ਪੂਰਨਮਾਸ਼ੀ ਤੋਂ ਅਗਾਂਹ ਏਕਮ ਤੋਂ ਲੈ ਕੇ 15 ਦਿਨ ਮੱਸਿਆ
ਭਾਗ 88 ਪੂਰਨਮਾਸ਼ੀ ਤੋਂ ਅਗਾਂਹ ਏਕਮ ਤੋਂ ਲੈ ਕੇ 15 ਦਿਨ ਮੱਸਿਆ ਤੱਕ ਦਿਨ ਇਹੀ ਥਿੱਤਾਂ ਹਨ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਭਾਗ 343 ਸ੍ਰੀ ਗੁਰੂ ਗ੍ਰੰਥ ਸਾਹਿਬ 343 ਅੰਗ 1430 ਵਿਚੋਂ ਹੈ
ਪੂਰਨਮਾਸ਼ੀ ਤੋਂ ਅਗਾਂਹ ਏਕਮ ਤੋਂ ਲੈ ਕੇ 15 ਦਿਨ ਮੱਸਿਆ ਤੱਕ ਦਿਨ ਇਹੀ ਥਿੱਤਾਂ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
15/08/2013. 343
ਬਵੰਜਾ ਅੱਖਰ ਵਰਤ ਕੇ ਪੁਸਤਕਾਂ ਲਿਖ ਦਿੱਤੀਆਂ ਹਨ। ਬੰਦਾ ਇੱਕ ਅੱਖਰ ਪ੍ਰਭੂ ਨੂੰ ਨਹੀਂ ਪਛਾਣ ਸਕਿਆ ਹੈ। ਭਗਤ ਕਬੀਰ ਜੀ ਸੱਚੇ ਅੱਖਰਾਂ ਦੇ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਆਖ ਰਹੇ ਹਨ। ਪੰਡਤ ਲੋਕਾਂ ਨੂੰ ਤਾਂ ਇਹ ਕਿੱਤਾ ਲੱਭਾ ਹੋਇਆ ਹੈ। ਅੱਖਰ ਜੋੜ ਕੇ ਹੋਰਨਾਂ ਨੂੰ ਸੁਣਾ ਦਿੰਦੇ ਹਨ। ਗਿਆਨਵਾਨ ਲੋਕਾਂ ਲਈ ਇਹ ਅੱਖਰ ਤੱਤ ਦੇ ਵਿਚਾਰਨ ਦਾ ਵਸੀਲਾ ਹਨ। ਜਿਸ ਜੀਵ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ। ਭਗਤ ਕਬੀਰ ਜੀ ਆਖ ਰਹੇ ਹਨ। ਇੰਨਾਂ ਅੱਖਰਾਂ ਨੂੰ ਉਹੀ ਕੁਝ ਸਮਝੇਗਾ।
ਰੱਬ ਇੱਕ ਹੈ। ਉਸ ਦਾ ਨਾਮ ਸੱਚ ਹੈ। ਦੁਨੀਆਂ ਦਾ ਸਬ ਕੁੱਝ ਮਾਲਕ ਆਪ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕ ਤਾਕਤ ਹੈ। ਰਾਗੁ ਗਉੜੀ ਥਿਤੀ ਕਬੀਰ ਜੀ ਦੀ ਬਾਣੀ ਹੈ। ਪੂਰਨਮਾਸ਼ੀ ਤੋਂ ਅਗਾਂਹ ਏਕਮ ਤੋਂ ਲੈ ਕੇ 15 ਦਿਨ ਮੱਸਿਆ ਤੱਕ ਇਹੀ ਦਿਨ ਥਿੱਤਾਂ ਹਨ। ਭਰਮੀ ਲੋਕ ਤਾਂ ਵਰਤ ਰੱਖ ਕੇ, ਪੰਦਰਾਂ ਥਿੱਤਾਂ, ਹਫ਼ਤੇ ਦੇ ਦਿਨ ਸੱਤ ਵਾਰ ਮਨਾਉਂਦੇ ਹਨ। ਪ੍ਰਭੂ ਦਾ ਉਰਲਾ ਬੰਨਾ ਤੇ ਪਾਰਲਾ ਬੰਨਾ ਨਹੀਂ ਦਿਸਦਾ ਹੈ, ਜੋ ਪ੍ਰਮਾਤਮਾ ਬੇਅੰਤ ਹੈ। ਸਿਫ਼ਤ-ਸਾਲਾਹ ਦਾ ਸਾਧਨ ਕਰਨ ਵਾਲਾ ਜੋ ਵੀ ਮਨੁੱਖ ਉਸ ਪ੍ਰਭੂ ਦਾ ਭੇਤ ਪਾ ਲੈਂਦਾ ਹੈ। ਪ੍ਰਭੂ ਆਪ ਹੀ ਦੁਨੀਆਂ ਚਲਾਉਣ, ਪਾਲਣ ਵਾਲਾ ਪ੍ਰਕਾਸ਼-ਸਰੂਪ ਆਪ ਹੀ ਆਪ ਹਰ ਥਾਂ ਦਿਸਦਾ ਹੈ। ਮੱਸਿਆ ਵਾਲੇ ਦਿਨ ਵਰਤ ਇਸ਼ਨਾਨ ਤੇ ਹੋਰ ਹੋਰ ਆਸਾਂ ਦੂਰ ਕਰੋ। ਮਨ ਦੀਆਂ ਦੀ ਜਾਣਨ ਵਾਲੇ, ਪ੍ਰਭੂ ਨੂੰ ਹਿਰਦੇ ਵਿਚ ਵਸਾਵੋ। ਜਿਉਂਦੇ ਹੀ ਰੱਬ ਦਾ ਘਰ ਦਰ ਮਿਲ ਜਾਵੇਗਾ, ਸਿਮਰਨ ਕਰਕੇ ਇਸੇ ਜਨਮ ਵਿਚ ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ ਮੁਕਤੀ ਹਾਸਲ ਕਰ ਲਵੋਗੇ। ਸਤਿਗੁਰੂ ਦਾ ਸਹੀਂ ਬਗੈਰ ਡਰ ਤੋਂ ਪ੍ਰਗਟ ਕਰਨ ਵਾਲਾ ਸ਼ਬਦ ਆਪਣੇ ਆਪ ਮਨ ਅੰਦਰੋਂ ਫੁਟੇਗਾ। ਜਿਸ ਮਨੁੱਖ ਨੂੰ ਪਿਆਰੇ ਗੋਬਿੰਦ ਦੇ ਸੁਹਣੇ ਚਰਨਾਂ ਵਾਰਗਾ ਗੁਣ ਆ ਜਾਂਦਾ ਹੈ। ਭਾਵ ਗੋਬਿੰਦ ਦੇ ਹੀ ਰਸਤੇ ਚਲਣ ਦਾ ਰੰਗ ਲੱਗ ਜਾਂਦਾ ਹੈ, ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਗੁਰੂ ਵਰਗਾ ਪਵਿੱਤਰ ਹੋ ਜਾਂਦਾ ਹੈ। ਸਿਫ਼ਤ-ਸਾਲਾਹ ਵਿਚ ਜੁੜ ਕੇ ਉਹ ਮਨੁੱਖ ਵਿਕਾਰਾਂ ਵੱਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ। ਮੱਸਿਆ ਪਿਛੋਂ ਅੱਗਲੇ ਦਿਨ ਚੰਦਰਮਾ ਦਾ ਪਹਿਲਾ ਦਿਨ ਏਕਮ ਥਿੱਤ ਇੱਕ ਰੱਬ ਬੇਅੰਤ ਹੈ। ਉਸ ਪਿਆਰੇ ਦੇ ਗੁਣਾਂ ਦਾ ਵਿਚਾਰ ਕਰੋ। ਰੱਬ ਸਰੀਰਾਂ ਦੀ ਕੈਦ ਵਿਚ ਨਹੀਂ ਆਉਂਦਾ, ਹਰੇਕ ਸਰੀਰ ਵਿਚ ਖੇਡ ਰਿਹਾ ਹੈ। ਰੱਬ ਦੇ ਪਿਆਰੇ ਤੇ ਰੱਬ ਨੂੰ ਕਦੇ ਮੌਤ ਦਾ ਡਰ ਨਹੀਂ ਹੁੰਦਾ। ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿਚ ਜੁੜਿਆ ਰਹਿੰਦਾ ਹੈ। ਦੂਜੀ ਥਿੱਤ ਦਿਨ ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਰਤੀ ਨਹੀਂ ਹੈ, ਉਹ ਇਸ ਸੰਸਾਰ ਦੇ ਦੋ ਅੰਗ ਸਮਝਦਾ ਹੈ। ਰੱਬ ਇਸ ਮਾਇਆ ਦੇ ਵਿਚ ਹਰੇਕ ਦੇ ਨਾਲ ਵੱਸ ਰਿਹਾ ਹੈ। ਰੱਬ ਕਦੇ ਵੱਡਾ ਛੋਟਾ ਨਹੀਂ ਹੈ। ਰੱਬ ਮਾਲਕ ਸਦਾ ਇੱਕੋ ਜਿਹਾ ਰਹਿੰਦਾ ਹੈ, ਉਸ ਦੀ ਕੋਈ ਖ਼ਾਸ ਕੁਲ-ਜਾਤ ਨਹੀਂ ਹੈ। ਤੀਜੇ ਦਿਨ ਤੀਜੀ ਥਿੱਤ ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਰੱਖਦਾ ਹੈ ਬੰਦਾ ਗੁਣਾਂ ਨੂੰ ਹਾਸਲ ਕਰਕੇ ਨਹੀਂ ਡੋਲਦਾ। ਸਤਸੰਗ ਵਿਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ। ਅੰਦਰ ਬਾਹਰ ਹਰ ਥਾਂ ਹਰ ਸਮੇਂ ਪ੍ਰਭੂ ਦਾ ਹੀ ਪ੍ਰਕਾਸ਼ ਹੈ। ਚੌਥੀ ਥਿੱਤ ਨੂੰ ਕਿਸੇ ਕਰਮ-ਧਰਮ ਦੇ ਥਾਂ ਇਸ ਚੰਚਲ ਮਨ ਨੂੰ ਪਕੜ ਕੇ ਰੱਖੋ। ਕਾਮ ਕ੍ਰੋਧ ਦੀ ਸੰਗਤ ਵਿਚ ਨਹੀ ਬੈਠਣਾਂ। ਪ੍ਰਭੂ ਜਲ ਵਿਚ, ਧਰਤੀ ਉੱਤੇ ਹਰ ਥਾਂ ਆਪ ਹੀ ਆਪ ਵਿਆਪਕ ਹੈ। ਉਸ ਦੀ ਜੋਤ ਵਿਚ ਜੁੜ ਕੇ ਆਪਣਾ ਆਪੇ ਜਾਪ ਜਪੋ। ਪੰਜਵੀਂ ਥਿੱਤ ਨੂੰ ਚੇਤੇ ਕਰਾਉਂਦੀ ਹੈ। ਇਹ ਜਗਤ ਪੰਜਾਂ ਤੱਤਾਂ ਤੋਂ ਇੱਕ ਖੇਲ ਜਿਹਾ ਬਣਿਆ ਹੈ। ਇਹ ਗੱਲ ਵਿਸਾਰ ਕੇ ਬੰਦਾ ਧਨ ਤੇ ਇਸਤ੍ਰੀ ਇੰਨਾ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ। ਕੋਈ ਵਿਰਲਾ ਮਨੁੱਖ ਹੈ ਜੋ ਭਗਵਾਨ ਦੇ ਪ੍ਰੇਮ-ਅੰਮ੍ਰਿਤ ਰਸ ਪੀਂਦਾ ਹੈ। ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਲੱਗਦਾ। ਛੇਵੀਂ ਥਿੱਤ ਮਨੁੱਖ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ ਇਹ ਸਾਰਾ ਸਾਥ ਸੰਸਾਰ ਦੇ ਪਦਾਰਥਾਂ ਦੀ ਲਾਲਸਾ ਵਿਚ ਭਟਕਦਾ ਫਿਰਦਾ ਹੈ। ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ, ਤਦ ਤਕ ਇਹ ਸਾਰਾ ਸਾਥ ਇਸ ਭਟਕਣਾ ਵਿਚੋਂ ਹਟ ਕੇ ਟਿਕਦਾ ਨਹੀਂ ਹੈ। ਭਟਕਣਾ ਮਿਟਾ ਕੇ ਮੁਆਫੀ ਧਾਰਨ ਕਰੋ। ਇਹ ਕਰਮਾਂ ਧਰਮਾਂ ਦਾ ਲੰਮਾ ਟੰਟਾ ਜਿਸ ਵਿਚੋਂ ਕੁੱਝ ਭੀ ਹੱਥ ਨਹੀਂ ਆਉਣਾ ਹੈ। ਸੱਤਵੀਂ ਥਿੱਤ-ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ, ਇਸ ਬਾਣੀ ਦੀ ਰਾਹੀਂ ਰੱਬ ਦੇ ਨਾਮ ਨੂੰ ਮਨ ਵਿਚ ਯਾਦ ਕਰੋ। ਦੁੱਖ-ਕਲੇਸ਼ ਮਿਟ ਜਾਣਗੇ, ਉਸ ਸਰੋਵਰ ਵਿਚ ਚੁੱਭੀ ਲਾ ਕੇ ਸੁਖ ਮਾਣੋ। ਆਪਣੇ ਹਿਰਦੇ ਵਿਚ ਇਸ ਬਾਣੀ ਦੀ ਰਾਹੀਂ ਰੱਬ ਦੇ ਨਾਮ ਨੂੰ ਮਨ ਵਿਚ ਯਾਦ ਕਰੋ। ਅੱਠਵੀਂ ਥਿੱਤ ਇਹ ਸਰੀਰ ਤੇ ਲਹੂ ਅੱਠ ਧਾਤਾਂ ਦਾ ਬਣਿਆ ਹੋਇਆ ਹੈ। ਪ੍ਰਭੂ ਵੱਸ ਰਿਹਾ ਹੈ ਜਿਸ ਦੀ ਕੋਈ ਖ਼ਾਸ ਜਾਤ ਨਹੀਂ ਹੈ। ਜੋ ਸਭ ਗੁਣਾਂ ਦਾ ਖ਼ਜ਼ਾਨਾ ਹੈ। ਜਿਸ ਮਨੁੱਖ ਨੂੰ ਪਹੁੰਚ ਵਾਲੇ ਗੁਰੂ ਦਾ ਗਿਆਨ ਇਹ ਭੇਦ ਸਰੀਰ ਦੇ ਵਿੱਚ ਹੀ ਹੈ। ਉਹ ਸਰੀਰਕ ਮੋਹ ਵੱਲੋਂ ਪਰਤ ਕੇ, ਅਬਿਨਾਸ਼ੀ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ। ਨੌਵੀਂ ਥਿੱਤ ਸਾਰੇ ਸਰੀਰਕ ਇੰਦਰਿਆਂ ਨੂੰ ਕਾਬੂ ਵਿਚ ਰੱਖੋ। ਇੰਨਾ ਤੋਂ ਉੱਠਦੇ ਫੁਰਨਿਆਂ ਨੂੰ ਰੋਕੋ। ਲੋਭ ਮੋਹ ਸਾਰੇ ਵਿਕਾਰ ਭੁੱਲਾ ਦਿਉ।
Comments
Post a Comment