ਛੱਡ ਪਤੀ ਸਾਧ ਨਾਲ ਜੀਅ ਕਈਆਂ ਨੇ ਪ੍ਰਚਾਲਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਹੋਇਆ ਕੀ ਜੇ ਆਪ ਨੂੰ ਸਾਧ ਕਾਹਲ਼ਿਆ।
ਕਿਹੜਾ ਦੁਨੀਆ ਦਾ ਮੋਹ ਸਾਧਾ ਨੇ ਉਤਾਰਿਆ।
ਹਰ ਇੱਕ ਸ਼ਰਧਾਲੂ ਨੂੰ ਗਲ਼ੇ ਨਾਲ ਲੱਗਾ ਲਿਆ।
ਕਹਿਣ ਨੂੰ ਜਾਤ-ਪਾਤ ਦਾ ਕੋਹੜ ਵਿਚੋਂ ਉਤਾਰਿਆ।
ਧਰਮ ਪਿੱਛੇ ਲੜਾਂ ਆਪਣੀ ਹੀ ਕੌਮ ਨੂੰ ਮਰਵਾਲਿਆ।
ਸਾਧ ਨੇ ਆਪ ਨੂੰ ਵੱਡਾ ਧਾਰਮਿਕ ਪ੍ਰਚਾਰਕ ਕਹਾਲਿਆ।
ਨਾਮ ਜਪੋ, ਵੰਡ ਛਕੋ ਜੈਕਾਰਾ ਸੰਗਤ ਤੋਂ ਬੁਲਾਵਾਲਿਆ।
ਆਪ ਨੂੰ ਧਰਮੀ ਸਾਧ, ਗਿਆਨੀ, ਪ੍ਰਚਾਰਕ ਕਹਾ ਲਿਆ।
ਸਾਧ ਨੇ ਪਿਆਰ, ਸਤਿਕਾਰ ਕਰੋਂ ਦਾ ਗੋਗਾ ਗਾ ਲਿਆ।
ਭੋਜਨ ਛਕਾਊ, ਦਾਨ ਜੇਬ ਵਿਚ ਪਾਊ ਪ੍ਰਣ ਕਹਾ ਲਿਆ।
ਆਪ ਵੱਡੀ ਜੇਬ ਵਾਲਾਂ ਚੌਲਾਂ ਸਾਧ ਨੇ ਬਣਵਾ ਲਿਆ।
ਰੱਖ ਨੰਗੀਆਂ ਲੱਤਾਂ ਜ਼ਨਾਨੀਆਂ ਨੂੰ ਪਿੱਛੇ ਲਾ ਲਿਆ।
ਬੀਬੀਆਂ ਦਾ ਸਾਧ ਨੇ ਰਾਖੀ ਦਾ ਬੀੜਾ ਉਠਾ ਲਿਆ।
ਛੱਡ ਪਤੀ ਸਾਧ ਨਾਲ ਜੀਅ ਔਰਤਾਂ ਨੇ ਪਰਚਾ ਲਿਆ।
ਸਾਧ ਨੇ ਕਰ ਇਕੱਠਾ ਕੈਸ਼ ਨੂੰ ਜੇਬ ਵਿਚ ਪਾ ਲਿਆ।
ਕਈ ਬੀਬੀਆਂ ਨੇ ਸਾਧ ਨਾਲ ਹੀ ਟਿਕਟ ਕਟਾ ਲਿਆ।
ਸਤਵਿੰਦਰ ਫ਼ੌਰਨ ਦਾ ਵੀਜਾ ਸਾਧ ਨੇ ਤਾਂ ਲੁਆ ਲਿਆ।
ਕੈਨੇਡਾ ਐਂਬਰਸੀ ਤੋਂ ਵੀ ਚਰਨੀ ਹੱਥ ਲੁਆ ਲਿਆ।
ਪਾ ਚਿੱਟੇ, ਰੱਬ ਨੂੰ ਵੀ ਸਾਧ ਨੇ ਚੱਕਰਾਂ ਵਿਚ ਪਾ ਲਿਆ।
ਸੱਤੀ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਚਰਨੀ ਝੁਕਾ ਲਿਆ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਕਹਿੰਦੇ ਸੀ ਆ ਵੀ ਜਾ ਕਿਉਂ ਜਾਨ ਕੱਢੀ ਆ? ਤੇਰੇ ਮੇਰੇ ਵਿੱਚ ਕਾਹਤੋਂ ਇਹ ਵਿਥ ਵਧੀ ਆ।
