।
ਟੌਹੜਾ, ਬਲਵੰਤ ਸਿੰਘ ਰਾਮੂਵਾਲੇ, ਹਰਚਰਨ ਸਿੰਘ ਲੌਂਗੋਵਾਲ ਨੇ ਸਿੱਖ ਲਾਇਬ੍ਰੇਰੀ ਸਰਕਾਰ
ਨੂੰ ਚੱਕਾ ਦਿੱਤੀ। ਜਿਸ ਵਿੱਚ ਸੈਂਕੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਨ। ਕਦੇ ਵੀ ਸਕੇ ਪੁੱਤ ਦਾ ਵੀ
ਭਰੋਸਾ ਮੱਤ ਕਰੋ। ਜੋ ਜਿੰਨਾ ਵੱਧ ਨੇੜੇ ਹੋਵੇਗਾ, ਉਸੇ ਨੂੰ ਪਤਾ ਹੈ ਜੜਾ ਕਿਥੇ ਤੱਕ ਕਿੰਨੀਆਂ ਡੂੰਘੀਆਂ
ਹਨ? ਦਾਤੀ ਕਿਥੇ ਪੈਣੀ ਹੈ? ਅੱਜ ਜੋ ਆਪ ਨੂੰ
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਜਥੇ ਦੇ ਮੰਨਦੇ ਹਨ। ਉਹ ਹੰਕਾਰੀ ਬਹੁਤ ਹਨ। ਗੁਣ
ਕੋਈ ਦਿਸਦਾ ਨਹੀਂ ਹੈ। ਕਹਿਣੀ ਕਰਨੀ ਵਿੱਚ ਕੋਈ ਗੱਲ ਨਹੀਂ ਹੈ। ਹਰਿਮੰਦਰ ਸਾਹਿਬ ਵਿਚ ਫ਼ੌਜ ਦੇ ਅਟੈਕ
ਪਿਛੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੂੰ ਦਮਦਮੀ ਟਕਸਾਲ ਵਾਲੇ ਗਦਾਰਾਂ ਨੇ ਧੋਖਾ ਦਿੱਤਾ। ਉਹ ਭਗੋੜਾ ਹੋ ਗਏ। ਬਹੁਤ ਸਾਰੇ ਦਮਦਮੀ
ਟਕਸਾਲ ਵਾਲੇ ਸਿੰਘ ਧੂੰਦੇ, ਰੱਧਾਵੇ, ਦਰਸ਼ਨ ਸਿੰਘ ਮੱਲੇ ਵਾਲਾ ਹੋਰ ਬਥੇਰੇ ਫੌਜ ਦੀਆਂ ਵਰਦੀਆ ਗਿਆ
ਵਿਚੋਂ ਹਨੇਰੇ ਦੀ ਆੜ ਵਿੱਚ ਅਕਾਲ ਤਖਤ ਦੇ ਪਿਛਉ ਦੀ ਹਰਿਮੰਦਰ ਸਾਹਿਬ ਛੱਡ ਕੇ ਭੱਜ ਗਏ।
ਜਿਵੇਂ ਭਾਈ ਮੋਹਕਮ
ਸਿੰਘ ਵੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਵਿਚੋਂ ਖਿਸਕ ਗਿਆ ਸੀ। ਸਿਖਾ ਦੀ ਬਹਾਦਰੀ ਦੀਆਂ ਗੱਲਾਂ
ਕਰਦਿਆਂ, ਇਸ ਨੂੰ ਭੋਰਾ ਸ਼ਰਮ ਨਹੀਂ ਆਉਂਦੀ। ਇਹ ਵੀ ਟਕਸਾਲ ਦੀ ਗੱਦੀ ਲਈ ਲੜਦਾ ਹੈ। ਇਹ ਆਪ ਦੀ ਅਸਲੀਅਤ
ਜਾਗੋ ਵਾਲੇ ਨੂੰ True story of sant
Bhindranwalepart 11 ਦੇ ਅਖੀਰ ਵਿੱਚ
ਮੋਹਕਮ ਸਿੰਘ ਜੋ ਸਿੰਘ ਕਹਾਉਣ ਦੇ ਕਾਬਲ ਨਹੀਂ ਹੈ, ਇਹ ਗ਼ੱਦਾਰ ਦੱਸਦਾ ਹੈ, “ ਸੰਤ ਜਰਨੈਲ ਸਿੰਘ
ਖ਼ਾਲਸਾ ਭਿੰਡਰਾਂ ਵਾਲਿਆਂ ਨੇ ਗਲੇ ਵਿੱਚ ਹਜ਼ੂਰੀਆ ਪਾ ਕੇ ਕਿਹਾ,’ ਜਿਸ ਨੇ ਨਹੀਂ ਲੜਨਾ, ਉਹ ਜਾ ਸਕਦੇ ਹਨ।
ਜੇ ਮੇਰੇ ਕੋਲੋਂ ਕੋਈ ਗ਼ਲਤ ਗੱਲ ਕਹੀ ਗਈ ਹੋਵੇ, ਮੈਨੂੰ ਮੁਆਫ਼ ਕਰਨਾ। ‘ ਮੋਰਚਿਆਂ ਵਿੱਚ ਜੋ
ਡਟੇ ਸਨ। ਉਹ ਸਵੇਗ ਸਿੰਘ ਸਬ ਤੋਂ ਮੂਹਰੇ ਸਨ। ਫੈਡਰੇਸ਼ਨ ਵਾਲੇ ਅਕਾਲ ਰਿਸਟਹਾਊਸ ਵਿੱਚ ਤਣੇ ਹੋਏ
ਸਨ। ਬਾਬਾ ਅਟੱਲ ਬੱਬਰ ਖ਼ਾਲਸਾ, ਲੰਗਰ ਹਾਲ ‘ਤੇ ਬਾਬਾ ਠਾੜਾ ਸਿੰਘ, ਰਾਮ ਸਿੰਘ ਜਥੇਦਾਰ, ਦੋ ਬੁਰਜੀਆਂ ਕੋਲ ਰਾਮਗੜ੍ਹੀਆਂ
ਵਾਲਾ ਬੁੰਗੇ ‘ਤੇ ਭਾਈ ਦਲਜੀਤ ਸਿੰਘ, ਸਵਰਨ ਸਿੰਘ, ਕੁਲਦੀਪ ਸਿੰਗ ਰਾਗੀ
ਸਨ। ਭਾਈ ਅਜੀਤ ਸਿੰਘ, ਸੁਜਾਨ ਸਿੰਘ ਹੋਰ ਸਾਬਕਾ ਫ਼ੌਜੀ ਡਟ ਹੋਏ ਸਨ। ਮੈਂ ਲੜਾਈ
ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੇਰਾ ਗਰੁੱਪ ਪ੍ਰਚਾਰ ਤੇ ਗੁਰਬਾਣੀ ਪੜ੍ਹਨ ਵਾਲਾ ਸੀ। ਭਾਈ ਦਲਵੀਰ
ਸਿੰਘ ਦੇ ਕਹਿਣ ਤੇ ਆਪਣੇ ਸਾਥੀਆਂ ਨਾਲ 5 ਜੂਨ ਰਾਤ ਦੇ ਹਨੇਰੇ ਨੂੰ ਅਕਾਲ ਤਖ਼ਤ ਦੇ ਪਿੱਛੋਂ ਆਟਾ
ਮੰਡੀ ਵੱਲ ਦੀ ਨਿਕਲਣ ਲੱਗੇ ਤਾਂ ਮੋਰਚੇ ‘ਤੇ ਡਟੇ ਹੋਏ ਭਾਈ ਉੱਜਲ ਸਿੰਘ ਤੇ ਮਾਂਹਾਂ ਸਿੰਘ ਤੇ
ਹੋਰ ਸਿੰਘਾ ਨੇ ਕਿਹਾ, ‘ ਇਸ ਤੋਂ ਅੱਗੇ ਨਾ
ਜਾਣਾ, ਉੱਥੇ 10, 15 ਸਿੰਘ ਸ਼ਹੀਦ ਹੋਏ ਪਏ ਹਨ। ਫ਼ੌਜ ਦੀਆਂ ਗੋਲੀਆਂ ਉੱਥੇ
ਆ ਰਹੀਆਂ ਹਨ। ‘ ਸਿੰਘਾ ਦੀਆਂ ਲਾਸ਼ਾਂ ਲਿਤਾੜ ਕੇ ਭਾਵ ਮਰੇ ਸਿੰਘ ਛੱਡ ਕੇ
ਭੱਜ ਕੇ ਲੁੱਕਦੇ-ਛੁੱਪਦੇ ਨਿਕਲ ਗਏ। ਅਸੀਂ ਜਾ ਕੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦੇ ਨਾਲ ਲਗਦੇ
ਪੱਪੂ ਦੇ ਚੁਬਾਰੇ ਵਿੱਚ ਲੁੱਕ ਗਏ। ਦੂਰੋਂ ਚੁਬਾਰੇ ਵਿੱਚੋਂ ਫ਼ੌਜ ਦੀ 9 ਵਜੇ ਰਾਤ ਨੂੰ ਆਏ ਟੈਂਕਾਂ
ਵਾਲੀ ਕਾਰਵਾਈ, ਲਾਇਬ੍ਰੇਰੀ ਵਿੱਚ ਅੱਗ ਲੱਗੀ ਦੇਖਦੇ ਰਹੇ ਸੀ। ਸੰਤ
ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਜੱਟ ਲੜੇ ਹਨ। ਸਿਖਾ ਦੀ ਆਨ-ਸ਼ਾਨ ਕਾਇਮ ਰੱਖੀ। ਸੰਤ ਜਰਨੈਲ
ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਅੱਗੇ ਲੋਕਾਂ ਦਾ ਸਿਰ ਝੁਕਦਾ ਰਹੇਗਾ। “ ਇਹ ਮੋਹਕਮ ਸਿੰਘ ਆਪ ਕਿਰਪਾਨ ਪਾ ਕੇ ਪੱਗ ਵਾਲਾ ਹੋ ਕੇ, ਖੁਸਰਿਆਂ ਵਾਂਗ ਆਪ
ਸਿੱਖ ਕੌਮ ਨੂੰ ਪਿੱਠ ਦੇ ਗਿਆ। ਸਿੱਖ ਧਰਮ ਵਿੱਚ ਜੋ ਜੋ ਸੰਤ ਹੈ, ਉਹ ਸਿਪਾਹੀ ਵੀ ਹੈ।
ਹੁਣ ਆਪੇ ਸੋਚੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਆਪਦੇ ਜਥੇ ਦੇ ਬੰਦੇ ਹੀ ਸਾਥ
ਛੱਡ ਗਏ ਸਨ। ਹੋਰ ਗ਼ੱਦਾਰ ਕੈਸੇ ਹੁੰਦੇ ਹਨ? ਅੱਜ ਇਹ ਟਕਸਾਲ ਦੀ
ਪੱਗ ਲਈ ਲੜਦਾ ਹੈ।
ਮੋਰਚੇ ਵਿੱਚ ਟੌਹੜਾ, ਬਲਵੰਤ ਸਿੰਘ, ਬਾਦਲ, ਬਲਵੰਤ ਸਿੰਘ ਰਾਮੂਵਾਲੀਆਂ, ਚੀਮਾ, ਹਰਚਰਨ ਸਿੰਘ
ਲੌਂਗੋਵਾਲ, ਸੁਰਜੀਤ ਸਿੰਘ, ਬਰਨਾਲਾ ਅਕਾਲੀ ਦਲ
ਜੇਲ ਤੋਂ ਬਾਹਰ ਸਨ। ਇਹ ਸਾਰੇ ਕਾਂਗਰਸ ਨਾਲ ਰਲੇ ਹੋਏ ਸਨ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ
ਵਾਲੇ, ਸਿਮਰਨਜੀਤ ਸਿੰਘ, ਸਟੂਡੈਂਟ ਫੈਡਰੇਸ਼ਨ ਵਾਲਿਆਂ ਨੂੰ ਜੇਲ ਵਿੱਚ ਬੈਠਿਆਂ ਨੂੰ
ਟੌਹੜਾ, ਲੌਂਗੋਵਾਲ ਕਾਂਗਰਸੀ ਕਹਿੰਦੇ ਸਨ। ਅਕਾਲੀ ਬਾਦਲ ਦੀ ਧੀ ਕੌਰੋ ਕਾਂਗਰਸੀਆਂ ਦੇ ਵਿਆਹੀ ਗਈ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ 375 ਕੇਸ ਲੜ ਰਹੇ ਸਨ। ਸਬਰ ਸਬੂਰੀ ਨਾਨਕਾ ਦਰਬਾਰੀ
ਲੇਖੇ। ਸਿੱਖਾ ਦੇ ਉੱਤੇ ਬਹੁਤ ਅੱਤਿਆਚਾਰ ਹੁੰਦੇ ਆਏ ਹਨ। ਹਰ ਸਰਕਾਰ ਨੇ ਤੇ ਸਿੱਖਾ ਵਿੱਚੋਂ ਹੀ
ਗ਼ੱਦਾਰਾਂ ਨੇ ਸਿੱਖਾਂ ਨਾਲ ਵਧੀਕੀ ਕੀਤੀ ਹੈ। ਸੰਤ ਜਰਨੈਲ ਭਿੰਡਰਾਂ ਵਾਲਿਆਂ ਨਾਲ ਵੀ ਉਹੀ ਹੋਇਆ, ਜੋ ਇਮਾਨਦਾਰ, ਸੱਚੇ, ਸੂਚੇ ਆਗੂ ਨਾਲ
ਹੁੰਦਾ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਸਿੰਘ ਸੂਰਮਿਆਂ ਨੇ ਜਰਨੈਲ ਵਿੱਦਿਆ, ਸੁੰਦਰ, ਦਿਆਲ, ਜਸਵਾਲ, ਜੀ ਓ ਸੀ ਏ ਕੇ
ਦੀਵਾਨ, ਇੰਦਰਾ, ਕੁਲਦੀਪ ਬਰਾੜ, ਤੇ ਪੂਰੇ ਭਾਰਤ ਦੀ ਫ਼ੌਜ ਦੀ ਗੋਡੀ ਲਵਾ ਦਿੱਤੀ। ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ॥ ਇਹ ਸਾਰੇ ਜਰਨੈਲ ਪੰਜਾਬੀ ਸਨ। ਜਰਨੈਲ ਵਿੱਦਿਆ, ਇੰਦਰਾ ਦੇ ਹਿੰਦੂ ਧਰਮ ਨੂੰ ਨੌਵੇਂ ਗੁਰੂ ਤੇਗ਼ ਬਹਾਦਰ
ਜੀ ਨੇ ਸਿਰ ਦੇ ਕੇ ਧਰਮ ਬਚਾਇਆ ਸੀ। ਸਿੱਖ ਫ਼ੌਜੀਆਂ ਨੇ ਐਡੀ ਬੇਵਕੂਫ਼ੀ ਕੀਤੀ ਆਪਣੇ ਹੀ ਧਰਮ ਸਥਾਨ
ਹਰਿਮੰਦਰ ਸਾਹਿਬ ਤੇ ਗੋਲੀਆਂ ਚਲਾ ਕੇ ਅਕਾਲ ਤਖ਼ਤ ਨੂੰ ਢੇਰੀ ਕਰ ਦਿੱਤਾ। ਭਾਰਤ ਦੀ ਫ਼ੌਜ ਦੇ
ਰਾਸ਼ਟਰਪਤੀ ਸਿੱਖ ਜੈਲੇ ਨੇ ਇੰਨਾ ਸਬ ਜਰਨੈਲਾਂ ਨੂੰ ਭਾਰਤ ਦੀ ਫ਼ੌਜ਼ ਦੇ ਫੱਟੜਾਂ ਨੂੰ ਇਨਾਮ ਦਿੱਤੇ
ਸਨ। ਭਾਰਤ ਦੀ ਫ਼ੌਜ ਸਾਰੀ ਧੁਰੋਂ ਹਿੱਲ ਗਈ। ਸਿੱਖ ਫ਼ੌਜੀਆਂ ਨੇ ਬੈਰਕਾਂ ਛੱਡ ਕੇ ਬਗ਼ਾਵਤ ਕਰ ਦਿੱਤੀ
ਸੀ। ਜੂਨ 1984 ਨੂੰ ਹਰਿਮੰਦਰ ਸਾਹਿਬ ਵਿਚੋਂ ਹੱਥ ਖੜੇ ਕਰਕੇ ਟੌਹੜਾ, ਬਲਵੰਤ ਸਿੰਘ ਦੂਜਾ, ਬਲਵੰਤ ਸਿੰਘ ਰਾਮੂ
ਵਾਲੇ, ਹਰਚਰਨ ਸਿੰਘ ਲੌਂਗੋਵਾਲ ਇੰਨਾਂ ਆਗੂਆਂ ਨੇ ਆਪ ਹੀ ਇੰਦਰਾ, ਰਾਸ਼ਟਰਪਤੀ ਜੈਲੇ
ਨਾਲ ਮਿਲ ਕੇ ਹਰਿਮੰਦਰ ਸਾਹਿਬ ਤੇ ਬਲੂ ਸਟਾਰ ਅਟੈਕ ਕਰਾਇਆ ਸੀ। ਅਕਾਲ ਤਖ਼ਤ ਦੀਆਂ ਸਾਰੀਆਂ
ਬਿਲਡਿੰਗਾਂ, ਹਰਿਮੰਦਰ ਸਾਹਿਬ , ਬਾਬਾ ਅਟੱਲ ਤੇ ਹੋਰ 60 ਗੁਰਦੁਆਰਿਆਂ ਦਾ ਫ਼ੌਜ ਤੋਂ ਨੁਕਸਾਨ
ਕਰਾਇਆ। ਗੁਰਦੁਆਰਿਆਂ ਸਾਹਿਬ ਵਿੱਚ ਸਿੱਖ ਤੇ ਹੋਰ ਧਰਮਾਂ ਦੇ ਫ਼ੌਜੀ ਜੁੱਤੀਆਂ ਸਣੇ ਦਾਖਲ ਹੋਏ।
ਤਿੰਨ ਟੈਂਕ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਵਾੜ ਦਿੱਤੇ। ਤਿੰਨੇ ਟੈਂਕਾ ਦੇ ਹੈੱਡ ਲਾਈਟ
