ਭਾਗ 9ਜੋ ਰੱਬ ਦਾ ਨੂੰ ਯਾਦ ਕਰਦੇ ਹਨ ਉਹ ਬੰਦੇ ਸੰਸਾਰ ਸਮੁੰਦਰ ਤੋਂ ਕਿਉਂ ਨਹੀਂ ਤਰਨਗੇ? ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਭਾਗ 345 ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 345 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
20/08/2013. 345
ਜਦੋਂ ਤਕ ਮਨੁੱਖ ਦੇ ਮਨ ਵਿਚ ਦੁਨੀਆ ਦੇ ਹੋਰ ਲਾਲਚ ਹਨ। ਤਦ ਤਕ ਉਹ ਪ੍ਰਭੂ ਦੇ ਦਰਬਾਰ ਵਿਚ ਜੁੜ ਨਹੀਂ ਸਕਦਾ। ਰੱਬ ਨੂੰ ਯਾਦ ਕਰਨ ਦਾ ਸਿਮਰਨ ਕਰਦਿਆਂ ਪ੍ਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ। ਭਗਤ ਕਬੀਰ ਜੀ ਆਖਦੇ ਹਨ, ਸਰੀਰ ਦੇ ਸਾਰੇ ਅੰਗ ਪਵਿੱਤਰ ਹੋ ਜਾਂਦੇ ਹਨ। ਰਾਗੁ ਗਉੜੀ ਚੇਤੀ ਭਗਤ ਨਾਮਦੇਵ ਜੀ ਦੀ ਬਾਣੀ ਹੈਰੱਬ ਇੱਕ ਹੈ। ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈਪ੍ਰਭੂ ਪੱਥਰ ਸਮੁੰਦਰ ਉੱਤੇ ਤੂੰ ਤਰਾ ਦਿੱਤੇ। ਜੋ ਰੱਬ ਦਾ ਨੂੰ ਯਾਦ ਕਰਦੇ ਹਨ। ਉਹ ਬੰਦੇ ਸੰਸਾਰ ਸਮੁੰਦਰ ਤੋਂ ਕਿਉਂ ਨਹੀਂ ਤਰਨਗੇ? ਪ੍ਰਭੂ ਤੂੰ ਮਾੜੇ-ਕਰਮ ਕਰਨ ਵਾਲੀ ਵੇਸਵਾ ਵਿਕਾਰਾਂ ਤੋਂ ਬਚਾਈ ਬਗੈਰ ਸਦੁੰਰਤਾ ਵਾਲੀ ਦਾ ਕੁੱਬ ਦੂਰ ਕੀਤਾ। ਤੂੰ ਵਿਕਾਰਾਂ ਵਿਚ ਫਸੇ ਹੋਏ, ਅਜਾਮਲ ਨੂੰ ਤਾਰ ਦਿੱਤਾ ਸੀ। ਉਹ ਸ਼ਿਕਾਰੀ ਜਿਸ ਨੇ ਹਿਰਨ ਦੇ ਭੁਲੇਖੇ, ਕ੍ਰਿਸ਼ਨ ਜੀ ਦੇ ਪੈਰਾਂ ਵਿਚ ਪਦਮ ਦੇਖ ਕੇ, ਹਿਰਨ ਦੀ ਅੱਖਾਂ ਦਾ ਭੁਲੇਖਾ ਪੈਣ ਨਾਲ ਨਿਸ਼ਾਨਾ ਮਾਰਿਆ, ਉਹ ਨਿਸ਼ਾਨਾ ਮਾਰਨ ਵਾਲਾ ਕਾਤਲ ਸ਼ਿਕਾਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਕੇ ਮੁਕਤ ਹੋ ਗਿਆ ਸੀ। ਮੈਂ ਸਦਕੇ ਵਾਰੇ ਜਾਂਦਾ ਹਾਂ। ਜਿੰਨਾ ਨੇ ਪ੍ਰਭੂ ਦਾ ਨਾਮ ਅਲਾਪਿਆ ਚੇਤੇ ਕੀਤਾ ਹੈ। ਪ੍ਰਭੂ ਗੋਲੀ ਦਾ ਪੁੱਤਰ ਬਿਦਰ ਤੇਰਾ ਭਗਤ ਪ੍ਰਸਿੱਧ ਹੋਇਆ। ਸੁਦਾਮਾ ਇੱਕ ਬਹੁਤ ਹੀ ਗ਼ਰੀਬ ਬ੍ਰਾਹਮਣ ਕ੍ਰਿਸ਼ਨ ਜੀ ਦਾ ਜਮਾਤੀ ਤੇ ਮਿੱਤਰ ਸੀ। ਇਸ ਦੇ ਤੂੰ ਦਲਿੱਦਰ, ਗ਼ਰੀਬੀ ਨੂੰ ਕੱਟਿਆ ਉਗਰਸੈਨ ਨੂੰ ਤੂੰ ਰਾਜ ਦਿੱਤਾ ਹੈ। ਉਗ੍ਰਸੈਨ ਕੰਸ ਦਾ ਪਿਉ, ਕੰਸ ਪਿਉ ਨੂੰ ਤਖ਼ਤੋਂ ਲਾਹ ਕੇ ਆਪ ਰਾਜ ਕਰਨ ਲੱਗ ਪਿਆ ਸੀ, ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਇਸ ਨੂੰ ਮੁੜ ਰਾਜ ਬਖ਼ਸ਼ਿਆ। ਰੱਬ ਜੀ ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਕੋਈ ਚੰਗੇ ਅਮਲ ਨਹੀਂ ਸਨ।
ਰਾਗੁ ਗਉੜੀ ਭਗਤ ਰਵਿਦਾਸ ਜੀ ਦੀ ਬਾਣੀ ਹੈ। ਰੱਬ ਇੱਕ ਹੈ। ਸੱਚੇ ਗੁਰੂ ਦੀ ਕਿਰਪਾ ਪੂਰੀ ਦੁਨੀਆਂ ਨੂੰ ਚਾਉਣ ਵਾਲਾ ਰੱਬ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕੋ ਜੋਤ ਹੈ।  ਮਾੜਿਆਂ ਨਾਲ ਮੇਰਾ ਰਹਿਣ, ਬਹਿਣ, ਖਲੋਣ ਹੈ। ਪ੍ਰਭੂ ਦਿਨ ਰਾਤ, ਹਰ ਸਮੇਂ ਮੈਨੂੰ ਇਹ ਸੋਚ ਰਹਿੰਦੀ ਹੈ। ਮੇਰਾ ਕੀ ਬਣੇਗਾ? ਮੇਰੇ ਨਿੱਤ ਕੰਮਾਂ ਵਿੱਚ ਪਾਪ ਖੋਟ ਹੈ। ਮੇਰਾ ਜਨਮ ਨੀਵੀਂ ਜਾਤ ਵਿਚ ਹੋਇਆ ਹੈ। ਮੇਰੇ ਭਗਵਾਨ ਜੀ ਸ੍ਰਿਸ਼ਟੀ ਦੇ ਮਾਲਕ, ਤੂੰ ਮੇਰੀ ਜਿੰਦ ਦੇ ਆਸਰਾ ਹੈ। ਪ੍ਰਭੂ ਜੀ ਮੈ­ਨੂੰ ਨਾਹ ਵਿਸਾਰੀਂ, ਮੈਂ ਤੇਰਾ ਚਾਕਰ ਸੇਵਕ ਹਾਂ। ਰੱਬ ਜੀ ਮੇਰੀ ਇਹ ਬਿਪਤਾ ਕੱਟ ਦੇਵੋ। ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲਵੋ। ਪ੍ਰਭੂ ਮੈਂ ਤੇਰਾ ਪਿਛਾਂ ਨਹੀਂ ਛੱਡਣਾ, ਤੇਰੇ ਰਸਤੇ ਚਲਣਾ ਹੈ, ਚਾਹੇ ਮੇਰੇ ਸਰੀਰ ਦੀ ਸ਼ਕਤੀ, ਜਾਨ ਚਲੀ ਜਾਵੇ। ਰਵਿਦਾਸ ਕਹਿ ਰਹੇ ਹੈ। ਪ੍ਰਭੂ ਤੇਰੇ ਦਰ ਉੱਤੇ ਆ ਕੇ, ਮੈਂ ਤੇਰੀ ਸ਼ਰਨ ਆ ਗਿਆ ਹਾਂ। ਮੈਨੂੰ ਚਾਕਰ ਨੂੰ ਛੇਤੀ ਮਿਲੋ, ਢਿੱਲ ਨਾਂ ਕਰੋ। ਜਿੱਥੇ ਮੇਰਾ ਮਨ ਵੱਸਦਾ ਹੈ। ਬੇਗਮ ਪੁਰਾ ਉਸ ਸ਼ਹਿਰ ਥਾਂ ਦਾ ਨਾਮ ਹੈ। ਉਥੇ ਮਨ ਨੂੰ ਕੋਈ ਦੁੱਖ, ਚਿੰਤਾ ਨਹੀਂ ਹੈ। ਮਨ ਨੂੰ ਨਾਂ ਕੋਈ ਘਬਰਾਹਟ ਹੈ। ਉਸ ਜਾਇਦਾਦ ਨੂੰ ਟੈਕਸ ਦਾ ਡਰ ਨਹੀਂ ਹੈ। ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ ਹੈ। ਕੋਈ ਡਰ ਨਹੀਂ, ਕੋਈ ਗਿਰਾਵਟ ਨਹੀਂ ਹੈ। ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ। ਮੇਰੇ ਵੀਰ ਉੱਥੇ ਸਦਾ ਸੁਖ ਹੀ ਸੁਖ ਹੈ। ਆਤਮਕ ਅਵਸਥਾ ਰਾਜ ਗੱਦੀ ਜੋ ਸਦਾ ਹੀ ਟਿਕੀ ਰਹਿਣ ਵਾਲੀ ਹੈ। ਉੱਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇੱਕੋ ਜਿਹੇ ਹਨ। ਉਹ ਸ਼ਹਿਰ ਸਦਾ ਉੱਘਾ ਵੱਸਦਾ ਹੈ। ਉੱਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ। ਉਨ੍ਹਾਂ ਨੂੰ ਦੁਨੀਆ ਦੇ ਪਦਾਰਥਾਂ ਦੀ ਭੁੱਖ ਨਹੀਂ ਰਹਿੰਦੀ।
ਉਸ ਅਵਸਥਾ ਵਿਚ ਅਨੰਦ ਨਾਲ ਮਨ ਮਰਜੀ ਨਾਲ ਵਿਚਰਦੇ ਹਨ। ਇਸ ਵਾਸਤੇ ਕੋਈ ਉਨ੍ਹਾਂ ਨੂੰ ਰੱਬੀ ਦਰਗਾਹ ਦੇ ਰਾਹ ਵਿਚ ਰੋਕ ਨਹੀਂ ਸਕਦਾ। ਭਗਤ ਰਵਿਦਾਸ ਜੀ ਆਖ ਰਹੇ ਹਨ, ਮੈਂ ਜਾਤ ਦੀ ਚਮੜੀ ਤੋਂ ਉੱਚਾ ਉੱਠ ਕੇ ਸ਼ੁੱਧ ਚੰਮ ਦਾ ਚਮਿਆਰ ਹਾਂ। ਮੇਰਾ ਮਿੱਤਰ ਉਹ ਹੈ। ਜੋ ਸਾਡੇ ਨਾਲ ਰੱਬ ਦੀ ਭਗਤੀ ਕਰਨ ਵਿੱਚ ਸਤਸੰਗੀ ਹੈ। ਪ੍ਰਭੂ ਦੇ ਨਾਮ ਦਾ ਸੌਦਾ ਇਕੱਠਾ ਕਰਕੇ, ਜਿਸ ਰਸਤੇ ਲੰਘਣਾ ਹੈ। ਬੜੇ ਔਖੇ ਪਹਾੜੀ ਮਸੀਤਾਂ ਦੇ ਰਸਤੇ ਹਨ। ਮੇਰਾ ਮਨ ਬਲਦ ਮਾੜਾ ਜਿਹਾ ਬਗੈਰ ਗੁਣਾ ਤੋਂ ਹੈ। ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਦਾਸ ਹੈ। ਪ੍ਰਭੂ ਜੀ ਮੇਰੀ ਭਗਤੀ ਦੇ ਧੰਨ ਦੀ ਤੂੰ ਆਪ ਰੱਖਿਆ ਕਰ। ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਭਗਤ ਬੰਦਾ ਮੈਨੂੰ ਮਿਲ ਪਏ। ਮੈਂ ਹਰਿ-ਨਾਮ-ਰੂਪ ਦੀ ਭਗਤੀ ਕਰ ਸਕਾਂ।ਮੇਰਾ ਮਾਲ ਲੱਦਣ ਦਾ ਸਮਾਂ ਭਾਵ ਭਗਤੀ ਦਾ ਸਮਾਂ ਲੰਘ ਰਿਹਾ ਹੈ।







                                              

Comments

Popular Posts