ਭਾਗ 31-40  ਜ਼ਿੰਦਗੀ ਐਸੀ ਵੀ ਹੈ
ਭਾਗ 31 ਡੇਰਾਵਾਦ ਸਿੱਖੀ ਦੀਆਂ ਜੜਾਂ ਖੋਖਲੀਆਂ ਕਰ ਰਿਹਾ ਹੈ ਜ਼ਿੰਦਗੀ ਐਸੀ ਵੀ ਹੈ
- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ  satwinder_7@hotmail.com
ਸਾਰੇ ਸਾਧ ਬਾਬੇ ਇਕੋ ਜਿਹੇ ਨਹੀਂ ਹਨ। ਕਈ ਰੱਬ ਦੀ ਭਗਤੀ ਦਾ ਸਹੀ ਰਾਹ ਵੀ ਦਸਦੇ ਹਨ। ਪਰ ਹਰ ਬੰਦੇ ਦੇ ਦਿਮਾਗ ਦੀ ਖੇਡ ਹੈ। ਕਿ ਬੰਦੇ ਨੇ ਕੀ ਸਿੱਖਣਾ ਸਿੱਖਾਣਾ ਹੈ? ਕਈ ਉਸੇ ਕਲਾਸ ਵਿੱਚ ਬੈਠ ਕੇ ਪਹਿਲੇ ਨੰਬਰ ਤੇ ਆਉਂਦੇ ਹਨ। ਕਈ ਗੋਲ ਜੀਰੋ ਵੀ ਲੈਂਦੇ ਹਨ। ਕਿਸੇ ਸਾਧ ਨੂੰ ਕਸੂਰ ਬਾਰ ਕਹਿਣ ਨਾਲੋਂ ਆਪਣੇ ਆਪ ਨੂੰ ਹੀ ਸਾਧਾਂ ਦੇ ਬਰਾਬਰ ਦਾ ਕਰ ਲਈਏ। ਅੱਗੇ ਮਰਦ ਡਰਾਈਵਰ, ਫ਼ੌਜੀ ਬਣਦੇ ਸਨ। ਹੁਣ ਜਿਸ ਨੂੰ ਕੰਮ ਨਹੀਂ ਲੱਭਦਾ। ਖੇਤੀ, ਮਜ਼ਦੂਰੀ, ਦਿਹਾੜੀ ਕਰਨੀ ਔਖੀ ਲੱਗਦੀ ਹੈ। ਜਿਸ ਛੋਕਰੇ ਨੂੰ ਘਰ ਵਾਲੇ ਘਰੋਂ ਕੱਢ ਦਿੰਦੇ ਹਨ। ਉਹੀ ਹਰ ਮੁੰਡਾ ਪੱਗ ਵਿੱਚ ਖੰਡਾਂ ਲਾ ਲੈਂਦਾ ਹੈ। ਵੱਡੀ ਕਿਰਪਾਨ, ਆਪ ਤੋਂ ਲੰਬਾ ਲੋਹੇ ਦਾ ਤੀਰ ਹੱਥ ਵਿੱਚ ਫੜ ਕੇ, ਲੱਤਾਂ ਨੰਗੀਆਂ, ਚੋਲ਼ਾ ਵੱਡੀਆਂ ਜੇਬਾਂ ਵਾਲਾਂ, ਮਾਇਆ ਪਾਉਣ ਨੂੰ ਪਾ ਕੇ ਸੰਤ ਬਣ ਕੇ ਬੈਠ ਜਾਂਦਾ ਹੈ। ਜਿਵੇਂ ਕੋਈ ਬੰਦਾ ਜਾਂ ਬੱਕਰਾ ਵੰਡਣਾ ਹੋਵੇ। ਹੋਰ ਮੁੰਡੇ ਡੋਲਕੀ, ਤੱਪੜਾਂ ਵਜਾਉਣ ਵਾਲੇ ਨਾਲ ਮਿਲਾ ਕੇ ਜਥਾ ਬਣਾ ਲੈਂਦੇ ਹਨ। ਇਹ ਫਲਾਣੇ ਸ਼ਹਿਰ ਵਾਲੇ, ਕੰਬਲੀ, ਭੁਰੀ, ਚੋਲੇ, ਕੱਛਿਹਰੇ, ਲੂਗੀ ਵਾਲੇ ਮਾਹਾਪੁਰਖ, ਸੰਤ ਹਨ। ਲੋਕੀ ਵੀ ਰੱਬ ਨੂੰ ਬੰਦੇ ਦੇ ਰੂਪ ਵਿੱਚ ਗੱਲਾਂ ਕਰਦਾ ਦੇਖਣਾ ਚਾਹੁੰਦੇ ਹਨ। ਇਹ ਭੁੱਲ ਜਾਂਦੇ ਹਨ। ਰੱਬ ਤਾਂ ਤੁਹਾਡੇ ਇਕੱਲ ਇਕੱਲ ਵਿੱਚ ਬੋਲਦਾ ਹੈ। ਸਦਾ ਹਾਜ਼ਰ ਰਹਿੰਦਾ ਹੈ। ਉਸੇ ਦੀ ਸ਼ਕਤੀ ਨਾਲ ਪੁਤਲੇ ਨੱਚਦੇ ਹਨ। ਕਿਸੇ ਨੇ ਕਦੇ ਸਾਧ ਕਹਿੰਦੇ ਸੁਣੇ ਹਨ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਲਾ ਹਾਂ। ਇਹ ਉਸ ਦੇ ਨਾਲ ਜੋੜਨ ਵਾਲੇ ਹਨ। ਉਸ ਦੇ ਸੋਹਲੇ ਗਾਉਣ ਵਾਲੇ ਹਾਂ। ਉਸੇ ਰੱਬ ਦੇ ਸੇਵਕ ਹਾਂ। ਉਸ ਨੂੰ ਵੱਧ ਤੋਂ ਵੱਧ ਪੜ੍ਹੋ। “ ਖੰਨੇ ਕੋਲ ਪਿੰਡ ਘੜਾਂਣੀ ਛੇਵੇਂ ਪਾਤਸ਼ਾਹ ਹਰਗੋਬਿੰਦ ਸਿੰਘ ਜੀ ਦਾ ਚੋਲ਼ਾ ਸਾਹਿਬ ਇਤਿਹਾਸਕ ਸਥਾਨ ਹੈ। ਉੱਥੇ ਕੋਈ ਸ਼ਰਧਾਲੂ ਨਹੀਂ ਜਾਂਦਾ। ਗੁਰਦੁਆਰਾ ਖ਼ਾਲੀ ਪਿਆ ਹੈ। ਉੱਥੇ ਕੋਈ ਗ੍ਰੰਥੀ ਵੀ ਨਹੀਂ ਹੈ। ਇਹ ਸਾਧ ਗ੍ਰੰਥੀ ਉੱਥੇ ਡੇਰੇ ਬਣਾਉਂਦੇ ਹਨ। ਜਿੱਥੇ ਰਾਸ਼ਨ ਤੇ ਧੰਨ ਲੋਕੀ ਦਿੰਦੇ ਹਨ। ਇਹ ਚਿੱਟੇ, ਨੀਲੇ, ਪੀਲੇ ਚਮਕਣੇ ਕੱਪੜੇ ਪਾ ਕੇ ਲੋਕਾਂ ਨੂੰ ਮੋਹਿਤ ਕਰਦੇ ਹਨ। ਆਪਣੇ ਹੀ ਬੰਦੇ ਡੇਰੇ ਦੁਆਲੇ ਛੱਡ ਕੇ ਲੋਕਾਂ ਦੀਆ ਸੁੱਖਾਂ ਪੂਰੀਆਂ ਹੋਣ ਦੀਆਂ ਕਹਾਣੀਆਂ ਬਣਾ ਕੇ ਸੁਣਾਉਂਦੇ ਹਨ। ਇਸੇ ਡੇਰੇ ਵਾਲੇ ਸਾਧ ਦੀ ਕਿਰਪਾ ਨਾਲ ਫਲਾਣੇ ਦੇ ਮੁੰਡਾ ਹੋ ਗਿਆ। ਫਲਾਣਾ ਬਾਹਰ ਕੈਨੇਡਾ ਅਮਰੀਕਾ ਚਲਾ ਗਿਆ। ਸਾਧ ਦੀ ਕਿਰਪਾ ਨਾਲ ਕਾਰੋਬਾਰ ਨੂੰ ਰੰਗ ਲੱਗ ਗਿਆ। ਪੁੱਤ ਵਿਆਹਿਆ ਗਿਆ। “ ਲੋਕਾਂ ਨੂੰ ਕੋਈ ਪੁੱਛਣ ਵਾਲਾਂ ਨਹੀਂ ਹੈ। ਜਿਹੜੇ ਸਾਧ ਨੇ ਆਪ ਵਿਆਹ ਨਹੀਂ ਕਰਾਇਆ। ਆਪ ਨੇ ਪੁੱਤ ਨਹੀਂ ਜੰਮਿਆਂ। ਆਪ ਦਾ ਕੋਈ ਕਾਰੋਬਾਰ ਨਹੀਂ। ਲੋਕਾਂ ਦੀ ਦਿੱਤੀ ਭੀਖ ਖਾਂਦਾ ਹੈ। ਭੀਖ ਮੰਗਣ ਲਈ ਗੋਲਕ ਮਹਾਰਾਜ ਦੇ ਮੂਹਰੇ ਰੱਖ ਕੇ ਮਹਾਰਾਜ ਨੂੰ ਲੋਕਾਂ ਦਾ ਭੀਖ ਮੰਗਣ ਵਾਲਾਂ ਬਣਾਇਆ ਹੋਇਆ ਹੈ। ਲੋਕੀ ਇੱਕ ਇੱਕ ਸਿੱਕਾਂ ਉੱਥੇ ਸਿੱਟ ਦੇ ਹਨ। ਹੋਰ ਇਸ ਗੋਲਕ ਦੇ ਪੈਸੇ ਨਾਲ ਮਹਾਰਾਜ ਦਾ ਕੀ ਕਰਦੇ ਹਨ? ਮਹਾਰਾਜ ਦੇ ਕੀ ਖ਼ਰਚੇ ਹਨ? ਕਿਸੇ ਨੇ ਮਹਾਰਾਜ ਨੂੰ ਗੋਲਕ ਵਿਚੋਂ ਜੇਬ ਖ਼ਰਚੀ ਕੱਢਦੇ ਦੇਖਿਆ ਹੈ। ਡੇਰਾਵਾਦ ਸਿੱਖੀ ਦੀਆਂ, ਇਤਿਹਾਸਕ ਸਥਾਨਾਂ ਤੇ ਸਿੱਖ ਧਰਮ ਦੀਆਂ ਜੜਾਂ ਖੋਖਲੀਆਂ ਕਰ ਰਿਹਾ ਹੈ। ਅਸਲ ਰਾਹ ਤੋਂ ਭਟਕਾ ਕੇ, ਆਪ ਨੂੰ ਰੱਬ ਦੱਸ ਕੇ, ਹਰ ਸਾਧ ਆਪਣੀ ਪੂਜਾ ਕਰਾਂ ਰਿਹਾ ਹੈ। ਇਮਾਰਤ ਵਿੱਚ ਸਾਧ ਪਹਿਲਾਂ ਮਹਾਰਾਜ ਰੱਖਦੇ ਹਨ। ਫਿਰ ਉਸ ਇਮਾਰਤ ਨੂੰ ਆਪਣੇ ਨਾਮ ਨਾਲ ਜੋੜ ਕੇ ਡੇਰਾ ਬਣਾ ਲੈਂਦੇ ਹਨ। ਡੇਰਾ ਕਬਜ਼ਾ ਕਰਨ ਦਾ ਦੂਜਾ ਨਾਮ ਹੈ। ਉੱਥੇ ਆਪਣੇ ਹੀ ਕਾਨੂੰਨ ਲਾਗੂ ਕਰ ਲੈਂਦੇ ਹਨ। ਇੱਥੇ ਡੇਰੇ, ਗੁਰਦੁਆਰੇ ਵਿੱਚ ਪੁਲਿਸ ਵੀ ਨਹੀਂ ਵੜ ਸਕਦੀ। ਪੈਸੇ ਨਾਲ ਪੁਲਿਸ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ। ਸਾਧ ਤਾਂ ਇਹੀ ਕਹਿੰਦੇ ਹਨ," ਮੈਂ ਹੀ ਜਗਤ ਦਾ ਸਭ ਤੋਂ ਵੱਡਾ ਸੰਤ ਹਾਂ। ਮੇਰਾ ਨਾਮ ਜਪੋ। ਮੇਰਾ ਡੇਰਾ ਸਾਰੇ ਇਤਿਹਾਸਕ ਗੁਰੂ ਘਰਾਂ ਤੋਂ ਵੱਡਾ ਫਲਾਣੇ ਸ਼ਹਿਰ ਵਿੱਚ ਦੂਰੋਂ ਹੀ ਦਿਸਦਾ ਹੈ। ਉੱਥੇ ਹੀ ਆਇਆ ਕਰੋਂ। ਸਾਨੂੰ ਹੀ ਝੋਲੀਆਂ ਭਰ ਭਰ ਕੇ ਦਾਨ ਧੰਨ ਜ਼ਮੀਨ ਦਿਉ।" ਕੀ ਇਹੋ ਜਿਹਿਆਂ ਨੂੰ ਸੁਪਨਾ ਆ ਗਿਆ? ਬਈ ਆਪਣੇ ਆਪ ਨੂੰ ਸੰਤ ਬ੍ਰਹਮੀ ਗਿਆਨੀ ਕਹਾਉਣ ਲੱਗ ਜਾਵੋ। ਕੀ ਇਹ ਤੇ ਲੋਕ ਸੰਤ ਬ੍ਰਹਮੀ ਗਿਆਨੀ ਦੇ ਸ਼ਬਦ ਅਰਥ ਜਾਣਦੇ ਹਨ? ਕੰਮ ਦਾ ਤਾਂ ਡੱਕਾ ਦੂਰਾ ਨਹੀਂ ਕਰਦੇ। ਕਿਸੇ ਨੂੰ ਪਲਿਉ ਦਾਨ ਤਾਂ ਕੀ ਕਰਨਾ? ਲੋਕਾਂ ਦੀਆਂ ਜੇਬਾਂ ਸਾਫ਼ ਕਰਨ ਦੀਆਂ ਸਕੀਮਾਂ ਸੋਚਦੇ ਰਹਿੰਦੇ ਹਨ। ਲੋਕੀ ਵਾਧੂ ਧੰਨ ਵਿਹਲੜਾ ਨੂੰ ਦੇਈਂ ਜਾਂਦੇ ਹਨ। ਸਾਧ ਬੂੜੀਆਂ ਵਾਂਗ ਗੀਤ ਹੇਕਾਂ ਕੱਢ ਕੇ ਤਰਜ਼ਾਂ ਲਾਉਂਦੇ ਹਨ। ਹੇਕਾਂ ਤਾਂ ਕਹਿੰਦੇ ਰਾਂਝਾ ਬਥੇਰੀਆਂ ਕੱਢ ਲੈਂਦਾ ਸੀ। ਬੀਬੀਆਂ, ਜੁਆਨ ਔਰਤਾਂ, ਵਿਧਵਾ, ਤਲਾਕ ਸੁੱਧ, ਪਤੀ ਸੱਸ ਸਹੁਰੇ ਤੋਂ ਦੁਖੀ ਸਾਧਾਂ ਦੀ ਗਲ਼ਵੱਕੜੀ ਵਿਚ ਆ ਜਾਂਦੀਆਂ ਹਨ। ਸਾਧ ਦੀ ਗਲ਼ਵੱਕੜੀ ਅੰਨ੍ਹੇ ਦੇ ਜੱਫੇ ਵਾਲੀ ਹੁੰਦੀ ਹੈ। ਕਿਹੜਾ ਕਿਸੇ ਪੱਕੀ ਜ਼ਨਾਨੀ ਨੇ ਰੱਜ ਕੇ ਡੀਜਾ ਲਾਉਣ ਦਿੱਤੀਆਂ ਹੁੰਦੀਆਂ ਹਨ। ਚੋਰੀ ਛੁਪੇ ਤਾਂ ਸਭ ਨੂੰ ਪੱਤਾ ਹੈ। ਸਾਧ ਹੋਰ ਵੀ ਮਗੇ ਰਹਿੰਦੇ ਹਨ। ਬੀਬੀਆਂ ਵੀ ਬਰਾਤੀਆਂ ਵਾਂਗ ਸੱਜ ਕੇ ਦਰਸ਼ਨ ਕਰਨ ਜਾਂਦੀਆਂ ਹਨ। ਮਹਾਰਾਜ ਤਾਂ ਰੁਮਾਲਿਆਂ ਨਾਲ ਢਕਿਆ ਹੁੰਦਾ ਹੈ। ਅਖੰਡਪਾਠ, ਲੰਗਰ ਦੀ ਸੇਵਾ ਵੀ ਲੋਕਾਂ ਨੂੰ ਦਿਖਾਉਣ ਲਈ ਕਰਦੇ ਹਨ। ਬੀਬੀਆਂ ਤੇ ਹੋਰ ਦਾਨੀਆਂ ਨੂੰ ਉਸ ਮਹਾਰਾਜ ਦਾ ਇੱਕ ਸ਼ਬਦ ਯਾਦ ਨਹੀਂ ਹੁੰਦਾ। ਸਾਧ ਦੀਆਂ ਹੇਕਾਂ ਮਗਰ ਬੀਬੀਆਂ ਜੋਰੋ ਜ਼ੋਰ ਬੋਲਦੀਆਂ ਹਨ ," ਬਾਬਾ ਜੀ ਦਿਉ ਦਰਸ਼ਨ, ਦਿਉ ਦਰਸ਼ਨ ਜੀ, ਅੱਖੀਆਂ ਤਰਸਣ ਜੀ, ਦਿਉ ਦਰਸ਼ਨ। ਮੈਂ ਮਹਿਮਾ ਸੁਣ ਕੇ ਆਈ। ਸਾਧਾਂ ਦੀ ਟੋਲੀ ਆਈ। ਰਾਤ ਨੂੰ ਰੈਣ ਸਵਾਈ ਲਾਈ। ਬੀਬੀਆਂ ਨੇ ਚੌਕੀ ਲਾਈ। ਸੰਗਤ ਨੇ ਰੌਣਕ ਖ਼ੂਬ ਲਾਈ। ਇੱਕ ਤੋਂ ਇੱਕ ਚੜ੍ਹਦੀ ਆਈ। ਸਾਨੂੰ ਫੁੱਲਾਂ ਦੀ ਵਾਸਨਾ ਆਈ। ਬੀਬੀ ਖਾਣ ਨੂੰ ਭੋਜਨ ਕਿਹੜਾ ਲਿਆਈ?" ਬੀਬੀਆਂ, ਸਾਧ ਕੋਲੇ ਸਿਰੋਂ ਲੰਮੀ ਕਿਰਪਾਨ, ਲੋਹੇ ਦਾ ਤੀਰ ਦੇਖ ਕੇ, ਹੀ ਕਰਾਮਾਤ ਹੋ ਗਈ ਸਮਝਦੀਆਂ ਹਨ। ਸੰਤਾਂ ਦੀ ਜਵਾਨੀ ਨੂੰ ਦੇਖ ਕੇ ਹੱਥ ਬੰਨ੍ਹਦੀਆਂ ਹਨ। ਵਾਹਿਗੁਰੂ, ਬਾਬਾ ਜੀ ਵਿੱਚ ਭੋਰਾਂ ਕੁ ਉਮਰ ਵਿੱਚ ਰੱਬ ਪ੍ਰਗਟ ਹੋ ਗਿਆ। ਕਾਲੇ ਭੂਤ ਵਰਗੇ ਸਾਧ ਨੂੰ ਵੀ ਕਹਿਣ ਗੀਆ, "ਕੀ ਸੋਹਣਾ ਰੂਪ ਹੈ? ਮੁੱਖ ਤੇ ਲਾਲੀ ਝਲਕਦੀ ਹੈ। ਜੀਅ ਕਰਦਾ ਦੇਖੀ ਜਾਵਾਂ। " ਇਹ ਜਾਣਦੀਆਂ ਹਨ। ਸਾਧ ਨੂੰ ਰੱਬ ਮਿਲ ਗਿਆ ਹੈ।
