ਰੱਬ ਦਾ ਕੋਈ ਅੰਤ, ਸਿਰਾ, ਟਿਕਾਣਾ, ਆਕਾਰ, ਰੰਗ ਪਤਾ ਨਹੀਂ ਲੱਗਦਾ ਹੈ
ਭਾਗ 348 ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 348 of 1430
ਰੱਬ ਦਾ ਕੋਈ ਅੰਤ, ਸਿਰਾ, ਟਿਕਾਣਾ, ਆਕਾਰ, ਰੰਗ ਪਤਾ ਨਹੀਂ
ਲੱਗਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
22/08/2013. 348
ਨਾਨਕ ਜੀ ਲਿਖਦੇ ਹਨ। ਉਹ ਰੱਬ ਮਹਾਰਾਜਿਆਂ ਦਾ ਵੀ ਮਹਾਰਾਜਾ ਹੈ। ਉਸ
ਦੀ ਰਜ਼ਾ, ਭਾਣੇ ਵਿੱਚ ਰਹਿਣਾ ਹੈ। ਉਹ ਪ੍ਰਭੂ ਮਾਇਆ
ਦੇ ਅਸਰ ਤੋਂ ਦੂਰ ਪਰੇ ਹੈ। ਉਹ ਵਿਕਾਰਾਂ ਤੋਂ ਦੂਰ ਵਾਲਾ ਦਾਤਾ ਪਹੁੰਚ ਤੋਂ ਪਰੇ ਹੈ। ਰੱਬ ਦਾ
ਕੋਈ ਅੰਤ ਸਿਰਾ, ਟਿਕਾਣਾ, ਆਕਾਰ, ਰੰਗ ਪਤਾ ਨਹੀਂ
ਲੱਗਦਾ ਹੈ। ਸਾਰੇ ਜੀਵ ਪ੍ਰਭੂ ਤੇਰੇ ਗੁਣ ਗਾਉਂਦੇ ਹਨ। ਤੈਨੂੰ ਸਾਰੇ ਯਾਦ ਕਰਦੇ ਹਨ। ਹਰੀ ਸੱਚਾ
ਹੀ ਸਭ ਜੀਵਾਂ ਨੂੰ ਬਣਾਉਣ ਵਾਲਾ ਹੈ। ਸਾਰੇ ਜੀਵ ਰੱਬ ਜੀ ਤੇਰੇ ਆਪਣੇ ਹਨ। ਤੂੰ ਜੀਆਂ ਦਾ ਮਾਲਕ
ਦਾਤਾਂ ਦੇਣ ਵਾਲਾ ਪਿਤਾ ਹੈ। ਰੱਬ ਦੇ ਪਿਆਰਉ ਉਸ ਰੱਬ ਜੀ ਦਾ ਨਾਮ ਯਾਦ ਕਰੀ ਚੱਲੋ। ਉਹ ਸਾਰੇ
ਦੁੱਖਾਂ ਨੂੰ ਖ਼ਤਮ ਕਰ ਦਿੰਦਾ ਹੈ। ਨਾਨਕ ਜੀ ਰੱਬੀ ਬਾਣੀ ਵਿੱਚ, ਲਿਖ ਰਹੇ ਹਨ। ਰੱਬ
ਜੀ ਤੂੰ ਸਬ ਜੀਵਾਂ ਵਿੱਚ ਹੈ। ਇਸੇ ਲਈ ਹਰੀ ਆਪ ਹੀ ਗੁਰੂ ਪੂਜਾ ਕਰਾਉਣ ਵਾਲਾ ਹੈ। ਹਰੀ ਹੀ ਮਾਲਕ,
