ਸ਼ਾਬਾਸ਼ੇ ਜੱਜ, ਵਕੀਲ ਸਰਕਾਰ ਦੇ ਜੋ ਬਿਗੜੇ ਬੰਦੇ ਸਾਨ੍ਹ ਨੂੰ ਨੱਥ ਪਾਉਣ ਲਈ ਕਾਮਯਾਬ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਭਾਗ 1-10 ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਭਾਗ 1 ਸ਼ਾਬਾਸ਼ੇ ਜੱਜ, ਵਕੀਲ ਸਰਕਾਰ ਦੇ ਜੋ ਬਿਗੜੇ ਬੰਦੇ ਸਾਨ੍ਹ ਨੂੰ ਨੱਥ ਪਾਉਣ ਲਈ ਕਾਮਯਾਬ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਤਾਜਾ ਖ਼ਬਰ ਮੁਤਾਬਕ ਗੁਰਮੀਤ ਰਾਮ ਰਹੀਮ ਜੇਲ ਵਿੱਚ ਨਹੀਂ ਰੌਹਤਕ ਗੈਸਟ ਹਾਊਸ ਵਿੱਚ ਰੱਖਿਆ ਗਿਆ ਹੈ। ਸਰਕਾਰ ਦੇ ਮੰਤਰੀ ਇਸ ਦੇ ਚਮਲੇ ਤਲੇ ਚੱਟਣ ਵਾਲੇ ਹਨ। ਹਰ ਬਾਰ ਮੀਡੀਆ ਸੱਚੇ ਦਿਲੋਂ ਲੋਕ ਸੇਵਾ ਕਰ ਰਿਹਾ ਹੈ। 144 ਧਾਰਾ ਹਰਿਆਣਾ, ਚੰਡੀਗੜ੍ਹ, ਪੰਜਾਬ ਵਿੱਚ ਲੱਗੀ ਹੋਣ’ ਤੇ ਮੀਡੀਆ ਵਾਲੇ ਸੜਕਾਂ ‘ਤੇ ਹੱਲਾ ਮਚਾਉਣ ਵਾਲੇ ਲੋਕਾਂ ਨੂੰ ਦੇਖ ਕੇ ਦੁਹਾਈ ਪਾ ਰਹੇ ਹਨ, “ ਲੋਕਾਂ ਦੀ ਜਾਨ, ਮਾਲ ਦਾ ਨੁਕਸਾਨ ਹੋਣ ਵਾਲਾ ਹੈ। ਗੁੰਡਿਆਂ ਨੂੰ ਰੋਕੋ। “ ਜਾਣ ਬੁੱਕ ਕੇ ਲੋਕ ਗੁੰਡਾਗਰਦੀ ਕਰਨ ਨੂੰ ਇਕੱਠੇ ਕੀਤੇ ਜਾਂਦੇ ਹਨ। ਲੋਕਾਂ ਨੂੰ ਡਰਾਉਣ ਲਈ ਲੋਕਾਂ ਦਾ ਜਾਨ, ਮਾਲ ਦਾ ਨੁਕਸਾਨ ਕੀਤਾ ਜਾ ਸਕਦਾ ਹੈ। ਜਦੋਂ ਕੋਈ ਅੱਤਿਆਚਾਰ, ਰੇਪ, ਕਤਲ ਹੁੰਦਾ ਹੈ। ਉਸ ਨੂੰ ਲੋਕਾਂ, ਪੁਲਿਸ ਨੂੰ ਦੱਸਣਾ, ਅਦਾਲਤ ਵਿੱਚ ਡਟ ਕੇ ਸੱਚ ਦੱਸਣਾ, ਲੋਕਾਂ ਦਾ ਸਾਹਮਣਾ ਕਰਨਾ ਬਹੁਤ ਔਖਾ ਹੈ। ਕਿੰਨੇ ਕੁ ਲੋਕ ਹਨ ਜੋ ਆਪਣੀ ਰੱਖਿਆ ਲਈ ਤਕੜੇ ਅੱਗੇ ਡਟਦੇ ਹਨ। ਅਦਾਲਤ ਵਿੱਚ ਗੇੜੇ ਲਾ ਕੇ ਇਨਸਾਫ਼ ਲੈਂਦੇ ਹਨ। ਬਹੁਤੇ ਤਾਂ ਛੱਡ ਪਰੇ ਕਹਿ ਕੇ ਅੰਦਰ ਵੜ ਜਾਂਦੇ ਹਨ। ਸਰਕਾਰਾਂ ਵੀ ਗੁੰਡਿਆਂ ਨੂੰ ਨੱਥ ਪਾਉਣ ਨੂੰ ਤਿਆਰ ਨਹੀਂ ਹਨ। ਕਾਨੂੰਨ ਢਿੱਲਾ ਹੈ। ਲੱਖਾ ਭਗਤਾਂ ਨੂੰ ਸੜਕ 'ਤੇ ਦੇਖ ਕੇ ਫ਼ੌਜ, ਪੁਲਿਸ, ਵਕੀਲ, ਜੱਜ, ਪ੍ਰਧਾਨ ਮੰਤਰੀ ਸਬ ਅੱਖਾਂ ਬੰਦ ਕਰੀ ਬੈਠੇ ਹਨ। ਸਬ ਬਾਬੇ ਦੇ ਭਗਤ ਹਨ। ਸਿਰਸਾ ਵਾਲੇ ਦੇ ਵੋਟਾਂ ਲੈਣ ਨੂੰ ਪੈਰ ਚੱਟਦੇ ਹਨ। ਭਗਤ ਕਹਿੰਦੇ ਸ਼ਾਂਤ ਦੇ ਪੁਜਾਰੀ ਹਾਂ। ਲੋਕ ਸੇਵਕ ਹਾਂ। ਕੀ ਸੇਵਕ ਲੋਕਾਂ ਦਾ ਕਾਤਲ, ਰੇਪ ਕਰਨ ਵਾਲੇ ਅੱਗ ਲਗਾਉਣ ਵਾਲੇ ਹੋ ਸਕਦੇ ਹਨ? ਗੁੰਡੇ ਲੁੱਚੇ, ਕਾਤਲ ਖੁੱਲ੍ਹੇ ਫਿਰ ਰਹੇ ਹਨ। ਪਬਲਿਕ ਦਾ ਜਾਨ-ਮਾਲ ਦਾ ਨੁਕਸਾਨ ਕਰ ਰਹੇ ਹਨ। ਪ੍ਰਸ਼ਾਸਨ ਦੀ ਅਸਫਲਤਾ ਹੈ। ਕੋਈ ਚੱਜ ਦਾ ਕਦਮ ਨਹੀਂ ਚੱਕਿਆ। ਇਹ ਅਣਹੋਣੀ ਨੂੰ ਰੋਕਿਆ ਜਾ ਸਕਦਾ ਸੀ। ਪਰ ਫ਼ੌਜ, ਪੁਲਿਸ ਬਹਿਰੇ, ਵੇਟਰ ਵਾਂਗ ਘੁੰਮ ਕੇ ਬਰਾਤੀ ਸਿਰਸੇ ਦੇ ਭਗਤਾਂ ਦੀ ਮੇਜ਼ਬਾਨੀ ਕਰਕੇ ਦੇਖ ਭਾਲ ਰਹੀ ਸੀ। ਧਾਰਾ 144 ਵਿੱਚ ਵੀ ਲੋਕਾਂ ਦਾ ਹੜ੍ਹ ਵਰਗਾ ਇਕੱਠ ਦੇਖ ਕੇ ਸਰਕਾਰ ਨੇ ਅੱਖਾਂ ਮਿਚੀ ਰੱਖੀਆਂ। ਆਮ ਜਨਤਾ ਸਹਿਮੀ ਰਹੀ ਹੈ। ਹੁਣ ਨੁਕਸਾਨ ਹੋ ਗਿਆ। ਸੱਪ ਨਿਕਲਣ ਪਿੱਛੋਂ ਲਕੀਰ ਪਿੱਟਣ ਦਾ ਕੀ ਫ਼ਾਇਦਾ ਹੈ? ਵੀ ਆਈ ਪੀ ਵਾਂਗ 150 ਗੱਡੀਆਂ ਨਾਲ ਆਪਣੀ ਫ਼ੌਜ ਨਾਲ ਸਿਰਸੇ ਵਾਲਾ ਲਾਲ ਲਸ਼ਕਰ ਨਾਲ ਅਦਾਲਤ ਗਿਆ ਹੈ।
ਗੁਰਮੀਤ ਰਾਮ ਰਹੀਮ ਆਪ ਨੂੰ ਰੱਬ ਕਹਾਉਣ ਵਾਲਾ ਇਹ ਨਹੀਂ ਜਾਣ ਸਕਿਆ, ਕਿ ਉਸ ਦਾ ਆਪਣਾ ਸਮਾਂ ਕੈਸਾ ਆਉਣ ਵਾਲਾ ਹੈ। ਇੱਕ ਕਮਜ਼ੋਰ, ਨਿਰਬਲ ਜਿਹੀ ਕੈਦ ਕੀਤੀ ਹੋਈ ਔਰਤ ਨੇ ਉਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਕਾਤਲ, ਬਲਾਤਕਾਰੀ, ਮਰਦਾ ਨੂੰ ਹੀਜੜੇ ਬਣਾਉਣ ਵਾਲੇ, ਔਰਤਾਂ ਨੂੰ ਸਾਧਣੀਆਂ ਦੇਵਕੀਆਂ ਬਣਾ ਕੇ ਰੇਪ ਕਰਨ ਵਾਲੇ ਸਾਧ ਨੇ ਪੰਚਕੂਲਾ ਹਰਿਆਣਾ ਦੀ ਅਦਾਲਤ ਵਿੱਚ ਫ਼ਿਲਮੀ ਐਕਟਰ ਵਾਂਗ ਸੈਂਕੜੇ ਕਾਰਾਂ ਦੇ ਨਾਲ ਪ੍ਰਧਾਨ ਮੰਤਰੀ ਤੋਂ ਵੀ ਸ਼ਾਨੋ ਸ਼ੌਕਤ ਨਾਲ ਲਾੜੇ ਵਾਂਗ ਇੰਨਟਰੀ ਕੀਤੀ ਜੋ ਕਾਨੂੰਨ ਦਾ ਖਿਲਵਾੜ ਦੇਖਿਆ ਗਿਆ। ਲੱਗਦਾ ਸੀ ਐਸਾ ਕਰਨ ਦਾ ਉਸ ਨੇ ਪਰਮਿਟ ਲਿਆ ਸੀ। ਗੁਰਮੀਤ ਰਾਮ ਰਹੀਮ 'ਤੇ ਰੇਪ ਚਾਰਜਿਜ਼ ਗਰਾਟਡ ਹੋ ਗਏ ਹਨ। ਗ਼ਿਲਟੀ ਹੈ। ਸਜਾ 28 ਅਗਸਤ 2017 ਨੂੰ ਸੁਣਾਈ ਜਾਵੇਗੀ। ਅਦਾਲਤ ਵੱਲੋਂ ਸਿਰਸਾ ਦੇ ਸਾਰੇ ਡੇਰੇ ਬੈਂਕ ਆਊਟ ਜ਼ਬਤ ਕਰਨ ਦੇ ਹੁਕਮ ਹੋਏ ਹਨ। ਸਜਾ ਸੱਤ ਸਾਲ ਜਾਂ ਉਮਰ ਕੈਦ ਹੋ ਸਕਦੀ ਹੈ। ਸ਼ਾਬਾਸ਼ੇ ਜੱਜ, ਵਕੀਲ ਸਰਕਾਰ ਦੇ ਜੋ ਬਿਗੜੇ ਬੰਦੇ ਸਾਨ੍ਹ ਨੂੰ ਨੱਥ ਪਾਉਣ ਲਈ ਕਾਮਯਾਬ ਹੋ ਗਏ ਹਨ। ਫ਼ੌਜ ਪੁਲਿਸ ਦੀ ਛਤਰ ਛਾਇਆ ਥੱਲੇ ਸਾਧ ਦਾ ਕਾਫ਼ਲਾ ਤਿੰਨ ਘੰਟੇ ਦੇ ਰਸਤੇ ਵਿੱਚ ਸਿਰਸਾ ਤੋਂ ਤੁਰ ਕੇ ਸ਼ਹਿਨਸ਼ਾਹਾਂ ਵਾਂਗ ਆਪਣੇ ਸਿਰਸਾ ਦੇ ਡੇਰਿਆਂ ਵਿੱਚ ਆਰਾਮ ਕਰਨ ਲਈ ਅੱਧਾ ਘੰਟਾ, 15 ਮਿੰਟਾਂ ਲਈ ਨਰਵਾਨਾ, ਕੈਥਲ ਰੁਕਦਾ ਆਇਆ ਹੈ। ਹਰਿਆਣਾ, ਚੰਡੀਗੜ੍ਹ, ਪੰਜਾਬ ਵਿੱਚ ਮੁਜ਼ਾਰੇ ਕਰਨ ਵਾਲੇ ਨੌਕਰੀ ਪੇਸ਼ਾ ਲੋਕ ਹਨ ਜਾਂ ਗੁੰਡੇ, ਵਿਹਲੇ ਤਮਾਸ਼ਗਿਰੀ ਲੋਕ ਹਨ। ਆਵਾਰਾ ਸੜਕਾਂ 'ਤੇ ਘੁੰਮਦੇ ਡੰਗਰਾਂ ਰੇਲਵੇ ਸਟੇਸ਼ਨ, ਟਰੇਨਾਂ ਜਾਲੀਆਂ, ਸਕੂਲ ਬੰਦ, ਕੰਮਕਾਰ ਠੱਪ ਗੁੰਡੇ ਸੜਕਾਂ ਤੇ ਨਿਕਲੇ ਫ਼ੌਜ ਪੁਲਿਸ ਗੁੰਡਿਆਂ ਨੂੰ ਕਾਬੂ ਕਰਨ ਵਿੱਚ ਨਾਕਾਬਜਾਬ। ਹਰਿਆਣਾ, ਚੰਡੀਗੜ੍ਹ, ਪੰਜਾਬ ਤਾਂ ਲੋਕ ਸੜਕਾਂ ‘ਤੇ ਬੈਠੇ ਦਿਸੇ ਹਨ। ਅੱਗਾ ਲਾ ਦਿੱਤੀਆਂ। ਮਾਰ ਕੁੱਟ ਕੀਤੀਆਂ, ਕਤਲ ਕਰ ਦਿੱਤੇ, ਮੀਡੀਆ ਦੀਆਂ ਗੱਡੀਆਂ ਜਾਲ ਦਿੱਤੀਆਂ। ਕਈ ਰਿਪੋਰਟ ਲੱਭ ਨਹੀਂ ਰਹੇ। ਲੋਕਾਂ ਦਾ ਜਾਨ, ਮਾਲ ਦਾ ਨੁਕਸਾਨ ਹੋ ਰਿਹਾ ਹੈ। ਮੰਤਰੀ ਕਹਿ ਰਹੇ ਹਨ, “ ਹਾਲਾਤ ਕਾਬੂ ਵਿੱਚ ਹਨ। “ ਗੁੰਡੇ ਸੜਕਾਂ ‘ਤੇ ਘੁੰਮ ਰਹੇ ਹਨ। ਪਰ ਅਦਾਲਤ ਨੇ ਕਿਹਾ ਹੈ, ‘ ਸਾਰੇ ਨੁਕਸਾਨ ਦਾ ਹਰਜਾਨਾ ਸਿਰਸਾ ਦੇ ਡੇਰੇ ਤੋਂ ਬਣਾਇਆ ਜਾਵੇਗਾ। “ ਜੋ ਬੰਦੇ ਮਰ ਗਏ, ਜ਼ਖ਼ਮੀ ਹੋ ਗਏ, ਉਹ ਘਾਟਾ ਕੌਣ ਪੂਰਾ ਕਰੇਗਾ? ਜਾਣ ਬੁੱਝ ਕੇ ਸਰਕਾਰ ਮੰਤਰੀਆਂ ਨੇ ਵੋਟਾਂ ਲਈ ਇਹ ਗੁੰਡਾਗਰਦੀ ਕਰਾਈ ਹੈ।
ਅੱਥਰੂ ਗੈੱਸ ਅਦਾਲਤ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਕਿਉਂ ਨਹੀਂ ਵਰਤੀ ਗਈ। 144 ਧਾਰਾ ਹਰਿਆਣਾ, ਚੰਡੀਗੜ੍ਹ, ਪੰਜਾਬ ਵਿੱਚ ਲੱਗੀ ਹੀ ਨਹੀਂ ਸੀ। ਜੇ ਲੱਗੀ ਸੀ ਤਾਂ ਲੋਕ ਉੱਥੇ ਕਿਉਂ ਬਠਾਏ ਗਏ? ਤਿੰਨ ਦਿਨਾਂ ਵਿੱਚ ਧਾਰਾਂ 144 ਵਿੱਚ ਪੁਲਿਸ ਫ਼ੌਜ ਨੇ ਕੀ ਡਿਊਟੀ ਕੀਤੀ? ਭਾਜਪਾ, ਕਾਂਗਰਸ ਸਰਕਾਰ ਫਲਾਪ। 144 ਧਾਰਾ ਹਰਿਆਣਾ, ਚੰਡੀਗੜ੍ਹ, ਪੰਜਾਬ ਵਿੱਚ ਲੱਗੀ ਹੀ ਨਹੀਂ। ਇਸ ਵਿੱਚ ਚਾਰ ਬੰਦੇ ਇੱਕ ਸਾਥ ਨਹੀਂ ਖੜ੍ਹ ਸਕਦੇ। ਜੇ ਸਿਰਸਾ ਦਾ ਗੁਰੂ ਕਾਤਲ, ਬਲਾਤਕਾਰੀ, ਮਰਦਾ ਨੂੰ ਹੀਜੜੇ ਬਣਾਉਣ ਵਾਲੇ, ਔਰਤਾਂ ਨੂੰ ਸਾਧਣੀਆਂ ਦੇਵਕੀਆਂ ਬਣਾ ਕੇ ਰੇਪ ਕਰਨ ਵਾਲਾ ਹੈ ਤਾਂ ਚੇਲੇ ਕੈਸੇ ਹੋ ਸਕਦੇ ਹਨ?
