Siri Guru Sranth Sahib 344 of 1430 1
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 344 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com  
15760 ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥
Jug Jug Jeevahu Amar Fal Khaahu ||10||
जुगु जुगु जीवहु अमर फल खाहु ॥१०॥
ਸਤਿਜੁਗ ਕਲਜੁਗ ਵਾਂਗ ਕਈ ਜੁਗ-ਜੁਗ ਸੱਦੀਆਂ ਤੱਕ ਜੀਵੀ ਜਾਵੋ। ਸਦਾ ਜੀਵਤ ਰਹਿਣ ਵਾਲਾ ਫ਼ਲ ਖਾਵੋ ||10||
You shall live throughout the ages, eating the fruit of immortality. ||10||
15761 ਦਸਮੀ ਦਹ ਦਿਸ ਹੋਇ ਅਨੰਦ ॥
Dhasamee Dheh Dhis Hoe Anandh ||
दसमी दह दिस होइ अनंद ॥
ਮੱਸਿਆ ਤੋਂ ਦਸਵੇ ਦਿਨ ਦਸਵੀਂ ਥਿੱਤ ਮਨੁੱਖ ਦਾ ਮਨ ਸੁਖੀ ਹੋ ਜਾਂਦਾ ਹੈ
On the tenth day of the lunar cycle, there is ecstasy in all directions.
15762
ਛੂਟੈ ਭਰਮੁ ਮਿਲੈ ਗੋਬਿੰਦ ॥
Shhoottai Bharam Milai Gobindh ||
छूटै भरमु मिलै गोबिंद ॥
ਵਹਿਮ ਮੁੱਕ ਜਾਂਦੇ ਹਨ। ਰੱਬ ਮਿਲ ਜਾਂਦਾ ਹੈ
Doubt is dispelled, and the Lord of the Universe is met.
15763
ਜੋਤਿ ਸਰੂਪੀ ਤਤ ਅਨੂਪ ॥
Joth Saroopee Thath Anoop ||
जोति सरूपी तत अनूप ॥
ਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲਾ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ
He is the Embodiment of light, the incomparable essence.
15764
ਅਮਲ ਨ ਮਲ ਨ ਛਾਹ ਨਹੀ ਧੂਪ ॥੧੧॥
Amal N Mal N Shhaah Nehee Dhhoop ||11||
अमल न मल न छाह नही धूप ॥११॥
ਜਿਸ ਵਿਚ ਵਿਕਾਰਾਂ ਦੀ ਕੋਈ ਵੀ ਮੈਲ ਨਹੀਂ ਹੈ। ਨਾਂ ਹੀ ਛਾਂ ਧੁੱਪ ਹੈ। ਉਸ ਵਿਚ ਅਗਿਆਨਤਾ ਦਾ ਹਨੇਰਾ ਹੈ ਅਤੇ ਨਾਂ ਹੀ ਤ੍ਰਿਸ਼ਨਾ ਆਦਿਕ ਵਿਕਾਰਾਂ ਦੀ ਅੱਗ ਹੈ ||11||
He is stainless, without stain, beyond both sunshine and shade. ||11||
15765
ਏਕਾਦਸੀ ਏਕ ਦਿਸ ਧਾਵੈ ॥
Eaekaadhasee Eaek Dhis Dhhaavai ||
एकादसी एक दिस धावै ॥
ਗਿਰਵੀਂ ਥਿੱਤ ਮਨੁੱਖ ਦਾ ਮਨ ਵਿਕਾਰਾਂ ਵਲੋਂ ਹਟ ਕੇ, ਇੱਕ ਰੱਬ ਦੀ ਯਾਦ ਵਲ ਜਾਂਦਾ ਹੈ ॥
On the eleventh day of the lunar cycle, if you run in the direction of the One,
15766
ਤਉ ਜੋਨੀ ਸੰਕਟ ਬਹੁਰਿ ਨ ਆਵੈ ॥
Tho Jonee Sankatt Bahur N Aavai ||
तउ जोनी संकट बहुरि न आवै ॥
ਜਨਮ-ਮਰਨ ਦੇ ਕਸ਼ਟਾਂ ਵਿਚ ਨਹੀਂ ਆਉਂਦਾ ॥
You will not have to suffer the pains of reincarnation again.
