ਸੰਗ ਮੇਰੀ ਉੱਡ ਗਈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
ਅਸੀਂ ਵੀ ਬਹੁਤ ਸੰਗਦੇ ਹੁੰਦੇ ਸੀ।
ਧੋਣ ਉੱਚੀ ਨਾਂ ਉਠਾਉਂਦੇ ਹੁੰਦੇ ਸੀ।
ਨੀਵੀਂ ਪਾ ਕੇ ਸ਼ਰਮਾਉਂਦੇ ਹੁੰਦੇ ਸੀ।
ਬੁੱਲ੍ਹਾਂ ਵਿੱਚ ਮੁਸਕਰਾਉਂਦੇ ਹੁੰਦੇ ਸੀ।
ਸੰਗਦੇ ਵੀ ਕੁੱਝ ਕਹਿਣਾ ਚਹੁਦੇ ਸੀ।
ਕੀ ਕਰੀਏ ਸੰਗਦੇ ਹੀ ਚੁੱਪ ਹੁੰਦੇ ਸੀ।
ਜਿਸ ਦਿਨ ਦੀ ਨਿਗ੍ਹਾ ਤੇਰੇ ਉੱਤੇ ਪਈ।
ਉਸ ਦਿਨ ਤੋਂ ਮੇਰੀ ਸੰਗ ਟੁੱਟ ਗਈ।
ਤੇਰੀ ਤੱਕਣੀ ਸਾਨੂੰ ਖੁੱਲ ਖੇਡ ਦੇ ਗਈ।
ਐਸੀ ਸਾਡੇ ਨਾਲ ਕੀਤੀ ਸੰਗ ਭੁੱਲ ਗਈ।
ਤੂੰ ਨੋਚਿਆ ਸਾਨੂੰ ਤਾਂ ਮੈਂ ਨਿਸੰਗ ਹੋ ਗਈ।
ਸਤਵਿੰਦਰ ਦੇਖ ਸੂਰਤ ਸ਼ਰਮ ਕਿਥੇ ਗਈ?
ਸੱਤੀ ਮੁੱਖ ਤੇਰਾ ਦੇਖ ਸੰਗ ਮੇਰੀ ਉੱਡ ਗਈ।
ਦੁਨੀਆ ਦੀ ਸੰਗ, ਸ਼ਰਮ, ਹੀਆ ਭੁੱਲ ਗਈ।

Comments

Popular Posts