ਭਾਗ 40 ਰੱਬ ਨੂੰ ਕਦੇ ਨਾਂ ਭੁੱਲੀਏ ਜੀਵਨ ਦੇ ਸਾਰੇ ਝਗੜੇ ਮੁੱਕ ਜਾਂਦੇ ਹਨ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ
ਨ ਡਰੈ
ਸਤਵਿੰਦਰ
ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 13/06/2013.
ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ {ਪੰਨਾ 299}
ਇੱਕੋ-ਇੱਕ ਭਗਵਾਨ ਜਪੀਏ। ਕੋਈ ਹੀ ਕਰੋੜਾ ਵਿਚੋਂ ਵਿਰਲਾ ਹੀ ਰੱਬ ਦੇ ਪਿਆਰ ਦਾ ਸੁਆਦ ਅਨੰਦ
ਮਾਣਦਾ ਹੈ। ਗੋਬਿੰਦ ਭਗਵਾਨ ਦੇ ਪ੍ਰੇਮ ਨੂੰ ਗੁਣਾਂ ਗੱਲਾਂ ਨਾਲ ਨਹੀਂ ਪਛਾਣ
ਸਕਦੇ। ਸਤਿਗੁਰ ਨਾਨਕ ਪ੍ਰਭੂ ਜੀ ਪਿਆਰ ਵਿੱਚ ਬਹੁਤ ਸਾਰਾ ਅੱਤ ਦਾ ਅਨੰਦ ਹੈ। ਏਕਾਦਸੀ ਪੂਰਨਮਾਸ਼ੀ ਤੋਂ ਪਿੱਛੋਂ ਦਸ ਤੇ ਇੱਕ ਗਿਆਰ੍ਹਵੇਂ ਦਿਨ
ਨੂੰ ਕਹਿੰਦੇ ਹਨ। ਪ੍ਰਮਾਤਮਾ ਨੂੰ ਨੇੜੇ ਵੇਖੀਏ। ਆਪਣੀਆਂ ਇੰਦਰੀਆਂ ਨੂੰ ਕਾਬੂ ਕਰਕੇ ਰੱਬ ਦਾ ਨਾਮ ਸੁਣੀਏ। ਮਨ ਵਿੱਚ ਸਬਰ ਬਣਾ ਕੇ ਰੱਖਦਾ ਹੈ। ਸਾਰਿਆਂ ਜੀਵਾਂ ਉੱਤੇ ਦਿਆਲ
ਰਹਿੰਦਾ ਹੈ। ਮਾੜੇ ਕੰਮਾਂ ਤੋਂ ਮਨ ਨੂੰ ਰੋਕ ਕੇ ਰੱਖਿਆ ਵਰਤ ਸਫਲ ਹੈ। ਰੱਬ ਦਾ ਨਾਮ ਟਿੱਕਾ ਕੇ ਮਨ ਵਿੱਚ ਰੱਖੀਏ। ਸਰੀਰ ਤੇ ਹਿਰਦਾ ਪਵਿੱਤਰ ਹਰ ਸਮੇਂ ਪ੍ਰਭੂ ਦਾ ਨਾਮ ਲੈ ਕੇ ਹੁੰਦੇ ਹਨ। ਸਾਰਿਆ ਜੀਵਾਂ, ਬੰਦਿਆਂ, ਪ੍ਰਕਿਰਤੀ ਵਿੱਚ ਗੁਣੀ-ਗਿਆਨੀ ਪ੍ਰਭੂ ਵੱਸਦਾ ਹੈ।
