ਪ੍ਰਮਾਤਮਾ ਕਿਸੇ ਨਾਲ ਵਿਰੋਧ, ਕਿਸੇ ਨਾਲ ਦੁਸ਼ਮਣੀ ਨਹੀਂ ਕਰਦਾ

ਭਾਗ 346 ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 346 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਪ੍ਰਮਾਤਮਾ ਕਿਸੇ ਨਾਲ ਵਿਰੋਧ, ਕਿਸੇ ਨਾਲ ਦੁਸ਼ਮਣੀ ਨਹੀਂ ਕਰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
21/08/2013. 346
ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ। ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ। ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਆਤਮਕ ਟਿਕਾ ਦੀ ਖੱਟੀ ਹਾਸਲ ਹੋਵੇ। ਮੈਂ ਪ੍ਰਭੂ ਦੀ ਗੁਰਬਾਣੀ ਨਾਲ ਮਨ ਜੁੜ ਕੇ, ਰੱਬ ਦਾ ਨਾਮ ਇਕੱਠਾਂ ਕੀਤਾ ਹੈ। ਦੁਨੀਆ ਨੇ ਵਿਕਾਰ ਦੀ ਮਾਇਆ ਮੋਹ ਇਕੱਠਾ ਕੀਤਾ ਹੈ, ਜੋ ਜ਼ਹਿਰ ਹੈ। ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਸਬ ਦੇ ਜੀਵਨ ਦਾ ਹਿਸਾਬ ਰੱਖਣ ਵਾਲੇ, ਚਿਤ੍ਰਗੁਪਤ ਮੇਰੇ ਬਾਰੇ ਜੋ ਤੁਹਾਡਾ ਜੀਅ ਕਰੇ ਕੁੱਝ ਵੀ ਲਿਖ ਲੈਣਾ। ਪ੍ਰਭੂ ਦੀ ਕਿਰਪਾ ਨਾਲ ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਂਹੀਂ ਮੈਨੂੰ ਜਮ ਤੋਂ ਦੁੱਖ ਲੱਗਣਾ ਹੀ ਨਹੀਂ ਹੈ। ਕਸੁੰਭੇ ਦੇ ਰੰਗ ਵਰਗਾ, ਦੁਨੀਆ ਨੂੰ ਰੰਗ ਲੱਗਾ ਹੈ। ਭਗਤ ਰਵਿਦਾਸ ਚਮਾਰ-ਆਪ ਚਮੜੀ ਦੇ ਬਣੇ ਹਨ। ਉਹ ਆਖ ਰਹੇ ਹਨ, ਮੇਰੇ ਪਿਆਰੇ ਭਗਵਾਨ ਦਾ ਨਾਮਰੰਗ ਐਸਾ ਹੈ। ਜਿਵੇਂ ਮਜੀਠ ਦਾ ਪੱਕਾ ਰੰਗ ਹੈ।
ਗਉੜੀ ਪੂਰਬੀ ਰਵਿਦਾਸ ਦੀ ਬਾਣੀ ਹੈ। ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਜਿਵੇਂ ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ। ਉਨ੍ਹਾਂ ਡੱਡੂਆਂ ਨੂੰ ਕੋਈ ਪਤਾ ਨਹੀਂ ਹੁੰਦੀ। ਇਸ ਖੂਹ ਤੋਂ ਬਾਹਰ ਹੋਰ ਦੇਸ ਵਿਦੇਸ ਵੀ ਹੈ। ਮੇਰਾ ਮਨ ਮਾਇਆ ਵਿਚ ਇੰਝ ਚੰਗੀ ਤਰ੍ਹਾਂ ਫਸਿਆ ਹੋਇਆ ਹੈ। ਇਸ ਨੂੰ ਮਾਇਆ ਦੇ ਖੂਹ ਵਿਚੋਂ ਨਿਕਲਣ ਲਈ ਕੋਈ ਉਪਰਲਾ ਆਸਾ, ਪਾਸਾ ਨਹੀਂ ਔੜਦਾ। ਸਾਰੇ ਭਵਨਾਂ ਦੁਨੀਆ ਦੀ ਖੇਡ ਖੇਡਣ ਵਾਲੇ ਮਾਲਕ, ਮੈਨੂੰ ਇੱਕ ਪਲ ਭਰ ਲਈ ਦੀਦਾਰ ਦੇ ਕੇ ਦਰਸ਼ਨ ਦੇਵੋ। ਪ੍ਰਭੂ ਮੇਰੀ ਅਕਲ ਵਿਕਾਰਾਂ ਦੀ ਮੈਲੀ ਹੋਈ ਪਈ ਹੈ। ਇਸ ਵਾਸਤੇ ਮੈਨੂੰ ਤੇਰੇ ਕੰਮਾਂ ਦੀ ਪਛਾਣ ਨਹੀਂ ਆਉਂਦੀ ਮੈਨੂੰ ਸਮਝ ਨਹੀਂ ਪੈਂਦੀ। ਪ੍ਰਭੂ ਮਿਹਰਬਾਨੀ ਕਰੋ। ਮੈਨੂੰ ਸੁਚੱਜੀ ਮੱਤ ਸਮਝਾ ਦਿਉ। ਮੇਰੀ ਭਟਕਣਾ ਮੁੱਕ ਜਾਏ। ਵੱਡੇ ਵੱਡੇ ਜੋਗੀ ਵੀ ਪ੍ਰਮਾਤਮਾ ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਭਗਤ ਰਵਿਦਾਸ ਜੀ ਆਖ ਰਹੇ ਹਨ, ਰਵਿਦਾਸ ਚੰਮ ਦੇ ਬਣੇ ਹੋਏ, ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤ ਮਿਲ ਸਕੇ।
ਸਤਿਜੁਗ ਵਿਚ ਦਾਨ ਪ੍ਰਧਾਨ ਸੀ, ਤ੍ਰੇਤਾ ਜੁੱਗ ਜੱਗਾਂ ਵਿਚ ਪ੍ਰਵਿਰਤੀ ਰਿਹਾ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ। ਤਿੰਨੇ ਜੁੱਗ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ। ਹੁਣ ਕਲਜੁਗ ਵਿਚ ਸਿਰਫ਼ ਰੱਬ ਨੂੰ ਚੇਤੇ ਕਰਨ ਦਾ ਆਸਰਾ ਹੈ। ਦੁਨੀਆ ਤੋਂ ਮੁਕਤੀ ਦਾ ਪਾਰਲਾ ਬੰਨਾ ਕਿਵੇਂ ਲੱਭੋਗੇ? ਕੋਈ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ। ਜਿਸ ਦੀ ਸਹਾਇਤਾ ਨਾਲ ਗਰਭ ਜੂਨਾਂ ਦਾ ਜਨਮ ਮਰਨ ਦਾ ਚੱਕਰ ਮੁੱਕ ਸਕੇ। ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤਬਾਂ ਦੀ ਹੱਦ-ਬੰਦੀ ਕੀਤੀ ਗਈ ਹੈ। ਸਾਰੀ ਦੁਨੀਆ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿਸ ਰਿਹਾ ਹੈ। ਕਿਸ ਕਰਮ-ਧਰਮ ਦੇ ਕਰਨ ਨਾਲ ਮੁਕਤੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ? ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ? ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ ਸ਼ੰਕਾ ਵਧਦਾ ਹੈ। ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤਰਾਂ ਨੇ ਵਰਜਿਆ ਹੈ। ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਬੰਦੇ ਦੇ ਹਿਰਦੇ ਵਿਚ ਡਰ ਟਿਕਿਆ ਹੀ ਰਹਿੰਦਾ ਹੈ। ਉਹ ਕਿਹੜਾ ਕਰਮ ਧਰਮ ਜੋ ਮਨ ਦਾ ਅਹੰਕਾਰ ਦੂਰ ਕਰੇ? ਲੋਕ ਤੀਰਥ ਇਸ਼ਨਾਨ ਤੇ ਜ਼ੋਰ ਦਿੰਦੇ ਹਨ। ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ। ਤੀਰਥ ਇਸ਼ਨਾਨ ਨਾਲ ਕੌਣ ਪਵਿੱਤਰ ਹੋ ਸਕਦਾ ਹੈ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ, ਜਿਵੇਂ ਹਾਥੀ ਦਾ ਇਸ਼ਨਾਨ ਕਰਮ ਹੈ। ਉਦੋਂ ਹੀ ਮਿੱਟੀ ਪਾਲਦਾ ਹੈ।

ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ। ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ। ਪਿਛਲੇ ਜਨਮ ਦੇ ਪੂਰਵਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ। ਜੋ ਸਭ ਪਾਰਸਾ ਤੋਂ ਵਧੀਆ ਪਾਰਸ ਹੈ। ਸਤਿਗੁਰੂ ਦੀ ਕਿਰਪਾ ਨਾਲ, ਮਨ ਵਿਚ ਪ੍ਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਮਨ ਦੇ ਕਰੜੇ ਕਬਾੜ ਖੁੱਲ ਜਾਂਦੇ ਹਨ। ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿਚ ਜੁੜ ਕੇ, ਭਗਤੀ ਨਾਲ ਭਟਕਣਾ ਵਿਕਾਰਾਂ ਤੇ ਮਾਇਆ ਦੇ ਬੰਧਨਾਂ ਨੂੰ ਕੱਟ ਲਿਆ ਹੈ। ਉਹੀ ਬੰਦਾ ਪ੍ਰਭੂ ਨੂੰ ਯਾਦ ਕੇ, ਅਨੰਦ ਨਾਲ ਪ੍ਰਭੂ ਨੂੰ ਮਿਲ ਪੈਂਦਾ ਹੈ। ਉਸ ਇੱਕ ਪ੍ਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਰਹਿੰਦਾ ਹੈ। ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦੇ ਜੇ ਹੋਰ ਅਨੇਕਾਂ ਜਤਨ ਕੀਤੇ ਜਾਣ, ਤਾਂ ਵੀ ਵਿਕਾਰਾਂ ਵਿਚ ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ। ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰੀ ਯਾਦ ਮਨ ਵਿਚ ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਰਵਿਦਾਸ ਨਿਰਾਸ਼ ਹੋ ਗਿਆ ਹੈ। ੴ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰੱਬ ਇੱਕ ਹੈ। ਪ੍ਰਭੂ ਦੁਨੀਆ ਨੂੰ ਬਣਾਉਣ ਵਾਲਾ ਮਾਲਕ ਹੈ। ਭਗਵਾਨ ਬਗੈਰ ਡਰ ਤੋਂ ਨਿਡਰ ਹੈ। ਪ੍ਰਮਾਤਮਾ ਕਿਸੇ ਨਾਲ ਵਿਰੋਧ, ਕਿਸੇ ਨਾਲ ਦੁਸ਼ਮਣੀ ਨਹੀਂ ਕਰਦਾ। ਰੱਬ ਦਾ ਕੋਈ ਆਕਾਰ ਨਹੀਂ ਦਿਸਦਾ। ਸਬ ਜੀਵਾਂ, ਥਾਵਾਂ ਵਿੱਚ ਹੈ। ਹਰ ਮੂਰਤ ਉਸ ਦੀ ਹੈ। ਗਰਭ ਜੂਨ ਵਿੱਚ ਨਹੀਂ ਪੈਂਦਾ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇੱਕ ਤਾਕਤ ਹੈ। ਇੱਕ ਰੂਪ ਹੈ।

Comments

Popular Posts