ਫ਼ਿਊਜ਼ ਹੋ ਗਏ। ਫ਼ੌਜੀਆਂ ਨੇ ਸਿਗਰਟਾਂ, ਸ਼ਰਾਬ ਤੇ ਹੋਰ ਨਸ਼ੇ ਕੀਤੇ। ਹਰਿਮੰਦਰ ਸਾਹਿਬ ਦੀ
ਪ੍ਰਕਰਮਾ ਵਿੱਚ ਔਰਤਾਂ ਦੇ ਬਲਾਤਕਾਰ ਫ਼ੌਜੀਆਂ ਨੇ ਕੀਤੇ। ਲਾਸ਼ਾਂ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ
ਲਾ ਦਿੱਤੀ। ਕੋਈ ਵੀ ਲਾਸ਼ ਵਾਰਸਾਂ ਨੂੰ ਨਹੀਂ ਦਿੱਤੀ। ਕੀ ਇਹ ਭਾਰਤ ਦੇਸ਼ ਦੇ ਵਾਸੀ ਲੋਕਤੰਤਰ ਆਜ਼ਾਦ
ਹਨ? ਜ਼ਖ਼ਮੀਆਂ ਨੂੰ ਕੁਰਲਾਉਂਦਿਆਂ ਚੀਕਦਿਆਂ ਨੂੰ ਮਰਨ ਤੱਕ ਤੜਫਾਇਆ। ਪਾਣੀ ਦੀ ਘੁੱਟ ਪੀਣ ਨੂੰ ਨਹੀਂ
ਦਿੱਤੀ। ਤਲਾਬ ਦਾ ਖ਼ੂਨ ਵਾਲਾ ਪਾਣੀ ਪੀਂਦੇ ਰਹੇ। ਸਿੱਖਾਂ ਦੀ ਲਾਇਬ੍ਰੇਰੀ ਵਿਚ ਚੋਰੀ ਕਰਕੇ ਅੱਗ
ਲੱਗਾ ਦਿੱਤੀ। ਹਰਿਮੰਦਰ ਸਾਹਿਬ ਵਿਚੋਂ ਹੱਥ ਖੜੇ ਕਰਕੇ ਟੌਹੜਾ, ਬਲਵੰਤ ਸਿੰਘ ਦੂਜਾ, ਬਲਵੰਤ ਸਿੰਘ ਰਾਮੂਵਾਲੀਆ, ਹਰਚਰਨ ਸਿੰਘ ਲੌਗੋਵਾਲ
6 ਜੂਨ 1984 ਦੁਪਿਹਰ ਨੁੰ ਬਾਹਰ ਫੌਜ਼ ਕੋਲ ਆ ਗਏ ਸਨ। ਇਹ ਸਬ ਮਰ ਗਏ ਹਨ। ਜੋ ਜਿਉਂਦੇ ਹਨ। ਉਹ
ਬਰਾੜ ਵਰਗੇ ਧੱਕੇ ਖਾਂਦੇ ਹੋਏ, ਸੂੰਦਰ ਵਰਗੇ ਪਾਗਲਾਂ ਵਾਲੀ
ਜ਼ਿੰਦਗੀ ਜਿਉਂਦੇ ਹਨ। ਸ਼ਰੋਮਣੀ ਅਕਾਲੀ ਦਲ
ਦੇ ਹਰਚਰਨ ਸਿੰਘ ਲੌਂਗੋਵਾਲ ਵਾਲੇ ਦੇ 1984 ਤੱਕ ਚੌਦਾਂ ਪ੍ਰਧਾਨ ਹੋਏ ਹਨ। ਅੱਜ ਤੱਕ ਕਿਸੇ ਨੇ
ਸ਼ਹੀਦੀ ਨਹੀਂ ਦਿੱਤੀ।
ਹਰਿਮੰਦਰ ਸਾਹਿਬ
ਵਿਚ ਭਾਈ ਅਵਤਾਰ ਸਿੰਘ ਜੀ ਦੇ ਦੋ ਗੋਲੀਆਂ ਵੱਜੀਆਂ। ਗੋਲੀਆਂ ਲੱਤਾਂ ਵਿੱਚੋਂ ਕੱਢਣ ਦੀ ਕਿਸੇ ਨੇ
ਹਿੰਮਤ ਨਹੀਂ ਕੀਤੀ। ਸਿੰਘਾਂ ਨੇ ਜ਼ਖ਼ਮ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਪਰ 13 ਘੰਟੇ ਲਹੂ ਵਹਿੰਦਾ
ਰਿਹਾ। ਤੜਫ਼-ਤੜਫ਼ ਕੇ ਦਮ ਤੋੜ ਦਿੱਤਾ। 35 ਸਿੱਖਾਂ ਨੂੰ ਲਾਈਨ ਵਿੱਚ ਬੈਠਾ ਕੇ ਚੌਕੜੀਆਂ ਮਰਵਾ ਕੇ, ਫ਼ੈਜ਼ ਨੇ ਬਲਵੰਤ
ਸਿੰਘ ਰਾਮੂਵਾਲੀਆਂ ਦੇ ਮੂਹਰੇ ਗੋਲੀਆਂ ਨਾਲ ਭੁੰਨ ਦਿੱਤੇ। ਬਲਵੰਤ ਸਿੰਘ ਅਜੇ ਵੀ ਲੀਡਰ ਬਣਿਆ ਫਿਰਦਾ
ਹੈ। ਆਪ ਰਾਮੂ ਵਲੀਆਂ ਛੇਵੀਂ ਲੋਕ ਸਭਾ ਦਾ ਕਾਡ ਦਿਖਾ ਕੇ ਜਿਉਂਦਾ ਨਿਕਲ ਆਇਆ। ਜੇ ਲੋਕਾਂ ਦਾ ਦਿਲ
ਜਿੱਤਣਾ ਹੈ। ਸੱਚੀ ਗੱਲ ਕਰੋ। ਲੋਕਾਂ ਦੀ ਦਿਲ ਦੀ ਗੱਲ ਕਰੋ। ਲੋਕਾਂ ਦਾ ਦੁੱਖ, ਸੁਖ ਜ਼ਰੂਰ ਸੁਣੋ।
ਕਿਰਪਾ ਕਰਕੇ ਕਵਰ ਸੰਧੂ ਦੀਆਂ ਸਾਰੀਆਂ ਮੂਵੀਆਂ operation
blue star in Punjab 5 ਸ਼ੁਮਾਰ ਕੇ ਦੇਖੋ, ਸੰਤ ਜਰਨੈਲ ਸਿੰਘ
ਖ਼ਾਲਸਾ ਭਿੰਡਰਾਂ ਵਾਲਿਆਂ ਦੀਆਂ ਮੂਵੀਆਂ ਦੇਖੋ, ਸੰਗਤਾਂ ਨੂੰ ਬਹੁਤ ਕੁੱਝ ਲੱਭੇਗਾ। ਇੰਨਾ ਸਾਰਿਆਂ ਦੀਆਂ
