ਭਾਗ 18 ਇਹ ਦੁਨੀਆ ਦੇ ਬਾਪ ਹਨ ਮਨ ਜਿੱਤੇ ਜੱਗ ਜੀਤ
-ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
ਮਹੱਲੇ ਵਿੱਚ ਹੀ ਹਸਪਤਾਲ. ਡਾਕਟਰਾਂ ਦੀ ਕਲੀਨਿਕ ਹੈ। ਉੱਥੇ ਬਹੁਤ ਮਰੀਜ਼ ਹੁੰਦੇ ਹਨ। ਕੈਂਸਰ, ਦਿਲ, ਬੁਖ਼ਾਰ ਦੇ ਮਰੀਜ਼ ਬਹੁਤ ਘੱਟ ਹੁੰਦੇ ਹਨ। ਜ਼ਿਆਦਾਤਰ ਮਰੀਜ਼ ਗੁਆਂਢੀਆਂ ਤੋਂ ਕੁੱਟ ਖਾ ਕੇ ਆਏ ਹੁੰਦੇ ਹਨ। ਬਾਪ ਨੇ ਕਿਸੇ ਬੱਚੇ ਦਾ ਅੰਗ ਪੈਰ, ਦੰਦ ਤੋੜਿਆ ਹੁੰਦਾ ਹੈ। ਪਤਨੀ ਦੇ ਹੱਡ ਤੋੜੇ ਹੁੰਦੇ ਹਨ। ਅੱਜ ਕਲ ਪੁੱਤਰ ਮਾਂ-ਬਾਪ ਦਾ ਕੰਮ ਤਮਾਮ ਕਰ ਦਿੰਦੇ ਹਨ। ਇਹ ਪਰਿਵਾਰ ਕਾਹਦੇ ਹਨ। ਇੱਕ ਦੂਜੇ ਨੂੰ ਨੋਚ-ਨੋਚ ਕੇ ਖਾਣ ਨੂੰ ਕੀ ਇਸ ਨੂੰ ਪਰਿਵਾਰ ਕਿਹਾ ਜਾਂਦਾ ਹੈ? ਪਤੀ-ਪਤਨੀ, ਬੱਚੇ, ਭੈਣ-ਭਰਾ ਮਾਂ-ਬਾਪ ਇੱਕ ਦੂਜੇ ਉੱਤੇ ਇੰਨਾ ਗ਼ੁੱਸਾ ਕਿਉਂ ਹਨ? ਜਾਨੋਂ ਮਾਰ ਦਿੰਦੇ ਹਨ। ਕਈ ਮਾਰਨ ਲਈ ਸੋਚ ਰਹੇ ਹੋਣਗੇ। ਜੋ ਔਰਤਾਂ ਪਤੀ ਤੋਂ ਜਾਂ ਸਹੁਰਾ ਪਰਿਵਾਰ ਵੱਲੋਂ ਤਾਹਨੇ ਮਿਹਣੇ ਸੁਣਦੀਆਂ ਕੁੱਟ ਖਾਂਦੀਆਂ ਹਨ। ਉਨ੍ਹਾਂ ਨੂੰ ਮੇਰਾ ਸੁਨੇਹਾ ਹੈ, " ਜੈਸੇ ਤੁਸੀਂ ਸਹੁਰਾ ਪਰਿਵਾਰ ਨੂੰ ਪ੍ਰਵਾਨ ਕਰ ਲੈਂਦੇ ਹੋ। ਵੈਸੇ ਹੀ ਉਹ ਵਰਤਾ ਕਰਨਾ ਸ਼ੁਰੂ ਹੋ ਜਾਂਦੇ ਹਨ। ਆਪਣਾ ਕੋਈ ਸੈਟੇਡਿੰਡ ਅਣਖਾ ਬਣਾ ਲਵੋ। ਤੁਸੀਂ ਕਿਹੋ ਜਿਹੀ ਜ਼ਿੰਦਗੀ ਭੋਗਣੀ ਹੈ। ਤੁਸੀਂ ਕੋਈ 4 ਕੁ ਸਾਲਾਂ ਦੀਆਂ ਬੱਚੀਆਂ ਨਹੀਂ ਹੋ। 99% ਔਰਤਾਂ ਘਰਾਂ ਵਿਚ ਬਾਪ, ਭਰਾ, ਪਤੀ, ਪੁੱਤਰ, ਸਹੁਰਾ ਤੇ ਹੋਰ ਮਰਦਾਂ ਤੇ ਮਾਂ, ਸੱਸ, ਨਣਦ, ਬਹੂ ਵਲੋਂ  ਕੁੱਟੀਆਂ ਜਾਂਦੀਆਂ ਹਨ। 84% ਔਰਤ ਪਤੀ ਤੇ ਸਹੁਰਾ ਪਰਿਵਾਰ ਵੱਲੋਂ ਦੁਖੀ ਕੀਤਾ ਜਾਂਦੀਆਂ ਹਨ। ਐਸੀ ਹਾਲਤ ਵਿੱਚ ਦੁਖੀ ਕਰਨ ਵਾਲੇ ਤੋਂ ਲ਼ੱਗ ਹੋ ਜਾਂਣਾ ਚਾਹੀਦਾ ਹੈ। ਭਾਵ ਔਰਤਾਂ ‘ਤੇ ਛਿੱਲ ਲਾਹੁਉਣ ਵਾਲਾ ਅੱਤਿਆਚਾਰ ਹੁੰਦਾ ਹੈ। ਐਸੇ ਮਾਪਿਆਂ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ। ਉਹ ਤਾਂ ਸਿੱਧਾ ਕਤਲ ਹੀ ਕਰਦੇ ਹਨ। 