Siri Guru Sranth Sahib 341 of 1430
ਸ੍ਰੀ ਗੁਰੂ ਗ੍ਰੰਥ ਸਾਹਿਬ  341 ਅੰਗ 1430 ਵਿਚੋਂ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com  
15591 ਝਝਾ ਉਰਝਿ ਸੁਰਝਿ ਨਹੀ ਜਾਨਾ ॥
Jhajhaa Ourajh Surajh Nehee Jaanaa ||
झझा उरझि सुरझि नही जाना ॥
ਅੱਖਰ ਝੱਝਾ ਹੈ ਜਿਸ ਮਨੁੱਖ ਨੇ ਪ੍ਰਭੂ ਨੂੰ ਭੁੱਲ ਕੇ ਚਰਚਾ ਵਿਚ ਪੈ ਕੇ ਨਿਕੰਮੀਆਂ ਉਲਝਣਾਂ ਵਿਚ ਫਸਕੇ ਵਿਚੋਂ ਨਿਕਲਣ ਦੀ ਜਾਚ ਨਾਹੀ ਸਿੱਖੀ ਹੈ 
JHAJHA: You are entangled in the world, and you do not know how to get untangled.
15592
ਰਹਿਓ ਝਝਕਿ ਨਾਹੀ ਪਰਵਾਨਾ ॥
Rehiou Jhajhak Naahee Paravaanaa ||
रहिओ झझकि नाही परवाना ॥
ਝੱਝਾ ਤੋਂ ਝਝਕਿ-ਝਿਜਕਦਾ ਹੀ ਰਿਹਾ ਕਬੂਲ ਨਹੀਂ ਕੀਤਾ ਹੈ ॥
You hold back in fear, and are not approved by the Lord.
15593
ਕਤ ਝਖਿ ਝਖਿ ਅਉਰਨ ਸਮਝਾਵਾ ॥
Kath Jhakh Jhakh Aouran Samajhaavaa ||
कत झखि झखि अउरन समझावा ॥
ਬਹਿਸਾਂ ਕਰ ਕਰ ਕੇ ਹੋਰਨਾਂ ਨੂੰ ਮੱਤਾਂ ਮੱਤਾਂ ਦਿੰਦਾ ਰਿਹਾ ਹੈ
Why do you talk such nonsense, trying to convince others?
15594
ਝਗਰੁ ਕੀਏ ਝਗਰਉ ਹੀ ਪਾਵਾ ॥੧੫
Jhagar Keeeae Jhagaro Hee Paavaa ||15||
झगरु कीए झगरउ ही पावा ॥१५॥
ਲੜਦਿਆਂ ਆਪ ਨੂੰ ਤਾਂ ਨਿਰੀ ਚਰਚਾ ਕਰਨ ਦੀ ਹੀ ਆਦਤ ਪੈ ਗਈ ||15||
Stirring up arguments, you shall only obtain more arguments. ||15||
15595
ਞੰਞਾ ਨਿਕਟਿ ਜੁ ਘਟ ਰਹਿਓ ਦੂਰਿ ਕਹਾ ਤਜਿ ਜਾਇ ॥
Njannjaa Nikatt J Ghatt Rehiou Dhoor Kehaa Thaj Jaae ||
ञंञा निकटि जु घट रहिओ दूरि कहा तजि जाइ ॥
ਅੱਖਰ ਞੰਞਾ ਹੈ ਜੋ ਪ੍ਰਭੂ ਨੇੜੇ ਵੱਸ ਰਿਹਾ ਹੈ, ਉਸ ਨੂੰ ਛੱਡ ਕੇ ਤੂੰ ਦੂਰ ਕਿੱਥੇ ਜਾਂਦਾ ਹੈਂ??
NYANYA: He dwells near you, deep within your heart; why do you leave Him and go far away?
15596
ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥੧੬
Jaa Kaaran Jag Dtoodtiao Naero Paaeiao Thaahi ||16||
जा कारणि जगु ढूढिअउ नेरउ पाइअउ ताहि ॥१६॥
ਜਿਸ ਪ੍ਰਭ ਨੂੰ ਮਿਲਣ ਨੂੰ ਸਾਰੀ ਦੁਨੀਆ ਵਿੱਚ ਲੱਭਿਆ ਸੀ, ਉਸ ਨੂੰ ਨੇੜੇ ਹੀ ਆਪਣੇ ਅੰਦਰ ਹੀ ਲੱਭ ਲਿਆ ਹੈ ||16||
I searched the whole world for Him, but I found Him near myself. ||16||
15597
ਟਟਾ ਬਿਕਟ ਘਾਟ ਘਟ ਮਾਹੀ ॥
Ttattaa Bikatt Ghaatt Ghatt Maahee ||
टटा बिकट घाट घट माही ॥
ਟੈਂਕਾ ਅੱਖਰ ਤੋਂ ਟਟਾ ਲਿਖਿਆ ਹੈ। ਪ੍ਰਭੂ ਦੇ ਮਹਿਲ ਦਾ ਔਖਾ ਰਸਤਾ ਪੱਤਣ ਮਨ ਵਿਚ ਹੀ ਹੈ 
TATTA: It is such a difficult path, to find Him within your own heart.
15598
ਖੋਲਿ ਕਪਾਟ ਮਹਲਿ ਕਿ ਨ ਜਾਹੀ ॥
Khol Kapaatt Mehal K N Jaahee ||
खोलि कपाट महलि कि न जाही ॥
ਮਾਇਆ ਦੇ ਮੋਹ ਦੇ ਦਰ ਖ਼ੋਲ ਕੇ, ਤੂੰ ਪ੍ਰਭੂ ਦੀ ਹਜ਼ੂਰੀ ਵਿਚ ਕਿਉਂ ਨਹੀਂ ਜਾਂਦਾ?
Open the doors within, and enter the Mansion of His Presence.
15599
ਦੇਖਿ ਅਟਲ ਟਲਿ ਕਤਹਿ ਨ ਜਾਵਾ ॥
Dhaekh Attal Ttal Kathehi N Jaavaa ||
देखि अटल टलि कतहि न जावा ॥
ਸਦਾ ਰਹਿਣ ਵਾਲੇ ਪ੍ਰਭੂ ਦਾ ਦਰਸ਼ਨ ਕਰਕੇ, ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ
Beholding the Immovable Lord, you shall not slip and go anywhere else.
15600
ਰਹੈ ਲਪਟਿ ਘਟ ਪਰਚਉ ਪਾਵਾ ॥੧੭
Rehai Lapatt Ghatt Paracho Paavaa ||17||
रहै लपटि घट परचउ पावा ॥१७॥
ਪ੍ਰਭੂ ਪ੍ਰੇਮੀ ਪਿਆਰ ਵਿੱਚ ਮਨ ਜੋੜ ਲੈਂਦਾ ਹੈ ||17||
You shall remain firmly attached to the Lord, and your heart will be happy. ||17||
15601
ਠਠਾ ਇਹੈ ਦੂਰਿ ਠਗ ਨੀਰਾ ॥
Thathaa Eihai Dhoor Thag Neeraa ||
ठठा इहै दूरि ठग नीरा ॥
ਠੱਠਾ ਅੱਖਰ ਨਾਲ ਠੱਗ ਲਿਖਿਆ ਹੈ। ਦੂਰੋਂ ਵੇਖਿਆਂ ਉਹ ਰੇਤਾ ਜੋ ਪਾਣੀ ਦਿਸਣ ਕਰਕੇ ਰੇਤਾ ਚਮਕ ਕੇ ਪਾਣੀ ਦਾ ਭਲੇਖਾ ਪਾ ਕੇ ਠੱਗ ਲੈਂਦਾ
T'HAT'HA: Keep yourself far away from this mirage.
15602
ਨੀਠਿ ਨੀਠਿ ਮਨੁ ਕੀਆ ਧੀਰਾ ॥
Neeth Neeth Man Keeaa Dhheeraa ||
नीठि नीठि मनु कीआ धीरा ॥
ਮੈਂ ਗਹੁ ਨਾਲ ਮਾਇਆ ਦੀ ਤੱਕ ਕੇ, ਮਨ ਨੂੰ ਧੀਰਜਵਾਨ ਬਣਾ ਲਿਆ ਹੈ 
With great difficulty, I have calmed my mind.