ਗੱਲਾਂ ਧਿਆਨ ਨਾਲ ਸੁਣਨ ਵਾਲੀਆਂ ਹਨ। ਹਿੰਦੂ ਆਦਰਸ਼ ਕੁਮਾਰ ਸ਼ਰਮਾ ਇਮਾਨਦਾਰੀ ਨਾਲ ਸੱਚ ਦੱਸ ਰਹੇ
ਹਨ। ਸਿੱਖ ਬਲਵੰਤ ਸਿੰਘ ਦੂਜਾ, ਬਲਵੰਤ ਸਿੰਘ ਰਾਮੂਵਾਲੀਆ, ਹਰਚਰਨ ਸਿੰਘ
ਲੌਂਗੋਵਾਲ, ਟੌਹੜੇ ਗ਼ੱਦਾਰ ਹੁਣ ਦਾ ਹਾਲ ਬਹੁਤ ਗੰਦਾ ਹੈ। ਸਿੱਖ
ਬਲਵੰਤ ਸਿੰਘ ਦੂਜਾ, ਬਲਵੰਤ ਸਿੰਘ ਰਾਮੂਵਾਲੀਆ, ਹਰਚਰਨ ਸਿੰਘ
ਲੌਂਗੋਵਾਲ, ਟੌਹੜਾ ਨੂੰ ਜੂਨ 5, 1984 ਨੂੰ ਕਮਰਾ ਨੰਬਰ 8 ਵਿੱਚ ਰੱਖਿਆ ਹੋਇਆ ਸੀ। ‘ਤੇ ਫ਼ੌਜ ਪਹਿਰੇ ਤੇ
ਖੜ੍ਹੀ ਸੀ। ਬਲਵੰਤ ਸਿੰਘ ਰਾਮੂਵਾਲੀਆ ਦਾ ਕਹਿਣਾ ਹੈ,
“ ਫ਼ੌਜ ਤਾਂ ਨਹੀਂ ਮਾਰਦੀ। ਹੁਣ ਉਨ੍ਹਾਂ ਭਾਵ ਸੰਤ ਜਰਨੈਲ
ਸਿੰਘ ਖ਼ਾਲਸਾ ਭਿੰਡਰਾਂ ਵਾਲੇ ਤੋਂ ਬਚ ਗਏ।“ ਬਲਵੰਤ ਸਿੰਘ
ਰਾਮੂਵਾਲੀਆ, ਹਰਚਰਨ ਸਿੰਘ ਲੌਂਗੋਵਾਲ, ਨੇ ਫ਼ੌਜ ਦੇ ਅਫ਼ਸਰ
ਕੁਮਾਰ ਸ਼ਰਮਾ ਨੂੰ ਕਿਹਾ, “ ਉਹ ਭਾਵ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਾ ਕੀ
ਮਰ ਗਿਆ? “ ਇੰਨਾ ਨੇ ਬਾਦਲ, ਬਲਵੰਤ ਸਿੰਘ ਰਾਮੂਵਾਲੀਆ, ਹਰਚਰਨ ਸਿੰਘ
ਲੌਂਗੋਵਾਲ, ਟੌਹੜਾ ਨੇ ਕੌਮ ਨਾਲ ਬਹੁਤ ਮਾੜੀ ਕੀਤੀ।
ਸੰਤ ਜਰਨੈਲ ਸਿੰਘ
ਖ਼ਾਲਸਾ ਭਿੰਡਰਾਂ ਵਾਲਿਆਂ ਦੇ ਭਰਾ ਹਰਚਰਨ ਸਿੰਘ ਰੋਡੇ ਨੇ ਸ਼ਰਾਨਾਖ਼ਤ ਕੀਤੀ। ਆਪਣੇ ਸਕੇ ਭਰਾ ਦੀ
ਲਾਸ਼ ਨੁੰ ਉੱਥੇ ਹੀ ਛੱਡ ਗਿਆ। ਕਿੱਡਾ ਭਰਾ ਹੋਣ ਦਾ ਫ਼ਰਜ਼ ਨਿਭਾਇਆ। ਇਹ ਬੰਦਾ ਇੰਨੇ ਕਰਫ਼ਿਊ ਵਿੱਚ
ਵੀ ਹਰਿਮੰਦਰ ਸਾਹਿਬ ਪਹੁੰਚ ਗਿਆ। ਇਹ ਵੀ ਦੋਗਲਾ ਹੈ। ਜਦੋਂ ਕਿ ਕਰਫ਼ਿਊ ਵਿੱਚ ਚਿੜੀ ਵੀ ਨਹੀਂ
ਫਰਕਦੀ ਸੀ। ਝੂਠ ਬੋਲਦਾ ਹੈ। ਇਸ ਨੇ ਫ਼ੌਜ ਵਿੱਚ ਹੁੰਦੇ ਹੋਏ ਭਰਾ ਨੂੰ ਜੂਨ 1984 ਦੇ ਹਰਿਮੰਦਰ
ਸਾਹਿਬ ਦੇ ਹਮਲੇ ਬਾਰੇ ਕਿਉਂ ਨਹੀਂ ਦੱਸਿਆ? ਸਗੋਂ ਹੁਣ ਮੂਵੀਆਂ ਵਿੱਚ ਕਹਿੰਦਾ ਹੈ, “ ਮੈ ਫ਼ੌਜ ਵਿੱਚ
ਸੂਬੇਦਾਰ ਮੇਜਰ ਸੀ। ਮੈਂ ਭਰਾ ਹੋਣ ਦੇ ਨਾਤੇ ਫ਼ਰਜ਼ ਸਮਝਦਾ ਹੋਇਆ ਜਲੰਧਰ ਤੋਂ ਹਰਿਮੰਦਰ ਸਾਹਿਬ
ਗਿਆ। ਮੈਨੂੰ ਮਦਰਾਸੀ ਫ਼ੌਜੀ ਅਫ਼ਸਰ ਨੇ ਕਿਹਾ,
“ ਆਪ ਅੰਦਰ ਚਲੋ, ਇੱਧਰ ਬਾਹਰ ਕਿਆ ਕਰਤੇ ਹੈ। ਮੈਂ ਸੰਤ ਜਰਨੈਲ ਸਿੰਘ
ਖ਼ਾਲਸਾ ਭਿੰਡਰਾਂ ਵਾਲਿਆਂ ਭਰਾ ਦੇ ਗੋਡਿਆਂ ਕੋਲ ਬੈਠਾ। ਸੰਤ ਕੱਦ ਦੇ ਲੰਬੇ ਸੀ। ਦੋ ਕੜੇ ਪਾਏ
ਸੀ। ਮੈਂ ਦੂਰੋਂ ਮੇਟਾਂ ਜਿਹਾ ਦੇਖਿਆਂ। “ ਭਰਾ ਹਰਚਰਨ ਸਿੰਘ ਰੋਡੇ ਦੋ ਬਿਆਨ ਦਿੰਦਾ ਹੈ। ਗੋਡਿਆਂ
ਕੋਲ ਬੈਠਾ, ਦੂਰੋਂ ਮੇਟਾਂ ਜਿਹਾ ਦੇਖਿਆਂ। ਗੱਪਾਂ ਮਾਰਦਾ ਹੈ। ਇਸ