10 ਵਿਚੋਂ 10 ਔਰਤਾਂ 100% ਹੀ ਘਰ ਵਿੱਚ ਹੀ ਘਰੇਲੂ ਅਹਿੰਸਾ ਦਾ ਸ਼ਿਕਾਰ ਹਨ। ਕਿਸੇ ਦੀ ਕਿਸੇ ਨੂੰ ਸ਼ਕਲ, ਤੋਰ, ਸਾਉਣ ਦਾ ਢੰਗ, ਰੋਟੀ ਬਣਾਈ, ਖਾਣ ਦਾ ਢੰਗ, ਦਾਲ ਵਿੱਚ ਲੂਣ-ਮਿਰਚ, ਸਫ਼ਾਈ ਕੀਤੀ ਚੰਗੀ ਨਹੀਂ ਲੱਗਦੀ। ਇੰਨਾ ਕੰਮ ਕਰਨ ਦੇ ਬਾਵਜੂਦ ਵੀ ਜੋ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ। ਜੇ ਔਰਤ ਘਰ ਦੇ ਚਾਰ ਜੀਆਂ ਦਾ ਲੰਗਰ ਸਵੇਰੇ, ਦੁਪਹਿਰੇ, ਸ਼ਾਮ ਘੰਟਾ-ਘੰਟਾ ਲਾ ਕੇ ਬਣਾ ਸਕਦੀ ਹੈ। ਉਸ ਔਰਤ ਲਈ ਆਪਣੇ ਪੇਟ ਲਈ ਦੋ ਰੋਟੀਆਂ ਕਮਾਉਣੀ ਔਖੀਆਂ ਨਹੀਂ ਹਨ। ਮਰਦਾਂ ਤੋਂ ਬਗੈਰ ਵੀ ਔਰਤ ਹੱਡ ਕੁੱਟਾਇਆਂ ਤੋਂ ਬਗੈਰ ਵੀ ਇਕੱਲੀ ਜੀਵਨ ਗੁਜਾਰ ਸਕਦੀ ਹੈ। ਜੇ ਤਿੰਨ ਘੰਟੇ ਵੀ ਕਿਤੇ ਨੌਕਰੀ ਕਰ ਲਵੇ। ਦੋ ਸਮੇਂ ਦੀ ਰੋਟੀ ਖਾ ਸਕਦੀ ਹੈ। ਕੀ ਲੜਾਕੂਆਂ ਨਾਲ ਖਹਿਣਾ ਜ਼ਰੂਰੀ ਹੈ? ਕੋਈ ਹੋਰ ਰਸਤਾ ਲੱਭ ਲਵੋ। ਦੁਨੀਆ ਬਹੁਤ ਵੱਡੀ ਹੈ। ਮਾਸ ਦੀ ਬੋਟੀ ਨੋਚਣ ਵਾਲੇ ਹੋਰ ਬਥੇਰੇ ਮਿਲ ਜਾਣਗੇ। ਐਸੇ ਲੋਕਾਂ ਤੋਂ ਆਪਣੀ ਜਾਨ ਬੱਚਾਉਂਣੀ ਹੈ। ਪਿਛਲੇ ਹਫ਼ਤੇ ਟਰਾਂਟੋ ਦੀ ਗੱਲ ਹੈ। ਸਵੇਰੇ ਸਵੇਰੇ ਪਤੀ, ਪਤਨੀ ਦੇ ਗੋਲ਼ੀ ਮਾਰ ਕੇ ਘਰੋਂ ਭੱਜ ਗਿਆ। ਇਹ ਮਰਦ ਦੁਨੀਆ ਦੇ ਬਾਪ ਹਨ। ਬੱਚੇ ਦੋਨੇਂ ਬੱਚ ਗਏ। ਬੱਚੇ ਨੇ 911 ਕਾਲ ਕਰ ਦਿੱਤੀ। ਘਬਰਾਏ ਹੋਏ ਪਤੀ ਨੇ ਕਾਰ ਵਿੱਚ ਭੱਜਦੇ ਹੋਏ ਕਾਰ ਖੰਭੇ ਵਿੱਚ ਮਾਰੀ। ਉੱਥੋਂ ਪੁਲਿਸ ਨੇ ਉਸ ਨੂੰ ਹੱਥਕੜੀ ਲੱਗਾ ਲਈ। ਬੱਚੇ ਸੋਸ਼ਲ ਸਰਵਿਸ ਵਾਲੇ ਲੈ ਗਏ। ਪਤਨੀ ਮਰ ਗਈ, ਪਤੀ ਜੇਲ ਵਿੱਚ ਗਿਆ। ਜ਼ੁੰਮੇਵਾਰੀ ਲੈਣ ਵਾਲਾ ਜੇ ਕੋਈ ਸਕਾ ਸਬੰਧੀ ਨਾਂ ਹੋਇਆ, ਬੱਚੇ ਕੈਨੇਡਾ ਸਰਕਾਰ ਤੇ ਲੋਕਾਂ ਦੀ ਦਿਆ ਉੱਤੇ ਪਲਨਗੇ। ਇਹ ਗੋਲ਼ੀ ਇੱਕੋ ਦਿਨ ਵਿੱਚ ਨਹੀਂ ਵੱਜੀ। ਪਹਿਲਾਂ ਪਤਾ ਨਹੀਂ ਕਿੰਨੇ ਛਿੱਤਰ ਖਾਂਦੇ ਹੋਣੇ ਹਨ। ਘਰਾਂ ਵਿੱਚ ਔਰਤਾਂ ਤੇ ਬੱਚਿਆਂ ਨਾਲ ਇਹ ਹੱਲਾ-ਗੁੱਲਾ ਕਦੋਂ ਬੰਦ ਹੋਵੇਗਾ? ਜਦੋਂ ਔਰਤ ਦੀ ਆਦਤ ਬਾਪ, ਭਰਾ, ਪੁੱਤਰ, ਪਤੀ ਸਹੁਰਿਆਂ ਤੋਂ ਛਿੱਤਰ ਖਾਣ ਦੀ ਹੱਟ ਜਾਵੇਗੀ। ਪੂਰਾ ਇੱਕ ਦਿਨ ਬਾਪ, ਭਰਾ, ਪੁੱਤਰ, ਪਤੀ ਤੋਂ ਬਗੈਰ ਬਾਹਰ ਜਾ ਕੇ ਬਿਤਾ ਕੇ ਦੇਖਣਾ, ਕੀ ਮਹਿਸੂਸ ਹੁੰਦਾ ਹੈ? ਜਾਨ ਸੌਖੀ ਹੋ ਜਾਵੇਗੀ।
