ਭਾਗ 1 ਇਸੇ ਨੂੰ ਰੱਬ ਦਾ ਭਾਣਾ ਕਹਿੰਦੇ ਹਨ ਜ਼ਿੰਦਗੀ ਐਸੀ ਵੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਕੈਲਗਰੀ ਦਾ ਸਾਰਾ ਸ਼ਹਿਰ ਚਾਰੇ ਪਾਸੇ ਤੋਂ Bow and Elbow Rivers ਦੇ ਦੁਆਲੇ ਦੇ ਕਿਨਾਰਿਆਂ ਉੱਤੇ 30 ਕੁ ਕਿੱਲੋਮੀਟਰ ਦੇ ਫ਼ਾਸਲੇ ਵਿੱਚ-ਵਿੱਚ ਵਸਿਆ ਹੋਇਆ ਹੈ। ਕੈਲਗਰੀ ਦੇ ਬਾਹਰੋਂ ਕਿਤੋਂ ਵੀ ਦਰਿਆ ਕੋਲ ਜਾਣਾ ਹੋਵੇ। ਕਾਰ ਉੱਤੇ 60 ਕਿੱਲੋ ਮੀਟਰ ਦੀ ਡਰਾਈਵ ਕਰਕੇ ਅੱਧੇ ਘੰਟੇ ਦਾ ਸਮਾਂ ਲੱਗਦਾ ਹੈ।
ਜੂਨ 20/2013 ਨੂੰ ਕੈਲਗਰੀ ਦੇ Bow and Elbow Rivers ਦੇ ਦੁਆਲ਼ੇ ਤੋਂ ਡਾਊਨ ਟਾਊਨ ਸਬ ਵੱਡੀਆਂ, ਉੱਚੀਆਂ ਬਿਲਡਿੰਗ, ਕੈਲਗਰੀ ਟਾਵਰ ਏਰੀਏ ਤੇ ਘਰਾਂ ਵਿੱਚੋਂ ਇੱਕ ਲੱਖ ਲੋਕ ਬਾਹਰ ਕੱਢ ਦਿੱਤੇ। ਕੈਨੇਡਾ ਦੇ ਬਾਕੀ ਸ਼ਹਿਰਾਂ ਵਿੱਚ ਭਾਰੀ ਹੜ੍ਹ ਆਉਣ ਦੀਆਂ ਐਮਰਜੈਂਸੀ ਵਾਰਨਿੰਗ ਆ ਰਹੀਆਂ ਹਨ। ਕੈਨਮੋਰ, ਬੈਫ਼, ਹਾਈ ਰੀਵਰ ਹੋਰ ਬਹੁਤ ਛੋਟੇ ਸ਼ਹਿਰ ਪਾਣੀ ਵਿੱਚ ਡੁੱਬ ਗਏ। ਹੋਰ ਭਾਰੀ ਜ਼ੋਰ ਦਾ ਮੀਂਹ ਬਹੁਤ ਥਾਵਾਂ ਉੱਤੇ ਪੈ ਰਿਹਾ ਹੈ। ਅਜੇ ਹੋਰ ਪੂਰਾ ਹਫ਼ਤਾ ਮੀਂਹ ਸਾਰੇ ਕੈਨੇਡਾ ਵਿੱਚ ਪੈਣਾ ਦੱਸਿਆ ਹੈ। Bow and Elbow ਦਰਿਆਵਾਂ ਦਾ ਪਾਣੀ ਦਾ ਲੈਵਲ ਤੇ ਪਾਣੀ ਦੀ ਰਫ਼ਤਾਰ ਬਹੁਤ ਤੇਜ਼ ਹੈ। ਪਾਣੀ ਵਿੱਚ ਦਰਖ਼ਤ, ਸੁੱਕੀਆਂ ਲੱਕੜੀਆਂ ਹੋਰ ਬਹੁਤ ਕੁੱਝ ਆ ਰਿਹਾ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੱਡੀਆਂ ਤੇ ਘਰ ਜ਼ਰੂਰ ਡੁੱਬ ਗਏ ਹਨ। ਦਰਿਆ ਦੇ ਨੇੜੇ ਦੇ ਘਰ ਬੰਦ ਕਰ ਦਿੱਤੇ ਹਨ। ਇਸ ਪਾਸੇ ਬਿਜਲੀ ਬੰਦ ਕਰ ਦਿੱਤੀ ਹੈ। ਰੇਲ ਗੱਡੀਆਂ ਤੇ ਬੱਸਾਂ ਬੰਦ ਕਰ ਦਿੱਤੀਆਂ ਗਈਆਂ। ਦੋਨੇਂ ਕੈਲਗਰੀ ਦੀਆਂ ਯੂਨੀਵਿਰਸਟੀ ਬੰਦ ਹਨ। ਘਰ ਵਿੱਚ ਖਾਣ ਵਾਲੀਆਂ ਚੀਜ਼ਾਂ ਤੇ ਕੁੱਝ ਜ਼ਰੂਰੀ ਚੀਜ਼ਾਂ ਦਵਾਈਆਂ, ਮਾਚਸ ਮੋਮਬਤੀਆਂ, ਟਾਰਚ ਦਾ ਇੰਤਜ਼ਾਮ ਕਰਨਾ ਬਹੁਤ ਜ਼ਰੂਰੀ ਹੈ। ਸਾਰੇ ਸ਼ਹਿਰ ਦੀ ਬਿਜਲੀ, ਗੈਸ ਦੀ ਸਪਲਾਈ ਵੀ ਬੰਦ ਕੀਤੀ ਜਾ ਸਕਦੀ ਹੈ। ਤਕਰੀਬਨ ਸਾਰੇ ਘਰਾਂ ਦੇ ਸਟੋਪ-ਚੂਲੇ ਬਿਜਲੀ ਉੱਤੇ ਹਨ। ਲੋਕਾਂ ਨੂੰ ਗੈੱਸ ਦੇ ਟੈਂਕ ਭਰਾ ਕੇ ਰੱਖਣੇ ਚਾਹੀਦੇ ਹਨ, ਤਾਂ ਕਿ ਘਰ ਦੇ ਬਾਹਰ ਟੈਂਕ ਦੇ ਗੈੱਸ ਦੇ ਚੁਲਿਆਂ ਉੱਤੇ ਖਾਣਾ ਭੁੰਨਿਆ ਜਾ ਸਕਦਾ ਹੈ। ਗੈੱਸ ਦੇ ਸਲੰਡਰ ਘਰ ਦੇ ਅੰਦਰ ਨਹੀਂ ਬਾਲ ਸਕਦੇ। ਕਾਰਾਂ ਵਿੱਚ ਤੇਲ ਪਾਉਣ ਲਈ ਵੀ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਹਨ। ਜਿਉਂਦੇ ਰਹੇ ਫੇਸਬੁੱਕ ਤੇ ਫਿਰ ਆਵਾਂਗੇ। ਕੈਲਗਰੀ ਦੇ ਕੁੱਝ ਹਿੱਸੇ ਵਿੱਚ ਅਜੇ ਵੀ ਮੀਂਹ ਪੈ ਰਿਹਾ ਹੈ। ਬਹੁਤ ਭਾਰੀ ਮੀਂਹ ਦੇ ਸ਼ਰਾਟੇ ਆ ਰਹੇ ਹਨ।