ਰੱਬ ਸਾਡੇ ਤੋਂ ਦੂਰ ਹੁੰਦਾ ਹੀ ਨਹੀਂ। ਜਿਸ ਦਿਨ ਰੱਬ ਦੂਰ ਹੋ ਗਿਆ। ਸਾਹ ਨਹੀਂ ਆਉਣਾ। ਇਹੋ ਜਿਹਾ, ਕੀ ਸਪੈਸ਼ਲ ਸੰਤ ਨੂੰ ਲਟਕਦਾ ਹੈ। ਜੋ ਬੀਬੀਆਂ ਦੇ ਆਪਣੇ ਪਤੀਆਂ ਕੋਲ ਨਹੀਂ ਹੈ। ਸਾਰੀ ਉਮਰ ਬਾਬਿਆਂ ਨੇ ਵਿਆਹ ਨਹੀਂ ਕਰਾਇਆ। ਵਿਆਹ ਕਰਾਉਣ ਦੀ ਕੀ ਪਰਲੋ ਆਈ ਹੈ? ਵਿਆਹ ਤੋਂ ਵਗ਼ੈਰਾ ਜ਼ਨਾਨੀਆਂ ਆਪੇ ਨਾਲ ਚੁੰਬੜਨ ਨੂੰ ਫਿਰਦੀਆਂ ਹਨ। ਖੀਰ ਕੜਾਹ ਨਾਲ ਪ੍ਰਸ਼ਾਦੇ ਆਪ ਬੁਰਕੀਆਂ ਮੂੰਹ ਵਿੱਚ ਪਾਉਂਦੀਆਂ ਹਨ। ਜਿਸ ਦੀ ਹਰ ਬੀਬੀ ਸੇਵਾ ਕਰਦੀ ਹੈ। ਇੱਕ ਨਾਲ ਫਾਹਾ ਜ਼ਰੂਰ ਲੈਣਾ ਹੈ। ਘਰਵਾਲੀ ਦੂਜੀਆਂ ਬੀਬੀਆਂ ਨੂੰ ਨਾਲ ਥੋੜ੍ਹੀ ਲੱਗਣ ਦੇਵੇਗੀ, ਸੇਵਾ ਥੋੜ੍ਹੀ ਕਰਨ ਦੇਵੇਗੀ। ਜੂਡੋ ਜੂਡੀ ਹੋ ਜਾਣਗੀਆਂ। ਥਾਂ ਥਾਂ ਫਿਰਨਾ ਹੁੰਦਾ ਹੈ। ਸਾਧ ਲਾਇਸੈਂਸ ਨੂੰ ਕਿਥੇ ਸੰਭਾਲਦਾ ਫਿਰੇਗਾ? ਸਾਧ ਜਾਣਦੇ ਹਨ। ਇਹ ਆਪ ਜਦੋਂ ਕਿਸੇ ਦੂਜੇ ਦੀ ਤੀਵੀਂ ਨੂੰ ਧੀ ਭੈਣ ਨਹੀਂ ਸਮਝਦੇ। ਹੋਰ ਵੀ ਸਾਰੇ ਇਹੋ ਜਿਹੇ ਹੀ ਹੁੰਦੇ ਹਨ। ਜੇ ਧੀਆਂ ਭੈਣਾਂ ਸਮਝਣ ਲੱਗ ਗਏ। ਇਹ ਵੀ ਜਾਣਦੇ ਹਨ। ਧੀਆਂ ਭੈਣਾਂ ਤੋਂ ਲੱਤਾਂ ਬਾਂਹਾਂ ਘੁਟਾਉਣ ਤੇ ਸਰੀਰ ਮਾਲਸ਼ ਕਰਾਉਣ ਦੀ ਸੇਵਾ ਨਹੀਂ ਕਰਾਈ ਜਾਂਦੀ। ਸਾਧ ਫਿਰ ਮਹਾਰਾਜ ਦੀ ਹਜ਼ੂਰੀ ਵਿੱਚ ਨਵੀਂ ਵਿਆਹੀ ਜੋੜੀ ਨੂੰ ਗੀਤ ਸੁਣਾਉਂਦੇ ਹਨ। ' ਆ ਲੈ ਮਾਏਂ ਸਾਂਭ ਕੁੱਜੀਆਂ, ਧੀਆਂ ਕਰ ਚਲੀਆਂ ਸਰਦਾਰੀ। ' ਇਹ ਗੀਤ ਤਾਂ ਗਾਉਣ ਵਾਲੇ ਬਥੇਰੇ ਗਾ ਰਹੇ ਹਨ। ਇਹ ਗੀਤ ਬਾਣੀ ਵਿੱਚ ਤਾਂ ਨਹੀਂ ਲਿਖਿਆਂ ਹੋਇਆ। ਮਹਾਰਾਜ ਵਿੱਚ ਅਸ਼ੀਰਵਾਦ ਦੇ ਬਥੇਰੇ ਸ਼ਬਦ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਹਰ ਔਰਤ ਮਰਦ ਨੂੰ ਵਿਆਹ ਕਰਨ ਨੂੰ ਕਹਿ ਗਏ। ਕਿਉਂਕਿ ਰੋਟੀ ਖਾਣ ਵਾਂਗ ਕਾਮ ਵੀ ਸਰੀਰਕ ਲੋੜ ਹੈ। ਜੇ ਬੰਧਨ ਵਿੱਚ ਬੰਧ ਕੇ ਇਹ ਪਰੂਤੀ ਨਹੀਂ ਕਰਦੇ। ਇਸ ਦਾ ਮਤਲਬ ਆਵਾਰਾ ਕੁੱਤੇ ਵਾਂਗ ਪੂਛ ਚੱਕੀ ਸਮਾਜ ਨੂੰ ਆਪਣੀ ਹਵਸ ਦਾ ਸ਼ਿਕਾਰ ਕਰਦੇ ਹਨ। ਇਹ ਤਾਂ ਆਪਸ ਵਿੱਚ ਹੀ ਮਰਦ ਇੱਕ ਦੂਜੇ ਨਾਲ ਕਾਮਕ ਸਬੰਧ ਕਕੇ ਹਵਸ ਕੱਢਦੇ ਹਨ। ਸਾਧ ਛੜੇ ਫਿਰਦੇ ਹਨ। ਮਾਝੇ ਦੇ ਸਾਰੇ ਦੇ ਸਾਰੇ ਸਾਧ ਛੜੇ ਹੀ ਮਰ ਗਏ। ਮਾਇਆ ਦੇ ਪੁਜਾਰੀ ਆਸ਼ਕ, ਔਰਤ ਦੀ ਆਸ਼ਕੀ ਤੋਂ ਕਿਵੇਂ ਬੱਚ ਗਏ? ਜਦ ਕਿ ਇਹ ਡੋਲਕੀ, ਤੱਪੜਾਂ ਵਜਾਉਂਦੇ ਵੀ ਬੀਬੀਆਂ ਨੂੰ ਚੋਰ ਅੱਖ ਨਾਲ ਤੱਕਦੇ ਹਨ। ਜਿਸ ਤੇ ਨਜ਼ਰ ਪੈਂਦੀ ਹੈ। ਅਗਲੀ ਨੂੰ ਨਿਹਾਲ ਕਰ ਦਿੰਦੇ ਹਨ। ਬੀਬੀਆਂ ਸੁੱਧ ਬੁੱਧ ਭੁੱਲ ਕੇ ਸਾਧ ਦੀ ਸੇਵਾ ਜੋਗੀਆਂ ਰਹਿ ਜਾਂਦੀਆਂ ਹਨ। ਨਾਗਣ ਵਾਂਗ ਕੀਲ ਕੇ ਅੰਦਰ ਹੀ ਬੈਠਾ ਲੈਂਦੇ ਹਨ। ਸ੍ਰੀ ਗੁਰੂ ਗ੍ਰੰਥੀ ਸਾਹਿਬ ਵਿਚੋਂ ਕੋਈ ਸ਼ਬਦ ਨਹੀਂ ਪੜ੍ਹਦੇ। ਪੜ੍ਹਨਗੇ ਤਾਂ ਜੇ ਕੁੱਝ ਮਹਾਰਾਜ ਅੰਦਰੋਂ ਪੜ੍ਹਿਆ ਹੋਵੇਗਾ। ਆਪਣੇ ਹੀ ਦੋਹੇ ਜਾਂ ਗਾਉਣ ਵਾਲਿਆਂ ਦੇ ਗੀਤ ਗਾਉਂਦੇ ਹਨ। ਸੈਂਕੜਿਆਂ ਦੇ ਇਕੱਠ ਵਿੱਚ ਬੱਤੀਆਂ ਬੁਝਾ ਕੇ, ਫਿਰ ਸੋਖਾ ਜਿਹਾ ਇੱਕ ਸ਼ਬਦ ਘੰਟਾ, ਘੰਟਾ ਵਾਹਿਗੁਰੂ ਵਾਹਿਗੁਰੂ ਕਰਦੇ ਹਫ ਜਾਂਦੇ ਹਨ। ਨੱਕ ਵਿਚੋਂ ਗੰਦ ਤੇ ਮੂੰਹ ਵਿਚੋਂ ਥੁੱਕ ਬਾਹਰ ਆ ਜਾਂਦਾ ਹੈ। ਸੈਕਸੀ ਹੌਕੇ, ਸਿਸਕੀਆਂ ਲੈਂਦੇ, ਕੂਕਾਂ ਮਾਰਦੇ ਹਨ। ਵਾਹਿਗੁਰੂ ਤੋਂ ਹਾਇਗੁਰੂ, ਗੂ ਗੂ ਸੁਣਨ ਲੱਗ ਜਾਂਦਾ ਹੈ। ਸਾਧ ਜੀ ਹੁਕਮ ਕਰਦੇ ਹਨ," ਅੱਖਾਂ ਮੀਚੀ, ਹੁਣ ਚੁੱਪ ਚਾਪ ਅੰਦਰੇ ਅੰਦਰ ਸੁਣੋ। ਕਿਸੇ ਨੇ ਉੱਚੀ ਨਹੀਂ ਬੋਲਣਾ। " ਸਾਧ ਨੂੰ ਕੋਈ ਪੁੱਛੇ," ਜੇ ਉੱਚੀ ਨਹੀਂ ਬੋਲਣਾ, ਸੁਣਨਾ ਕੀ ਹੈ? ਤੇਰਾ ਤਾਂ ਆਮ ਬੰਦੇ ਵਾਂਗ ਸਾਹ ਚੜ੍ਹ ਗਿਆ। ਤੂੰ ਵਿਚਾਲੇ ਹੀ ਹੌਂਕਣ ਲੱਗ ਗਿਆ। ਤੇਰੇ ਵਿੱਚ ਕਿਹੜੀ ਰੱਬੀ ਸ਼ਕਤੀ ਹੈ? ਕੀ ਚਮਤਕਾਰ ਹੈ? ਇਹ ਜੀਭ, ਆਮ ਬੰਦੇ ਵਾਂਗ, ਸੁਆਦੀ ਚੀਜ਼ਾਂ ਨੂੰ ਦੇਖ ਕੇ ਬੁੱਲ੍ਹਾਂ ਤੇ ਫੇਰਦਾ ਹੈ। " ਸਾਰੇ ਅੱਖਾਂ ਮੀਚ ਲੈਂਦੇ ਹਨ। ਸਾਧ ਅੱਖਾਂ ਅੱਡ ਅੱਡ ਕੇ ਸਭ ਔਰਤਾਂ ਦੇ ਦਰਸ਼ਨ ਕਰਦਾ ਹੈ। ਔਰਤਾਂ ਨੂੰ ਨੀਝ ਨਾਲ ਦੇਖਦਾ ਹੈ।

ਨਾਨਕ ਦੇਵ ਜੀ ਘਰ ਵਸਾਉਣ ਨੂੰ ਕਹਿੰਦੇ ਹਨ। ਇਹ ਮੰਦਰ ਵਰਗੇ ਡੇਰੇ ਵਸਾ ਰਹੇ ਹਨ। ਮੰਦਰ ਵਰਗੇ ਡੇਰੇ , ਗੁਰਦੁਆਰੇ ਸਾਹਿਬ ਸਾਧ ਦੇ, ਕਮੇਟੀਆਂ, ਪ੍ਰਧਾਨਾਂ ਦੇ ਨਾਮ ਥੱਲੇ ਚੱਲਦੇ ਹਨ। ਇਹ ਫਲਾਣੇ ਸਾਧ ਦਾ, ਕਮੇਟੀਆਂ, ਪ੍ਰਧਾਨਾਂ ਦਾ ਡੇਰਾ, ਗੁਰਦੁਆਰਾ ਸਾਹਿਬ ਹੈ। ਬੜੇ ਕਾਮਯਾਬ, ਚੜ੍ਹਦੀ ਕਲਾ ਵਾਲੇ ਮਾਹਾਪੁਰਖ ਹਨ। ਇਹ ਵਿਹਲੜ ਦੇਗ ਤੇ ਚੋਪੜੀਆਂ ਖਾ ਕੇ, ਢਿੱਡ ਤੇ ਹੱਥ ਫੇਰ ਕੇ ਡਕਾਰ ਮਾਰਨ ਵਾਲੇ ਹਨ। ਇਨ੍ਹਾਂ ਨੂੰ ਜਿਹੜੇ ਕਮਾਈ ਕਰਕੇ ਪੈਸੇ ਚਿੜਾਉਂਦੇ ਹਨ। ਉਹ ਚੜ੍ਹਦੀ ਕਲਾ ਵਾਲੇ ਹਨ। ਬਾਣੀ ਦੇ ਸ਼ਬਦ ਤੇ ਗੁਰੂ ਕਿਰਤ ਕਰਕੇ ਖਾਣ, ਕਮਾਈ ਵਿਚੋਂ ਬਚਦਾ, ਲੋੜ ਬੰਧ ਨੂੰ ਵੰਡਣ ਨੂੰ ਕਹਿੰਦੇ ਹਨ। ਸਿੱਖ ਮੰਗਤਾ ਨਹੀਂ ਹੈ। ਕਿਸੇ ਦੀ ਕਮਾਈ ਤੇ ਕਬਜ਼ਾ ਨਹੀਂ ਕਰਦਾ। ਸਾਧ ਵਿਹਲੇ ਖਾਂਦੇ ਹਨ। ਕਾਂ ਬਾਜ਼ ਵਾਂਗ ਝੌਰ ਲਾ ਕੇ ਮਾਇਆ ਤੇ ਔਰਤ ਦੇ ਝਪਟ ਮਾਰਦੇ ਹਨ। ਧੰਨ ਤੇ ਤੀਵੀਂ ਨੂੰ ਦਾਅ ਲੱਗਦੇ ਹੀ ਵਲ੍ਹੇਟ ਲੈਂਦੇ ਹਨ। ਗੁਰੂਆਂ ਨੇ ਕਿਨ੍ਹੇ ਕੁ ਮੰਦਰ, ਗੁਰਦੁਆਰੇ, ਡੇਰੇ ਬਣਾਏ? ਇਹ ਸਾਧ ਥਾਂ-ਥਾਂ ਡੇਰੇ ਬਣਾ ਰਹੇ ਹਨ। ਬਾਹਰਲੇ ਦੇਸ਼ਾਂ ਵਿੱਚ ਚੜ੍ਹਾਵਾਂ ਵੀ ਬਹੁਤ ਹੈ। ਹਫ਼ਤੇ ਵਿੱਚ ਦੋ ਵਾਰ 35-40 ਹਜ਼ਾਰ ਗੋਲਕ ਵਿਚੋਂ ਨਿਕਲਦਾ ਹੈ। ਸਾਧ, ਕਮੇਟੀਆਂ ਵਾਲੇ, ਪ੍ਰਧਾਨ ਇਸ ਪੈਸੇ ਨਾਲ ਵਧੀਆਂ ਕਾਰਾਂ, ਘਰ, ਜ਼ਮੀਨ ਖ਼ਰੀਦਦੇ ਹਨ। ਹਰ ਰੋਜ਼ ਲੰਗਰ ਸੰਗਤਾਂ ਆਪ ਚਲਾਉਂਦੀਆਂ ਹਨ। ਗੁਰਦੁਆਰੇ ਸਾਹਿਬ ਕਮੇਟੀਆਂ, ਪ੍ਰਧਾਨਾਂ ਨੇ ਡੇਰੇ ਬਣਾਏ ਹੋਏ ਹਨ। ਮਹਾਰਾਜ ਦਾ ਨਹੀਂ, ਇਨ੍ਹਾਂ ਦਾ ਸਿੱਕਾਂ ਚੱਲਦਾ ਹੈ। ਇੱਕੋ ਬੰਦੇ ਭਰਾਂ, ਸਾਲਾ, ਜੀਜਾ, ਸਹੁਰਾ, ਜਮਾਈ ਮੁੜ-ਮੁੜ ਹਰ ਦੋ ਸਾਲ ਬਾਅਦ ਆਈ ਜਾਂਦੇ ਹਨ। ਜੇ ਹੋਰ ਕੋਈ ਦਖ਼ਲ ਦਿੰਦਾ ਹੈ। ਉਸ ਦੀ ਪੱਗ ਲਾਅ ਕੇ ਦਾੜ੍ਹੀ ਪੱਟ ਕੇ ਜੁੱਤੀਆਂ ਮਾਰਦੇ ਹਨ। ਘਰ ਗੱਡੀਆਂ ਦੇ ਸ਼ੀਸ਼ੇ ਤੋੜ ਫ਼ੂਕ ਕੇ ਨੁਕਸਾਨ ਕਰਦੇ ਹਨ। ਪੈਸਾ ਸੰਗਤ ਦਾ ਅਦਾਲਤਾਂ ਵਿੱਚ ਝੋਕਦੇ ਹਨ। ਬਹੁਤੇ ਗੁਰਦੁਆਰੇ ਸਾਹਿਬ ਖ਼ਾਸ ਬੰਦਿਆਂ ਦੇ ਕਬਜ਼ੇ ਥੱਲੇ ਚੱਲ ਰਹੇ ਹਨ। ਉਨ੍ਹਾਂ ਬਗ਼ੈਰ ਪੱਤਾਂ ਨਹੀਂ ਝੁੱਲਦਾ। ਉਨ੍ਹਾਂ ਦੀ ਦਿਆਂ ਨਾਲ ਧਾਰਮਿਕ ਸਥਾਨ ਆਪਣੇ ਨਾਮ ਕਰਾਏ ਹੋਏ ਹਨ। ਇਨ੍ਹਾਂ ਦੇ ਆਪਣੇ ਹੀ ਕਮੇਟੀਆਂ ਦੇ ਮੈਂਬਰ ਪ੍ਰਧਾਨ ਹਨ। ਜੋ ਗੁੰਡਿਆਂ ਵਾਂਗ ਵਿਰੋਧ ਕਰਨ ਵਾਲੇ ਨੂੰ ਡੇਰੇ ਅੰਦਰ ਵੜਨ ਨਹੀਂ ਦਿੰਦੇ। ਕਿਸੇ ਨੂੰ ਵੀ ਕੁੱਟ ਕੁੱਟ ਕੇ ਮਾਰ ਦਿੰਦੇ ਹਨ। ਲਾਸ਼ ਦੀ ਉੱਗ ਸੂਗ ਵੀ ਨਹੀਂ ਨਿਕਲਦੀ। ਜਿਵੇਂ ਇੱਕ ਡੇਰੇ ਵਿੱਚ ਸਾਧ ਨੇ ਡਾਕਟਰ ਰੱਖਿਆਂ ਹੋਇਆ ਸੀ। ਸਾਧ ਨੇ ਡਾਕਟਰ ਸਾਧ ਤੋਂ ਹੋਈਆਂ ਗਰਭਵਤੀਆਂ ਦੇ ਗਰਭ ਡੇਗਣ ਨੂੰ ਰੱਖਿਆਂ ਸੀ। ਉਹ ਦੱਸਦਾ ਸੀ। ਔਰਤ ਦੇ ਪੇਟ ਵਿੱਚ ਮੁੰਡਾ ਜਾਂ ਕੁੜੀ ਹੈ। ਕਿਸੇ ਗੱਲ ਤੋਂ ਦੋਨਾਂ ਵਿੱਚ ਝਗੜਾਂ ਹੋ ਗਿਆ। ਡਾਕਟਰ ਨੇ ਔਰਤਾਂ ਦੇ ਗਰਭ ਦੇਖਣ, ਗਰਭ ਡੇਗਣ ਤੋਂ ਇਨਕਾਰ ਕਰ ਦਿੱਤਾ। ਡੇਰੇ ਦੇ ਸਾਧ ਨੇ ਉਸ ਡਾਕਟਰ ਦੇ ਉੱਤੇ ਤੇਜ਼ਾਬ ਪਾ ਕੇ ਚਿਹਰਾ ਅੱਖਾਂ ਫ਼ੂਕ ਦਿੱਤਾ। ਡਾਕਟਰ ਅੰਨ੍ਹਾ ਹੋ ਗਿਆ। ਇਸ ਨੂੰ ਕੀਤੀ ਦੀ ਸਜਾਂ ਮਿਲ ਗਈ। ਹੋਰ ਬਹੁਤ ਛੁਪੇ ਰੁਸਤਮ ਹਨ। ਕੋਈ ਅਦਾਲਤ ਤਾਂ ਕੀ ਲੱਗਣੀ ਹੈ? ਜੇ ਡੇਰਿਆਂ ਵਿੱਚ ਗਰਭ ਦੇਖੇ ਜਾਂਦੇ ਹਨ। ਔਰਤਾਂ ਗਰਭ ਕਰਾਉਣ, ਦਿਖਾਉਣ ਸਾਧਾਂ ਕੋਲ ਜਾਂਦੀਆਂ ਹਨ। ਸਾਧ, ਡਾਕਟਰ, ਰੱਬ ਦੇ ਘਰ ਵਿੱਚ ਔਰਤ ਦਾ ਚੈੱਕਅਪ ਕਰ ਕੇ ਜੀਆਂ ਘਾਤ ਕਰਦਾ ਹੈ। ਇਸ ਦਾ ਮਤਲਬ ਹੋਰ ਵੀ ਬਹੁਤ ਕੁਛ, ਬੱਚੇ ਵੀ ਆਪ ਹੀ ਗਰਭ ਵਿੱਚ ਪਾਉਂਦੇ ਹਨ। ਕਿਸ ਮਰਦ ਦੀ ਅਣਖ ਮਰੀ ਹੈ? ਕੀ ਸੱਚ ਹੀ ਸਾਧ ਹੀ ਮੁੰਡੇ ਜਮਾਉਂਦੇ ਹਨ? ਕੀ ਘਰਾਂ ਵਿੱਚ ਤੇ ਮਰਦਾ ਦੇ ਦਿਲਾਂ ਵਿੱਚ ਥਾਂ ਮਰਦਾਨਗੀ ਥੋੜ੍ਹੀ ਪੈ ਗਈ ਹੈ? ਔਰਤਾਂ ਡੇਰਿਆਂ ਵਿੱਚ ਸਾਧਾਂ ਨੇ ਭੇਟ ਲਈਆਂ ਹਨ। ਡੇਰਿਆਂ ਦੇ ਸਾਧ ਕੁਆਰੀਆਂ ਵਿਆਹੀਆਂ ਨੂੰ ਡੇਰਿਆਂ ਵਿੱਚ ਰੱਖ ਲੈਂਦੇ ਹਨ। ਫਲ ਲੈਣ ਲਈ ਆਪਣੀ ਮਾਂ, ਪਤਨੀ, ਧੀ, ਭੈਣ, ਬਹੂ ਨੂੰ ਬੱਚੇ ਨਿਮਣ ਨੂੰ ਇਹੋ ਜਿਹੇ ਸਾਨ੍ਹਾਂ ਕੋਲ ਭੇਜਦੇ ਹਨ। ਕੀ ਇਹੋ ਜਿਹੇ ਸਾਧ ਦੇ ਡੇਰੇ ਸਾਡੇ ਬੱਚਿਆਂ ਨੂੰ ਚਾਹੀਦੇ ਹਨ? ਮਾਂਵਾਂ, ਪਤਨੀਆਂ, ਧੀਆਂ, ਭੈਣਾਂ, ਬਹੂਆਂ ਫ਼ੈਸਲਾ ਕਰਨ, ਕੀ ਆਪਣੀਆਂ ਬੱਚੀਆਂ ਦੀ ਇੱਜ਼ਤ ਇਨ੍ਹਾਂ ਛੜੇ ਸਾਧਾਂ ਕੋਲੋਂ ਲੁੱਟਣ ਦੇਣੀ ਹੈ? ਸਾਧ ਤੇ ਡੇਰੇ ਮਿਟਾਉਣਾ ਸ਼ਰੋਮਣੀ ਕਮੇਟੀ ਦਾ ਕੰਮ ਨਹੀਂ ਹੈ। ਉਹ ਤਾਂ ਆਪ ਤੁਹਾਡੇ ਦਾਨ ਨਾਲ ਪਲਦੇ ਹਨ। ਚੜ੍ਹਾਂਵਾ ਖਾਂਦੇ ਹਨ। ਹੋਰ ਸਾਧਾਂ ਦੇ ਹੱਲ ਚੱਲਦੇ ਹਨ। ਕਿਵੇਂ ਕਹਿ ਦੇਣ ਸਾਧਾਂ ਨੂੰ ਪੈਸੇ ਤੇ ਔਰਤਾਂ ਚੜ੍ਹਾਉਣੀਆਂ ਬੰਦ ਕਰੋਂ? ਫਿਰ ਤਾਂ ਅੱਖਾਂ ਦੀ ਪੱਟੀ ਖੁੱਲ ਜਾਵੇਗੀ। ਜਾਗ ਖੁੱਲ ਜਾਵੇਗੀ। ਆਪਣਾ ਧੰਨ ਆਪਣੇ ਬੱਚਿਆਂ ਤੇ ਪਿੰਗਲਿਆਂ ਨੂੰ ਦੇਵਾਂਗੇ। ਸਾਧਾਂ ਨੂੰ ਤੁਸੀਂ ਜੇਬਾਂ ਵਿਚੋਂ ਅੰਨ੍ਹੀ ਕਮਾਈ ਦਿੰਦੇ ਹੋ। ਇਨ੍ਹਾਂ ਕੋਲ ਆਮ ਬੰਦਾਂ ਜਾਣੋ ਹੱਟ ਜਾਵੇ। ਪੈਸੇ ਨਹੀਂ ਚੜ੍ਹਨਗੇ। ਬਿਜ਼ਨਸ ਆਪੇ ਬੰਦ ਹੋ ਜਾਵੇਂਗਾ। ਜਿੱਥੇ ਖਾਣ ਲਈ ਅਨਾਜ ਨਹੀਂ ਹੁੰਦਾ। ਚੂਹੇ ਨਹੀਂ ਆਉਂਦੇ। ਵੱਡੇ ਚੂਹੇਇਆਂ ਦੀਆਂ ਪਤੀੜਾਂ ਪਾਉਣੀਆਂ ਹਨ। ਤਾਂ ਰਾਸ਼ਨ ਤੇ ਮਾਇਆ ਬੰਦ ਕਰ ਦੇਵੋ। ਉਸੇ ਮਾਇਆ ਨਾਲ ਆਪੋ ਆਪਣੇ ਘਰਾਂ ਵਿਚ ਆਪਣੇ ਧਰਮ ਨਾਲ ਸਬੰਧ ਮਹਾਰਾਜ ਧਾਰਮਿਕ ਗ੍ਰੰਥ ਰੱਖੋਂ। ਉਸ ਕੋਲੋਂ ਡਰਦੇ ਕਿਉਂ ਹੋ? ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਧਾਰਮਿਕ ਗ੍ਰੰਥ ਹੈ। ਜਿਸ ਨੂੰ ਪੜ੍ਹ ਕੇ ਅਸੀਂ ਜੀਵਨ ਵਿੱਚ ਸੁਧਾਰ ਕਰ ਸਕਦੇ ਹਾਂ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਧਾਂ ਵਾਂਗ ਝੂਠ ਨਹੀਂ ਬੋਲਦਾ। ਉਸ ਵਿੱਚ ਲਿਖੇ ਨੂੰ ਜਦੋਂ ਪੜ੍ਹਦੇ ਹਾਂ। ਮਹਾਰਾਜ ਵੱਲੋਂ ਆਪਣੇ ਨਾਲ ਗੱਲਾਂ ਹੋ ਰਹੀਆਂ ਹੁੰਦੀਆਂ ਹਨ। ਆਪਣੇ ਨਾਲ ਜੋ ਵੀ ਗੱਲਾਂ ਕਰਦਾ ਹੈ। ਸੱਚੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ 8 ਪੇਜ ਤੱਕ ਜਪੁ ਜੀ ਸਾਹਿਬ ਦਾ ਪਾਠ ਹੈ। 3 ਮਿੰਟ ਵਿੱਚ ਹੋ ਜਾਂਦਾ ਹੈ। ਇਨ੍ਹਾਂ ਸਮਾਂ ਆਪਣੇ ਗੁਰੂ ਨਾਲ ਰੋਜ਼ ਲਾਈਏ। 