ਭਾਗ 16 ਅੰਨ੍ਹੇ, ਗੁੰਗੇ, ਬੋਲੇਂ ਲੰਗੜੇ ਵੀ ਸਮਾਜ ਦਾ ਹਿੱਸਾ ਹਨ ਮਨ ਜਿੱਤੇ ਜੱਗ ਜੀਤ
-ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਜਿੰਨਾ ਦੇ ਅੰਗ ਪੈਰ ਪੈਦਾ ਹੋਣ ਵੇਲੇ ਤੋਂ ਹੀ ਨਹੀਂ ਹਨ। ਅੰਨ੍ਹੇ, ਗੁੰਗੇ, ਬੋਲੇਂ ਲੰਗੜੇ ਹਨ। ਇਹ ਸ਼ਬਦ ਜਿੰਨੇ ਬੋਲਣ ਵਿੱਚ ਕਠਨ ਹਨ। ਬੋਲਦੇ ਹੋਏ ਦਿਲ ਦੁਖਦਾ ਹੈ। ਜਿਵੇਂ ਕੋਈ ਗਾਲ਼ ਕੱਢ ਰਿਹਾ ਹੋਵੇ। ਇੰਨਾ ਦੀ ਜ਼ਿੰਦਗੀ ਇਸ ਤੋਂ ਵੀ ਅਰਬਾਂ ਗੁਣਾਂ ਦੁਖਾ ਭਰੀ ਹੈ। ਜਦੋਂ ਕੋਈ ਇੰਨਾ ਦੀ ਮਦਦ ਲਈ ਹੱਥ ਅੱਗੇ ਕਰਦਾ ਹੋਵੇਗਾ। ਉਸ ਦੇ ਇਹ ਕਿੰਨੇ ਰਿਣੀ ਹੁੰਦੇ ਹੋਣਗੇ? ਜੋ ਸੱਟ ਲੱਗਣ ਨਾਲ ਨਿਕਾਰਾ ਹੋ ਗਏ ਹਨ। ਆਪਣੇ ਆਪ ਚੱਲਣਾ ਬਹੁਤ ਮੁਸ਼ਕਲ ਹੋ ਗਿਆ ਹੈ। ਕਿੰਨੇ ਲਾਚਾਰ ਹੋਣਗੇ। ਆਪਣੇ ਆਪ ਨੂੰ ਕਿੰਨਾ ਕੋਸਦੇ ਹੋਣਗੇ। ਉਨ੍ਹਾਂ ਲਈ ਜ਼ਿੰਦਗੀ ਸਰਾਪ ਵਰਗੀ ਹੈ। ਸਾਨੂੰ ਸੱਜੇ ਖੱਬੇ ਹੱਥਾਂ-ਪੈਰਾਂ ਦੋਨਾਂ ਤੋਂ ਬਰਾਬਰ ਕੰਮ ਲੈਣਾ ਚਾਹੀਦਾ ਹੈ। ਮੇਰਾ ਸੱਜੇ ਹੱਥ ਦਾ ਅੰਗੂਠਾ ਕੁੱਝ ਸਮਾਂ ਮਹੀਨਾ ਕੁ ਬਹੁਤ ਦੁਖਦਾ ਰਿਹਾ। ਬਹੁਤ ਸਾਰੇ ਕੰਮ ਰੁਕ ਗਏ ਸਨ। ਪਰ ਮੈਨੂੰ ਮਾਣ ਹੈ। ਮੇਰੇ ਪਤੀ, ਧੀ, ਪੁੱਤਰ ਤੇ ਪਾਪਾ ਜੀ ਨੇ ਰਸੋਈ ਵਿੱਚ ਮੇਰਾ ਹਰ ਕੰਮ ਕੀਤਾ। ਜੇ ਆਲ਼ੇ ਦੁਆਲੇ ਤੋਂ ਆਸਰਾ ਮਿਲ ਜਾਵੇ। ਅੰਗ ਹੀਣ ਲਾਚਾਰ ਬੰਦੇ ਦੀ ਸਾਡੇ ਆਪਣੇ ਜਾਂ ਸਮਾਜ ਵਾਲੇ ਥੋੜ੍ਹੀ ਜਿਹੀ ਮਦਦ ਕਰਕੇ ਜਾਨ ਸੌਖੀ ਕਰ ਸਕਦੇ ਹਨ। ਅੰਨ੍ਹੇ, ਗੁੰਗੇ, ਬੋਲੇਂ ਲੰਗੜੇ ਵੀ ਸਮਾਜ ਦਾ ਹਿੱਸਾ ਹਨ। ਉਹ ਵੀ ਜਿਊਣਾ ਚਾਹੁੰਦੇ ਹਨ। ਉਨ੍ਹਾਂ ਨੂੰ ਵੀ ਜਿਊਣ ਦਾ ਪੂਰਾ ਹੱਕ ਹੈ। ਹਸਪਤਾਲ ਬੰਦਾ ਮਰਨ ਕਿਨਾਰੇ ਵੀ ਹੋਵੇ। ਉਸ ਦੇ ਆਖ਼ਰੀ ਸਾਹਾਂ ਤੱਕ ਡਾਕਟਰਾਂ, ਨਰਸਾਂ ਦੁਆਰਾ, ਉਸ ਦੀ ਦੇਖ-ਭਾਲ ਕੀਤੀ ਜਾਂਦੀ ਹੈ। ਅੰਨ੍ਹੇ, ਗੁੰਗੇ, ਬੋਲੇਂ ਲੰਗੜੇ ਲੋਕਾਂ ਲਈ ਬਚਪਨ ਤੋਂ ਹੀ ਸਕੂਲਾਂ ਕਾਲਜਾਂ, ਨੌਕਰੀਆਂ ਲਈ ਅਲੱਗ ਸੀਟਾਂ ਹੋਣੀਆਂ ਚਾਹੀਦੀਆਂ ਹਨ। ਜੇ ਅਸੀਂ ਸੋਚੀਏ, ਇਸ ਅਪਾਹਜ ਵਿੱਚ ਰੱਬ ਹੈ। ਇਸ ਰੱਬ ਨੂੰ ਅਸੀਂ ਖ਼ੁਸ਼ ਕਰ ਦੇਈਏ। ਇੱਕ ਭੋਰਾ ਸਮਾਂ ਇਸ ਨਾਲ ਗੁਜ਼ਾਰ ਲਈਏ। ਇਸ ਨਾਲ ਹੱਸ ਹੀ ਲਈਏ। ਥੋੜੇ ਪੈਸੇ ਦੇ ਦੇਈਏ। ਆਪ ਹੀ ਦੇਖਣਾ ਮਨ ਨੂੰ ਕਿੰਨਾ ਸਕੂਨ ਮਿਲੇਗਾ। ਸਾਡੇ ਆਪਣੇ ਕਈ ਕੰਮ ਸੌਖੇ ਹੋ ਜਾਣਗੇ। ਜੇ ਅਸੀਂ ਕਿਸੇ ਲਈ ਕੁੱਝ ਕਰਾਂਗੇ। ਤਾਂਹੀਂ ਕਿਸੇ ਤੋਂ ਮਦਦ ਦੀ ਅਸੀਂ ਉਮੀਦ ਕਰ ਸਕਦੇ ਹਾਂ। ਹੋਰਾਂ ਦੇਸ਼ਾਂ ਵਿਦੇਸ਼ਾਂ ਵਿੱਚ ਹੈਂਡੀਕੈਪ ਲਈ ਬਹੁਤ ਸਹੂਲਤਾਂ ਹਨ। ਆਮ ਬੰਦੇ ਨਾਲੋਂ ਪਹਿਲਾਂ ਉਨ੍ਹਾਂ ਦੀ ਸਹੂਲਤ ਦਾ ਖ਼ਿਆਲ ਰੱਖਿਆ ਜਾਂਦਾ ਹੈ। ਪੌੜੀਆਂ ਦੀ ਥਾਂ ਢਾਲ ਬਣਾਈ ਹੁੰਦੀ ਹੈ, ਤਾਂ ਕਿ ਆਪਣੀ ਵੀਲ ਚੇਅਰ ਉੱਥੋਂ ਦੀ ਰੇੜ੍ਹ ਸਕਣ। ਭਾਰਤ ਵਿੱਚ ਤਾਂ ਕਿਸੇ ਕਿਸੇ ਮਰੀਜ਼ ਲਈ ਵੀਲ ਚੇਅਰ ਹਨ। ਬਹੁਤੇ ਡੰਗ ਟਪਾਊ ਹਨ। ਦੂਜਿਆਂ ਦੇ ਆਸਰੇ ਬੈਠੇ ਰਹਿੰਦੇ ਹਨ। ਕਿਸ ਨੂੰ ਬੋਲ ਕੇ ਪੁਕਾਰ ਕਰਨੀ ਪੈਂਦੀ ਹੈ। ਕੈਨੇਡਾ ਵਿੱਚ ਐਸੇ ਲੋਕਾਂ ਲਈ ਆਪਣੇ ਆਪ ਚਲਾਉਣ ਲਈ ਕਾਰਾਂ ਬਣਾਈਆਂ ਹੋਈਆਂ ਹਨ। ਕੈਨੇਡਾ ਗੌਰਮਿੰਟ ਦੀਆਂ ਬੱਸਾਂ ਇੰਨਾ ਲਈ ਬਣੀਆਂ ਗਈਆਂ ਹਨ। ਡਰਾਈਵਰ ਇੰਨਾ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੇ ਹਨ। ਕਾਰ ਪਾਰਕਿੰਗ ਵੀ ਬਿਲਡਿੰਗ ਦੇ ਨਜ਼ਦੀਕ ਹੁੰਦੀ ਹੈ। ਕੋਈ ਸਾਡੇ ਵਿਚੋਂ ਐਸੇ ਵੀ ਹੋਣਗੇ। ਜਿੰਨਾ ਦਾ ਕੰਮ ਲੋਕਾਂ ਦੇ ਅੰਗ ਪੈਰ ਤੋੜਨਾ ਹੈ। ਜੋ ਲੜਾਈਆਂ ਵਿੱਚ ਅਨੰਦ ਲੈਂਦੇ ਹਨ। ਸ਼ਰਾਬ ਪੀ ਕੇ, ਜਾਂ ਲਗਰਜੀ ਨਾਲ ਗੱਡੀਆਂ ਚਲਾ ਕੇ, ਐਕਸੀਡੈਂਟ ਕਰਦੇ ਹਨ। ਲੋਕਾਂ ਨੂੰ ਜਾਨੋਂ ਮਾਰ ਦਿੰਦੇ ਹਨ। ਅੰਗਾਂ ਪੈਰਾਂ ਤੋਂ ਮੁਹਤਾਜ ਕਰ ਦਿੰਦੇ ਹਨ। ਕਈ ਬਾਰ ਘਰਾ ਦੀ ਲੜਾਈ ਵਿੱਚ ਪਰਵਾਰ ਦੇ ਅੰਗ ਪੈਰ, ਹੱਥ ਟੁੱਟਦੇ ਤੇ ਬੰਦੇ ਮਰਦੇ ਹਨ।  
ਕੀ ਉਨ੍ਹਾਂ ਅੰਗਹੀਣ ਲੋਕਾਂ ਉੱਤੇ ਤਰਸ ਕਰਦੇ ਹੋ? ਕੀ ਤੁਸੀਂ ਉਨ੍ਹਾਂ ਉੱਤੇ ਤਰਸ ਕਰਦੇ ਹੋ? ਅਸੀਂ ਉਨ੍ਹਾਂ ਅੰਗਹੀਣ ਲੋਕਾਂ ਵਿੱਚ ਚਾਅ ਪੈਦਾ ਕਰਨਾ ਹੈ। ਚੰਗਾ ਹੋਵੇਗਾ ਜੇ ਅਸੀਂ ਆਪਣੀ ਬੱਚਤ ਦੇ ਪੈਸੇ ਦਾ ਕੁੱਝ ਹਿੱਸਾ ਐਸੇ ਲੋਕਾਂ ਲਈ ਕੱਢੀਏ। ਅੰਗਹੀਣ ਲਈ ਸਹੂਲਤਾਂ ਦਿੱਤੀਆਂ ਜਾਣ। ਜੇ ਕੋਈ ਐਸਾ ਲਾਚਾਰ ਬੰਦਾ ਦਿਸਦਾ ਹੇ। ਅੰਗਹੀਣ ਸਹਾਇਤਾ ਜ਼ਰੂਰ ਕਰੀਏ। ਐਸੇ ਅੰਗਹੀਣ ਲੋਕਾਂ ਲਈ ਪੜ੍ਹਾਈ ਕਰਾਈ ਜਾਵੇ।
ਅਮਰ ਖ਼ਾਨ ਟੀਵੀ ਸ਼ੋ ਉੱਤੇ ਅੰਨ੍ਹੇ ਮੁੰਡੇ ਨੂੰ ਲੈ ਕੇ ਆਇਆ। ਉਸ ਦੇ ਮਾਪਿਆਂ ਦਾ ਕਹਿਣਾ ਹੈ, " ਆਮ ਬੱਚੇ ਵਾਂਗ ਹੀ ਇਸ ਅੰਨ੍ਹੇ ਬੱਚੇ ਨੂੰ ਵੀ ਪਾਲਿਆ ਹੈ। ਉਵੇ ਹੀ ਖੇਡਣ ਦਿੱਤਾ ਹੈ। ਸਕੂਲ ਵਿੱਚ ਦਾਖ਼ਲਾ ਨਹੀਂ ਮਿਲ ਰਿਹਾ ਸੀ। ਦਾਖ਼ਲੇ ਲਈ ਹਰ ਰੋਜ਼ ਲੈ ਕੇ ਜਾਂਦੇ ਸੀ। ਇੱਕ ਦਿਨ ਉਸ ਦੇ ਯੂਨੀਫ਼ਾਰਮ ਪਾ ਕੇ ਕਲਾਸ ਵਿੱਚ ਬੈਠਾ ਦਿੱਤਾ। ਅੰਤ ਉਨ੍ਹਾਂ ਨੂੰ ਦਾਖ਼ਲਾ ਦੇਣਾ ਪਾਇਆ। " ਇੱਕ ਹੋਰ ਔਰਤ ਦਾ ਕਹਿਣਾ ਸੀ, " ਅੰਨ੍ਹੇ ਗੁੰਗੇ, ਬੋਲਿਆ ਨੂੰ ਸਕੂਲ ਵਿੱਚ ਦਾਖ਼ਲਾ, ਕੰਮ ਨਹੀਂ ਮਿਲ ਰਿਹਾ। ਬਹੁਤ ਮਾੜੀ ਗੱਲ ਹੈ। ਮੈਂ ਆਪਣੇ ਬੇਟੇ ਦਾ 85 ਸਕੂਲਾਂ ਵਿੱਚ ਦਾਖ਼ਲਾ ਲੈਣ ਦੀ ਕੋਸ਼ਿਸ਼ ਕੀਤੀ। ਦਾਖ਼ਲਾ ਨਹੀਂ ਮਿਲਿਆ। "
ਸਕੂਲ ਟਰੱਸੀਦਾ ਕਹਿਣਾ ਹੈ, " ਸਾਨੂੰ ਅੰਨ੍ਹੇ, ਗੁੰਗੇ, ਬੋਲੇਂ ਲੰਗੜੇ ਸਕੂਲ ਵਿੱਚ ਦਾਖ਼ਲ ਲੈਣ ਲਈ ਕੋਈ ਤਕਲੀਫ਼ ਨਹੀਂ ਹੈ। ਪਰ ਹੋਰ ਆਮ ਲੋਕ ਆਪਣੇ ਬੱਚੇ ਅੰਨ੍ਹੇ, ਗੁੰਗੇ, ਬੋਲੇਂ ਲੰਗੜੇ ਬੱਚਿਆਂ ਨਾਲ ਪੜ੍ਹਨ ਲਈ ਸਕੂਲ ਨਹੀਂ ਭੇਜਣਗੇ। ਲੋਕ ਦਿਮਾਗ਼ੀ ਬਿਮਾਰ ਹਨ। " ਪਰ ਇਹ ਗੱਲ ਬਿਲਕੁਲ ਸਹੀ ਨਹੀਂ ਲੱਗਦੀ। ਅਧਿਆਪਕ ਆਪ ਮਿਹਨਤ ਨਹੀਂ ਕਰਨੀ ਚਾਹੁੰਦੇ। ਕੁੱਝ ਕੁ ਨੂੰ ਛੱਡ ਕੇ, ਸਾਰੇ ਮਾਂ-ਬਾਪ ਐਸੇ ਬੱਚਿਆਂ ਨਾਲ ਨਫ਼ਰਤ ਨਹੀਂ ਕਰ ਸਕਦੇ। ਬਹੁਤ ਘੱਟ ਲੋਕ ਹੁੰਦੇ ਹਨ। ਜਿੰਨਾ ਵਿੱਚ ਰਹਿਮ, ਤਰਸ ਨਾਂ ਹੋਵੇ। ਲਾਚਾਰ ਬੱਚਿਆਂ ਨਾਲ ਸਾਰੇ ਮਾਂ-ਬਾਪ ਐਸਾ ਨਹੀਂ ਕਰਦੇ ਹੋਣੇ। ਅੰਨ੍ਹੇ, ਗੁੰਗੇ, ਬੋਲੇਂ ਲੰਗੜੇ ਬੱਚਿਆਂ ਨਾਲ ਸ਼ਰਾਰਤੀ ਬੱਚੇ ਜ਼ਰੂਰ ਸ਼ਰਾਰਤਾਂ ਕਰਦੇ ਹਨ।