ਨੇ ਕੁੱਝ ਨਹੀਂ ਦੇਖਿਆ। ਸਿੱਖਾਂ ਦੇ ਮਾਰ-ਮਾਰ ਢੇਰ ਲਾ ਦਿੱਤੇ। ਫ਼ੈਜ਼ ਨੇ ਦੋਗਲਾ ਦਾ ਸਵਾਗਤ ਕੀਤਾ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਭਰਾਵਾਂ ਦੀ ਹੀ ਗੱਲ ਨਹੀਂ ਦੁਨੀਆ ਦੇ ਭਰਾ ਹੀ
ਸ਼ਰੀਕਾ ਕਰਦੇ ਹਨ। ਵੱਟ, ਨੱਕਾ ਵੱਢ ਲੈਂਦੇ ਹਨ। ਆਪਣਾ ਉੱਲੂ ਸਿਧਾ ਰੱਖੋ। ਕੋਈ
ਅੱਗ ਖਾਵੇ ਅੰਗਿਆਰ ਹੱਗੇ। ਜਿਸ ਦੀਆਂ ਅੱਖਾਂ ਦੁਖਣਗੀਆਂ ਆਪੇ ਸੁਰਮਾ ਪਾਵੇਗਾ। ਪਰ ਆਤਮ ਰੱਖਿਆ
ਕਰਦੇ ਹੋਏ। ਅੱਖੀਂ ਦੇਖੇ ਹਮਲਾਵਰ ਨੂੰ ਸਜਾ ਦਿਉ। ਮੁਆਫ਼ ਤਾਂ ਹੀ ਕਰੋ, ਜੇ ਪੱਕਾ ਵਿਸ਼ਵਾਸ
ਹੋਵੇ, ਉਹ ਅੱਗੇ ਨੂੰ ਹਮਲਾ ਨਹੀਂ ਕਰੇਗਾ। ਫਿਰ ਵੀ ਚੜ੍ਹ ਕੇ ਆਉਣ ਵਾਲੇ ‘ਤੇ ਭਰੋਸਾ ਨਹੀਂ
ਕੀਤਾ।
ਕਮਾਂਡੋ ਹਰਮਿੰਦਰ
ਸਾਹਿਬ ਵਿੱਚੋਂ ਅਲਫ਼ ਨੰਗੇ ਕਰਕੇ ਤੋਰੇ ਸਨ। ਸਿੰਘ ਕਮਾਂਡੋ ਦੀ ਵਰਦੀ ਪਾ ਕੇ ਨਿਕਲ ਗਏ। ਇਸ ਮੂਵੀ
ਵਿੱਚ ਔਰਤ ਬੈਠੀ ਹੈ। ਸਾਹਮਣੇ ਹਰਮੰਦਰ ਸਿੰਘ ਸੰਧੂ ਫਿੱਕੀ ਨੀਲੀ ਪਗ ਵਾਲਾ ਹੈ। ਜਦੋਂ ਮੂਵੀ ਖੱਟੀ
ਪਗ ਵਾਲੇ ਤੱਕ ਆਉਂਦੀ ਹੈ। ਉਸ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੂੰ ਭਵਿੱਖ ਬਾਣੀ
ਦੱਸੀ ਹੈ, " ਕਿ ਬਹੁਤ ਕੁੱਝ ਹੋਵੇਗਾ, ਪਰ ਸੰਤ ਜਰਨੈਲ
ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨੂੰ ਕੁੱਝ ਨਹੀਂ ਹੋਵੇਗਾ। " ਸੰਤ ਹੱਸ ਰਹੇ ਹਨ, ਉਸੇ ਸਮੇਂ ਇੱਕ
ਬੰਦਾ ਕੁੜਤੇ ਪਜਾਮੇ ਵਾਲਾ ਹਰਮੰਦਰ ਸਿੰਘ ਸੰਧੂ ਔਰਤ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ
ਵਾਲਿਆਂ ਦੇ ਅੱਗੋਂ ਦੀ ਲੰਘ ਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਕੋਲ ਹਰਮੰਦਰ ਸਿੰਘ
ਸੰਧੂ ਬੈਠ ਗਿਆ। ਜੇ ਹਰਮੰਦਰ ਸਿੰਘ ਸੰਧੂ, ਬੱਬਰ ਖ਼ਾਲਸਾ, ਸ਼ਰੋਮਣੀ ਅਕਾਲੀ ਲੌਂਗੋਵਾਲ. ਰਾਮੂਆਣੇ ਵਾਲਾ, ਟੌਹੜਾ, ਇੰਨਾ ਸਬ ਦੇ ਬੱਚੇ
ਔਰਤਾਂ ਕੈਲਗਰੀ ਦਰਸ਼ਨ ਸਿੰਘ ਗੁਰਦੁਆਰੇ ਸੰਥਿਆ ਕਰਾਉਂਦਾ ਹੈ ਤੇ ਵੱਡੇ ਨਾਮਾ ਵਾਲੇ ਜਿਉਂਦੇ ਨਿਕਲੇ
ਹਨ। ਫਿਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਵੀ ਜਿਉਂਦੇ ਹਨ। ਹਰਮੰਦਰ ਸਿੰਘ ਸੰਧੂ ਸੰਤ
ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਬਹੁਤ ਨੇੜੇ ਦਾ ਸਿੰਘ ਹੈ। ਫਿਰ ਉੱਥੇ ਪ੍ਰਕਰਮਾ 'ਤੇ ਅਕਾਲ ਤਖ਼ਤ ਵਿੱਚ
ਮਰ ਕੌਣ ਗ਼ਰੀਬ ਗਏ?
ਫ਼ੌਜ ਦਾ ਬਿਗਰੇਡੀਅਰ
ਗੁਰਾਇਆ ਦੇ ਇਸ ਤਰਾਂ ਕਹਿਣ ਮੁਤਾਬਿਕ, " ਕਿਸੇ ਲਾਸ਼ ਦੀ ਪਹਿਚਾਣ ਨਹੀਂ ਹੋ ਸਕਦੀ ਸੀ, ਸਿਰਫ਼ ਨੀਲੀ ਪੱਗ
ਵਾਲ ਖੁੱਲ੍ਹੇ ਦੇਖ ਕੇ, ਜਵਾਨ ਮੁੰਡੇ ਦੇਖ ਕੇ ਪਤਾ ਲੱਗਦਾ ਸੀ। ਇਹ ਅੱਤਵਾਦੀ
ਹੈ। ਤਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਪਹਿਚਾਣ ਕਿਵੇਂ ਹੋਈ? ਸੰਤ ਜੀ ਦੀ ਪਹਿਚਾਣ
ਇੰਨਸਪਕਟਰ ਦਰਸ਼ਨ ਸਿੰਘ ਨੇ ਕੀਤੀ। ਪੋਸਟ-ਮਾਰਟਮ ਡਾਕਟਰ ਦਵਿੰਦਰ ਸ਼ਰਮਾ ਨੇ ਕੀਤਾ। ਜੋ ਪੋਸਟ-ਮਾਰਟਮ
ਇਸ ਤਰਾ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਦੋਨਾਂ ਹੱਥਾ ਵਿੱਚ ਕੜੇ,ਕਛਹਿਰਾ ਸੀ। 6
ਫੁੱਟ ਕੱਦ ਦੇਖਿਆ ਸੀ। ਇਹੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਭਰਾ ਸਰਕਾਰੀ ਟੋਟ
ਨੇ ਕਿਹਾ ਹੈ, " ਦੋਨਾਂ ਹੱਥਾ ਵਿੱਚ ਕੜੇ, ਲੰਬੇ ਵਾਲ ਤੇ ਲੰਬਾ
ਕੱਦ ਸੀ। ਮੈਂ ਮੋਟਾ ਜਿਹਾ ਦੇਖਿਆਂ, ਦੂਰੋਂ ਹੀ ਪਹਿਚਾਣ ਹੁੰਦਾ ਸੀ। ਉਹ ਮੇਰਾ ਭਰਾ ਸੰਤ
ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਾ ਸੀ। " ਜਾਣੀ ਦੀ ਸਕੇ ਭਰਾ ਨੂੰ ਕੋਲ ਹੋ ਕੇ ਹੱਥ ਲਾ
ਕੇ ਨਹੀਂ ਦੇਖਿਆ। ਕੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਹੀ 6 ਫੁੱਟ ਕੱਦ ਦੇ ਦੋਨਾਂ
ਹੱਥਾਂ ਵਿੱਚ ਕੜੇ, ਕਛਹਿਰਾ ਪਾਉਂਦੇ ਸਨ? ਜਿੱਥੇ ਵੀ ਚਿੱਟੇ, ਨੀਲੇ ਬਾਣੇ ਪਾ ਕੇ
ਅੰਮ੍ਰਿਤਧਾਰੀ ਸਿੰਘ ਦਿਸਦੇ ਹਨ। ਸਬ ਇੱਕੋ ਜਿਹੇ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਲਗਦੇ ਹਨ। ਜੱਦੋ ਕਿ ਭਾਰਤੀ ਫ਼ੌਜ ਦੇ ਸਾਬਕਾ ਜਰਨਲ ਸੁਬੇਗ
ਸਿੰਘ ਦੀ ਵੀ ਪਹਿਚਾਣ ਨਹੀਂ ਹੋਈ ਸੀ। ਬਹੁਤ ਮੁਸ਼ਕਲ ਨਾਲ ਅੰਦਾਜ਼ਾ ਹੀ ਲਾਇਆ ਹੈ। ਸਿਵਲ ਹਸਪਤਾਲ
ਵਿੱਚ ਦੂਜੀਆਂ ਲਾਸ਼ਾਂ ਵਿੱਚ ਸ਼ੱਕੀ ਹਾਲਤ ਵਿੱਚ 9 ਜੂਨ 1984 ਨੂੰ ਲਿਆਂਦਾ ਸੀ। ਜੇ ਕਿਤੇ ਸੱਚੀਂ
ਸਾਬਕਾ ਜਰਨਲ ਸੁਬੇਗ ਸਿੰਘ ਦੀ ਮੌਤ ਹੋਈ ਹੁੰਦੀ, ਫ਼ੌਜ ਨੂੰ ਪਤਾ ਲੱਗ ਜਾਂਦਾ। ਫਿਰ ਗੱਲ ਹੀ ਹੋਰ ਹੋਣੀ
ਸੀ। ਸਾਬਕਾ ਜਰਨਲ ਸੁਬੇਗ ਸਿੰਘ ਨੂੰ ਫ਼ੌਜ ਵਿੱਚ ਉਦੋਂ ਕੋਰਟ ਮਾਸ਼ਲ ਕਰਕੇ ਕੱਢਿਆਂ ਸੀ। ਜਦੋਂ ਉਸ
ਦੀ ਪਿਨਸ਼ਨ ਹੋਣ ਵਿੱਚ ਇੱਕ ਦਿਨ ਰਹਿੰਦਾ ਸੀ। ਉਸ ਨੇ ਬਹੁਤ ਥਾਵਾਂ ਤੋਂ ਮਦਦ ਮੰਗੀ। ਆਖ਼ਰ ਸੰਤ
ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਨਾਲ ਰਲ ਗਿਆ। ਸਾਬਕਾ ਜਰਨਲ ਸੁਬੇਗ ਸਿੰਘ 1971 ਵਿੱਚ
ਹਿੰਦੁਸਤਾਨ ਫ਼ੌਜ ਵੱਲੋਂ ਪਾਕਿਸਤਾਨ ਨਾਲ ਅੱਗੇ ਹੋ ਕੇ ਲੜਿਆ ਸੀ। ਭਾਰਤ ਦੀ ਜਿੱਤ ਹਾਸਲ ਹੋਈ ਸੀ।
ਫ਼ੌਜ ਦੇ ਮਰਨ ਤੇ ਸਿੱਖ ਸ਼ਹੀਦਾਂ ਦੀ ਗਿਣਤੀ ਕੋਈ ਨਹੀਂ ਕਰ ਸਕਿਆ। ਬੇਅੰਤ ਲੋਕ ਮਰੇ ਹਨ। ਤਿੰਨ