15767
ਸੀਤਲ ਨਿਰਮਲ ਭਇਆ ਸਰੀਰਾ ॥
Seethal Niramal Bhaeiaa Sareeraa ||
सीतल निरमल भइआ सरीरा ॥
ਉਸ ਬੰਦੇ ਦੇ ਅੰਦਰ ਠੰਢ ਪੈ ਜਾਂਦੀ ਹੈ ਅਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ ॥
Your body will become cool, immaculate and pure.
15768
ਦੂਰਿ ਬਤਾਵਤ ਪਾਇਆ ਨੀਰਾ ॥੧੨॥
Dhoor Bathaavath Paaeiaa Neeraa ||12||
दूरि बतावत पाइआ नीरा ॥१२॥
ਭਗਵਾਨ ਨੂੰ ਦੂਰ ਦੱਸਿਆ ਜਾਂਦਾ ਸੀ। ਉਹ ਨੇੜੇ ਆਪਣੇ ਅੰਦਰ ਹੀ ਲੱਭ ਪੈਂਦਾ ਹੈ ||12||
The Lord was said to be far away, but He is found near at hand. ||12||
15769
ਬਾਰਸਿ ਬਾਰਹ ਉਗਵੈ ਸੂਰ ॥
Baaras Baareh Ougavai Soor ||
बारसि बारह उगवै सूर ॥
ਬਾਵਰੀ ਥਿੱਤ ਜੋ ਮਨੁੱਖ ਸਿਰਫ਼ ਇੱਕ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ
On the twelfth day of the lunar cycle, twelve suns rise.
15770
ਅਹਿਨਿਸਿ ਬਾਜੇ ਅਨਹਦ ਤੂਰ ॥
Ahinis Baajae Anehadh Thoor ||
अहिनिसि बाजे अनहद तूर ॥
ਉਸ ਦੇ ਅੰਦਰ ਦਿਨ ਰਾਤ ਇੱਕ ਰਸ ਵਾਜੇ ਵੱਜਦੇ ਹਨ ॥
Day and night, the celestial bugles vibrate the unstruck melody.
15771
ਦੇਖਿਆ ਤਿਹੂੰ ਲੋਕ ਕਾ ਪੀਉ ॥
Dhaekhiaa Thihoon Lok Kaa Peeo ||
देखिआ तिहूं लोक का पीउ ॥
ਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ-ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ ॥
Then, one beholds the Father of the three worlds.
15772
ਅਚਰਜੁ ਭਇਆ ਜੀਵ ਤੇ ਸੀਉ ॥੧੩॥
Acharaj Bhaeiaa Jeev Thae Seeo ||13||
अचरजु भइआ जीव ते सीउ ॥१३॥
ਇਕ ਅਚਰਜ ਖੇਡ ਬਣ ਜਾਂਦੀ ਹੈ। ਬੰਦਾ ਰੱਬ ਦਾ ਰੂਪ ਹੋ ਜਾਂਦਾ ਹੈ ||13||
This is wonderful! The human being has become God! ||13||
15773
ਤੇਰਸਿ ਤੇਰਹ ਅਗਮ ਬਖਾਣਿ ॥
Thaeras Thaereh Agam Bakhaan ||
तेरसि तेरह अगम बखाणि ॥
ਤਰਵੀਂ ਥਿੱਤ, ਮੱਸਿਆ ਤੋਂ ਅਗਾਂਹ ਤੇਰ੍ਹਵਾਂ ਦਿਨ ਹੈ। ਉਹ ਜਿਸ ਪ੍ਰਮਾਤਮਾ ਤਕ ਪਹੁੰਚ ਨਹੀਂ ਹੈ। ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ
On the thirteenth day of the lunar cycle, the thirteen holy books proclaim
15774
ਅਰਧ ਉਰਧ ਬਿਚਿ ਸਮ ਪਹਿਚਾਣਿ ॥
Aradhh Ouradhh Bich Sam Pehichaan ||
अरध उरध बिचि सम पहिचाणि ॥
ਉਹ ਰੱਬ ਦਾ ਪਿਆਰਾ ਭਗਤ, ਸਾਰੇ ਸੰਸਾਰ ਵਿਚ ਉਸ ਪ੍ਰਭੂ ਨੂੰ ਇਕ ਸਮਾਨ ਪਛਾਣਦਾ ਹੈ ॥
That you must recognize the Lord in the nether regions of the underworld as well as the heavens.
