ਸ੍ਰੀ ਗੁਰੂ ਗ੍ਰੰਥ ਸਾਹਿਬ 342 ਅੰਗ 1430 ਵਿਚੋਂ ਹੈ

ਭਾਗ 8ਪ੍ਰਭੂ ਨਾਲ ਜੁੜਿਆਂ ਮਨ ਟਿਕ ਜਾਂਦਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਭਾਗ 342 ਸ੍ਰੀ ਗੁਰੂ ਗ੍ਰੰਥ ਸਾਹਿਬ  342 ਅੰਗ 1430 ਵਿਚੋਂ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ  satwinder_7@hotmail.com   14/08/2013. 342

ਪ੍ਰਭੂ ਦੇ ਦਰ ਦਾ ਭਗਤ ਬਣ ਕੇਮਾਇਆ ਦੇ ਮੋਹ ਦੇ ਜ਼ੰਜੀਰਾਂ ਦਾ ਭੇਤ ਪਾ ਲੈਂਦਾ ਹੈ। ਇ ਦੇ ਧੋਖੇ ਵਿਚ ਨਹੀਂ ਆਉਂਦਾ। ਅੱਖਰ ਭੱਭਾ ਤੋਂ ਭੇਦਹਿ-ਭੇਦ ਹੈ। ਜੋ ਮਨੁੱਖ ਪ੍ਰਭੂ ਨਾਲੋਂ ਦੂਰੀ ਨੂੰ ਮੁਕਾ ਕੇ ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹੈ। ਉਸ ਯਾਦ ਦੀ ਬਰਕਤਿ ਨਾਲ ਦੁਨੀਆ ਦਾ ਡਰ ਦੂਰ ਕਰਕੇ ਪ੍ਰਭੂ ਤੇ ਸ਼ਰਧਾ ਬਣ ਜਾਂਦੀ ਹੈ। ਜੋ ਰੱਬ ਸਾਰੇ ਜਗਤ ਵਿਚ ਵੱਸਦਾ ਹੈਉਸ ਨੂੰ ਆਪਣੇ ਅੰਦਰ ਵੱਸਦਾ ਜਾਣ ਲੈਂਦਾ ਹੈ। ਉਹ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨਾਲ ਯਾਦ ਦੀ ਸਾਂਝ ਪਾ ਲੈਂਦਾ ਹੈ। ਅੱਖਰ ਮੱਮਾ ਤੋਂ ਮੂਲ ਰੱਬ ਹੈ। ਜੇ ਜਗਤ ਦੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲਈਏਤਾਂ ਮਨ ਭਟਕਣੋਂ ਹਟ ਜਾਂਦਾ ਹੈ। ਜੋ ਬੰਦਾ ਇਹ ਭੇਤ ਪਾ ਲੈਂਦਾ ਹੈ। ਪ੍ਰਭੂ ਨਾਲ ਜੁੜਿਆਂ ਮਨ ਨੂੰ ਸਮਝ ਲੈਂਦਾ ਹੈ। ਉਹ ਜੀਵ ਮਨ ਦੀ ਦੌੜ-ਭੱਜ ਨੂੰ ਸਮਝ ਲੈਂਦਾ ਹੈ। ਜੇ ਮਨ ਪ੍ਰਭੂ ਨਾਲ ਜੁੜਨ ਲੱਗੇਤਾਂ ਕੋਈ ਇਸ ਕੰਮ ਵਿਚ ਢਿੱਲ ਨਾ ਕਰੇ। ਮਨ ਪ੍ਰਭੂ ਵਿਚ ਜੁੜ ਜਾਂਦਾ ਹੈ। ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ। ਅਸਲ ਕੰਮ ਮਨ ਨਾਲ ਹੈ। ਉਹ ਕੰਮ ਇਹ ਹੈ। ਬੰਦਾ ਆਪਣੇ ਮਨ ਨੂੰ ਕਾਬੂ ਵਿਚ ਰੱਖੇਕਾਮਯਾਬੀ ਹੁੰਦੀ ਹੈ। ਭਗਤ ਕਬੀਰ ਆਖਦੇ ਹਨਬੰਦਾ ਦਾ ਅਸਲ ਕੰਮ ਮਨ ਨਾਲ ਹੀ ਹੈਮਨ ਵਰਗਾ ਹੋਰ ਕੋਈ ਨਹੀਂ ਮਿਲਿਆ ਹੈ। ਮਾਇਆ ਨਾਲ ਮਿਲ ਕੇ ਇਹ ਮਨ ਮਾਇਆ ਦਾ ਪ੍ਰੇਮੀ ਹੋ ਜਾਂਦਾ ਹੈ । ਸੁਖ ਦੇਣ ਵਾਲੇ ਹਰੀ ਨਾਲ ਮਿਲ ਕੇਇਹ ਮਨ ਹਰੀ ਦੇ ਅਨੰਦ ਵਿੱਚ ਲੀਨ ਹੋ ਜਾਂਦਾ ਹੈ। ਇਹ ਹਿਰਦਾ ਪੰਜ ਤੱਤਾਂ ਦਾ ਜੀਵਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ ਹੈ। ਜਦੋਂ ਬੰਦਾ ਇਸ ਮਨ ਨੂੰ ਵੱਸ ਵਿਚ ਕਰ ਕੇ ਪੂਰਨ ਖਿੜਾਉ ਵਿਚ ਟਿਕਦਾ ਹੈ। ਉਦੋਂ ਉਹ ਬੰਦਾ ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ। ਅੱਖਰ ਯੱਯਾ ਤੋਂ ਜਉ ਲਿਖਿਆ ਹੈ। ਜੇ ਤੂੰ ਜੀਵਨ ਦਾ ਸਹੀ ਰਸਤਾ ਜਾਨਣਾਂ ਚਾਹੁੰਦਾ ਹੈਂ। ਆਪਣੀ ਭੈੜੀ ਮੱਤ ਨੂੰ ਮੁਕਾਦੇ ਇਸ ਸਰੀਰ ਅੱਖ ਕੰਨ ਨੂੰ ਆਪਣੇ ਵੱਸ ਵਿਚ ਕਰ। ਜੇ ਤੂੰ ਇਸ ਜੰਗ ਦੇ ਮੈਦਾਨ ਵਿਚ ਰੁੱਝ ਕੇਭੱਜੇ ਨਾਂ ਤਾਂ ਤੇਰਾ ਨਾਮ ਸੂਰਮਾ ਹੋ ਸਕਦਾ ਹੈ। ਅੱਖਰ ਰਾਰਾ ਤੋਂ ਰੁਸ-ਸੁਆਦ ਹੈ। ਜਿਸ ਮਨੁੱਖ ਨੇ ਮਾਇਆ ਦੇ ਸੁਆਦ ਨੂੰ ਫਿੱਕਾ ਜਿਹਾ ਸਮਝ ਲਿਆ ਹੈ। ਉਸ ਨੇ ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ਉਹ ਆਤਮਿਕ ਅਨੰਦ ਮਾਣ ਲਿਆ ਹੈ। ਜਿਸ ਨੇ ਇਹ ਦੁਨੀਆ ਵਾਲੇ ਚਸਕੇ ਛੱਡ ਦਿੱਤੇ ਹਨ। ਉਸ ਨੂੰ ਉਹ ਪ੍ਰਭੂ ਦੇ ਨਾਮ ਦਾ ਅਨੰਦ ਪ੍ਰਾਪਤ ਹੋ ਗਿਆ ਹੈ। ਅੱਖਰ ਲੱਲਾ ਤੋ ਲਿਵ ਹੈ। ਜੋ ਬੰਦਾ ਰੱਬ ਨਾਲ ਮਨ ਜੋੜ ਲਏ। ਕਿਸੇ ਹੋਰ ਪਾਸੇ ਵਲ ਨਾਂ ਭਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ। ਅਤੇ ਜੇ ਉਸ ਲਿਵ ਦੀ ਹਾਲਤ ਵਿਚ ਪ੍ਰੇਮ ਦੀ ਤਾਰ ਲਾ ਦੇਵੇ। ਤਾਂ ਉਸ ਅਲੱਗ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ। ਲੱਭ ਕੇ ਸਦਾ ਲਈ ਰੱਬ ਦੇ ਬਹੁਤ ਕੋਲ ਚਰਨਾਂ ਵਿਚ ਟਿਕਿਆ ਰਹਿੰਦਾ ਹੈ। ਅੱਖਰ ਵਵਾ ਹੈ, ਦੁਆਰਾ-ਦੁਆਰਾ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਯਾਦ ਰੱਖੇ। ਜੀਵ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਨਹੀਂ ਆਉਂਦਾ। ਮੈਂ ਉਸ ਭਗਤ ਜਨ ਤੋਂ ਸਦਕੇ ਹਾਂ ਜੋ ਪ੍ਰਭੂ ਦੇ ਗੁਣ ਗਾਉਂਦਾ ਹੈ। ਪ੍ਰਭੂ ਨੂੰ ਮਿਲ ਕੇ ਉਹ ਹਰ ਥਾਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਹੀ ਵੇਖਦਾ ਹੈ। ਅੱਖਰ ਵਾਵਾ ਤੋਂ ਵਾਹੀ ਲਿਖਿਆ ਹੈ। ਉਸ ਪ੍ਰਭੂ ਨਾਲ ਹੀ ਜਾਣ-ਪਛਾਣ ਕਰਨੀ ਚਾਹੀਦੀ ਹੈ । ਉਸ ਪ੍ਰਭੂ ਨਾਲ ਸਾਂਝ ਪਾਇਆਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ। ਜਦੋਂ ਇਹ ਜੀਵ ਤੇ ਉਹ ਪ੍ਰਭੂ ਇਕ ਰੂਪ ਹੋ ਜਾਂਦੇ ਹਨਤਾਂ ਇੰਨਾ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ ਹੈ। ਕੋਈ ਹੋਰ ਇੰਨਾ ਮਿਲਿਆਂ ਵਿਚ ਵਿੱਥ ਦੇਖ ਨਹੀਂ ਸਕਦਾ। ਅੱਖਰ ਸੱਸਾ ਤੋਂ ਸੋ ਲਿਖਿਆ ਹੈ। ਚੰਗੀ ਤਰ੍ਹਾਂ ਆਪਣੇ ਮਨ ਨੂੰ ਰੱਬੀ ਬਿਚਾਰਾਂ ਨਾਲ ਠੀਕ ਕਰੀਏ। ਜਿਨ੍ਹਾਂ ਕਰਕੇ ਇਹ ਮਨ ਪ੍ਰਮਾਤਮਾ ਵਿਚ ਪਰਚਾ ਕੇ ਟਿਕ ਜਾਏ। ਪ੍ਰਭੂ ਵਿਚ ਮਨ ਪਰਚਿਆਂ ਜਦੋਂ ਅੰਦਰ ਪ੍ਰੇਮ ਪੈਦਾ ਹੁੰਦਾ ਹੈ। ਉਸ ਅਵਸਥਾ ਵਿਚ ਤਿੰਨਾਂ ਭਵਨਾਂ ਦਾ ਮਾਲਕ ਰੱਬ ਹੀ ਹਰ ਥਾਂ ਵਿਆਪਕ ਦਿਸਦਾ ਹੈ। ਖੱਖਾ ਤੋਂ ਖੋਜਿ-ਭਾਲ ਹੈ, ਜੇ ਕੋਈ ਮਨੁੱਖ ਪ੍ਰਮਾਤਮਾ ਦੀ ਭਾਲ ਵਿਚ ਰੁੱਝ ਜਾਏ। ਇਸ ਤਰਾਂ ਜੋ ਵੀ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ, ਉਹ ਮੁੜ ਕੇ ਨਹੀਂ ਜੰਮਦਾ। ਜੋ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਲੱਭ ਸਮਝ ਕੇ ਉਸ ਦੀ ਬਿਚਾਰ ਕਰਦਾ ਹੈ। ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਚਿਰ ਨਹੀਂ ਲਗਾਉਂਦਾ। ਸੱਸਾ ਤੋਂ ਸੋ ਲਿਖਿਆ ਹੈ, ਜਿਹੜਾ ਬੰਦਾ ਦੁਨੀਆ ਵਾਲੇ ਸੁਖ ਛੱਡ ਕੇਪ੍ਰਭੂ ਦੇ ਪਿਆਰ ਦਾ ਸੇਜ ਦਾ ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ। ਉਹੀ ਸਖੀ ਆਪਣੇ ਮਨ ਦੇ ਸੰਸੇ ਦੂਰ ਕਰਦੀ ਹੈ। ਉਹ ਪ੍ਰਭੂ ਜੀਵ-ਇਸਤ੍ਰੀ ਦਾ ਖ਼ਸਮ ਅਖਵਾਉਂਦਾ ਹੈ। ਹਾਹਾ ਤੋਂ ਹੋਤ ਲਿਖਿਆ ਹੈ। ਮਨੁੱਖਾ ਜਨਮ ਹਾਸਲ ਕਰ ਕੇ ਉਸ ਪ੍ਰਭੂ ਨੂੰ ਨਹੀਂ ਪਛਾਣਦਾ। ਜਦੋਂ ਜੀਵ ਨੂੰ ਪ੍ਰਭੂ ਦੀ ਹਸਤੀ ਦਾ ਨਿਸ਼ਚਾ ਹੋ ਜਾਂਦਾ ਹੈਤਦੋਂ ਹੀ ਇਸ ਦਾ ਮਨ ਪ੍ਰਭੂ ਵਿਚ ਰੁੱਝ ਜਾਂਦਾ ਹੈ। ਰੱਬ ਹੈ ਤਾਂ ਜ਼ਰੂਰ ਇਸ ਵਿਸ਼ਵਾਸ ਦਾ ਲਾਭ ਉਦੋਂ ਹੀ ਹੁੰਦਾ ਹੈ। ਜਦੋਂ ਕੋਈ ਜੀਵ ਇਸ ਗੱਲ ਨੂੰ ਸਮਝ ਲਏ। ਉਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ। ਇਹ ਵੱਖਰੀ ਹਸਤੀ ਵਾਲਾ ਨਹੀਂ ਰਹਿ ਜਾਂਦਾ। ਸਾਰਾ ਜਗਤ ਇਹੀ ਆਖਦਾ ਫਿਰਦਾ ਹੈ। ਮੈਂ ਮਾਇਆ ਸਾਂਭ ਲਵਾਂਮੈਂ ਮਾਇਆ ਇਕੱਠੀ ਕਰ ਲਵਾਂ। ਇਸ ਮਾਇਆ ਦੀ ਖ਼ਾਤਰ ਹੀ ਬੰਦੇ ਬੜਾ ਫ਼ਿਕਰ, ਉਦਾਸੀ ਆਉਂਦੀ ਹੈ। ਪਰ ਜਦੋਂ ਜੀਵ ਮਾਇਆ ਦੇ ਪਤੀ ਪ੍ਰਮਾਤਮਾ ਨਾਲ ਪ੍ਰੀਤ ਜੋੜਦਾ ਹੈ। ਤਦੋਂ ਉਦਾਸੀ ਫ਼ਿਕਰ ਮੁੱਕ ਜਾਂਦਾ ਹੈਤੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ। ਖੱਖਾ ਤੋਂ ਖਿਰਤ ਲਿਖਿਆ ਹੈ। ਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ। ਜਨਮ-ਮਰਨ ਦੇ ਗੇੜ ਵਿਚ ਪਿਆਅਜੇ ਵੀ ਰੱਬ ਨੂੰ ਯਾਦ ਨਹੀਂ ਕਰਦਾ। ਹੁਣ ਐਸ ਜਨਮ ਵਿਚ ਮਨਾਂ ਜਗਤ ਦੀ ਅਸਲੀਅਤ ਨੂੰ ਸਮਝ ਲੈ। ਤਾਂ ਜਿਸ ਪ੍ਰਭੂ ਤੋਂ ਇਹ ਵਿੱਛੜਿਆ ਹੋਇਆ ਹੈਉਸ ਵਿਚ ਇਸ ਨੂੰ ਟਿਕਾਣਾ ਮਿਲ ਸਕਦਾ ਹੈ।

Comments

Popular Posts