ਭਾਗ 23 ਕੈਨੇਡਾ ਵਿਚੋਂ ਨਿਕਲਣ ਪਿੱਛੋਂ, ਅਮਰੀਕਾ ਜਾਣਾ ਲੋਚ ਰਹੀ ਸੀ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) -
ਕੈਨੇਡਾ satwinder_7@hotmail.com
ਸ਼ਰੀਫ਼ ਭੋਲੇ ਬਣ ਕੇ
ਦੇਖੀਏ। ਹਰ ਕੋਈ ਮਦਦ ਕਰਨ ਨੂੰ ਤੱਤ ਪਰ ਰਹਿੰਦਾ ਹੈ। ਜਦੋਂ ਆਪਦੇ-ਆਪ ਨੂੰ ਬਹੁਤਾ ਹੀ ਸਮਾਟ ਕੋਈ
ਸਮਝਣ ਲੱਗ ਜਾਵੇ। ਉਸ ਦੇ ਕੋਈ ਲਾਗੇ ਨਹੀਂ ਲੱਗਦਾ। ਪਤਾ ਹੁੰਦਾ ਹੈ, ਹਲਕੇ ਕੁੱਤੇ ਨੇ ਲੱਤ ਹੀ ਫੜਨੀ ਹੈ। ਔਰਤ-ਮਰਦ ਜ਼ਿੰਦਗੀ
ਵਿੱਚ ਕਈ ਰੰਗ ਬਦਲਦੇ ਹਨ। ਕਦੇ ਪੁੱਜ ਕੇ ਸ਼ਰੀਫ਼ ਬਣਨ ਦੀ ਕੋਸ਼ਿਸ਼ ਕਰਦੇ ਹਨ। ਕਦੇ ਸ਼ਰਮ ਲਾਹ ਕੇ
ਹੱਦਾਂ ਬੰਨੇ ਟੱਪ ਜਾਂਦੇ ਹਨ। ਜ਼ਿੰਦਗੀ ਦੇ ਹਰ ਪੈਰ ਉੱਤੇ, ਔਰਤਾਂ-ਮਰਦਾਂ ਦੇ ਸੁਭਾਅ, ਆਦਤਾਂ, ਬੁੱਧੀ ਵਿੱਚ ਬਦਲਾ ਆਉਂਦਾ ਰਹਿੰਦਾ ਹੈ। ਹਰ ਕਿਸੇ ਦੀ ਇਹੀ ਸੋਚ ਹੁੰਦੀ ਹੈ। ਮੈਂ ਬਹੁਤ ਸਮਝਦਾਰ ਹਾਂ। ਸਮਝਦਾਰ ਬਣ ਕੇ ਹੀ ਯਾਰੀਆਂ,
ਚੋਰੀਆਂ, ਠੱਗੀਆਂ, ਚਤਰਾਈਆਂ, ਧੋਖੇ ਕੀਤੇ ਜਾਂਦੇ ਹਨ। ਐਸੇ ਕੰਮ ਕੋਈ ਆਪਣੇ-ਆਪ ਨੂੰ
ਬੇਵਕੂਫ਼ ਸਮਝ ਕੇ ਤਾਂ ਨਹੀਂ ਕਰ ਸਕਦਾ। ਪ੍ਰੀਤ ਦੀ ਮੰਮੀ ਜਦੋਂ ਕੈਨੇਡਾ ਆਈ ਸੀ। ਘਰ ਵਿਚ ਲੜਾਈ
ਹੋਣ ਕਾਰਨ ਉਸੇ ਘਰ ਨਹੀਂ ਰਹਿ
ਸਕਦੀ ਸੀ। ਕੈਨੇਡਾ ਗੌਰਮਿੰਟ ਨੇ ਵੋਮੈਨ ਸ਼ੈਲਟਰ ਵਿੱਚ ਜਗਾ ਦਿੱਤੀ ਸੀ। ਹਰ ਮਹੀਨੇ ਬਾਅਦ ਗੌਰਮਿੰਟ