15775
ਨੀਚ ਊਚ ਨਹੀ ਮਾਨ ਅਮਾਨ ॥
Neech Ooch Nehee Maan Amaan ||
नीच ऊच नही मान अमान ॥
ਨਾਹ ਉਸ ਨੂੰ ਕੋਈ ਨੀਵਾਂ ਦਿੱਸਦਾ ਹੈ। ਨਾਹ ਉੱਚਾ,ਕਿਸੇ ਵਲੋਂ ਆਦਰ ਹੋਵੇ ਜਾਂ ਨਿਰਾਦਰ ਬਰਾਬਰ ਹਨ ॥
There is no high or low, no honor or dishonor.
15776
ਬਿਆਪਿਕ ਰਾਮ ਸਗਲ ਸਾਮਾਨ ॥੧੪॥
Biaapik Raam Sagal Saamaan ||14||
बिआपिक राम सगल सामान ॥१४॥
ਉਸ ਲਈ ਇੱਕੋ ਜਿਹੇ ਹਨ। ਉਸ ਨੂੰ ਸਾਰੇ ਜੀਵਾਂ ਵਿਚ ਪ੍ਰਮਾਤਮਾ ਹੀ ਦਿੱਸਦਾ ਹੈ ||14||
The Lord is pervading and permeating all. ||14||
15777
ਚਉਦਸਿ ਚਉਦਹ ਲੋਕ ਮਝਾਰਿ ॥
Choudhas Choudheh Lok Majhaar ||
चउदसि चउदह लोक मझारि ॥
ਚਉਦੇਂ ਦੀ ਥਿੱਤ ਮੱਸਿਆ ਤੋਂ ਪਿਛੋਂ ਚੌਧਵੀਂ ਰਾਤ ਹੈ। ਸੱਤ ਅਕਾਸ਼, ਸੱਤ ਪਤਾਲ ਸਾਰੀ ਸ੍ਰਿਸ਼ਟੀ ਵਿਚ ਪ੍ਰਭੂ ਵੱਸ ਰਹੇ ਹਨ ॥
On the fourteenth day of the lunar cycle, in the fourteen worlds
15778
ਰੋਮ ਰੋਮ ਮਹਿ ਬਸਹਿ ਮੁਰਾਰਿ ॥
Rom Rom Mehi Basehi Muraar ||
रोम रोम महि बसहि मुरारि ॥
ਪ੍ਰਭੂ ਜੀ ਚੌਦ੍ਹਾਂ ਲੋਕਾਂ ਦੇ ਪੂਰੇ ਸਰੀਰ ਵਿੱਚ ਜ਼ੱਰੇ ਜ਼ੱਰੇ ਵਿਚ ਵੱਸ ਰਹੇ ਹਨ ॥
And on each and every hair, the Lord abides.
15779
ਸਤ ਸੰਤੋਖ ਕਾ ਧਰਹੁ ਧਿਆਨ ॥
Sath Santhokh Kaa Dhharahu Dhhiaan ||
सत संतोख का धरहु धिआन ॥
ਉਸ ਦੀ ਬਖ਼ਸ਼ੀ ਦਾਤ ਸੱਚ, ਸਬਰ ਨੂੰ ਆਪਣੇ ਅੰਦਰ ਟਿਕਾਈਏ । 
Center yourself and meditate on truth and contentment.
15780
ਕਥਨੀ ਕਥੀਐ ਬ੍ਰਹਮ ਗਿਆਨ ॥੧੫॥
Kathhanee Kathheeai Breham Giaan ||15||
कथनी कथीऐ ब्रहम गिआन ॥१५॥
ਉਸ ਦੀ ਸਿਫ਼ਤ-ਸਾਲਾਹ ਰੱਬੀ ਗਿਆਨ ਦੀਆਂ ਗੱਲਾਂ ਕਰੀਏ ||15||
Speak the speech of God's spiritual wisdom. ||15||
15781
ਪੂਨਿਉ ਪੂਰਾ ਚੰਦ ਅਕਾਸ ॥
Poonio Pooraa Chandh Akaas ||
पूनिउ पूरा चंद अकास ॥
ਪੂਰਨਮਾਸ਼ੀ ਥਿੱਤਾ ਦਾ ਪੰਦਵਾਂ ਦਿਨ ਹੈ, ਜਦੋਂ ਪੂਰਾ ਚੰਦ ਪੂਰੇ ਜੋਬਨ ਤੇ ਹੁੰਦਾ ਹੈ। ਗਗਨ ਉਤੇ ਛਾਇਆ ਹੁੰਦਾ ਹੈ ॥
On the day of the full moon, the full moon fills the heavens.