15603
ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥
Jin Thag Thagiaa Sagal Jag Khaavaa ||
जिनि ठगि ठगिआ सगल जगु खावा ॥
ਹੈ। ਜਿਸ ਮੋਹ ਨੇ ਠੱਗ ਕੇ ਸਾਰੇ ਜਗਤ ਨੂੰ ਭੁਲੇਖੇ ਵਿਚ ਪਾ ਦਿੱਤਾ ਹੈ। ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ
That cheater, who cheated and devoured the whole world
15604
ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮
So Thag Thagiaa Thour Man Aavaa ||18||
सो ठगु ठगिआ ठउर मनु आवा ॥१८॥
ਉਸ ਮੋਹ ਠੱਗ ਨੂੰ ਕਾਬੂ ਕੀਤਿਆਂ ਮੇਰਾ ਮਨ ਇੱਕ ਟਿਕਾਣੇ ਤੇ ਆ ਗਿਆ ਹੈ ||18||
I have cheated that cheater, and my mind is now at peace. ||18||
15605
ਡਡਾ ਡਰ ਉਪਜੇ ਡਰੁ ਜਾਈ ॥
Ddaddaa Ddar Oupajae Ddar Jaaee ||
डडा डर उपजे डरु जाई ॥
ਅੱਖਰ ਡਡਾ ਤੋਂ ਡਰ ਲਿਖਿਆ ਹੈ। ਰੱਬ ਦਾ ਡਰ ਬੰਦੇ ਦੇ ਹਿਰਦੇ ਵਿਚ ਪੈਦਾ ਹੋ ਜਾਏ, ਦੁਨੀਆ ਦਾ ਡਰ ਦੂਰ ਹੋ ਜਾਂਦਾ ਹੈ
DADDA: When the Fear of God wells up, other fears depart.
15606
ਤਾ ਡਰ ਮਹਿ ਡਰੁ ਰਹਿਆ ਸਮਾਈ ॥
Thaa Ddar Mehi Ddar Rehiaa Samaaee ||
ता डर महि डरु रहिआ समाई ॥
ਤਾਂ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ
Other fears are absorbed into that Fear.
15607
ਜਉ ਡਰ ਡਰੈ ਤ ਫਿਰਿ ਡਰੁ ਲਾਗੈ ॥
Jo Ddar Ddarai Thaa Fir Ddar Laagai ||
जउ डर डरै त फिरि डरु लागै ॥
ਜੇ ਬੰਦਾ ਪ੍ਰਭੂ ਦਾ ਡਰ ਮਨ ਵਿਚ ਨਾਂ ਵਸਾਏ ਤਾਂ ਦੁਨੀਆ ਤੋਂ ਖ਼ੌਫ਼ ਡਰਦਾ ਹੈ
When one rejects the Fear of God, then other fears cling to him.
15608
ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯
Niddar Hooaa Ddar Our Hoe Bhaagai ||19||
निडर हूआ डरु उर होइ भागै ॥१९॥
ਜੋ ਮਨੁੱਖ ਨਿਰਭਉ ਹੋ ਗਿਆ, ਉਸ ਦੇ ਮਨ ਦਾ ਸਹਿਮ ਹੈ, ਸਭ ਨੱਸ ਜਾਂਦਾ ਹੈ ||19||
But if he becomes fearless, the fears of his heart run away. ||19||
15609
ਢਢਾ ਢਿਗ ਢੂਢਹਿ ਕਤ ਆਨਾ ॥
Dtadtaa Dtig Dtoodtehi Kath Aanaa ||
ढढा ढिग ढूढहि कत आना ॥
ਅੱਖਰ ਢਢਾ ਤੋਂ ਢਿਗ ਲਿਖਿਆ ਹੈ। ਰੱਬ ਤੇਰੇ  ਨੇੜੇ ਹੀ ਹੈਤੂੰ ਉਸ ਨੂੰ ਬਾਹਰ ਹੋਰ ਕਿਥੇ ਲੱਭਦਾ ਹੈਂ?
DHADHA: Why do you search in other directions?
15610
ਢੂਢਤ ਹੀ ਢਹਿ ਗਏ ਪਰਾਨਾ ॥
Dtoodtath Hee Dtehi Geae Paraanaa ||
ढूढत ही ढहि गए पराना ॥
ਰੱਬ ਲੱਭਦਿਆਂ ਲੱਭਦਿਆਂ, ਪ੍ਰਾਣ ਥੱਕ ਗਏ ਹਨ
Searching for Him like this, the breath of life runs out.
