312 ਭਾਗ 58 ਜਿਸ ਵੱਲ ਆਪ ਰੱਬ ਦੁਨੀਆ ਨੂੰ ਬਣਾਉਣ ਵਾਲਾ ਹੈ ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਸ੍ਰੀ ਗੁਰੂ ਗ੍ਰੰਥਿ
ਸਾਹਿਬ 312 ਅੰਗ, 1430 ਅੰਗ ਵਿਚੋਂ
ਮਨਮੁੱਖ ਨੂੰ ਲੋਕ, ਪ੍ਰਲੋਕ ਵਿੱਚ ਥਾਂ-ਟਿਕਾਣਾਂ ਇੱਜ਼ਤ ਨਹੀਂ ਮਿਲਦੀ। ਸਤਿਗੁਰ ਜੀ ਦੇ ਭਗਤਾਂ ਨੇ ਬਿਚਾਰ ਕਰਕੇ ਦੱਸਿਆ ਹੈ। ਜੋ ਸਤਿਗੁਰੂ ਜੀ ਵਡਿਆਈ ਕੋਲ
ਰਹਿ ਕੇ ਕਰਦੇ ਹਨ। ਉਹੀ ਗੁਣਾ ਵਾਲੇ ਬਣਦੇ ਹਨ ਜਿੰਨਾ ਨੇ ਮਨ ਵਿੱਚ ਰੱਬ ਨਾਮ ਨੂੰ ਯਾਦ ਕਰ-ਕਰਕੇ
ਸੰਭਾਲ ਲਿਆ ਹੈ। ਹੰਕਾਂਰ ਨੇ ਦੁਨੀਆ ਨੂੰ ਰੱਬ ਭੁੱਲਾ ਦਿੱਤਾ ਹੈ। ਅਕਲ ਧੰਨ ਦੇ ਜ਼ਹਿਰ ਵਿੱਚ
ਵਾਧੂ ਦੀ ਫਸੀ ਹੋਈ ਹੈ। ਸਤਿਗੁਰ ਜੀ ਜਿਸ ਬੰਦੇ ਨੂੰ ਮਿਲਦੇ ਹਨ। ਉਸ ਉੱਤੇ ਕਿਰਪਾ ਹੋ ਜਾਂਦੀ ਹੈ।
ਮਨ ਮਰਜ਼ੀ ਕਰਨ ਵਾਲਾ, ਵਿਕਾਰ ਕੰਮਾਂ ਵਿੱਚ
ਲੱਗਿਆ ਹੋਇਆ। ਹਨੇਰੇ ਵਿੱਚ ਰਹਿੰਦਾ ਹੈ। ਸਤਿਗੁਰ ਨਾਨਕ ਜੀ ਉਸ ਬੰਦੇ ਨੂੰ, ਆਪ ਦੇ ਨਾਲ ਰਲਾ
ਲੈਂਦੇ ਹਨ। ਜਿਸ ਨੂੰ ਰੱਬੀ ਗੁਰਬਾਣੀ ਦੇ ਅੱਖਰਾਂ ਨਾਲ ਪ੍ਰੇਮ ਬਣ ਜਾਂਦਾ ਹੈ। ਸੱਚੇ ਪ੍ਰਮਾਤਮਾ
ਦੀ ਪ੍ਰਸੰਸਾ ਕਰਨੀ ਉਸੇ ਦੇ ਬੱਸ ਵਿੱਚ ਹੈ। ਜਪ ਮਨ ਲਾ ਕੇ ਪ੍ਰਭੂ ਨੂੰ ਪਿਆਰ ਕਰਦੇ ਹਨ। ਜੋ
ਤਨ-ਮਨ ਨਾਲ ਇੱਕ ਮਨ ਹੋ ਕੇ, ਇੱਕ ਭਗਵਾਨ ਨੂੰ
ਯਾਦ ਕਰਦੇ ਹਨ। ਉਨ੍ਹਾਂ ਸਰੀਰ ਕਦੇ ਡੋਲਦਾ, ਘਬਰਾਉਂਦਾ ਨਹੀਂ। ਉਹ ਬਹੁਤ ਪ੍ਰਸੰਸਾ ਦੇ ਕਾਬਲ, ਧਨ ਧਨ ਹਨ। ਉਹ
