ਭਾਗ 120 ਹਾਣ ਨੂੰ ਹਾਣ ਪਿਆਰਾ ਹੁੰਦਾ ਹੈ ਤੁਸੀਂ ਸਾਡੇ ਵਿਹੜੇ
ਆਏ, ਭਾਗ ਸਾਡੀ ਕਿਸਮਤ ਨੂੰ ਲਾਏ
- ਸਤਵਿੰਦਰ ਕੌਰ ਸੱਤੀ
(ਕੈਲਗਰੀ) –ਕੈਨੇਡਾ satwnnder_7@hotmail.com
ਰਵਨੀਤ ਦਾ ਡੈਡੀ
ਟੀਚਰ ਸੀ। ਇੱਕ ਬੰਦਾ ਕਮਾਉਣ ਵਾਲਾ ਸੀ। ਘਰ ਵਿੱਚ ਚਾਰ ਜਾਣੇ ਖਾਣ ਵਾਲੇ ਸਨ। ਘਰ ਵਿੱਚ ਗ਼ਰੀਬੀ
ਬਹੁਤ ਸੀ। ਉਸ ਦੀ ਵੱਡੀ ਧੀ ਰਵਨੀਤ ਜਵਾਨ ਹੋ ਗਈ ਸੀ। ਉਨ੍ਹਾਂ ਨੂੰ ਉਦੋਂ ਪਤਾ ਲੱਗਾ, ਜਦੋਂ ਬਾਹਰੋਂ ਉਸ ਦੇ ਉਲਾਂਭੇ ਆਉਣ ਲੱਗੇ। ਗਲ਼ੀ ਵਿੱਚ
ਮੁੰਡੇ ਗੇੜੇ ਮਾਰਨ ਲੱਗ ਗਏ। ਉਸ ਨੂੰ ਕਾਲਜ ਦੇ ਸਮੇਂ ਘਰ ਤੋਂ ਕਦੇ ਕੋਈ ਲੈ ਜਾਂਦਾ ਤੇ ਕਦੇ ਕੋਈ
ਛੱਡ ਜਾਂਦਾ। ਰਵਨੀਤ ਦੀ ਮੁੰਡਿਆਂ ਵਿੱਚ ਚੰਗੀ ਚਰਚਾ ਸੀ। ਕਾਲਜ ਦੀਆਂ ਕਲਾਸਾਂ ਮਿਸ ਕਰਨ ਲੱਗੀ
ਸੀ। ਪੜ੍ਹਾਈ ਨਾਂ ਕਰਨ ਕਰਕੇ, ਹਰ ਸਾਲ ਫੇਲ ਹੋ
ਜਾਂਦੀ ਸੀ। ਇਸ ਦੇ ਮਾਂ-ਬਾਪ ਦਾ ਸੁਪਨਾ ਬਾਹਰ ਜਾਣ ਦਾ ਸੀ। ਗ਼ਰੀਬੀ ਵਿੱਚ ਦਮ ਘੁੱਟਦਾ ਸੀ। ਗ਼ਰੀਬੀ
ਵਿੱਚ ਰਹਿ ਕੇ ਤੰਗ ਆ ਗਏ ਸਨ।
ਉਨ੍ਹਾਂ ਨੇ ਆਪਦੀ ਧੀ ਰਵਨੀਤ ਦਾ ਵਿਆਹ ਉਸ ਤੋਂ ਦੂਗਣੀ ਉਮਰ ਦੇ ਦੁਹਾਜੂ ਮਰਦ ਨਾਲ ਕਰ ਦਿੱਤਾ
ਸੀ। ਜੋ ਕੈਨੇਡਾ ਤੋਂ ਗਿਆ ਹੋਇਆ ਸੀ। ਦਾਜ ਦੇਣ ਤੋਂ ਬਚ ਗਏ ਸਨ। ਕੈਨੇਡਾ ਵਾਲੇ ਨੂੰ ਧੀ ਦੇ ਹਾਣ
ਦੀ ਦੁਲਹਨ ਮਿਲ ਗਈ ਸੀ। 50 ਸਾਲ ਦਾ ਮਰਦ,
ਜਿਸ ਦੀਆਂ ਕਬਰਾਂ ਵਿੱਚ
ਲੱਤਾਂ ਹੋਣ, ਉਹ 20 ਸਾਲ ਦੀ ਹੁਸੀਨਾਂ ਨੂੰ ਕਿਥੇ ਸੰਭਾਲ ਸਕਦਾ ਹੈ?
ਉਸ ਦਾ ਤਾਂ ਆਪਦਾ ਸਰੀਰ
ਡਿੱਕ-ਡਿੱਕ ਕਰਨ ਲੱਗ ਜਾਂਦਾ ਹੈ। 20 ਬਿਮਾਰੀਆਂ ਆ
ਘੇਰਦੀਆਂ ਹਨ। ਸ਼ਰਾਬੀ ਬੰਦੇ ਵਿੱਚ ਤਾਂ ਹੁੰਦਾ ਕੱਖ ਨਹੀਂ। ਪਗ ਪੀਤੇ ਬਗੈਰ ਦਿਲ ਨਹੀਂ ਖੜ੍ਹਦਾ।
ਆਪ ਤਾਂ ਕੀ ਖੜ੍ਹਨਾ ਹੈ? ਹੱਥ ਪੈਰ ਕੰਬਦੇ
ਰਹਿੰਦੇ ਹਨ। ਰਵਨੀਤ ਮਨ ਵਿੱਚ ਝੂਰਦੀ ਸੀ। ਬਰਾਬਰ ਦੇ ਜਵਾਨ ਮਰਦ ਦੇ ਸਾਥ ਲਈ ਉਸ ਦੀ ਵਿਆਹ ਕਰਾਉਣ
ਦੀ ਇੱਛਾ ਪੂਰੀ ਨਹੀਂ ਹੋਈ ਸੀ। ਕੈਨੇਡਾ ਆ ਕੇ ਰਵਨੀਤ ਦੀ ਮਰਦਾਂ ਵੱਲ ਕੁੱਤੇ ਝਾਕ ਵੱਧ ਗਈ ਸੀ। ਉਸ ਦੀ
ਅੱਖ ਜਵਾਨ ਮਰਦਾਂ ਵਿੱਚ ਰਹਿੰਦੀ ਸੀ। ਕਈ ਬਾਰ ਦਾਅ ਵੀ ਲੱਗ ਜਾਂਦਾ ਸੀ। ਕੈਨੇਡਾ ਵਿੱਚ ਉਸ ਨਾਲ
ਉਸ ਦੀ ਨਣਦ ਵੀ ਰਹਿੰਦੀ ਸੀ। ਨਣਦ ਵੀ ਆਪਦੇ ਪਤੀ ਤੋਂ 8 ਸਾਲ ਵੱਡੀ ਸੀ। ਨਣਦੋਈਏ ਦੇ ਚਾਅ ਵੀ ਵਿੱਚੇ ਰਹਿ ਗਏ
ਸਨ। ਉਸ ਦੀ ਪਤਨੀ ਕੋਈ ਬਹੁਤੀ ਸੋਹਣੀ ਨਹੀਂ ਸੀ। ਮੀਟ, ਸਬਜ਼ੀਆਂ ਖਾਣ ਵਾਲਿਆਂ ਦੇ ਸਾਗ ਕਿਥੇ ਸੰਘ ਅੰਦਰ ਲੰਘਦਾ
ਹੈ? ਉਹ ਰਵਨੀਤ ਦਾ ਹਾਣੀ ਸੀ। ਇਸ
ਦਾ ਝੁਕਾ ਉਸ ਵੱਲ ਵਧਣ ਲੱਗਾ। ਜੇ ਜ਼ਨਾਨੀ ਆਪ ਮਰਦ ਕੋਲ ਆਉਣ ਨੂੰ ਤਿਆਰ ਹੋਵੇ। ਕੌਣ ਪਿੱਛੇ ਹਟਦਾ
ਹੈ? ਉਹ ਵੀ ਇਸ ਦੇ ਨਾਲ ਹੀ ਇੰਡੀਆ
ਤੋਂ ਆਇਆ ਸੀ। ਇਕੱਠਿਆਂ ਦਾ ਵਿਆਹ ਸੀ। ਰਵਨੀਤ ਤੇ ਉਸ ਦੇ ਨਣਦੋਈਏ ਨੂੰ ਅਜੇ ਕੰਮ ਨਹੀਂ ਲੱਭਾ ਸੀ।
ਇਸ ਲਈ ਜਦੋਂ ਬਾਕੀ ਕੰਮਾਂ ਉੱਤੇ ਚਲੇ ਜਾਂਦੇ ਸੀ। ਇਹ ਦੋਨੇਂ ਇਕੱਲੇ ਘਰ ਰਹਿ ਜਾਂਦੇ ਸੀ। ਦੋਨਾਂ ਦੇ
