ਭਾਗ 83  ਬਾਦਸ਼ਾਹਾਂ ਦੇ ਬਾਦਸ਼ਾਹ ਪ੍ਰਭੂ ਨੂੰ ਨਾਂ ਭੁਲਾਈਏ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸ੍ਰੀ ਗੁਰੂ ਗ੍ਰੰਥ ਸਾਹਿਬ  338 ਅੰਗ 1430 ਵਿਚੋਂ ਹੈ
Siri Guru Sranth Sahib 338 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
04/08/2013. 338
ਉਹ ਉੱਭੇ ਸਾਹ ਲੈ ਰਹੀ ਹੁੰਦੀ ਹੈ। ਜੀਵ ਆਤਮਾ ਪ੍ਰਭੂ ਨੂੰ ਉਡੀਕਦੀ ਥੱਕਦੀ ਨਹੀਂ, ਰੱਬ ਨੂੰ ਤੱਕਣ ਦੀ ਉਮੀਦ ਹੈ।      ਕਾਲੇ ਕਾਂਵਾਂ ਉੱਡ ਜਾਵੋ। ਮਾੜੇ ਲੇਖ ਮੁੱਕ ਜਾਵੋ। ਮੈਂ ਆਪਣੇ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਲਵਾ। ਭਗਤ ਕਬੀਰ ਜੀ ਕਹਿੰਦੇ ਹਨ, ਉੱਚੀ ਜ਼ਿੰਦਗੀ ਦਾ ਸਹੀ ਰਾਹ ਲੱਭਣ ਲਈ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ। ਪ੍ਰਭੂ ਦੇ ਨਾਮ ਦਾ ਹੀ ਇੱਕ ਆਸਰਾ ਹੋਣਾ ਚਾਹੀਦਾ ਹੈ ਤੇ ਜੀਭ ਨਾਲ ਭਗਵਾਨ ਨੂੰ ਯਾਦ ਕਰਨਾ ਚਾਹੀਦਾ ਹੈ। ਆਸੇ-ਪਾਸੇ ਤੁਲਸੀ ਦੇ ਸੰਘਣੇ ਬੂਟੇ ਸਨ। ਪ੍ਰਭੂ ਬਣ ਵਿਚ ਪ੍ਰੇਮ ਰਸ ਨਾਲ ਦੇ ਗੀਤ ਗਾ ਰਿਹਾ ਸੀ। ਬਿੰਦਰਾਬਨ ਵਿੱਚ ਗਾਈਆਂ ਚਾਰਦੀਆਂ ਸੀ। ਉਸ ਦਾ ਜੀਵ ਆਤਮਾ ਉਸ ਦਾ ਸਰੂਪ ਵੇਖ ਕੇ ਮਸਤ ਹੋ ਗਈ  ਗੋਕਲ ਦੀਆਂ ਗੁਆਲਣਾਂ ਦਾ ਮਨ ਮੋਹਦਾ ਸੀ, ਭਾਵ ਦੇਖਣ ਵਾਲੇ ਨੂੰ ਮਨ ਨੂੰ ਧੂਹ ਪਾਣ ਵਾਲਾ ਸੀ। ਆਖਣ ਲੱਗੀ ਪ੍ਰੀਤਮ ਪ੍ਰਭੂ ਮੈਨੂੰ ਛੱਡ ਕੇ ਕਿਸੇ ਹੋਰ ਥਾਂ ਨਾ ਜਾਵੀਂ। ਦਾਤੇ ਪ੍ਰਭੂ ਮੇਰਾ ਮਨ ਤੇਰੇ ਚਰਨਾਂ ਵਿਚ ਜੁੜ ਗਿਆ ਹੈ। ਤੈਨੂੰ ਉਹੀ ਮਿਲਦਾ ਹੈ, ਜੋ ਵੱਡੇ ਭਾਗਾਂ ਵਾਲਾ ਹੈ। ਬਿੰਦਰਾਬਨ ਵਿਚ ਕ੍ਰਿਸ਼ਨ ਜੀ ਗਾਈਆਂ ਚਾਰਦੇ ਸੀ। ਮਨ ਮੋਹਨ ਵਾਲਾ ਸੀ। ਦੇਖਣ ਵਾਲੇ ਨੂੰ ਮਨ ਨੂੰ ਧੂਹ ਪਾਣ ਵਾਲਾ ਸੀ। ਮਾਲਕ ਮੇਰੇ ਤੇ ਤੂੰ ਮਿਹਰ ਕਰ, ਮੈਨੂੰ ਵੀ ਲੋਕ ਗ਼ਰੀਬ ਕਬੀਰ ਜੁਲਾਹਾ ਆਖਦੇ ਹਨ।  ਕਈ ਲੋਕ ਲੰਮੇ ਚੌੜੇ ਚੋਲ਼ੇ ਪਹਿਨਦੇ ਹਨ। ਜੰਗਲਾਂ ਵਿਚ ਜਾ ਵੱਸਦੇ ਹਨ। ਇਸ ਦਾ ਕੀ ਲਾਭ ਮਿਲਣਾ ਹੈ? ਜੇ ਧੂਪ ਧੁਖਾ ਕੇ ਦੇਵਤਿਆਂ ਦੀ ਪੂਜਾ ਕਰ ਲਈ ਤਾਂ ਕੀ ਕਰ ਲਿਆ? ਜੇ ਕਿਸੇ ਤੀਰਥ ਜਲ ਵਿਚ ਇਸ਼ਨਾਨ ਕਰ ਲਿਆ ਤਾਂ ਕੀ ਵੱਡਾ ਕੰਮ ਕਰ ਹੋਇਆ? ਮਨ ਤੂੰ ਮਰ ਕੇ ਨਾਸ਼ ਹੋਣ ਵਾਲਾਂ ਹੈ। ਬੇਸਮਝ ਜੀਵ ਪ੍ਰਮਾਤਮਾ ਦੀ ਖੋਜ ਕਰ। ਜਿੱਧਰ ਮੈਂ ਵੇਖਦਾ ਹਾਂ। ਉਹ ਮੁੜ ਕੇ ਨਹੀਂ ਦਿਸਦਾ, ਨਾਸ਼ ਹੋ ਜਾਂਦਾ ਹੈ। ਬੰਦੇ ਤੂੰ ਮਰ ਮਿਟਣ ਵਾਲੀ ਮਾਇਆ ਵਿਚ ਲਪਟ ਰਿਹਾ ਹੈਂ। ਕੋਈ ਗਿਆਨ-ਚਰਚਾ ਕਰ ਰਿਹਾ ਹੈ, ਕੋਈ ਸਮਾਧੀ ਲਾਈ ਬੈਠਾ ਹੈ। ਕੋਈ ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ ਅਸਲ ਵਿਚ ਇਹ ਸਾਰਾ ਜਗਤ ਮਾਇਆ ਦਾ ਜੰਜਾਲ ਹੀ ਹੈ। ਭਗਤ ਕਬੀਰ ਜੀ ਕਹਿੰਦੇ ਹਨ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਜਗਤ ਮਾਇਆ ਵਿਚ ਅੰਨ੍ਹਾ ਹੋਇਆ ਪਿਆ ਹੈ। ਮਨ ਤੂੰ ਵਿਕਾਰਾਂ ਦੇ ਪਿੱਛੇ ਜਾਣਾ ਛੱਡ ਦੇਹ, ਜਦ ਤੂੰ ਸਭ ਤੋਂ ਉੱਚੇ ਪ੍ਰਭੂ ਦੀ ਸ਼ਰਨ ਆ ਗਿਆ, ਹੁਣ ਇਹਨਾਂ ਤੋਂ ਕਿਉਂ ਡਰਦਾ? ਹੁਣ ਨਿਡਰ ਹੋ ਕੇ ਉਤਸ਼ਾਹ ਵਿਚ ਰਹਿ। ਉਹ ਸੂਰਮਾ ਕਾਹਦਾ, ਜੋ ਸਾਹਮਣੇ ਦਿਸਦੇ ਦੁਸ਼ਮਣ ਤੋਂ ਡਰ ਜਾਏ? ਉਹ ਇਸਤ੍ਰੀ ਸਤੀ ਨਹੀਂ ਹੋ ਸਕਦੀ ਜੋ ਘਰ ਨੂੰ ਸਾਂਭਣ ਭਾਂਡੇ ਸਾਂਭਣ ਲੱਗ ਪਏ। ਕਮਲੇ ਮਨ ਸਭ ਤੋਂ ਉੱਚੇ ਮਾਲਕ ਦੀ ਸ਼ਰਨ ਆ ਕੇ ਹੁਣ ਜੱਕੋ-ਤੱਕੇ ਛੱਡਦੇ। ਉਸ ਨੂੰ  ਹੁਣ ਸੜ ਕੇ ਮਰਿਆਂ ਹੀ ਸਿੱਧੀ ਸਤੀ ਵਾਲਾ ਰੁਤਬਾ ਮਿਲੇਗਾ, ਜਿਸ ਇਸਤ੍ਰੀ ਨੇ ਹੱਥ ਵਿਚ ਸੰਧੂਰੀਆਂ ਲੈ ਲਿਆ। ਕਿਸੇ ਨੂੰ ਕਾਮ ਨੇ ਵੱਸ ਵਿੱਚ ਕਰ ਲਿਆ ਹੈ, ਕਿਸੇ ਨੂੰ ਰੂਪ, ਗ਼ੁੱਸੇ ਨੇ ਠਗਿਆ ਹੈ, ਕਿਸੇ ਨੂੰ ਮਾਇਆ ਨੇ ਇਸੇ ਤਰ੍ਹਾਂ ਸਾਰਾ ਜਗਤ ਖ਼ੁਆਰ ਕੀਤਾ ਹੈ। ਭਗਤ ਕਬੀਰ ਆਖਦੇ ਹਨ, ਬਾਦਸ਼ਾਹਾਂ ਦੇ ਮਹਾਰਾਜ ਪ੍ਰਭੂ ਨੂੰ ਨਾਂ ਭੁਲਾਈਏ। ਭਗਵਾਨ ਸਭ ਤੋਂ ਉੱਚੇ ਮਾਲਕ ਹਨ। ਤੇਰਾ ਭਾਣਾ ਮੇਰੇ ਸਿਰ-ਮੱਥੇ ਤੇ ਹੈ, ਮੈਂ ਇਸ ਵਿਚ ਕੋਈ ਛੱਕ ਦੀ ਗੱਲ ਨਹੀਂ ਕਰ ਕਰਦਾ। ਸੰਸਾਰ ਸਮੁੰਦਰ ਤੂੰ ਆਪ ਹੀ ਹੈਂ, ਇਸ ਵਿਚੋਂ ਪਾਰ ਲੰਘਾਉਣ ਵਾਲਾ ਮਲਾਹ ਵੀ ਤੂੰ ਆਪ ਹੈਂ । ਤੇਰੀ ਮਿਹਰ ਨਾਲ ਮੈਂ ਇਸ ਸੰਸਾਰ ਸਮੁੰਦਰ ਵਿਚੋਂ ਪਾਰ ਲੰਘ ਸਕਦਾ ਹਾਂ। ਮਨੁੱਖ ਤੂੰ ਪ੍ਰਭੂ ਦੀ ਭਗਤੀ ਕਬੂਲ ਕਰ। ਮਾਲਕ ਭਗਵਾਨ ਤੇਰੇ ਨਾਲ ਗ਼ੁੱਸਾ ਜਾਂ ਕਿ ਤੇਰੇ ਨਾਲ ਪਿਆਰ ਕਰੀਏ। ਪ੍ਰਭੂ ਤੇਰਾ ਨਾਮ ਮੇਰਾ ਆਸਰਾ ਹੈ ਇਸ ਤਰ੍ਹਾਂ ਜਿਵੇਂ ਫੁੱਲ ਪਾਣੀ ਵਿਚ ਖਿੜਿਆ ਰਹਿੰਦਾ ਹੈ। ਫੁੱਲ ਨੂੰ ਪਾਣੀ ਆਸਰਾ ਹੈ। ਜੀਵ ਖ਼ੁਸ਼ੀ ਵਿੱਚ ਖਿੜ ਜਾਂਦਾ ਹੈ। ਭਗਤ ਕਬੀਰ ਆਖਦੇ ਹਨ, ਰੱਬ ਜੀ ਮੈਂ ਤੇਰੇ ਘਰ ਦਾ ਗ਼ੁਲਾਮ ਹਾਂ। ਇਹ ਤੇਰੀ ਮਰਜ਼ੀ ਹੈ। ਚਾਹੇ ਜਿਊਦਾ ਰੱਖ ਚਾਹੇ ਮਾਰਦੇ। ਚੁਰਾਸੀ ਲੱਖ ਜੀਵਾਂ ਦੀਆਂ ਜੂਨਾਂ ਵਿਚ ਭਟ ਕੇ ਜੀਵ ਬਹੁਤ ਥੱਕ ਗਿਆ ਹੈ। ਉਸ ਨੂੰ ਮਨੁੱਖਾ ਜਨਮ ਮਿਲਿਆ ਤਾਂ ਉਸ ਨੇ ਪ੍ਰਮਾਤਮਾ ਦੀ ਭਗਤੀ ਕੀਤੀ।ਰੱਬ ਨੂੰ ਪਿਆਰ ਕਰਨ ਵਾਲੇ ਨੇ ਜਨਮ ਲਿਆ ਹੈ, ਬਹੁਤ ਵੱਡੀ ਚੰਗੀ ਕਿਸਮਤ ਹੈ। ਦਸੋ ਜਦੋਂ ਨਾ ਇਹ ਧਰਤੀ, ਨਾ ਆਕਾਸ਼ ਜੀਵ ਦਿਸਦੇ ਸੀ। ਉਦੋਂ ਇਹ ਨੰਦ ਕਿਥੇ ਸੀ?ਜਿਸ ਨੂੰ ਤੁਸੀ ਰੱਬ ਦਾ ਪਿਓ ਆਖ ਰਹੇ ਹੋ। ਕਿਥੇ ਸੀ ਤੁਸੀਂ ਜੋ ਇਹ ਆਖਦੇ ਹੋ ਪ੍ਰਮਾਤਮਾ ਸੀ ਨੰਦ ਦੇ ਘਰ ਅਵਤਾਰ ਲੈ ਕੇ ਨੰਦ ਦਾ ਪੁੱਤਰ ਬਣਿਆ, ਇਹ ਦੱਸੋ ਉਹ ਨੰਦ ਕਿਸ ਦਾ ਪੁੱਤਰ ਸੀ।
ਜਿਸ ਪ੍ਰਭੂ ਦਾ ਨਾਮ ਹੈ, ਨਿਰੰਜਨ ਵਿਕਾਰਾਂ ਤੋਂ ਰਹਿਤ ਗੁਣਾਂ ਵਾਲਾ ਮਾਲਕ ਆਪ ਕਦੇ ਮਾਇਆ ਦਾ ਲਾਲਚੀ ਨਹੀਂ ਆ ਸਕਦਾ। ਉਹ ਜੂਨ ਵਿਚ ਨਹੀਂ ਪੈਦਾ, ਉਹ ਜੰਮਣ ਮਰਨ ਦੇ ਦੁੱਖ ਵਿਚ ਨਹੀਂ ਪੈਂਦਾ।

ਕਬੀਰ ਦਾ ਸੁਆਮੀ ਸਾਰੇ ਜਗਤ ਦਾ ਪਾਲਣਹਾਰ ਆਪ ਹੀ ਦਾਤਾ ਐਸਾ ਹੈ। ਜਿਸ ਦੇ ਕੋਈ ਮਾਤਾ ਪਿਤਾ ਨਹੀਂ ਹਨ।

Comments

Popular Posts