ਭਾਗ 52 ਭਗਤ ਕਬੀਰ ਜੀ ਡਗਮਗ ਛਾਡਿ ਰੇ ਮਨ ਬਉਰਾ ।।
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਭਗਤ ਕਬੀਰ ਜੀ ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥ ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥੪੧॥
ਭਗਤ ਕਬੀਰ ਜੀ ਦਾ ਜਨਮ 1398 ਈਸਵੀ ਵਿੱਚ ਹੋਇਆ ਹੈ। ਅੱਜ ਭਗਤ ਕਬੀਰ ਜੀ ਦਾ ਜਨਮ ਦਿਨ ਮਨਾ ਰਹੇ ਹਾਂ। ਕਬੀਰ ਜੀ ਦਾ ਪੁੱਤਰ ਕਮਾਲ ਧੀ ਕਮਾਲੀ ਸੀ। ਪਤਨੀ ਦਾ ਨਾਮ ਲੋਈ ਸੀ। ਕਬੀਰ ਜੀ ਸਾਰੀ ਉਮਰ ਆਪਣੇ ਸ਼ਹਿਰ ਕਾਸ਼ੀ ਵਿੱਚ ਬਨਾਰਸ ਰਹੇ। ਅੰਤ ਸਮੇਂ ਅਖੀਰ ਵਿੱਚ ਮਗਹਰ ਚਲੇ ਗਏ। ਭਗਤ ਕਬੀਰ ਜੀ ਨੂੰ ਲੋਕ ਮਖ਼ੌਲ ਕਰਨ ਲੱਗ ਗਏ। ਕਾਸ਼ੀ ਤਾਂ ਲੋਕ ਮੁਕਤੀ ਲੈਣ ਥੀਰਤ ਤੇ ਜਾਂਦੇ ਹਨ। ਭਗਤ ਕਬੀਰ ਜੀ ਤੂੰ ਬਨਾਰਸ ਨੂੰ ਛੱਡ ਕੇ ਮਗਹਰ ਨਰਕਾਂ ਨੂੰ ਜਾਣ ਲਈ ਆ ਗਿਆ ਹੈ।
ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ਪੂਰਬ ਜਨਮ ਹਉ ਤਪ ਕਾ ਹੀਨਾ ਅਬ ਕਹੁ ਰਾਮ ਕਵਨ ਗਤਿ ਮੋਰੀ ਤਜੀ ਲੇ ਬਨਾਰਸ ਮਤਿ ਭਈ ਥੋਰੀ ਰਹਾਉ ਸਗਲ ਜਨਮੁ ਸਿਵ ਪੁਰੀ ਗਵਾਇਆ ਮਰਤੀ ਬਾਰ ਮਗਹਰਿ ਉਠਿ ਆਇਆ ਬਹੁਤੁ ਬਰਸ ਤਪੁ ਕੀਆ ਕਾਸੀ ਮਰਨੁ ਭਇਆ ਮਗਹਰ ਕੀ ਬਾਸੀ ਕਾਸੀ ਮਗਹਰ ਸਮ ਬੀਚਾਰੀ ਓਛੀ ਭਗਤਿ ਕੈਸੇ ਉਤਰਸਿ ਪਾਰੀ ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ਮੁਆ ਕਬੀਰੁ ਰਮਤ ਸ੍ਰੀ ਰਾਮੈ ੧੫
ਭਗਤ ਕਬੀਰ ਜੀ ਦਾ ਜ਼ਾਮਨਾਂ ਭਗਤੀ ਲਹਿਰ ਦਾ ਸੀ। ਇਹ ਭਗਤ ਰਵਿਦਾਸ ਜੀ ਨੂੰ ਵੀ ਮਿਲੇ। ਬਨਾਰਸ ਵਿੱਚ ਦੋਨਾਂ ਦਾ ਮਿਲਾਪ ਹੋਇਆ। ਭਗਤ ਕਬੀਰ ਜੀ ਉੱਤੇ ਧਾਰਮਿਕ ਆਗੂਆਂ ਨੇ ਬਹੁਤ ਤਸ਼ੱਦਦ ਕੀਤੇ। ਕਬੀਰ ਜੀ ਨੂੰ ਸੰਗਲ਼ਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਸੁੱਟਿਆ ਗਿਆ। ਪਰ ਉਸ ਦੇ ਪ੍ਰਭੂ ਨੇ ਭਗਤ ਕਬੀਰ ਜੀ ਪਾਣੀ ਵਿਚੋਂ ਬਚਾ ਲਿਆ।
