ਭਾਗ 45 ਸੋਹਣੀ ਅਕਲ ਵਾਲਾ ਰੱਬ ਜਗਤ ਨੂੰ ਸ਼ੁਰੂ ਤੋਂ ਜਾਣਨ ਵਾਲਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
10/06/2013.296
ਰੱਬ ਦੇ ਭਗਤ ਬੰਦੇ ਨੂੰ ਸਦਾ ਰਹਿਣ ਵਾਲਾ ਸੁਖ, ਮਨ ਦੀ ਸ਼ਾਂਤੀ, ਦੁਨੀਆਂ ਦੇ ਸਾਰੇ ਭੰਡਾਰ, ਚੀਜ਼ਾਂ ਮਿਲ ਜਾਂਦੀਆਂ। ਸੂਝ, ਸੋਹਣੀ ਸੁਰਤ, ਚੰਗੇ ਬਿਚਾਰ, ਫੁਰਨੇ ਸੋਚ ਕੇ, ਰੱਬ ਤੋਂ ਸਾਰੀਆਂ ਚੀਜ਼ਾਂ, ਹਾਸਲ ਕਰਨ ਦੇ ਤਰੀਕੇ ਆ ਜਾਂਦੇ ਹਨ। ਉੱਚਾ ਗਿਆਨ, ਸਰੀਰ ਨੂੰ ਲੰਬੇ ਸਮੇਂ ਤੱਕ, ਕਸ਼ਟ ਦੇ ਕੇ, ਭੁੱਖੇ-ਧਿਆਏ ਸਮਾਧੀ ਲਾ ਕੇ ਰੱਖਣਾ, ਰੱਬ ਵਿੱਚ ਸੁਰਤ ਟਿਕਣੀ ਆ ਜਾਂਦੇ ਹਨ। ਰੱਬ ਦੀ ਵਿੱਦਿਆ ਸਬ ਤੋਂ ਉੱਚੀ ਅਕਲ ਨਾਲ ਮਨ ਧੋ ਕੇ ਬਹੁਤ ਪਵਿੱਤਰ ਹੋ ਜਾਂਦੇ ਹਨ। ਮਨ ਦਾ ਕਵਲ ਚਾਰ ਪਦਾਰਥਾਂ ਨਾਲ ਖਿੜ ਜਾਂਦਾ ਹੈ, ਜੋ ਇਹ ਚਾਰ ਹਨ। ਧਰਮ-ਪ੍ਰਮਾਤਮਾ ਦੇ ਭਾਣੇ ਵਿੱਚ ਚੱਲਣ ਦਾ ਗੁਣ। ਅਰਥ-ਸੰਸਾਰੀ ਲੋੜਾਂ ਪੂਰੀਆਂ ਕਰਨਾ ਹੈ। ਕਾਮ-ਬੰਦੇ ਦੀ ਸਰੀਰ ਸ਼ਕਤੀ ਹੈ। ਮੋਖ-ਸ਼ਬਦ ਗੁਰੂ ਦੀ ਸਿੱਖਿਆ ਨਾਲ ਚਲਣਾਂ ਹੈ। ਮਨ ਦੀਆਂ ਖ਼ੁਸ਼ੀਆਂ ਪਦਾਰਥ ਇਹ ਹਨ। ਰੱਬ ਨੂੰ ਪਿਆਰ ਕਰਨ ਵਾਲਾ ਭਗਤ ਸਾਰੀ ਸ੍ਰਿਸ਼ਟੀ ਵਿੱਚ ਰਹਿੰਦਾ ਹੋਇਆ ਵੀ ਦੁਨੀਆ ਦੇ ਮੋਹ-ਪਿਆਰ ਵਿੱਚ ਨਹੀਂ ਫਸਦਾ। ਮਾਣ ਨਹੀਂ ਕਰਦਾ। ਪਰਾਇਆ ਜਿਹਾ ਹੋ ਕੇ ਰਹਿੰਦਾ ਹੈ। ਪ੍ਰਮਾਤਮਾ ਬ੍ਰਹਿਮੰਡ ਨੂੰ ਇੱਕੋ ਜਿਹਾ ਬਰਾਬਰ ਦੇਖਦਾ ਹੈ। ਇਹ ਸਾਰੇ ਫਲ ਉਸ ਬੰਦੇ ਦੇ ਮੂੰਹ ਵਿੱਚ ਆ ਜਾਂਦੇ ਹਨ। ਜੋ ਗੁਰੂ ਨਾਨਕ ਨਾਮ ਸੁਣਦਾ ਹੈ।ਸੋਹਣੀ ਅਕਲ ਵਾਲਾ ਰੱਬ ਜਗਤ ਨੂੰ ਸ਼ੁਰੂ ਤੋਂ ਜਾਣਨ ਵਾਲਾ ਹੈ।
ਜੋ ਬੰਦਾ ਇਸ ਰੱਬੀ ਬਾਣੀ ਦੇ ਖ਼ਜ਼ਾਨੇ, ਸ਼ਬਦਾਂ ਦੇ ਭੰਡਾਰ ਨੂੰ ਚੇਤੇ ਕਰਕੇ, ਇਕੱਠਾ ਕਰਦਾ ਹੈ। ਸਾਰੀ ਦੁਨੀਆਂ ਵਿੱਚੋਂ ਉਸ ਦੀ ਹੀ ਮੁਕਤੀ ਹੁੰਦੀ ਹੈ। ਰੱਬ ਗੋਬਿੰਦ ਦੇ ਕੰਮ ਗੁਣ, ਰੱਬ ਦੀ ਆਵਾਜ਼ ਰੱਬੀ ਗੁਰਬਾਣੀ ਦੇ ਵਿੱਚ ਹੈ। ਸਿਮ੍ਰਿਤੀਆਂ ਸ਼ਾਸਤਰ ਬੇਦ ਬਿਆਨ ਕਰ ਰਹੇ ਹਨ। ਸਾਰੀਆਂ ਗੱਲਾ ਦਾ ਨਿਚੋੜ, ਸਿਰਫ਼ ਭਗਵਾਨ ਦਾ ਨਾਮ ਹੈ। ਰੱਬ ਦਾ ਨਾਮ ਭਗਤ ਦੇ ਮਨ ਵਿੱਚ ਹੁੰਦਾ ਹੈ। ਰੱਬ ਦੀ ਭਗਤੀ ਕਰਨ ਵਾਲਿਆਂ ਨਾਲ ਰਲ ਕੇ, ਭਗਤੀ ਕਰਨ ਨਾਲ, ਕਰੋੜਾ ਪਾਪ ਮਿਟ ਜਾਂਦੇ ਹਨ। ਰੱਬ ਤੇ ਭਗਤਾਂ ਦੀ ਮਿਹਰਬਾਨੀ ਹੋ ਜਾਵੇ। ਜਮਦੂਤ ਤੋਂ ਡਰਨ ਦਾ ਫ਼ਿਕਰ ਮੁੱਕ ਜਾਂਦਾ ਹੈ। ਜਿਸ ਬੰਦੇ ਦੇ ਮੱਥੇ ਉੱਤੇ, ਰੱਬ ਦਾ ਨਾਮ ਜਪਣ ਦੇ ਲੇਖ ਲਿਖੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਕੋਲ ਉਹ ਆਸਰਾ ਲੈਣ ਆਉਂਦੇ ਹਨ।
ਜਿਸ ਦੇ ਹਿਰਦੇ ਵਿੱਚ ਰੱਬ ਜਾਗ ਜਾਂਦਾ ਹੈ। ਉਹ ਸੁਣਕੇ, ਰੱਬ ਨਾਲ ਪਿਆਰ ਪਾ ਲੈਂਦਾ ਹੈ। ਉਸ ਬੰਦੇ ਨੂੰ ਰੱਬ ਚੇਤੇ ਆਉਂਦਾ ਹੈ। ਜੰਮਣ-ਮਰਨੇ ਦਾ ਦਰਦ, ਪੀੜਾਂ ਰੱਬ ਮੁੱਕਾ ਦਿੰਦਾ ਹੈ। ਬਹੁਤ ਪਾਪੀ, ਮਾੜੇ ਸਰੀਰਾਂ ਨੂੰ ਅੱਖ ਝੱਪਕੇ ਨਾਲ ਪਵਿੱਤਰ ਕਰ ਦਿੰਦਾ ਹੈ। ਰੱਬ ਦੀ ਪ੍ਰਸੰਸਾ ਪਵਿੱਤਰ ਹੈ। ਰੱਬੀ ਬਾਣੀ ਮਿੱਠੀ ਅੰਮ੍ਰਿਤ ਰਸ ਦਾ ਸੁਆਦ ਦਿੰਦੀ ਹੈ। ਜਦੋਂ ਮਨ ਨੂੰ ਪਿਆਰੀ ਲੱਗਦੀ ਹੈ। ਜਿਸ ਦੇ ਹਿਰਦੇ ਵਿੱਚ ਇੱਕ ਰੱਬ ਦਾ ਨਾਮ ਵਸਿਆ ਹੋਇਆ ਹੈ। ਉਸ ਦੀਆਂ ਬਿਮਾਰੀਆਂ ਦੁੱਖ ਦੂਰ ਹੋ ਜਾਂਦੀਆਂ ਹਨ। ਵਹਿਮ ਦੂਰ ਭੱਜ ਜਾਂਦੇ ਹਨ। ਉਸੇ ਦਾ ਨਾਮ ਰੱਬ ਦਾ ਭਗਤ ਹੈ। ਜਿਸ ਦੇ ਕੰਮ ਪਵਿੱਤਰ ਹਨ। ਸਾਰਿਆਂ ਤੋਂ ਊਚੀ ਉਸ ਦੀ ਇੱਜ਼ਤ ਹੈ। ਸਤਿਗੁਰ ਨਾਨਕ ਜੀ ਦੀ, ਰੱਬੀ ਬਾਣੀ ਦੇ ਨਾਮ ਦਾ ਗੁਣ ਇਹ ਹੈ। ਇਹ ਸੁੱਖਾਂ ਦਾ ਭੰਡਾਰ ਹੈ।
Comments
Post a Comment