ਬੰਦੇ ਜੀਭ ਨਾਲ ਰੱਬ ਦਾ ਨਾਮ ਪੀਂਦੇ ਹਨ। ਸੱਚੇ ਪ੍ਰਮਾਤਮਾ ਦੀ ਜਿਸ ਦੇ ਹਿਰਦੇ ਵਿੱਚ ਪ੍ਰੀਤ
ਜਾਗਦੀ ਹੈ। ਉਨ੍ਹਾਂ ਨੂੰ ਰੱਬ ਦੇ ਦਰਬਾਰ ਵਿੱਚ ਇੱਜ਼ਤ ਮਿਲਦੀ ਹੈ। ਉਹ ਬਹੁਤ ਪ੍ਰਸੰਸਾ ਦੇ ਕਾਬਲ, ਧਨ ਧਨ ਹੋ ਕੇ ਜੀਵਨ
ਸੁਮਾਰਦੇ ਹਨ। ਦਰਗਾਹ ਵਿੱਚ ਮੁੱਖ ਪਵਿੱਤਰ ਹੁੰਦੇ ਹਨ।
ਨਾਸਤਿਕ ਬੰਦਾ, ਸਤਿਗੁਰ ਅੱਗੇ ਜਾ ਕੇ, ਸਿਰ ਝੁਕਾਉਂਦਾ ਹੈ। ਹਿਰਦੇ ਵਿੱਚ ਮਾੜੀ ਸੋਚ ਹੈ। ਵਿਕਾਰ ਦੇ ਕੰਮ
ਕਰਦਾ ਹੈ। ਜਦੋਂ ਸਤਿਗੁਰੂ ਗੁਰਬਾਣੀ ਵਿੱਚ ਬਾਰ-ਬਾਰ ਕਹਿੰਦੇ ਹਨ। ਮੇਰੇ ਵੀਰੋ ਉੱਠ ਕੇ ਸੁੱਚੇ ਹੋ
ਜਾਵੋ। ਨਾਸਤਿਕ ਬੀ ਬਗਲਿਆਂ ਵਾਂਗ ਵਿੱਚ ਘੁੱਸ ਕੇ ਬੈਠ ਜਾਂਦੇ ਹਨ। ਸਤਿਗੁਰ ਜੀ ਆਪਦੇ ਪਿਆਰੇ
ਭਗਤਾਂ ਦੇ ਮਨ ਵਿੱਚ ਰਹਿੰਦੇ ਹਨ। ਨਾਸਤਿਕ ਬੰਦੇ ਦੇਖ-ਦੇਖ ਕੇ ਬਾਹਰ ਕਰ ਦਿੱਤੇ ਜਾਂਦੇ ਹਨ। ਉਹ
ਇੱਧਰ-ਉੱਧਰ, ਅੱਗੇ ਪਿੱਛੇ ਹੋ ਕੇ, ਮੂੰਹ ਬਥੇਰਾ
ਲੁਕਾਉਂਦੇ ਹਨ। ਪਰ ਭਗਤਾਂ ਵਿੱਚ ਮਾੜੇ ਬਿਚਾਰਾਂ ਵਾਲੇ ਰਲਦੇ ਨਹੀਂ ਹਨ। ਨਾਸਤਿਕ ਬੰਦੇ ਭਗਤਾਂ
ਵਾਲਾ ਖਾਣਾ, ਰੱਬ ਦਾ ਨਾਮ ਨਹੀਂ
ਖਾਂਦੇ। ਉਹ ਭੇਡਾਂ ਵਾਂਗ ਕੂੜੇ ਨੂੰ ਲੱਭਦੇ ਹਨ। ਜੇ ਨਾਸਤਿਕ ਬੰਦੇ ਨੂੰ, ਭਗਤਾਂ ਵਾਲਾ ਖਾਣਾ
ਰੱਬ ਦਾ ਨਾਮ ਦੇਣਾ ਚਾਹੀਏ। ਉਹ ਮੂੰਹ ਵਿੱਚੋਂ ਜ਼ਹਿਰ ਮਾੜੇ ਬਿਚਾਰ ਹੀ ਕੱਢਦੇ ਹਨ।
ਨਾਸਤਿਕ ਬੰਦੇ ਨਾਲ ਮਿਲਾਪ ਨਾਂ ਕਰਨਾ। ਉਹ ਦੁਨੀਆ ਬਣਾਉਣ ਵਾਲੇ ਨੇ ਆਪ
ਮੁਰਦਾ ਕੀਤੇ ਹੋਏ ਹਨ। ਜਿਸ ਪ੍ਰਭੂ ਜੀ ਨੇ ਦੁਨੀਆ ਬਣਾਈ ਹੈ। ਉਹ ਬਣਾ ਕੇ ਦੇਖ ਰਿਹਾ ਹੈ। ਸਤਿਗੁਰ