ਠਾਕਰ, ਨੌਕਰ ਚਾਕਰ ਕੰਮ ਕਰਨ ਵਾਲਾ ਆਪ ਹੈ। ਜੀਵ ਤਾਂ ਕੁੱਝ ਨਹੀਂ ਕਰ ਸਕਦਾ। ਸਬ ਰੱਬ ਕਰਦਾ ਹੈ।
ਉਸ ਦਾ ਹੁਕਮ ਚੱਲਦਾ ਹੈ। ਉਵੇਂ ਹੁੰਦਾ ਹੈ। ਤੂੰ ਸਾਰੇ ਜੀਵਾਂ, ਬਨਸਪਤੀ, ਪੱਥਰਾਂ ਅੰਦਰ
ਬਰਾਬਰ ਹੈ। ਹਰ ਨਿੱਕੇ ਤੋ ਨਿੱਕੇ ਕਣ, ਹਰ ਥਾਂ, ਪਾਣੀ, ਹਵਾ, ਆਕਾਸ਼ ਰੱਬ ਆਪ
ਹਾਜ਼ਰ ਹੈ। ਇੱਕ ਦਾਨੀ ਬਹੁਤ ਹੋਰਾਂ ਨੂੰ ਵੰਡਦੇ ਹਨ। ਵੱਡੇ ਦਾਤੇ ਸਮਝਦੇ ਹਨ। ਇੱਕ ਮੰਗ ਦੇ ਨੇ
ਦੂਜਿਆਂ ਤੋ ਲੈ ਕੇ ਖਾਂਦੇ ਹਨ। ਰੱਬ ਦੋਨਾਂ ਵਿੱਚ ਅੰਦਰ ਬਰਾਬਰ ਹੈ। ਇਹ ਤੇਰੇ ਹੀ ਅਸਚਰਜ ਖੇਡਾਂ
ਹਨ। ਵਿਚ ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ ਆਪ ਹੀ ਉਨ੍ਹਾਂ
ਦਾਤਾਂ ਨੂੰ ਵਰਤਣ ਵਾਲਾ ਹੈਂ। ਤੂੰ ਆਪ ਹੀ ਮਾਲਕ ਦਾਨ ਦਿਨਾਂ ਹੈ। ਤੂੰ ਆਪ ਹੀ ਵੰਡਦਾ ਹੈ। ਲੈਂਦਾ ਹੈ। ਤੇਰੇ
ਬਿਨ ਹੋਰ, ਮੈ ਕਿਸੇ ਨੂੰ ਨਹੀਂ ਮੰਨਦਾ। ਤੂੰ ਸ੍ਰਿਸ਼ਟੀ ਦਾ ਬਹੁਤ ਜ਼ਿਆਦਾ ਸਬ ਤੋਂ
ਵੱਧ ਗੁਣੀ ਗਿਆਨੀ ਹੈ। ਮਾਲਕ ਰੱਬ ਜੀ ਸਭ ਤੋ ਅਨੋਖਾ ਹੈ। ਵਰਣਨ ਕੰਨ ਤੋਂ ਪਰੇ ਬੇਅੰਤ ਹੈ। ਤੇਰੇ
ਸਾਰੇ ਗੁਣ ਕਿਹੜੇ ਕਿਹੜੇ ਕਹਿ ਕੇ ਦੱਸਾਂ?
ਤੈਨੂੰ ਪ੍ਰਭੂ ਜੀ ਜੋ ਜੋ ਜੀਵ ਯਾਦ ਚੇਤੇ ਰੱਖਦੇ ਹਨ। ਨਾਨਕ ਜੀ ਲਿਖਦੇ
ਹਨ। ਤੇਰੇ ਜੀਵਾਂ ਤੋ ਸਦਕੇ ਵਾਰੇ ਜਾਨਾਂ ਹਾਂ। ਤੈਨੂੰ ਭਗਵਾਨ ਜੀ ਨੂੰ ਜੋ ਬੰਦੇ ਹਰਿ ਹਰਿ ਕਹਿ
ਕੇ ਯਾਦ ਕਰਦੇ, ਪੁਕਾਰਦੇ ਨੇ, ਉਹ ਜੀਵ ਹਰ ਥਾਂ
ਸੁੱਖੀ ਰਹਿੰਦੇ ਹਨ। ਤੈਨੂੰ ਰੱਬ ਜੀ ਨੂੰ ਜਿਸ ਨੇ ਬੋਲਿਆ ਜਪਿਆ ਹੈ। ਉਹ ਸਾਰੇ ਜਨਮ ਮਰਨ ਤੋ ਬੱਚ
ਜਾਂਦੇ ਹਨ। ਜਮਾਂ ਦਾ ਡਰ ਲੇਖਾਂ ਮੁੱਕ ਜਾਂਦਾ ਹੈ। ਰੱਬ ਕਿਸੇ ਤੋਂ ਨਹੀਂ ਡਰਦਾ। ਰੱਬ ਕਿਸੇ ਦੇ
ਦਬਾ ਧਮਕੀ ਤੋ ਨਹੀਂ ਡਰਦਾ। ਹਰੀ ਜੀ ਤੈਨੂੰ ਜੋ ਜੋ ਜੀਵਾਂ ਨੇ ਬਗੈਰ ਡਰ ਵਾਲੇ ਨੂੰ ਜਪਿਆ, ਉਚਾਰਿਆ, ਪੜ੍ਹਿਆ ਹੈ।
ਉਨ੍ਹਾਂ ਦਾ ਡਰ ਦੂਰ ਹੋ ਗਿਆ ਹੈ। ਉਹ ਵੀ ਬਹਾਦਰ ਬਣ ਗਿਆ ਹੈ। ਤੈਨੂੰ ਰੱਬ ਜੀ ਨੂੰ ਜਿਸ ਜਿਸ ਨੇ
ਚੇਤੇ ਯਾਦ ਕੀਤਾ ਹੈ। ਉਹ ਰੱਬ ਦੇ ਗੁਣਾ ਵਾਲੇ ਹੋ ਗਏ ਹਨ। ਉਹੀ ਰੱਬ ਦਾ ਰੂਪ ਹੋ ਗਏ ਹਨ। ਤੈਨੂੰ
ਪ੍ਰਭੂ ਜੀ ਨੂੰ ਜਿਸ ਨੇ ਦਿਲ ਵਿੱਚ ਜਪਿਆ, ਮਨ ਵਿੱਚ ਪ੍ਰਕਾਸ਼
ਕੀਤਾ ਹੈ। ਉਹ ਸਾਰੇ ਜੀਵ ਉੱਤਮ ਹਨ। ਨਾਨਕ ਜੀ ਸਦਕੇ ਜਾਂਦੇ ਹਨ। ਤੇਰੀ ਭਗਤੀ ਕਰਨ ਦੇ ਤੇਰੇ ਪਿਆਰਿਆਂ
ਭਗਤਾਂ ਲਈ ਤੇਰੇ ਖ਼ਜ਼ਾਨੇ ਬਹੁਤ ਜ਼ਿਆਦਾ ਹਨ, ਨਾਂ ਮੁੱਕਣ ਵਾਲੇ
ਭੰਡਾਰ ਹਨ। ਤੈਨੂੰ ਤੇਰੇ ਪਿਆਰੇ ਯਾਦ ਰੱਖਣ ਵਾਲੇ ਸਲਾਹੁਣ ਵਾਲੇ ਹਨ। ਤੇਰੇ ਪਿਆਰੇ ਬਹੁਤ ਬੇਅੰਤ
ਹਨ। ਬਹੁਤ, ਸਾਰੇ, ਬੇਸ਼ੁਮਾਰ ਹਨ ਗਿਣਤੀ ਹੀ ਕੋਈ ਨਹੀਂ ਹੈ।
ਤੇਰੀ ਕਈ ਬਹੁਤੇ ਗਿਣਤੀ ਮਿਣਤੀ ਨਹੀਂ ਕਰ ਸਕਦੇ। ਪੂਜਾ ਹੀ ਕਰਦੇ ਨੇ।
ਭਾਵ ਦੂਰ ਹੀ ਹੱਥ ਬੰਨ੍ਹ ਦਿੰਦੇ ਹਨ। ਕਈ ਸਰੀਰ ਨੂੰ ਤਪ ਕਸ਼ਟ ਕਰਦੇ ਹਨ। ਕਈ ਅਣਗਿਣਤ ਤੈਨੂੰ ਜੀਭ
ਨਾਲ ਪੜ੍ਹਦੇ ਬੋਲਦੇ ਹਨ। ਬਹੁਤੇ ਤੇਰੀ ਗਿਣਤੀ, ਕਈ ਅਣਗਿਣਤ ਜੀਭ
