ਆਪਣੇ ਕੰਮ ਆਪ ਕਰੋ ਇਹੀ ਆਜ਼ਾਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ  - ਕੈਨੇਡਾ
satwinder_7@hotmail.com
ਲੋਕਾਂ ਦੀ ਪ੍ਰਵਾਹ ਨਹੀਂ ਕਰਨੀ, ਮਨ ਚਾਹਿਆ ਕੰਮ ਕਰੋ ਇਹੀ ਆਜ਼ਾਦੀ ਹੈ।
ਜੇ ਗ਼ਰੀਬੀ ਦੂਰ ਕਰਨੀ ਹੈ ਤਾਂ ਮਿਹਨਤ ਨਾਲ ਕੰਮ ਕਰੋ ਇਹੀ ਆਜ਼ਾਦੀ ਹੈ।
ਜੇ ਨੀਚ ਜਾਤ ਦੂਰ ਕਰਨੀ ਹੈ ਤਾਂ ਭੀਖ ਦੀ ਆਸ ਨਾ ਕਰੋ ਇਹੀ ਆਜ਼ਾਦੀ ਹੈ।
ਜੇ ਗ਼ੁਲਾਮੀ ਦੂਰ ਕਰਨੀ ਹੈ ਤਾਂ ਲੀਡਰਾਂ 'ਤੇ ਆਸ ਨਾ ਕਰੋ ਇਹੀ ਆਜ਼ਾਦੀ ਹੈ।
ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜੋ ਆਪਣੀ ਰੱਖਿਆ ਆਪ ਕਰੋ ਇਹੀ ਆਜ਼ਾਦੀ ਹੈ।
ਹੋਰਾਂ ਤੋਂ ਮਦਦ ਦੀ ਆਸ ਛੱਡੋ ਆਪਣੀ ਸਹਾਇਤਾ ਆਪ ਕਰੋ ਇਹੀ ਆਜ਼ਾਦੀ ਹੈ।
ਜੇ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਕਿਸੇ 'ਤੇ ਜ਼ਕੀਨ ਨਾ ਕਰੋ ਇਹੀ ਆਜ਼ਾਦੀ ਹੈ।
ਮਦਾਰੀਆਂ ਕੋਲੋਂ ਬਚ ਕੇ ਰਸਤੇ ਦੇ ਬਾਂਦਰ ਨਾ ਬਣਿਆ ਕਰੋ ਇਹੀ ਆਜ਼ਾਦੀ ਹੈ।
ਆਪਣੇ ਰਾਹ ਖੋਲਣ ਨੂੰ ਕਿਸੇ ਦਾ ਰਸਤਾ ਨਾ ਰੋਕਿਆ ਕਰੋ ਇਹੀ ਆਜ਼ਾਦੀ ਹੈ।
ਧੜਾ ਬਦਲੂ ਲਾਈ ਲੱਗ ਨਾ ਬਣੋ ਆਪਣੇ ਫ਼ੈਸਲੇ ਆਪ ਕਰੋ ਇਹੀ ਆਜ਼ਾਦੀ ਹੈ।
ਸੱਤੀ ਛੱਡ ਲੋਕਾਂ ਨੂੰ ਆਪਣੇ ਦਿਮਾਗ਼ ਦੇ ਮਗਰ ਲੱਗਿਆ ਕਰੋ ਇਹੀ ਆਜ਼ਾਦੀ ਹੈ।
ਸਤਵਿੰਦਰ ਵਿਹਲੇ ਬੈਠਣ ਨਾਲੋਂ ਤਾਂ ਆਪਣੇ ਕੰਮ ਆਪ ਕਰੋ ਇਹੀ ਆਜ਼ਾਦੀ ਹੈ।

Comments

Popular Posts