ਗੰਗਾ ਗੁਸਾਇਣ ਗਹਿਰ ਗੰਭੀਰ ॥ ਜ਼ੰਜੀਰ ਬਾਧਾ ਕਰੀ ਖਰੇ ਕਬੀਰ ॥੧॥ ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥ ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥ ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥ {ਪੰਨਾ 1162}
ਭਗਤ ਕਬੀਰ ਜੀ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਕੱਪੜਾ ਬੁਣਨ ਦੇ ਨਾਲ ਰੱਬ ਦਾ ਨਾਮ ਵੀ ਜ਼ਿੰਦਗੀ ਵਿੱਚ ਬੁਣ ਰਹੇ ਸਨ। ਜਿਹੜੇ ਰੱਬ ਦੀ ਭਗਤੀ ਕਰਦੇ ਹਨ। ਉਹ ਆਪ ਜਾਣਦੇ ਹਨ। ਰੱਬ ਉਨ੍ਹਾਂ ਦੀ ਹਰ ਗੱਲ ਮੰਨਦਾ ਹੈ। ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ ॥ ਜਿਉ ਗੂੰਗੇ ਸਾਕਰ ਮਨੁ ਮਾਨਿਆ ॥੧॥
ਫੁਰਨਾ ਕਰਨ ਦੀ ਹੀ ਲੋੜ ਹੁੰਦੀ ਹੈ। ਦੁਨੀਆ ਦੀ ਹਰ ਸ਼ੈਅ ਸਾਹਮਣੇ ਆ ਜਾਂਦੀ ਹੈ। ਰੱਬ ਦੇ ਜਿੰਨੇ ਵੀ ਭਗਤ ਹੋਏ ਹਨ। ਸਾਰੇ ਹੀ ਸ਼ਬਦਾਂ ਨਾਲ ਪਿਆਰ ਕਰਦੇ ਹਨ। ਭਗਤ ਅੱਖਰੀ ਸ਼ਬਦਾਂ ਨੂੰ ਪੜ੍ਹ, ਲਿਖ, ਗਾ ਕੇ ਰੱਬ ਮਨਾਉਂਦੇ ਹਨ। ਜਿਸ ਨੂੰ ਅੱਖਰਾਂ ਨਾਲ ਪਿਆਰ ਹੋ ਗਿਆ।
ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮ || ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ||||ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥ ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥੨॥
ਕਬੀਰ ਜੀ ਦੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਜੋ ਸ਼ਬਦ ਆਮ ਲੋਕਾਂ ਦੀ ਜ਼ੁਬਾਨ ਵਿੱਚ ਹਨ। ਆਮ ਜ਼ਿੰਦਗੀ ਵਿੱਚੋਂ ਲਏ ਗਏ ਹਨ। ਜੀਵਨ ਦੀ ਸਚਾਈ ਹੈ। ਹਰ ਬੰਦੇ ਨੂੰ ਸੌਖੇ ਸਮਝ ਲੱਗ ਜਾਂਦੇ ਹਨ।