ਬਗੈਰ ਅੱਖਾਂ ਤੋਂ ਮੁੰਡੇ ਦਾ ਕਹਿਣਾ ਸੀ, " ਅੰਗਹੀਣ ਲਾਚਾਰ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਨੇ ਪਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਵੀ ਜੀਵਨ ਜਿਊਣ ਦਾ ਹੱਕ ਹੈ। ਮੇਰੀ ਲਵ ਮੈਰਿਜ ਹੈ। " ਉਸ ਦੀ ਪਤਨੀ ਟੀਵੀ ਸ਼ੋ ਵਿੱਚ ਆਈ ਹੋਈ ਸੀ। ਉਸ ਦੀ ਪਤਨੀ ਆਮ ਇਨਸਾਨ ਵਾਂਗ ਸਰੀਰ ਦੇ ਸਾਰੇ ਪਾਸਿਆਂ ਵੱਲੋਂ ਤੰਦਰੁਸਤ ਸੀ। ਉਸ ਨਾਲ ਪੂਰੀ ਖ਼ੁਸ਼ ਸੀ। ਐਸੇ ਲੋਕਾਂ ਨਾਲ ਵਿਆਹ ਕਰਾਉਣਾ ਹੋਰ ਵੀ ਪੁੰਨ ਦਾ ਕੰਮ ਹੈ। ਵਿਆਹ ਪਿੱਛੋਂ ਕਿਸੇ ਦਾ ਵੀ ਜੀਵਨ ਸਾਥੀ ਅੰਨ੍ਹਾ, ਗੁੰਗਾ, ਬੋਲਾ ਲੰਗੜਾ ਹੋ ਸਕਦਾ। ਇੱਕ ਬੰਦਾ ਜਿਸ ਨੂੰ ਅੱਖਾਂ ਤੋਂ ਨਹੀਂ ਦਿਸ ਰਿਹਾ ਸੀ ਉਸ ਨੇ ਦੱਸਿਆ, " ਲੋਕ ਸੋਚਦੇ ਹਨ। ਅੰਨ੍ਹਾ ਬੰਦਾ ਬੋਲਾ ਤੇ ਗੁੰਗਾ ਵੀ ਹੈ। ਇਹ ਸੋਚ ਕੇ, ਲੋਕ ਮੇਰੇ ਸਾਹਮਣੇ ਹੀ ਗੱਲਾਂ ਕਰੀ ਜਾਂਦੇ ਹਨ, " ਅੰਨ੍ਹੇ, ਗੁੰਗੇ, ਬੋਲੇਂ ਲੰਗੜੇ ਲੋਕ ਵੀ ਸੈਕਸ ਕਰਦੇ ਹਨ? ਜੋੜਿਆਂ ਦੇ ਰੂਪ ਵਿੱਚ ਘੁੰਮਦੇ ਹਨ। ਕੀ ਅੰਨ੍ਹੇ. ਗੁੰਗੇ, ਬੋਲੇਂ ਕੋਲ ਵੀ ਪਤਨੀ-ਪਤੀ ਹੋ ਸਕਦੇ ਹਨ? ਕੀ ਬੱਚੇ ਪੈਦਾ ਹੋ ਸਕਦੇ ਹਨ? " ਐਸਾ ਲੋਕ ਕਿਉਂ ਸੋਚਦੇ ਹਨ? ਅਸੀਂ ਵੀ ਆਮ ਲੋਕਾਂ ਵਰਗੇ ਹਾਂ। ਉਸੇ ਤਰਾਂ ਜਿਊਣਾ ਚਾਹੁੰਦੇ ਹਾਂ। " ਇੱਕ ਜੂਟਿਊਬ ਉਤੇ ਸੱਚੀ ਮੂਵੀ ਦੇਖੀ ਸੀ। ਤਿੰਨ ਭਰਾ ਅੰਨ੍ਹੇ ਸੀ। ਜੋ ਦੁਕਾਨ ਚਲਾ ਰਹੇ ਸਨ। ਇੱਕ ਦਾ ਵਿਆਹ ਸਹੀ ਸਾਬਤ ਔਰਤ ਨਾਲ ਹੋਇਆ ਸੀ। ਉਹ ਤਿੰਨਾਂ ਨੂੰ ਸੰਭਾਲਦੀ ਸੀ। ਸਮਾਜ ਵਿੱਚ ਕਈ ਦਿਮਾਗ਼ੀ ਪੱਖੋਂ ਅੰਗ ਹੀਣ ਹਨ। ਜੋ ਇੰਨਾ ਗ਼ਰੀਬਾਂ ਨੂੰ ਤੰਗ ਕਰਕੇ, ਖ਼ੁਸ਼ ਹੁੰਦੇ ਹਨ।
ਜੋ ਗੋਲਕਾਂ ਵਿੱਚ ਆਪਣੀ ਖ਼ੂਨ ਪਸੀਨੇ ਦੀ ਕਮਾਈ ਪਾਉਂਦੇ ਹਨ। ਉਹ ਇੰਨਾ ਬਿਚਾਰਿਆਂ ਉੱਤੇ ਵੀ ਤਰਸ ਕਰਨ। ਦਾਨ ਦਾ ਦਾਣਾ ਸਿੱਧਾਂ ਇੰਨਾ ਦੇ ਮੂੰਹ ਵਿੱਚ ਪਾਉਣ। ਕਿਸੇ ਨੂੰ ਵੀਲ ਚੇਅਰ ਹੀ ਲੈ ਕੇ ਦੇ ਦੇਣ। ਕਿਸੇ ਦੇ ਅੰਗ ਹੱਥ-ਪੈਰ-ਅੱਖਾਂ ਲਵਾਉਣ ਦਾ ਖ਼ਰਚਾ ਕਰਕੇ ਡਾਕਟਰੀ ਸਹਾਇਤਾ ਕਰਾ ਦੇਣ। ਕਿਸੇ ਨੂੰ ਨੌਕਰੀ ਦੇ ਦੇਣ। ਕਿਸੇ ਨੂੰ ਪੜ੍ਹਾ, ਵਿਆਹ ਦੇਣ। ਨੇਤਰ ਹੀਣ ਨੂੰ ਮੋਢਾ ਦੇਣ। ਕਿਸੇ ਦਾ ਸਹਾਰਾ ਬਣ ਜਾਈਏ। ਇਸ ਤੋਂ ਵੱਡਾ ਤੀਰਥ ਕੋਈ ਨਹੀਂ ਹੈ। ਗੁਰਦੁਆਰਿਆਂ ਵਿੱਚ ਉਹੀ ਹੁੰਦਾ ਹੈ। ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਠਨ ਸ਼ਬਦਾਂ ਵਿੱਚ ਚੁਨੌਤੀ ਦਿੱਤੀ ਹੈ। ਤੁਹਾਡੇ ਚੜ੍ਹਾਏ ਪੈਸੇ ਨੂੰ ਹੱਟੇ-ਕੱਟੇ ਵਿਹਲੜ ਲੋਕ ਖਾਂਦੇ ਹਨ। ਜੋ ਸਿਹਤ ਪੱਖੋਂ ਤੰਦਰੁਸਤ ਹਨ। ਵਿਆਹ ਵੀ ਨਹੀਂ ਕਰਾਏ ਹਨ। ਉਹ ਵਿਆਹ ਕਿਉਂ ਕਰਾਉਣਗੇ? ਸਾਰੀ ਦੁਨੀਆ ਗੋਲਕਾਂ ਵਿੱਚ ਪੈਸੇ ਪਾਉਣ ਵਾਲੇ ਉਨ੍ਹਾਂ ਦੇ ਹੀ ਕਮਾਊ ਪੁੱਤਰ ਹਨ। ਔਰਤਾਂ ਆਪ ਹੀ ਉਨ੍ਹਾਂ ਦੇ ਚਰਨਾਂ ਨਾਲ ਲੱਗਦੀਆਂ ਫਿਰਦੀਆਂ ਹਨ।  
 ਅੰ

Comments

Popular Posts