ਕਿੰਨੇ ਚਿਰਾਂ ਤੋਂ ਤੇਰੇ ਨਾਲੋਂ ਵਿਛੋੜਾ ਪੈ ਗਿਆ। ਸਾਜਨ ਨਾਲ ਮੁੜ ਕੇ ਸਾਡਾ ਸੰਯੋਗ ਹੋ ਗਿਆ।
ਲੱਗਦਾ ਰੱਬ ਸਾਡੇ ਤੇ ਮਿਹਰਬਾਨ ਹੋ ਗਿਆ। ਜੁਗਾਂ ਦਾ ਫਾਂਸਲਾਂ ਫਿਰ ਤੋਂ ਹੁਣ ਦੂਰ ਹੋ ਗਿਆ।
ਇੰਨੇ ਦਿਨਾਂ ਪਿੱਛੋਂ ਫਿਰ ਦੀਦਾਰ ਹੋ ਗਿਆ। ਤੇਰੇ ਦਰਸ਼ਨ ਕਰ ਸਾਡਾ ਬੇੜਾ ਪਾਰ ਹੋ ਗਿਆ।
ਸਾਡਾ ਅੱਜ ਮੱਸਿਆ ਦਾ ਨਹਾਉਣ ਹੋ ਗਿਆ। ਸੱਤੀ ਸਵਰਗਾਂ ਦਾ ਝੂਟਾ ਸਾਨੂੰ ਮਿਲ ਗਿਆ।
ਸਾਡਾ ਤਾਂ ਸਿਤਾਰਾ ਅੰਬਰੀ ਚੜ੍ਹ ਗਿਆ। ਸਤਵਿੰਦਰ ਰੱਬ ਯਾਰ ਸਾਡਾ ਹੱਥ ਫੜ ਖੜ੍ਹ ਗਿਆ।
ਦੁਨੀਆ ਦਾ ਅਨਮੋਲ ਹੀਰਾ ਹੱਥ ਲੱਗਿਆ। ਤੈਨੂੰ ਦੇਖਿਆ ਪੁੰਨਿਆ ਦਾ ਪੂਰਾ ਚੰਨ ਚੜ੍ਹਿਆ।
ਇਸ਼ਕ ਵਿੱਚ ਪਹਿਲਾਂ ਮੌਜ ਲੁੱਟਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਪਿਆਰ ਕੀ ਹੁੰਦਾ ਅਸੀਂ ਨਹੀਂ ਜਾਣਦੇ। ਜਿਹੜੇ ਰਸਤੇ ਤੋਂ ਲੰਘਣਾ ਪਹਿਲਾਂ ਰਾਹ ਪੁੱਛਦੇ।
ਪਿਆਰ ਵਿੱਚ ਪਹਿਲਾਂ ਕਿਉਂ ਨਾਂ ਪੁੱਛਦੇ। ਇਹ ਆਸ਼ਕ ਉਮਰਾਂ ਦੇ ਉੱਤੇ ਹੀ ਜਾਂ ਅੜਕਦੇ।
ਆਸ਼ਕ ਕਿਸੇ ਨੂੰ ਤਾਂ ਉਮਰੋਂ ਨਿਆਣਾ ਪਰਖਦੇ। ਕਿਸੇ ਨੂੰ ਬੁੱਢਾ ਠੇਰਾ ਜਵਾਨ ਨੇ ਦੱਸਦੇ।
ਇਸ਼ਕ ਵਿੱਚ ਪਹਿਲਾਂ ਯਾਰ ਮੌਜ ਲੁੱਟਦੇ। ਫਿਰ ਬੇਬੇ ਨਹੀਂ ਮੰਨਦੀ ਕਹਿ ਕੇ ਕਈ ਛੁੱਟਦੇ।
ਜਿਹੜੇ ਯਾਰ ਹੰਢਾ ਕੇ, ਛੱਡ ਕੇ ਨੇ ਤੁਰਦੇ। ਸਬ ਤੋਂ ਵੱਡੇ ਬੇਈਮਾਨ ਨੇ ਸਾਨੂੰ ਉਹ ਲੱਗਦੇ।
ਕਿਸੇ ਨੂੰ ਕਾਲਾ, ਚਿੱਟਾ ਰੰਗ ਕਹਿ ਕੇ ਛੁੱਟਦੇ। ਸੱਤੀ ਲੱਗੇ ਚਿੱਟੇ ਰੰਗ ਦੀ ਉਹ ਨੇ ਦੱਸਦੇ।