ਸਤਿਗੁਰ ਨਾਨਕ ਪ੍ਰਭੂ ਜੀ ਦੀ ਗੁਰਬਾਣੀ ਦੇ ਗੁਣਾਂ ਦੇ ਸੋਹਲੇ ਗਾਈਏ। ਇਹੀ ਸਹੀ ਬੰਦੇ
ਦਾ ਧਰਮ-ਕਰਮ ਹੈ। ਰੱਬ ਦੀ ਚਾਕਰੀ ਕਰਕੇ, ਮਾੜੀ ਬੁੱਧੀ ਦੂਰ ਹੋ ਗਈ ਹੈ।
ਪ੍ਰਭੂ ਮਿਹਰਬਾਨ ਹੋ ਗਏ ਹਨ। ਰੱਬ ਤੇ ਉਸ ਦੇ ਪਿਆਰੇ ਭਗਤ ਸਾਧ ਮਿਲੇ ਹਨ। ਸਤਿਗੁਰ ਨਾਨਕ
ਪ੍ਰਮਾਤਮਾ ਜੀ ਦੇ ਨਾਲ ਰਲ ਕੇ ਰਹੀਏ। ਰੱਬ ਨੂੰ ਕਦੇ ਨਾਂ ਭੁੱਲੀਏ ਜੀਵਨ ਦੇ ਸਾਰੇ ਝਗੜੇ-ਝੰਜਟ ਮੁੱਕ ਜਾਂਦੇ ਹਨ। ਦੁਆਦਸ਼ੀ-ਪੂਰਨਮਾਸ਼ੀ ਤੋਂ ਪਿੱਛੋਂ ਦਸ ਤੇ
ਦੋ ਬਾਰ੍ਹਵੇਂ ਦਿਨ ਨੂੰ ਕਹਿੰਦੇ ਹਨ। ਰੱਬ ਨੂੰ ਪਿਆਰ, ਪ੍ਰੇਮ ਕਰੀਏ ਨਾਮ ਜਪ ਕੇ, ਤਨ-ਮਨ ਦੀ ਮਾੜੀ ਸੋਚ ਦੀ ਮੈਲ ਮੈਂ-ਮੈਂ ਹੰਕਾਰ ਛੱਡ ਦੇਈਏ। ਰੱਬੀ ਗੁਰਬਾਣੀ ਨੂੰ ਭਗਵਾਨ ਦੇ ਪ੍ਰੇਮੀਆਂ ਭਗਤਾਂ ਨਾਲ ਬੈਠ ਕੇ, ਬੋਲ, ਜਪ, ਗਾਈਏ। ਹਿਰਦਾ ਰੱਜ ਜਾਂਦਾ ਹੈ, ਰੱਬੀ ਗੁਰਬਾਣੀ ਨਾਲ ਪ੍ਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਹੈ। ਰੱਬੀ ਮਿੱਠੀ, ਠੰਢੀ, ਪਿਆਰੀ ਗੁਰਬਾਣੀ ਤਨ-ਮਨ ਨੂੰ ਸ਼ਾਂਤੀ ਦਿੰਦੀ ਹੈ। ਮਨ
ਪੰਜਾਂ ਤੱਤਾਂ ਵਿੱਚੋਂ ਸਤੋਂ ਅੰਸ਼ ਤੋਂ ਬਣਿਆ ਹੈ। ਰੱਬ ਦੇ ਨਾਮ ਮਿੱਠੇ ਸੁਆਦ ਨਾਲ ਖ਼ੁਸ਼ ਹੁੰਦਾ
ਹੈ। ਸੰਪੂਰਨ ਸਤਿਗੁਰ ਜੀ ਕੋਲ ਹੀ ਇਹ ਰੱਬੀ ਗੁਰਬਾਣੀ ਦਾ ਰਸ ਮਿਲਦਾ ਹੀ ਮਿਲਦਾ ਹੈ।
ਸਤਿਗੁਰ ਨਾਨਕ ਪ੍ਰਭੂ ਨੂੰ ਜੀ ਜਪਿਆਂ ਮੁੜ ਕੇ ਗਰਭ ਵਿੱਚ ਨਹੀਂ ਆਉਣਾ ਪੈਂਦਾ।
ਧੰਨ ਨੂੰ ਕਮਾਉਣ, ਸੰਭਾਲਣ, ਦਾਨ ਕਰਨ ਵਿੱਚ ਬੰਦਾ ਇਹ ਤਿੰਨ ਗੁਣ ਕਰਨ ਲੱਗਾ ਹੋਇਆ
ਹੈ। ਵਿਕਾਰਾਂ ਵਿਚ ਲੱਗਾ ਹੋਣ ਕਰਕੇ ਤਾਂਹੀ ਰੱਬ ਮਨਾਉਣ ਵਾਲਾ ਕਾਰਜ ਸਿਰੇ ਨਹੀਂ ਲੱਗਦਾ।
ਮਾੜੇ ਕੰਮਾਂ, ਪਾਪਾਂ ਤੋਂ ਬਚਾਉਣ ਵਾਲਾ ਰੱਬ ਹਿਰਦੇ ਵਿੱਚ ਰਹਿੰਦਾ ਹੈ। ਸਤਿਗੁਰ ਨਾਨਕ ਜੀ ਨੂੰ ਚੇਤੇ
ਕਰਿਆ ਬਚ ਹੋ ਜਾਂਦਾ ਹੈ। ਤ੍ਰਉਦਸੀ ਪੂਰਨਮਾਸ਼ੀ ਤੋਂ ਪਿੱਛੋਂ ਦਸ ਤੇ ਤਿੰਨ ਤੇਰ੍ਹਵੇਂ ਦਿਨ ਨੂੰ
ਕਹਿੰਦੇ ਹਨ। ਬੰਦੇ ਦੀ ਜ਼ਿੰਦਗੀ ਤਿੰਨ ਦੁੱਖ ਧੰਨ ਦੇ
ਮੋਹ ਦੀ ਚਿੰਤਾ, ਭੁੱਖ, ਵਿਛੋੜਾ ਬੰਦੇ ਨੂੰ ਦੁਖੀ ਕਰਦੇ ਹਨ। ਇਸੇ ਲਈ ਲਾਲਚੀ ਹੋ
ਕੇ ਜਨਮ ਲੈਣ ਮਰਨ ਦੇ ਦੁੱਖਾ ਦੇ ਚੱਕਰ ਵਿੱਚ ਪਿਆ ਹੈ। ਰੱਬ ਦਾ ਕੀਰਤਨ ਚਿੱਤ ਵਿੱਚ ਨਹੀਂ ਆਉਂਦਾ।
ਬੰਦਾ ਸੁਖ-ਅਨੰਦ ਦਾ ਜੀਵਨ ਦੇਣ ਵਾਲੇ ਰੱਬ ਨੂੰ ਇੱਕ ਪਲ ਵੀ ਯਾਦ ਨਹੀਂ ਕਰਦਾ। ਸਰੀਰ ਨੂੰ ਗ਼ੁੱਸੇ
ਖ਼ੁਸ਼ੀ ਵਿੱਚ ਜੋੜੀ ਬੈਠਾਂ ਹੈ। ਵਿਕਾਂਰਾ ਦਾ ਦੀਰਘ
ਰੋਗ ਲੰਬਾ ਲਾ ਇਲਾਜ ਰੋਗ ਲੱਗਾ ਹੋਇਆ ਹੈ। ਜੋ ਵੱਸ ਵਿੱਚ
ਨਹੀਂ ਆਉਂਦਾ। ਦਿਨ ਨੂੰ ਬੇਕਾਰ, ਬੇਅਰਥ ਵਿੱਚ ਹੀ ਦੁਨੀਆ ਪਿੱਛੇ ਭੱਜਦਾ, ਕੰਮ ਕਰਦਾ ਥੱਕ ਜਾਂਦਾ ਹੈ। ਸੁੱਤਾ ਪਿਆ ਚੱਜ ਨਾਲ ਨਹੀਂ ਸੌਦਾ। ਸੁੱਤਾ ਪਿਆ, ਕੰਮਾਂ ਦੀਆਂ ਗੱਲਾਂ ਕਰਕੇ ਬੋਲੀ ਜਾਂਦਾ ਹੈ। ਰੱਬ ਦਾ ਚੇਤਾ ਭੁੱਲ
ਜਾਵੇ, ਇਹੀ ਹਾਲ ਹੁੰਦਾ ਹੈ। ਸਤਿਗੁਰ ਨਾਨਕ ਜੀ ਦਾ ਆਸਰਾ ਲੈ ਲਈਏ ਭਗਵਾਨ ਬਹੁਤ ਮਿਹਰਬਾਨ ਹੈ।
ਚਾਰੇ ਪਾਸੇ, ਚੌਦਾਂ ਭਵਨਾਂ ਸਾਰੀ ਸ੍ਰਿਸ਼ਟੀ ਬਨਸਪਤੀ ਵਿੱਚ ਰੱਬ ਹਾਜ਼ਰ ਹੈ। ਸਤਿਗੁਰ
ਨਾਨਕ ਜੀ ਦੇ ਲੜ ਲੱਗ ਕੇ ਕਾਸੇ ਦੀ ਕਮੀ ਉਡਤਾਈ ਨਹੀਂ ਰਹਿੰਦੀ। ਉਸ ਦੇ ਸਾਰੇ ਕੰਮ ਪੂਰੇ ਹੋ
ਜਾਂਦੇ ਹੈ। ਚਉਦਹਿ-ਪੂਰਨਮਾਸ਼ੀ ਤੋਂ ਪਿੱਛੋਂ ਦਸ ਤੇ ਚਾਰ ਚੌਉਦਵੇਂ ਦਿਨ ਨੂੰ ਕਹਿੰਦੇ ਹਨ। ਚਾਰੇ
ਪਾਸੇ ਰੱਬ ਆਪ ਹੀ ਹਰ ਇੱਕ ਵਿੱਚ ਹੈ। ਸਾਰੀ ਦੁਨੀਆ ਨੂੰ ਉਸੇ ਦਾ ਸਹਾਰਾ ਹੈ। ਉਹੀ ਜੰਮਦਾ ਪਾਲਦਾ ਹੈ। ਦਸੀ ਦਿਸਾ ਹਰ ਪਾਸੀ ਦੇਸ਼, ਵਿਦੇਸ਼ਾਂ ਵਿੱਚ ਇੱਕ
ਰੱਬ ਹੀ ਵੱਸਦਾ ਹੈ। ਧਰਤੀ, ਅਸਮਾਨ, ਸਾਰਿਆਂ ਵਿੱਚ ਰੱਬ ਦੇਖੀਏ। ਪਾਣੀ, ਧਰਤੀ, ਜੰਗਲ, ਪਹਾੜਾ, ਪਤਾਲ ਵਿੱਚ ਰੱਬ ਦੇਖੀਏ। ਮਿਹਰਬਾਨ ਪ੍ਰਮਾਤਮਾ, ਇੰਨਾ ਸਬ ਵਿੱਚ ਤਰਸ ਕਰਦਾ ਰਹਿੰਦਾ ਹੈ। ਸੰਸਾਰ ਵਿੱਚ ਰੱਬ ਦਿਸਦਾ
ਨਹੀਂ ਹੈ। ਜੀਵਾਂ, ਬੰਦਿਆਂ, ਸਬ ਕਾਸੇ ਵਿੱਚੋਂ ਦੀ ਦਿਸ ਵੀ ਰਿਹਾ ਹੈ। ਸਤਿਗੁਰ ਨਾਨਕ
ਜੀ ਨੂੰ ਪਿਆਰ ਕਰਨ ਵਾਲੇ ਭਗਤ ਸਬ ਤੋਂ ਸ਼ਕਤੀ ਸਾਲੀ ਗਿਆਨ ਵਾਲੇ ਰੱਬ ਨੂੰ ਜਾਣ ਲੈਂਦੇ ਹਨ।
ਸਾਰਿਆਂ ਦੀ ਗੱਲ ਨਹੀਂ ਹੈ। ਬਹੁਤ ਰੱਬ ਦੇ
ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਬਹੁਤ ਪਿਆਰ ਕਰਦੇ ਹਨ। ਕਿਹੜੇ ਪੰਨੇ ਤੇ