ਜਨਤਾ ਭਟਕਦੀ ਹੈ ਤਾਂ ਕਰਫ਼ਿਊ ਹੀ ਇਲਾਜ ਹੈ। ਜੇ ਧਾਰਾਂ 144 ਵਿੱਚ ਪੁਲਿਸ ਫ਼ੌਜ ਵੀ ਲੋਕਾਂ ਨੂੰ ਘਰਾਂ ਅੰਦਰ ਨਹੀਂ ਮੋੜ ਸਕਦੀ ਤਾਂ ਇੰਨਾ ਖ਼ਿਲਾਫ਼ ਫ਼ੈਸਲਾ ਆਉਣ ‘ਤੇ ਲੱਖਾ ਲੋਕਾਂ ਨੂੰ ਪੁਲਿਸ ਫ਼ੌਜ ਵਾਲੇ ਕਾਬੂ ਕਿਵੇਂ ਕਰਨਗੇ? ਇਹ ਤਾਂ ਜਾਣ ਬੁੱਝ ਕੇ ਭਟਕੀ ਜਨਤਾ ਗੁੰਡਿਆਂ ਨੂੰ ਬੜ੍ਹਾਵਾ ਦਿੰਦੇ ਹਨ। ਦੂਜੇ ਸ਼ਰੀਫ਼ ਲੋਕਾਂ ਨੂੰ ਡਰਾਉਣਾ ਚਾਹੁੰਦੇ ਹਨ। ਸਰਕਾਰ ਪੁਲਿਸ ਵਿਕੀ ਹੋਈ ਹੈ। ਵੋਟਾਂ ਲੈਣੀਆਂ ਹੁੰਦੀਆਂ ਹਨ। ਪਬਲਿਕ ਦੀ ਜਾਨ ਮਾਲ ਨਾਲੋਂ ਕੁਰਸੀ ਸੰਭਾਲਣੀ ਬਹੁਤ ਜ਼ਰੂਰੀ ਹੈ।
ਆਪ ਹੀ ਫ਼ੈਸਲਾ ਕਰੋ, ਸਾਧ, ਭਗਤ ਦਾ ਡਰਾਮਾਂ ਕਰਨ ਵਾਲੇ ਗੁੰਡੇ ਹਨ ਜਾਂ ਕੀ ਸ਼ਾਂਤੀ ਦੀ ਭਾਲ ਵਿੱਚ ਰੱਬ ਨੂੰ ਭਾਲਣ ਵਾਲੇ ਹਨ? ਕੀ ਪੁਲਿਸ, ਫ਼ੌਜ ਨੂੰ ਸਾਧ ਜਾਂ ਜਨਤਾ ਦੀ ਸੁਰੱਖਿਆ ਲਈ ਲਗਾਇਆ ਗਿਆ ਹੈ? ਪੁਲਿਸ, ਫ਼ੌਜ ਤਾਂ ਸਾਧ ਦੀ ਰਾਖੀ ਲਈ ਲਾਈ ਹੈ। ਲੋਕ ਬਾਬੇ ਦੇ ਦਰਸ਼ਨਾਂ ਨੂੰ ਬੈਠੇ ਹਨ। ਬਾਬਾ ਰਹਿੰਦਾ ਰੰਗ-ਰਲ਼ੀਆਂ 'ਤੇ ਉਹਦੀਆਂ ਬਾਡੀਗਾਰਡ ਨੇ ਕੁੜੀਆਂ। ਸਾਧ ਦੀਆਂ ਬਾਡੀਗਾਰਡ ਜ਼ਿਆਦਾਤਰ ਔਰਤਾਂ ਹੀ ਹਨ। ਔਰਤ ਨੇ ਹੀ ਰੇਪ ਦਾ ਕੇਸ ਕੀਤਾ ਹੈ। ਹੈਰਾਨੀ ਦੀ ਗੱਲ ਹੈ, ਸਾਧ ਮਰਦਾਂ ਦੇ ਵੀ ਦਿਮਾਗ਼ ਵਾਸ ਕਰਕੇ ਬਲੈਕ ਕਰ ਦਿੰਦੇ ਹਨ। ਕੀ ਮਰਦਾਂ ਦੀ ਮੱਤ ਵੀ ਗਿੱਚੀ ਪਿੱਛੇ ਹੀ ਹੈ? ਕੀ ਦੂਜਾ ਬੰਦਾ ਸਾਧ, ਸੰਤ, ਨਚਾਰ ਤੁਹਾਡਾ ਰੱਬ ਹੈ?
ਭੁੱਖੇ ਮਰਦੇ, ਕਰਜ਼ਾਈ ਲੋਕ ਤਾਂ ਆਪ ਹੀ ਕਿਸੇ ਦੇ ਸਿਰ ਚੜ੍ਹ ਕੇ ਮਰਨ ਨੂੰ ਤਿਆਰ ਹਨ।
ਆਪ ਹੀ ਫ਼ੈਸਲਾ ਕਰੋ, ਸਾਧ, ਭਗਤ ਦਾ ਡਰਾਮਾਂ ਕਰਨ ਵਾਲੇ ਗੁੰਡੇ ਹਨ ਜਾਂ ਕੀ ਸ਼ਾਂਤੀ ਦੀ ਭਾਲ ਵਿੱਚ ਰੱਬ ਨੂੰ ਭਾਲਣ ਵਾਲੇ ਹਨ?