ਮਰਦ ਪਤਨੀ, ਧੀ, ਭੈਣ, ਮਾਂ ਉੱਤੇ ਹੱਥ ਉਠਾਉਂਦਾ ਹੈ ਤਾਂ ਦਰਦ, ਪੀੜ, ਖ਼ੂਨ ਨਿਕਲਦਾ ਹੈ। ਮਰਦ ਨੂੰ ਪਤਾ ਹੈ, ਪਤਨੀ, ਧੀ, ਭੈਣ, ਮਾਂ ਉੱਤੇ ਕੀ ਬੀਤਦੀ ਹੈ? ਐਸਾ ਲੱਗਦਾ ਹੈ, ਘਰ ਅੰਦਰ ਪਤੀ ਪਤਨੀ ਤੇ ਹੋਰ ਰਿਸ਼ਤਿਆਂ ਨਾਲ ਜੰਗ ਲੱਗੀ ਹੈ। ਮਰਦ ਦਾ ਹੱਕ, ਔਰਤ ਨੂੰ ਕੁੱਟਣਾ ਹੀ ਹੈ। ਕਈ ਕਹਿੰਦੇ ਹਨ, " ਦਿਨ ਵਿੱਚ ਇੱਕ ਬਾਰ ਔਰਤ ਦੀ ਮਰਦ ਨੂੰ ਵਰਜਸ਼ ਕਰਨੀ ਚਾਹੀਦੀ ਹੈ। ਹਫ਼ਤੇ ਪਿੱਛੋਂ ਤਾਂ ਚੰਗਾ ਹੱਥ ਫੇਰਨਾ ਚਾਹੀਦਾ ਹੈ। ਮਹੀਨੇ ਵਿੱਚ ਹੱਡੀਆਂ ਪੱਸਲੀਆਂ ਤੋੜ ਦੇਣੀਆਂ ਚਾਹੀਦੀਆਂ ਹਨ। ਤਾਂ ਔਰਤ ਇੱਕ ਮਰਦ ਕੋਲ ਟਿੱਕੀ ਰਹਿੰਦੀ ਹੈ। ਘਰੋਂ ਬਾਹਰ ਨਹੀਂ ਨਿਕਲਦੀ। " ਭਾਰਤੀ ਔਰਤਾਂ ਦਾ ਤਲਾਕ ਨਾਂ ਲੈਣਾ, ਇਹੀ ਰਾਜ ਲੱਗਦਾ ਹੈ। ਮਰਦ ਔਰਤ ਇਕੱਠੇ ਘਰ ਚਲਾਉਂਦੇ ਹਨ। ਮਰਦ ਔਰਤ ਦੀ ਇੱਕ ਦੂਜੇ ਦੀ ਬਰਾਬਰ ਇੱਜ਼ਤ ਕੀਤੀ ਜਾਵੇ। ਝਗੜਾ ਠੀਕ ਨਹੀਂ ਹੈ। ਜੋ ਲੋਕ ਔਰਤਾਂ ਨੂੰ ਜਾਗਰਿਤ ਕਰਦੇ ਹਨ। ਐਸੀ ਆਵਾਜ਼ ਉਠਾਉਣ ਵਾਲਿਆਂ ਨੂੰ ਸਮਾਜ ਦੁਸ਼ਮਣ ਸਮਝਦਾ ਹੈ। ਜੇ ਕਿਸੇ ਨੂੰ ਵੀ ਨੂੰ ਪਤੀ ਜਾਂ ਹੋਰ ਕੋਈ ਤੰਗ ਕਰਦਾ, ਮਾਰਦਾ ਹੈ। ਔਰਤਾਂ ਦੇ ਮਾਂ-ਬਾਪ ਫਿਰ ਤੋਂ ਉਸ ਨੂੰ ਆਪਣੇ ਘਰ ਰੱਖ ਲੈਣ। ਉਸ ਤੋਂ ਨੌਕਰੀ ਕਰਾਉਣ। ਉਹ ਵੀ ਮੁੰਡਿਆਂ ਵਾਂਗ ਕਮਾਈ ਕਰ ਸਕਦੀਆਂ ਹਨ। ਮਾਪਿਆਂ ਦਾ ਘਰ ਚਲਾ ਸਕਦੀਆਂ ਹਨ। ਪਰ ਮਾਪੇਂ ਤਾਂ ਧੀਆਂ ਨੂੰ ਮੱਸਾ ਘਰੋਂ ਕੱਢਦੇ ਹਨ। ਸਰਕਾਰ ਨੂੰ ਸ਼ੈਲਟਰ ਬਣਾਉਣੇ ਚਾਹੀਦੇ ਹਨ। ਔਰਤਾਂ ਦੁੱਖ ਪੈਣ ਉੱਤੇ ਉੱਥੇ ਜਾ ਸਕਣ। ਇਹ ਹਾਲਤ ਉਨ੍ਹਾਂ ਦੀ ਹੁੰਦੀ ਹੈ। ਜੋ ਸ਼ੋਕ ਨਾਲ ਅੱਗੋਂ ਹਰ ਗੱਲ ਉੱਤੇ ਦੰਦੀਆਂ ਕੱਢਦੀਆਂ ਰਹਿੰਦੀਆਂ ਹਨ। ਪਤੀ ਹੱਥੋਂ ਆਪਣੀ ਪਿਟਾਈ ਧੁਲਾਈ ਨਾਂ ਕਰਾਉਣ। ਇਸ ਤੋਂ ਪਹਿਲਾਂ ਬਾਪ, ਭਰਾ, ਪੁੱਤਰ, ਪਤੀ, ਸਹੁਰੇ ਹੱਥੋਂ ਲਾਹ-ਪਾ ਕਰਾਉਣ, ਜਾਨ ਗਵਾਉਣ ਨਾਲੋਂ ਸਹੁਰੇ,ਪੇਕੇ ਪਰਿਵਾਰ ਵਿੱਚੋਂ ਖਿਸਕ ਜਾਣ। ਜਦੋਂ ਵੀ ਘਰ ਵਿੱਚ ਮਰਦ ਦੁਨੀਆ ਦਾ ਬਾਪ ਵੜ ਜਾਂਦਾ ਹੈ। ਪਤਨੀ ਬੱਚੇ ਉਨ੍ਹਾਂ ਤੋਂ ਚੂਹੇ ਦੀ ਤਰਾਂ ਲੁਕਦੇ ਰਹਿੰਦੇ ਹਨ। ਕੀ ਐਸਾ ਹੀ ਹੁੰਦਾ ਰਹੇਗਾ? ਇੱਕ ਕੁੜੀ ਨੇ ਕਹਾਣੀ ਸੁਣਾਈ, " ਮੇਰਾ ਪਿਉ ਹਰ ਰੋਜ਼ ਸ਼ਰਾਬੀ ਹੋ ਕੇ ਜਦੋਂ ਵੀ ਘਰ ਆ ਕੇ ਵੜ ਜਾਂਦਾ ਸੀ। ਮਾਂ ਤੇ ਮੇਰੇ ਭੈਣ 8 ਭਰਾ ਉਸ ਦੇ ਸਾਹਮਣੇ ਨਹੀਂ ਹੁੰਦੇ ਸਨ। ਅਸੀਂ ਪੂਰਾ ਟੱਬਰ ਉਹ ਇਕੱਲਾ ਸੀ। ਲੱਗਦਾ ਸੀ, ਭੂਸਰਿਆਂ ਸਾਨ੍ਹ ਘਰ ਵਿੱਚ ਆ ਗਿਆ ਹੈ। ਉਹ ਕਦੇ ਵੀ ਕਿਸੇ ਦੀ ਗੱਲ ਨਹੀਂ ਸੁਣਦਾ ਸੀ। ਉਸ ਨੂੰ ਆਪ ਨੂੰ ਚੰਗਾ ਖਾਣ ਨੂੰ ਗਰਮ ਭੋਜਨ ਚਾਹੀਦਾ ਸੀ। ਤਿੰਨ ਜਾਣੇ ਰੋਟੀ ਖਲ਼ਾਉਣ ਵਾਲੇ ਚਾਹੀਦੇ ਸਨ। ਜਦੋਂ ਡੈਡੀ ਰੋਟੀ ਖਾਂਦਾ ਸੀ। ਮਾਂ ਜਾਂ ਮੈਂ ਰੋਟੀ ਪਕਾਉਂਦੀਆਂ ਸੀ। ਰੋਟੀ ਇੱਕ ਇੱਕ ਕਰਕੇ ਪੰਜ ਬਾਰ ਗਰਮ ਦੇਣੀਆਂ ਪੈਂਦੀਆਂ ਸੀ। ਲੂਣ, ਹਰੀ ਮਿਰਚ, ਅਚਾਰ, ਪਾਣੀ, ਸਬਜ਼ੀਆਂ ਦੁਬਾਰਾ ਮੰਗੀ ਜਾਂਦਾ ਸੀ। ਦੂਜੀ ਬਾਰ ਸਬਜ਼ੀ ਜ਼ਿਆਦਾ ਪੈ ਗਈ ਜੁੱਤੀ ਮਗਰ ਮਾਰਦਾ ਸੀ। ਫਿਰ ਜੁੱਤੀ ਖਾਣ ਵਾਲੇ ਤੋਂ ਹੀ ਵਾਪਸ ਜੁੱਤੀ ਮਗਾਉਂਦਾ ਸੀ। ਕੋਲ ਗਏ ਨੂੰ ਫਿਰ ਫੜ ਕੇ ਧੌੜੀ ਲਾਹਉਦਾ ਸੀ। ਡੰਡ ਬੈਠਕਾਂ ਕਢਾ ਦਿੰਦਾ ਸੀ। ਰੋਟੀ ਖਾਂਦਾ ਮਾਂ ਸਣੇ ਦੋ ਤਿੰਨ ਬੱਚੇ ਘਰ ਦੇ ਕੁੱਟ ਦਿੰਦਾ ਸੀ। ਸ਼ਿਕਾਰੀ ਵਾਂਗ ਆਪ ਪਿੱਛੇ ਡਾਂਗ ਚੱਕ ਕੇ, ਸਾਰਾ ਟੱਬਰ ਮੂਹਰੇ ਲੱਗਾ ਲੈਂਦਾ ਸੀ। ਘਰੋਂ ਬਾਹਰ ਬੱਚਿਆਂ ਤੇ ਮਾਂ ਨੂੰ ਕੱਢ ਦਿੰਦਾ ਸੀ। ਬੀਹੀ ਵਿਹੜੇ ਵਿੱਚ ਕੁੱਟਦਾ ਭਜਿਆ ਫਿਰਦਾ ਸੀ। ਜੇ ਗੁਆਂਢੀਆਂ ਦੇ ਲੁੱਕ ਜਾਂਦੇ ਸੀ। ਤਾਂ ਮਗਰ ਉਥੇ ਪਹੁੰਚ ਜਾਂਦਾ ਸੀ। ਕੁੱਟਦਿਆਂ ਨੂੰ ਘਰ ਵਾਪਸ ਲੈ ਆਉਂਦਾ ਸੀ। ਰਾਤ ਨੂੰ ਸ਼ਰਾਬ ਦਿਨੇ ਇੱਕ ਮੱਝ ਦਾ ਦੁੱਧ, ਦਹੀਂ ਇਕੱਲਾ ਪੀ ਜਾਂਦਾ ਸੀ। ਕਿਸੇ ਹੋਰ ਨੂੰ ਭਾਵੇਂ ਚਾਹ ਬਣਾਉਣ ਨੂੰ ਦੁੱਧ ਨਾ ਬਚੇ। ਮਾਂ ਕੁੱਟ ਖਾ ਕੇ ਉਵੇਂ ਹੀ ਉਸ ਨਾਲ ਗੱਲਾਂ ਕਰਦੀ ਰਹਿੰਦੀ ਸੀ। ਮਾਂ ਜਿਸ ਦਿਨ ਉਸ ਨਾਲ ਨਹੀਂ ਬੋਲਦੀ ਸੀ। ਉਹ ਮਾਂ ਤੇ ਬੱਚਿਆਂ ਨੂੰ ਹੋਰ ਕੁੱਟਦਾ ਸੀ। ਮਾਂ ਕਹਿੰਦੀ ਸੀ, " ਜੇ ਮੇਰੇ ਬੱਚੇ ਪੈਦਾ ਨਾਂ ਹੋਏ ਹੁੰਦੇ। ਮੈਂ ਇਸ ਤੋਂ ਕੁੱਟ ਨਾਂ ਖਾਂਦੀ। ਕਦੋਂ ਦੀ ਛੱਡ ਕੇ ਚਲੀ ਜਾਂਦੀ। " ਜੇ ਉਹ ਵਿਹੜੇ ਵਿੱਚ ਬੈਠਾ ਹੁੰਦਾ ਸੀ। ਅਸੀਂ ਪਿਸ਼ਾਬ ਕਰਨ ਬਾਹਰ ਨਹੀਂ ਜਾ ਸਕਦੇ ਸੀ। ਜੋ ਵੀ ਮੂਹਰੇ ਆਉਂਦਾ ਸੀ। ਉਸ ਦੀ ਸ਼ਾਮਤ ਆ ਜਾਂਦੀ ਸੀ। ਜੇ ਡੈਡੀ ਚਾਰ ਦਿਨ ਘਰ ਨਹੀਂ ਆਉਂਦੇ ਸਨ। ਲੱਗਦਾ ਸੀ ਅਸੀਂ ਹੁਣ ਸਹੀ ਜ਼ਿੰਦਗੀ ਜਿਉਂਦੇ ਹਾਂ। ਕੋਈ ਮਨ ਦਾ ਡਰ ਨਹੀਂ ਰਹਿੰਦਾ ਸੀ। ਉਸ ਦਾ ਪੁੱਤਰ ਬਿਲਕੁਲ ਉਸੇ ਵਰਗਾ ਹੀ ਉਹੀ ਨਸਲ ਦਾ ਨਿਕਲਿਆ। ਘਰੋਂ ਦੁਖੀ ਹੋਈ ਮੈਂ ਗੁਰਦੁਆਰੇ ਪਾਠ ਸੁਣਨ ਚਲੀ ਜਾਂਦੀ ਸੀ। ਗੁਰਦੁਆਰੇ ਦੇ ਗ੍ਰੰਥੀ ਪਾਠ ਕਰਨ ਵਾਲੇ ਦੀ ਸ਼ਕਲ, ਲੰਬਾ ਕੱਦ, ਦਾੜ੍ਹੀ, ਮੋਟੀਆਂ ਅੱਖਾਂ, ਜਮਾਂ ਮੇਰੇ ਪਾਪਾ ਵਰਗਾ ਲੱਗਦਾ ਸੀ। ਮੈਂ ਉਸ ਦਾ ਪਾਠ ਸੁਣਦੀ ਹੋਈ ਸੋਚਦੀ ਸੀ, ਇਹ ਵੀ ਮਰਦ ਜਾਤ ਹੀ ਹੈ। ਡੈਡੀ ਨਾਲ ਸ਼ਕਲ ਕਿੰਨੀ ਮਿਲਦੀ ਹੈ? ਇੱਕ ਡੈਡੀ ਨਰਕ ਵਿੱਚ ਜਿਉਂਦਾ ਹੈ। ਗੁਰਦੁਆਰੇ ਦਾ ਗ੍ਰੰਥੀ ਰੱਬ ਦੀ ਭਗਤੀ ਕਰਦਾ ਸਵਰਗ ਦਾ ਜੀਵਨ ਬਤੀਤ ਕਰਦਾ ਹੈ। ਪਰ ਉਸ ਗੁਰਦੁਆਰੇ ਦੇ ਗ੍ਰੰਥੀ ਨੇ ਮੇਰੇ ਨਾਲ ਉਹ ਕਰਤੂਤ ਕੀਤੀ। ਡੈਡੀ ਦੀਆਂ ਕਰਤੂਤਾਂ ਉਸ ਤੋਂ ਵੀ ਬਹੁਤ ਘੱਟ ਲੱਗੀਆਂ। ਉਸ ਨੇ ਤਾਂ ਮੈਨੁੰ ਮੈਬਰਾਂ ਮੂਹਰੇ ਕਾਮ ਦੀ ਇਛਕ ਦੇਵੀ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੈਨੁੰ ਨਹੀਂ ਪਤਾ ਸੀ, ਕਿ ਗੁਰਦੁਆਰੇ ਦੇ ਗ੍ਰੰਥੀ ਮਰਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ, ਨਿੱਤ ਨੇਮ ਕਰਦੇ ਹੋਏ ਵੀ ਪਾਠ ਸੁਣਨ ਕਰਨ ਵਾਲੀ ਔਰਤ ਵਿਚੋਂ ਸਿਰਫ ਕਾਂਮ ਦਿਸਦਾ ਹੈ। ਉਸ ਗੁਰਦੁਆਰੇ ਦੇ ਗ੍ਰੰਥੀ ਨੂੰ ਭਰਮ ਪੈ ਗਿਆ ਕਿ ਔਰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਸੁਣਨ ਨਹੀਂ ਆ ਸਕਦੀਆਂ। ਉਸ ਗੁਰਦੁਆਰੇ ਦੇ ਗ੍ਰੰਥੀ ਦੀ ਮਰਦਨਗੀ ਦਾ ਸੁਆਦ ਲੈਣ ਆਉਂਦੀਆਂ ਹਨ। ਐਸੀ ਕੁੱਤੇ ਖਾਣੀ ਗੁਰਦੁਆਰੇ ਦੇ ਗ੍ਰੰਥੀ ਨੇ ਹੋਰ ਵੀ ਬਹੁਤ ਕੁੜੀਆਂ ਨਾਲ ਕੀਤੀ ਸੀ। ਅਸਲ ਵਿੱਚ ਉਸ ਗੁਰਦੁਆਰੇ ਦੇ ਗ੍ਰੰਥੀ ਨੂੰ ਆਪਣਾਂ ਚੋਰ ਸੀ ਕਿ ਜੇ ਐਸੀਆਂ ਪਾਠ ਸੁਣਨ ਕਰਨ ਵਾਲੀਆਂ ਔਰਤਾਂ ਨਿੱਤ ਨੇਮ ਗੁਰਦੁਆਰੇ ਸਾਹਿਬ ਆਉਂਦੀਆਂ ਰਹੀਆਂ। ਉਸ ਦਾ ਤੇ ਉਸ ਦੀਆਂ ਚੇਲੀਆਂ ਦਾ ਗੁਪਤ ਭੇਤ ਆਸ਼ਕੀ ਦਾ ਕਿੱਸਾ ਖੁੱਲ ਜਾਵੇਗਾ। " ਉਹ ਕੁੜੀ ਬਹੁਤ ਉੱਚੀ-ਉੱਚੀ ਰੋਣ ਲੱਗ ਗਈ।