ਕਿਹੜਾ ਸ਼ਬਦ ਹੈ ਚੇਤੇ ਕਰੀ ਫਿਰਦੇ ਹਨ। ਜੇ ਕੋਈ ਪਾਠ ਪੜ੍ਹਦਾ ਅਰਥ ਲਾਮ ਦੱਲਾ ਦੀ ਗ਼ਲਤੀ ਕਰੇ ਝੱਟ
ਫੜ ਲੈਂਦੇ ਹਨ ਕਈਆਂ ਨੂੰ ਜਦੋਂ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਲਿਖੀ ਅੱਖਾਂ
ਨੂੰ ਦਿਸਦੀ ਹੈ, ਕਈ ਪੜ੍ਹਦੇ ਨਹੀਂ ਹਨ। ਬਹੁਤ ਔਖੇ ਹੁੰਦੇ ਹਨ। ਜੀਵਨ ਵੀ ਵੈਸਾ ਹੀ ਹੈ। ਜੇ
ਕੰਨਾਂ ਨੂੰ ਗੁਰਬਾਣੀ ਸੁਣਦੀ ਹੈ। ਕਈਆਂ ਦੇ ਸਰੀਰ ਵਿੱਚ ਜਲਨ ਹੁੰਦੀ ਹੈ। ਕਈ ਤਾਂ ਗੁਰਦੁਆਰਾ
ਸਾਹਿਬ ਜਾ ਕੇ ਵੀ ਕੰਨ ਬੰਦ ਰੱਖਦੇ ਹਨ। ਐਸੇ ਲੋਕ ਕੀ ਸੋਚਦੇ ਹਨ? ਕੀ ਸਿਰਫ਼
ਹੱਥ ਬੰਨ੍ਹ ਕੇ ਖੜ੍ਹਨ ਨਾਲ ਗ੍ਰੰਥੀ ਤੋਂ ਅਰਦਾਸ ਕਰਾਉਣ ਨਾਲ ਜ਼ਿੰਦਗੀ ਸੁਧਰ ਜਾਵੇਗੀ? ਸਕੂਲ, ਕਾਲਜ, ਨੌਕਰੀ ਖੇਤ
ਵਿੱਚ ਜਾ ਕੇ ਵੀ ਸਿਰਫ਼ ਹੱਥ ਬੰਨ੍ਹ ਕੇ ਖੜ੍ਹ ਜਾਇਆ ਕਰੋਂ ਬੌਸ, ਟੀਚਰ, ਭਈਆਂ ਤੋਂ
ਅਰਦਾਸ ਕਰਾ ਦਿਆਂ ਕਰੋ। ਦੇਖਣਾ ਕੀ ਪਾਸ ਹੋ ਜਾਵੋਗੇ?
ਖੇਤ ਆਪੇ ਬੀਜਿਆ, ਵੱਟਿਆ ਜਾਵੇਗਾ? ਕੀ ਨੌਕਰੀ ‘ਤੇ ਦਿਹੜੀ ਲੱਗ
ਜਾਵੇਗੀ? ਕੀ ਜੀਵਨ
ਸੁਧਾਰਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ, ਸੁਣ, ਮੰਨ ਕੇ
ਯਾਦ ਰੱਖ ਕੇ, ਲੜ ਬੰਨ੍ਹ ਕੇ ਤੇ ਅਮਲ ਕਰਨਾ ਪੈਣਾ ਹੈ। ਹਰ ਪੰਗਤੀ ਲਾਈਨ ਬੰਦਾ ਬਣਨ ਦੀ
ਮੱਤ ਦਿੰਦੀ ਹੈ।
Comments
Post a Comment