ਚਲਾਕ ਛੱਡ ਕੇ ਸਤਵਿੰਦਰ ਨੂੰ ਰਸਤੇ ਤੁਰਦੇ। ਇੰਨਾ ਨੂੰ ਇਹ ਕੱਚੇ ਹੀ ਰਿਸ਼ਤੇ ਨੇ ਦੱਸਦੇ।
ਪਿਆਰ ਦੀ ਮੰਜ਼ਲ ਮੈਨੂੰ ਮਿਲ ਗਈ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਸੱਜਣਾਂ ਪਤਾ ਨਹੀਂ ਤੂੰ ਕਰ ਦਿੱਤਾ ਕੀ? ਹਾੜਾ ਵੇ ਤੇਰੇ 'ਤੇ ਆਇਆ ਮੇਰਾ ਸੋਹਣਾ ਜੀਅ।
ਤੇਰੀ ਜੁਦਾਈ ਵਿੱਚ ਭੁੱਖ-ਪਿਆਸ ਬੁੱਝੀ ਗਈ। ਤੇਰੇ ਪਿਆਰ ਵਿੱਚ ਮੈਂ ਭੁੱਖੀ ਰੱਜੀ ਗਈ।
ਧੋਖੇ ਨਾਲ ਸੱਜਣਾਂ ਤੂੰ ਠੱਗੀ ਮਾਰ ਲਈ। ਕਰਕੇ ਚਲਾਕੀ ਮੇਰੀ ਤੂੰ ਮੇਰੀ ਜਾਨ ਕੱਢਲੀ।
ਮੈਂ ਤੇਰੀਆਂ ਮਿੱਠੀਆਂ ਬਾਤਾਂ ਵਿੱਚ ਗਈ। ਸੱਤੀ ਸੁੱਧ-ਬੁੱਧ ਮੇਰੀ ਤੇਰੇ ਵਿੱਚ ਗੁੰਮ ਹੋ ਗਈ।
ਸਤਵਿੰਦਰ ਜਾਂਦੀ ਹੋਈ ਝਾਤ ਕਰ ਗਈ। ਰੱਬ ਨਾਲ ਸਾਡੀ ਤਾਂ ਹੁਣ ਅੱਖ ਲੱਗ ਗਈ।
ਪਿਆਰ ਦੀ ਮੰਜ਼ਲ ਮੈਨੂੰ ਮਿਲ ਗਈ। ਸੱਤੀ ਰੱਬ ਯਾਰ ਦੀ ਸੁੱਚੀਂ-ਮੁੱਚੀ ਅੱਜ ਬਣ ਗਈ।
ਪਿਆਰ ਵਿੱਚ ਜੋ ਸੱਜਣ ਦੀਆਂ ਹੀ ਹੁੰਦੀਆਂ ਨੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਪਿਆਰ ਵਿੱਚ ਦੋ ਰੂਹਾਂ ਹੀ ਤਾਂ ਇੱਕ ਜਾਨ ਹੁੰਦੀਆਂ ਨੇ।
ਪਿਆਰ ਵਿੱਚ ਅਕਾਸ਼ੀ ਪੀਂਘਾਂ ਪੈਂਦੀਆਂ ਹੁੰਦੀਆਂ ਨੇ।
ਪਿਆਰ ਵਿੱਚ ਖ਼ੁਸ਼ੀਆਂ ਬੇਅੰਤ ਮਿਲਦੀਆਂ ਹੁੰਦੀਆਂ ਨੇ।
ਪਿਆਰ ਵਿੱਚ ਅੱਖਾਂ ਦੋਨਾਂ ਦੀਆਂ ਅੰਨ੍ਹੀਆਂ ਹੁੰਦੀਆਂ ਨੇ।
ਪਿਆਰ ਵਿੱਚ ਅੱਖਾਂ ਹੀ ਦਿਲਦਾਰ ਨੂੰ ਮੋਹ ਦੀਆਂ ਨੇ।
ਪਿਆਰ ਵਿੱਚ ਸੋਹਣਿਆਂ ਦੀਆਂ ਉਡੀਕਾਂ ਹੁੰਦੀਆਂ ਨੇ।
ਪਿਆਰ ਵਿੱਚ ਅੱਖਾਂ ਦੋਨੇਂ ਬੜਾ ਰੋਂਦੀਆਂ ਹੁੰਦੀਆਂ ਨੇ।
ਪਿਆਰ ਵਿੱਚ ਯਾਰ ਤੋਂ ਜਾਨਾਂ ਕੁਰਬਾਨ ਹੁੰਦੀਆਂ ਨੇ।