ਅਮਰ ਖ਼ਾਨ ਦਾ ਟੀਵੀ ਸ਼ੋ ਚੱਲ ਰਿਹਾ ਸੀ। ਹਰਿਆਣਾ ਦੇ ਅਫ਼ਸਰ ਨੇ ਦੱਸਿਆ, " ਭਾਰਤ ਦਾ ਕਾਨੂੰਨ ਹੈ। ਪਤੀ, ਪਤਨੀ ਨੂੰ ਘਰੋਂ ਨਹੀਂ ਕੱਢ ਸਕਦਾ। ਜੇ ਔਰਤ ਪ੍ਰੋਟੈਸਟ ਅਫ਼ਸਰ ਕੋਲ ਜਾਵੇਗੀ। ਉਹ ਮਦਦ ਕਰੇਗਾ। ਭਾਰਤ ਵਿੱਚ ਵੀ ਪ੍ਰੋਟੈਸਟ ਹੋਮ, ਸ਼ੈਲਟਰ ਰਹਿਣ ਲਈ ਘਰ ਹਨ। ਉੱਥੋਂ ਸਹਾਇਤਾ ਲਵੋ। ਭਾਰਤ ਵਿੱਚ ਅੱਧੇ 50% ਕੇਸ ਪਰਿਵਾਰਿਕ ਪਤੀ-ਪਤਨੀ ਦੇ ਪੁਲਿਸ ਵਿੱਚ ਆਉਂਦੇ ਹਨ। ਪੁਲਿਸ, ਸਰਪੰਚ, ਜੱਜ, ਵਕੀਲ ਬਹੁਤੇ ਮਰਦ ਹਨ। ਕੇਸ ਦੱਬ ਕੇ ਰਹਿ ਜਾਂਦਾ ਹੈ। ਪਤਨੀ, ਧੀ, ਮਾਂ, ਭੈਣ ਕੁੱਟ ਖਾਂਦੀਆਂ ਰਹਿੰਦੀਆਂ ਹਨ। " ਤਕੜਾ ਮਾੜੇ ਉੱਤੇ ਹੱਥ ਚੱਕਦਾ ਹੈ। ਮਰਦ ਔਰਤ ਦਾ ਮਾਲਕ ਹੈ। ਜੋ ਬਚਪਨ ਤੋਂ ਸੰਸਕਾਰ ਦਿੱਤੇ ਜਾਂਦੇ ਹਨ। ਮਰਦ ਬਾਹਰ ਘਰ ਦੀ ਹਰ ਮਹਿਲਾ ਭਰਜਾਈ, ਚਾਚੀ, ਮਾਮੀ, ਭੂਆਂ ਨੂੰ ਨਹੀਂ ਮਾਰਦਾ। ਘਰ ਦੀਆ ਹੋਰ ਔਰਤਾਂ ਵਿਚੋਂ ਕੱਢ ਕੇ, ਆਪਣੀ ਹੀ ਪਤਨੀ, ਧੀ, ਭੈਣ, ਮਾਂ ਨੂੰ ਮਾਰਦਾ ਹੈ। ਪਤਨੀ, ਧੀ, ਭੈਣ, ਮਾਂ ਉਸ ਦੀ ਪ੍ਰਾਪਟੀ ਹੈ। ਮਰਦ ਦੀ ਪਤਨੀ, ਧੀ, ਭੈਣ, ਮਾਂ ਹੋਰ ਕੋਈ ਮਰ ਜਾਵੇ, ਉਹ ਰੋਂਦੇ ਨਹੀਂ ਹਨ। ਮਰਦਾਨਗੀ ਨੂੰ ਢਾਹ ਲੱਗਦੀ ਹੈ।
ਇੱਕ ਔਰਤ ਨੇ ਦੱਸਿਆ, " ਮੇਰਾ ਵਿਆਹ ਕਾਲਜ ਦੀ ਪੜ੍ਹਾਈ ਬਾਅਦ ਹੋ ਗਿਆ। ਪਤੀ ਬਹੁਤ ਗ਼ੁੱਸੇ ਵਾਲਾ ਸੀ। ਮੈਂ ਗੌਰਮਿੰਟ ਦੀ ਜੌਬ ਕਰਦੀ ਸੀ। ਪਤੀ ਮੈਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦਾ ਸੀ। ਮੇਰੇ ਮਾੜੇ ਚਾਲਚਲਣ ਦੀਆ ਗੱਲਾਂ ਬਣਾਈ ਜਾਂਦਾ ਸੀ। ਮੇਰੀ ਧੀ ਨੂੰ ਵੀ ਪਤੀ ਗੰਦੀਆਂ ਗਾਲ਼ਾ ਕੱਢਦਾ ਸੀ। ਇੱਕ ਦਿਨ ਧੀ ਨਾਲ ਬਹੁਤ ਲੜਾਈ ਕੀਤੀ। ਮੈਨੂੰ ਲੱਗਿਆ ਮੇਰੀ ਧੀ ਨੂੰ ਉਸ ਨੇ ਕੱਟ ਦਿੱਤਾ ਹੈ। ਮੈਨੂੰ ਦੌਰਾ ਪੈ ਗਿਆ। ਉਸ ਦਿਨ ਪਿੱਛੋਂ ਮੈਂ ਪਤੀ ਨਾਲ ਕੁੱਝ ਵੀ ਬੋਲਣਾ ਛੱਡ ਦਿੱਤਾ। ਉਸ ਪਿੱਛੋਂ ਤਲਾਕ ਕਰ ਲਿਆ। ਅੱਜ ਕਲ ਕਹਾਣੀਆਂ, ਕਵਿਤਾ, ਪੱਤਰਕਾਰੀ ਲਿਖਦੀ ਹਾਂ। ਮੈਂ ਖ਼ੁਸ਼ ਹਾਂ। " ਇੱਕ ਹੋਰ ਔਰਤ ਕਹਾਣੀਆਂ, ਕਾਵਿ ਲਿਖਦੀ ਹੈ। ਘਰੇਲੂ ਝਗੜਿਆਂ ਵਿੱਚ ਲੋਕਾਂ ਦੀ ਮਦਦ ਕਰਦੀ ਹੈ। ਉਸ ਨੇ ਦੱਸਿਆ, " ਮੈਂ ਅਮੀਰ ਖ਼ਾਨਦਾਨ ਦੀ ਧੀ ਹਾਂ। ਪਤੀ ਨੇ ਵਿਆਹ ਤੋਂ ਤੀਜੇ ਕੁ ਦਿਨ ਡਰਾਮਾਂ ਕੀਤਾ। ਮੈਨੂੰ ਬਹੁਤ ਮਾਰਦਾ ਸੀ। ਰੋਜ਼ ਨਵਾਂ ਬਹਾਨਾ ਲੱਭ ਲੈਂਦਾ ਸੀ। ਖਾਣਾ ਠੀਕ ਨਹੀਂ ਬਣਿਆਂ। ਇਹ ਕੰਮ ਗ਼ਲਤ ਕੀਤਾ ਹੈ। ਪਹਿਲੀ ਬਾਰ ਬੱਚਾ ਹੋਣ ਵਾਲਾ ਸੀ। ਉਸ ਨੇ ਮੈਨੂੰ ਕੁੱਟਿਆ। ਮੈਂ ਪੌੜੀਆਂ ਤੋਂ ਡਿਗ ਗਈ। ਬੱਚਾ ਗਿਰ ਗਿਆ। ਮੇਰੇ ਮੂੰਹ ਉੱਤੇ ਮਾਰਦਾ ਸੀ। ਹੱਡੀਆਂ ਤੋੜ ਦਿੰਦਾ ਸੀ। ਇੱਕ ਬਾਰ ਮੈਂ ਪੇਕੇ ਗਈ ਤਾਂ ਮੈਨੂੰ ਜਾ ਕੇ ਮਨਾ ਕੇ ਲੈ ਆਇਆ। ਦੋ ਬੱਚੇ ਸਨ। ਛੋਟਾ 5 ਸਾਲਾਂ ਦਾ ਬੱਚਾ ਬਹੁਤ ਡਰਿਆ ਰਹਿੰਦਾ ਸੀ। ਔਰਤ ਆਪ ਕੁੱਟ ਖਾ ਸਕਦੀ ਹੈ। ਪਰ ਬੱਚਿਆਂ ਨੂੰ ਦੁੱਖ ਲੱਗੇ ਮਾਂ ਨਹੀਂ ਸਹਿ ਸਕਦੀ। ਅਖੀਰ ਅੰਤ ਆ ਗਿਆ, ਪਤੀ ਨੂੰ ਛੱਡ ਦਿੱਤਾ। ਜਦੋਂ ਪਤੀ ਨੂੰ ਛੱਡਿਆ। ਮੇਰੇ ਕੋਲ ਕੁੱਝ ਨਹੀਂ ਸੀ। ਮੈਂ ਸਾਰਾ ਗੋਲਡ ਵੇਚ ਦਿੱਤਾ। ਬੱਚਿਆਂ ਦੇ ਉੱਤੇ ਲੱਗਾ ਦਿੱਤਾ। ਲੋਕ ਸੋਚਦੇ ਸਨ। ਇਹ ਜੋੜੀਦਾਰ ਬਹੁਤ ਖ਼ੁਸ਼ ਹਨ। ਲੋਕਾਂ ਦੀ ਸ਼ਰਮ ਦੀ ਮਾਰੀ, ਮੈਂ ਇਸ ਲਈ 10 ਸਾਲ ਆਪਣੇ ਪੈਰਾਂ ਉੱਤੇ ਨਾਂ ਖੜ੍ਹੀ ਹੋ ਸਕੀ। ਕਿਉਂਕਿ ਮੇਰੇ ਵਿੱਚ ਹਿੰਮਤ ਨਹੀਂ ਸੀ? ਜਦੋਂ ਸ਼ੁਰੂ ਵਿੱਚ ਪਤੀ ਮਾਰਦਾ ਹੈ। ਹੋਰਾਂ ਲੋਕਾਂ ਨੂੰ ਦੱਸੋ। ਲੋਕਾਂ ਦੀ ਮਦਦ ਮਿਲ ਸਕਦੀ ਹੈ। ਐਸੇ ਘਰ ਦੇ ਬੱਚੇ ਡਰ ਜਾਂਦੇ ਹਨ। ਕਈ ਮੁੰਡੇ ਆਪਣੇ ਬਾਪ ਨਾਲ ਨਫ਼ਰਤ ਨਾਲ ਦੇਖਦੇ ਹਨ। ਕਈ ਬਾਪ ਨੂੰ ਮਾਰਦੇ ਹਨ। " ਲੋਕ ਇੰਨੇ ਵੀ ਮਾੜੇ ਨਹੀਂ ਹਨ। ਜੋ ਔਰਤ ਨੂੰ ਕਹਿਣ ਕੁੱਟ ਖਾਣਾ ਤੇਰਾ ਧਰਮ ਹੈ। ਪਰ ਲੋਕ ਵੀ ਨਾਲ ਰਲੇ ਹੋਏ ਹਨ। ਸਾਰੇ ਹੀ ਆਪਣੇ ਘਰਾਂ ਵਿੱਚ ਬੱਚਿਆਂ ਤੇ ਪਤਨੀ, ਮਾਂ, ਧੀ, ਭੈਣ ਨਾਲ ਇਹੀ ਕੁੱਤੇ ਖਾਣੀ ਕਰਦੇ ਹਨ। ਇਸੇ ਨੂੰ ਦੁੱਖਾਂ ਸੁੱਖਾਂ ਨੂੰ ਰਲ ਕੇ ਕੱਟਣ ਨੂੰ ਪਰਿਵਾਰ ਕਹਿੰਦੇ ਹਨ। ਇਹੀ ਨਰਕ ਹੈ। ਪਰ ਲੋਕ ਸਾਡੇ ਲੱਗਦੇ ਹੀ ਕੀ ਹਨ? ਲੋਕਾਂ ਤੋਂ ਕੀ ਲੈਣਾ ਹੈ? ਆਪਣੀ ਜ਼ਿੰਦਗੀ ਸੁੱਖੀ ਕਰੀਏ। ਮਰਦ, ਔਰਤ ਇੱਕੋ ਜਿਹੇ ਖਾਂਦੇ ਹਨ। ਸਗੋਂ ਔਰਤਾਂ ਘਰ ਦਾ ਕੰਮ, ਸਫਾਈਆਂ, ਬੱਚਾ ਜੰਮਣਾਂ, ਪਾਲਨਾ, ਪੜ੍ਹਾਉਣਾ, ਨੌਕਰੀ ਤੇ ਘਰ ਦਾ ਕੰਮ ਵੀ ਕਰਦੀਆਂ ਹਨ। ਮਰਦਾਂ ਅੰਦਰ ਇਹ ਸੋਚ ਭਰੀ ਗਈ ਹੈ। ਜੁੱਤੀ ਲਾਹੀ ਰੱਖੋ। ਬਦਨਾਮੀ ਹੁੰਦੀ ਹੋਈ ਜਾਵੇ। ਮਰਦ ਔਰਤ ਨੂੰ ਕੁੱਟਦਾ ਵੀ ਹੈ। ਔਰਤਾਂ ਦਾਗ਼ ਛੁਪਾ ਲੈਂਦੀਆਂ ਹਨ। ਝੂਠ ਬੋਲਦੀਆਂ ਹਨ, " ਮੈ ਡਿਗ ਗਈ। " ਜੇ ਕਿਸੇ ਨੂੰ ਪਤਾ ਵੀ ਲੱਗ ਜਾਵੇ। ਇਸ ਔਰਤ ਨੂੰ ਪਤੀ ਨੇ ਮਾਰਿਆ ਹੈ। ਅੱਗੋਂ ਔਰਤ ਬੇਸ਼ਰਮ ਹੋਈ ਕਹਿੰਦੀ ਹੈ,, " ਜੇ ਮਾਰਦਾ ਵੀ ਹੈ। ਮੇਰਾ ਪਤੀ ਮੈਨੂੰ ਪਿਆਰ ਵੀ ਕਰਦਾ ਹੈ।