ਵੱਲੋਂ ਡਾਲਰ ਵੀ ਭੁਗਤਾਨ ਕੀਤੇ ਜਾਂਦੇ ਸਨ। ਫੂਡ, ਕੱਪੜੇ, ਬੈੱਡ ਸਬ ਮਿਲਦਾ
ਸੀ। ਉਦੋਂ ਕੈਨੇਡਾ ਗੌਰਮਿੰਟ ਧੀਆਂ ਪੁੱਤਾਂ, ਮਾਪਿਆਂ ਤੋਂ ਵੱਧ ਪਿਆਰੀ ਲੱਗਦੀ ਸੀ। ਜਿਉਂ ਹੀ ਵੀਜ਼ੇ ਨੂੰ ਵਧਾਉਣ ਤੋਂ ਜੁਆਬ ਮਿਲ ਗਿਆ। ਕੈਨੇਡਾ
ਦੀਆਂ ਉਣਤਾਈਆਂ ਦਿਸਣ ਲੱਗੀਆਂ।
ਵੀਜ਼ੇ ਨੂੰ ਵਧਾਉਣ
ਤੋਂ ਜੁਆਬ ਮਿਲਣ ਦਾ ਕਾਰਨ ਘਰ ਵਿੱਚ ਲੜਾਈ ਸੀ। ਜ਼ਨਾਨੀ ਲੜਾਕੂ ਸੀ। ਦੂਜਾ ਕਾਰਨ ਸੀ। ਹਰ ਮਹੀਨੇ
ਬਾਅਦ ਗੌਰਮਿੰਟ ਨੂੰ ਡਾਲਰ ਭੁਗਤਾਨ ਕਰਨੇ ਪੈ ਰਹੇ ਸਨ। ਇਹ ਔਰਤ ਕੈਨੇਡਾ ਗੌਰਮਿੰਟ ਇਮੀਗ੍ਰੇਸ਼ਨ ਦੀ
ਸ਼ਰਨ ਵਿੱਚ ਰਹਿ ਕੇ ਗੇਮ ਖੇਡਣ ਲੱਗ ਗਈ। ਕਾਨੂੰਨ ਦੀਆਂ ਸ਼ਰਤਾਂ ਦਾ ਖ਼ਿਆਲ ਰੱਖਦੀ, ਤਾਂ ਦੂਜੀ ਬਾਰ ਵੀਜ਼ਾ ਮਿਲ ਸਕਦਾ ਸੀ। ਕੈਨੇਡਾ ਗੌਰਮਿੰਟ
ਇਮੀਗ੍ਰੇਸ਼ਨ ਦੇ ਕਾਨੂੰਨ ਨਾਲ ਗੇਮ ਖੇਡ ਕੇ, ਅੱਗੇ ਵਾਸਤੇ ਰਾਹਦਾਰੀ ਠੱਪ ਹੋ ਗਈ। ਇਮੀਗਰੇਟ ਲੋਕ ਕੈਨੇਡਾ ਗੌਰਮਿੰਟ ਇਮੀਗ੍ਰੇਸ਼ਨ ਨਾਲ ਇਸੇ
ਤਰਾਂ ਦੀਆਂ ਠੱਗੀਆਂ ਮਾਰਨ ਦੀ ਕੋਸ਼ਿਸ਼ ਕਰਦੇ ਹਨ।
ਕਈ ਹਫ਼ਤੇ ਜੇਲ ਵਿੱਚ
ਰਹਿਣ ਪਿੱਛੋਂ, ਉਸ ਦੀ ਤਰੀਕ ਆ ਗਈ
ਸੀ। ਉਸ ਦੇ ਵਕੀਲ ਨੇ ਆਪ ਦੀ ਪੂਰੀ ਵਾਹ ਲਾ ਲਈ ਸੀ। ਵਕੀਲ ਨੇ, ਡਾਲਰ ਜਿਉਂ ਬਹੁਤ ਬਟੋਰੇ ਸਨ। ਇਮੀਗ੍ਰੇਸ਼ਨ ਜੱਜ ਨੇ
ਹੁਕਮ ਦਿੱਤਾ, " ਇਸ ਨੂੰ ਭਾਰਤ ਨੂੰ ਕੈਨੇਡਾ ਗੌਰਮਿੰਟ
