ਜੋ ਵਪਾਰੀ ਹੁਸੀਨਾਂ ਦਾ, ਉਹ ਨੂੰ ਮੁਖੜਾ ਨਹੀਂ ਦਿਖਾਈਦਾ
ਸਤਵਿੰਦਰ ਸੱਤੀ ਕੌਰ (ਕੈਲਗਰੀ) - ਕੈਨੇਡਾ
satwinder_7@hotmail.com
ਦਿਖਾਵੇ ਦਾ ਸੋਗ ਮਨਾਉਣ ਨੂੰ, ਨਿੱਤ ਸੱਥਰ ਨਹੀਂ ਵਿਛਾਈਦਾ।
ਜਿਹੜਾ ਮਰ ਹੀ ਗਿਆ, ਉਹ ਨੂੰ ਨਿੱਤ ਪਿੱਟੀ ਨਹੀਂ ਜਾਈਦਾ।
ਜਿਹੜਾ ਮਨ ਨੂੰ ਨਹੀਂ ਲੱਗਿਆ, ਉਹ ਗਲੇ ਨਹੀਂ ਲਗਾਈਦਾ।
ਜੇ ਦਿਲ ਵਿੱਚ ਨਹੀਂ ਵਸਿਆ, ਉਹ ਦੇ ਲਈ ਮਰ ਨਹੀਂ ਜਾਈਦਾ।
ਜੋ ਰਾਹ ਵਿੱਚ ਛੱਡ ਗਿਆ, ਉਹ ਦੇ ਰਾਹਾਂ ਵਿੱਚ ਨਹੀਂ ਜਾਈਦਾ।
ਸੱਤੀ ਜੋ ਵਪਾਰੀ ਹੁਸੀਨਾਂ ਦਾ, ਉਹ ਨੂੰ ਮੁਖੜਾ ਨਹੀਂ ਦਿਖਾਈਦਾ।
ਸਤਵਿੰਦਰ ਹੁਸੀਨਾਂ ਦੇ ਪੁਜਾਰੀਆਂ ਨੂੰ, ਦੇਖ ਕੇ ਹੀ ਲੁੱਕ ਜਾਈਦਾ।
ਪਾ ਕੇ ਨੱਥ ਖਿੱਚ ਕੇ ਨਕੇਲ ਨੂੰ ਵਿਗੜੇ ਪਸ਼ੂਆ ਨੂੰ ਰਾਹੇ ਪਾਈਦਾ।
Comments
Post a Comment