ਰੱਬ ਦਾ ਡਰ ਬੰਦੇ ਦੇ ਹਿਰਦੇ ਵਿਚ ਪੈਦਾ ਹੋ ਜਾਏ, ਦੁਨੀਆ ਦਾ ਡਰ ਦੂਰ ਹੋ ਜਾਂਦਾ ਹੈ ਨੀਚਹ ਊਚ ਕਰੈ ਗੋਬਿੰਦੁ
ਭਾਗ 86 ਰੱਬ ਦਾ ਡਰ ਬੰਦੇ
ਦੇ ਹਿਰਦੇ ਵਿਚ ਪੈਦਾ ਹੋ ਜਾਏ,
ਦੁਨੀਆ ਦਾ ਡਰ ਦੂਰ
ਹੋ ਜਾਂਦਾ ਹੈ
ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸ੍ਰੀ ਗੁਰੂ ਗ੍ਰੰਥ
ਸਾਹਿਬ 341 ਅੰਗ 1430 ਵਿਚੋਂ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ
- ਕੈਨੇਡਾ satwinder_7@hotmail.com
12/08/2013. 341
ਅੱਖਰ ਝੱਝਾ ਹੈ ਜਿਸ ਮਨੁੱਖ ਨੇ ਪ੍ਰਭੂ ਨੂੰ ਭੁੱਲ ਕੇ ਚਰਚਾ ਵਿਚ ਪੈ ਕੇ ਨਿਕੰਮੀਆਂ
ਉਲਝਣਾਂ ਵਿਚ ਫਸਕੇ ਵਿਚੋਂ ਨਿਕਲਣ ਦੀ ਜਾਚ ਨਾਹੀ
ਸਿੱਖੀ ਹੈ ਅੱਖਰ ਝੱਝਾ ਤੋਂ ਝਝਕਿ-ਉਲਝਣਾਂ ਵਿਚੋਂ ਨਿਕਲਣ ਦੀ ਜਾਚ ਨਾਹੀ ਸਿੱਖੀ ਹੈ।
ਬਹਿਸਾਂ ਕਰ ਕਰ ਕੇ ਹੋਰਨਾਂ ਨੂੰ ਮੱਤਾਂ ਮੱਤਾਂ ਦਿੰਦਾ ਰਿਹਾ ਹੈ। ਲੜਦਿਆਂ ਆਪ ਨੂੰ ਤਾਂ ਨਿਰੀ
ਚਰਚਾ ਕਰਨ ਦੀ ਹੀ ਆਦਤ ਪੈ ਗਈ। ਜੋ ਪ੍ਰਭੂ ਨੇੜੇ ਵੱਸ ਰਿਹਾ ਹੈ, ਉਸ ਨੂੰ ਛੱਡ ਕੇ ਤੂੰ
ਦੂਰ ਕਿੱਥੇ ਜਾਂਦਾ ਹੈਂ? ਜਿਸ ਪ੍ਰਭ ਨੂੰ
ਮਿਲਣ ਨੂੰ ਸਾਰੀ ਦੁਨੀਆ ਵਿੱਚ ਲੱਭਿਆ ਸੀ, ਉਸ ਨੂੰ ਨੇੜੇ ਹੀ ਆਪਣੇ ਅੰਦਰ ਹੀ ਲੱਭ ਲਿਆ ਹੈ। ਟੈਂਕਾ ਅੱਖਰ ਨਾਲ
ਘਾਟ ਲਿਖਿਆ ਹੈ। ਪ੍ਰਭੂ ਦੇ ਮਹਿਲ ਵਿਚ ਪਹੁੰਚਣ ਵਾਲਾ ਔਖਾ ਪੱਤਣ ਮਨ ਵਿਚ ਹੀ ਹੈ। ਮਾਇਆ ਦੇ ਮੋਹ
ਦੇ ਦਰ ਖ਼ੋਲ ਕੇ, ਤੂੰ ਪ੍ਰਭੂ ਦੀ
ਹਜ਼ੂਰੀ ਵਿਚ ਕਿਉਂ ਨਹੀਂ ਜਾਂਦਾ?
ਸਦਾ ਰਹਿਣ ਵਾਲੇ
ਪ੍ਰਭੂ ਦਾ ਦਰਸ਼ਨ ਕਰਕੇ, ਮਨ ਕਿਸੇ ਹੋਰ ਪਾਸੇ
ਨਹੀਂ ਜਾਂਦਾ। ਪ੍ਰਭੂ ਪ੍ਰੇਮੀ ਪਿਆਰ ਵਿੱਚ ਮਨ ਜੋੜ ਲੈਂਦਾ ਹੈ। ਠੱਠਾ ਅੱਖਰ ਨਾਲ ਠੱਗ ਲਿਖਿਆ ਹੈ।
ਇਹ ਮਾਇਆ ਇਉਂ ਹੈ ਜਿਵੇਂ ਦੂਰੋਂ ਵੇਖਿਆਂ ਉਹ ਰੇਤਾ ਜੋ ਪਾਣੀ ਦਿਸਣ ਕਰਕੇ ਰੇਤਾ ਚਮਕ ਕੇ ਪਾਣੀ ਦਾ
ਭਲੇਖਾ ਪਾ ਕੇ ਠੱਗ ਲੈਂਦਾ ਹੈ। ਮੈਂ ਗਹੁ ਨਾਲ ਮਾਇਆ ਦੀ ਤੱਕ ਕੇ, ਮਨ ਨੂੰ ਧੀਰਜਵਾਨ
ਬਣਾ ਲਿਆ ਹੈ। ਜਿਸ ਮੋਹ ਨੇ ਠੱਗ ਕੇ ਸਾਰੇ ਜਗਤ ਨੂੰ ਭੁਲੇਖੇ ਵਿਚ ਪਾ ਦਿੱਤਾ ਹੈ। ਸਾਰੇ ਜਗਤ ਨੂੰ
ਆਪਣੇ ਵੱਸ ਵਿਚ ਕਰ ਲਿਆ ਹੈ। ਉਸ ਮੋਹ ਠੱਗ ਨੂੰ ਕਾਬੂ ਕੀਤਿਆਂ ਮੇਰਾ ਮਨ ਇੱਕ ਟਿਕਾਣੇ ਤੇ ਆ ਗਿਆ
ਹੈ। ਡੱਡਾ ਅੱਖਰ ਨਾਲ ਡਰ ਲਿਖਿਆ ਹੈ। ਰੱਬ ਦਾ ਡਰ ਬੰਦੇ ਦੇ ਹਿਰਦੇ ਵਿਚ ਪੈਦਾ ਹੋ ਜਾਏ, ਦੁਨੀਆ ਦਾ ਡਰ ਦੂਰ
ਹੋ ਜਾਂਦਾ ਹੈ। ਤਾਂ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ। ਜੇ ਬੰਦਾ ਪ੍ਰਭੂ ਦਾ ਡਰ ਮਨ
ਵਿਚ ਨਾਂ ਵਸਾਏ ਤਾਂ ਦੁਨੀਆ ਤੋਂ ਖ਼ੌਫ਼ ਲੱਗਦਾ ਹੈ। ਜੋ ਮਨੁੱਖ ਨਿਰਭਉ ਹੋ ਗਿਆ, ਉਸ ਦੇ ਮਨ ਦਾ ਜੋ
ਸਹਿਮ ਹੈ, ਸਭ ਨੱਸ ਜਾਂਦਾ ਹੈ।
ਅੱਖਰ ਢਢਾ ਤੋਂ ਢਿਗ ਲਿਖਿਆ ਹੈ। ਰੱਬ ਤੇਰੇ ਨੇੜੇ ਹੀ ਹੈਤੂੰ ਉਸ ਨੂੰ ਬਾਹਰ ਹੋਰ ਕਿਥੇ ਲੱਭਦਾ ਹੈਂ? ਰੱਬ ਲੱਭਦਿਆਂ ਲੱਭਦਿਆਂ, ਪ੍ਰਾਣ ਥੱਕ ਗਏ ਹਨ।
