ਭਾਗ 39 ਜਿਸ ਦਿਨ ਹੇਮਕੁੰਟ ਸਾਹਿਬ ਵਾਗ ਬੁਰੇ ਦਿਨਾਂ ਮੌਤ ਦੇ ਮੂੰਹ ਵਿੱਚ
ਫਸੇ, ਆਪੇ ਰੱਬ ਦਾ ਭੇਤ
ਜਾਣ ਜਾਵੋਗੇ। ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਹਿਮਾਲਿਆ ਵਿੱਚ ਇੰਦ੍ਰਦਯੁਮਨਸਰ ਕੋਲ ਬਰਫ਼ ਤੇ ਕਦੇ
ਹਰਿਆਲੀ ਲੱਦੇ ਹੇਮਕੁੰਟ
ਸਾਹਿਬ ਗੁਰੂ ਗੋਬਿੰਦ ਸਿੰਘ
ਜੀ ਨੇ ਪਹਿਲੇ ਜਾਮੇ ਵਿੱਚ ਭਗਤੀ ਕੀਤੀ ਹੈ। ਕਈ ਇਸ ਗੱਲ ਨਾਲ ਸਹਿਮਤ ਨਹੀਂ ਹਨ। ਜਿੰਨਾ ਨੂੰ ਇਹ
ਨਹੀਂ ਪਤਾ ਉਨ੍ਹਾਂ ਦੇ ਇਸ ਜਨਮ ਦਾ ਕੀ ਮੋਰਥ ਹੈ?ਸਰੋਵਰ ਦੇ ਕਿਨਾਰੇ ਸੰਨ 1926 ਈਸਵੀ ਵਿੱਚ
ਗੁਰਦੁਆਰਾ ਸਾਹਿਬ ਬਣਿਆ ਹੈ। ਸ੍ਰੀ ਹੇਮਕੁੰਟ ਸਾਹਿਬ ਦਾ ਅਸਥਾਨ ਉੱਤਰ ਪ੍ਰਦੇਸ਼ ਵਿਚ ਹਰਿਦੁਆਰ, ਸ੍ਰੀਨਗਰ, ਗੜ੍ਹਵਾਲ, ਜੋਸ਼ੀ ਮੱਠ, ਰਿਸ਼ੀ ਕੇਸ, ਗੋਬਿੰਦ ਘਾਟ, ਗੋਬਿੰਦ ਧਾਮ ਤੋਂ
ਉੱਪਰ ਸਮੁੰਦਰ ਦੀ ਸਤਹ ਤੋਂ 10500 ਫੁੱਟ ਦੀ ਉਚਾਈ
ਉੱਤੇ ਹੈ। ਕਦੇ ਠੰਢ. ਬਹੁਤ ਧੁੱਪ ਲੱਗਦੀ ਹੈ. ਮੀਂਹ ਵੀ ਪੈਣ ਲੱਗ ਜਾਂਦਾ ਹੈ। ਸੰਗਤਾਂ ਉੱਥੇ ਜਾ
ਕੇ ਠੰਢੇ ਪਾਣੀ ਵਿੱਚ ਇਸ਼ਨਾਨ ਕਰਦੀਆਂ ਹਨ। ਮਈ ਮਹੀਨੇ ਅਖੀਰ ਵਿੱਚ ਭਗਤ, ਸਾਧ, ਸੰਗਤਾਂ ਇੱਧਰ ਦੇ ਦਰਸ਼ਨਾਂ
ਨੂੰ ਚਾਲੇ ਪਾ ਲੈਂਦੇ ਹਨ। ਸਾਰਾ ਰਸਤਾ ਪਹਾੜੀ ਤੇ ਪਾਣੀ ਦੇ ਝਰਾਨਿਆ ਵਾਲਾ ਹੈ। ਆਲ਼ੇ ਦੁਆਲੇ