15611
ਚੜਿ ਸੁਮੇਰਿ ਢੂਢਿ ਜਬ ਆਵਾ ॥
Charr Sumaer Dtoodt Jab Aavaa ||
चड़ि सुमेरि ढूढि जब आवा ॥
ਸੁਮੇਰ ਪਰਬਤ ਉੱਤੇ ਚੜ੍ਹ ਕੇ, ਰੱਬ ਨੂੰ ਲੱਭ ਕੇ, ਜਦੋਂ ਮੈਂ ਮੁੜ ਆਉਂਦਾ ਹੈ
When I returned after climbing the mountain,
15612
ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ ॥੨੦
Jih Garr Garriou S Garr Mehi Paavaa ||20||
ਆਪਣੇ ਅੰਦਰ ਹੀ ਝਾਤੀ ਮਾਰਦਾ ਹਾਂ। ਪ੍ਰਭੂ ਇਸ ਸਰੀਰ ਵਿਚ ਹੀ ਮਿਲ ਪੈਂਦਾ ਹੈ ||20||
I found Him in the fortress - the fortress which He Himself made. ||20||
15613
ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥
Naanaa Ran Rootho Nar Naehee Karai ||
णाणा रणि रूतउ नर नेही करै ॥
ਅੱਖਰ ਣਾਣਾ ਤੋਂ ਰਣਿ-ਰਣਭੂਮੀ ਵਿਚ ਵਿਕਾਰਾਂ ਕੰਮਾਂ ਦੀ ਜੰਗ ਵਿਚ ਰੁੱਝਾ ਹੋਇਆ
NANNA: The warrior who fights on the battle-field should keep up and press on.
15614
ਨਾ ਨਿਵੈ ਨਾ ਫੁਨਿ ਸੰਚਰੈ ॥
Naa Nivai Naa Fun Sancharai ||
ना निवै ना फुनि संचरै ॥
ਅੱਗੇ ਨਾਂ ਝੁਕਦਾ ਹੈ, ਨਾਂ ਹੀ ਉਨ੍ਹਾਂ ਨਾਲ ਰਲਕੇ ਕਰਦਾ ਹੈ
He should not yield, and he should not retreat.
15615
ਧੰਨਿ ਜਨਮੁ ਤਾਹੀ ਕੋ ਗਣੈ ॥
Dhhann Janam Thaahee Ko Ganai ||
धंनि जनमु ताही को गणै ॥
ਦੁਨੀਆ ਉਸੇ ਮਨੁੱਖ ਦੇ ਜੀਵਨ ਨੂੰ ਭਾਗਾਂ ਵਾਲਾ ਗਿਣਦੀ ਹੈ
Blessed is the coming of one
15616
ਮਾਰੈ ਏਕਹਿ ਤਜਿ ਜਾਇ ਘਣੈ ॥੨੧
Maarai Eaekehi Thaj Jaae Ghanai ||21||
मारै एकहि तजि जाइ घणै ॥२१॥
ਇੱਕ ਮਨ ਨੂੰ ਮਾਰਦਾ ਹੈ, ਸਾਰੇ ਵਿਕਾਰਾਂ ਨੂੰ ਛੱਡ ਦਿੰਦਾ ਹੈ ||21||
Who conquers the one and renounces the many. ||21||
15617
ਤਤਾ ਅਤਰ ਤਰਿਓ ਨਹ ਜਾਈ ॥
Thathaa Athar Thariou Neh Jaaee ||
तता अतर तरिओ नह जाई ॥
ਅੱਖਰ ਤੱਤਾ ਤੋਂ ਤਰਿਓ ਹੈ, ਇਹ ਜਗਤ ਦਾ ਸਮੁੰਦਰ ਤਰਨਾ ਔਖਾ ਹੈ, ਪਾਰ ਲੰਘਿਆ ਨਹੀਂ ਜਾ ਸਕਦਾ ਹੈ  
TATTA: The impassable world-ocean cannot be crossed over;
15618
ਤਨ ਤ੍ਰਿਭਵਣ ਮਹਿ ਰਹਿਓ ਸਮਾਈ ॥
Than Thribhavan Mehi Rehiou Samaaee ||
तन त्रिभवण महि रहिओ समाई ॥
ਅੱਖਾਂ ਕੰਨ ਨੱਕ ਗਿਆਨ ਇੰਦਰੇ ਦੁਨੀਆ ਦੇ ਰਸਾਂ ਵਿਚ ਲੱਗੇ ਰਹਿੰਦੇ ਹਨ
The body remains embroiled in the three worlds.
