ਭਾਗ 5 ਸਿਰਸਾ ਵਾਲੇ ਸਾਧ ਦਾ ਲਾਲ ਬੈਗ, ਖ਼ਤਰੇ
ਭਾਵ ਦੋਸ਼ੀ ਕਰਾਰ ਹੋਣ ਕਰਕੇ ਗੁੰਡਾਗਰਦੀ ਕਰਨ ਦਾ ਇਸ਼ਾਰਾ ਸੀ। ਕੌਣ ਭਗਤ, ਕੌਣ
ਸਾਧ, ਕੌਣ
ਗੁੰਡੇ ਹਨ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਸਾਧ ਨਾਲ ਹਨੀਪ੍ਰੀਤ ਅੰਗਰੇਜ਼ੀ ਦੀਆਂ ਡੈਡੀ ਧੀ ਦੀਆਂ
ਬਲਿਊ ਸੈਕਸੀ ਮੂਵੀਆਂ ਦੇ ਵਾਂਗ ਸੈਕਸੀ ਡੈਡੀ ਧੀ ਦਾ ਰੋਲ ਅਦਾ ਕਰਕੇ ਅਲੋਪ ਹੋ ਗਈ ਹੈ। ਸ਼ੁਰੂ ਤੋਂ ਹੀ ਅਪਸਰਾ
ਰੀਸ਼ੀਆਂ, ਸਾਧਾ ਦੀ ਭਗਤੀ ਭੰਗ ਕਰਦੀਆਂ ਆਈਆਂ ਹਨ। ਸਾਧ ਦੁਨੀਆ ਛੱਡ ਕੇ ਕਾਂਮ ਦੇ ਮਾਰੇ ਹਲਕ
ਜਾਂਦੇ ਹਨ। ਜ਼ਮੀਨ ਖਾ ਗਰੀ ਜਾਂ ਪੁੱਛ ਗਿੱਛ ਲਈ ਸਰਕਾਰ ਦੇ ਕਬਜ਼ੇ ਵਿੱਚ ਸਰਕਾਰੀ ਗਵਾਹ ਬਣ ਗਈ ਹੈ।
ਸਿਰਸਾ ਵਾਲਾ ਸਾਧ ਗੁਰਮੀਤ ਰਾਮ ਰਹੀਮ ਜਦੋਂ ਆਜ਼ਾਦ ਸੀ। ਤਾਂ ਪੂਰੇ ਸਿਸਟਮ ਨੂੰ ਆਪਣੇ ਮੁਤਾਬਿਕ
ਚਲਾਉਂਦਾ ਸੀ। ਹਰ ਸੂਬੇ ਦੇ ਮੁੱਖ ਮੰਤਰੀ ਖੱਟੜ ਸਰਕਾਰ, ਕੈਪਟਨ, ਬਾਦਲ, ਸੁਖਵਿੰਦਰ ਤੇ ਉਸ ਦੀ ਪਤਨੀ ਸਾਧ ਨੂੰ ਮੱਥੇ ਟੇਕਦੇ
ਸੀ। ਆਪਸ ਵਿੱਚ ਇੱਕ ਦੂਜੇ ਸ਼ਾਬਾਸ਼ੇ ਦੇ ਕੇ ਸਲਾਹਕਾਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ
ਵੀ ਇੱਕ ਮੂਵੀ ਵਿੱਚ ਝਾੜੂ ਮਾਰਨ, ਸਫ਼ਾਈ ਕਰਨ ਦੀ ਬਹੁਤ ਤਾਰੀਫ਼ ਕਰਦਾ ਸੀ। ਚੰਗੇ ਕੰਮਾਂ
ਦੀ ਤਾਰੀਫ਼ ਕਰਨੀ ਬਣਦੀ ਹੈ। ਸਾਧ ਦੇ ਬੁਰੇ ਕੰਮਾਂ ਦੀ ਨਿੰਦਾ ਵੀ ਨਰਿੰਦਰ ਮੋਦੀ ਜੀ ਨੇ ਕੀਤੀ ਹੈ।