15782
ਪਸਰਹਿ ਕਲਾ ਸਹਜ ਪਰਗਾਸ ॥
Pasarehi Kalaa Sehaj Paragaas ||
पसरहि कला सहज परगास ॥
ਮੱਸਿਆ ਤੋਂ ਪੰਦਵਾਂ ਦਿਨ ਪਿੱਛੋਂ ਚੰਦ ਜਦੋਂ ਪਹਿਲੀ ਵਾਰ ਆਕਾਸ਼ ਵਿਚ ਚੜ੍ਹਦਾ ਹੈ, ਤਾਂ ਇਹ ਚੰਦ ਦੀ ਇੱਕ ਕਲਾ ਹੈ। ਚੰਦ ਦੀ ਸੋਹਣੀ ਚਾਨਣੀਆਂ ਦੀਆਂ ਕਿਰਨਾਂ ਖਿਲਰ ਕੇ ਪ੍ਰਗਟ ਹੁੰਦੀਆਂ ਹਨ ॥
Its power is diffused through its gentle light.
15783
ਆਦਿ ਅੰਤਿ ਮਧਿ ਹੋਇ ਰਹਿਆ ਥੀਰ ॥
Aadh Anth Madhh Hoe Rehiaa Thheer ||
आदि अंति मधि होइ रहिआ थीर ॥
ਭਗਵਾਨ ਸ੍ਰਿਸ਼ਟੀ ਵਿਚ ਸ਼ੁਰੂ ਤੋਂ ਵਿਚਕਾਰਲੇ ਸਮੇਂ ਅਖੀਰ ਤੱਕ ਸਦਾ ਹੀ ਮੌਜੂਦ ਰਹੇਗਾ
In the beginning, in the end, and in the middle, God remains firm and steady.
15784
ਸੁਖ ਸਾਗਰ ਮਹਿ ਰਮਹਿ ਕਬੀਰ ॥੧੬॥
Sukh Saagar Mehi Ramehi Kabeer ||16||
सुख सागर महि रमहि कबीर ॥१६॥
ਕਬੀਰ ਭਗਤ ਜੀ ਸੁਖਾਂ ਦੇ ਸੋਮੇ ਪ੍ਰਭੂ ਦੇ ਪ੍ਰੇਮ ਪਿਆਰ ਵਿਚ ਮਸਤ ਹਨ ||16||
Kabeer is immersed in the ocean of peace. ||16||
15785
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
सतिगुर प्रसादि ॥
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ।

One Universal Creator God. By The Grace Of The True Guru:
15786
ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥
Raag Gourree Vaar Kabeer Jeeo Kae 7 ||
रागु गउड़ी वार कबीर जीउ के ७ ॥
 
ਰਾਗੁ ਗਉੜੀ ਵਾਰ ਕਬੀਰ ਜੀ ਦੀ ਬਾਣੀ ਹੈ 7 ||
Raag Gauree, The Seven Days Of The Week Of Kabeer Jee:
15787
ਬਾਰ ਬਾਰ ਹਰਿ ਕੇ ਗੁਨ ਗਾਵਉ ॥
Baar Baar Har Kae Gun Gaavo ||
बार बार हरि के गुन गावउ ॥
ਹਰ ਵੇਲੇ ਮੁੜ-ਮੁੜ ਕੇ, ਪ੍ਰੀਤਮ ਪ੍ਰਭੂ ਦੇ ਕੰਮਾਂ ਦੇ ਗੀਤ ਅਲਾਪਦੇ ਰਹੀਏ। ਪ੍ਰਭੂ ਦੀ ਸਿਫ਼ਤ ਕਰਨਾਂ ਹੀ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ ॥
Sing the Glorious Praises of the Lord each and every day.
15788
ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ ॥
Gur Gam Bhaedh S Har Kaa Paavo ||1|| Rehaao ||
गुर गमि भेदु सु हरि का पावउ ॥१॥ रहाउ ॥
ਗੁਰੂ ਦੀ ਸ਼ਰਨ ਵਿਚ ਆ ਕੇ ਮੈਂ ਉਹ ਭੇਤ ਲੱਭ ਲਿਆ ਹੈ। ਜਿਸ ਨਾਲ ਪ੍ਰਮਾਤਮਾ ਨੂੰ ਮਿਲ ਸਕੀਦਾ ਹੈ ॥1॥ ਰਹਾਉ ॥
Meeting with the Guru, you shall come to know the mystery of the Lord. ||1||Pause||
15789
ਆਦਿਤ ਕਰੈ ਭਗਤਿ ਆਰੰਭ ॥
Aadhith Karai Bhagath Aaranbh ||
आदित करै भगति आर्मभ ॥
ਬਾਰ ਬਾਰ ਰੱਬ ਨੂੰ ਚੇਤੇ ਕਰਕੇ, ਗੁਣ ਗਾ ਕੇ, ਪ੍ਰਮਾਤਮਾ ਦੀ ਭਗਤੀ ਹੁੰਦੀ ਹੈ ॥ 
On Sunday, begin the devotional worship of the Lord,
15790
ਕਾਇਆ ਮੰਦਰ ਮਨਸਾ ਥੰਭ ॥
Kaaeiaa Mandhar Manasaa Thhanbh ||
काइआ मंदर मनसा थ्मभ ॥
ਭਗਤ ਦੇ ਸਰੀਰ ਨੂੰ ਰੱਬ ਨੂੰ ਯਾਦ ਕੀਤਿਆਂ ਸ਼ਕਤੀ ਮਿਲਦੀ ਹੈ ॥ 
And restrain the desires within the temple of the body.
15791
ਅਹਿਨਿਸਿ ਅਖੰਡ ਸੁਰਹੀ ਜਾਇ ॥
Ahinis Akhandd Surehee Jaae ||
अहिनिसि अखंड सुरही जाइ ॥
ਰੱਬ ਦੇ ਪ੍ਰੇਮ ਵਿੱਚ ਭਗਤੀ ਨਾਲ ਸੁਗੰਧਤ ਹੋਈ, ਉਸ ਦੀ ਸੁਰਤ ਦਿਨ ਰਾਤ ਲਗਾਤਾਰ ਪ੍ਰਭੂ ਦੀ ਸ਼ਰਨ ਵਿਚ ਜੁੜੀ ਰਹਿੰਦੀ ਹੈ ॥
When your attention is focused day and night upon that imperishable place,
15792
ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥
Tho Anehadh Baen Sehaj Mehi Baae ||1||
तउ अनहद बेणु सहज महि बाइ ॥१॥
ਤਾਂ ਅਡੋਲਤਾ ਵਿਚ ਟਿਕਣ ਕਰਕੇ, ਮਨ ਦੇ ਅੰਦਰ ਰੱਬੀ ਸਰੂਰ ਦਾ ਅਨੰਦ ਬਣ ਜਾਂਦਾ ਹੈ ||1||
Then the celestial flutes play the unstruck melody in tranquil peace and poise. ||1||
15793
ਸੋਮਵਾਰਿ ਸਸਿ ਅੰਮ੍ਰਿਤੁ ਝਰੈ ॥
Somavaar Sas Anmrith Jharai ||
सोमवारि ससि अम्रितु झरै ॥
ਸੋਮਵਾਰ ਹਫ਼ਤੇ ਦਾ ਪਹਿਲਾ ਦਿਨ ਹੈ। ਭਗਵਾਨ ਨੂੰ ਮਨ ਵਿਚ ਯਾਦ ਕਰਨ ਨਾਲ ਮਨ ਨੂੰ ਮਿੱਠੇ ਰਸ ਵਰਗੀ ਸ਼ਾਂਤੀ ਠੰਢ ਮਿਲਦੀ ਹੈ
On Monday, the Ambrosial Nectar trickles down from the moon.
15794
ਚਾਖਤ ਬੇਗਿ ਸਗਲ ਬਿਖ ਹਰੈ ॥
Chaakhath Baeg Sagal Bikh Harai ||
चाखत बेगि सगल बिख हरै ॥
ਰੱਬ-ਰੱਬ ਮੂੰਹ ਵਿੱਚ ਰਟਨ ਨਾਲ ਮਨ ਦੇ ਸਾਰੇ ਵਿਕਾਰ ਡਰ, ਵਹਿਮ ਮੁੱਕ ਜਾਂਦੇ ਹਨ ॥
Tasting it, all poisons are removed in an instant.
15795
ਬਾਣੀ ਰੋਕਿਆ ਰਹੈ ਦੁਆਰ ॥
Baanee Rokiaa Rehai Dhuaar ||
बाणी रोकिआ रहै दुआर ॥
ਸਤਿਗੁਰੂ ਦੀ ਗੁਰਬਾਣੀ ਪੜ੍ਹਨ, ਸੁਣਨ ਨਾਲ ਮਨੁੱਖ ਦਾ ਵਿਕਾਰਾਂ ਬਚਿਆ ਰਹਿੰਦਾ ਹੈ। ਮਨ ਪ੍ਰਭੂ ਪਿਆਰ ਵਿੱਚ ਟਿਕਿਆ ਰਹਿੰਦਾ ਹੈ ॥
Restrained by Gurbani, the mind remains indoors;
15796
ਤਉ ਮਨੁ ਮਤਵਾਰੋ ਪੀਵਨਹਾਰ ॥੨॥
Tho Man Mathavaaro Peevanehaar ||2||
तउ मनु मतवारो पीवनहार ॥२॥
ਤਾਂ ਮਸਤ ਹੋਇਆ ਮਨ ਸਤਿਗੁਰੂ ਦੀ ਗੁਰਬਾਣੀ ਪੜ੍ਹ, ਸੁਣ ਕੇ, ਰੱਬੀ ਅੰਮ੍ਰਿਤ ਰਸ ਨੂੰ ਪੀਂਦਾ ਹੈ ||2||
Drinking in this Nectar, it is intoxicated. ||2||
15797
ਮੰਗਲਵਾਰੇ ਲੇ ਮਾਹੀਤਿ ॥
Mangalavaarae Lae Maaheeth ||
मंगलवारे ले माहीति ॥
ਮੰਗਲਵਾਰ ਹਫ਼ਤੇ ਦਾ ਦੂਜਾ ਦਿਨ ਹੈ। ਰੱਬ ਨੂੰ ਬਾਰ ਬਾਰ ਚੇਤੇ ਕਰਕੇ, ਬੰਦਾ ਆਪਦੇ ਦੁਆਲੇ ਰੱਬ ਦੀ ਸ਼ਕਤੀ ਦਾ ਆਸਰਾ ਬੱਣਾ ਲੈਂਦਾ ਹੈ ॥
On Tuesday, understand reality;
15798
ਪੰਚ ਚੋਰ ਕੀ ਜਾਣੈ ਰੀਤਿ ॥
Panch Chor Kee Jaanai Reeth ||
पंच चोर की जाणै रीति ॥
ਬੰਦੇ ਦੇ ਸਰੀਰ ਨੂੰ ਕੰਮਜ਼ੋਰ ਬੱਣਾਉਣ ਵਾਲੇ ਕਾਂਮ, ਕਰੋਧ, ਹੰਕਾਂਰ, ਲੋਭ, ਮੋਹ ਤੋਂ ਬਚਣ ਦਾ ਤਰੀਕਾ ਆ ਜਾਂਦਾ ਹੈ ॥
You must know the way the five thieves work.
15799
ਘਰ ਛੋਡੇਂ ਬਾਹਰਿ ਜਿਨਿ ਜਾਇ ॥
Ghar Shhoddaen Baahar Jin Jaae ||
घर छोडें बाहरि जिनि जाइ ॥
ਮਨ ਸਰੀਰ ਨੂੰ ਛੱਡ ਕੇ, ਬਾਹਰ ਰੱਬ ਲੱਭਣ ਜਾਂਦੇ ਹਨ। ਨਾਂ ਜਾਵੀ, ਬੰਦੇ ਆਪਣੇ ਮਨ ਨੂੰ ਬਾਹਰ ਭੱਟਕਣ ਨ ਦੇਵੀ ॥
Those who leave their own home to go out wandering
15800
ਨਾਤਰੁ ਖਰਾ ਰਿਸੈ ਹੈ ਰਾਇ ॥੩॥
Naathar Kharaa Risai Hai Raae ||3||
नातरु खरा रिसै है राइ ॥३॥
ਭੱਟਕਦਾ ਮਨ ਵਿਕਾਰਾਂ ਵਿਚ ਪੈ ਕੇ, ਬੜਾ ਦੁਖੀ ਹੋਵੇਗਾ ||3||
Shall feel the terrible wrath of the Lord, their King. ||3||
15801
ਬੁਧਵਾਰਿ ਬੁਧਿ ਕਰੈ ਪ੍ਰਗਾਸ ॥
Budhhavaar Budhh Karai Pragaas ||
बुधवारि बुधि करै प्रगास ॥
ਬੁਧਵਾਰ ਹਫ਼ਤੇ ਦਾ ਤੀਜਾ ਦਿਨ ਹੈ। ਪ੍ਰਭੂ ਦੀ ਰੱਬੀ ਬਾਣੀ ਦੇ ਨਾਮ ਨਾਲ ਗੁਣਾਂ ਤੇ ਗਿਆਨ ਦਾ ਚਾਨਣ ਪੈਦਾ ਹੁੰਦਾ ਹੈ ॥
On Wednesday, one's understanding is enlightened.
