ਭਾਗ 1 ਤਖ਼ਤਾਂ ਦੇ ਜਥੇਦਾਰ, ਪੁਲਿਸ ਵਾਲੇ, ਮੁੱਖ ਮੰਤਰੀ ਪੂਰੇ ਪੰਜਾਬ ਵਿੱਚੋਂ ਕਿਹੜਾ ਦੋਸ਼ੀ ਬੰਦਾ ਫੜ ਲੈਣ?ਕੀ ਮੈਂ ਸਹਿਣਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖ਼ੁਸ਼, ਆਜ਼ਾਦ ਹਾਂ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੀ ਆਪਦੇ ਘਰ ਦੀ ਗੱਲ ਦਾ ਖਿਲਾਰਾ ਵੀ ਪਬਲਿਕ ਵਿੱਚ ਪਾ ਕੇ, ਇਸੇ ਤਰਾਂ ਖੌਰੂ ਪਾਉਂਦੇ ਹੋ? ਜਿਸ ਤਰਾਂ ਕਈ ਸ਼ਰਾਰਤੀ ਸਮਾਜ ਨਾਲ ਕਰ ਰਹੇ ਹਨ। ਐਸਾ ਕੋਈ ਹੀ ਕਰਦਾ ਹੈ। ਜੋ ਐਸਾ ਕਰਦਾ ਹੈ। ਉਸ ਨੂੰ ਲੋਕ ਪਾਗਲ ਕਹਿੰਦੇ ਹਨ। ਸਿਆਣੇ ਬੰਦੇ ਘਰ ਦਾ ਮਾਮਲਾ, ਘਰ ਵਿੱਚ ਨਜਿੱਠ ਲੈਂਦੇ ਹਨ। ਪਰਦਾ ਪਾ ਕੇ, ਗੱਲ ਦੀਆਂ ਜੜਾ ਲੱਭ ਕੇ, ਹੱਲ ਕੱਢ ਲੈਂਦੇ ਹਨ। ਇਸੇ ਵਿੱਚ ਅੰਕਲ ਮੰਦੀ ਹੁੰਦੀ ਹੈ। ਜਿਸ ਘਰ ਦੀ ਗੱਲ ਚਾਰ ਦੀਵਾਰੀ ਤੋਂ ਬਾਹਰ ਨਿਕਲ ਜਾਵੇ। ਉਹ ਘਰ ਖੇਰੂੰ-ਖੇਰੂੰ ਹੋ ਜਾਂਦਾ ਹੈ। ਲੋਕਾਂ ਵਿੱਚ ਬਦਨਾਮੀ ਵਾਧੂ ਦੀ ਹੁੰਦੀ ਹੈ। ਜੇ ਕੋਈ ਗੱਲ ਪਹੇ, ਸੜਕਾਂ ਉੱਤੇ ਖੜ੍ਹੇ ਵਿਹਲੇ ਲੋਕਾਂ ਦੇ ਧੱਕੇ ਚੜ੍ਹ ਜਾਵੇ, ਖੰਬਾਂ ਦੀਆਂ ਡਾਰਾਂ ਬਣ ਜਾਂਦੀਆਂ ਹਨ। ਧੱਜੀਆਂ ਉੱਡ ਜਾਂਦੀਆਂ ਹਨ। ਫਿਰ ਚਾਹੇ ਗੁਆਂਢੀਆ ਨੂੰ ਗਾਲ਼ਾ ਕੱਢੀ ਜਾਵੋ। ਪੱਲੇ ਕੁੱਝ ਨਹੀਂ ਬਚਦਾ। ਲੋਕਾਂ ਨੂੰ ਸ਼ਾਨੋ ਸ਼ੌਕਤ ਦਿਖਾਉਣ ਵਾਲਿਆਂ, ਗੱਲਾਂ-ਬਾਤਾਂ ਵਿੱਚ ਆਉਣ ਵਾਲਿਆਂ, ਕਈ ਕਿਸਾਨਾਂ ਦੀ ਹਾਲਤ ਐਸੀ ਹੀ ਹੈ। ਉਹ ਕਿਸੇ ਦੇ ਸਿਰ ਚੜ੍ਹ ਕੇ ਮਰਨ ਲਈ ਤਿਆਰ ਹੋ ਜਾਂਦੇ ਹਨ। ਕਈ ਭੁੱਖੇ ਮਰਦੇ, ਜ਼ਹਿਰ ਖਾ ਕੇ ਮਰ ਜਾਂਦੇ ਹਨ।
ਕਈ ਬਾਰ ਐਸਾ ਵੀ ਹੁੰਦਾ ਹੈ। ਜੋ ਬਹੁਤਾ ਨੇੜੇ ਹੁੰਦਾ ਹੈ। ਉਹੀ ਕੰਮ ਸਹੀ ਤੇ ਖ਼ਰਾਬ ਕਰਕੇ ਵਿਗਾੜ ਵੀ ਸਕਦਾ ਹੈ। ਪਿਆਰ ਵੀ ਨੇੜੇ ਵਾਲਾ ਕਰਦਾ ਹੈ। ਉਹੀ ਜਾਨੋਂ ਵੀ ਮਾਰ ਦਿੰਦਾ ਹੈ। ਪਤਨੀ ਦਾ ਕਤਲ ਹੋ ਜਾਵੇ। ਪਤੀ ਨੂੰ ਪੁਲੀਸ ਵਾਲੇ ਜੇਲ ਅੰਦਰ ਕਰ ਦਿੰਦੇ ਹਨ। ਮਾਂ-ਬਾਪ ਦੀ ਜਾਇਦਾਦ ਪੁੱਤਰ ਹੀ ਹਥਿਆਉਂਦੇ ਹਨ। ਜੋ ਕੱਚ ਦੇ ਭਾਂਡੇ ਵਰਤਦੇ ਹਨ। ਸਾਂਭ ਕੇ ਵੀ ਉਹੀ ਰੱਖਦੇ ਹਨ। ਟੁੱਟਦੇ ਵੀ ਉਨ੍ਹਾਂ ਦੇ ਹੱਥੋਂ ਹੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜਨੇ, ਕਿਸੇ ਨੇੜੇ ਦੇ ਬੰਦੇ ਦੀ ਖੇਡ ਲੱਗਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁੱਟਕੇ ਦਾ ਪੱਤਰਾ, ਤਾਂ ਕਈ ਬਾਰ ਅਗਲਾ, ਪੱਤਰਾ ਕੱਢਣ ਲੱਗੇ ਤੋਂ ਵੀ ਪਾਟ ਜਾਂਦਾ ਹੈ। ਉਹ ਪਾੜਿਆ ਪੱਤਰਾ ਕੋਈ ਨਹੀਂ ਦੱਸਦਾ। ਜਿਸ ਹਾਲਤ ਵਿੱਚ ਅਖ਼ਬਾਰਾਂ ਵਿੱਚ ਦਿਸ ਰਿਹਾ ਹੈ। ਇਹ ਕਿਸੇ ਕੋਲੋਂ ਕਿਸੇ ਨਾਲ ਖਿਚਾ-ਧੂਹੀ ਵਿੱਚ ਪਾਟੇ ਲੱਗਦੇ ਹਨ ਜਾਂ ਜਾਣ ਬੁੱਝ ਕੇ ਕੋਈ ਖ਼ਾਰ ਕੱਢੀ ਗਈ ਹੈ। ਫੇਸਬੁੱਕ ਉੱਤੇ ਇੱਕ ਔਰਤ ਦਾ ਜੋ ਬਿਆਨ ਹੈ। ਉਹ ਵੀ ਸੱਚ ਲੱਗਦਾ ਹੈ। ਔਰਤ ਦਾ ਬਿਆਨ ਇਸ ਤਰਾਂ ਸੀ, " ਮੇਰੇ ਪੁੱਤਰ ਨੂੰ ਗ੍ਰੰਥੀ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਪੱਤਰੇ ਮੈਂ ਪਾੜੇ ਹਨ। ਬਈ ਨਵੇਂ ਗ੍ਰੰਥੀ ਸਿਰ ਲੱਗ ਜਾਣ, ਤਾਂ ਕਿ ਪਹਿਲੇ ਗ੍ਰੰਥੀ ਨੂੰ ਫਿਰ ਰੱਖ ਲਿਆ ਜਾਵੇ। " ਬਦਲੇ ਦੀ ਭਾਵਨਾ ਵਿੱਚ ਬੰਦਾ ਆਪਦਾ ਹੀ ਫ਼ਾਇਦਾ ਸੋਚਦਾ ਹੈ। ਉਸ ਨੂੰ ਹੋਰ ਨੁਕਸਾਨ ਦਾ ਅੰਦਾਜ਼ਾ ਨਹੀਂ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਕਿਸੇ ਖ਼ਾਸ ਬੰਦੇ ਨੇ ਪਾੜੇ ਲੱਗਦੇ ਹਨ। ਘਰ ਦਾ ਭੇਤੀ ਲੰਕਾ ਢਾਹੇ। ਜਿਸ ਨੂੰ ਪਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਲਏ ਜਾਣ। ਕੌਮ ਲਈ ਇਹ ਬਹੁਤ ਦੁੱਖ ਦੀ ਗੱਲ ਹੈ। ਕੌਮ ਵਿੱਚ ਪਸਾਦ ਖੜ੍ਹਾ ਹੋ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਦੀ ਗੱਲ ਤੋਂ ਹੱਟ ਕੇ, ਹੋਰ-ਹੋਰ ਝਗੜੇ ਛਿੜ ਪਏ ਹਨ। ਗੁੱਥੀ ਉਲਝ ਗਈ ਹੈ।
ਊਦਾ ਤਾਂ ਗੁਰਦੁਆਰੇ ਸਾਹਿਬ ਨੂੰ ਜਿੰਦੇ ਮਾਰੇ ਹੁੰਦੇ ਹਨ। ਇਸ ਗੁਰਦੁਆਰੇ ਸਾਹਿਬ ਦਾ ਜਿੰਦਾ ਕਿਵੇਂ ਖੁੱਲ੍ਹਾ ਰਹਿ ਗਿਆ? ਜੇ ਉਸੇ ਪਿੰਡ ਵਾਲਿਆਂ ਧਰਮੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਵਾਲਾ ਨਹੀਂ ਫੜਿਆ ਗਿਆ। ਉਸ ਗੁਰਦੁਆਰੇ ਸਾਹਿਬ ਦਾ ਗ੍ਰੰਥੀ ਵੀ ਸੁੱਤਾ ਹੀ ਰਹਿ ਗਿਆ। ਤਖ਼ਤਾਂ ਦੇ ਜਥੇਦਾਰ, ਪੁਲਿਸ ਵਾਲੇ, ਮੁੱਖ ਮੰਤਰੀ ਪੂਰੇ ਪੰਜਾਬ ਵਿੱਚੋਂ ਕਿਹੜਾ ਦੋਸ਼ੀ ਬੰਦਾ ਫੜ ਲੈਣ? ਭਟਕੇ ਹੋਏ ਲੋਕਾਂ ਤੋਂ ਬਚਣ ਲਈ ਆਪਦੀ ਜਾਨ ਛੁਡਾਉਣ ਨੂੰ ਪੈਸੇ ਦੇ ਕੇ, ਭਾਵੇਂ ਕਿਸੇ ਨੂੰ ਊਈ ਮਨਾ ਲੈਣ। ਕੌਮ ਦੇ ਆਗੂਆਂ ਅੱਗੇ ਪੇਸ਼ ਕਰ ਦੇਣ। ਕਿਸੇ ਨੂੰ ਛਿੱਤਰਾਂ ਨਾਲ ਕੁੱਟ ਕੇ, ਡਰਾ ਝੁਕਾ ਕੇ, ਇਹ ਬੜੇ ਖ਼ੁਸ਼ ਹੁੰਦੇ ਹਨ। ਫੇਸਬੁੱਕ ਉੱਤੇ ਜੋ ਧਰਨਿਆਂ ਦੀਆਂ ਮੂਵੀਆਂ ਲੱਗੀਆਂ ਹਨ। ਕਿਰਪਾਨਾਂ ਪਾਈਆਂ ਵਾਲੇ ਮਾਂਵਾਂ, ਭੈਣਾਂ ਦੀਆਂ ਗਾਲ਼ਾ ਕੱਢਦੇ ਵੀ ਸੁਣਦੇ ਹਨ।
ਜਿਸ-ਜਿਸ ਨੂੰ ਪੁਲਿਸ ਨੇ ਫੜਿਆ ਹੈ। ਆਮ ਬੰਦੇ ਪ੍ਰਚਾਰਕ ਤੇ ਕੌਮ ਦੇ ਆਗੂ ਉਸ ਨੂੰ ਜਾਣਦੇ ਹੀ ਹਨ। ਇਹ ਕਹਿ ਰਹੇ ਹਨ, " ਇਹ ਬੰਦਾ ਐਸਾ ਨਹੀਂ ਹੈ। ਇਹ ਐਸਾ ਨਹੀਂ ਕਰ ਸਕਦਾ। " ਜੇ ਉਹ ਜਾਣਦੇ ਹਨ। ਬੰਦਾ ਕੌਣ ਹੋ ਸਕਦਾ ਹੈ? ਫਿਰ ਇਹ ਕੌਮ ਦੇ ਆਗੂ, ਅਸਲੀ ਬੰਦਾ ਕਿਉਂ ਨਹੀਂ ਫੜ ਕੇ, ਹਾਜ਼ਰ ਕਰਦੇ? ਪੂਰੀ ਦੁਨੀਆਂ ਵਿੱਚ ਸਿੱਖਾਂ ਦਾ ਜਲੂਸ ਕਿਉਂ ਕੱਢਣ ਲੱਗੇ ਹਨ? ਉਸੇ ਪਿੰਡ ਵਿੱਚ ਗੱਲ ਮੁੱਕ ਸਕਦੀ ਸੀ। ਜਿੱਥੇ ਵੀ ਇਹ ਘਟਨਾ ਹੋਈ ਹੈ। ਕੀ ਗੁਰੂ ਮਹਾਰਾਜ ਦੇ ਅੰਗ ਪਾੜਨ ਵਾਲਾ ਬੰਦਾ ਕੀ ਪੁਲਾਂ ਥੱਲੇ ਲੁਕਿਆ ਬੈਠਾ ਹੈ? ਜਾਂ ਕੀ ਬੱਸੋਂ ਉੱਤਰ ਕੇ, ਸੜਕਾਂ ਤੇ ਖੜ੍ਹਿਆਂ ਨੂੰ ਮਿਲੇਗਾ?
ਜੇ ਇਹ ਲੋਕ ਕਿਸਾਨ, ਮਜ਼ਦੂਰ, ਵਕੀਲ, ਜੱਜ ਪੜ੍ਹੇ-ਲਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸੜਕਾਂ ਉੱਤੇ ਜਲੂਸ ਕੱਢ ਸਕਦੇ ਹਨ। ਰੌਲਾ ਪਾ ਸਕਦੇ ਹਨ। ਸਹੀਂ ਕੰਮ ਕਿਉਂ ਨਹੀਂ ਕਰਦੇ? ਇੰਨਾ ਮੁਤਾਬਿਕ ਸਹੀ ਕੰਮ ਜਥੇਦਾਰ, ਪੁਲਿਸ ਮੁੱਖ ਮੰਤਰੀ ਕਰੇ। ਇਹ ਆਪ ਜਬਲੀਆਂ ਮਾਰਨ ਜੋਗੇ ਹਨ। ਇੱਕ ਪ੍ਰਚਾਰਕ ਨੇ ਬਿਆਨ ਦਿੱਤਾ, " ਪੁਲਿਸ ਨੂੰ ਗੁਰਦੁਆਰਿਆਂ ਦੁਆਲੇ ਕੈਮਰੇ ਲਗਾਉਣੇ ਚਾਹੀਦੇ ਹਨ।" ਇਸ ਨੂੰ ਕੋਈ ਪੁੱਛੇ," ਕੀ ਤੁਸੀਂ ਸਿਰਫ਼ ਸੰਗਤ ਦੀ ਮਾਇਆ ਤੇ ਦੇਗ ਖਾਣ ਜੋਗੇ ਹੋ? ਤੁਸੀਂ ਇਹ ਜੋ ਨਾਲ ਆਪਦੇ ਲਈ ਪਹਿਰੇਦਾਰ ਲਈ ਫਿਰਦੇ ਹੋ। ਆਪ ਉੱਥੇ ਜਾ ਕੇ ਕਿਉਂ ਨਹੀਂ ਬੈਠੇ? ਕੀ ਪੁਲਾਂ ਸੜਕਾਂ ਉੱਤੇ ਚੱਕਾ ਜਾਮ ਕਰਕੇ ਗੁਨਾਹਗਾਰ ਫੜਨ ਨੂੰ ਬੈਠੇ ਹੋ?" ਪਬਲਿਕ ਨੂੰ ਇਹ ਗੁੰਡਾਗਰਦੀ ਦਿਸ ਰਹੀ ਹੈ। ਦੁਕਾਨਾਂ, ਬੱਸਾਂ ਨੂੰ ਅੱਗ ਲੱਗਾ ਕੇ, ਕੀ ਕੋਈ ਪੁੰਨਦਾਨ, ਅਕਲ ਦਾ ਕੰਮ ਕਰ ਰਹੇ ਹੋ? ਜੇ ਜੇਲਾਂ ਵਿੱਚ ਕਰ ਦਿੱਤੇ। ਫਿਰ ਹਮੈਤੀਆਂ ਤੋਂ ਹੋਰ ਗੁੰਡਾਗਰਦੀ ਕਰਾ ਕੇ, ਮਾਹੌਲ ਹੋਰ ਖ਼ਰਾਬ ਹੀ ਕਰਨਾ ਹੈ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ। ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਸਿਰਫ਼ ਮਰਦਾਂ ਦੀ ਚੋਣ ਕੀਤੀ। ਆਖੇ ਬੀਬੀ ਕੋਈ ਗੁਰੂ ਜੀ ਦੇ ਪੰਜ ਸਿਰ ਮੰਗਦਿਆਂ ਤੋਂ, ਸਿਰ ਦੇਣ ਲਈ ਖੜ੍ਹੀ ਨਹੀਂ ਹੋਈ। ਪਰ ਮਾਤਾ ਸਾਹਿਬ ਕੌਰ ਤਾਂ ਕੋਲ ਹੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ, ਪੰਜ ਪਿਆਰਿਆਂ ਨੂੰ ਆਪਦਾ ਦਰਜਾ ਦਿੱਤਾ। ਮੁਸਲਮਾਨਾਂ. ਹਿੰਦੂਆਂ ਹੋਰ ਧਰਮਾਂ ਬਰਾਬਰ ਇੱਕ ਹੋਰ ਧਰਮ ਖੜ੍ਹਾ ਕਰ ਦਿੱਤਾ। ਇਸ ਨੂੰ ਸਿੱਖ ਕੌਮ ਦਾ ਨਾਮ ਦਿੱਤਾ। ਪੰਜ ਪਿਆਰਿਆਂ ਦੀ ਡਿਊਟੀ ਲਾਈ ਅੰਮ੍ਰਿਤ ਤਿਆਰ ਕਰਕੇ, ਹੋਰ ਸਿੱਖ ਕੌਮ ਵਿੱਚ ਵਾਧਾ ਕਰਨਾ ਹੈ।
ਪੰਜ ਪਿਆਰਿਆਂ ਦਾ ਹੁਕਮ ਤਾਂਹੀਂ ਮੰਨਣਾ ਚਾਹੀਦਾ ਹੈ। ਜੇ ਧਰਮ ਦੇ ਮਾਮਲੇ ਵਿੱਚ ਸੱਚੇ ਪਾਤਸ਼ਾਹ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋ ਕੇ, ਕੌਮ ਨੂੰ ਅੰਮ੍ਰਿਤ ਛੱਕਾ ਕੇ, ਹੋਰ ਜਾਤਾਂ ਨੂੰ ਨਾਲ ਮਿਲਾ ਕੇ, ਸਿੱਖ ਕੌਮ ਵਧਾਉਂਦੇ ਹਨ। ਬੰਦੇ ਨੂੰ ਸਿੱਧੇ ਰਾਹ ਪਾਉਂਦੇ ਲੱਗਦੇ ਹਨ। ਕਾਮ, ਕਰੋਧ, ਲੋਭ, ਮੋਹ, ਹੰਕਾਰ ਤੋਂ ਬਚਣ ਲਈ ਕਹਿੰਦੇ ਹਨ। ਨਾਂ ਕੇ ਪੰਜ ਪਿਆਰੇ ਲਾਈ ਲੱਗ ਬਣ ਕੇ, ਲੜਾਈ ਦੀ ਗੱਲ ਵਧਾ ਕੇ, ਨਫ਼ਰਤ ਫਲਾ ਕੇ, ਕੌਮ ਨੂੰ ਤਬਾਹ ਕਰਨ ਵਾਲੇ ਹੋਣ। ਪੰਜ ਪਿਆਰਿਆਂ ਦੀ ਇਹ ਡਿਊਟੀ ਨਹੀਂ ਹੈ। ਕਿ ਜਥੇਦਾਰਾਂ, ਗ੍ਰੰਥੀਆਂ, ਕੀਰਤਨੀਆਂ, ਗੁਰਦੁਆਰਿਆਂ ਦੇ ਮੈਂਬਰਾਂ, ਹੋਰ ਕਰਮਚਾਰੀਆਂ ਨੂੰ ਕੰਮ ਵਿਚੋਂ ਕੱਢ ਕੇ ਬਾਹਰ ਮਾਰਨ। ਇਹ ਜ਼ੁੰਮੇਵਾਰੀਆਂ ਗੁਰੂ ਬਣੇ ਪੰਜ ਪਿਆਰਿਆਂ ਦੀਆਂ ਨਹੀਂ ਹਨ। ਪੀਲਾ, ਨੀਲਾ, ਚਿੱਟਾ, ਪਹਿਰਾਵਾ ਗੁਰੂ ਨਹੀਂ ਹੈ। ਗੁਰੂ ਦੁਨੀਆ ਤੋਂ ਅਲੱਗ ਦੀ ਅਕਲ ਵਾਲਾ, ਦਿਆਲੂ, ਵਿਸ਼ਾਲ, ਸ਼ਾਂਤ, ਦਾਤਾ ਰੱਬ ਦਾ ਰੂਪ ਸਿਰਫ਼ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ।
ਜਿੰਨਾ ਨੇ ਤਖ਼ਤਾਂ ਦੇ ਜਥੇਦਾਰਾਂ ਦੇ ਕੰਮ ਵਿੱਚ ਦਖ਼ਲ ਦਿੱਤਾ ਹੈ। ਉਨ੍ਹਾਂ ਨੂੰ ਤਖ਼ਤਾਂ ਤੋਂ ਉਤਾਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਹਵਾ ਵਿੱਚ ਫਾਇਰ ਕਰਨ ਵਾਲੀ ਗੱਲ ਹੈ। ਐਸੇ ਲਾਈ ਲੱਗ ਪੰਜ ਪਿਆਰੇ ਅੰਮ੍ਰਿਤ ਛੱਕਾ ਕੇ, ਕੌਮ ਕੈਸੀ ਬਣਾਉਣਗੇ? ਇੰਨਾ ਤੋਂ ਅੰਮ੍ਰਿਤ ਛੱਕ ਕੇ ਕੌਮ ਝੋਲੀ ਚੱਕ ਹੀ ਬਣੇਗੀ। ਐਸੇ ਚਾਹੇ ਸੜਕਾਂ ਤੇ ਬੈਠ ਕੇ ਬੀਬੀਆਂ ਦੀਆਂ ਮਿਹਨਤ ਨਾਲ ਪਕਾਈਆਂ , ਰੋਟੀਆਂ ਖਾਈ ਜਾਣ ਜਾਂ ਗੁਰਦੁਆਰਿਆਂ ਵਿੱਚ ਬੈਠ ਕੇ, ਮਜ਼ਦੂਰਾਂ ਦਾ ਕਮਾਇਆਂ, ਮੁਫ਼ਤ ਦਾ ਮਾਲ ਖਾਈ ਜਾਣ।
Comments
Post a Comment