15619
ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥
Jo Thribhavan Than Maahi Samaavaa ||
जउ त्रिभवण तन माहि समावा ॥
ਜਦੋਂ ਤਿੰਨ ਲੋਕਾਂ ਦੇ ਰਸ ਸਰੀਰ ਦੇ ਅੰਦਰ ਹੀ ਮਿਟ ਜਾਂਦੇ ਹਨ
But when the Lord of the three worlds enters into the body,
15620
ਤਉ ਤਤਹਿ ਤਤ ਮਿਲਿਆ ਸਚੁ ਪਾਵਾ ॥੨੨
Tho Thathehi Thath Miliaa Sach Paavaa ||22||
तउ ततहि तत मिलिआ सचु पावा ॥२२॥
ਤਾਂ ਰੱਬ ਦੀ ਜੋਤ ਵਿਚ ਜੀਵ ਦੀ ਜੋਤ ਮਿਲ ਜਾਂਦੀ ਹੈ, ਸਦਾ-ਥਿਰ ਰਹਿਣ ਵਾਲਾ ਰੱਬ ਹਾਂਸਲ ਕਰਾਂ। ||22||
Then one's essence merges with the essence of reality, and the True Lord is attained. ||22||
15621
ਥਥਾ ਅਥਾਹ ਥਾਹ ਨਹੀ ਪਾਵਾ ॥
Thhathhaa Athhaah Thhaah Nehee Paavaa ||
थथा अथाह थाह नही पावा ॥
ਅੱਖਰ ਥੱਥਾ ਤੋਂ ਥਾਹ-ਅਥਾਹ ਬਹੁਤ ਡੂੰਘਾਈ ਦੇ ਗੁਣਾਂ ਵਾਲੇ ਰੱਬ ਦਾ ਪਤਾ ਅੰਤ ਨਹੀਂ ਲੱਭ ਸਕਦਾ ॥ 
T'HAT'HA: He is Unfathomable; His depths cannot be fathomed.
15622
ਓਹੁ ਅਥਾਹ ਇਹੁ ਥਿਰੁ ਨ ਰਹਾਵਾ ॥
Ouhu Athhaah Eihu Thhir N Rehaavaa ||
ओहु अथाह इहु थिरु न रहावा ॥
ਡੂੰਘਾਈ ਦੇ ਗੁਣਾਂ ਵਾਲੇ ਅਥਾਹ ਰੱਬ ਨਾਲ ਸਰੀਰ ਮਨ ਟਿਕ ਕੇ ਨਹੀਂ ਰਹਿੰਦਾ

He is Unfathomable; this body is impermanent, and unstable.
15623
ਥੋੜੈ ਥਲਿ ਥਾਨਕ ਆਰੰਭੈ ॥
Thhorrai Thhal Thhaanak Aaranbhai ||
थोड़ै थलि थानक आर्मभै ॥
ਮਨ ਥੋੜੀ ਜਿਤਨੀ ਮਿਲੀ ਥਾਂ ਵਿਚ ਕਈ ਵਿਕਾਰ ਕੰਮ ਸ਼ੁਰੂ ਕਰ ਦਿੰਦਾ ਹੈ ॥
The mortal builds his dwelling upon this tiny space;
15624
ਬਿਨੁ ਹੀ ਥਾਭਹ ਮੰਦਿਰੁ ਥੰਭੈ ॥੨੩
Bin Hee Thhaabheh Mandhir Thhanbhai ||23||
बिनु ही थाभह मंदिरु थ्मभै ॥२३॥
ਇਹ ਥੰਮ੍ਹਾਂ ਕੰਧਾ ਤੋਂ ਬਿਨਾ ਹੀ ਘਰ ਉਸਾਰ ਰਿਹਾ ਹੈ ||23||
Without any pillars, he wishes to support a mansion. ||23||
15625
ਦਦਾ ਦੇਖਿ ਜੁ ਬਿਨਸਨਹਾਰਾ ॥
Dhadhaa Dhaekh J Binasanehaaraa ||
ददा देखि जु बिनसनहारा ॥
ਅੱਖਰ ਦੱਦਾ ਤੋਂ ਦੇਖਿ ਹੈ, ਜੋ ਇਹ ਸੰਸਾਰ ਅੱਖਾਂ ਨਾਲ ਸਾਰਾ ਨਾਸਵਾਨ ਦਿੱਸ ਰਿਹਾ ਹੈ ॥
DADDA: Whatever is seen shall perish.
15626
ਜਸ ਅਦੇਖਿ ਤਸ ਰਾਖਿ ਬਿਚਾਰਾ ॥
Jas Adhaekh Thas Raakh Bichaaraa ||
जस अदेखि तस राखि बिचारा ॥
ਤੂੰ ਪ੍ਰਭੂ ਵਿਚ ਸੁਰਤ ਜੋੜ, ਬਿਚਾਰ ਕੇ ਦੇਖ, ਜੋ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ ਹੈ
Contemplate the One who is unseen.
15627
ਦਸਵੈ ਦੁਆਰਿ ਕੁੰਚੀ ਜਬ ਦੀਜੈ ॥
Dhasavai Dhuaar Kunchee Jab Dheejai ||
दसवै दुआरि कुंची जब दीजै ॥
ਗੁਰਬਾਣੀ ਕੁੰਜੀ ਨੂੰ ਦਿਮਾਗ ਨੂੰ ਲਾਈਏ, ਜਦੋਂ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜੀਏ।
When the key is inserted in the Tenth Gate,
15628
ਤਉ ਦਇਆਲ ਕੋ ਦਰਸਨੁ ਕੀਜੈ ॥੨੪
Tho Dhaeiaal Ko Dharasan Keejai ||24||
तउ दइआल को दरसनु कीजै ॥२४॥
ਦਿਆਲ ਪ੍ਰਭੂ ਦਾ ਦੀਦਾਰ ਤਦੋਂ ਹੀ ਕੀਤਾ ਜਾ ਸਕਦਾ ਹੈ ||24||
Then the Blessed Vision of the Merciful Lord's Darshan is seen. ||24||
15629
ਧਧਾ ਅਰਧਹਿ ਉਰਧ ਨਿਬੇਰਾ ॥
Dhhadhhaa Aradhhehi Ouradhh Nibaeraa ||
धधा अरधहि उरध निबेरा ॥
ਅੱਖਰ ਧੱਧਾ ਤੋਂ ਅਰਧਹਿ ਲਿਖਿਆ ਹੈ। ਜਦੋਂ ਜੀਵਾਂ ਦਾ ਨਿਵਾਸ ਉੱਚੇ ਰੱਬ ਵਿਚ ਹੁੰਦਾ ਹੈ । ਪ੍ਰਭੂ ਨਾਲ ਮਿਲ ਕੇ, ਜੀਵ ਦੇ ਜਨਮ ਮਰਨ ਦਾ ਖ਼ਾਤਮਾ ਹੁੰਦਾ ਹੈ
DHADHA: When one ascends from the lower realms of the earth to the higher realms of the heavens, then everything is resolved.
15630
ਅਰਧਹਿ ਉਰਧਹ ਮੰਝਿ ਬਸੇਰਾ ॥
Aradhhehi Ouradhheh Manjh Basaeraa ||
अरधहि उरधह मंझि बसेरा ॥
ਜਦੋਂ ਜੀਵ ਨੀਚ ਥਾਂ ਮਾਇਆ ਦੇ ਮੋਹ ਨੂੰ ਛੱਡ ਕੇ ਉੱਚੀ ਅਵਸਥਾ ਤੇ ਜਾਂਦਾ ਹੈ
The Lord dwells in both the lower and higher worlds.
15631
ਅਰਧਹ ਛਾਡਿ ਉਰਧ ਜਉ ਆਵਾ ॥
Aradhheh Shhaadd Ouradhh Jo Aavaa ||
अरधह छाडि उरध जउ आवा ॥
ਜੀਵ ਮਾਇਆ ਦੇ ਮੋਹ ਨੂੰ ਛੱਡ ਕੇ ਉੱਚੀ ਅਵਸਥਾ ਤੇ ਜਾਂਦਾ ਹੈ ॥
Leaving the earth, the soul ascends to the heavens;
15632
ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫
Tho Aradhhehi Ouradhh Miliaa Sukh Paavaa ||25||
तउ अरधहि उरध मिलिआ सुख पावा ॥२५॥
ਜੀਵ ਨੂੰ ਪ੍ਰਮਾਤਮਾ ਮਿਲ ਪੈਂਦਾ ਹੈ। ਇਸ ਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ ||25||
Then, the lower and higher join together, and peace is obtained. ||25||
15633
ਨੰਨਾ ਨਿਸਿ ਦਿਨੁ ਨਿਰਖਤ ਜਾਈ ॥
Nannaa Nis Dhin Nirakhath Jaaee ||
नंना निसि दिनु निरखत जाई ॥
ਅੱਖਰ ਨੰਨਾ ਤੋਂ ਨਿਸਿ ਹੈਬੰਦੇ ਦਾ ਦਿਨ ਰਾਤ ਪ੍ਰਭੂ ਦੇ ਦੀਦਾਰ ਦੀ ਉਡੀਕ ਕਰਦਿਆਂ ਗੁਜ਼ਰਦਾ ਹੈ
NANNA: The days and nights go by; I am looking for the Lord.