ਨਾਲ ਸਿਮਿ੍ਤਿ ਸਾਸਤ ਪੜ੍ਹਦੇ ਬੋਲਦੇ ਹਨ। ਪੂਜਾ ਹੀ ਕਰਦੇ ਨੇ। ਕਈ ਸਰੀਰ ਨੂੰ ਤਪ ਖਟੁ ਕਰਮ ਛੇ
ਤਰਾਂ ਦੇ ਕੰਮ ਹਨ। ਲੋਕਾਂ ਦਾ ਕੰਮ ਵਿੱਦਿਆ ਪੜ੍ਹਨੀ, ਪੜ੍ਹਾਉਣੀ, ਦਾਨ ਕਰਨਾ ਲੈਣਾ, ਜੱਗ ਕਰਨਾ ਲੈਣਾ ਹੈ। ਨਾਨਕ ਜੀ
ਲਿਖਦੇ ਹਨ। ਤੈਨੂੰ ਉਹੀ ਨਾਮ ਜਪਣ ਪਿਆਰੇ ਭਗਤ ਜੀਵ ਲੱਗਦੇ ਹਨ। ਜੋ ਰੱਬ ਜੀ ਤੈਨੂੰ ਯਾਦ ਰੱਖਦੇ ਹਨ।
ਉਹੀ ਮੇਰੇ ਹਰੀ ਭਗਵਾਨ ਨੂੰ ਪਿਆਰੇ ਲੱਗਦੇ ਹਨ। ਤੂੰ ਸ਼ੁਰੂ ਤੋ ਹੀ ਬੇਅੰਤ ਪਿਤਾ ਹੈ। ਤੇਰੇ ਵਰਗਾ
ਹੋਰ ਕੋਈ ਨਹੀਂ। ਤੂੰ ਸ੍ਰਿਸ਼ਟੀ ਦੇ ਬਣਨ ਤੋ ਪਹਿਲਾਂ ਵੀ ਇੱਕ ਸੀ। ਹਮੇਸ਼ਾ ਹਮੇਸ਼ਾ ਇੱਕ ਸਰਬ ਸ਼ਕਤੀ
ਮਾਨ ਸਦਾ ਰਹਿਣ ਵਾਲਾ, ਜੀਵਾਂ ਦੇ ਕੰਮ, ਉਨ੍ਹਾਂ ਨੂੰ ਪੈਦਾ
ਕਰਨ, ਮਾਰਨ ਨਾਲਾ ਪ੍ਰਭੂ ਤੂੰ ਹੈ। ਰੱਬ ਜੀ ਤੈਨੂੰ ਜੋ ਠੀਕ ਲੱਗਦਾ ਹੈ। ਉਹੀ
ਹੁੰਦਾ ਹੈ। ਤੂੰ ਆਪ ਹੀ ਸਾਰਾ ਕਾਰਜ ਕਰਦਾ ਹੈ। ਉਹੀ ਹੁੰਦਾ ਹੈ। ਤੂੰ ਆਪ ਹੀ ਸਾਰੀ ਦੁਨੀਆ, ਧਰਤੀ, ਆਕਾਸ਼, ਹਵਾ, ਜੀਵ, ਵਸਤੂਆਂ ਬਣਾਈਆਂ
ਹਨ। ਆਪ ਮਿਟਾਉਂਦਾ ਵੀ ਹੈ। ਨਾਨਕ ਕਹਿੰਦੇ ਨੇ, ਬਣਾਉਣ ਵਾਲੇ ਦੀ
ਕੰਮਾਂ ਦੀ ਮਹਿਮਾ ਕਹੀਏ। ਜੋ ਸਾਰਿਆਂ ਨੂੰ ਆਪ ਹੀ ਜਾਣਦਾ ਹੈ। ਹਰੇਕ ਬੰਦਾ, ਹੋਰਨਾਂ ਪਾਸੋਂ ਸਿਰਫ਼
ਸੁਣ ਕੇ ਆਖ ਦਿੰਦਾ ਹੈ। ਪ੍ਰਭੂ ਤੂੰ ਵੱਡਾ ਹੈਂ। ਪ੍ਰਭੂ ਤੂੰ ਕਿੱਡਾ ਕੁ ਵੱਡਾ ਹੈਂ। ਇਹ ਗੱਲ
ਤੈਨੂੰ ਵੇਖ ਕੇ ਹੀ ਦੱਸੀ ਜਾ ਸਕਦੀ ਹੈ।
Comments
Post a Comment