15802
ਹਿਰਦੈ ਕਮਲ ਮਹਿ ਹਰਿ ਕਾ ਬਾਸ ॥
Hiradhai Kamal Mehi Har Kaa Baas ||
हिरदै कमल महि हरि का बास ॥
ਰੱਬ ਪਿਆਰਾ ਮਨ ਦੇ ਕਮਲ ਅੰਦਰ ਰੱਬ ਨੂੰ ਹਾਜ਼ਰ ਜਾਂਣ ਲੈਂਦਾ ਹੈ ॥
The Lord comes to dwell in the lotus of the heart.
15803
ਗੁਰ ਮਿਲਿ ਦੋਊ ਏਕ ਸਮ ਧਰੈ ॥
Gur Mil Dhooo Eaek Sam Dhharai ||
गुर मिलि दोऊ एक सम धरै ॥
ਸਤਿਗੁਰੂ ਨੂੰ ਮਿਲ ਕੇ, ਆਤਮਾ ਦੀ ਰੱਬ ਨਾਲ ਸਾਂਝ ਬਣ ਜਾਦੀ ਹੈ ॥
Meeting the Guru, one comes to look alike upon pleasure and pain,
15804
ਉਰਧ ਪੰਕ ਲੈ ਸੂਧਾ ਕਰੈ ॥੪॥
Ouradhh Pank Lai Soodhhaa Karai ||4||
उरध पंक लै सूधा करै ॥४॥
ਸਤਿਗੁਰ ਜੀ ਮਾਇਆ ਵੱਲ ਹੋਏ ਮਨ ਨੂੰ ਵੱਸ ਵਿਚ ਕਰ ਕੇ, ਪ੍ਰਭੂ ਦੇ ਵੱਲ ਕਰ ਦਿੰਦਾ ਹੈ 
And the inverted lotus is turned upright. ||4||
15805
ਬ੍ਰਿਹਸਪਤਿ ਬਿਖਿਆ ਦੇਇ ਬਹਾਇ ॥
Brihasapath Bikhiaa Dhaee Behaae ||
ब्रिहसपति बिखिआ देइ बहाइ ॥
ਵੀਰਵਾਰ ਹਫ਼ਤੇ ਦਾ ਚੌਥਾ ਦਿਨ ਹੈ। ਬਾਰ ਬਾਰ ਹਰੀ ਕੇ ਗੁਣ ਗਾ ਕੇ, ਬੰਦਾ ਦੁਨੀਆਂ ਦੇ ਵਿਕਾਰ ਦੇ ਮਾਇਆ ਦੇ ਲਾਲਚ ਤੋਂ ਬਚ ਸਕਦਾ ਹੈ ॥ 
On Thursday, wash off your corruption.
15806
ਤੀਨਿ ਦੇਵ ਏਕ ਸੰਗਿ ਲਾਇ ॥
Theen Dhaev Eaek Sang Laae ||
तीनि देव एक संगि लाइ ॥
ਭਗਤ ਬੰਦਾ ਮਾਇਆ ਦੇ ਰਾਜੋ, ਤਪੋ, ਸਤੋ ਤਿੰਨੇ ਗੁਣਾਂ ਨੂੰ ਇੱਕ ਪ੍ਰਭੂ ਨੂੰ ਯਾਦ ਕਰਕੇ ਵੱਸ ਵਿੱਚ ਕਰ ਲੈਦਾ ਹੈ ॥
Forsake the trinity, and attach yourself to the One God.