ਨਾਨਕ ਦੀ ਗੁਰਬਾਣੀ ਨੂੰ ਯਾਰ ਕਰੀਏ। ਸਤਿਗੁਰ ਅਕਾਲ ਪੁਰਖ ਜੀ ਤੱਕ ਪਹੁੰਚਿਆਂ ਨਹੀਂ ਜਾ ਸਕਦਾ।
ਜਿਸ ਨੇ ਰੱਬ ਨੂੰ ਮਨ ਵਿੱਚ ਰੱਖ ਕੇ, ਯਾਦ ਕੀਤਾ ਹੈ। ਸਤਿਗੁਰੂ ਜੀ ਵਰਗਾ, ਕੋਈ ਹੋਰ ਨਹੀਂ ਹੋ
ਸਕਦਾ। ਜਿਸ ਵੱਲ ਆਪ ਰੱਬ ਦੁਨੀਆ ਨੂੰ ਬਣਾਉਣ ਵਾਲਾ ਹੈ। ਸਤਿਗੁਰੂ ਦੀ ਤਲਵਾਰ ਤੇ ਬਰਕਤ ਭਗਤੀ ਹੈ।
ਜਿਸ ਨੇ ਮੌਤ ਦੇ ਡਰ ਨੂੰ ਮਾਰ ਦਿੱਤਾ ਹੈ। ਸਤਿਗੁਰੂ ਜੀ ਦੀ ਰਾਖੀ ਕਰਨ ਵਾਲਾ ਰੱਬ ਆਪ ਹੈ।
ਸਤਿਗੁਰੂ ਜੀ ਦੀ ਗੁਰਬਾਣੀ ਨੂੰ ਬਿਚਾਰ ਕੇ, ਸਾਰੇ ਹੀ ਗੁਣਾਂ ਵਾਲੇ ਬਣ ਜਾਂਦੇ ਹਨ। ਜੋ ਬੰਦਾ ਸੰਪੂਰਨ ਸਤਿਗੁਰੂ
ਬਾਰੇ ਮਾੜਾ ਸੋਚਦਾ ਹੈ। ਉਸ ਨੂੰ ਪੈਦਾ ਕਰਨ ਵਾਲਾ ਰੱਬ ਆਪ ਹੀ ਮਾਰ ਦਿੰਦਾ ਹੈ। ਇਹ ਸੱਚੇ ਰੱਬ ਦੇ
ਘਰ ਦਾ ਕਾਨੂੰਨ ਹੈ। ਸਤਿਗੁਰ ਨਾਨਕ ਜੀ ਰੱਬੀ ਗੁਰਬਾਣੀ ਬਿਚਾਰ ਕੇ, ਬੰਦੇ ਨੂੰ ਪਤਾ
ਲੱਗਦਾ ਹੈ। ਜੋ ਬੰਦੇ ਸੁੱਤੇ ਹੋਏ ਤੇ ਸੁੱਤੇ ਉੱਠ ਦੇ ਹੀ, ਪ੍ਰਭੂ ਦਾ ਨਾਮ ਜਪਦੇ ਹਨ। ਸਤਿਗੁਰ ਦੇ ਭਗਤ ਵਿਰਲੇ ਹੀ
ਦੁਨੀਆ ਉੱਤੇ ਹਨ। ਜੋ ਰੱਬੀ ਗੁਰਬਾਣੀ ਬਿਚਾਰਦੇ ਹਨ। ਉਨ੍ਹਾਂ ਉੱਤੋਂ ਕੁਰਬਾਨ ਜਾਂਦਾ ਹਾਂ। ਜੋ
ਦਿਨ ਰਾਤ ਸੱਚੇ ਰੱਬ ਦਾ ਨਾਮ ਜਪਦੇ ਹਨ। ਜਿਸ ਬੰਦੇ ਦੇ ਸਰੀਰ ਤੇ ਦਿਲ ਨੂੰ ਸੱਚਾ ਰੱਬ ਚੰਗਾ
ਲੱਗਦਾ ਹੈ। ਉਹੀ ਰੱਬ ਦੇ ਮਹਿਲ ਵਿੱਚ ਜਾਂਦੇ ਹਨ। ਸਤਿਗੁਰ ਨਾਨਕ ਜੀ ਦਾ ਸੱਚਾ ਨਾਮ ਜੋ ਬੰਦਾ
ਜਪਦਾ ਹੈ। ਉਸ ਨੂੰ ਸੱਚਾ ਸਦਾ ਰਹਿਣ ਵਾਲਾ, ਸੱਚਾ ਰੱਬ ਪਿਆਰਾ ਲੱਗਦਾ ਹੈ।
Comments
Post a Comment