ਅੱਖਾਂ ਵਿੱਚ ਪਾ ਅੱਖਾਂ ਖੜ੍ਹਦਾ
 ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
 ਸੋਹਣਾ ਜਿਹਾ ਮੁੰਡਾ ਪਿਆਰ ਲੱਗਦਾ। ਹਾਏ ਜਦੋਂ ਮੇਰੇ ਕੋਲੋਂ ਲੰਘਦਾ।
 ਟੇਡਾ-ਟੇਡਾ ਝਾਕੇ ਸੁੱਕੀ ਖੰਘ ਖੰਘਦਾ। ਹਾਏ ਨੀ ਮੇਰਾ ਦਿਲ ਮੰਗਦਾ।
 ਦਿਲ ਮੰਗਦਾ ਭੋਰਾ ਨਹੀਂ ਸੰਗਦਾ। ਅੱਖਾਂ ਵਿੱਚ ਪਾ ਅੱਖਾਂ ਖੜ੍ਹਦਾ।
 ਹਿਲਾ ਕੇ ਸੇਲੀਆਂ ਹਾਲ ਪੁੱਛਦਾ। ਕੋਲੋਂ ਲੰਘਦਾ ਹੈਲੋ ਆਖਦਾ।
 ਰੁੱਗ ਭਰਕੇ ਮੇਰਾ ਦਿਲ ਕੱਢਦਾ। ਕਾਲਜੇ ਨੂੰ ਡੋਬ ਜਿਹੇ ਪਾਉਂਦਾ।
 ਦਿਲ ਮੇਰਾ ਧੱਕ-ਧੱਕ ਕਰਦਾ। ਮੇਰਾ ਜੀਅ ਵੀ ਉਹ ਨੂੰ ਚਾਹੁੰਦਾ।
 ਉਹ ਦੇ ਦੁਆਲੇ ਗੇੜੇ ਲਗਾਉਂਦਾ। ਸੱਤੀ ਦੇਖ ਕੇ ਨਹੀਂ ਰੱਜਦਾ।
 ਦਿਲ ਮੇਰਾ ਉਹਦੇ ਤੇ ਮਰਦਾ। ਰੱਬਾ ਵੇ ਤੂੰ ਕਦੋਂ ਮਿਲਾਪ ਕਰਦਾ।
 ਦੇਖਦੇ ਹਾਂ ਸਮਾਂ ਕਦ ਆਉਂਦਾ। ਕਦੋਂ ਤੂੰ ਰੱਬਾ ਯਾਰ ਮਿਲਾਉਂਦਾ।
ਮੇਰੇ ਸੁੱਤੇ ਭਾਗ ਜਗਾਉਂਦਾ। ਤੇਰੇ ਬਿੰਨ ਸੁਖ ਚੈਨ ਨਾਂ ਥਿਉਂਦਾ।
ਇਕੱਲੇ ਰਿਹਾ ਨਾਂ ਜਾਂਦਾ। ਸਤਵਿੰਦਰ ਦੇ ਸੁਪਨੇ ਵਿੱਚ ਆਉਂਦਾ।

Comments

Popular Posts