ਪਿਆਰ ਵਿੱਚ ਚਲਾਕੀਆਂ ਠੱਗੀਆਂ ਵੀ ਹੁੰਦੀਆਂ ਨੇ।
ਪਿਆਰ ਵਿੱਚ ਸਾਡੇ ਕੋਲੋਂ ਵਫ਼ਾਦਾਰੀ ਹੀ ਹੁੰਦੀਆਂ ਨੇ।
ਪਿਆਰ ਵਿੱਚ ਸਬ ਰੱਬ ਦੀਆਂ ਮੂਰਤਾਂ ਦਿਹਦੀਆਂ ਨੇ।
ਪਿਆਰ ਵਿੱਚ ਹੀ ਰੂਹਾਂ ਅਮਰ ਪਵਿੱਤਰ ਹੁੰਦੀਆਂ ਨੇ।
ਪਿਆਰ ਵਿੱਚ ਸੱਤੀ ਜੋ ਸੱਜਣ ਦੀਆਂ ਹੀ ਹੁੰਦੀਆਂ ਨੇ।
ਪਿਆਰ ਵਿੱਚ ਸਤਵਿੰਦਰ ਆਪ ਨੂੰ ਭੁਲਾਉਂਦੀਆਂ ਨੇ।
ਕਹਿ ਕੇ ਸਾਨੂੰ ਆਈ-ਲਵ-ਜੂ ਕਬਜ਼ਾ ਕਰ ਬਹਿ ਗਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਸਾਡੇ ਨਾਲ ਚੰਨਾ ਵੇ ਤੂੰ ਇਹ ਕੈਸਾ ਪਿਆਰ ਪਾ ਲਿਆ।
ਬੇਬੀ-ਬੇਬੀ ਕਹਿਕੇ ਸਾਨੂੰ ਤੂੰ ਤਾਂ ਸਿਰ ਤੇ ਬੈਠਾ ਲਿਆ।
ਹਨੀ-ਹਨੀ ਕਹਿ ਕੌੜੀ ਮਿਰਚ ਨੂੰ ਮਿਸਰੀ ਬਣਾਂ ਲਿਆ।
ਸਮਝ ਨਾਂ ਲੱਗੇ ਧੱਕੇ ਨਾਲ ਆਪਣਾ ਸਾਨੂੰ ਬਣਾਂ ਲਿਆ।
ਮਿੱਠੀ ਸਾਨੂੰ ਦੇ ਕੇ ਤੁਸੀਂ ਗ਼ੁਲਾਮ ਸੱਚੀ ਮੁਚੀ ਬਣਾਂ ਲਿਆ।
ਕਹਿ ਕੇ ਸਾਨੂੰ ਆਈ-ਲਵ-ਜੂ ਕਬਜ਼ਾ ਕਹ ਬਹਿ ਗਿਆ।
ਸੱਚ ਦੱਸਾਂ ਦਿਲਦਾਰ ਤੂੰ ਸੱਤੀ ਦੀ ਜਾਨ ਨੂੰ ਹਰਾ ਗਿਆ।
ਸਤਵਿੰਦਰ ਦੀਆਂ ਜੁਲਫ਼ਾ ਥੱਲੇ ਛਾਂ ਦੇਖ ਤੂੰ ਬਹਿ ਗਿਆ।
ਰੱਬ ਤੋਂ ਪਿਆਰੇ ਲੱਗਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਜਦੋਂ ਤੁਸੀਂ ਖਿੜ-ਖਿੜ ਹੱਸਦੇ। ਸਾਡਾ ਦਿਲ ਰੁੱਗ ਭਰ ਕੇ ਕੱਢਦੇ।
ਉਦੋਂ ਜਾਨ ਤੋਂ ਪਿਆਰੇ ਲੱਗਦੇ। ਹੱਥ ਫੜ ਮੇਰਾ ਦਿਲ ਤੇ ਰੱਖਦੇ।
ਯਾਰ ਦੇ ਨਾਮ ਦਾ ਤਾਜ ਪਾਉਂਦੇ। ਦੁਨੀਆ ਦੇ ਵਿੱਚੋਂ ਵੱਖ ਦਿਸਦੇ।
ਤ੍ਰਿਸ਼ੀ ਨਜ਼ਰ ਇੱਧਰ ਨੂੰ ਰੱਖਦੇ। ਸਾਡੀ ਜਾਨ ਨੂੰ ਫਾਹੇ ਲਾ ਰੱਖਦੇ।
ਦਿਲ ਹੋ ਗਿਆ ਤੇਰਾ ਦੱਸਦੇ। ਜਦੋਂ ਸੋਹਣਿਆ ਚੋ ਸੱਤੀ ਚੁਣਦੇ।