ਸੁਮੇਰ ਪਰਬਤ ਉੱਤੇ ਚੜ੍ਹ ਕੇ,
ਰੱਬ ਨੂੰ ਲੱਭ ਕੇ, ਜਦੋਂ ਮੈਂ ਮੁੜ
ਆਉਂਦਾ ਹੈ। ਆਪਣੇ ਅੰਦਰ ਹੀ ਝਾਤੀ ਮਾਰਦਾ ਹਾਂ। ਪ੍ਰਭੂ ਇਸ ਸਰੀਰ ਵਿਚ ਹੀ ਮਿਲ ਪੈਂਦਾ ਹੈ। ਅੱਖਰ ਣਾਣਾ
ਤੋਂ ਰਣਿ-ਰਣਭੂਮੀ ਵਿਚ ਵਿਕਾਰਾਂ ਕੰਮਾਂ ਦੀ ਜੰਗ ਵਿਚ ਰੁੱਝਾ
ਹੋਇਆ। ਅੱਗੇ ਨਾਂ ਝੁਕਦਾ ਹੈ,
ਨਾਂ ਹੀ ਉਨ੍ਹਾਂ
ਨਾਲ ਰਲਕੇ ਕਰਦਾ ਹੈ। ਦੁਨੀਆ ਉਸੇ ਮਨੁੱਖ ਦੇ ਜੀਵਨ ਨੂੰ ਭਾਗਾਂ ਵਾਲਾ ਗਿਣਦੀ ਹੈ। ਇੱਕ ਮਨ ਨੂੰ
ਮਾਰਦਾ ਹੈ, ਸਾਰੇ ਵਿਕਾਰਾਂ ਨੂੰ
ਛੱਡ ਦਿੰਦਾ ਹੈ। ਅੱਖਰ ਤੱਤਾ ਤੋਂ ਤਰਿਓ ਹੈ, ਇਹ ਜਗਤ ਦਾ ਸਮੁੰਦਰ ਤਰਨਾ ਔਖਾ ਹੈ। ਪਾਰ ਲੰਘਿਆ ਨਹੀਂ
ਜਾ ਸਕਦਾ ਹੈ। ਅੱਖਾਂ ਕੰਨ ਨੱਕ ਗਿਆਨ ਇੰਦਰੇ ਦੁਨੀਆ ਦੇ ਰਸਾਂ ਵਿਚ ਲੱਗੇ ਰਹਿੰਦੇ ਹਨ। ਜਦੋਂ ਤਿੰਨ
ਲੋਕਾਂ ਦੇ ਰਸ ਸਰੀਰ ਦੇ ਅੰਦਰ ਹੀ ਮਿਟ ਜਾਂਦੇ ਹਨ। ਤਾਂ ਰੱਬ ਦੀ ਜੋਤ
ਵਿਚ ਜੀਵ ਦੀ ਜੋਤ ਮਿਲ ਜਾਂਦੀ ਹੈ, ਸਦਾ-ਥਿਰ ਰਹਿਣ ਵਾਲਾ ਰੱਬ ਹਾਂਸਲ ਕਰਾਂ। ਅੱਖਰ ਥੱਥਾ ਤੋਂ
ਥਾਹ-ਅਥਾਹ ਬਹੁਤ ਡੂੰਘਾਈ ਦੇ ਗੁਣਾਂ ਵਾਲੇ ਰੱਬ ਦਾ ਪਤਾ ਅੰਤ ਨਹੀਂ ਲੱਭ ਸਕਦਾ। ਇਹ ਮਨ ਕਦੇ ਟਿਕ
ਕੇ ਨਹੀਂ ਰਹਿੰਦਾ ਕਦੇ ਪ੍ਰਭੂ ਵਿਚ ਜੁੜਨ ਦਾ ਉੱਦਮ ਹੀ ਨਹੀਂ ਕਰਦਾ। ਮਨ ਥੋੜ੍ਹੀ ਜਿਤਨੀ ਮਿਲੀ ਥਾਂ
ਵਿਚ ਕਈ ਵਿਕਾਰ ਕੰਮ ਸ਼ੁਰੂ ਕਰ ਦਿੰਦਾ ਹੈ। ਇਹ ਥੰਮ੍ਹਾਂ ਕੰਧਾ ਤੋਂ ਬਿਨਾ ਹੀ ਘਰ ਉਸਾਰ ਰਿਹਾ ਹੈ।