ਟਿਕਟ ਲੱਗਾ ਕੇ ਆਪ ਭੇਜੇਗੀ। ਇਮੀਗ੍ਰੇਸ਼ਨ ਕਾਨੂੰਨ ਨੂੰ ਤੋੜਨ ਕਕੇ, ਸਿੱਧਾ ਜੇਲ ਵਿੱਚੋਂ ਇੰਡੀਆ ਭੇਜ ਦਿੱਤਾ ਜਾਵੇਗਾ। ਅੱਗੇ
ਤੋਂ ਕੈਨੇਡਾ ਵਿੱਚ ਨਹੀਂ ਆ ਸਕਦੀ। " ਭਾਵੇਂ ਉਸ ਦਾ ਪਤੀ ਦੁਬਈ ਤੋਂ ਪਿੰਡ ਗਿਆ ਹੋਇਆ ਸੀ।
ਫਿਰ ਵੀ ਉਹ ਮੁੜ ਕੇ, ਕੈਨੇਡਾ ਵਿਚੋਂ
ਜਾਣਾ ਨਹੀਂ ਚਾਹੁੰਦੀ ਸੀ। ਪ੍ਰੀਤ ਦੀ ਮੰਮੀ ਨੂੰ ਜੋ ਰੰਗ ਰਲੀਆਂ ਦੀਆਂ ਕੈਨੇਡਾ ਵਿੱਚ ਹਨ। ਉਹ
ਦੁਬਈ ਵਾਲਾ ਬੁੱਢਾ ਕਿਥੇ ਦਿੰਦਾ ਹੈ? ਇਸ ਦਾ ਪਤੀ ਸੋਚਦਾ
ਸੀ। ਦੁਬਈ ਵਿੱਚ ਅਲੱਗ-ਅਲੱਗ ਕਿਸਮ ਦੀਆਂ ਔਰਤਾਂ ਨਾਲ ਮਨ ਭਰ ਜਾਵੇਗਾ। ਰੂਹ ਦੀ ਤਸੱਲੀ ਹੋ
ਜਾਵੇਗੀ। ਪਰ ਇਸ ਤਰਾਂ ਬੰਦਾ ਆਵਾਰਾ ਜੰਗਲੀ ਹੋ ਜਾਂਦਾ ਹੈ। ਕਿੱਲਾ ਤੜ ਵਬਾ ਕੇ ਭੱਜੇ ਪੱਛੂ ਵਰਗਾ,
ਬੇਲਗ਼ਾਮ ਬਣ ਜਾਂਦਾ ਹੈ।
ਪਿੰਡ ਪਹੁੰਚ ਕੇ, ਮਿਲਣ ਆਈਆਂ ਗੁਆਂਢਣਾਂ ਨੂੰ ਇਹੀ ਦੱਸ ਰਹੀ ਸੀ, " ਮੈਂ ਹੌਲੀਡੇ ਮਨਾਉਣ ਆਈਂ ਹਾਂ। ਮੈਂ ਤਾਂ ਕੈਨੇਡਾ ਸੈੱਟ ਹੋ ਗਈ ਹਾਂ। ਪਿੰਡ ਵਿੱਚ ਦਿਲ ਨਹੀਂ
ਲੱਗਦਾ। ਸਾਰੇ ਪਾਸੇ ਪਲੂਸ਼ਨ ਹੈ। ਪਿੰਡ ਵਿੱਚ ਗਲ਼ਾ ਖ਼ਰਾਬ ਹੋ ਜਾਂਦਾ ਹੈ। ਪਾਣੀ ਮਾਫ਼ਕ ਨਹੀਂ ਹੋ
ਰਿਹਾ। ਪਿੰਡ ਵਿੱਚ ਮਿੱਟੀ ਉੱਡਦੀ ਹੈ। ਸਾਰੇ ਲੋਕ ਮਿੱਟੀ ਘੱਟੇ ਨਾਲ, ਲਿੱਬੜੇ