15634
ਨਿਰਖਤ ਨੈਨ ਰਹੇ ਰਤਵਾਈ ॥
Nirakhath Nain Rehae Rathavaaee ||
निरखत नैन रहे रतवाई ॥
ਤੱਕਦਿਆਂ ਦੀਦਾਰ ਦੀ ਲਗਨ ਵਿਚ ਨੇਤਰ ਦੀਦਾਰ ਪ੍ਰਭੂ ਦੇ ਪ੍ਰੇਮ ਲਈ ਮੋਹੇ ਜਾਂਦੇ ਹਨ 
Looking for Him, my eyes have become blood-shot.
15635
ਨਿਰਖਤ ਨਿਰਖਤ ਜਬ ਜਾਇ ਪਾਵਾ ॥
Nirakhath Nirakhath Jab Jaae Paavaa ||
निरखत निरखत जब जाइ पावा ॥
ਦੀਦਾਰ ਦੀ ਆਸ ਦੀਦਾਰ ਦੀ ਤਾਂਘ ਕਰਦਿਆਂ ਕਰਦਿਆਂ ਜਦੋਂ ਆਖ਼ਰ ਦੀਦਾਰ ਹੁੰਦਾ ਹੈ ॥
After looking and looking,when He is finally found,
15636
ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬
Thab Lae Nirakhehi Nirakh Milaavaa ||26||
तब ले निरखहि निरख मिलावा ॥२६॥
ਰੱਖਣ ਵਾਲੇ ਆਪਣੇ ਪ੍ਰੇਮੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ||26||
Then the one who was looking merges into the One who was looked for. ||26||
15637
ਪਪਾ ਅਪਰ ਪਾਰੁ ਨਹੀ ਪਾਵਾ ॥
Papaa Apar Paar Nehee Paavaa ||
पपा अपर पारु नही पावा ॥
ਅੱਖਰ ਪੱਪਾ ਤੋਂ ਪਾਰੁ ਹੈ। ਭਗਵਾਨ ਸਭ ਤੋਂ ਵੱਡਾ ਹੈ। ਉਸ ਦਾ ਕਿਸੇ ਨੇ ਅੰਤ ਨਹੀਂ ਲੱਭਿਆ
PAPPA: He is limitless; His limits cannot be found.
15638
ਪਰਮ ਜੋਤਿ ਸਿਉ ਪਰਚਉ ਲਾਵਾ ॥
Param Joth Sio Paracho Laavaa ||
परम जोति सिउ परचउ लावा ॥
ਜਿਸ ਬੰਦੇ ਨੇ ਚਾਨਣ-ਦੇ-ਸੋਮੇ ਪ੍ਰਭੂ ਨਾਲ ਪਿਆਰ ਜੋੜਿਆ ਹੈ
I have attuned myself to the Supreme Light.
15639
ਪਾਂਚਉ ਇੰਦ੍ਰੀ ਨਿਗ੍ਰਹ ਕਰਈ ॥
Paancho Eindhree Nigreh Karee ||
पांचउ इंद्री निग्रह करई ॥
ਆਪਣੇ ਪੰਜੇ ਹੀ ਗਿਆਨ-ਇੰਦਰਿਆਂ ਵੱਸ ਕਰ ਲੈਂਦਾ ਹੈ
One who controls his five senses
15640
ਪਾਪੁ ਪੁੰਨੁ ਦੋਊ ਨਿਰਵਰਈ ॥੨੭
Paap Punn Dhooo Niravaree ||27||
पापु पुंनु दोऊ निरवरई ॥२७॥
ਬੰਦੇ ਨੂੰ ਪਾਪ ਤੇ ਪੁੰਨ ਦੋਹਾਂ ਨੂੰ ਦੂਰ ਕਰ ਦਿੰਦਾ ਹੈ ||27||
Rises above both sin and virtue. ||27||
15641
ਫਫਾ ਬਿਨੁ ਫੂਲਹ ਫਲੁ ਹੋਈ ॥
Fafaa Bin Fooleh Fal Hoee ||
फफा बिनु फूलह फलु होई ॥
ਅੱਖਰ ਫਫਾ ਤੋਂ ਫੂਲਹ ਹੈ। ਬੰਦਾ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ
FAFFA: Even without the flower, the fruit is produced.
