ਭਾਗ 25 ਕੀ ਇਹ ਕੈਨੇਡਾ, ਅਮਰੀਕਾ ਇਮੀਗਰੇਸ਼ਨ ਵਿੱਚ ਅਫ਼ਸਰ ਲੱਗੀ ਹੈ? ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwnnder_7@hotmail.com
ਕੈਨੇਡਾ ਤੋਂ ਪਿੰਡ ਜਾ ਕੇ, ਪ੍ਰੀਤ ਦੀ ਮੰਮੀ ਪੂਰੀ ਟੌਰ੍ਹ ਸੀ। ਬਣ-ਠਣ ਕੇ ਰਹਿੰਦੀ ਸੀ। ਗੁਆਂਢਣਾਂ ਨੂੰ ਉਸ ਨੇ ਇਹ ਦੱਸਿਆ ਸੀ, " ਮੈਂ ਕੈਨੇਡਾ ਦੀ ਸਿਟੀਜ਼ਨ ਹੋ ਗਈ ਹਾਂ। ਗੋਰਿਆਂ ਜਿੰਨੀਆਂ, ਉਨ੍ਹਾਂ ਦੇ ਬਰਾਬਰ ਸਹੂਲਤਾਂ ਹਨ। ਸਿਟੀਜ਼ਨ ਹੋਣ ਦੀ ਪੱਕੀ ਗੱਲ ਇਹ ਹੈ, ਕਿ ਕੈਨੇਡਾ ਵਿਚੋਂ ਕੈਨੇਡਾ ਦੀ ਗੌਰਮਿੰਟ ਬਾਹਰ ਨਹੀਂ ਕੱਢ ਸਕਦੀ। ਕੋਈ ਵੱਡਾ ਕ੍ਰਾਈਮ ਕਤਲ ਕਰਨ ਕਰਕੇ, ਕੈਨੇਡਾ ਗੌਰਮਿੰਟ ਕੱਚੇ ਤੇ ਇਮੀਗਰੇਟ ਲੋਕਾਂ ਨੂੰ ਪਾਬੰਦੀ ਲਾ ਕੇ, ਬਾਹਰ ਕੱਢ ਮਾਰਦੀ ਹੈ। ਦੇਸ਼ ਨਿਕਾਲ਼ਾ ਦੇ ਦਿੰਦੇ ਹਨ। ਇੱਕ ਹੋਰ ਸੁਖ ਹੈ। ਅਮਰੀਕਾ ਤੇ ਹੋਰ ਨਾਲ ਲੱਗਦੇ ਦੇਸ਼ਾਂ ਦਾ ਵੀਜ਼ਾ ਲੈਣ ਦੀ ਲੋੜ ਨਹੀਂ ਹੈ। ਜਿਵੇਂ ਮੋਗੇ ਵਾਲੀ ਬੱਸ ਫੜ ਕੇ, ਟਿਕਟ ਕੱਟਾ ਲਈਦਾ ਹੈ। ਉਵੇਂ ਹੀ ਜਹਾਜ਼ ਦੀ ਟਿਕਟ ਕਟਾ ਕੇ, ਜਰਮਨ, ਇੰਗਲੈਂਡ, ਅਮਰੀਕਾ ਜਾ ਸਕਦੇ ਹਨ। ਕੈਨੇਡੀਅਨ ਡਾਲਰ, ਤਾਂ ਮੇਰੇ ਪੈਰਾਂ ਵਿੱਚ ਰੁਲਦੇ ਹਨ। ਮੇਰੀ ਬੈਂਕ ਦੇ ਅਕਾਊਟ ਵਿੱਚ ਗੌਰਮਿੰਟ ਆਪ ਹੀ ਬੈਂਕ ਵਿੱਚ ਪੈਸੇ ਭੇਜ ਦਿੰਦੀ ਹੈ। " ਇੱਕ ਕਾਫ਼ੀ ਬੁੱਢੀ ਔਰਤ ਨੇ, ਉਸ ਦੀ ਗੱਲ ਸੁਣ ਕੇ ਕਿਹਾ, " ਤੂੰ ਤਾਂ ਭੈਣੇ ਸਵਰਗਾਂ ਵਿੱਚ ਪਹੁੰਚ ਗਈ ਹੈ। ਇੰਨੀਆਂ ਮੌਜਾਂ ਕਰਦੀ ਹੈ। ਪਿਛਲੇ ਜਨਮ ਵਿੱਚ ਮੋਤੀ ਪੁੰਨ ਕਿਤੇ ਹੋਣੇ ਹਨ। ਤੇਰੀ ਤਾਂ ਗਰਦਨ ਵੀ ਚਿੱਟੀ ਦੁੱਧ ਵਰਗੀ ਹੈ। ਇੱਕ ਹੋਰ ਔਰਤ ਕੋਲ ਬੈਠੀ ਸੀ, ਜਿਸ ਦੇ ਹੱਥ ਅਜੇ ਵੀ ਗੋਹੇ ਨਾਲ ਲਿੱਬੜੇ ਹੋਏ ਸਨ। ਉਸ ਨੇ ਕਿਹਾ, " ਸਾਡੇ ਤਾਂ ਗਿੱਟੇ, ਹੱਥ ਗੋਹੇ ਨਾਲ ਲਿੱਬੜੇ ਰਹਿੰਦੇ ਹਨ। ਹੱਥ ਆਟੇ ਵਿੱਚ ਰਹਿੰਦੇ ਹਨ। ਡੰਗਰਾਂ ਤੇ ਭਈਆਂ ਨੂੰ ਸੰਭਾਲਦੇ, ਆਪ ਰੁਲ ਗਏ ਹਾਂ। " ਪ੍ਰੀਤ ਦੀ ਮੰਮੀ ਨੂੰ ਸ਼ਰਾਰਤ ਸੂਜੀ। ਉਸ ਨੇ ਕਿਹਾ, " ਡੰਗਰਾਂ ਤੇ ਭਈਆਂ ਦੀ ਸੇਵਾ ਕਰਦੀ ਹੈ। ਮੇਵਾ, ਮਲਾਈ ਵੀ ਤੂਹੀਂ ਛਕਦੀ ਹੈ। ਬਿਚਾਰੇ ਤੇਰੇ ਜੋਗੇ ਹੀ ਹਨ। ਤੇਰੇ ਹੀ ਤੱਲੇ ਚੱਟਦੇ ਹਨ। " ਉਹ ਔਰਤ ਉੱਠ ਕੇ ਜਾਂਦੀ ਹੋਈ ਕਹਿ ਗਈ, " ਮੇਰਾ ਤਾਂ ਕੰਮ ਬਹੁਤ ਪਿਆ ਹੈ। ਤੈਨੂੰ ਵਿਹਲੀ ਨੂੰ ਗੱਲਾਂ ਆਉਂਦੀਆਂ ਹਨ। ਮੇਲਣ ਬਣੀ ਬੈਠੀ ਹੈ। ਚਾਰੇ ਪਾਸੇ ਦੀ ਖ਼ਬਰ ਪਤਾ ਹੈ। "
ਪ੍ਰੀਤ ਦੀ ਮੰਮੀ ਲੋਕਾਂ ਨਾਲ ਸਾਂਈਂਆਂ ਵੱਟੀਆਂ ਲਗਾਉਣ ਲੱਗ ਗਈ ਸੀ। ਕਈ ਮੁੰਡੇ ਵੀ ਮਗਰ ਲੱਗੇ ਫਿਰਦੇ ਸਨ। ਕੁਆਰੀ ਧੀ ਗ਼ਰੀਬ ਦੀ ਨਹੀਂ ਵਿਆਹੀ ਜਾਂਦੀ। ਦੌਲਤ ਵਾਲੀ ਔਰਤ ਦੀ ਉਮਰ ਕਿਹੜਾ ਦੇਖਦਾ ਹੈ? ਬਥੇਰੇ ਖ਼ਸਮ ਬਣ ਜਾਂਦੇ ਹਨ। ਕਈ ਨੌਜਵਾਨ ਮੁੰਡੇ ਵੀ ਸੋਚਦੇ ਸੀ। ਵਿਆਹ ਹੀ ਇਸੇ ਨਾਲ ਕਰਾ ਲੈਂਦੇ ਹਾਂ। ਪੰਜਾਬ ਤੋਂ ਕੈਨੇਡਾ ਆਉਣ ਲਈ, ਕਈ ਮੁੰਡੇ-ਕੁੜੀਆਂ ਰੱਸੇ ਤੋੜਦੇ ਹਨ। ਜਿਵੇਂ ਵੀ ਹੋਵੇ, ਕੈਨੇਡਾ, ਅਮਰੀਕਾ ਕਿਸੇ ਦੇਸ਼ ਵਿੱਚ ਇੰਨਟਰੀ ਮਿਲ ਜਾਵੇ। ਇੱਕੋ ਹੀ ਤਰੀਕਾ ਸਬ ਤੋਂ ਸਸਤਾ ਤੇ ਸੌਖਾ ਹੈ। ਵਲੈਤ ਮਰਦ-ਔਰਤ ਨਾਲ ਵਿਆਹ ਕਰਾਕੇ, ਇਮੀਗਰੇਟ ਬਣ ਜਾਵੋ। ਮੁੰਡੇ-ਕੁੜੀਆਂ. ਮਾਪਿਆਂ, ਰਿਸ਼ਤੇਦਾਰਾਂ ਨੂੰ ਲੱਗਦਾ ਹੈ। ਇਸ ਤਰਾਂ ਕਰਨ ਨਾਲ ਕਿਹੜਾ ਕੁੱਝ ਘਸਣ ਲੱਗਾ ਹੈ? ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ। ਕੋਈ ਥਰਮਾਂ ਮੀਟਰ ਸਰੀਰਕ ਸੰਬੱਧ ਕਰਨ ਦੀ ਗਿਣਤੀ ਨਹੀਂ ਦਸ ਸਕਦਾ। ਮਹੀਨਾ, ਸਾਲ ਪਤੀ-ਪਤਨੀ ਬਣ ਕੇ ਬਿਸਤਰ ਗਰਮ ਕਰ ਦੇਵੋ। ਕੈਨੇਡਾ, ਅਮਰੀਕਾ ਵੜਦੇ ਹੀ ਤਲਾਕ ਦੇ ਦੇਵੋ। ਇੱਜ਼ਤ ਦਾ ਕੋਈ ਮੁੱਲ ਨਹੀਂ ਹੈ। ਲੋਕਾਂ ਦੀ ਕੋਈ ਸ਼ਰਮ ਨਹੀਂ ਹੈ। ਕਈ ਮੁੰਡੇ ਉਸ ਨੂੰ ਆਪਦੀਆਂ ਕਾਰਾਂ ਵਿੱਚ ਘੁੰਮਾਉਂਦੇ ਸਨ। ਹਰ ਰੋਜ਼ ਆਥਣ ਸਵੇਰ ਨਵੀਂ ਕਾਰ ਵਾਲਾ, ਨਵੀਂ ਉਮਰ ਦਾ ਮੁੰਡਾ, ਉਸ ਦੇ ਦਰਾਂ ਮੂਹਰੇ ਹੁੰਦਾ ਸੀ। ਪ੍ਰੀਤ ਦੀ ਮੰਮੀ, ਮੁਫ਼ਤ ਵਿਚ ਸ਼ਹਿਰ ਘੁੰਮ ਆਉਂਦੀ ਸੀ। ਕਈ ਤਾਂ ਉਸ ਉੱਤੇ ਇੰਨੇ ਲੱਟੂ ਸਨ। ਖ਼ਰੀਦੀਆਂ ਚੀਜ਼ਾਂ ਦਾ ਮੁੱਲ ਵੀ ਉਤਾਰ ਦਿੰਦੇ ਸਨ। ਨਾਲੇ ਪੇਟ ਪੂਜਾ ਵੀ ਕਰਾ ਦਿੰਦੇ ਸਨ।
ਵੱਡੀਆਂ ਕਾਰਾਂ, ਕੋਠੀਆਂ ਵਾਲੇ ਵੀ ਕੈਨੇਡਾ, ਅਮਰੀਕਾ, ਕਿਸੇ ਦੇਸ਼ ਵਿੱਚ ਇੰਨਟਰੀ ਮਾਰਨ ਨੂੰ, ਹਰ ਹਿਲਾ ਕਰਨ ਨੂੰ, ਤਿਆਰ ਹਨ। ਸ਼ਾਇਦ ਉਨ੍ਹਾਂ ਨੂੰ ਇਹ ਪਤਾ ਨਹੀਂ ਹੋਣਾ। ਕੈਨੇਡਾ, ਅਮਰੀਕਾ ਵਿੱਚ ਕੰਧੀ ਕੌਲੀ ਲੱਗ ਕੇ ਨਹੀਂ ਖੜ੍ਹ ਹੋਣਾ। 