ਪੰਜਾਬੀ ਬਹੁਤੇ ਨਾਰਥ-ਈਸਟ ਵਿੱਚ ਹਨ। ਦਰਿਆ ਤੋ 20 ਕੁ ਕਿੱਲੋਮੀਟਰ ਦੂਰ ਹਾਂ। ਪਤਾ ਕੁੱਝ ਨਹੀਂ ਕੀ ਹੋਣਾ ਹੈ? ਅਜੇ ਤੱਕ ਠੀਕ ਹੈ। ਹੜ੍ਹ ਕੈਲਗਰੀ ਵਿੱਚ ਆ ਗਿਆ ਹੈ। ਨੀਵੇਂ ਥਾਂ ਪਾਣੀ ਨਾਲ ਭਰਨ ਲੱਗੇ ਹਨ। ਕੈਲਗਰੀ ਦੀ ਮੌਮਰੀਅਲ ਡਰਾਈਵ ਹਾਈਵੇ 1, 2 ਵੀ ਬੰਦ ਹਨ। ਬਹੁਤ ਜ਼ਿਆਦਾ ਪਾਣੀ ਆਉਣ ਦੀ ਉਮੀਦ ਹੈ। ਦੋਨਾਂ ਦਰਿਆਵਾਂ ਦੇ ਨੇੜੇ ਦੇ ਘਰਾਂ ਵਾਲਿਆਂ ਨੂੰ ਘਰ-ਘਰ ਜਾ ਕੇ ਘਰ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ। ਸੋ ਡਾਊਨ ਟਾਊਨ ਵੱਲ ਦੇ ਕੰਮ, ਸਕੂਲ ਕਾਲਜ ਵੀ ਬੰਦ ਹੀ ਹਨ। ਸਾਰੀਆਂ ਡਊਨਟਾਊਨ ਨੂੰ ਜਾਂਦੀਆਂ ਸੜਕਾਂ ਤੇ ਡਊਨਟਾਊਨ ਬੰਦ ਕਰ ਦਿੱਤਾ ਹੈ। ਦੋਸਤੋ ਕੈਲਗਰੀ ਮੇਰਾ ਰਹਿਣ ਦਾ ਟਾਊਨ ਹੈ। ਦੇਖ ਰਹੇ ਹੋ, ਖ਼ਤਰਾ ਆਉਣ ਤੋਂ ਪਹਿਲਾਂ ਹੀ ਕਿਵੇਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਭਾਰਤ ਹੀ ਹੈ। ਜਿੱਥੇ ਸੋਚਦੇ ਬਹੁਤ ਹਨ। ਹੈਲੀਕਾਪਟਰ ਹੇਮਕੁੰਟ ਭੇਜਣਗੇ। ਬਿਆਨ ਬਾਜ਼ੀ ਜਿੰਨੀ ਹੋਈ ਹੈ। ਕੰਮ ਨਹੀਂ ਹੋਇਆ। ਲੋਕ 5 ਵੇਂ ਦਿਨ ਵੀ ਪਹਾੜਾਂ ਦੇ ਖਾਈਆਂ ਵਿੱਚ ਫਸੇ ਹੋਏ ਹਨ। ਹੈਲੀਕਾਪਟਰ ਦੋ ਭੇਜੇ ਹਨ। ਹਿਮਾਚਲ ਵਿੱਚ ਬਗੈਰ ਤੇਲ ਤੋਂ ਹੈਲੀਕਾਪਟਰ ਭੇਜ ਦਿੱਤੇ। ਨੱਕ ਨਾਲੋਂ ਲਾਹ ਕੇ ਭੁੱਲ ਨਾਲ ਲਾ ਦਿੱਤਾ। ਸਾਹ ਲੈ-ਲੈ ਕੇ ਮਦਦ ਕਰ ਰਹੇ ਹਨ। 