ਜਿਹੇ ਲੱਗਦੇ ਹਨ। " ਗੁਆਂਢਣਾਂ ਵਿਚੋਂ ਕਈ ਉਸ ਨੂੰ ਕਹਿੰਦੀਆਂ, " ਤੂੰ ਤਾਂ ਸੱਚੀ ਬਹੁਤ ਗੋਰੀ ਚਿੱਟੀ ਨਿਕਲ ਆਈ ਹੈ। ਮੇਮ ਲੱਗਦੀ ਹੈ। ਅੱਗੇ ਨਾਲੋਂ ਕਿਤੇ ਜਵਾਨ
ਲੱਗਦੀ ਹੈ। ਭਾਵੇਂ ਤੂੰ ਅੱਜ ਕਿਸੇ ਵੀ ਉਮਰ ਦੇ ਮੁੰਡੇ ਨੂੰ ਪੱਟ ਲੈ। " ਪ੍ਰੀਤ ਦੀ ਮੰਮੀ
ਜੁਆਬ ਵਿੱਚ ਕਹਿੰਦੀ, " ਮੇਰੇ ਉੱਤੇ ਗੋਰੇ ਕਾਲੇ ਸਬ ਲੱਟੂ ਹਨ। ਮੈਂ ਆਪ ਹੀ ਕਿਸੇ ਨੂੰ
ਮੂੰਹ ਨਹੀਂ ਲਗਾਉਂਦੀ। ਕੈਨੇਡਾ ਵਰਗੀ ਮੌਜ, ਪਿੰਡ ਵਿੱਚ ਨਹੀਂ ਲੱਭਣੀ। ਕਮਾਲ ਦੀ ਜ਼ਿੰਦਗੀ ਹੈ। ਹਰ ਬੰਦਾ, ਔਰਤ
ਬੱਚਾ ਆਜ਼ਾਦ ਹਨ। ਗੁਆਂਢੀ ਨੂੰ ਵੀ ਖ਼ਬਰ ਨਹੀਂ ਲੱਗਦੀ, ਭਾਵੇਂ
ਰੋਜ਼ ਵਿਆਹ ਰਚਾਈ ਜਾਵੋ। ਕੋਈ ਦਖ਼ਲ ਨਹੀਂ ਦਿੰਦਾ। " ਹੁਣ ਪ੍ਰੀਤ ਦੀ ਮੰਮੀ ਹੋਰ ਉੱਚੀ ਉਡਾਰੀ
ਸੋਚ ਰਹੀ ਸੀ। ਕੈਨੇਡਾ ਵਿਚੋਂ ਨਿਕਲਣ ਪਿੱਛੋਂ, ਅਮਰੀਕਾ ਜਾਣਾ ਲੋਚ ਰਹੀ ਸੀ। ਕੈਨੇਡਾ, ਅਮਰੀਕਾ
ਬਾਹਰ ਦਾ ਪਾਣੀ ਪੀ ਕੇ, ਪਿੰਡ ਵਿੱਚ ਕਿਥੇ ਰਿਹਾ ਜਾਂਦਾ ਹੈ? ਕਈ
ਏਜੰਟਾਂ ਨੂੰ ਮਿਲ ਚੁੱਕੀ ਸੀ। ਉਹ ਕੈਨੇਡਾ ਵਿੱਚ ਰਹਿ ਕੇ, ਡਾਲਰ ਨਾਲ ਦੀ ਨਾਲ ਇੰਡੀਆ
ਵਾਲੀ ਬੈਂਕ ਵਿੱਚ ਜਮਾਂ ਕਰਾਈ ਜਾਂਦੀ ਸੀ। ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਕੈਨੇਡਾ ਜਾਣ
ਤੋਂ ਪਹਿਲਾਂ ਵੀ ਆਪ ਹੀ ਘਰ ਵਿੱਚ ਕਰਤਾ ਧਰਤ ਸੀ। ਪਤੀ ਦੁਬੋਈ ਦੀਆਂ ਮੌਜ਼ਾ ਮਾਣਦਾ
Comments
Post a Comment