ਭਾਗ 125 ਪਤਨੀ ਐਸੇ ਰੰਨਾਂ ਦੇ ਆਸ਼ਕ ਨਾਲ ਕਿਵੇਂ ਕੱਟਦੀ ਹੋਵੇਗੀ ਤੁਸੀਂ ਸਾਡੇ ਵਿਹੜੇ
ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਹਰਬੀਰ ਭਾਵੇਂ ਜੋਤ
ਦੀਆਂ ਬੇਹੂਦੀਆਂ ਹਰਕਤਾਂ ਤੋਂ ਤੰਗ ਆ ਗਈ ਸੀ। ਮਚਲਿਆ ਜੱਟ ਬਣਿਆ ਹੋਇਆ ਸੀ। ਭੁੱਖੇ ਜੱਟ ਕਟੋਰਾ
ਲੱਭਿਆ, ਪਾਣੀ ਪੀ-ਪੀ ਆਫਰਿਆ। ਹਰਬੀਰ
ਦੀ ਜਾਨ ਸੂਲੀ ਉੱਤੇ ਪੂਰੀ ਰਾਤ ਚੜ੍ਹੀ ਰਹੀ। ਉਸ ਨੇ ਜੋਤ ਦੀ ਕਿਸੇ ਵੀ ਗੱਲ ਦਾ ਜ਼ਕੀਨ ਨਹੀਂ ਕੀਤਾ
ਸੀ। ਉਹ ਜਾਣਦੀ ਸੀ। ਸਾਰੀ ਰਾਤ ਦਾ ਇਹ ਕਿਸੇ ਨਾਲ ਖੇਹ ਖਾਂਦਾ ਫਿਰਦਾ ਹੈ। ਪਹਿਲਾਂ ਇਕੋ
ਸਮੇਂ ਮੇਰੇ, ਬਬਲੀ, ਜੈਸੇ, ਕਮਲ, ਰਵਲੀਨ, ਹਨੀ, ਬਲਵਿੰਦਰ ਤੇ ਵਿੰਦਰ ਹੋਰ ਪਤਾ ਨਹੀਂ, ਕੀਹਦੇ-ਕੀਹਦੇ ਨਾਲ ਫਲੱਡ ਕਰਦਾ ਰਿਹਾ ਹੈ? ਧੰਨ ਦੀ ਇਸ ਦੀ ਪਤਨੀ ਹੋਵੇਗੀ, ਪਤਨੀ ਐਸੇ ਰੰਨਾਂ
ਦੇ ਆਸ਼ਕ ਨਾਲ ਕਿਵੇਂ ਕੱਟਦੀ ਹੋਵੇਗੀ। ਹੰਭ ਹੌਂਕ ਕੇ ਘਰ ਵੜਦਾ ਹੋਣਾ ਹੈ। ਹੁਣ ਤਾਂ ਸਿਆਪਾ ਹੀ
ਮੁੱਕਿਆ ਹੈ। ਤੀਮੀਂ ਇੰਡੀਆ ਹੈ। ਦੋ ਧੀਆਂ ਨੂੰ ਪਾਲ ਰਹੀ ਹੈ। ਆਪ ਕੁਆਰਾ ਬਣ ਕੇ, ਘਰ-ਘਰ ਲੋਕਾਂ ਦੀਆਂ ਜ਼ਨਾਨੀਆਂ ਨੂੰ ਪਲੋਸਦਾ, ਚੱਟਦਾ, ਫੱਕਦਾ ਫਿਰਦਾ ਹੈ। ਜਿਵੇਂ ਬੋਕ ਦੀ ਸੁਰਤ ਤੁੱਕਿਆਂ ਵੱਲ ਰਹਿੰਦੀ ਹੈ। 50 ਬੱਕਰੀਆਂ ਦਾ ਸਾਰੇ ਇੱਜੜ ਇੱਕੋ ਬੋਕ ਦੇ ਹਵਾਲੇ ਵਿੱਚ
ਹੁੰਦਾ ਹੈ। ਉਸ ਤੋਂ ਵੀ ਮਾੜੀ ਹਾਲਤ ਇਸ ਬੰਦੇ ਦੀ ਹੋ ਗਈ ਹੈ। ਰਾਤ ਦੇ 23:00 ਹੋ ਗਏ ਸਨ। ਦੀਵਿਆਂ ਨੂੰ ਜੋਤ, ਘਰ ਦੇਖਣ ਦੇ ਬਹਾਨੇ, ਦਰਾਂ ਮੂਹਰੇ ਛੱਡਣ ਗਿਆ ਸੀ। ਦੀਵੀਆਂ ਨੇ ਘਰ ਕੋਲ ਆ ਕੇ