ਦਰਖਤਾਂ, ਫਲਾਂ, ਫੁੱਲਾਂ ਦੇ ਕੁਦਰਤੀ
ਨਜ਼ਾਰੇ ਹਨ। ਗੋਬਿੰਦ ਘਾਟ ਤੋਂ ਗੋਬਿੰਦ ਧਾਮ ਦੀ 12 ਕਿੱਲੋਮੀਟਰ ਪੈਦਲ ਪਹਾੜੀ ਯਾਤਰਾ ਹੈ। 7 ਕਿੱਲੋਮੀਟਰ ਦੀ
ਪਹਾੜੀ ਯਾਤਰਾ ਚੜ੍ਹਾਈ ਉੱਤੇ ਗੁਰਦੁਆਰਾ ਹੇਮਕੁੰਟ ਸਾਹਿਬ ਸਥਿਤ ਹੈ। 1160 ਪੌੜੀਆਂ ਰਾਹੀਂ ਵੀ
ਚੜ੍ਹ ਕੇ ਪਹੁੰਚਿਆ ਜਾਂਦਾ ਹੈ। ਜਿੰਨਾ ਤੋਂ ਤੁਰ ਨਹੀਂ ਹੁੰਦਾ। ਉਹ ਕਿਰਾਏ ਦੇ ਚਾਰ ਪੈਰਾਂ ਵਾਲੇ
ਪਸ਼ੂ ਖੱਚਰਾਂ ਉੱਤੇ ਬੈਠ ਜਾਂਦੇ ਹਨ। ਕਈ ਬੰਦੇ ਵੀ ਕਿਰਾਏ ‘ਤੇ ਸਮਾਨ, ਬੱਚਿਆਂ ਦੇ ਬਜ਼ੁਰਗਾ ਨੂੰ
ਪਿੱਠ ਉੱਤੇ ਬੈਠਾ ਲੈਂਦੇ ਹਨ। ਸੰਗਤਾਂ ਸ਼ਬਦ ਕੀਰਤਨ, ਜਾਪ ਕਰਦੀਆਂ, ਜੈਕਾਰੇ ਲਗਾਉਂਦੀਆਂ ਹੌਸਲੇ ਬੁਲੰਦ ਰੱਖਦੀਆਂ। ਬਹੁਤ ਉਤਸ਼ਾਹ ਬਣਦਾ
ਹੈ। ਸੰਗਤਾਂ ਜਾ ਕੇ, ਗੁਰਦੁਆਰਾ ਹੇਮਕੁੰਟ
ਸਾਹਿਬ ਦੇ ਦਰਸ਼ਨ ਕਰਦੀਆਂ ਹਨ। ਮੇਰੇ ਪਾਪਾ ਕੋਲ ਟਰੱਕ ਸਨ। ਗੁਰੂ ਦੀ ਕਿਰਪਾ ਨਾਲ, ਹੇਮਕੁੰਟ ਸਾਹਿਬ, ਗੋਬਿੰਦ ਧਾਮ, ਹਰ ਸਾਲ ਇੱਕ ਬਾਰ
ਮੁਫ਼ਤ ਵਿੱਚ, ਸੰਗਤ ਲੈ ਕੇ ਜਾਂਦੇ
ਸੀ।
ਹੇਮਕੁੰਟ ਸਾਹਿਬ, ਗੋਬਿੰਦ ਧਾਮ ਵਿੱਚ ਪਾਣੀ ਦਾ ਹੜ੍ਹ ਆਇਆ, 16 ਜੂਨ ਤੋਂ ਪਿੱਛੋਂ
ਦਿਨ, 17 ਜੂਨ 2013 ਦਿਨ ਚੜ੍ਹਨ ਤੋਂ
ਪਹਿਲਾਂ ਹੀ ਪਾਣੀ ਗੁਰਦੁਆਰਾ ਸਾਹਿਬ ਤੱਕ ਆ ਗਿਆ। ਕੁੱਝ ਕਮਰੇ ਰੁੜ੍ਹ ਗਏ ਹਨ। ਉੱਚੀ ਇਮਾਰਤ ਵਿੱਚ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਗਏ ਹਨ। ਬਹੁਤ ਲੋਕ ਤੇ ਗੱਡੀਆਂ ਲਾਪਤਾ ਹੋ ਗਏ। ਬਹੁਤ ਮੁਸੀਬਤ ਵਿੱਚ
ਫਸ ਗਏ ਹਨ। ਲੋਕ ਦਹਿਲੇ ਗਏ, ਕੋਈ ਪੱਕੀ ਗਿਣਤੀ ਨਹੀਂ ਹੋ ਸਕੀ। ਅੱਜ ਤੱਕ ਕਿਸੇ
ਹਮਲੇ, ਘਟਨਾ ਵਿੱਚ ਮਰਨ ਵਾਲਿਆਂ ਦੀ ਕਿਤੇ ਵੀ ਪੱਕੀ ਗਿਣਤੀ ਕਦੇ ਹੋਈ ਨਹੀਂ ਹੈ।
ਉੱਧਰ ਦੀਆਂ ਸੜਕਾਂ ਵੀ ਬਹੁਤ ਖ਼ਰਾਬ ਹਨ। ਪਹਾੜ ਖਿਸਕ ਰਹੇ ਹਨ। ਹੇਮਕੁੰਟ ਸਾਹਿਬ, ਗੋਬਿੰਦ ਧਾਮ ਦੇ
ਲੋਕਾਂ ਨਾਲੋਂ ਸੰਪਰਕ ਟੁੱਟ ਗਿਆ। ਪੇਪਰਾਂ ਵਾਲੇ ਹੀ ਖ਼ਬਰਾਂ ਲਾ ਰਹੇ ਹਨ। ਅੱਜ ਸਰਕਾਰ ਫ਼ੌਜ ਤੇ
ਹੈਲੀਕਾਪਟਰ ਕਿਥੇ ਹਨ? ਆਪ ਹੀ ਸਰਕਾਰ ਦੀ
ਪ੍ਰਸੰਸਾ ਕਰੀ ਜਾਂਦੇ ਹਨ। ਕੋਈ ਕਹਿੰਦਾ, " ਸਰਕਾਰ ਹੈਲੀਕਾਪਟਰ ਹੁਣ ਇੱਕ-ਦੋ ਦਿਨ
ਪਿੱਛੋਂ ਭੇਜ ਰਹੇ ਹਨ। “ ਮਰ ਰਹੇ ਲਈ ਤਾਂ ਇੱਕ ਸੈਂਕਿੰਡ ਸਹਾਈ ਹੈ। ਇੱਕ-ਦੋ ਦਿਨਾਂ ਵਿੱਚ ਤਾਂ
ਕਿਤੇ ਦੀ ਕਿਤੇ ਪਾਣੀ ਨਾਲ ਰੁੜ ਕੇ ਚਲੇ ਜਾਣਗੇ। ਠੰਢ ਵਿੱਚ ਜੰਮ ਕੇ, ਮਿੱਟੀ ਵਿੱਚ ਦਬੇ ਮਰ
ਜਾਣਗੇ। ਕਿਤੇ ਘਟਨਾ ਹੋਣ ਦੇ ਇੱਕ-ਦੋ ਦਿਨ ਪਿੱਛੋਂ ਮਦਦ ਕਰਨ ਨਾਲ ਕੀ ਬਹੁਤ ਸ਼ਲਾਘਾ ਜੋਗ ਚੰਗੀ
ਗੱਲ ਹੈ? ਜੋ ਪਹਾੜਾਂ ਉੱਤੇ ਜਿਉਂਦੇ ਬੈਠੇ ਹਨ। ਕੀ ਉਹ ਭੁੱਖੇ, ਧਿਆਏ, ਠੰਢ ਵਿੱਚ ਬਚ ਜਾਣਗੇ? ਜੇ
ਇਹੀ ਹੋਰ ਦੇਸ਼ ਵਿੱਚ ਹੋਇਆ ਹੁੰਦਾ। ਖ਼ਬਰਾਂ ਵਿੱਚ ਲੱਗਣ ਤੋਂ ਪਹਿਲਾਂ, ਬਲਿਊ ਕਰੌਸ ਤੇ ਹੋਰ
ਦੇਸ਼ ਦੀਆਂ ਫ਼ੌਜ਼ਾ ਵੀ ਆ ਜਾਣੀਆਂ ਸਨ। ਇੰਨਾ ਨੂੰ ਕੋਈ ਪੁੱਛੇ, ਪਾਣੀ ਵਿੱਚ ਡੁੱਬਦੇ ਸਾਰ ਬੰਦੇ ਦੀ ਐਸੀ ਬੱਸ
ਹੁੰਦੀ ਹੈ। ਬਚਣਾ ਮੁਸ਼ਕਲ ਹੈ। ਬੰਦਾ ਪੈਰਾਂ ਵਿੱਚੋਂ ਨਿਕਲ ਜਾਵੇ, ਕਿਤੇ ਪੈਰ ਨਹੀਂ
ਲੱਗਦੇ। ਆਪ ਨੂੰ ਐਸੀ ਮੁਸੀਬਤ ਨੂੰ ਆਪਦੇ ਉੱਤੇ ਲਾ ਕੇ ਦੇਖੀਏ। ਨਾਂ ਕਿ ਦੂਜੇ ਦਾ ਦਮ ਦੇਖੀਏ।
ਆਪੇ ਸੋਚੋ ਆਪ ਨੂੰ ਪਾਣੀ ਵਿੱਚ ਕਿਵੇਂ, ਕਿੰਨਾ ਚਿਰ ਜਿਉਂਦਾ ਰੱਖ ਸਕਦੇ ਹੋ? ਜੇ ਆਪਦੇ ਉੱਤੇ ਪੈ
ਗਈ। ਕੀ ਹਾਲਤ ਹੋਵੇਗੀ? ਕਿੰਨੇ ਚਿਰ ਵਿੱਚ
ਪਾਣੀ ਵਿੱਚ ਬੰਦਾ ਮਰ ਜਾਂਦਾ ਹੈ? ਸਰਕਾਰ ਫ਼ੌਜ ਕਦੋਂ ਹੜ੍ਹ ਵਾਲਿਆਂ ਕੋਲ ਪਹੁੰਚਦੇ ਹਨ? ਕੀ ਤੁਹਾਨੂੰ ਪਤਾ
ਹੈ? ਜਿੰਨਾ ਨੂੰ ਤਰਨਾ
ਨਹੀਂ ਆਉਂਦਾ।.ਉਹ ਬਹੁਤੇ ਬੰਦੇ ਪਾਣੀ ਵਿੱਚ ਡੁੱਬਣ ਦੇ 10 ਮਿੰਟ ਪਿੱਛੋਂ ਮਰ ਜਾਂਦੇ ਹਨ। ਤੈਰਕ ਵੀ ਰੋਮਾ ਰਾਹੀ ਸਰੀਰ ਵਿੱਚ ਪਾਣੀ
ਜਾਣ ਨਾਲ ਭਾਰਾ ਹੋਣ ਨਾਲ ਥੱਕ ਜਾਣ ਨਾਲ ਬਹੁਤਾ ਚਿਰ ਨਹੀਂ ਤਰ ਸਕਦੇ। ਜੇ ਕਿਸੇ ਚੀਜ਼ ਦਾ ਆਸਰਾ
ਮਿਲ ਜਾਵੇ। ਉਸ ਉੱਤੇ ਆਸਰਾ ਮਿਲ ਜਾਵੇ, ਜਾਨ ਬੱਚ ਜਾਂਦੀ। ਕੈਲਗਰੀ ਇੱਕ ਬੰਦਾ ਸੀ। ਜੋ ਅਮਰੀਕਾ ਰਾਹੀਂ
ਕੈਨੇਡਾ ਆ ਰਿਹਾ ਸੀ। ਕਿਸ਼ਤੀ ਉਲਟ ਗਈ। ਸਬ ਮਰ ਗਏ। ਇਸ ਬੰਦੇ ਦਾ ਪਿੰਡ ਚੂੜ ਚੱਕ ਨਾਮ ਗੁਰਦੇਵ ਸੀ। ਇਹ 7 ਦਿਨ ਪਾਣੀ ਵਿੱਚ
ਹੀ ਦਰਖਤ ਦਾ ਸਹਾਰਾ ਲੈ ਕੇ ਬੈਠਾ ਰਿਹਾ। 7 ਦਿਨਾਂ ਪਿੱਛੋਂ ਇੱਕ ਹੈਲੀਕਾਪਟਰ ਗਸ਼ਤ ਤੇ ਗਿਆ। ਉਨ੍ਹਾਂ ਨੇ ਦੇਖ ਲਿਆ। ਉਹ ਚੱਕ ਕੇ
ਲੈ ਆਏ। ਰਿਫ਼ਿਊਜੀ ਤੋਂ ਪੱਕਾ ਵੀ ਹੋ ਗਿਆ ਸੀ। ਪਰ ਸ਼ਰਾਬ ਦੇ ਵਿੱਚ ਡੁਬਾ ਕੇ ਮਰ ਗਿਆ । ਜਿਸ ਦੀ ਵਧੀ ਹੈ।
ਉਹ ਮਰ ਵੀ ਨਹੀਂ ਸਕਦਾ। ਜਿਸ ਦੀ ਮੌਤ ਆ ਗਈ। ਮੌਤ ਮੂਹਰੇ ਕੋਈ ਨਹੀਂ ਅੜਦਾ। ਸਮਾਂ ਕੋਈ ਵੀ ਬੁਰਾ
ਨਹੀਂ ਹੈ। ਇੱਕ ਬੰਦੇ ਦੇ ਮਾੜੇ ਕੰਮ ਕਈਆਂ ਨੂੰ ਨਾਲ ਹੀ ਡੋਬ ਦਿੰਦੇ ਹਨ। ਕਈ ਸਮੇਂ ਤੇ ਹੱਥ ਦੇ ਕੇ ਡੁੱਬਦੇ ਨੂੰ ਬਚਾ
ਲੈਂਦੇ ਹਨ। ਕੀੜਾ ਵੀ ਪਾਣੀ ਅੱਗ ਵਿੱਚ ਮਰਦਾ ਦਿਸੇ। ਉਸ ਨੂੰ ਵੀ ਜ਼ਰੂਰ ਬਚਾਊ। ਕੁੱਝ ਨਹੀਂ ਪਤਾ
ਕਦੋਂ ਮੌਤ ਆ ਜਾਣੀ ਹੈ। ਇਹ ਦੁਨੀਆ ਸੁਪਨਾ ਹੈ। ਜਿੱਦਣ ਲਾਈਨ ਤੇ ਨਾਂ ਹੋਏ, ਸਮਝਣਾ ਸਾਡਾ ਵੀ
ਭੋਗ ਪੈ ਗਿਆ।
ਜਿਸ ਦਿਨ ਬੁਰੇ ਦਿਨਾਂ ਵਿੱਚ ਫਸੇ, ਆਪੇ ਰੱਬ ਦਾ ਭੇਤ ਜਾਣ ਜਾਵੋਗੇ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਬਹੁਤਾ ਜਿਉਂਕੇ ਬੰਦੇ ਨੇ ਕਰਨਾ ਹੀ ਕੀ ਹੈ? ਹਰ ਰੋਜ਼ ਉਹੀ