ਕਿਹੜੇ-ਕਿਹੜੇ ਹਨ ਜੋ ਦੂਜੇ ਬੰਦੇ ਦੇ ਚਰਿੱਤਰ,ਕ੍ਰਿਕਟਰ ਜਾਇਜ਼, ਨਜਾਇਜ਼ ਸੈਕਸ ਕਿਰਿਆ ਦੀ ਜ਼ੁੰਮੇਵਾਰੀ ਲੈਂਦੇ ਹਨ?
ਕਿਹੜੇ-ਕਿਹੜੇ ਹਨ ਜੋ ਜਣੇ-ਖਣੇ ਨੂੰ ਪਿਉ ਕਹਿੰਦੇ ਹਨ? ਲੁੱਚਾ ਸਬ ਤੋਂ ਉੱਚਾ
ਲੋਕੀ ਵੀ ਮਜ਼ਾਕ ਅੱਛਾ ਕਰ ਲੈਂਦੇ ਹਨ। ਫੇਸ ਬੁੱਕ ਉੱਤੇ ਦੋਸਤੀ ਲਈ ਬੇਨਤੀ ਭੇਜਦੇ ਹਨ। ਫੇਸ ਚਿਹਰਾ ਚੋਰਾਂ ਵਾਂਗ ਛੁਪਾਇਆ ਹੁੰਦਾ ਹੈ। ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ, ਗੁਰੂਆਂ, ਸ਼ਹੀਦਾਂ ਦੀ ਫ਼ੋਟੋ ਲਾ ਕੇ ਖ਼ੂਬ ਗੁੰਡਾਗਰਦੀ ਲੁੱਚਪੁਣਾ ਕਰਦੇ ਹਨ। ਸਾਬਤ ਕਰਦੇ ਹਨ। ਸੰਤ ਐਸੇ ਐਸੇ, ਹਮ ਭੀ ਐਸੇ ਵੈਸੇ। ਰਾਮ ਰਹੀਮ ਤਾਂ 1984 ਵਾਲਿਆਂ ਤੋਂ ਕਿਤੇ ਪਾਵਰ ਫੁੱਲ ਹੈ। ਕਈ ਕਾਫ਼ਲੇ ਕਾਰਾਂ ਦੇ ਨਿਕਲ ਗਏ, ਪਤਾ ਨਹੀਂ ਗੁਰਮੀਤ ਰਾਮ ਰਹੀਮ ਕਿਹੜੀ ਗੱਡੀ ਵਿੱਚ ਹੈ? ਪਬਲਿਕ ਦਾ ਖ਼ੂਨ ਖ਼ਰਾਬਾ, ਫ਼ੌਜ ਲੱਗਣੀ, ਬਿਲਡਿੰਗਾਂ ਦੀ ਬਰਬਾਦੀ ਕਰਤੂਤ ਦੋਨਾਂ ਦੀ ਇੱਕੋ ਹੈ। ਕੀ ਤੁਸੀਂ ਵੀ ਭਿੰਡਰਾਂ ਵਾਲੇ ਦੀ ਅਕਲ, ਸ਼ਕਲ ਦੀ ਰੀਸ ਕੀਤੀ ਹੈ? ਭਿੰਡਰਾਂ ਵਾਲੇ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲਿਉ ਹੇਅਰ ਸਟਾਈਲ ਵਾਲੀ ਤੁਹਾਡੀ ਆਪਣੀ ਅਕਲ, ਸ਼ਕਲ ਕਿਥੇ ਹੈ?
Comments
Post a Comment