ਕਿਹਾ, " ਓਕੇ-ਬਾਏ, ਮੈਂ ਚੱਲਦੀ ਹਾਂ। ਫੇਸਬੁੱਕ ਤੇ ਫ਼ੋਨ ਉੱਤੇ ਗੱਲ
ਕਰਾਂਗੇ। " ਘਰ ਦੀਆਂ ਸਾਰੀਆਂ ਬੱਤੀਆਂ ਜਗਦੀਆਂ ਸਨ। ਜੋਤ ਨੇ ਕਿਹਾ, " ਲੱਗਦਾ ਹੈ, ਤੇਰੀਆਂ ਰੂਮ-ਮੇਟ ਕੁੜੀਆਂ ਅਜੇ ਸੁੱਤੀਆਂ ਨਹੀਂ ਹਨ। ਉਹ
ਜਾਗਦੀਆਂ ਹਨ। ਬੌਦਰ ਨਹੀਂ ਹੁੰਦੀਆਂ। ਦੋ ਰੋਟੀਆਂ ਹੀ ਖਿਲਾਦੇ। ਢਿੱਡ ਵਿੱਚ ਚੂਹੇ ਨੱਚ ਰਹੇ ਹਨ।
" ਦੀਵੀਆਂ ਦੇ ਰੋਕਦੇ ਹੋਏ ਵੀ ਉਹ ਧੁੱਸ ਦੇ ਕੇ, ਉਸ ਦੇ ਘਰ ਅੰਦਰ ਚਲਾ ਗਿਆ। ਕੁੜੀਆਂ ਲਿਵਿੰਗ ਰੂਮ ਵਿੱਚ
ਬੈਠੀਆਂ ਟੀਵੀ ਉੱਤੇ ਮੂਵੀ ਦੇਖ ਰਹੀਆਂ ਸਨ। ਦੀਵੀਆਂ ਨਾਲ ਮਰਦ ਨੂੰ ਦੇਖ ਕੇ, ਚੀਕਾਂ ਮਾਰਨ ਲੱਗ ਗਈਆਂ। ਇੱਕ ਨੇ ਕਿਹਾ,
" ਦੀਵੀਆਂ ਨੇ ਬੁਆਏ ਫਰਿੰਡ ਲੱਭ
ਲਿਆ ਹੈ। " ਦੂਜੀ ਨੇ ਕਿਹਾ, " ਦੀਵੀਆਂ ਤੂੰ ਬਹੁਤ ਲੱਕੀ ਹੈ। " ਤੀਜੀ ਨੇ ਕਿਹਾ, " ਅੱਜ ਰਾਤ ਸੌਣਾ ਨਹੀਂ ਹੈ। ਪੂਰਾ ਫੱਨ-ਛੱਨ ਕਰਾਂਗੇ।
ਮਰਦ ਆਪਣੇ ਕੋਲ ਆਪ ਚੱਲ ਕੇ ਆਇਆ ਹੈ। " ਕੁੜੀਆਂ ਦੀਆਂ ਗੱਲਾਂ ਨੇ ਜੋਤ ਨੂੰ ਹੌਸਲਾ ਦੇ
ਦਿੱਤਾ। ਐਸੇ ਕੰਮ ਨੂੰ ਉਹ ਪਹਿਲਾਂ ਹੀ ਸ਼ੇਰ ਸੀ। ਉਸ ਨੇ ਕਿਹਾ, " ਦੀਵੀਆਂ ਮੇਰੀ ਗਰਲ ਫਰਿੰਡ ਹੈ। ਤੁਸੀਂ ਮੇਰੀਆਂ ਸਾਲ਼ੀਆਂ
ਹੋ। ਸਾਲ਼ੀਆਂ ਅੱਧੀਆਂ ਘਰ ਵਾਲੀਆਂ ਹੁੰਦੀਆਂ ਹਨ। ਤੁਸੀਂ ਜੋ ਵੀ ਮੇਰੇ ਨਾਲ ਛੇੜ-ਛਾੜ ਕਰਨੀ ਹੈ।
ਖੁੱਲ੍ਹੀ ਛੁੱਟੀ ਹੈ। ਉਹ ਤਾਂ ਆਪਣੇ ਆਪ ਨੂੰ ਵੱਡਾ ਸ਼ਿਕਾਰੀ ਸਮਝਦਾ ਸੀ। ਇਹ ਨਹੀਂ ਜਾਣਦਾ ਸੀ।
ਕਾਲਜ ਸਟੂਡਿੰਨਟ-ਵੀਜ਼ੇ ਉਤੇ ਆਈਆਂ ਨੌਜਵਾਨ ਕੁੜੀਆਂ, ਮਾਪਿਆਂ ਤੋਂ ਬਗੈਰ, ਬੇਲਗ਼ਾਮ ਘੋੜੇ ਵਰਗੇ ਹੁੰਦੀਆਂ ਹਨ। ਕੈਨੇਡਾ ਵਿੱਚ ਤਾਂ
ਕੁੜੀਆਂ ਅਸਮਾਨ ਨੂੰ ਟਾਕੀ ਲਗਾਉਂਦੀਆਂ ਹਨ।
ਜੋਤ ਉਨ੍ਹਾਂ ਚਾਰਾਂ
ਕੁੜੀਆਂ ਨਾਲ, ਬੀਅਰਾਂ ਪੀਂਦਾ
ਰਿਹਾ। ਕੋਟਾ ਪੂਰਾ ਨਾਂ ਹੁੰਦਾ ਦੇਖ ਕੇ, ਫਿਰ ਉਸ ਨੇ ਆਪਦੇ
ਬੈਗ ਵਿਚੋਂ ਕੱਢ ਕੇ, ਕੁੰਢੇ ਵਾਲੀ ਵਿਸਕੀ
ਦੇ ਜੱਗ ਵਰਗੀ ਬੋਤਲ ਵਿਚਾਲੇ ਰੱਖ ਦਿੱਤੀ ਸੀ। ਚਾਰੇ ਕੁੜੀਆਂ ਬਰਾਬਰ ਜੋਤ ਦੇ ਪੈੱਗ ਚੁੱਕਣ ਲੱਗ
ਗਈਆਂ ਸਨ। ਸਿਗਰਟਾਂ ਵੀ ਪੀ ਰਹੀਆਂ ਸਨ। ਇੱਕ ਕੁੜੀ ਜੋਤ ਨਾਲ ਮਿਲ ਕੇ, ਮੈਰਾਵਾਨਾਂ-ਸੁੱਖੇ ਦੀ ਬਣਾਈ ਸਿਗਰਟ ਦਾ ਸੂਟਾ ਵੀ ਲੈ
ਰਹੀ ਸੀ। ਉਸ ਨੂੰ ਐਸਾ ਨਸ਼ਾ ਹੋਇਆ। ਉਸ ਦਾ ਹਾਸਾ, ਸਾਰੇ ਘਰ ਵਿੱਚ ਗੂੰਜ ਰਿਹਾ ਸੀ। ਹਰ ਕੋਈ ਆਪੋ-ਆਪਣੇ ਤਜਰਬੇ ਦੀਆਂ ਡੀਜਾ ਲਾਹ ਰਿਹਾ ਸੀ। ਜੋਤ
ਆਪਦੇ ਮੂੰਹੋਂ ਮਾਂਵਾਂ, ਭੈਣਾਂ ਦੀਆਂ ਟੰਗਾਂ
ਨੂੰ ਜ ਦੀਆਂ ਮੋਟੀਆਂ
ਗਾਲ਼ਾਂ ਕੱਢਣ ਲੱਗ ਗਿਆ। ਉਸ ਨਾਲ ਹੱਥ ਦਾ ਪੰਜੇ ਨਾਲ ਪੰਜਾ ਮਾਰ ਕੇ, ਬੰਦਿਆ ਵਾਲੀਆਂ ਮਾਂਵਾਂ, ਭੈਣਾਂ ਦੀਆਂ ਗਾਲ਼ਾਂ ਕੁੜੀਆਂ ਵੀ ਕੱਢਣ ਲੱਗ ਗਈਆਂ ਸਨ।
ਨਸ਼ਾ ਹੋਣ ਨਾਲ ਅੰਗਰੇਜ਼ੀ ਗਾਣੇ ਉੱਤੇ ਸਬ ਝੂਮ ਰਹੇ ਸਨ। ਇੱਕ ਦੂਜੇ ਨੂੰ ਜੱਫੀ ਪੱਪੀਆਂ ਕਰ ਰਹੇ
ਹਨ। ਹੋਲੀ-ਹੋਲੀ ਹਲਕੀ-ਫੁਲਕੀ ਪਾਰਟੀ, ਰੌਮਸ ਵੱਲ ਨੂੰ ਵਧਣ