ਜਦੋਂ ਮੰਤਰੀਆਂ ਦੇ ਉੱਪਰ ਦੀ ਭਾਰੀ ਸਾਧ ਹੋ ਗਿਆ, ਤਾਂ
ਮਿੱਠੀ ਛੁਰੀ ਚਲਾ ਕੇ ਬਿੱਲੇ ਨੇ ਕਬੂਤਰ ਤੇ ਝਪਟ ਮਾਰ ਲਈ। ਢਿੱਲ ਦੇ ਕੇ ਗੁਰਮੀਤ ਰਾਮ
ਰਹੀਮ ਦੇ ਵੱਡੇ ਕਾਫ਼ਲੇ ਨੂੰ ਹਨੀਪ੍ਰੀਤ ਸਣੇ ਜਾਣ ਦਿੱਤਾ। ਵੱਡਾ ਕਾਫ਼ਲਾ ਤੇ ਹਨੀਪ੍ਰੀਤ ਤਾਂ ਸਾਧ
ਦਾ ਦਿਲ ਟਿਕਾਉਣ ਤੇ ਲੋਰੀਆਂ ਦੇਣ ਨੂੰ ਦਿਖਾਵਾ ਸੀ। ਸਾਧ ਨਾਲ ਹਨੀਪ੍ਰੀਤ ਅੰਗਰੇਜ਼ੀ ਦੀਆਂ ਡੈਡੀ
ਧੀ ਦੀਆਂ ਬਲਿਊ ਮੂਵੀਆਂ ਦੇ ਵਾਂਗ ਡੈਡੀ ਧੀ ਦਾ ਰੋਲ ਅਦਾ ਕਰਕੇ ਅਲੋਪ ਹੋ ਗਈ ਹੈ। ਜ਼ਮੀਨ ਖਾ ਗਰੀ
ਜਾਂ ਪੁੱਛ ਗਿੱਛ ਲਈ ਸਰਕਾਰ ਦੇ ਕਬਜ਼ੇ ਵਿੱਚ ਸਰਕਾਰੀ ਗਵਾਹ ਬਣ ਗਈ ਹੈ। ਕਾਂਗਰਸ, ਖੱਟੜ, ਮੋਦੀ
ਸਰਕਾਰ ਦੀ ਸਹਿਮਤੀ ਇੱਕ ਮੁੱਠ ਨੇ ਬੜੀ ਹੁਸ਼ਿਆਰੀ ਨਾਲ ਮੌਕਾ ਲਗਦੇ ਹੀ ਸਬ ਦਾ ਬਾਰੀ-ਬਾਰੀ ਪੱਤਾ
ਕੱਟ ਦਿੱਤਾ। ਪੰਚਕੂਲਾ ਅਦਾਲਤ ਵਿੱਚ ਲਿਜਾ ਕੇ ਚੀਨਾ ਕਬੂਤਰ ਤਾੜ ਲਿਆ। ਬੜੀਆਂ ਉੱਚੀਆਂ ਉਡਾਰੀਆਂ
ਮਾਰਦਾ ਸੀ। ਅਗਲਾ ਮੁੱਖ ਮੰਤਰੀ ਬਣਨ ਨੂੰ ਵੀ ਤਿਆਰ ਸੀ। ਸਾਧ ਦੀ ਆਪਣੀ ਵੀ ਫੋਰਸ ਸੀ। ਸਿਰਸਾ
ਵਾਲੇ ਸਾਧ ਨੂੰ ਸਰਕਾਰ ਨੇ ਕਮਾਂਡੋ ਤੇ ਪੁਲਿਸ ਦਿੱਤੀ ਹੋਈ ਸੀ। ਜੋ ਕਮਾਂਡੋ ਤੇ ਪੁਲਿਸ ਸਾਧ ਕੋਲ
2002 ਦੇ ਰਹਿੰਦੇ ਹੋਏ ਵਿਕ ਚੁੱਕੇ ਸਨ। ਸਾਧ ਨੂੰ ਦਿੱਤੇ ਸਰਕਾਰੀ ਕਮਾਂਡੋ ਤੇ ਪੁਲਿਸ ਜੋ ਸਾਧ ਦੀ
ਰਾਖੀ ਲਈ ਸਨ। ਸਾਧ ਦੇ ਇਸ਼ਾਰੇ ‘ਤੇ ਨੱਚਣ ਲੱਗ ਗਏ ਸਨ। ਜੋ ਸਾਧ ਦੀ ਰੱਖਿਆ ਕਰਦੇ ਸਨ।
ਉਹੀ ਯੂਨੀਫ਼ਾਰਮ ਦਾ ਖ਼ਾਕੀ ਰੰਗ ਭਾਰਤ ਸਰਕਾਰ ਪੁਲਿਸ, ਕਮਾਂਡੋ ਦਾ ਵੀ ਹੈ। ਪਰ ਡਿਊਟੀਆਂ ਅਲੱਗ ਅਲੱਗ ਸੀ।
ਭਾਰਤ ਸਰਕਾਰ ਪੁਲਿਸ, ਕਮਾਂਡੋ ਭਾਰਤ ਮਾਂ ਦੀ ਰਾਖੀ ਲਈ ਸੀ। 25 ਅਗਸਤ 2017
ਨੂੰ ਸਵੇਰੇ ਸਿਰਸਾ ਡੇਰੇ ਵਿਚੋਂ ਕਾਰਾਂ ਦਾ ਬਹੁਤ ਵੱਡਾ ਕਾਫ਼ਲਾ ਆਇਆ ਸੀ। ਪਰ ਰਸਤੇ ਵਿੱਚ ਇਹ ਘਟਣ
ਲੱਗਾ। ਜਦੋਂ ਭਾਰਤ ਸਰਕਾਰ ਪੁਲਿਸ, ਕਮਾਂਡੋ ਕਾਰਾਂ ਨੂੰ ਘੇਰ ਕੇ ਰਸਤੇ ਵਿਚੋਂ ਘਟਾ ਰਹੇ
ਸਨ। ਸਾਧ ਨੂੰ ਸਰਕਾਰੀ ਕਮਾਂਡੋ ਤੇ ਪੁਲਿਸ ਨੇ ਆਪਣੀ ਗੱਡੀ ਵਿੱਚ ਵੀ ਬੈਠਾ ਲਿਆ ਸੀ। ਤਾਂ ਇੱਕ
ਸਾਧ ਦਾ ਪੁਲਿਸ ਵਾਲਾ ਕਾਰ ਅੱਗੇ ਲੱਗਾ ਕੇ, ਆਪਣੀ ਕਾਰ ਵਿਚੋਂ ਉੱਤਰ ਕੇ ਵਿਰੋਧ ਕਰਨ ਲੱਗਾ। ਉਹ
ਸਾਧ ਨੂੰ ਆਪਣੀ ਕਾਰ ਵਿੱਚ ਬਠਾਉਣਾ ਚਾਹੁੰਦਾ ਸੀ। ਤਾਂ ਭਾਰਤ ਸਰਕਾਰ ਪੁਲਿਸ ਵਾਲਿਆਂ ਨੇ ਉਸ ਨੂੰ
ਰੋਕ ਲਿਆ ਤੇ ਸਾਧ ਦੇ ਪੁਲਿਸ ਵਾਲੇ ਨੂੰ ਕਾਬੂ ਕਰ ਲਿਆ। ਹੱਥਾ ਪਾਈ ਵੀ ਹੋਈ।
ਸਾਧ ਦੀ ਰਾਖੀ ਕਰਨ ਵਾਲੇ ਉਸ ਦੇ ਆਪਣੇ ਤੇ ਸਰਕਾਰੀ
ਵੱਲੋਂ ਕਮਾਂਡੋ ਤੇ ਪੁਲਿਸ ਵਾਲੇ ਸਾਧ ਦੇ ਗਾਰਡ ਅਦਾਲਤ ਤੋਂ ਥੋੜ੍ਹੀ ਦੂਰ ਖੜ੍ਹੇ ਸਨ। ਉਨ੍ਹਾਂ
ਨੂੰ ਅਦਾਲਤ ਅੰਦਰ ਨਹੀਂ ਜਾਣ ਦਿੱਤਾ ਸੀ। ਉਹ ਦੂਰੋਂ ਅਦਾਲਤ ਦੀ ਬਿਲਡਿੰਗ ਦੇਖ ਸਕਦੇ ਸਨ। ਸਾਧ
ਅਦਾਲਤ ਅੰਦਰ ਸੀ। 25 ਅਗਸਤ 2017 ਸਿਰਸਾ ਵਾਲੇ ਸਾਧ ਨੂੰ ਠੀਕ ਤਿੰਨ ਵਜੇ ਦੋਸ਼ੀ ਇਕਰਾਰ ਦੇ ਦਿੱਤਾ
ਗਿਆ। ਸਾਧ ਨੂੰ ਹਿਰਾਸਤ ਕਾਨੂੰਨ ਨੇ ਕਬਜ਼ੇ ਵਿੱਚ ਲੈ ਲਿਆ ਸੀ। ਜਦੋਂ ਉਹ ਅਦਾਲਤ ਵਿਚੋਂ ਬਾਹਰ ਆਏ
