ਘਰੇ ਭੜਥੂ ਪੈਂਦਾ ਹੈ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਉਸ ਪੰਜਾਬੀ ਔਰਤ ਦਾ ਨਾਮ ਅੰਮ੍ਰਿਤ, ਅੰਮ੍ਰਿਤ ਛੱਕੇ ਵਾਲੀ 2 ਕੁਵਿੰਟਲ ਦੀ ਹੋਣੀ ਹੈ। ਘਰ ਤੋਂ ਬਗੈਰ ਉਸ ਦਾ ਚਾਰ ਦਿਨਾਂ ਵਿੱਚ ਮੂੰਹ ਉੱਡ ਗਿਆ ਸੀ। ਅੱਜ ਫਿਰ ਮੇਰੇ ਕੋਲ ਬਹਾਨੇ ਨਾਲ ਆਈ। ਉਸ ਨੇ ਕਿਹਾ, " ਕੀ ਤੇਰੇ ਕੋਲ ਕੋਈ ਨਾਵਲ ਜਾਂ ਕਿਤਾਬ ਹੈ? " ਮੈਂ ਉਸ ਨੂੰ ਕਿਹਾ, " ਮੇਰੇ ਕੋਲ ਪਾਠ ਦਾ ਗੁਟਕਾ, ਕਹਾਣੀਆਂ ਦੀਆਂ ਕਿਤਾਬਾਂ, ਨਾਵਲ, ਕਵਿਤਾਵਾਂ ਦੀਆਂ ਕਿਤਾਬਾ ਸਬ ਕੁੱਝ ਹੈ। ਕਿਤਾਬਾਂ ਨੂੰ ਮੈਂ ਕੰਮ ਉੱਤੇ ਰੱਖੀ ਰੱਖਦੀ ਹਾਂ। ਤੁਹਾਨੂੰ ਕੀ ਚਾਹੀਦਾ ਹੈ? " ਉਸ ਦੀ ਸੁਰਤ ਤਾਂ ਕਿਤੇ ਹੋਰ ਸੀ। ਉਸ ਨੇ ਪੁੱਛਿਆ, " ਕੀ ਮੈਂ ਛੇਤੀ ਤੋਂ ਛੇਤੀ, ਆਪਦੇ ਘਰ ਵਾਪਸ ਜਾ ਸਕਦੀ ਹਾਂ? " ਮੈਂ ਉਸ ਨੂੰ ਪੁੱਛਿਆ, " ਤੇਰਾ ਪਤੀ ਤੇ ਬੇਟਾ ਕੀ ਤੈਨੂੰ ਘਰ ਅੰਦਰ ਵੜਨ ਦੇਣਗੇ, ਕੀ ਤੈਨੂੰ ਜ਼ਕੀਨ ਹੈ? " ਉਸ ਨੇ ਹੁੱਬ ਕੇ ਕਿਹਾ, " ਉਦਾ ਤਾਂ ਮੈਨੂੰ ਦੋਂਨੇਂ ਪਿਆਰ ਕਰਦੇ ਹਨ। ਇੱਦਾਂ ਤਾਂ ਹਰ ਰੋਜ਼ ਚੱਲਦਾ ਰਹਿੰਦਾ ਹੈ। ਡਰ ਤਾਂ ਕਾਨੂੰਨ ਦਾ ਹੈ। " ਮੈਂ ਉਸ ਨੂੰ ਕਿਹਾ, " ਕਾਨੂੰਨ ਕਿਹੜਾ ਤੇਰੇ ਘਰ ਆਪੇ ਆਉਣ ਲੱਗਾ ਹੈ? ਜਿੰਨੀ ਦੇਰ ਕੋਈ ਫ਼ੋਨ ਕਰਕੇ, ਉਨ੍ਹਾਂ ਨੂੰ ਬੁਲਾਉਂਦਾ ਨਹੀਂ ਹੈ। ਕੇਸ ਵੀ ਚੱਲੀ ਤਾਂ ਜਾਣਾ ਹੈ। ਜਿਸ ਦਿਨ ਤਰੀਕ ਹੋਈ। ਜੱਜ ਅੱਗੇ ਦੱਸ ਦਿਉ, ਸਾਡਾ ਰਾਜੀ ਨਾਮਾਂ ਹੋ ਗਿਆ। ਪਰ ਪੰਗੇ ਉੱਤੇ ਹੋਰ ਪੰਗਾ ਨਾਂ ਲੈ ਲਿਉ। "
ਉਹ ਮੇਰੀ ਗੱਲ ਸੁਣ ਕੇ ਹੱਸ ਪਈ। ਉਸ ਨੇ ਕਿਹਾ, " ਬੱਸ ਇੰਨੀ ਕੁ ਹੀ ਗੱਲ ਹੈ। ਉਹ ਤਾਂ ਮੈਨੂੰ ਹੁਣੇ ਆ ਕੇ ਲੈ ਜਾਵੇਗਾ। " ਰਾਤ ਦੇ 12 ਵੱਜਦੇ ਸਨ। ਉਸ ਨੇ ਸੈਲਰ ਫ਼ੋਨ ਤੋਂ ਫ਼ੋਨ ਘਰ ਕਰ ਦਿੱਤਾ। ਫ਼ੋਨ ਉਸ ਦੇ ਪਤੀ ਨੇ ਚੱਕਿਆਂ। ਅੰਮ੍ਰਿਤ ਨੇ ਕਿਹਾ, " ਮੈਂ ਘਰ ਆਉਣਾ ਚਾਹੁੰਦੀ ਹਾਂ। ਮੈਨੂੰ ਆ ਕੇ ਲੈ ਜਾਵੋ। " ਉਸ ਦੇ ਪਤੀ ਨੇ ਕਿਹਾ, " ਮੇਰੀ ਦਾਰੂ ਪੀਤੀ ਹੈ। ਪੈਰਾਂ ਤੇ ਨਹੀਂ ਖੜ੍ਹ ਹੁੰਦਾ। ਇਸ ਵੇਲੇ ਤੂੰ ਘਰੋਂ ਬਾਹਰ ਕੀ ਕਰਦੀ ਹੈ? ਟੈਕਸੀ ਜਾਂ ਬੱਸ ਲੈ ਕੇ ਆ ਜਾ। " ਉਹ ਸ਼ਾਇਦ ਸ਼ਰਾਬੀ ਹੋਣ ਕਰਕੇ, ਸਾਰਾ ਕੁੱਝ ਭੁੱਲ ਗਿਆ ਸੀ। ਅੰਮ੍ਰਿਤ ਨੇ ਮੇਰੇ ਵੱਲ ਦੇਖਿਆ। ਉਸ ਨੇ ਕਿਹਾ, " ਕੀ ਮੈਂ ਸੱਚੀ ਘਰ ਮੁੜ ਜਾਵਾਂ? " ਮੈਂ ਕਿਹਾ, " ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਧੋ ਕੇ ਖਾਣ ਦੀ ਕਰੀਏ। ਜੇ ਤੁਹਾਡਾ ਸਮਝੌਤਾ ਚਾਰ ਦੀਵਾਰੀ ਵਿੱਚ ਹੀ ਨਿੱਬੜਦਾ ਹੈ। ਅਦਾਲਤਾਂ ਦੇ ਚੱਕਰ ਜ਼ਰੂਰੀ ਲਗਾਉਣੇ ਹਨ। ਵਕੀਲ ਵੀ ਕੇਸ ਭੁਗਤਣ ਦਾ 5000 ਡਾਲਰ ਤੋਂ ਘੱਟ ਨਹੀਂ ਲੈਂਦੇ। " " ਮੇਰੇ ਕੋਲ ਪੈਸੇ ਨਹੀਂ ਹਨ। ਮੈਨੂੰ ਟੈਕਸੀ ਮਗਾ ਦੇ, ਨਾਲ ਹੀ ਟੈਕਸੀ ਵਾਲੇ ਨੂੰ ਦੇਣ ਲਈ ਵੋਚਰ-ਮੁਫ਼ਤ ਭੁਗਤਾਨ ਕਰਨ ਚਾਹੀਦਾ ਹੈ। " ਮੈਂ ਉਸ ਨੂੰ ਟੈਕਸੀ ਨੂੰ ਪੈਸੇ ਦੇਣ ਦੀ ਥਾਂ ਇੱਕ ਪੇਪਰ ਦੇ ਦਿੱਤਾ ਸੀ। ਉਸ ਨੂੰ ਜਮਾਂ ਕਰਾ ਕੇ, ਗੌਰਮਿੰਟ ਤੋਂ ਟੈਕਸੀ ਦਾ ਕਿਰਾਇਆ ਲਿਆ ਜਾ ਸਕਦਾ ਸੀ। ਮੈਂ ਆਪ ਹੈਰਾਨ ਸੀ। ਉਸ ਨੂੰ ਔਰਤਾਂ ਦੇ ਸ਼ੈਲਟਰ ਵਿੱਚ ਇਕਾਂਤ ਵਿੱਚ ਰਹਿਣ ਨਾਲੋਂ, ਘਰ ਮੁੜਨ ਵਿੱਚ ਬਿਹਤਰੀ ਲੱਗੀ। ਘਰ ਜਾਣ ਲੱਗੀ, ਮੇਰੇ ਕੋਲ ਪਲ਼ ਕੁ ਰੁਕੀ। ਉਸ ਦੀਆਂ ਅੱਖਾਂ ਵਿੱਚ ਪਾਣੀ ਸੀ। ਸਮਝ ਨਹੀਂ ਲੱਗੀ। ਡਰ ਜਾਂ ਖ਼ੁਸ਼ੀ ਦੇ ਆਸੂ ਸਨ।
ਇੱਕ ਦਿਨ ਉਹ ਦਵਾਈਆਂ ਦੀ ਦੁਕਾਨ ਤੇ ਮਿਲ ਗਈ। ਮੱਥੇ ਉੱਤੇ ਪੱਟੀ ਬੰਨੀ ਹੋਈ ਸੀ। ਉਸ ਨੇ ਦੱਸਿਆ, " ਉਹ ਡਿਗ ਪਈ ਸੀ। ਮੱਥੇ ਉੱਤੇ ਟੰਕੇ ਲੱਗੇ ਸਨ। " ਮੈਂ ਉਸ ਨੂੰ ਪੁੱਛਿਆ, " ਕਿਤੇ ਅੱਖਾਂ ਦੀ ਨਿਗ੍ਹਾ ਤਾਂ ਨਹੀਂ ਘੱਟ ਗਈ? ਸ਼ਾਇਦ ਤਾਂਹੀਂ ਡਿਗ ਪਈ ਹੋਵੇ। " " ਮੈਂ ਆਪ ਨਹੀਂ ਡਿੱਗੀ। ਮੇਰਾ ਪਤੀ ਸ਼ਰਾਬੀ ਸੀ। ਉਸ ਨਾਲ ਬੋਲ-ਕਬੋਲ ਹੋ ਗਏ। ਉਸ ਨੇ ਮੈਨੂੰ ਪੌੜੀਆਂ ਵਿਚੋਂ ਧੱਕਾ ਦੇ ਦਿੱਤਾ। ਸਬ ਤੋਂ ਥੱਲੇ ਵਾਲੀ ਪੌੜੀ ਵਿੱਚ ਆ ਕੇ, ਮੇਰਾ ਸਿਰ ਵਜਿਆ ,ਲੋਹੇ ਦੀ ਹੋਣ ਕਰਕੇ, ਡੂੰਘੀ ਸੱਟ ਵੱਜ ਗਈ। ਮੈਨੂੰ ਧੱਕਾ ਦੇ ਕੇ, ਆਪ ਸੌਂ ਗਿਆ। ਮੈਂ ਆਪ ਹੀ ਐਂਬੂਲੈਂਸ ਨੂੰ ਫ਼ੋਨ ਕੀਤਾ। ਐਂਬੂਲੈਂਸ ਨਾਲ ਪੁਲਿਸ ਵਾਲੇ ਵੀ ਆ ਗਏ। ਪੁਲਿਸ ਵਾਲੇ ਮੇਰੇ ਕੋਲੋਂ, ਲਿਖਤੀ ਬਿਆਨ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ, " ਤੂੰ ਲਿਖਦੇ, ਮੈਨੂੰ ਮੇਰੇ ਪਤੀ ਨੇ ਧੱਕਾ ਦਿੱਤਾ ਹੈ। " ਪਰ ਮੈਂ ਉਸ ਨੂੰ ਚਾਰਜ ਨਹੀਂ ਕਰਾਉਣਾ ਚਾਹੁੰਦੀ ਸੀ। ਮੈਂ ਪੁਲਿਸ ਵਾਲਿਆਂ ਨੂੰ ਕਿਹਾ, " ਮੈਂ ਆਪ ਡਿੱਗੀ ਹਾਂ। " ਮੇਰਾ ਪਤੀ ਗਾਲ਼ਾਂ ਕੱਢਣੋਂ, ਰੌਲਾ ਪਾਉਣੋਂ ਨਹੀਂ ਹਟਿਆ। ਪੁਲਿਸ ਵਾਲਿਆਂ ਨੇ ਮੇਰੇ ਪਤੀ ਨੂੰ ਘਰੋਂ ਬਾਹਰ ਕਰ ਦਿੱਤਾ। ਉਸੇ ਵੇਲੇ ਮੇਰਾ ਬੇਟਾ ਵੀ ਉਸੇ ਨਾਲ ਚਲਾ ਗਿਆ। " ਮੈਂ ਪੁੱਛਿਆ, " ਕੀ ਹੁਣ ਘਰ ਤੇਰੇ ਕੋਲੇ ਹੈ? "
