ਬਾਰ ਬਾਰ ਰੱਬ ਨੂੰ ਚੇਤੇ ਕਰਕੇ, ਗੁਣ ਗਾ ਕੇ, ਪ੍ਰਮਾਤਮਾ ਦੀ ਭਗਤੀ ਹੁੰਦੀ ਹੈ ਨੀਚਹ ਊ

ਭਾਗ 89 ਬਾਰ ਬਾਰ ਰੱਬ ਨੂੰ ਚੇਤੇ ਕਰਕੇ, ਗੁਣ ਗਾ ਕੇ, ਪ੍ਰਮਾਤਮਾ ਦੀ ਭਗਤੀ ਹੁੰਦੀ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਭਾਗ 344 ਸ੍ਰੀ ਗੁਰੂ ਗ੍ਰੰਥ ਸਾਹਿਬ  344 ਅੰਗ 1430 ਵਿਚੋਂ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ  satwinder_7@hotmail.com  19/08/2013. 344
ਸਤਿਜੁਗ ਕਲਜੁਗ ਵਾਂਗ ਕਈ ਜੁਗ-ਜੁਗ ਸੱਦੀਆਂ ਤੱਕ ਜੀਵੀ ਜਾਵੋ। ਸਦਾ ਜੀਵਤ ਰਹਿਣ ਵਾਲਾ ਫ਼ਲ ਖਾਵੋ। ਮੱਸਿਆ ਤੋਂ ਦਸਵੇ ਦਿਨ ਦਸਵੀਂ ਥਿੱਤ ਮਨੁੱਖ ਦਾ ਮਨ ਸੁਖੀ ਹੋ ਜਾਂਦਾ ਹੈ। ਵਹਿਮ ਮੁੱਕ ਜਾਂਦੇ ਹਨ। ਰੱਬ ਮਿਲ ਜਾਂਦਾ ਹੈ। ਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲਾ ਹੈ। ਜਿਸ ਵਰਗਾ ਹੋਰ ਕੋਈ ਨਹੀਂ ਹੈ। ਜਿਸ ਵਿਚ ਵਿਕਾਰਾਂ ਦੀ ਕੋਈ ਵੀ ਮੈਲ ਨਹੀਂ ਹੈ। ਨਾਂ ਹੀ ਛਾਂ ਧੁੱਪ ਹੈ। ਉਸ ਵਿਚ ਅਗਿਆਨਤਾ ਦਾ ਹਨੇਰਾ ਹੈ ਤੇ ਨਾਂ ਹੀ ਤ੍ਰਿਸ਼ਨਾ ਵਿਕਾਰਾਂ ਦੀ ਅੱਗ ਹੈ। ਬੰਦੇ ਵਾਸਤੇ ਅਨੰਦ ਹੀ ਅਨੰਦ ਹੁੰਦਾ ਹੈ। ਗਿਰਵੀਂ ਥਿੱਤ ਮਨੁੱਖ ਦਾ ਮਨ ਵਿਕਾਰਾਂ ਵਲੋਂ ਹਟ ਕੇ, ਇੱਕ ਰੱਬ ਦੀ ਯਾਦ ਵਲ ਜਾਂਦਾ ਹੈਜਨਮ-ਮਰਨ ਦੇ ਕਸ਼ਟਾਂ ਵਿਚ ਨਹੀਂ ਆਉਂਦਾ। ਉਸ ਬੰਦੇ ਦੇ ਅੰਦਰ ਠੰਢ ਪੈ ਜਾਂਦੀ ਹੈ ਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ। ਭਗਵਾਨ ਨੂੰ ਦੂਰ ਦੱਸਿਆ ਜਾਂਦਾ ਸੀ। ਉਹ ਨੇੜੇ ਆਪਣੇ ਅੰਦਰ ਹੀ ਲੱਭ ਪੈਂਦਾ ਹੈ। ਬਾਵਰੀ ਥਿੱਤ ਜੋ ਮਨੁੱਖ ਸਿਰਫ਼ ਇੱਕ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਸ ਦੇ ਅੰਦਰ ਦਿਨ ਰਾਤ ਇੱਕ ਰਸ ਵਾਜੇ ਵੱਜਦੇ ਹਨ। ਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ-ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ। ਇੱਕ ਅਚਰਜ ਖੇਡ ਬਣ ਜਾਂਦੀ ਹੈ। ਬੰਦਾ ਰੱਬ ਦਾ ਰੂਪ ਹੋ ਜਾਂਦਾ ਹੈ। ਤਰਵੀਂ ਥਿੱਤ, ਮੱਸਿਆ ਤੋਂ ਅਗਾਂਹ ਤੇਰ੍ਹਵਾਂ ਦਿਨ ਹੈ। ਉਹ ਜਿਸ ਪ੍ਰਮਾਤਮਾ ਤਕ ਪਹੁੰਚ ਨਹੀਂ ਹੈ। ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ। ਉਹ ਸਾਰੇ ਸੰਸਾਰ ਵਿਚ ਉਸ ਪ੍ਰਭੂ ਨੂੰ ਇੱਕ ਸਮਾਨ ਪਛਾਣਦਾ ਹੈ। ਨਾਂ ਉਸ ਨੂੰ ਕੋਈ ਨੀਵਾਂ ਦਿਸਦਾ ਹੈ। ਨਾਂ ਉੱਚਾ, ਕਿਸੇ ਵੱਲੋਂ ਆਦਰ ਹੋਵੇ ਜਾਂ ਨਿਰਾਦਰ ਬਰਾਬਰ ਹਨ। ਉਸ ਲਈ ਇੱਕੋ ਜਿਹੇ ਹਨ। ਉਸ ਨੂੰ ਸਾਰੇ ਜੀਵਾਂ ਵਿਚ ਪ੍ਰਮਾਤਮਾ ਹੀ ਦਿਸਦਾ ਹੈ। ਚੌਦੇਂ ਦੀ ਥਿੱਤ ਮੱਸਿਆ ਤੋਂ ਪਿੱਛੋਂ ਚੌਧਵੀਂ ਰਾਤ ਹੈ। ਸੱਤ ਆਕਾਸ਼, ਸੱਤ ਪਤਾਲ ਸਾਰੀ ਸ੍ਰਿਸ਼ਟੀ ਵਿਚ ਪ੍ਰਭੂ ਵੱਸ ਰਹੇ ਹਨ। ਪ੍ਰਭੂ ਜੀ ਚੌਦਾਂ ਲੋਕਾਂ ਦੇ ਪੂਰੇ ਸਰੀਰ ਵਿੱਚ ਜ਼ੱਰੇ ਜ਼ੱਰੇ ਵਿਚ ਵੱਸ ਰਹੇ ਹਨ। ਉਸ ਦੀ ਬਖ਼ਸ਼ੀ ਦਾਤ ਸੱਚ, ਸਬਰ ਨੂੰ ਆਪਣੇ ਅੰਦਰ ਟਿਕਾਈਏ। ਉਸ ਦੀ ਸਿਫ਼ਤ-ਸਾਲਾਹ ਰੱਬੀ ਗਿਆਨ ਦੀਆਂ ਗੱਲਾਂ ਕਰੀਏ।  