ਭਾਗ 13 ਆਪਣੀ ਜ਼ੁੰਮੇਵਾਰੀ ਆਪ ਚੱਕੀਏ ਮਨ ਜਿੱਤੇ ਜੱਗ ਜੀਤ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com
ਘਰਾਂ ਵਿੱਚ ਬਾਈ ਕੰਮ ਵਾਲੀ, ਖੇਤ ਵਿੱਚ ਭਈਏ, ਕੰਮ ਕਰਨਾ ਹੋਵੇ ਤਾਂ ਘਰੇ ਬਹੁਤ ਕੰਮ ਹਨ।ਜਿੰਨੇ ਜੋਗੇ ਹਾਂ, ਸਾਨੂੰ ਕੰਮ ਕਰਨਾ ਚਾਹੀਦਾ ਹੈ। ਹੱਥ ਉੱਤੇ ਹੱਥ ਧਰ ਕੇ, ਕਿਸੇ ਨੇ ਵੱਧ ਨਹੀਂ ਜਾਣਾ, ਕੰਮ ਕਰਨ ਨਾਲ ਕੁੱਝ ਘਸ ਨਹੀਂ ਜਾਣਾ। ਹਰ ਕਿਸੇ ਨੂੰ ਦੂਜੇ ਦਾ ਕੰਮ ਪਿਆਰਾ ਹੈ, ਚੰਮ ਪਿਆਰਾ ਨਹੀਂ ਹੈ। ਇਸ ਲਈ ਆਪਣੇ ਬਾਰੇ ਵੀ ਇਹੀ ਖ਼ਿਆਲ ਕਰੀਏ। ਮਰਦ ਤਾਂ ਕੰਮ ਕਰਦੇ ਹਨ। ਕੋਈ ਹੀ ਵਿਹਲਾ, ਨਸ਼ੈੜੀ, ਲੁੱਟਰਾ, ਮਚਲਾ ਐਸਾ ਮਰਦ ਹੋਵੇ, ਜੋ ਰੋਜ਼ੀ ਰੋਟੀ ਨਾਂ ਕਮਾਉਂਦਾ ਹੋਵੇ। ਔਰਤਾਂ ਨੂੰ ਵੀ ਨੌਕਰੀ ਜ਼ਰੂਰ ਕਰਨੀ ਚਾਹੀਦੀ ਹੈ। ਭਾਵੇਂ ਜੌਬ ਕਰਨ ਦੀ ਜ਼ਰੂਰਤ ਨਾਂ ਹੋਵੇ। ਫਿਰ ਵੀ ਆਪਣੇ ਅੰਦਰ ਦੇ ਹੁਨਰ ਦਾ ਲਾਭ ਲੈਣਾ ਚਾਹੀਦਾ ਹੈ। ਆਪਣੇ ਸਰੀਰ ਤੋਂ ਵੱਧ ਤੋਂ ਵੱਥ ਕੰਮ ਲੈਣਾਂ ਚਾਹੀਦਾ ਹੈ। ਮੈਂ ਜਿੰਨੇ ਕੁ ਮਰਦ ਔਰਤਾਂ ਨੂੰ ਵਿਹਲੇ ਕੰਮਚੋਰ, ਦੂਜਿਆ 'ਤੇ ਹੁਕਮ ਚਲਾਉਂਦੇ ਦੇਖਿਆ ਹੈ। ਉਹ ਅਧਰੰਗ ਹੋ ਕੇ, ਗਲ਼ ਕੇ ਬੁਰੇ ਹਾਲੀ ਮਰੇ ਹਨ। ਕਈਆਂ ਦੀ ਤਾਂ ਜੀਭ ਤੇ ਦਿਮਾਗ਼ ਕੰਮ ਕਰਨੋਂ ਹੱਟ ਗਏ ਸਨ। ਪਤੀ ਦੀ ਜੇਬ ਉੱਤੇ ਹੱਕ ਜਤਾਉਣਾ ਚੰਗੀ ਗੱਲ ਹੈ। ਉਸ ਦੀ ਜੇਬ ਵਿੱਚੋਂ ਪੈਸੇ ਚੋਰੀ ਕਰਨਾ ਵੀ ਬਹੁਤ ਵਧੀਆਂ ਸਕੀਮ ਹੈ। ਪਰ ਪਤੀ ਦੀ ਜੇਬ ਵਿੱਚੋਂ ਕਿੰਨੇ ਕੁ ਚੋਰੀ ਹੋ ਸਕਦੇ ਹਨ? ਜਾਂ ਫਿਰ ਆਪਣੀ ਜ਼ਮੀਰ ਮਾਰ ਕੇ, ਹਰ ਸਮੇਂ ਇੱਕ-ਇੱਕ ਰੁਪਿਆ ਮੰਗੀ ਚੱਲੋ। ਪੈਸੇ ਆਉਂਦੇ ਜਾਂਦੇ ਰਹਿੰਦੇ ਹਨ। ਸੁਣਿਆ ਹੈ, " ਅੱਜ ਦੇ ਪੰਜਾਬ ਦੇ ਮਰਦ ਤੇ ਹੋਰ ਵਿਹਲੇ ਰਹਿਣ ਵਾਲੇ ਮਰਦ ਮਿਹਨਤ ਕਰਨੀ ਨਹੀਂ ਚਾਹੁੰਦੇ। ਬਹੁਤੇ ਕਿਸਾਨ ਹੱਥੀ ਕੰਮ ਨਹੀਂ ਕਰਦੇ। ਉਨ੍ਹਾਂ ਦੀਆ ਔਰਤਾਂ ਵਿਹਲੀਆਂ ਰਹਿੰਦੀਆਂ। " ਵਿਹਲਿਆਂ ਨੂੰ ਤਾਂਹੀ ਤਾਂ ਗਰਮੀ, ਸਰਦੀ ਲੱਗਦੀ ਹੈ। ਜੋ ਮਰਦ ਕੰਮ ਨਹੀਂ ਕਰਦਾ। ਪਤਨੀ ਦੀਆ ਲੋੜਾਂ ਕੀ ਪੂਰੀਆਂ ਕਰੇਗਾ? ਮਰਦ ਉੱਤੇ ਮਾੜੇ ਦਿਨ ਆ ਜਾਣ, ਉਹ ਸੜਕ ਉੱਤੇ ਦਿਨ ਕੱਟ ਲਵੇਗਾ। ਜੇ ਔਰਤ ਨਾਲ ਕੋਈ ਐਸਾ ਭਾਣਾ ਵਰਤ ਜਾਵੇ। ਪਤੀ ਮਰ ਜਾਵੇ, ਪਤੀ ਘਰੋਂ ਕੱਢ ਦੇਵੇ, ਪੁੱਤਰ ਘਰੋਂ ਬੇਘਰ ਕਰ ਦੇਵੇ, ਕੋਈ ਪੈਸੇ ਵੱਲੋਂ ਘਾਟਾ ਪੈ ਜਾਵੇ। ਘਰ ਦੀ ਔਰਤ ਵਿੱਚ ਇੰਨੀ ਹਿੰਮਤ ਚਾਹੀਦੀ ਹੈ। ਉਹ ਛੱਤ, ਰੋਟੀ ਕੱਪੜੇ, ਬਿਸਤਰੇ ਦਾ ਬੰਧੋ ਬਸਤ ਕਰ ਸਕੇ। ਆਪਣੀ ਜਿੰਦਗੀ ਦੀਆਂ ਲੋੜਾਂ ਔਰਤ ਆਪ ਇਕੱਲੀ ਹੀ ਪੂਰੀਆਂ ਕਰ ਸਕੇ। ਉਹ ਆਪਣੇ ਬੱਚਿਆਂ ਨੂੰ ਸੰਭਾਲ ਸਕੇ। ਆਪ ਨੌਕਰੀ ਕਰ ਸਕੇ। ਕੰਮ ਕਰਨ ਨਾਲ ਵਿਹਲੀਆਂ ਗੱਲਾਂ ਨਹੀਂ ਆਉਂਦੀਆਂ। ਆਪਣੀ ਜ਼ੁੰਮੇਵਾਰੀ ਆਪ ਚੱਕੀਏ। ਕੰਮ ਜੈਸਾ ਵੀ ਹੋਵੇ, ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ ਹੈ। ਮਿਹਨਤ ਨੂੰ ਫਲ ਲੱਗਦਾ ਹੈ। ਜੇ ਤਾਂ ਪਤੀ ਠੀਕ ਠਾਕ ਜਿਉਂਦਾ ਹੈ। ਸਿਰਫ਼ ਝਗੜਾ ਹੋਇਆ ਹੈ। ਉਸ ਨੇ ਪਤਨੀ ਨੂੰ ਘਰੋਂ ਕੱਢ ਦਿੱਤਾ ਹੈ। ਦਿਲ ਤਕੜਾ ਕਰਕੇ, ਬੱਚੇ ਨਿੱਕੇ ਵੱਡੇ ਸਬ ਪਤੀ ਦੇ ਜ਼ੁੰਮੇ ਕਰਕੇ, ਪਤੀ ਦੀ ਅਕਲ ਟਿਕਾਣੇ ਲਗਾਉਣ ਦੀ ਲੋੜ ਹੈ। ਪਤਨੀ ਬੱਚਿਆ ਨੂੰ ਘਰੋਂ ਤੋਰ ਕੇ ਪਤੀ ਵਿਹਲੇ ਰਹਿੰਦੇ ਹਨ। ਪਤੀ ਐਸ਼ ਕਰਦੇ ਹਨ। ਕੈਨੇਡਾ ਵਿੱਚ ਵੀ ਔਰਤਾਂ ਬੱਚਿਆਂ ਦੀ ਜ਼ੁੰਮੇਵਾਰੀ ਆਪਣੇ ਸਿਰ ਲੈ ਲੈਂਦੀਆਂ ਹਨ। ਬੱਚਿਆਂ ਨੂੰ ਸੰਭਾਲਣ ਕਰਕੇ, ਔਰਤਾਂ ਨੌਕਰੀ ਨਹੀਂ ਕਰ ਸਕਦੀਆਂ। ਔਰਤ ਆਪਣੀ ਤਾਕਤ ਵਰਤੇ, ਦੁਨੀਆ ਬਦਲ ਸਕਦੀ ਹੈ। ਸਿੱਖ ਕੌਮ ਦੀ ਮਾਤਾ ਭਾਗ ਕੌਰ, ਮਾਤਾ ਸਾਹਿਬ ਕੌਰ ਨੇ ਮੂਹਰੇ ਹੋ ਕੇ ਮਰਦਾਂ ਨੂੰ ਨਿਖਾਰਿਆ ਹੈ। ਸਿੱਖ ਕੌਮ ਨੂੰ ਔਰਤਾਂ ਨੇ ਮਜ਼ਬੂਤ ਕੀਤਾ ਹੈ। ਝਾਂਸੀ ਦੀ ਰਾਣੀ ਵੀ ਭਾਰਤ ਦੇਸ਼ ਦੀ ਔਰਤ ਸੀ. ਜਿਸ ਨੇ ਜੁਲਮ ਲਈ ਤਲਵਾਰ ਚੱਕੀ ਸੀ। ਜਿਸ ਦੇਸ਼ ਦੀ ਪ੍ਰਧਾਨ ਮੰਤਰੀ ਔਰਤ ਰਹੀ ਹੈ। ਅੱਜ ਔਰਤ ਸੋਨੀਆਂ ਗਾਂਧੀ ਪੂਰਾ ਹੱਥ ਸਿੱਖ ਪ੍ਰਧਾਨ ਮੰਤਰੀ ਮੋਹਣ ਸਿੰਘ ਦੇ ਰੋਲ ਵਿੱਚ ਦੇ ਰਹੀ ਹੈ। ਉਸ ਦੇਸ਼ ਦੀ ਔਰਤ ਅਜੇ ਵੀ ਪੈਰ ਦੀ ਜੁੱਤੀ ਕਿਉਂ ਕਹਾਉਂਦੀ ਹੈ? ਉਸ ਦੀ ਗਿੱਚੀ ਪਿੱਛੇ ਮੱਤ ਕਿਵੇਂ ਹੋ ਸਕਦੀ ਹੈ? ਕਿਉਂਕਿ ਔਰਤ ਮਰਦ ਥੱਲਿਉ ਨਿੱਕਲ ਨਹੀਂ ਸਕਦੀ। ਸਾਰੀ ਉਮਰ ਪਿਉ, ਭਰਾ, ਪਤੀ, ਪੁੱਤਰ ਤੇ ਹੋਰ ਮਰਦਾ ਦੇ ਤਲੇ ਚੱਟਦੀ ਹੈ। ਮਰਦਾ ਮੂਹਰੇ ਪੂਚ-ਪੂਚ ਕਰਦੀ ਫਿਰਦੀ ਹੈ। ਔਰਤ ਨੂੰ ਆਪਣੇ ਪੈਰਾਂ ਉੱਤੇ ਆਪ ਖੜ੍ਹੇ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਵੀ ਇੱਕ ਨੌਕਰੀ ਹੈ। ਨੌਕਰੀ ਇੰਧਰਾ, ਸੋਨੀਆਂ ਗਾਂਧੀ ਕਰ ਸਕਦੀਆਂ ਹਨ। ਤਾਂ ਬਾਕੀ ਔਰਤਾਂ ਵਿੱਚ ਕੀ ਕਸਰ ਹੈ? ਚਾਰ ਪੈਸੇ ਹੱਥ ਵਿੱਚ ਹੋਣਗੇ। ਤਾਂ ਇਹ ਗੱਲਾਂ ਗਿੱਚੀ ਪਿੱਛੇ, ਪੈਰ ਦੀ ਜੁੱਤੀ ਨਹੀਂ ਸੁਣੇਗੀ। ਔਰਤ ਕਿਉਂ ਚੂਲੇ ਚੌਕੇ ਵਿੱਚ ਹੀ ਵੜੀ ਰਹਿੰਦੀ ਹੈ? ਇੱਕ ਘੰਟੇ ਦੇ ਕੰਮ ਨੂੰ ਸਾਰੀ ਦਿਹਾੜੀ ਲੱਤਾਂ ਘੜੀਸਦੀ ਫਿਰਦੀ ਹੈ। ਦੁਨੀਆ ਸਿਰਫ਼ ਚੂਲੇ ਚੌਕੇ ਜਿੱਡੀ ਹੀ ਨਹੀਂ ਹੈ। ਔਰਤ ਮਰਦ ਨੂੰ ਰਸੋਈ ਦੇ ਕੰਮ ਰਲ-ਮਿਲ ਕੇ ਕਰਨੇ ਚਾਹੀਦੇ ਹਨ। ਜੇ ਔਰਤ ਰੋਟੀ ਪੱਕਾਉਂਦੀ, ਬੱਚੇ ਸੰਭਾਲਦੀ ਹੋਰ ਸਾਰੇ ਕੰਮ ਕਰਦੀ ਹੈ। ਮਰਦ ਨੂੰ ਵੀ ਦਾਲ, ਸਬਜ਼ੀ ਬਣਾਉਣੀ ਚਾਹੀਦੀ ਹੈ। ਸਫ਼ਾਈਆਂ ਮਰਦ ਕਰ ਸਕਦੇ ਹਨ।