15642
ਤਾ ਫਲ ਫੰਕ ਲਖੈ ਜਉ ਕੋਈ ॥
Thaa Fal Fank Lakhai Jo Koee ||
ता फल फंक लखै जउ कोई ॥
ਤਾਂ ਇਸ ਨੂੰ ਨਾਮ-ਪਦਾਰਥ ਰੂਪ ਉਹ ਫਲ ਮਿਲ ਜਾਂਦਾ ਹੈ
One who looks at a slice of that fruit
15643
ਦੂਣਿ ਨ ਪਰਈ ਫੰਕ ਬਿਚਾਰੈ ॥
Dhoon N Paree Fank Bichaarai ||
दूणि न परई फंक बिचारै ॥
ਰੱਬੀ ਸੂਝ ਦਾ ਰਤਾ ਕੁ ਝਲਕਾਰਾ ਜਨਮ ਮਰਨ ਵਿੱਚ ਨਹੀਂ ਪੈਂਦਾ ਹੈ
And reflects on it, will not be consigned to reincarnation.
15644
ਤਾ ਫਲ ਫੰਕ ਸਭੈ ਤਨ ਫਾਰੈ ॥੨੮
Thaa Fal Fank Sabhai Than Faarai ||28||
ता फल फंक सभै तन फारै ॥२८॥
ਰੱਬੀ ਸੂਝ ਦੇ ਝਲਕਾਰਾ ਸਰੀਰ ਦੇ ਮਾਣ ਨਾਸ਼ ਹੋ ਜਾਂਦੇ ਹਨ ||28||
A slice of that fruit slices all bodies. ||28||
15645
ਬਬਾ ਬਿੰਦਹਿ ਬਿੰਦ ਮਿਲਾਵਾ ॥
Babaa Bindhehi Bindh Milaavaa ||
बबा बिंदहि बिंद मिलावा ॥
ਬੱਬਾ ਤੋਂ ਬਿੰਦਹਿ ਅੱਖਰ ਹੈ। ਪਾਣੀ ਦੀ ਬੂੰਦ ਵਿਚ ਪਾਣੀ ਦੀ ਬੂੰਦ ਮਿਲ ਜਾਂਦੀ ਹੈ। ਫਿਰ ਪਾਣੀ ਦੀ ਬੂੰਦ ਪਾਣੀ ਤੋਂ ਵੱਖ ਨਹੀਂ ਹੋ ਸਕਦੀ
BABBA: When one drop blends with another drop,
15646
ਬਿੰਦਹਿ ਬਿੰਦਿ ਨ ਬਿਛੁਰਨ ਪਾਵਾ ॥
Bindhehi Bindh N Bishhuran Paavaa ||
बिंदहि बिंदि न बिछुरन पावा ॥
ਫਿਰ ਪਾਣੀ ਦੀ ਬੂੰਦ ਪਾਣੀ ਤੋਂ ਵੱਖ ਨਹੀਂ ਹੋ ਸਕਦੀ। ਉਵੇਂ ਨਿਮਖ ਮਾਤ੍ਰ ਭੀ ਸਾਂਝ ਪਾ ਕੇ ਜੀਵ ਪ੍ਰਭੂ ਤੋਂ ਵਿੱਛੁੜ ਨਹੀਂ ਸਕਦਾ॥
Then these drops cannot be separated again.
15647
ਬੰਦਉ ਹੋਇ ਬੰਦਗੀ ਗਹੈ ॥
Bandho Hoe Bandhagee Gehai ||
बंदउ होइ बंदगी गहै ॥
ਰੱਬ ਦਾ ਪਿਆਰਾ ਪ੍ਰੇਮ ਨਾਲ ਪ੍ਰਭੂ ਦੀ ਭਗਤੀ ਕਰਦਾ ਹੈ ॥
Become the Lord's slave, and hold tight to His meditation.
15648
ਬੰਦਕ ਹੋਇ ਬੰਧ ਸੁਧਿ ਲਹੈ ॥੨੯
Bandhak Hoe Bandhh Sudhh Lehai ||29||
बंदक होइ बंध सुधि लहै ॥२९॥
ਪ੍ਰਭੂ ਦੇ ਦਰ ਦਾ ਭਗਤ ਬਣ ਕੇ, ਮਾਇਆ ਦੇ ਮੋਹ ਦੇ ਜ਼ੰਜੀਰਾਂ ਦਾ ਭੇਤ ਪਾ ਲੈਂਦਾ ਹੈ। ਇਹਨਾਂ ਦੇ ਧੋਖੇ ਵਿਚ ਨਹੀਂ ਆਉਂਦਾ ||29||
If you turn your thoughts to the Lord, the Lord will take care of you like a relative. ||29||

Comments

Popular Posts