ਅੱਖਰ ਦੱਦਾ ਤੋਂ ਦੇਖਿ ਹੈ ਜੋ ਇਹ ਸੰਸਾਰ ਅੱਖਾਂ ਨਾਲ ਸਾਰਾ ਨਾਸਵਾਨ ਦਿੱਸ ਰਿਹਾ ਹੈ। ਤੂੰ ਪ੍ਰਭੂ ਵਿਚ ਸੁਰਤ ਜੋੜ
ਕੇ ਦੇਖ, ਜੋ ਇਹਨਾਂ ਅੱਖਾਂ
ਨਾਲ ਦਿਸਦਾ ਨਹੀਂ ਹੈ। ਦਿਆਲ ਪ੍ਰਭੂ ਦਾ ਦੀਦਾਰ ਤਦੋਂ ਹੀ ਕੀਤਾ ਜਾ ਸਕਦਾ ਹੈ। ਗੁਰਬਾਣੀ ਕੁੰਜੀ
ਨੂੰ ਦਿਮਾਗ਼ ਨੂੰ ਲਾਈਏ, ਜਦੋਂ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜੀਏ। ਦਿਆਲ ਪ੍ਰਭੂ ਦਾ
ਦੀਦਾਰ ਤਦੋਂ ਹੀ ਕੀਤਾ ਜਾ ਸਕਦਾ ਹੈ। ਅੱਖਰ ਧੱਧਾ ਤੋਂ
ਅਰਧਹਿ ਲਿਖਿਆ ਹੈ। ਜਦੋਂ ਜੀਵਾਂ ਦਾ ਨਿਵਾਸ ਉੱਚੇ ਰੱਬ ਵਿਚ ਹੁੰਦਾ ਹੈ। ਪ੍ਰਭੂ ਨਾਲ ਮਿਲ ਕੇ, ਜੀਵ ਦੇ ਜਨਮ ਮਰਨ
ਦਾ ਖ਼ਾਤਮਾ ਹੁੰਦਾ ਹੈ। ਜਦੋਂ ਜੀਵ ਨੀਚ ਥਾਂ ਮਾਇਆ ਦੇ ਮੋਹ ਨੂੰ ਛੱਡ ਕੇ ਉੱਚੀ ਅਵਸਥਾ ਤੇ ਜਾਂਦਾ
ਹੈ। ਜੀਵ ਨੂੰ ਪ੍ਰਮਾਤਮਾ ਮਿਲ ਪੈਂਦਾ ਹੈ। ਇਸ ਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਅੱਖਰ ਨੰਨਾ ਤੋਂ
ਨਿਸਿ ਹੈ। ਬੰਦੇ ਦਾ ਦਿਨ ਰਾਤ ਪ੍ਰਭੂ ਦੇ ਦੀਦਾਰ ਦੀ ਉਡੀਕ ਕਰਦਿਆਂ ਗੁਜ਼ਰਦਾ ਹੈ। ਤੱਕਦਿਆਂ ਦੀਦਾਰ
ਦੀ ਲਗਨ ਵਿਚ ਨੇਤਰ ਦੀਦਾਰ ਪ੍ਰਭੂ ਦੇ ਪ੍ਰੇਮ ਲਈ ਮੋਹੇ ਜਾਂਦੇ ਹਨ। ਦੀਦਾਰ ਦੀ ਤਾਂਘ ਕਰਦਿਆਂ