ਦਿਲ ਇੱਕ ਦੂਜੇ ਦੀ ਹਾਮੀ ਭਰਦੇ ਕਿ ਉਹ ਇੱਕ ਦੂਜੇ ਲਈ ਬਣੇ ਹਨ। ਰਵਨੀਤ ਉਸ ਨੂੰ ਚਾਹ ਦਾ ਕੱਪ
ਫੜਾਉਣ ਲੱਗੀ ਜਾਣ ਕੇ ਉਸ ਦੇ ਹੱਥ ਨੂੰ ਉਂਗਲਾਂ ਛੂਹ ਦਿੰਦੀ ਸੀ। ਉਸ ਨਾਲ ਸੋਫ਼ੇ ਉੱਤੇ ਬੈਠਣ ਲੱਗੀ। ਉਸ ਕੋਲੇ ਨੂੰ
ਹੋ ਕੇ ਬੈਠਦੀ। ਇੱਕ ਦਿਨ ਰਵਨੀਤ ਨੇ ਘੁਮੇਰ ਆਉਣ ਦਾ ਬਹਾਨਾ ਕੀਤਾ। ਉਸ ਉੱਤੇ ਡਿਗ ਗਈ। ਉਹ ਸੱਚੀਂ
ਡਰ ਗਿਆ। ਉਸ ਨੇ ਸੋਚਿਆ, ਰਵਨੀਤ ਸੱਚੀਂ
ਬੇਹੋਸ਼ ਹੋ ਗਈ ਹੈ। ਉਹ ਰਵਨੀਤ ਨੂੰ ਫ਼ਸਟ-ਏਡ ਦੇਣ ਲਈ ਉਸ ਦੇ ਮੂੰਹ ਵਿੱਚ ਮੂੰਹ ਪਾ ਕੇ ਫ਼ੂਕ ਮਾਰੀ ਹੀ ਸੀ।
ਰਵਨੀਤ ਨੇ ਨਣਦੋਈਏ ਦੇ ਬੁੱਲ੍ਹ
ਆਪਦੇ ਦੰਦਾਂ ਵਿੱਚ ਦੱਬ ਲਏ। ਉਹ ਪਰ ਕੱਟੇ ਕਬੂਤਰ ਵਾਂਗ ਤੜਫਣ ਲੱਗਾ। ਹਾਣ ਨੂੰ ਹਾਣ ਪਿਆਰਾ ਹੁੰਦਾ
ਹੈ। ਉਹ ਆਪਦੀ ਸੁਰਤ ਭੁੱਲ ਗਿਆ ਸੀ। ਉਹ ਉਸ ਨੂੰ ਇੱਕੋ ਡੀਕ ਵਿੱਚ ਪੀ ਜਾਣਾ ਚਾਹੁੰਦਾ ਸੀ। ਰਵਨੀਤ
ਤਾਂ ਪਹਿਲਾਂ ਹੀ ਖਚਰੀ ਸੀ। ਉਹ ਉਸ ਨੂੰ ਖੁੱਲ ਦਿੰਦੀ ਗਈ। ਉਹ ਨਿੱਤ ਨਵੀਂ ਬਾਜ਼ੀ ਖੇਡਦੇ ਗਏ। ਉਸੇ
ਨੇ ਹੀ ਰਵਨੀਤ ਨੂੰ ਫੇਸਬੁੱਕ ਆਇਡੀ ਬਣਾਂ ਕੇ ਦਿੱਤੀ ਸੀ। ਫੇਸਬੁੱਕ ਉੱਤੇ ਉਸ ਨੂੰ ਹੋਰ ਮੌਜ ਲੱਗ
ਗਈ। ਨਿੱਤ ਨਵੇਂ ਚਿਹਰੇ ਦਿਸਦੇ ਸਨ। ਅਗਲੇ ਦੀ ਫ਼ੋਟੋ ਲਾਇਕ ਕਰਕੇ, ਅਗਲੇ ਦੇ ਦਿਲ ਵਿੱਚ ਵੜ ਜਾਂਦੀ ਸੀ। ਇੱਥੇ ਇਸ ਦਾ ਮੇਲ
ਜੋਤ ਨਾਲ ਹੋਇਆ। ਜੋ ਇਸ ਤੋਂ ਵੀ 10 ਸਾਲ ਛੋਟਾ ਸੀ।
Comments
Post a Comment