1430 ਪੰਨੇ ਪੂਰੇ ਗੁਰੂ ਦੇ ਆਪਣੀਆਂ ਅੱਖਾਂ ਨਾਲ ਦਰਸ਼ਨ ਕਰ ਸਕਦੇ ਹਾਂ। ਪ੍ਰੇਮੀ ਨੂੰ ਪਿਆਰ ਕਰਨ ਲਈ ਸਮਾਂ ਤੇ ਆਪਣਾ ਆਪ ਦੇਣਾ ਪੈਂਦਾ ਹੈ। ਜੇ ਇਹ ਕੰਮ ਸਾਡਾ ਦੋਸਤ ਕਰੇਗਾ। ਪ੍ਰੇਮੀ ਉਸੇ ਦਾ ਬਣ ਜਾਵੇਗਾ। ਹੁਣ ਤੁਸੀਂ ਆਪੇ ਨਿਰਨਾ ਕਰੋਂ। ਸਾਧਾਂ ਨੂੰ ਪ੍ਰੇਮੀ ਬਣਾਉਣਾ ਹੈ। ਜਾਂ ਮਹਾਰਾਜ ਨਾਲ ਸਿੱਧੀ ਗੱਲ ਕਰਨੀ ਹੈ। ਸਾਧਾਂ ਨੂੰ ਪੈਸੇ ਦੇਣ ਨਾਲੋਂ ਡੇਰੇ ਦੀ ਜਗ੍ਹਾ, ਉਹੀ ਪੈਸੇ ਨਾਲ ਆਪੋ ਆਪਣੇ ਪਿੰਡਾਂ ਵਿੱਚ ਸਕੂਲ ਬਣਾਈਏ। ਸਰਕਾਰੀ ਸਕੂਲਾਂ ਵਿੱਚ ਬੱਚੇ ਅਜੇ ਵੀ ਟਾਟਾਂ ਤੇ ਭੁੰਜੇ ਬੈਠਦੇ ਹਨ। ਖੇਡਾਂ ਦੇ ਮੈਦਾਨ ਬਣਾਈਏ। ਖੇਡਦੀਆਂ ਨੂੰ ਮਾਲੀ ਪੈਸਾ ਤੇ ਸਹੂਲਤਾਂ ਦੇਈਏ। ਤਾਂ ਕੇ ਨੌਜਵਾਨ ਪੀੜੀ ਨਸ਼ੇ ਵੱਲ ਨਾਂ ਜਾਵੇ। ਡੇਰਾਵਾਦ ਸਿੱਖੀ ਦੀਆਂ ਜੜਾਂ ਖੋਖਲੀਆਂ ਕਰ ਰਿਹਾ ਹੈ। ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰਦੀਆਂ। ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਾਂ ਕਦੇ ਰੁਮਾਲਾ ਚੱਕ ਨਹੀਂ ਦੇਖਿਆਂ। ਸ਼ਬਦ ਪੜ੍ਹਨਾ ਬੜੀ ਦੂਰ ਦੀ ਗੱਲ ਹੈ। ਇਹ ਤਾਂ ਅਗਲੇ ਜਨਮ ਵਿੱਚ ਕਰਦੇ ਰਹਿਣਗੇ। ਦੂਰੋਂ ਮੱਥਾ ਟੇਕਦੇ ਹਨ। ਦੂਰੋਂ ਮੱਥਾ ਦੁਸ਼ਮਣ ਨੂੰ ਟੇਕਿਆ ਜਾਂਦਾ ਹੈ। ਤਾਹੀਂ ਸਾਧ ਦੇ ਪੈਰ ਫੜਦੇ ਹਨ। ਸਾਧ ਸਾਰੇ ਮਾਲ ਜੋਬਨ ਤੇ ਹੱਥ ਫੇਰ ਜਾਂਦਾ ਹੈ। ਡੇਰੇ ਵਾਲਾਂ ਸਾਧ ਤਾਂ ਸੋਗਾਂ ਨਾਲ ਮਿਲਿਆ ਹੈ। ਇਸ ਦੇ ਦਰਸ਼ਨ ਹੀ ਬਹੁਤ ਕੀਮਤੀ ਮੰਨਦੇ ਹਨ। ਇਸੇ ਬੰਦੇ ਦੀ ਸੇਵਾ ਵਿੱਚ ਭੇਡਾਂ ਵਾਂਗ ਇੱਕ ਦੂਜੇ ਦੇ ਪਿੱਛੇ ਤੁਰ ਪੈਂਦੇ ਹਨ। ਸਾਧਾਂ ਦੀਆਂ ਫ਼ੋਟੋਆਂ ਘਰਾਂ, ਗੱਡੀਆਂ ਵਿੱਚ ਲੱਗੀਆਂ ਹਨ। ਗਲ਼ਾਂ ਵਿੱਚ ਮੜ੍ਹਾਂ ਕੇ ਪਾਈਆਂ ਹਨ। ਸਾਧਸੰਗਤ ਨੂੰ ਗੁਰੂ ਦਾ ਦਰਜਾ ਤਾਂ ਦਿੱਤਾ ਜਾਂਦਾ ਹੈ। ਕਿਉਂਕਿ ਉਨ੍ਹਾਂ ਦੇ ਕੋਲ ਗੁਰੂ ਦੇ ਸ਼ਬਦਾਂ ਦੇ ਬਚਨਾਂ ਦਾ ਅਸਰ ਹੁੰਦਾ ਹੈ। ਜਿਸ ਨਾਲ ਅਸੀਂ ਪਿਆਰ ਕਰਦੇ ਹਾਂ। ਉਸ ਦੀ ਰੰਗਤ ਨਾਲ ਉਸੇ ਵਰਗੇ ਬਣ ਜਾਂਦੇ ਹਾਂ। ਬਲਾਤਕਾਰੀ, ਵਿਹਲੜ, ਸੰਗਤ ਦੇ ਧੰਨ ਤੇ ਐਸ਼ ਕਰਨ ਵਾਲੇ ਚੋਰ ਸਾਧਾਂ ਦੀ ਸੰਗਤ ਕਰਾਂਗੇ। ਤਾਂ ਉਹੀ ਰੰਗਤ ਸਾਡੇ ਤੇ ਸਾਡੇ ਬੱਚਿਆਂ ਨੂੰ ਚੜ੍ਹ ਜਾਵੇਗੀ। ਬੱਚੇ ਦੇਖਣਗੇ ਮਾਪੇ ਕੰਮ ਕਰਕੇ ਰੋਟੀ ਖਾਂਦੇ ਹਨ। ਉਹ ਵੀ ਕੰਮ ਕਰਨਗੇ। ਜੇ ਮਾਪੇ ਆਪ ਪੂਜਾਂ ਦੇ ਧੰਨ ਦੇ ਖੀਰ ਪੂੜੇ ਖਾਣਗੇ। ਬੱਚੇ ਵੀ ਉਹੀ ਕਰਨਗੇ। 

Comments

Popular Posts