ਕਬੀਰ ਗਰਬ ਨ ਕੀਜੀਐ ਰੰਕੁ ਨ ਹਸੀਐ ਕੋਇ ॥ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥
ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓ‍ੁ ਨਾਉ ॥ ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥
ਪਰ ਕਬੀਰ ਭਗਤ ਕਿਹੜਾ ਇਸ ਦੁਨੀਆ ਨਾਲ ਜੁੜੇ ਹੋਏ ਸਨ। ਕਬੀਰ ਭਗਤ ਜੀ ਦੀ ਲਿਵ ਰੱਬ ਨਾਲ ਲੱਗੀ ਹੋਈ ਹੈ। ਰੱਬ ਨਾਲ ਮੇਲ ਉਦੋਂ ਹੁੰਦਾ ਹੈ ਜਦੋਂ ਸਾਰੀ ਦੁਨੀਆ ਨਾਲੋਂ ਕੜੀ ਟੁੱਟ ਜਾਂਦੀ ਹੈ।
ਗਉੜੀ ਕਬੀਰ ਜੀ ॥ ਜਬ ਹਮ ਏਕੋ ਏਕੁ ਕਰਿ ਜਾਨਿਆ ॥ ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥ ਕਹਿ ਕਬੀਰ ਅਬ ਜਾਨਿਆ ॥ ਜਬ ਜਾਨਿਆ ਤਉ ਮਨੁ ਮਾਨਿਆ ॥ ਮਨ ਮਾਨੇ ਲੋਗੁ ਨ ਪਤੀਜੈ ॥ ਨ ਪਤੀਜੈ ਤਉ ਕਿਆ ਕੀਜੈ ॥੩॥੭॥ ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥
ਕਬੀਰ ਭਗਤ ਕਹਿੰਦੇ ਹਨ।" ਬੰਦੇ ਦੇ ਮਰਨ ਪਿਛੋਂ ਲੰਗਰ ਚਲਾਏ ਜਾਂਦੇ ਹਨ। ਮਰਨ ਵਾਲਾਂ ਨਹੀਂ, ਕਾਂ-ਕੁੱਤੇ ਖਾਂਦੇ ਹਨ। ਐਸੇ ਸਰਾਧ ਕਰਨ ਦਾ ਕੀ ਫ਼ਾਇਦਾ। ਜਿਸ ਦਾ ਲਾਭ ਹੀ ਨਹੀਂ ਹੈ।
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥
ਕਬੀਰ ਭਗਤ ਨੂੰ ਧਰਮੀਆਂ ਨੇ ਬਹੁਤ ਸਤਾਇਆ। ਰੱਬ ਦੇ ਘਰੋਂ ਧੱਕੇ ਮਾਰੇ ਗਏ। ਉਸ ਦੀ ਜਾਤ ਨੂੰ ਨੀਚ ਕਿਹਾ ਗਿਆ। ਉਸ ਨਾਲੋ ਸਾਰੇ ਸਬੰਧ ਤੋੜੇ ਗਏ। ਤਾਂਹੀਂ ਤਾਂ ਉਹੀਂ ਗੱਲ਼ਾਂ ਸ਼ਰੇਆਮ ਆਪਣੀ ਬਾਣੀ ਵਿੱਚ ਲਿਖ ਰਹੇ ਹਨ।
ਲੋਕ ਵਿਹਲੇ ਕਬੀਰ ਭਗਤ ਜੀ ਦੀ ਰਾਖੀ ਕਰਕੇ ਉਸ ਦੇ ਕੰਮ ਦੇਖਦੇ ਸਨ। ਫਿਰ ਉਹੀ ਉਸ ਨੂੰ ਦੁਖੀ ਕਰਦੇ ਸਨ। ਸਤਾਉਂਦੇ ਸਨ। ਪਰ ਕਬੀਰ ਭਗਤ ਜੀ ਨੂੰ ਇਸ ਵਿਚੋਂ ਵੀ ਅਨੰਦ ਆਉਂਦਾ ਸੀ। ਉਹ ਆਪਣੇ ਕੰਮ ਤੇ ਬਾਣੀ ਲਿਖਣ ਵਿੱਚ ਮਸਤ ਰਹਿੰਦੇ। ਹਾਕਮ ਇਸ ਤੇ ਹੀ ਦੁਖੀ ਹੁੰਦੇ ਸਨ। ਕਬੀਰ ਭਗਤ ਜੀ ਮਸਤ ਰੱਬ-ਰੱਬ ਕਰਦੇ ਹਨ।