16 ਜੂਨ ਦਾ ਹੜ੍ਹ ਉਤਰਾ ਖੰਡ ਵਿੱਚ ਆਇਆ ਹੈ। ਅਜੇ ਹੇਮਕੁੰਟ ਵਿੱਚੋਂ ਬਾਕੀਆਂ ਨੂੰ ਕੱਢਣ ਲਈ ਹੈਲੀਕਾਪਟਰ ਸਵੇਰ ਨੂੰ ਭੇਜਣੇ ਹਨ। ਕੀ ਇਹ ਹੈਲੀਕਾਪਟਰ ਥੱਕ ਜਾਂਦੇ ਹਨ? ਕੈਨੇਡਾ ਵਿੱਚ ਹੜ੍ਹ ਆ ਰਿਹਾ ਹੈ। ਸਾਰੇ ਪੱਬਾਂ ਭਾਰ ਹੋ ਗਏ ਹਨ। ਹੋਰਾਂ ਸ਼ਹਿਰਾਂ ਵੱਲੋਂ ਲੋਕ ਮਦਦ ਕਰਨ ਨੂੰ ਦਰਿਆਵਾਂ ਵੱਲ ਆ ਰਹੇ ਹਨ।
ਪੰਜਾਬ ਵਿੱਚ ਤੇ ਹੋਰ ਥਾਵਾਂ ਦੇ ਧਰਮਾਂ ਵਾਲੇ ਵੱਡੇ-ਵੱਡੇ ਚੋਲ਼ਿਆਂ ਵਾਲੇ ਸਾਧ ਵੀ ਕਿਥੇ ਹਨ? ਅੱਜ ਤਾਂ ਉਨ੍ਹਾਂ ਨੂੰ ਹੇਮਕੁੰਟ ਸਾਹਿਬ ਦੇ ਨੇੜੇ ਤੇੜੇ ਮਦਦ ਲਈ ਜਾਣਾ ਚਾਹੀਦਾ ਸੀ। ਲੋਕ ਉੱਥੇ ਭੁੱਖ ਤੇ ਦੁੱਖਾਂ ਨਾਲ ਮਰ ਰਹੇ ਹਨ। ਉਦਾਂ ਲੋਕਾਂ ਨੂੰ ਲੁੱਟਣ ਲਈ ਕੌਮ ਨੂੰ ਬਚਾਉਣ ਦਾ ਬੀੜਾ ਸਾਧਾਂ ਨੇ ਹੀ ਚੱਕਿਆਂ ਹੈ। ਹੁਣ ਨੂੰ ਤਾਂ ਸ਼ਰੋਮਣੀ ਕਮੇਟੀ ਤੇ ਹੋਰ ਡੇਰਿਆਂ ਵਾਲੇ ਸਾਧ ਆਪਦੇ ਹੈਲੀਕਾਪਟਰ ਜਾਂ ਕਿਰਾਏ ਉੱਤੇ ਲੈ ਕੇ, ਹੇਮਕੁੰਟ ਸਾਹਿਬ ਦੀ ਸੰਗਤ ਦੀ ਮਦਦ ਕਰ ਸਕਦੇ ਹਨ। ਲੰਗਰ ਲਾ ਸਕਦੇ ਹਨ। ਉਨ੍ਹਾਂ ਤੋਂ ਤਾਂ ਰਾਮਦੇਵ ਵੀ ਚੰਗਾ ਨਿਕਲਿਆ। ਜਿਸ ਨੇ ਸਾਹਿਬ ਦੀ ਸੰਗਤ ਨੂੰ ਖਾਣ ਲਈ ਰਸਦ ਭੇਜੀ ਹੈ। ਸ਼ਰੋਮਣੀ ਕਮੇਟੀ ਨੇ ਤਾਂ ਗਰਮ ਦਲ਼ੀਆਂ ਨੂੰ ਉੱਥੇ ਸ਼ਰਨ ਦੇ ਕੇ ਹਰਿਮੰਦਰ ਸਾਹਿਬ ਤੇ ਦਿੱਲੀ ਹੋਰ ਸ਼ਹਿਰਾਂ ਵਿੱਚ 1984 ਨੂੰ ਆਪ ਸੰਗਤ ਮਰਾਉਣ ਦੇ ਹੀਲੇ ਕੀਤੇ ਸਨ। ਅੱਜ ਬਾਕੀ ਕੌਮ ਵੀ ਬਾਹਰਲੇ ਦੇਸ਼ਾਂ ਦੀ ਕਿਥੇ ਗਈ ਹੈ? ਭਾਈ ਬਲਵੰਤ ਲਈ ਤਾਂ ਸੜਕਾਂ ਉੱਤੇ ਆ ਗਏ ਸਨ। ਹੋਰਾਂ ਥਾਵਾਂ ਉੱਤੇ ਸੁਨਾਮੀ ਆਈ ਹੈ। ਝੱਟ ਚੰਦਾ ਇਕੱਠਾ ਕਰਨ ਲੱਗ ਜਾਂਦੇ ਹਨ। ਹੁਣ ਸਿੱਖ ਸੰਗਤ ਉੱਤੇ ਭੀੜ ਪਈ ਹੈ। ਸਾਡੇ ਲੋਕਲ ਗੁਰਦੁਆਰੇ ਵਾਲੇ ਵੀ ਤੇ ਹੋਰ ਵੀ ਮੂੰਹ ਵਿੱਚ ਘੁੰਙਣੀਆਂ ਪਾਈ ਬੈਠੇ ਹਨ। ਜੇ ਕੋਈ ਮੇਰੇ ਵਰਗਾ ਫੇਸਬੁੱਕ ਉੱਤੇ ਲਿਖਦਾ ਹੈ। ਕਈਆਂ ਦੇ ਮਿਰਚਾਂ ਲੜਦੀਆਂ ਹਨ। ਲੋਕਲ ਗੁਰਦੁਆਰੇ ਵਾਲਿਆਂ ਨੇ ਤਾਂ ਕੈਲਗਰੀ ਵਿੱਚ ਹੜ੍ਹ ਬਾਰੇ ਵੀ ਕੁੱਝ ਨਹੀਂ ਬੋਲਿਆ।
ਸੈਂਕੜੇ ਪੁਲਿਸ ਆਫ਼ੀਸਰ ਐਡਮਿੰਟਨ ਤੋਂ ਕੈਲਗਰੀ ਮਦਦ ਲਈ ਆ ਗਏ ਹਨ। ਇੰਨਾ ਵਿੱਚ ਰੇਡੀਉ, ਟੀਵੀ, ਪੇਪਰ ਮੀਡੀਏ ਵਾਲੇ, ਸਰਕਾਰੀ ਕਰਮਚਾਰੀ, ਪੁਲਿਸ ਵਾਲੇ, ਫ਼ੌਜ ਵਾਲੇ ਤੇ ਆਮ ਜਨਤਾ ਮਦਦ ਕਰਨ ਲਈ ਦੋਨਾਂ ਦਰਿਆਵਾਂ ਦੇ ਨੇੜੇ ਦੇ ਘਰਾਂ ਵਿੱਚ ਜਾ ਰਹੇ ਹਨ। ਉਨ੍ਹਾਂ ਨੂੰ ਘਰਾਂ ਵਿਚੋਂ, ਬਾਹਰ ਨਿਕਲਣ ਦੀ ਬੇਨਤੀ ਕਰ ਰਹੇ ਹਨ। ਮੀਡੀਏ ਵਾਲੇ, ਸਰਕਾਰੀ ਕਰਮਚਾਰੀ, ਪੁਲਿਸ ਵਾਲਿਆਂ ਤੇ ਆਮ ਜਨਤਾ ਦੀਆਂ ਬਹੁਤ ਗੱਡੀਆਂ ਫਸ ਵੀ ਗਈਆਂ ਹਨ। ਹੈਵੀ ਵੱਡੇ ਡੰਪ ਟਰੱਕ ਲੋਕਾਂ ਦੇ ਭਰ ਕੇ, ਸਹੀ ਉਚਿੱਤ ਥਾਂ ਤੇ ਲਿਜਾ ਰਹੇ ਹਨ। ਭਾਰੀ ਮੀਂਹ ਵਿੱਚ ਵੀ ਲੋਕ ਘਰ ਛੱਡਣ ਵਾਲਿਆਂ ਦੀ ਮਦਦ ਕਰ ਰਹੇ ਹਨ। ਲੋਕ ਆਪਦੇ ਪਰਿਵਾਰ ਸਮੇਤ, ਕੁੱਤੇ, ਬਿੱਲੀਆ, ਜ਼ਰੂਰੀ ਸਮਾਨ ਨੂੰ ਨਾਲ ਲੈ ਕੇ ਘਰ ਛੱਡ ਰਹੇ ਹਨ। ਹੈਲੀਪਾਟਰ, ਪੁਲਿਸ ਵਾਲੇ ਐਂਬੂਲੈਂਸ ਸਬ ਹੜ੍ਹ ਦੀ ਮੁਸੀਬਤ ਨਾਲ ਲੜਨ ਲਈ ਤਿਆਰ ਹਨ। ਹੈਲੀਪਾਟਰ ਇਹ ਇਸ ਏਰੀਏ ਦੁਆਲੇ ਡਗਮਗਾ ਰਹੇ ਹਨ। ਬਾਕੀ Bow and Elbow Rivers ਤੋਂ ਦੂਰ ਦੇ ਰਹਿਣ ਵਾਲਿਆਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਹੈ।
ਆਪ ਦਾ ਤੇ ਨਾਲ ਵਾਲਿਆਂ ਦਾ ਧਿਆਨ ਰੱਖੀਏ। ਜਦੋਂ ਮਾੜਾ ਸਮਾਂ ਹੁੰਦਾ ਹੈ। ਭਾਣਾ ਮੰਨਣਾ ਪੈਂਦਾ ਹੈ। ਕਲ ਮੈਂ ਜਿੰਨਿਆਂ ਬੰਦਿਆਂ ਨਾਲ ਫ਼ੋਨ ਉੱਤੇ ਗੱਲ ਕੀਤੀ। ਘਰ ਵੀ ਅਸੀਂ 6 ਜਾਣੇ ਗੱਲਾਂ ਕਰ ਰਹੇ ਸੀ। ਬਈ ਜੇ ਪਾਣੀ ਆ ਗਿਆ ਕੀ ਕਰਨਾ ਹੈ? ਕਿਸੇ ਨੇ ਕਿਹਾ, " ਪਾਣੀ ਦੇ ਵਿੱਚੇ ਰੁਕਨਾਂ ਹੈ। ਹੋਰ ਕੋਈ ਚਾਰਾ ਨਹੀਂ ਹੈ।" ਦੂਜੇ ਨੇ ਕਿਹਾ, " ਜੇ ਇੱਕ ਰੁੜ੍ਹ ਗਿਆ। ਦੂਜੇ ਕਿਸੇ ਨੇ, ਉਸ ਦਾ ਪਿੱਛਾ ਨਹੀਂ ਕਰਨਾ। ਮਰਦੇ, ਰੁੜ੍ਹਦੇ ਨੂੰ ਦੇਖਣਾ ਹੈ। ਪਿੱਛੇ ਜਾ ਕੇ ਆਪ ਦੀ ਜਾਨ ਖ਼ਤਰੇ ਵਿੱਚ ਨਹੀਂ ਪਾਉਣੀ। ਦੂਜੇ ਨੇ ਪਾਣੀ ਵਿੱਚ ਛਾਲ ਨਹੀਂ ਮਾਰਨੀ। " ਇਸੇ ਨੂੰ ਰੱਬ ਦਾ ਭਾਣਾ ਕਹਿੰਦੇ ਹਨ। ਅੱਖਾਂ ਮੂਹਰੇ ਆਪਦਾ ਕੋਈ ਮਰ ਜਾਵੇ। ਬੰਦਾ ਕੁੱਝ ਨਾਂ ਕਰ ਸਕੇ। ਮਾੜੇ ਸਮੇਂ ਕੋਈ ਮਦਦ ਨਹੀਂ ਕਰਦਾ। ਜਿਸ ਦੀ ਜਾਨ ਉੱਤੇ ਬਣਦੀ ਹੈ। ਦਰਦ ਉਸੇ ਨੂੰ ਝੱਲਣਾ ਪੈਂਦਾ ਹੈ। ਕਿਸੇ ਨੇ ਵਿੱਚੋਂ ਕਿਹਾ, " ਬਿਜਲੀ ਚਲੀ ਜਾਣੀ ਹੈ। ਬਾਹਰ ਖਾਣਾ ਬਣਾਉਣ ਦਾ ਇੰਤਜ਼ਾਮ ਕਰੋ। " ਮੈਂ ਬਾਹਰ ਦੇਖਿਆਂ ਤਿੰਨ ਬਿੱਲੀਆਂ ਬੈਠੀਆਂ ਖਾਣਾ ਉਡੀਕ ਰਹੀਆਂ ਸਨ। ਇੰਨਾ ਜਾਨਵਰਾਂ ਨੇ ਕਿਤੋਂ ਲੱਭ ਕੇ ਖਾਣਾ ਹੈ। ਸਾਡੇ ਮੂਹਰੇ 36 ਚੀਜ਼ਾਂ ਹਨ। ਫਿਰ ਵੀ ਅਸੀਂ ਨਹੀਂ ਰੱਜਦੇ। ਸਰੀਰ ਨੂੰ ਸਿਹਤਮੰਦ ਰੱਖਣ ਲਈ ਤਾਜ਼ਾ ਭੋਜਨ ਵੱਧ ਤੋਂ ਵੱਧ ਫਲ, ਕੱਚੀਆਂ ਸਬਜੀਆਂ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਮੀਟ ਤੇ ਦੁੱਧ ਤੋਂ ਬਣੀਆਂ, ਚੂਲੇ 'ਤੇ ਸੜਿਆ ਭੋਜਨ ਘੱਟ ਤੋਂ ਘੱਟ ਖਾਵੋ। ਇਹ ਮੀਟ ਤੇ ਦੁੱਧ ਤੋਂ ਬਣੀਆਂ ਚੀਜ਼ਾਚੂਲੇ 'ਤੇ ਸੜਿਆ ਭੋਜਨ ਹੀ ਸਾਰੀਆਂ ਬਿਮਾਰੀਆਂ ਸ਼ੂਗਰ, ਬਲੱਡ ਪ੍ਰੈਸ਼ਰ, ਹੱਡੀਆਂ ਵਿੱਚ ਚਰਬੀ ਬਣਨ ਦਾ ਕਾਰਨ ਹੈ। ਤੁਰੇ ਫਿਰਦਿਆਂ ਨੂੰ ਮੌਤ ਆ ਜਾਵੇ। ਇਹ ਵੀ ਰੱਬ ਦੀ ਕਿਰਪਾ ਹੀ ਹੈ, ਜਨਮ ਤੋਂ ਛੁੱਟੀ ਮਿਲ ਜਾਵੇਗੀ। ਹਰ ਰੋਜ਼ ਉਹੀ ਧੰਦਾ ਪਿੱਟਦੇ ਹਾਂ। ਇੱਕ ਸਬ ਜਿਊਣ ਦਾ ਕੀ ਫ਼ਾਇਦਾ ਹੈ? ਹਰ ਦਿਨ ਨਵਾਂ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਕੀ ਐਸੀ ਜ਼ਿੰਦਗੀ ਲੰਬੀ ਚਾਹੀਦੀ ਹੈ? ਜਾਂ ਮੁੱਕ ਜਾਣੀ ਚਾਹੀਦੀ ਹੈ? ਜਿਉਂਦੇ ਪਾਣੀ ਅੱਗ ਦੀ ਭੇਟ ਹੋ ਜਾਈਏ, ਲੋਕਾਂ ਨੂੰ ਜਨਾਜ਼ੇ ਪਿੱਛੇ ਜਾ ਕੇ, ਸਮਾਂ ਖ਼ਰਾਬ ਕਰਨ ਦੀ ਲੋੜ ਨਹੀਂ ਪਵੇਗੀ। ਕਿਸੇ ਦੇ ਹੱਥ ਮੇਲੇ ਨਹੀਂ ਹੋਣਗੇ।

Comments
Post a Comment