8, 12 ਘੰਟੇ ਤੋਂ ਵੱਧ ਖੜ੍ਹੀ ਲੱਤ ਕੰਮ ਕਰਨਾ ਪੈਣਾ ਹੈ। ਕੈਨੇਡਾ, ਅਮਰੀਕਾ ਵਿੱਚ ਡਾਕਟਰ, ਇੰਜੀਨੀਅਰ ਆ ਕੇ ਵੀ, ਮਜ਼ਦੂਰੀ ਕਰਦੇ ਹਨ। ਨਾਲ ਪੜ੍ਹਾਈ ਕਰਦੇ ਹਨ। ਕਈਆਂ ਨੂੰ ਮਜ਼ਦੂਰੀ ਕਰਨ ਦੀ ਜੌਬ ਵੀ ਨਹੀਂ ਮਿਲਦੀ। ਕਈਆਂ ਮੁੰਡੇ-ਕੁੜੀਆਂ ਨੂੰ ਘਰ ਕਿਰਾਏ ਉੱਤੇ ਨਹੀਂ ਮਿਲਦਾ। ਕੋਈ ਚੱਜ ਦਾ ਥਾਂ ਟਿਕਣਾ ਨਹੀਂ ਮਿਲਦਾ। ਥਾਂ-ਥਾਂ ਧੱਕੇ ਖਾਣੇ ਪੈਂਦੇ ਹਨ। ਆਪ ਖਾਣਾ ਬਣਾਉਣਾ ਪੈਂਦਾ ਹੈ। ਕੈਨੇਡਾ, ਅਮਰੀਕਾ ਦੇ ਚਾਅ ਵਿੱਚ ਬਹੁਤੇ ਲੋਕ ਕੈਨੇਡੀਅਨ, ਅਮਰੀਕਨ ਤੇ ਏਜੰਟਾਂ ਨੂੰ, ਆਪਣਾ-ਆਪ ਲੁਟਾ ਦਿੰਦੇ ਹਨ। ਪ੍ਰੀਤ ਦੀ ਮੰਮੀ ਦੀਆਂ ਹੌਲੀਡੇ ਰੰਗੀਨ ਬਣ ਗਈਆਂ ਸਨ। ਉਸ ਨੂੰ ਲੋਕਾਂ ਵੱਲੋਂ ਪੈਸੇ ਮੀਂਹ ਵਾਂਗ ਗਿਰ ਰਹੇ ਸਨ। ਲੋਕ ਜੇ ਕਿਤੇ ਛੁੱਟੀਆਂ ਮਨਾਉਣ ਜਾਂਦੇ ਹਨ। ਪੱਲਿਉਂ ਪੈਸੇ ਲਗਾਉਂਦੇ ਹਨ। ਦੁਨੀਆ ਸੱਚੇ ਬੰਦੇ ਦਾ ਸਾਥ ਨਹੀਂ ਦਿੰਦੀ। ਸ਼ਾਇਦ ਵਿੱਚ ਮਿੱਠੀਆਂ ਗੱਲਾਂ ਵਿੱਚ ਲਿਪਟੇ, ਝੂਠ ਉੱਤੇ ਜ਼ਕੀਨ ਕਰਦੀ ਹੈ। ਝੂਠੇ ਬੰਦੇ ਹੀ ਦੁਨੀਆ ਨੂੰ ਠਗਦੇ ਹਨ। ਜਦੋਂ ਦੋ-ਚਾਰ ਥਾਵਾਂ ਉੱਤੇ ਠੱਗ ਕਾਮਯਾਬ ਹੋ ਜਾਂਦੇ ਹਨ। ਇਸੇ ਨੂੰ ਬਿਜ਼ਨਸ ਬਣਾਂ ਲੈਂਦੇ ਹਨ। ਫੜੇ ਵੀ ਜਾਣ ਉੱਤੇ, ਗ਼ਲਤੀ ਕਬੂਲ ਨਹੀਂ ਕਰਦੇ। ਉਲਟਾ ਸੱਚੇ ਸ਼ਰੀਫ਼ ਬੰਦੇ ਨੂੰ ਹੀ ਸ਼ਰਮਿੰਦਾ ਕਰ ਜਾਂਦੇ ਹਨ।
ਉਸ ਨੇ ਕਈਆਂ ਨੂੰ ਆਪਦੇ ਮਗਰ ਲਾ ਲਿਆ ਸੀ। ਪ੍ਰੀਤ ਦੀ ਮੰਮੀ ਨੇ ਕਈਆਂ ਤੋਂ ਪੈਸੇ ਫੜ ਲਏ ਸੀ। ਕੈਨੇਡਾ ਲੰਘਾਉਣ ਦੀ ਜ਼ੁੰਮੇਵਾਰੀ ਲੈ ਕੇ, ਇੱਕ-ਇੱਕ ਕੁੜੀ-ਮੁੰਡੇ ਤੋਂ 60-60 ਲੱਖ ਰੁਪਏ ਲੈ ਲਏ ਸਨ। ਲੋਕਾਂ ਨੂੰ ਕੋਈ ਪੁੱਛੇ, " ਕੀ ਇਹ ਕੈਨੇਡਾ, ਅਮਰੀਕਾ ਇਮੀਗਰੇਸ਼ਨ ਵਿੱਚ ਅਫ਼ਸਰ ਲੱਗੀ ਹੈ? ਜੋ ਜਹਾਜ਼ ਭਰ ਕੇ ਲੈ ਜਾਵੇਗੀ। " ਪੜ੍ਹੇ ਲਿਖੇ ਲੋਕ ਵੀ ਹੜ੍ਹੇ ਫਿਰਦੇ ਹਨ। ਅੱਖਾਂ ਮੀਚ ਕੇ ਜਣੇ-ਖਣੇ ਉੱਤੇ, ਕੈਨੇਡਾ, ਅਮਰੀਕਾ ਦੇ ਨਾਮ ਲਈ ਜ਼ਕੀਨ ਕਰ ਲੈਂਦੇ ਹਨ। ਪੈਸਾ ਤੇ ਤਨ ਲੁਟਾ ਦਿੰਦੇ ਹਨ। ਕਈਆਂ ਨੂੰ ਤਾਂ ਝੁੱਗਾ ਲੁਟਾ ਕੇ, ਅਗਲੇ ਦਾ ਬਾਅਦ ਵਿੱਚ ਅੱਗਾ ਪਿੱਛਾ ਵੀ ਨਹੀਂ ਲੱਭਦਾ। ਪਾਸਪੋਰਟ ਦੇਖ ਲਿਆ ਜਾਵੇ, ਤਾਂ ਬਹੁਤ ਰਾਜ਼ ਖੁੱਲ ਜਾਂਦੇ ਹਨ।

ਕਈ ਪ੍ਰੀਤ ਦੀ ਮੰਮੀ ਨਾਲ ਵਿਆਹ ਕਰਾਉਣ ਦੇ ਚੱਕਰ ਵਿੱਚ ਜੇਬ ਖ਼ਾਲੀ ਕਰੀ ਜਾਂਦੇ ਸਨ। ਨਹਿਲੇ ਉੱਤੇ ਦਹਿਲਾ ਮਾਰ ਕੇ, ਉਸ ਨੇ ਇੱਕ ਹੋਰ ਬਾਜ਼ੀ ਮਾਰ ਲਈ ਸੀ। ਲੋਕਾਂ ਦੇ ਪੈਸੇ ਦਿਖਾ ਕੇ, ਅਮਰੀਕਾ ਵਾਲੇ ਦੀਆ ਅੱਖਾਂ ਚੁੰਧਿਆ ਦਿੱਤੀਆਂ ਸਨ। ਇਸ 60 ਸਾਲਾਂ ਦੇ ਬੁੱਢੇ ਨੇ, ਆਪਦੀ ਪਤਨੀ ਨੂੰ ਤਾਜ਼ਾ ਹੀ ਤਲਾਕ ਦਿੱਤਾ ਸੀ। ਹੁਣ ਆਪ ਦੇ ਜਾਣੀ, ਕੈਨੇਡੀਅਨ ਕਬੂਤਰੀ ਫਸਾ ਲਈ ਸੀ। ਪ੍ਰੀਤ ਦੀ ਮੰਮੀ ਨੇ ਵੀ ਉਸ ਬੁੱਢੇ ਅਮਰੀਕਨ ਨੂੰ ਨਹੀਂ ਦੱਸਿਆ ਸੀ। ਕੈਨੇਡਾ ਇਮੀਗਰੇਸ਼ਨ ਨੇ, ਉਸ ਨੂੰ ਕੈਨੇਡਾ ਵਿੱਚੋਂ ਕੱਢਿਆ ਹੈ। ਉਸ ਬੁੱਢੇ ਨੇ, ਇਸ ਲਾਲਚ ਨੂੰ ਵਿਆਹ ਕਰਾ ਲਿਆ ਸੀ। ਕੈਨੇਡਾ, ਅਮਰੀਕਾ ਦੋਨਾਂ ਦੇਸ਼ਾਂ ਵਿੱਚ ਗੇੜੀ ਲੱਗਦੀ ਰਹੇਗੀ। ਬੁੱਢੀ ਉਮਰੇ ਕੈਨੇਡਾ, ਅਮਰੀਕਾ ਗਰਮੀਆਂ ਸਰਦੀਆਂ ਸਾਂਝੀਆਂ ਕੱਟਦੇ ਰਹਿਣਗੇ।

Comments

Popular Posts