ਦੁਨੀਆ ਵੀ ਚੱਕੋਂ-ਚੱਕੋਂ ਹੈ ਕਰਦੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮੌਤ ਨਾਂ ਪੁੱਛੇ ਉਮਰਾਂ ਨਾਂ ਦੇਖੇ ਦਿਨ ਰਾਤ। ਜਦੋਂ ਆ ਖੜ੍ਹਦੀ ਸਿਰ ਤੇ ਸੁਣਦੀ ਨੀ ਬਾਤ।
ਇੱਕ ਸਮੇਂ ਮੌਤ ਨੇ ਆ ਕੇ ਕਰਨੀ ਝਾਤ। ਉਸੇ ਨਾਂ ਭੁਲਾਈਏ ਜਿਸ ਨੇ ਦੇਣਾ ਆਖ਼ਰ ਸਾਥ।
ਮੌਤ ਨਾਂ ਉਮਰਾਂ ਦਾ ਲਿਹਾਜ਼ ਕਰਦੀ। ਬੱਚੇ, ਬੁੱਢੇ, ਜਵਾਨਾਂ ਨੂੰ ਕਾਲ ਵਾਂਗ ਆ ਦਬੋਚਦੀ।
ਦੁਨੀਆ ਦੀ ਹਰ ਚੀਜ਼ ਨਾਸ਼ਵਾਨ ਲੱਗਦੀ। ਮਿੱਟੀ ਵਿੱਚੋਂ ਪੈਦਾ ਹੋ ਕੇ ਮਿੱਟੀ ਵਿੱਚ ਰਲਦੀ।
ਵੱਡੇ ਛੋਟੇ ਦੀ ਨਾਂ ਮੌਤ ਪ੍ਰਵਾਹ ਕਰਦੀ। ਰਿਸ਼ਤੇਦਾਰਾਂ ਦੀ ਨਾਂ ਮੌਤ ਅੱਗੇ ਵਾਹ ਚੱਲਦੀ।
ਮੌਤ ਹੀ ਤਾਂ ਬੰਦੇ ਦਾ ਉਧਾਰ ਹੈ ਕਰਦੀ। ਜ਼ਿੰਦਗੀ ਦੇ ਜੱਬਾਂ ਦਾ ਮੌਤ ਛੁੱਟ ਕਾਰਾ ਕਰਦੀ।
ਚੱਲਦੇ ਫਿਰਦੇ ਨੂੰ ਮਿੱਟੀ ਬਣਾਂ ਲਾਸ਼ ਕਰਦੀ। ਉਦੋਂ ਦੁਨੀਆ ਵੀ ਚੱਕੋਂ-ਚੱਕੋਂ ਹੈ ਕਰਦੀ।
ਦੁਨੀਆ ਮਰ ਗਿਆ ਦੇ ਨਾਂ ਨਾਲ ਕਦੇ ਮਰਦੀ। ਮੁਰਦੇ ਕੋਲੇ ਬੈਠ ਸਮਾਂ ਨੀ ਖ਼ਰਾਬ ਕਰਦੀ।
ਸੱਤੀ ਲਾਸ਼ ਜਦੋਂ ਸਿਵਿਆਂ ਵਿੱਚ ਲਿਆ ਧਰਤੀ। ਸਬ ਤੋਂ ਪਿਆਰੇ ਨੇ ਅੱਗ ਚਿਖਾ ਨੂੰ ਲਾਤੀ।
ਸਾਰੇ ਕਹਿਣ ਸਤਵਿੰਦਰ ਤੇਰੀ ਮੇਰੀ ਟੁੱਟੇਗੀ। ਸੁਪਨੇ ਵਿੱਚ ਨਾਂ ਦਿਸੀਂ ਪ੍ਰੀਤ ਵੀ ਮੁੱਕੇਗੀ।
ਸੁਪਨੇ ਵਿੱਚ ਪਿਆਰੇ ਦੀ ਰੂਹ ਵੀ ਭੂਤ ਦਿਸਦੀ। ਦੁਨੀਆ ਨਾਂ ਕਿਸੇ ਦੀ ਸਕੀ ਲੱਗਦੀ।
ਕਿਸੇ ਦੀ ਮੌਤ ਪਿੱਛੋਂ ਦੁਨੀਆ ਕੰਮਾਂ ਵਿੱਚ ਜੁੜਦੀ। ਆਪਣੇ ਹੀ ਮਰ ਗਿਆ ਨੂੰ ਭੁੱਲਦੀ।
- Get link
- X
- Other Apps
Comments
Post a Comment