ਕਰਦਿਆਂ ਜਦੋਂ ਆਖ਼ਰ ਦੀਦਾਰ ਹੁੰਦਾ। ਦੀਦਾਰ ਦੀ ਆਸ ਰੱਖਣ ਵਾਲੇ ਆਪਣੇ ਪ੍ਰੇਮੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਅੱਖਰ
ਪੱਪਾ ਤੋਂ ਪਾਰੁ ਹੈ। ਭਗਵਾਨ ਸਭ ਤੋਂ ਵੱਡਾ ਹੈ। ਉਸ ਦਾ ਕਿਸੇ ਨੇ ਅੰਤ ਨਹੀਂ ਲੱਭਿਆ। ਜਿਸ ਬੰਦੇ ਨੇ ਚਾਨਣ-ਦੇ-ਸੋਮੇ ਪ੍ਰਭੂ ਨਾਲ ਪਿਆਰ ਜੋੜਿਆ
ਹੈ। ਆਪਣੇ ਪੰਜੇ ਹੀ ਗਿਆਨ-ਇੰਦਰਿਆਂ ਵੱਸ ਕਰ ਲੈਂਦਾ ਹੈ। ਬੰਦੇ ਨੂੰ ਪਾਪ ਤੇ ਪੁੰਨ ਦੋਹਾਂ ਨੂੰ
ਦੂਰ ਕਰ ਦਿੰਦਾ ਹੈ। ਅੱਖਰ ਫਫਾ ਤੋਂ ਫੂਲਹ ਹੈ। ਬੰਦਾ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ। ਤਾਂ
ਇਸ ਨੂੰ ਨਾਮ-ਪਦਾਰਥ ਰੂਪ ਉਹ ਫਲ ਮਿਲ ਜਾਂਦਾ ਹੈ। ਰੱਬ ਦੇ ਸੂਝ ਦੇ ਝਲਕਾਰਾ ਜਨਮ ਮਰਨ ਵਿੱਚ ਨਹੀਂ
ਪੈਂਦਾ ਹੈ। ਰੱਬੀ ਸੂਝ ਦੇ ਝਲਕਾਰਾ
ਸਰੀਰ ਦੇ ਮਾਣ ਨਾਸ਼ ਹੋ ਜਾਂਦੇ ਹਨ। ਬੱਬਾ ਤੋਂ ਬਿੰਦਹਿ ਅੱਖਰ ਹੈ। ਪਾਣੀ ਦੀ ਬੂੰਦ ਵਿਚ
ਪਾਣੀ ਦੀ ਬੂੰਦ ਮਿਲ ਜਾਂਦੀ ਹੈ। ਫਿਰ ਪਾਣੀ ਦੀ ਬੂੰਦ ਪਾਣੀ ਤੋਂ ਵੱਖ ਨਹੀਂ ਹੋ ਸਕਦੀ। ਉਵੇਂ
ਨਿਮਖ ਮਾਤਰ ਭੀ ਸਾਂਝ ਪਾ ਕੇ ਜੀਵ ਪ੍ਰਭੂ ਤੋਂ ਵਿੱਛੜੂ ਨਹੀਂ ਸਕਦਾ। ਰੱਬ ਦਾ ਪਿਆਰਾ ਪ੍ਰੇਮ ਨਾਲ
ਪ੍ਰਭੂ ਦੀ ਭਗਤੀ ਕਰਦਾ ਹੈ। ਪ੍ਰਭੂ ਦੇ ਦਰ ਦਾ ਭਗਤ ਬਣ ਕੇ, ਮਾਇਆ ਦੇ ਮੋਹ ਦੇ ਜ਼ੰਜੀਰਾਂ ਦਾ ਭੇਤ ਪਾ ਲੈਂਦਾ ਹੈ।
ਇਹਨਾਂ ਦੇ ਧੋਖੇ ਵਿਚ ਨਹੀਂ ਆਉਂਦਾ।
Comments
Post a Comment