ਘਰ ਦੇ ਹਾਲਾਤ ਜੈਸੇ ਵੀ ਹੋਣ, ਮਿਹਨਤ ਕਰਨ ਵਿੱਚ ਹੋਰ ਸ਼ਾਨੋ ਸ਼ੌਕਤ ਵਧਦੀ ਹੈ। ਭਾਵੇਂ ਕੋਈ ਗ਼ਰੀਬ ਹੈ, ਜਾਂ ਉੱਚੇ ਘਰਾਣੇ ਨਾਲ ਸਬੰਧਿਤ ਹੈ। ਮਿਹਨਤ ਕਰਕੇ ਹੀ ਰੋਟੀ ਮਿਲਦੀ ਤੇ ਹਜ਼ਮ ਹੁੰਦੀ ਹੈ। ਪਾਣੀ ਦੀ ਬੂੰਦ-ਬੂੰਦ ਨਾਲ ਤਲਾਬ ਭਰ ਜਾਂਦਾ ਹੈ। ਰਲ ਕੇ ਮਿਹਨਤ ਕਰਨ ਨਾਲ ਘਰ ਦੀ ਮਾਲੀ ਹਾਲਤ ਡਾਵਾਂ-ਡੋਲ ਨਹੀਂ ਹੁੰਦੀ। ਮਾਲੀ ਹਾਲਤ ਮਜ਼ਬੂਤ ਹੁੰਦੀ ਹੈ। ਮਾਲੀ ਹਾਲਤ ਮਜ਼ਬੂਤ ਹੋਵੇਗੀ। ਤਾਂ ਕਰਜ਼ਾ ਲੈਣ ਦੀ ਲੋੜ ਨਹੀਂ ਹੈ। ਆਮਦਨ ਦੇ ਹਿਸਾਬ ਨਾਲ ਖ਼ਰਚੇ ਕੀਤੇ ਜਾਣ, ਬੰਦੇ ਦੇ ਪੈਰ ਨਹੀਂ ਥਿੜਕਦੇ। ਕਿਸਾਨਾਂ ਦੇ ਘਰ ਉੱਨੀ ਕਿਸਮ ਦੇ ਬੀਜ ਨਹੀਂ ਹਨ। ਜਿੰਨੀ ਕਿਸਮ ਦੀਆਂ ਫ਼ਸਲਾਂ ਦੇ ਕੀੜੇ ਮਾਰ ਦਵਾਈਆ ਪਈਆਂ ਹਨ। ਸਿਆਣੇ ਕਹਿੰਦੇ ਹਨ, " ਜੋ ਕਿਸੇ ਲਈ ਟੋਆ ਪੱਟਦਾ ਹੈ। ਉਸ ਲਈ ਕੋਈ ਹੋਰ ਖੱਡਾ ਪੱਟ ਦਿੰਦਾ ਹੈ। " ਬੀਜ ਖ਼ਰੀਦਦੇ ਹਨ। ਕਰਜ਼ਾ ਲੈ ਕੇ ਟਰੈਕਟਰ ਗੁਆਂਢੀ ਤੋਂ ਵਧੀਆਂ ਖ਼ਰੀਦਦੇ ਹਨ। ਭਾਵੇਂ ਟਰੈਕਟਰ ਭਈਏ ਹੀ ਚਲਾਉਂਦੇ ਹਨ। ਕਰਜ਼ਾ ਲੈ ਕੇ ਕਾਰ ਵੀ ਖ਼ਰੀਦਦੇ ਹਨ। ਖੇਤ ਗੇੜਾ ਮਾਰਨ ਲਈ ਕਰਜ਼ਾ ਲੈ ਕੇ ਕਰਜ਼ੇ ਵਾਲੀ ਕਾਰ ਦਾ ਪੈਟਰੋਲ ਖ਼ਰੀਦਦੇ ਹਨ। ਕਰਜ਼ਾ ਲੈ ਕੇ ਕੀੜੇ ਮਾਰ ਦਵਾਈਆਂ ਖ਼ਰੀਦਦੇ ਹਨ। ਕੀੜੇ ਮਾਰ ਕੇ, ਜੀਵ ਹੱਤਿਆ ਕਰਦੇ ਹਨ। ਰੱਬ ਨੇ ਉਹੀ ਲਿਖਤ ਕਾਰ ਕੀੜੇ ਮਾਰਨ ਵਾਲਿਆਂ ਦੀ ਲਿਖ ਦਿੱਤੀ। ਜੇ ਐਸੇ ਲੋਕ ਮਰ ਰਹੇ ਹਨ। ਕੋਈ ਅਫ਼ਸੋਸ ਨਹੀਂ ਹੈ। ਵਿਹਲੇ ਲੋਕ ਧਰਤੀ ਉੱਤੇ ਵਾਧੂ ਭਾਰ ਹਨ। ਐਸੇ ਵਿਹਲੜਾ ਨੂੰ ਬੈਂਕ ਕਰਜ਼ੇ ਦਿੰਦੀ ਹੀ ਕਿਉਂ ਹੈ? ਕਰਜ਼ਾ ਲੈ ਕੇ ਹੀ ਮੁੰਡੇ ਕੁੜੀ ਦਾ ਵਿਆਹ ਕਰਨਾ ਹੈ। ਸਟੇਜ ਉੱਤੇ ਨੱਚਣ ਵਾਲੇ ਕਰਜ਼ਾ ਲੈ ਕੇ ਖ਼ਰੀਦਦੇ ਹਨ। ਜੇ ਸਾਰਾ ਕੁੱਝ ਕਰਜ਼ਾ ਲੈ ਕੇ ਕਰਦੇ ਹਨ। ਤਾਂ ਇਹ ਲੋਕ ਕਿਹੜੀ ਕਮਾਈ ਕਰਦੇ ਹਨ? ਇੰਨਾ ਤੋਂ ਤਾਂ ਝੁੱਗੀਆਂ ਵਾਲੇ ਚੰਗੇ ਹਨ। ਜੋ ਕਰਜ਼ਾ ਲੈ ਕੇ ਕੀੜੇ ਮਾਰ ਦਵਾਈਆਂ ਨਹੀਂ ਖ਼ਰੀਦਦੇ। ਨਾਂ ਹੀ ਉਹ ਕੀੜੇ ਮਾਰ ਦਵਾਈਆਂ ਖਾ ਕੇ ਮਰਦੇ ਹਨ। ਜੇ ਕੀੜੇ ਮਾਰ ਦਵਾਈਆਂ ਖਰੀਦਣੀਆ ਨਹੀਂ ਹਨ। ਖਾਣੀਆਂ ਕਿਥੋਂ ਹਨ? ਮੈਂ ਲੇਖ ਲਿਖ ਰਹੀ ਹਾਂ। ਹੁਣੇ ਘਰ ਦੀ ਬਿਲ ਹੋਈ ਸੀ। ਮੈਂ ਦਰਵਾਜ਼ਾ ਖੋਲਿਆਂ, ਆਪਣੇ ਡੈਡੀ ਨਾਲ ਦੋ ਬੱਚੀਆਂ, ਇੱਕ ਦੀ ਉਮਰ 10 ਸਾਲਾਂ, ਦੂਜੀ 8 ਸਾਲਾਂ ਦੀ ਸੀ। ਉਹ ਘਰ-ਘਰ ਜਾ ਕੇ, 4 ਡਾਲਰ ਨੂੰ ਚੌਕਲੇਟ ਬਾਰ ਵੇਚ ਰਹੀਆਂ ਸਨ। ਉਨ੍ਹਾਂ ਨੇ ਮੈਨੂੰ ਪੁੱਛਿਆ, " 4 ਡਾਲਰ ਨੂੰ ਚੌਕਲੇਟ ਬਾਰ ਹੈ। ਕੀ ਤੁਸੀਂ ਖ਼ਰੀਦ ਕੇ ਮੇਰੀ ਮਦਦ ਕਰ ਸਕਦੇ ਹੋ? ਇਹ ਸਕੂਲ ਲਈ ਦਾਨ ਦਾ ਫ਼ੰਡ ਇਕੱਠਾ ਕਰਕੇ ਦੇਣਾ ਹੈ। " ਪਹਿਲਾਂ ਮੈਂ ਉਸ ਨੂੰ ਕਿਹਾ, " ਨਹੀਂ ਮੈਂ ਨਹੀਂ ਖ਼ਰੀਦ ਸਕਦੀ। ਘਰ ਵਿੱਚ ਹੋਰ ਬਥੇਰੀਆਂ ਚੌਕਲੇਟ ਬਾਰ ਪਈਆਂ ਹਨ। " ਦੋਨਾਂ ਕੁੜੀਆਂ ਦੇ ਮੂੰਹ ਉੱਤੇ ਹੱਸੀ ਉਸੇ ਹੀ ਸੀ। ਜਿਉਂ ਹੀ ਉਹ ਮੁੜਨ ਲੱਗੀਆਂ। ਮੇਰਾ ਖ਼ਿਆਲ ਮੇਰੇ ਇਸ ਲੇਖ ਵੱਲ ਗਿਆ। ਫੁਰਨਾ ਆਇਆ, " ਨਿੱਕੀਆਂ ਬੱਚੀਆਂ ਦਾ ਹੌਸਲਾ ਉਤਸ਼ਾਹ ਕਿਵੇਂ ਵਧੇਗਾ? ਜੇ ਹਰ ਕੋਈ ਚੌਕਲੇਟ ਬਾਰ ਖ਼ਰੀਦਣ ਤੋਂ ਜੁਆਬ ਦਿੰਦਾ ਰਹੇ। ਬੱਚੀਆਂ ਹਾਰ ਜਾਣਗੀਆਂ। ਹੌਸਲਾ ਟੁੱਟ ਜਾਵੇਗਾ। " ਮੈਂ ਉਨ੍ਹਾਂ ਨੂੰ ਪਿੱਛਿਉ ਆਵਾਜ਼ ਮਾਰੀ, " ਮੈਨੂੰ ਦੋ ਚੌਕਲੇਟ ਬਾਰ ਦੇ ਜਾਵੋ। " ਊਨ੍ਹਾ ਦੇ ਚਿਹਰੇ ਹੋਰ ਵੀ ਖਿੜ ਗਏ। ਇਹ ਤਾਂ ਸਿਰਫ਼ ਸਕੂਲ ਲਈ ਲੋਕ ਸੇਵਾ ਕਰ ਰਹੀਆਂ ਸਨ। ਉਨ੍ਹਾਂ ਨੂੰ ਕੋਈ ਬੱਚਤ ਨਹੀਂ ਹੈ। ਜਿਸ ਦੇਸ ਦੇ ਇੰਨੇ ਨਿੱਕੇ ਬੱਚੇ ਵਲੰਟੀਅਰ ਮੁਫ਼ਤ ਲੋਕ ਸੇਵਾ ਕਰਦੇ ਹਨ। ਵੱਡੇ ਹੋ ਕੇ ਜ਼ਰੂਰ ਸਫਲ ਤੇ ਮਜ਼ਬੂਤ ਹੋਣਗੇ। ਕੈਨੇਡਾ, ਅਮਰੀਕਾ ਆ ਕੇ, ਲੋਕ ਕਾਮਯਾਬ ਇਸੇ ਲਈ ਬਣਦੇ ਹਨ। ਪਤਾ ਹੈ, ਕੰਮ ਕਰਾਂਗੇ ਤਾਂ ਰੱਜ ਕੇ ਖਾਵਾਂਗੇ। ਜੋ ਪਤੀ-ਪਤਨੀ ਰਲ ਕੇ ਨੌਕਰੀ ਕਰਦੇ ਹਨ। ਉਹ ਕਾਮਯਾਬ ਹਨ। ਕੈਨੇਡਾ, ਅਮਰੀਕਾ ਦੇ 13 ਸਾਲ ਦੇ ਬੱਚੇ ਪੜ੍ਹਾਈ ਨਾਲ ਚਾਰ ਘੰਟੇ ਦੀ ਹਰ ਰੋਜ਼ ਦੀ ਨੌਕਰੀ ਸ਼ੁਰੂ ਕਰ ਦਿੰਦੇ ਹਨ। ਤਾਂਹੀ ਜੌਬ ਲਈ ਪੱਕੇ ਹੋਣ ਦੀ ਆਦਤ ਬਣ ਜਾਂਦੀ ਹੈ। ਕਈ ਤਾਂ ਇੱਥੇ ਬਾਹਰਲੇ ਦੇਸ਼ਾਂ ਵਿੱਚ ਆ ਕੇ ਵੀ ਬੈਂਕਾਂ ਨੂੰ ਲੁੱਟ ਕੇ, ਖਾ ਗਏ ਹਨ। ਕਰਜ਼ਾ ਲੈ ਕੇ, ਹਜ਼ਮ ਕਰੀ ਬੈਠੇ ਹਨ। ਕਈਆਂ ਨੇ ਸੱਚ-ਮੁੱਚ ਕਦੇ ਕੁੱਝ ਦੇਖਿਆ ਨਹੀਂ ਹੈ। ਭੁੱਖੇ ਘਰ ਦੇ ਲੱਗਦੇ ਹਨ। ਹਜ਼ਾਰਾਂ ਡਾਲਰਾਂ ਦੇ ਹਿਸਾਬ ਨਾਲ ਮਾਸਟਰ ਕਾਡ ਤੋਂ ਖਾ ਗਏ ਹਨ। ਲੱਖਾ ਡਾਲਰ ਘਰ ਤੇ ਬਿਜ਼ਨਸ ਦੇ ਬਹਾਨੇ ਖਾ ਗਏ ਹਨ। ਕਈ ਆਪਣ ਬੱਚਿਆਂ ਦੀ ਜ਼ਿੰਦਗੀ ਤਬਾਹ ਕਰੀ ਬੈਠੇ ਹਨ। ਚੁਟਕੀ ਮਾਰੇ ਪੈਸਾ ਬਣਾਉਣ ਵਾਲਾ ਧੰਦਾ ਕੋਈ ਵੀ ਹੋਵੇ। ਡਰੱਗ ਦਾ ਧੰਦਾ ਕਰਕੇ, ਕੁੱਝ ਮਹੀਨੇ ਜੇਲ ਵਿੱਚ ਰਹਿ ਕੇ, ਸਮਗਲਿੰਗ ਦੁਆਰਾ ਬਣਾਇਆ ਪੈਸਾ ਭੋਰ-ਭੋਰ ਖਾਂਦੇ ਹਨ। ਸਗੋਂ ਡਰੱਗ ਵੇਚ ਕੇ, ਹੋਰਾਂ ਲੋਕਾਂ ਨੂੰ ਤਬਾਹ ਕਰ ਰਹੇ ਹਨ। ਕਈ ਮਿਹਨਤ ਕਰਨੀ ਭੁੱਲ ਗਏ ਹਨ। ਊਨਾ ਨੂੰ ਐਸ਼ ਦੀ ਜ਼ਿੰਦਗੀ ਚਾਹੀਦੀ ਹੈ। ਐਸੇ ਲੋਕਾਂ ਨੂੰ ਲੋਕ ਇੱਜ਼ਤਦਾਰ ਕਹਿੰਦੇ ਹਨ।

Comments

Popular Posts