ਲੱਗੀ। ਆਪਣੇ-ਆਪ ਕੱਪੜੇ ਉਤਾਰਨ ਲੱਗ ਗਏ। ਉਨ੍ਹਾਂ ਚਾਰਾਂ ਕੁੜੀਆਂ ਨੇ ਲਿਵਿੰਗ ਰੂਮ ਵਿੱਚ ਹੀ ਜੋਤ
ਦੀ ਤੋਬਾ ਕਰਾ ਦਿੱਤੀ। ਸ਼ਹਿਦ ਦੇ ਛੱਤੇ ਨੂੰ ਲੱਗੀਆਂ ਮੱਖੀਆਂ ਵਾਂਗ, ਚਾਰ ਜਾਣੀਆਂ, ਜੋਤ ਨੂੰ ਚੂੰਬੜੀਆਂ ਹੋਈਆਂ ਸਨ। ਪਹਿਲਾਂ ਤਾਂ ਜੋਤ ਨੂੰ
ਬਹੁਤ ਸੁਆਦ ਆਇਆ। ਚਾਰਾਂ ਕੁੜੀਆਂ ਦੇ ਵਿਚਾਲੇ ਪਿਆ ਰਿਹਾ। ਕੁੜੀਆਂ ਉਸ ਨੂੰ ਨਿੱਕੇ ਬੱਚੇ ਵਾਂਗ
ਚੁੰਮ ਚੱਟ ਰਹੀਆਂ ਸਨ। ਸ਼ਰਾਬੀ ਹੋਏ ਡਰਾਈਵਰ ਵਾਂਗ, ਜੋਤ ਦੇ ਜੀਵਨ ਦੀ ਗੱਡੀ ਅੱਜ ਚਾਰਾਂ ਕੁੜੀਆਂ ਦੇ ਧੱਕੇ
ਚੜ੍ਹ ਗਈ ਸੀ। ਗੰਨੇ ਵਾਂਗ ਨਿਚੋੜ ਦਿੱਤਾ ਸੀ। ਉਹ ਉਨ੍ਹਾਂ ਤੋਂ ਛੁੱਟਣ ਦੇ ਲਈ ਹੱਥ ਬੰਨ੍ਹਦਾ
ਰਿਹਾ। ਪਰ ਅੱਜ ਕਸੂਤਾ ਫਸ ਗਿਆ ਸੀ। ਜਿਵੇਂ ਭੁੱਖ ਲੱਗੀ ਤੋਂ ਰੁਖੀ-ਸੁੱਕੀ-ਮਿੱਸੀ ਸੁਆਦ ਲੱਗਦੀ
ਹੈ। ਜਦੋਂ ਬਹੁਤਾ ਹੋ ਜਾਵੇ, ਫਿਰ 36 ਪਦਾਰਥ ਦੇਖ ਕੇ, ਪਹਿਲਾ ਖਾਂਦਾ ਵੀ ਬਾਹਰ ਆ ਜਾਂਦਾ ਹੈ। ਉਹ ਹਾਲਤ
ਕੁੜੀਆਂ ਨੇ ਜੋਤ ਦੀ ਕਰ ਦਿੱਤੀ। ਇੱਕ ਬਾਰ ਕੁੜੀਆਂ ਨੇ ਅਸਲੀ ਨਜ਼ਾਰਾ ਉਸ ਨੂੰ ਦਿਖਾ ਦਿੱਤਾ ਸੀ।
ਜੋਤ ਨੂੰ ਬੰਮਬੂਤਾਰੇ ਦਿਸ ਰਹੇ ਸਨ। ਦੀਵੀਆ ਨੇ ਕਿਹਾ, " ਇਹ ਸਾਲਾ ਪਤਾ ਨਹੀਂ ਕਿਹੜੀ ਨੂੰ ਪਾਸਪੋਰਟ ਉੱਤੇ ਮੋਹਰ
ਲਵਾ ਕੇ ਦੇਵਾਂਗਾ? ਇਸੇ ਨੇ ਤਾਂ ਚਾਰਾ
ਨਾਲ ਸੈਕਸ ਦੀ ਸਾਂਝ ਪਾ ਲਈ ਹੈ। ਮੈਰਾਵਾਨਾਂ ਦਾ ਸੂਟਾ ਪੀਣ ਵਾਲੀ ਕੁੜੀ ਜ਼ੋਰ ਦੀ ਹੱਸੀ। ਉਸ ਨੇ
ਕਿਹਾ, " ਕਿਤੇ ਮਦਰ ਦਾ ਚਾਰਾਂ ਦੇ ਹੱਥ ਵਿਚੋਂ ਨਾਂ ਨਿਕਲ ਜਾਵੇ?
" ਇੱਕ ਹੋਰ ਨੇ ਕਿਹਾ,
" ਕੀ ਕਲ ਦੀ ਰਾਤ ਵੀ ਸਾਡੇ
ਚਾਰਾਂ ਨਾ ਗੁਜ਼ਰੇਗਾ? " ਚੌਥੀ ਨੇ ਕਿਹਾ,
" ਇਹੋ ਜਿਹੇ ਕੰਜਰ ਕਿਸੇ ਨਾਲ
ਵਿਆਹ ਨਹੀਂ ਕਰਾਉਂਦੇ। ਵੱਸਦੀਆਂ ਰੰਨਾਂ ਨੂੰ ਉਧਾਲ਼ ਕੇ, ਰੰਡੀ ਬਣਾਂ ਕੇ, ਚਕਲੇ ਉੱਤੇ ਬੈਠਾ ਦਿੰਦੇ ਹਨ। ਇਹ ਤੁਹਾਨੂੰ ਕਿਸੇ ਨੂੰ
ਪੱਕਾ ਨਹੀਂ ਕਰਾਵਾਂਗੇ। " ਪਹਿਲਾ ਜੋਤ ਨੂੰ ਦੀਵੀਆ ਦੀਆਂ ਗੱਲਾਂ ਸੁਣ ਕੇ ਲੱਗਾ ਸੀ। ਉਸ ਦੇ
ਕੰਨ ਵੱਜਦੇ ਹਨ। ਐਵੇਂ ਹੀ ਪੁੱਠੇ ਸਿੱਧੇ ਖ਼ਿਆਲ ਦਿਮਾਗ਼ ਵਿੱਚ ਚੱਲਦੇ ਹਨ। ਪਰ ਪਿਛਲੀ ਕੁੜੀ ਦੀ
ਗੱਲ ਸੁਣ ਕੇ, ਉਸ ਦੀ ਪੀਤੀ ਲਹਿ
ਗਈ। ਉਸ ਨੂੰ ਪਤਾ ਲੱਗ ਗਿਆ। ਇਹ ਵੀ ਮੇਰੇ ਵਰਗੀਆਂ ਕੱਚੀਆਂ ਹੀ ਕੈਨੇਡਾ ਵਿੱਚ ਰਹਿ ਰਹੀਆਂ ਹਨ।
ਉਸ ਨੇ ਚਾਰਾਂ ਵੱਲ ਦੇਖਿਆ। ਚਾਰੇ ਕੁੜੀਆਂ ਸੋਫਹਿਆਂ ਉੱਤੇ ਲੁੱਟਕੀਆਂ ਪਈਆਂ ਸਨ। ਉਸ ਨੇ ਆਪਦੇ
ਕੱਪੜੇ ਪਾਏ। ਕਾਰ ਵਿੱਚ ਜਾ ਕੇ ਬੈਠ ਗਿਆ। ਉਹ ਟਰੱਕ ਵਿੱਚ ਜਾ ਕੇ ਸੌਣਾ ਚਾਹੁੰਦਾ ਸੀ। ਨਾਲੇ
ਚਾਰੇ ਕੁੜੀਆਂ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਸੀ। ਅਜੇ ਕਾਰ ਚਲਾ ਕੇ, ਮੀਲ ਕੁ ਦੀ ਦੂਰੀ ਉੱਤੇ ਗਿਆ ਸੀ। ਕਾਰ ਰਿਡ ਲਾਈਟ
ਵਿਚੋਂ ਦੀ ਕੱਢ ਦਿੱਤੀ। ਦੋ ਕਾਰਾਂ ਨਾਲ ਹਰਵੀਰ ਦੀ ਕਾਰ ਦਾ ਜੱਫ਼ਾ ਪੈ ਗਿਆ। ਪੁਲਿਸ ਆ ਗਈ ਸੀ।
ਜੋਤ ਨੂੰ ਸ਼ਰਾਬ ਪੀ ਕੇ, ਡਰਾਈਵਿੰਗ ਦਾ ਚਾਲਜ਼
ਲੱਗਾ ਕੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।
Comments
Post a Comment