ਟਰੱਕ 557 ਲਾਸ਼ਾਂ ਤਾਂ ਆਪੇ ਦੱਸਦੇ ਹਨ। ਗਿਣਤੀ ਵਿੱਚ ਦੋ ਫ਼ਰਕ ਤਾਂ ਕੰਵਰ ਸੰਧੂ ਜੀ ਪੱਤਰਕਾਰ
ਖ਼ਬਰੀ ਹੀ ਦਸ ਰਹੇ ਹਨ। ਕੈਪਟਨ ਐਸ ਐਸ
ਢਿੱਲੋਂ ਇਸ ਤਰਾ ਝੂਠ ਬੋਲਦਾ ਹੈ, " ਮੈਂ ਸੰਤ ਜਰਨੈਲ
ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ, ਅਮਰੀਕ ਸਿੰਘ ਤੇ ਥਾਣਾ ਸਿੰਘ ਦੇ ਉੱਤੇ ਕਫ਼ਨ ਪਾਇਆ।
ਗੁਰਦੁਆਰਾ ਸ਼ਹੀਦਾਂ ਦੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕੀਤਾ ਗਿਆ। ਮੈਂ ਆਪ ਤਿੰਨਾਂ ਦੇ ਫ਼ੁਲ ਵੀ
ਕੀਰਤਪੁਰ ਪਾ ਆਇਆ। ਨਾਮ ਵੀ ਰਜਿਸਟਰ ਕਰਾਏ ਹਨ। " ਇੰਨੀ ਹਫ਼ੜਾ ਦਫ਼ੜੀ ਵਿੱਚ ਕੈਪਟਨ ਐਸ ਐਸ
ਢਿੱਲੋਂ ਕੋਲ ਤਿੰਨ ਬੰਦਿਆਂ ਦੀਆਂ ਰਸਮਾਂ ਕਰਨ ਦਾ ਸਮਾਂ ਸੀ। ਜੋ ਬਾਕੀ ਸ਼ਹੀਦ ਹੋਏ। ਉਨ੍ਹਾਂ
ਸ਼ਹੀਦਾਂ ਦਾ ਕੀ ਬਣਿਆ? ਕੀ ਉਨ੍ਹਾਂ ਸ਼ਹੀਦਾਂ ਨੂੰ ਕਫ਼ਨ ਤੇ ਮੁਕਤੀ ਨਹੀਂ
ਚਾਹੀਦੇ ਸੀ?
ਸਲੋਕ ਕਬੀਰ ॥ ਗਗਨ
ਦਮਾਮਾ ਬਿਜਾਓ ਪਰਿਓਂ ਨੀਸਾਨੈ ਘਾਉ ॥ ਮਨੁੱਖਾ-ਜੀਵਨ ਅਸਲ ਸੂਰਮਾ ਹੈ। ਉਸ ਦੇ ਦਸਮ-ਦੁਆਰ ਵਿਚ
ਅਨੰਦ ਦਾ ਡੰਕਾਂ ਵੱਜਦਾ ਹੈ, ਉਸ ਦੇ ਦਿਲ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ। ਉਸ ਦਾ ਮਨ
ਪ੍ਰਭੂ-ਚਰਨਾਂ ਵਿਚ ਕਬੂਲ ਹੋ ਜਾਂਦਾ ਹੈ। ਟਿਕਣੇ ਤੇ ਤੀਰ ਵੱਜ ਕੇ ਛੇਦ ਹੋ ਜਾਂਦਾ ਹੈ। ਬੰਦੇ
ਨਹੀਂ ਮੌਤ ਨਹੀਂ, ਸਿਰਫ਼ ਜੰਗ ਜਿੱਤਣੀ ਦਿਸਦੀ ਹੈ। ਖੇਤ ਜੂੰ ਮਾਂਡਿਓ
ਸੂਰਮਾ ਅਬ ਜੂਝਨ ਕੋ ਦਾਉ ॥੧॥ ਮੈਦਾਨ ਵਿੱਚ ਹਮਲਾਵਰ, ਵਿਕਾਰ, ਧੱਕੇ ਸ਼ਾਹੀ ਦੀ ਜੰਗ ਤਿਆਰ-ਬਰ ਤਿਆਰ ਹੋ ਕੇ ਡਟ ਕੇ
ਲੜਨੀ ਹੈ। ਜੰਗ ਲਈ ਝੂਮ ਕੇ ਵਾਰ ਕਰਨ ਦੀ ਪੂਰੀ ਤਿਆਰੀ ਦੀ ਝੋਰ ਲਾ ਕੇ ਨਿਸ਼ਾਨੇ ਦੀ ਤਿਆਰੀ ਹੈ।1।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਸੂਰਮਾ ਉਸ ਮਨੁੱਖ ਨੂੰ ਸਮਝਣਾ ਚਾਹੀਦਾ ਹੈ ਜੋ
ਗ਼ਰੀਬਾਂ ਦੀ ਖ਼ਾਤਰ ਲੜਦਾ ਹੈ। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ ਜੰਗ ਲਈ ਦੁਸ਼ਮਣ
ਵਿਕਾਰਾਂ ਵਾਸਤੇ ਟੋਟੇ ਟੋਟੇ ਹੋ ਕੇ ਮਰਦਾ ਹੈ, ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ। ।2।2।{ਪੰਨਾ 1105}
ਜਿਸ ਮਨੁੱਖ ਦਾ
ਧਰਤੀ ਉੱਤੇ ਰਾਜ ਹੋਵੇ, ਜਿਸ ਦਾ ਛਤਰ ਬਾਰਹ ਜੋਜਨ ਝੁਲਦਾ ਹੋਵੇ, ਉਸ ਦੇ ਗਿਲਾ ਕਰਨ
ਤੇ ਉਸ ਨੂੰ ਦਲੇਰ ਹੋ ਕੇ ਖਰਾ ਉੱਤਰ ਦੇਣਾ ਕਿ ਤੇਰੇ ਨਾਲੋਂ ਮੈਨੂੰ ਉਹ ਗ਼ਰੀਬ ਚੰਗਾ ਹੈ, ਜਿਸ ਦੇ ਅੰਦਰ ਰੱਬ
ਦਾ ਪਿਆਰ ਹੈ। ਇਹ ਕੰਮ ਕਿਸੇ ਵਿਰਲੇ ਸੂਰਮੇ ਦਾ ਹੈ, ਹਰੇਕ ਨੂੰ ਇਹ ਹਿੰਮਤ ਨਹੀਂ ਪੈ ਸਕਦੀ । ਸੂਰਮਾ ਉਹੀ ਹੋ
ਸਕਦਾ ਹੈ ਜਿਸ ਨੇ ਦੁਨੀਆ ਦੀ ਕੋਈ ਮੁਥਾਜੀ ਨਹੀਂ ਰੱਖੀ ।
Comments
Post a Comment