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ਨਿੰਦਾ ਜਨ ਕਉ ਖਰੀ ਪਿਆਰੀ ਨਿੰਦਾ ਬਾਪੁ ਨਿੰਦਾ ਮਹਤਾਰੀ ਰਹਾਉ ਨਿੰਦਾ ਹੋਇ ਬੈਕੁੰਠਿ ਜਾਈਐ ਨਾਮੁ ਪਦਾਰਥੁ ਮਨਹਿ ਬਸਾਈਐ ਰਿਦੈ ਸੁਧ ਜਉ ਨਿੰਦਾ ਹੋਇ ਹਮਰੇ ਕਪਰੇ ਨਿੰਦਕੁ ਧੋਇ ਨਿੰਦਾ ਕਰੈ ਸੁ ਹਮਰਾ ਮੀਤੁ ਨਿੰਦਕ ਮਾਹਿ ਹਮਾਰਾ ਚੀਤੁ ਨਿੰਦਕੁ ਸੋ ਜੋ ਨਿੰਦਾ ਹੋਰੈ ਹਮਰਾ ਜੀਵਨੁ ਨਿੰਦਕੁ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰੁ ਨਿੰਦਾ ਹਮਰਾ ਕਰੈ ਉਧਾਰੁ ਜਨ ਕਬੀਰ ਕਉ ਨਿੰਦਾ ਸਾਰੁ ਨਿੰਦਕੁ ਡੂਬਾ ਹਮ ਉਤਰੇ ਪਾਰਿ ੨੦੭੧ {ਪੰਨਾ 339}
ਜਾਤ-ਪਾਤ ਉੱਤੇ ਤਿੱਖੀ ਸੱਟ ਮਾਰਦੇ ਹਨ। ਧਰਮਾਂ ਵਾਲਿਆਂ ਨੂੰ ਵੀ ਵਿਅੰਗ ਕੱਸਦੇ ਹਨ। ਪਖੰਡੀ ਸਾਧਾਂ ਦੇ ਸਾਘ ਦੇਖ ਕੇ ਬਾਣੀ ਵਿੱਚ ਲਿਖਿਆ ਹੈ।
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਪਾਈ ਮਨ ਰੇ ਸੰਸਾਰੁ ਅੰਧ ਗਹੇਰਾ ਚਹੁ ਦਿਸ ਪਸਰਿਓ ਹੈ ਜਮ ਜੇਵਰਾ ਰਹਾਉ ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਪਾਈ ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ
ਰੱਬ ਵੀ ਫਿਰ ਭਗਤਾਂ ਦੀ ਕੋਈ ਗੱਲ ਨਹੀਂ ਮੋੜਦਾ। ਭਗਤਾਂ ਦਾ ਦੁਨਿਆਵੀ ਸੁੱਖਾਂ ਵੱਲੋਂ ਮਨ ਮੁੜ ਜਾਂਦਾ ਹੈ। ਰੱਬ ਦੀ ਰਜ਼ਾ ਨਾਲ ਜੁੜ ਜਾਂਦਾ ਹੈ। ਦੁਨਿਆਵੀ ਕੋਈ ਖ਼ਾਹਿਸ਼ ਨਹੀਂ ਰਹਿੰਦੀ।
ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥ ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਈ ॥੩੩॥

ਕਬੀਰ ਜੀ ਕਹਿ ਰਹੇ ਹਨ। ਕਬੀਰ ਜਿਸ ਮਰਨੇ ਤੇ ਜਗੂ ਡਰੇ ਮੇਰੇ ਮਨੀ ਆਨ ਦੁ ॥ ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ ॥੨੨॥ {ਪੰਨਾ 1365}

Comments

Popular Posts