15807
ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥
Theen Nadhee Theh Thrikuttee Maahi ||
तीनि नदी तह त्रिकुटी माहि ॥
ਰੱਬੀ ਬਾਣੀ ਦੇ ਨਾਮ ਚੇਤੇ ਨਾਂ ਕਰਨ ਵਾਲੇ, ਮਾਇਆ ਦੀਆਂ ਤਿੰਨ ਨਦੀਆਂ ਵਿਚ ਫਸ ਜਾਂਦੇ ਹਨ॥ 
At the confluence of the three rivers of knowledge, right action and devotion, there,
15808
ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥
Ahinis Kasamal Dhhovehi Naahi ||5||
अहिनिसि कसमल धोवहि नाहि ॥५॥
ਦਿਨ ਰਾਤ ਮਾੜੇ ਪਾਪ ਕੰਮ ਕਰਦੇ ਹਨ। ਰੱਬ ਨੂੰ ਚੇਤੇ ਕਰਨ ਤੋਂ ਬਗੈਰ ਪਾਪ ਧੋਤੇ ਨਹੀਂ ਜਾਂਦੇ ||5||
Why not wash away your sinful mistakes? ||5||
15809
ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥
Sukirath Sehaarai S Eih Brath Charrai ||
सुक्रितु सहारै सु इह ब्रति चड़ै ॥
ਸੁਕਰਵਾਰ ਹਫ਼ਤੇ ਦਾ ਪੰਜਵਾਂ ਦਿਨ ਹੈ। ਰੱਬ ਨੂੰ ਯਾਦ ਕਰਕੇ, ਨੇਕ ਕਮਾਈ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦਾ ਹੈ। ਇਹ ਔਖਾ ਕੰਮ ਕਰਦਾ ਹੈ ॥
On Friday, keep up and complete your fast.
15810
ਅਨਦਿਨ ਆਪਿ ਆਪ ਸਿਉ ਲੜੈ ॥
Anadhin Aap Aap Sio Larrai ||
अनदिन आपि आप सिउ लड़ै ॥
ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ। ਆਪਣੇ ਮਨ ਨੂੰ ਵਿਕਾਰਾਂ ਵਲੋਂ ਰੋਕਦਾ ਹੈ ॥
Day and night, you must fight against your own self.
15811
ਸੁਰਖੀ ਪਾਂਚਉ ਰਾਖੈ ਸਬੈ ॥
Surakhee Paancho Raakhai Sabai ||
सुरखी पांचउ राखै सबै ॥
ਪੰਜ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖਦਾ ਹੈ ॥
If you restrain your five senses,
15812
ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ ॥੬॥
Tho Dhoojee Dhrisatt N Paisai Kabai ||6||
तउ दूजी द्रिसटि न पैसै कबै ॥६॥
ਤਾਂ ਕਦੇ ਉਸ ਦੀ ਮੇਰ ਹੰਕਾਰ ਦੀ ਨਿਗਾਹ ਨਹੀਂ ਪੈਂਦੀ ||6||
Then you shall not cast your glance on another. ||6||
15813
ਥਾਵਰ ਥਿਰੁ ਕਰਿ ਰਾਖੈ ਸੋਇ ॥
Thhaavar Thhir Kar Raakhai Soe ||
थावर थिरु करि राखै सोइ ॥
ਛਨਿਛਰ ਵਾਰ ਹਫ਼ਤੇ ਦਾ ਛੇਵਾਂ ਦਿਨ ਹੈ। ਰੱਬੀ ਨੂਰ ਦੀ ਸੋਹਣੀ ਜੋਤ ਹਰੇਕ ਹਿਰਦੇ ਵਿਚ ਹੈ ॥
On Saturday, keep the candle of God's Light
15814
ਜੋਤਿ ਦੀ ਵਟੀ ਘਟ ਮਹਿ ਜੋਇ ॥
Joth Dhee Vattee Ghatt Mehi Joe ||
जोति दी वटी घट महि जोइ ॥
ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ ॥
Steady within your heart;
15815
ਗਉਬਾਹਰਿ ਭੀਤਰਿ ਭਇਆ ਪ੍ਰਗਾਸੁ ॥
Baahar Bheethar Bhaeiaa Pragaas ||
बाहरि भीतरि भइआ प्रगासु ॥
ਉਸ ਨੂੰ ਆਪਣੇ ਅੰਦਰ, ਸਾਰੀ ਸ੍ਰਿਸ਼ਟੀ ਵਿਚ ਭੀ ਇਕੋ ਪ੍ਰਮਾਤਮਾ ਦੀ ਜੋਤ ਦਿੱਸਦੀ ਹੈ। ਅੰਦਰ-ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ ॥
You will be enlightened, inwardly and outwardly.
15816
ਤਬ ਹੂਆ ਸਗਲ ਕਰਮ ਕਾ ਨਾਸੁ ॥੭॥
Thab Hooaa Sagal Karam Kaa Naas ||7||
तब हूआ सगल करम का नासु ॥७॥
ਇਸ ਅਵਸਥਾ ਵਿਚ ਜਾ ਕੇ. ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ ਦਾ ਨਾਸ ਹੋ ਜਾਂਦਾ ਹੈ ||7||
All your karma will be erased. ||7||

Comments

Popular Posts