ਇੱਕ ਹੋਰ ਔਰਤ ਨੇ ਕਿਹਾ, " ਤਿੰਨ ਭਰਾਵਾਂ ਪਿੱਛੋਂ ਮੈਂ ਹੋਈ ਸੀ। ਮੇਰੇ ਡੈਡੀ ਬਹੁਤ ਪਿਆਰ ਕਰਦੇ ਸਨ। ਵਿਆਹ ਪਿੱਛੋਂ ਮੇਰੇ ਦੋ ਬੱਚੇ ਹੋਏ ਸਨ। ਇੱਕ ਦਿਨ ਪਤੀ ਨੇ ਮੈਨੂੰ ਇੰਨਾ ਮਾਰਿਆ। ਪੂਰਾ ਮਹੱਲਾ ਇਕੱਠਾ ਹੋ ਗਿਆ। ਮੈਂ ਉਸ ਤੋਂ ਡਰਦੀ ਰਹਿੰਦੀ ਸੀ। ਪਤੀ ਰੋਜ਼ ਮਾਰਦਾ ਸੀ। ਪਤੀ ਨੇ ਮੇਰੇ ਪੱਥਰ ਸਿਰ ਵਿੱਚ ਮਾਰਿਆ। ਮੈਂ ਖੂਨੋਂ ਖ਼ੂਨ ਹੋ ਗਈ। ਉਸ ਦੇ ਮੈਂ ਇੱਕ ਮੂੰਹ ਉੱਤੇ ਥੱਪੜ ਮਾਰਿਆ। ਉਸ ਦਿਨ ਤੋਂ ਉਹ ਮਾਰਨੋਂ ਹੱਟ ਗਿਆ। ਕੁੱਝ ਸਾਲਾਂ ਬਾਅਦ ਉਹ ਮਰ ਗਿਆ। ਮੈਂ ਸਕੂਲ ਬੱਸ ਚਲਾਉਣ ਲੱਗ ਗਈ। ਪਹਿਲੇ ਛੇ ਮਹੀਨੇ ਉਨ੍ਹਾਂ ਨੇ ਤਨਖ਼ਾਹ ਨਹੀਂ ਦਿੱਤੀ। ਮੇਰੀ ਸਹਾਇਤਾ ਲਈ ਜਿਸ ਦੇ ਵਿੱਚ ਮੇਰੇ ਬੱਚਿਆਂ ਕੁੜੀਆਂ ਮੁੰਡੇ ਨੇ ਪੈਸਾ ਕਮਾਕੇ ਦਿੱਤਾ। ਪੁਲਿਸ ਟਰੇਨਿੰਗ ਵਿਚੋਂ ਆਤਮ ਸੁਰੱਖਿਆ ਦੀ ਟਰੇਨਿੰਗ ਕੀਤੀ। " 95% ਔਰਤ ਕੰਮ ਲੱਭਣ ਵਾਲੀਆਂ ਘਰੋਂ ਮਾਰ ਪਿਟਾਈ ਤੋਂ ਦੁਖੀ ਹੁੰਦੀਆਂ ਹਨ। ਔਰਤਾਂ ਨੂੰ ਨੌਕਰੀਆਂ ਦੀ ਪਹਿਲ ਹੋਣੀ ਚਾਹੀਦੀ ਹੈ। ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਹੋਟਲਾ, ਰਿਸਟੋਰੈਂਟ, ਦੁਕਾਨਾਂ, ਅਨੇਕਾਂ ਤਰਾ ਦੀਆਂ ਨੌਕਰੀਆਂ ਵਿੱਚ 10 ਸਟਾਫ਼ ਮੈਂਬਰਾਂ ਵਿਚੋਂ 7 ਔਰਤਾਂ ਨੌਕਰੀਆਂ ਕਰਦੀਆਂ ਹਨ। ਜੋ ਮਰਦ ਔਰਤ ਨੂੰ ਨਹੀਂ ਮਾਰਦਾ। ਕੀ ਉਹ ਮਰਦ ਨਹੀਂ ਹੈ? ਗ਼ੁੱਸਾ ਆਉਂਦਾ ਹੈ। ਤਾਂ ਹੋਰ ਬਹੁਤ ਤਰੀਕੇ ਹਨ। ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਜ਼ਰੂਰੀ ਨਹੀਂ ਪਤੀ-ਪਤਨੀ ਨੇ ਇੱਕ ਦੂਜੇ ਦੇ ਮੋਢਿਆਂ ਉੱਤੇ ਚੜ੍ਹ ਕੇ ਹੀ ਜ਼ਿੰਦਗੀ ਗੁਜ਼ਾਰਨੀ ਹੈ। ਹੋਰ ਵੀ ਦੁਨੀਆ ਵਿੱਚ ਬਹੁਤ ਕੰਮ ਕਰਨ ਵਾਲੇ ਹਨ। ਕਿਤਾਬਾਂ ਅਖ਼ਬਾਰਾਂ ਪੜ੍ਹੀਆਂ ਜਾ ਸਕਦੀਆਂ ਹਨ। ਲਿਖਿਆ ਜਾ ਸਕਦਾ ਹੈ। ਪਾਰਕ ਵਿੱਚ ਘੁੰਮਣ ਜਾਇਆ ਜਾ ਸਕਦਾ ਹੈ। ਕਿਸੇ ਹੋਰ ਅੰਗਹੀਣ ਦੇ ਕੰਮ ਕਰਕੇ ਸਹਾਇਤਾ ਕੀਤੀ ਜਾ ਸਕਦੀ ਹੈ। ਹਸਪਤਾਲ, ਲਾਈਬ੍ਰੇਰੀ, ਆਸ਼ਰਮ ਵਿੱਚ ਮੁਫ਼ਤ ਵਿੱਚ ਹੋਰ ਲੋਕ ਸੇਵਾ ਕੀਤੀ ਜਾ ਸਕਦੀ ਹੈ।


Comments

Popular Posts