ਤਾਂ ਹਨੀਪ੍ਰੀਤ ਕੋਲ ਲਾਲ ਤੇ ਕਾਲਾ ਚਿੱਟਾ ਦੋ ਰੰਗਾ ਦੇ ਬੈਗ ਸਨ। ਸਾਧ ਦੀ ਆਪਣੀ ਫੋਰਸ, ਗੁੰਡੇ
ਭਗਤਾਂ ਨੂੰ ਸਬ ਕੁੱਝ ਸਮਝਾਇਆ ਹੋਇਆ ਸੀ। ਸਿਰਸਾ ਵਾਲੇ ਸਾਧ ਦਾ ਲਾਲ ਬੈਗ, ਖ਼ਤਰੇ
ਭਾਵ ਦੋਸ਼ੀ ਕਰਾਰ ਹੋਣ ਕਰਕੇ ਗੁੰਡਾਗਰਦੀ ਕਰਨ ਦਾ ਇਸ਼ਾਰਾ ਸੀ। ਕਾਲਾ ਬੈਗ ਸ਼ਾਂਤੀ ਤੇ ਮੁਆਫ਼ੀ ਦਾ
ਸੰਕੇਤ ਸੀ। ਗ਼ਲਤੀ ਗਰਾਟਡ ਹੋਣ ਤੇ ਕਾਲਾ ਬੈਗ
ਹਨੀਪ੍ਰੀਤ ਪਿੱਠ ਤੇ ਟੰਗ ਲਿਆ ਭਾਵ ਸ਼ਾਂਤੀ ਨਹੀਂ ਹੈ। ਹਨੀਪ੍ਰੀਤ ਤੇ ਐਡਵੋਕੇਟ ਜਰਨਲ ਗੁਰਦਾਸ
ਸਿੰਘ ਨੇ ਲਾਲ ਬੈਗ ਸੂਟਕੇਸ ਦਾ ਪ੍ਰਦਰਸ਼ਨ ਕੀਤਾ। ਭਾਵ ਖ਼ਤਰਾ ਬਣ ਗਿਆ ਹੈ। ਦੋਸ਼ੀ ਮਨ ਲਿਆ ਗਿਆ ਹੈ, ਸਜਾ
ਹੋਵੇਗੀ, ਜਿਸ
ਨੂੰ ਦੂਰ ਖੜ੍ਹੇ ਸਾਧ ਦੀ ਰਾਖੀ ਕਰਨ ਵਾਲੇ ਕਮਾਂਡੋ ਤੇ ਪੁਲਿਸ, ਭਗਤਾਂ
ਨੇ ਦੇਖਿਆ ਤੇ ਉਨ੍ਹਾਂ ਨੂੰ ਸਿਰਸਾ ਵਾਲੇ ਸਾਧ ਨੇ ਹੱਥਾਂ ਨਾਲ ਇਸ਼ਾਰੇ ਕੀਤੇ। ਇੱਕ ਅੰਗੂਠੇ ਨਾਲ
ਦੀ ਉਗਲ਼ ਨੂੰ ਖੜ੍ਹੀ ਕਰਕੇ ਬਾਂਹ ਉੱਪਰ ਚੱਕ ਕੇ ਹਵਾ ਵਿੱਚ ਪਬਲਿਕ ਵੱਲ ਪੁਆਇੰਟ ਕਰਕੇ ਲਹਿਰਾਇਆ।
ਫਿਰ ਦੋਨੇਂ ਹੱਥ ਉੱਚੇ ਕਰਕੇ ਬੰਨ੍ਹੇ। ਜਿਸ ਦਾ ਮਤਲਬ ਸੀ, ਬਾਏ-ਬਾਏ। ਸਰਕਾਰ ਵਾਲੇ ਹੁਣ ਮੈਨੂੰ ਕਬਜ਼ੇ ਲੈ ਚੱਲੇ
ਹਨ। ਬਲਾਤਕਾਰ ਦਾ ਦੋਸ਼ੀ ਸਾਧ ਗੁਰਮੀਤ ਰਾਮ ਰਹੀਮ ਅਦਾਲਤ ਅੱਗੇ ਖੜ੍ਹਾ ਸਮਾਂ ਖ਼ਰਾਬ ਕਰ ਰਿਹਾ ਸੀ।
ੳਦੋ ਹੀ ਉਸ ਦੀ ਆਪਣੀ ਫੋਰਸ, ਗੁੰਡੇ ਭਗਤਾਂ ਨੇ ਅੱਥਰੂ ਗੈੱਸ ਦੇ ਗੋਲੇ ਸਿੱਟਣੇ