ਪੂਰਨਮਾਸ਼ੀ ਥਿੱਤਾ ਦਾ ਪੰਦਵਾਂ ਦਿਨ ਹੈ, ਜਦੋਂ ਪੂਰਾ ਚੰਦ ਪੂਰੇ ਜੋਬਨ ਤੇ ਹੁੰਦਾ ਹੈ। ਗਗਨ ਉੱਤੇ ਛਾਇਆ ਹੁੰਦਾ ਹੈ। ਮੱਸਿਆ ਤੋਂ ਪੰਦਵਾਂ ਦਿਨ ਪਿੱਛੋਂ ਚੰਦ ਜਦੋਂ ਪਹਿਲੀ ਵਾਰ ਆਕਾਸ਼ ਵਿਚ ਚੜ੍ਹਦਾ ਹੈ, ਤਾਂ ਇਹ ਚੰਦ ਦੀ ਇੱਕ ਕਲਾ ਹੈ। ਚੰਦ ਦੀ ਸੋਹਣੀ ਚਾਨਣੀਆਂ ਦੀਆਂ ਕਿਰਨਾਂ ਖਿੱਲਰ ਕੇ ਪ੍ਰਗਟ ਹੁੰਦੀਆਂ ਹਨ। ਭਗਵਾਨ ਸ੍ਰਿਸ਼ਟੀ ਵਿਚ ਸ਼ੁਰੂ ਤੋਂ ਵਿਚਕਾਰਲੇ ਸਮੇਂ ਅਖੀਰ ਤੱਕ ਸਦਾ ਹੀ ਮੌਜੂਦ ਰਹੇਗਾ। ਕਬੀਰ ਭਗਤ ਜੀ ਸੁੱਖਾਂ ਦੇ ਸੋਮੇ ਪ੍ਰਭੂ ਦੇ ਪ੍ਰੇਮ ਪਿਆਰ ਵਿਚ ਮਸਤ ਹਨ।

ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕੋ ਜੋਤ ਹੈ। ਇੱਕ ਤਾਕਤ ਹੈ। ਇੱਕ ਰੂਪ ਹੈ। ਰਾਗੁ ਗਉੜੀ ਵਾਰ ਕਬੀਰ ਜੀ ਦੀ ਬਾਣੀ ਹੈ। ਮੈਂ ਹਰ ਵੇਲੇ ਮੁੜ-ਮੁੜ ਕੇ, ਪ੍ਰੀਤਮ ਪ੍ਰਭੂ ਦੇ ਕੰਮਾਂ ਦੇ ਗੀਤ ਅਲਾਪਦੇ ਰਹੀਏ। ਪ੍ਰਭੂ ਦੀ ਸਿਫ਼ਤ ਕਰਨਾ ਹੀ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ। ਗੁਰੂ ਦੀ ਸ਼ਰਨ ਵਿਚ ਆ ਕੇ ਮੈਂ ਉਹ ਭੇਤ ਲੱਭ ਲਿਆ ਹੈ ਜਿਸ ਨਾਲ ਪ੍ਰਮਾਤਮਾ ਨੂੰ ਮਿਲ ਸਕੀਦਾ ਹੈ। ਗੁਰੂ ਦੀ ਸ਼ਰਨ ਵਿਚ ਆ ਕੇ ਮੈਂ ਉਹ ਭੇਤ ਲੱਭ ਲਿਆ ਹੈ। ਜਿਸ ਨਾਲ ਪ੍ਰਮਾਤਮਾ ਨੂੰ ਮਿਲ ਸਕੀਦਾ ਹੈ। ਬਾਰ ਬਾਰ ਰੱਬ ਨੂੰ ਚੇਤੇ ਕਰਕੇ, ਗੁਣ ਗਾ ਕੇ, ਪ੍ਰਮਾਤਮਾ ਦੀ ਭਗਤੀ ਹੁੰਦੀ ਹੈ। ਭਗਤ ਦੇ ਸਰੀਰ ਨੂੰ ਰੱਬ ਨੂੰ ਯਾਦ ਕੀਤਿਆਂ ਸ਼ਕਤੀ ਮਿਲਦੀ ਹੈ। ਰੱਬ ਦੇ ਪ੍ਰੇਮ ਵਿੱਚ ਭਗਤੀ ਨਾਲ ਸੁਗੰਧਿਤ ਹੋਈ, ਉਸ ਦੀ ਸੁਰਤ ਦਿਨ ਰਾਤ ਲਗਾਤਾਰ ਪ੍ਰਭੂ ਦੀ ਸ਼ਰਨ ਵਿਚ ਜੁੜੀ ਰਹਿੰਦੀ ਹੈ। ਤਾਂ ਅਡੋਲਤਾ ਵਿਚ ਟਿਕਣ ਕਰਕੇ, ਮਨ ਦੇ ਅੰਦਰ ਰੱਬੀ ਸਰੂਰ ਦਾ ਅਨੰਦ ਬਣ ਜਾਂਦਾ ਹੈ। ਸੋਮਵਾਰ ਹਫ਼ਤੇ ਦਾ ਪਹਿਲਾ ਦਿਨ ਹੈ। ਭਗਵਾਨ ਨੂੰ ਮਨ ਵਿਚ ਯਾਦ ਕਰਨ ਨਾਲ ਮਨ ਨੂੰ ਮਿੱਠੇ ਰਸ ਵਰਗੀ ਸ਼ਾਂਤੀ ਠੰਢ ਮਿਲਦੀ ਹੈ। ਰੱਬ-ਰੱਬ ਮੂੰਹ ਵਿੱਚ ਰਟਨ ਨਾਲ, ਮਨ ਦੇ ਸਾਰੇ ਵਿਕਾਰ ਡਰ, ਵਹਿਮ ਮੁੱਕ ਜਾਂਦੇ ਹਨ। ਸਤਿਗੁਰੂ ਦੀ ਗੁਰਬਾਣੀ ਪੜ੍ਹਨ, ਸੁਣਨ ਨਾਲ ਮਨੁੱਖ ਦਾ ਵਿਕਾਰਾਂ ਬਚਿਆ ਰਹਿੰਦਾ ਹੈ। ਮਨ ਪ੍ਰਭੂ ਪਿਆਰ ਵਿੱਚ ਟਿਕਿਆ ਰਹਿੰਦਾ ਹੈ। ਤਾਂ ਮਸਤ ਹੋਇਆ ਮਨ ਸਤਿਗੁਰੂ ਦੀ ਗੁਰਬਾਣੀ ਪੜ੍ਹ, ਸੁਣ ਕੇ, ਰੱਬੀ ਅੰਮ੍ਰਿਤ ਰਸ ਨੂੰ ਪੀਂਦਾ ਹੈ। ਮੰਗਲਵਾਰ ਹਫ਼ਤੇ ਦਾ ਦੂਜਾ ਦਿਨ ਹੈ। ਰੱਬ ਨੂੰ ਬਾਰ ਬਾਰ ਚੇਤੇ ਕਰਕੇ, ਬੰਦਾ ਆਪਦੇ ਦੁਆਲੇ ਰੱਬ ਦੀ ਸ਼ਕਤੀ ਦਾ ਆਸਰਾ ਬਣਾ ਲੈਂਦਾ ਹੈ। ਬੰਦੇ ਦੇ ਸਰੀਰ ਨੂੰ ਕਮਜ਼ੋਰ ਬਣਾਉਣ ਵਾਲੇ ਕਾਮ, ਕਰੋਧ, ਹੰਕਾਰ, ਲੋਭ, ਮੋਹ ਤੋਂ ਬਚਣ ਦਾ ਤਰੀਕਾ ਆ ਜਾਂਦਾ ਹੈ। ਸਰੀਰ ਨੂੰ ਛੱਡ ਕੇ, ਬਾਹਰ ਰੱਬ ਲੱਭਣ ਜਾਂਦੇ ਹਨ। ਨਾਂ ਜਾਵੀਂ, ਬੰਦੇ ਆਪਣੇ ਮਨ ਨੂੰ ਬਾਹਰ ਭਟਕਣ ਨਾ ਦੇਵੀ। ਭਟਕਦਾ ਮਨ ਵਿਕਾਰਾਂ ਵਿਚ ਪੈ ਕੇ, ਬੜਾ ਦੁਖੀ ਹੋਵੇਗਾ। ਬੁੱਧਵਾਰ ਹਫ਼ਤੇ ਦਾ ਤੀਜਾ ਦਿਨ ਹੈ। ਪ੍ਰਭੂ ਦੀ ਰੱਬੀ ਬਾਣੀ ਦੇ ਨਾਮ ਨਾਲ ਗੁਣਾਂ ਤੇ ਗਿਆਨ ਦਾ ਚਾਨਣ ਪੈਦਾ ਹੁੰਦਾ ਹੈ। ਰੱਬ ਪਿਆਰਾ ਮਨ ਦੇ ਕਮਲ ਅੰਦਰ ਰੱਬ ਨੂੰ ਹਾਜ਼ਰ ਜਾਣ ਲੈਂਦਾ ਹੈ। ਸਤਿਗੁਰੂ ਨੂੰ ਮਿਲ ਕੇ, ਆਤਮਾ ਦੀ ਰੱਬ ਨਾਲ ਸਾਂਝ ਬਣ ਜਾਂਦੀ ਹੈ। ਸਤਿਗੁਰ ਜੀ ਮਾਇਆ ਵੱਲ ਹੋਏ ਮਨ ਨੂੰ ਵੱਸ ਵਿਚ ਕਰਕੇ, ਪ੍ਰਭੂ ਦੇ ਵੱਲ ਕਰ ਦਿੰਦਾ ਹੈ। ਵੀਰਵਾਰ ਹਫ਼ਤੇ ਦਾ ਚੌਥਾ ਦਿਨ ਹੈ। ਬਾਰ ਬਾਰ ਹਰੀ ਕੇ ਗੁਣ ਗਾ ਕੇ, ਬੰਦਾ ਦੁਨੀਆ ਦੇ ਵਿਕਾਰ ਦੇ ਮਾਇਆ ਦੇ ਲਾਲਚ ਤੋਂ ਬਚ ਸਕਦਾ ਹੈ। ਭਗਤ ਬੰਦਾ ਮਾਇਆ ਦੇ ਰਾਜੋ, ਤਪੋ, ਸਤੋ ਤਿੰਨੇ ਗੁਣਾਂ ਨੂੰ ਇੱਕ ਪ੍ਰਭੂ ਨੂੰ ਯਾਦ ਕਰਕੇ ਵੱਸ ਵਿੱਚ ਕਰ ਲੈਂਦਾ ਹੈ। ਰੱਬੀ ਬਾਣੀ ਦੇ ਨਾਮ ਚੇਤੇ ਨਾਂ ਕਰਨ ਵਾਲੇ, ਮਾਇਆ ਦੀਆਂ ਤਿੰਨ ਨਦੀਆਂ ਵਿਚ ਫਸ ਜਾਂਦੇ ਹਨ। ਦਿਨ ਰਾਤ ਮਾੜੇ ਪਾਪ ਕੰਮ ਕਰਦੇ ਹਨ। ਰੱਬ ਨੂੰ ਚੇਤੇ ਕਰਨ ਤੋਂ ਬਗੈਰ ਪਾਪ ਧੋਤੇ ਨਹੀਂ ਜਾਂਦੇ। ਸ਼ੁੱਕਰਵਾਰ ਹਫ਼ਤੇ ਦਾ ਪੰਜਵਾਂ ਦਿਨ ਹੈ। ਰੱਬ ਨੂੰ ਯਾਦ ਕਰਕੇ, ਨੇਕ ਕਮਾਈ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦਾ ਹੈ। ਇਹ ਔਖਾ ਕੰਮ ਕਰਦਾ ਹੈ। ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ। ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕਦਾ ਹੈ। ਪੰਜ ਗਿਆਨ-ਇੰਦਰਿਆਂ ਨੂੰ ਵੱਸ ਵਿਚ ਰੱਖਦਾ ਹੈ। ਤਾਂ ਕਦੇ ਉਸ ਦੀ ਮੇਰ ਹੰਕਾਰ ਦੀ ਨਿਗਾਹ ਨਹੀਂ ਪੈਂਦੀ। ਛਨਿੱਛਰ ਵਾਰ ਹਫ਼ਤੇ ਦਾ ਛੇਵਾਂ ਦਿਨ ਹੈ। ਰੱਬੀ ਨੂਰ ਦੀ ਸੋਹਣੀ ਜੋਤ ਹਰੇਕ ਹਿਰਦੇ ਵਿਚ ਹੈ। ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ। ਉਸ ਨੂੰ ਆਪਣੇ ਅੰਦਰ, ਸਾਰੀ ਸ੍ਰਿਸ਼ਟੀ ਵਿਚ ਭੀ ਇੱਕੋ ਪ੍ਰਮਾਤਮਾ ਦੀ ਜੋਤ ਦਿਸਦੀ ਹੈ। ਅੰਦਰ-ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ। ਇਸ ਅਵਸਥਾ ਵਿਚ ਅੱਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ ਦਾ ਨਾਸ ਹੋ ਜਾਂਦਾ ਹੈ।

Comments

Popular Posts