ਕੱਚੇ-ਪੱਕੇ ਜਿਹੇ ਕੰਮ ਹੁੰਦੇ ਹਨ। ਸ਼ਾਮ ਨੂੰ ਬੈਠ ਕੇ ਸੋਚੀਏ। ਇਹ ਸਬ ਦਾ ਕੀ ਲਾਭ ਹੈ? ਕੁੱਝ ਹੱਥ ਨਹੀਂ
ਹੁੰਦਾ। ਕਈ ਤਾਂ ਕੌਲਿਆਂ ਨਾਲ ਲੱਗ ਕੇ ਸਮਾਂ ਗੁਜ਼ਾਰਦੇ ਹਨ। ਡੱਕਾ ਦੂਹਰਾ ਨਹੀਂ ਕਰਦੇ। ਕਈਆਂ ਦਾ
ਵਿਹਲੇ ਬੈਠਿਆਂ ਦਾ ਸਮਾਂ ਨਹੀਂ ਗੁਜ਼ਰਦਾ। ਜੋ ਦੁਨੀਆ ਉੱਤੇ ਕੰਮ ਵਿੱਚ ਰੁੱਝੇ ਹਨ। ਉਨ੍ਹਾਂ ਲਈ
ਸਮਾਂ ਥੋੜ੍ਹਾ ਪੈ ਜਾਂਦਾ ਹੈ। ਉਹ ਸਮਾਂ ਥੱਪਣਾ ਚਾਹੁੰਦੇ ਹਨ। ਹੋਰ ਕੰਮ ਨਜਿੱਠਣਾ ਚਾਹੁੰਦੇ ਹਨ।
ਜਿੰਨੇ ਜੋਗੇ ਹਾਂ। ਮਿਲ ਕੇ ਸਬ ਦੀ ਸਹਾਇਤਾ ਕਰੀਏ। ਜੇ ਇੱਕ ਦੂਜੇ ਦੀ ਮਦਦ ਨਾਂ ਕਰੀਏ। 36 ਪਦਾਰਥ ਖਾਣ ਨੂੰ
ਨਹੀਂ ਮਿਲ ਸਕਦੇ। ਰਲ-ਮਿਲ ਕੇ ਬੰਦਾ-ਬੰਦੇ ਦਾ ਸਹਾਰਾ ਦਾਰੂ ਹੁੰਦਾ ਹੈ। ਬੰਦਿਆਂ ਵਿੱਚ ਹੀ ਰੱਬ ਹੈ। ਇੱਕ
ਸਰਕਾਰ ਜਾਂ ਬੰਦੇ ਦੀ ਹੀ ਨਹੀਂ,
ਸਾਨੂੰ ਪੂਰੇ ਜਹਾਨ
ਦੀ ਲੋੜ ਪੈਂਦੀ ਰਹਿੰਦੀ ਹੈ। ਫਿਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਰੋਜ਼ੀ ਲਈ ਭਟਕਣ ਦੀ ਕੀ ਲੋੜ
ਹੈ? ਕੀ ਘਰ ਅੰਦਰ
ਬੈਠਿਆਂ ਨੂੰ ਰੋਟੀ ਮਿਲ ਜਾਵੇਗੀ? ਕੀ ਤੁਸੀਂ ਸਬ ਕਾਸੇ ਦਾ ਰੋਟੀ, ਕੱਪੜੇ, ਮਕਾਨ ਦਾ ਆਪੇ ਹੀ ਸਾਰੀ ਜਾਂਦੇ ਹੋ? ਰੱਬ ਦਾ ਮਜ਼ਾਕ ਬਣਾਉਣਾ ਛੱਡ ਦਿਉ। ਜਿਸ ਦਿਨ ਬੁਰੇ ਦਿਨਾਂ ਵਿੱਚ ਫਸੇ, ਆਪੇ ਰੱਬ ਦਾ ਭੇਤ
ਜਾਣ ਜਾਵੋਗੇ।
Comments
Post a Comment