ਸ਼ੁਰੂ ਕਰ ਦਿੱਤੇ। ਅੱਗਾ ਲੱਗਾ ਦਿੱਤੀਆਂ। ਤੋੜ ਫੋੜ ਕਰਨ ਲੱਗੇ। ਬਲਾਤਕਾਰ ਦੇ ਦੋਸ਼ੀ ਸਾਧ ਦੀ ਸਕੀਮ ਸੀ, ਆਪਣੀ
ਕਾਰ ਵਿੱਚ ਉਹ ਹੱਲੇ-ਗੁੱਲੇ ਵਿੱਚ ਪਬਲਿਕ ਨੂੰ ਲਤਾੜਦਾ ਹੋਇਆ ਫ਼ਰਾਰ ਹੋ ਜਾਵੇਗਾ। ਪਰ ਸਰਕਾਰ ਉਸ
ਨੂੰ ਹੈਲੀਕਾਪਟਰ ਵਿੱਚ ਰੋਹਤਕ ਲੈ ਗਈ। ਇਸ ਲਈ ਬਹੁਤ ਤਬਾਹੀ ਹੋਣ ਤੋਂ ਬਚਾ ਹੋ ਗਿਆ। ਸਾਧ ਦੀ
ਆਪਣੀ ਫੋਰਸ,
ਗੁੰਡੇ
ਭਗਤ ਬਲਾਤਕਾਰੀ ਨੂੰ ਉਡੀਕਦੇ ਰਹਿ ਗਏ। ਇੰਨੇ ਨੂੰ ਸਰਕਾਰੀ ਫ਼ੌਜ, ਕਮਾਂਡੋ
ਤੇ ਪੁਲਿਸ ਨੇ ਬਲਾਤਕਾਰੀ ਸਾਧ ਦੀਆਂ ਗੱਡੀਆਂ ਕਬਜ਼ੇ ਵਿੱਚ ਕਰ ਲਈਆਂ। ਸਿਰਸਾ ਵਾਲੇ ਸਾਧ ਦੀਆਂ
ਗੱਡੀਆਂ ਵਿੱਚ ਖ਼ਤਨਾਕ ਹਥਿਆਰ ਫੜੇ ਗਏ।
ਹਨੀਪ੍ਰੀਤ ਦੇ ਨਾਲ ਲਾਲ ਬੈਗ ਚੁੱਕਣ ਵਾਲੇ ਐਡਵੋਕੇਟ
ਜਰਨਲ ਗੁਰਦਾਸ ਸਿੰਘ ਨੂੰ 26 ਅਗਸਤ 2017 ਡਿਪਟੀ ਜਰਨਲ ਦੇ ਪਦ ਤੋਂ ਹਟਾ ਦਿੱਤਾ ਹੈ। ਕਿਉਂਕਿ ਉਹ
ਸਰਕਾਰ ਦਾ ਕਰਮਚਾਰੀ ਸੀ। ਨਾ ਕਿ ਸਾਧ ਦਾ ਸੂਟ ਕੇਸ ਚੁੱਕਣ ਨੂੰ ਰੱਖਿਆ ਸੀ। ਉਸ ਨੂੰ ਜੌਬ ਤੋਂ
ਹਟਾ ਦਿੱਤਾ ਹੈ। ਸਾਧ ਨੂੰ ਜੇਲ ਭੇਜ ਦਿੱਤਾ। ਇਹ ਸਾਧ ਦਾ ਰਿਸ਼ਤੇਦਾਰ ਵੀ ਸੀ। ਭਾਵ ਸਾਧ ਦੀ ਸਰਕਾਰ
ਅੱਗੇ ਚੱਲਦੀ ਸੀ। ਸਾਧ ਦੀ ਸਪਾਰਸ਼ ਤੇ ਐਡਵੋਕੇਟ ਜਰਨਲ ਗੁਰਦਾਸ ਸਿੰਘ ਨੂੰ ਰੱਖਿਆ। 2002 ਵਿੱਚ
ਇਹੀ ਗੁਰਦਾਸ ਸਿੰਘ ਸੱਚ ਕਹੂ ਅਖ਼ਬਾਰ ਦਾ ਸੰਪਾਦਕ ਸੀ। ਸਿਸਟਮ ਵਿੱਚ ਕੰਮ ਕਰਨ ਵਾਲੇ ਵੀ ਵੋਟਾਂ
ਲਈ ਸਾਧਾਂ ਦੇ ਤਲੇ ਚੱਟਦੇ ਹਨ।
Comments
Post a Comment