ਪਿਆਰ ਦੇ ਬਲਬਲੇ ਲੁਕਾਈ ਦੇ ਨਹੀਂ ਹੁੰਦੇ
 ਸਤਵਿੰਦਰ ਕੌਰ ਸੱਤੀ(ਕੈਲਗਰੀ) - ਕੈਨੇਡਾ
satwinder_7@hotmail.com
ਪਿਆਰ ਦੇ ਭੇਤ ਲੋਕਾਂ ਵਿਚ ਕਦੇ ਬਤਾਈ ਦੇ ਨਹੀਂ ਹੁੰਦੇ।

ਦਿਲ ਦੇ ਰਾਜ਼ ਵੀ ਜਣੇ-ਖਣੇ ਅੱਗੇ ਬਤਾਈ ਦੇ ਨਹੀਂ ਹੁੰਦੇ।

ਸੋਹਣੀਆਂ ਚੀਜ਼ਾਂ ਉੱਤੋਂ ਪਰਦੇ ਕਦੇ ਉਠਾਈ ਦੇ ਨਹੀਂ ਹੁੰਦੇ।

ਹੋਵੇ ਦਿਲ ਖ਼ੁਸ਼ ਬਹੁਤੇ ਭੜਥੂ ਕਦੇ ਪਾਈ ਦੇ ਨਹੀਂ ਹੁੰਦੇ।

ਬਹੁਤਾ ਵੀ ਨੱਚ ਟੱਪ ਗਿੱਟੇ ਆਪਣੇ ਤੜਾਈ ਦੇ ਨਹੀਂ ਹੁੰਦੇ।

ਧੀ-ਪੁੱਤਰ ਚਮਲਾ ਕੇ ਬਹੁਤੇ ਸਿਰ ਚੜ੍ਹਾਈ ਦੇ ਨਹੀਂ ਹੁੰਦੇ।

ਸੱਤੀ ਮਿਲ ਜਾਣ ਯਾਰ ਲੋਕਾਂ ਨੂੰ ਦਿਖਾਈ ਦੇ ਨਹੀਂ ਹੁੰਦੇ।

ਸਤਵਿੰਦਰ ਪਿਆਰ ਦੇ ਬਲਬਲੇ ਲੁਕਾਈ ਦੇ ਨਹੀਂ ਹੁੰਦੇ।

ਚੰਨ ਜੀ ਸੋਹਣੇ ਮੁਖੜੇ ਘੁੰਡ ਵਿੱਚ ਛੁਪਾਈ ਦੇ ਨਹੀਂ ਹੁੰਦੇ।

Comments

Popular Posts