ਤੁਸੀਂ ਉੱਚੇ ਮਹਿਲਾ ਵਾਲੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
ਤੁਸੀਂ ਉੱਚੇ ਮਹਿਲਾ ਵਾਲੇ, ਅਸੀਂ ਝੁੱਗੀਆਂ ਵਿੱਚ ਰਹੀਏ।
ਤੁਸੀਂ ਹੱਥ ਨਾਂ ਆਉਣ ਵਾਲੇ, ਅਸੀਂ ਤਾਂ ਛੂਹਣਾ ਚਾਹੀਏ।
ਤੁਸੀਂ ਗ਼ਮ ਸਾਨੂੰ ਦੇਣ ਵਾਲੇ, ਅਸੀਂ ਤੈਨੂੰ ਪਿਆਰ ਕਰੀਏ।
ਤੈਨੂੰ ਚੰਨਾ ਬੜੇ ਚਾਹੁਣ ਵਾਲੇ, ਅਸੀਂ ਫ਼ਕੀਰਾਂ ਵਾਂਗ ਰੁਲੀਏ।
ਤੁਸੀਂ ਬੜੇ ਸੋਹਣੇ ਮੁੱਖ ਵਾਲੇ, ਅਸੀਂ ਤੇਰੇ ਪੈਰਾਂ ਵਿੱਚ ਰੁਲੀਏ।
ਰੂਹਾਂ ਵਿਚੋਂ ਜਾਨ ਲੈਣ ਵਾਲੇ, ਅਸੀਂ ਜਿੰਦ ਜਾਨ ਹਾਜ਼ਰ ਕਰੀਏ।
ਸਤਵਿੰਦਰ ਸੋਹਣੇ ਯਾਰ ਵਾਲੇ। ਚੱਲ ਸੱਤੀ ਨੂੰ ਤੇਰੇ ਨਾਮ ਕਰੀਏ।
ਭਾਵੇਂ ਤੁਸੀਂ ਵੱਡਿਆਂ ਲੋਕਾਂ ਵਾਲੇ, ਅਸੀਂ ਗ਼ਰੀਬ ਵੀ ਆਸ ਕਰੀਏ।

Comments

Popular Posts