ਉਦੋਂ ਰੱਬ ਤੋਂ ਪਿਆਰੇ ਲੱਗਦੇ। ਸਤਵਿੰਦਰ ਧੋਣ ਉੱਚੀ ਰੱਖਦੇ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਅਸੀਂ ਸੋਚਿਆ ਸੀ ਸੱਜਣ ਲੱਭ ਗਏ। ਉਹ ਸਾਡਾ ਹੀ ਮਜ਼ਾਕ ਬਣਾਂ ਗਏ।
ਐਸੇ ਸਾਡੇ ਸੀਨੇ ਤੀਰ ਮਾਰ ਗਏ। ਛਮਕਾਂ ਦੀ ਮਾਰ ਪਿੰਡੇ ਤੇ ਮਾਰ ਗਏ।
ਸਾਡੀ ਉਮਰ ਦੇ ਸਾਲ ਵੀ ਦੱਸ ਗਏ। ਬਣ ਕੇ ਨਿਆਣੇ ਖੇਡ-ਖੇਡ ਵੀ ਗਏ।
ਬੱਚੇ ਬਣ ਕੇ ਸਬ ਕੁੱਝ ਭੁੱਲ ਹੀ ਗਏ। ਸਾਡੇ ਚਿਹਰੇ ਤੇ ਨਹੁੰਦਰਾਂ ਮਾਰ ਗਏ।
ਸੱਤੀ ਅਕਲ ਉੱਤੇ ਪੋਚਾ ਮਾਰ ਗਏ। ਸਤਵਿੰਦਰ ਨੂੰ ਖਰੀਆਂ ਵੀ ਸੁਣਾਂ ਗਏ।
ਅਸੀਂ ਰੱਬ ਦੀ ਖੇਡ ਉੱਤੇ ਵਾਰੇ ਗਏ। ਗੁਆ ਕੇ ਦਿਲ ਹੱਥ ਮਲਦੇ ਰਹਿ ਗਏ।
ਯਾਰ ਦੇ ਹੱਥੋਂ ਭਾਵੇਂ ਅਸੀਂ ਹਾਰ ਗਏ। ਅੱਜ ਮਨ ਨੂੰ ਬਹੁਤ ਸਕੂਨ ਮਿਲ ਗਏ।
ਠੱਗ ਦੇ ਕੋਲ ਸੱਚੀ ਮੁਚੀ ਅਸੀਂ ਬਚ ਗਏ। ਰੱਬ ਸੱਚੇ ਜੋਗੇ ਅਸੀਂ ਰਹਿ ਗਏ।
ਦੇਖੀ ਤੈਨੂੰ ਪਿਆਰ ਕਿੰਨਾ ਕਰਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਤੇਰੇ ਵਿਛੜਨ ਤੋਂ ਅਸੀਂ ਤਾਂ ਬੜਾ ਡਰਦੇ। ਇਹ ਸੋਚ ਕੇ ਅਸੀਂ ਜਾਂਦੇ ਹਾਂ ਮਰਦੇ।
ਤੇਰੇ ਬਗੈਰ ਕੀ ਕਰਾਂਗੇ ਸੋਚ ਕੇ ਡਰਦੇ। ਯਾਰਾ ਇਹ ਦੂਰੀਆਂ ਦੂਰ ਤੂੰ ਕਰਦੇ।
ਰੋਜ਼ ਛੱਡ ਕੇ ਜਾਣ ਦਾ ਜੱਬ ਛੱਡਦੇ। ਤੂੰ ਮਿਲ ਕੇ ਬਾਰ-ਬਾਰ ਵਿਛੜਨਾ ਛੱਡਦੇ।
ਸੱਤੀ ਦੇ ਕੋਲ ਆਪਦੇ ਡੇਰੇ ਕਰਦੇ। ਸਤਵਿੰਦਰ ਦੇ ਵਿਹੜੇ ਵਿੱਚ ਰੌਣਕ ਕਰਦੇ।
ਦੇਖੀ ਤੈਨੂੰ ਪਿਆਰ ਕਿੰਨਾ ਕਰਦੇ। ਰੱਬਾ ਰਲ ਕੇ ਦੋਨੇਂ ਦੁਨੀਆ ਦੇ ਮੌਜ ਕਰਦੇ।
Comments
Post a Comment