ਉਸ ਨੇ ਆਲੇ-ਦੁਆਲੇ ਦੇਖਿਆ। ਉਸ ਨੇ ਕਿਹਾ, " ਮੇਰੇ ਪਤੀ ਨੇ ਕਾਹਲੀ ਵਿੱਚ, ਮੇਰੇ ਖ਼ਿਲਾਫ਼ ਅਦਾਲਤ ਵਿੱਚ ਤਲਾਕ ਦਾ ਕੇਸ ਕਰ ਦਿੱਤਾ। ਵਕੀਲ ਦਾ ਬੰਦਾ ਸੰਮਣ ਦੇਣ ਲਈ ਘਰ ਦਾ ਦਰਵਾਜ਼ਾ ਹਰ ਰੋਜ਼ ਖੜਕਾਉਂਦਾ ਹੈ। ਮੈਨੂੰ ਵੀ ਪਤਾ ਹੈ। ਉਹ ਕੌਣ ਹੈ? ਆਪਣਾ ਹੀ ਪੰਜਾਬੀ ਵਕੀਲ ਹੈ। ਐਸੇ ਲੋਕ ਕਿਸੇ ਦੀ ਧੀ-ਭੈਣ ਨੂੰ ਆਪਦੀ ਕਿਥੇ ਸਮਝਦੇ ਹਨ? ਆਪਦੇ ਬਿਜ਼ਨਸ ਤੱਕ ਸੀਮਤ ਹੁੰਦੇ ਹਨ। ਮੇਰੇ ਜ਼ਖ਼ਮ ਅਜੇ ਸੁੱਕੇ ਵੀ ਨਹੀਂ ਸਨ। ਮੇਰਾ ਪਤੀ ਸਿਖਰ ਦੁਪਹਿਰ, ਮੁੰਡੇ ਤੋਂ ਵੀ ਚੋਰੀ ਘਰ ਆ ਗਿਆ। ਮੈਂ ਸੋਫ਼ੇ ਉੱਤੇ ਪਈ ਸੀ। ਉਸ ਨੂੰ ਦੇਖ ਕੇ, ਮੈਂ ਉੱਠ ਕੇ ਖੜ੍ਹ ਗਈ। ਉਸ ਨੇ ਮੈਨੂੰ ਬੁੱਕਲ ਵਿੱਚ ਲੈ ਲਿਆ। ਉਸ ਨੇ ਕਿਹਾ, " ਤੇਰੇ ਬਗੈਰ ਇਹਦਾ ਜਾਨ ਟੁੱਟਦੀ ਹੈ। ਜਿਵੇਂ ਨਸ਼ੇ ਬਗੈਰ ਤੋੜ ਲੱਗਦੀ ਹੈ। ਸੱਚੀ ਤੇਰੇ ਬਗੈਰ ਗੁਜ਼ਾਰਾ ਨਹੀਂ ਹੁੰਦਾ। ਤਾਂਹੀਂ ਤਾਂ ਸਿਖਰ ਦੀ ਗਰਮੀ ਵਿੱਚ ਤੇਰੇ ਕੋਲੋਂ ਠੰਢਕ ਲੈਣ ਆਇਆਂ ਹਾਂ। " ਉਹ ਇੰਨਾ ਸ਼ਰਾਬੀ ਸੀ। ਮੇਰੇ ਰੋਕਦੇ-ਰੋਕਦੇ ਉਸ ਨੇ ਮੇਰਾ ਹ੍ੱਥ ਝਟਕਾ ਕੇ ਕਿਹਾ, " ਮੇਰੇ ਮੱਥੇ ਵਿੱਚ ਦਰਦ ਹੋ ਰਿਹਾ ਹੈ। ਉਸ ਕਰਕੇ ਬੁਖ਼ਾਰ ਵੀ ਚੜ੍ਹਿਆ ਹੈ। " ਉਸ ਨੇ ਇੱਕ ਗੱਲ ਮੇਰੀ ਨਹੀਂ ਸੁਣੀ। ਆਪਦੇ ਸਰੀਰ ਦੀ ਹਵਸ ਮਿਟਾ ਕੇ ਹਟਿਆ। ਫਿਰ ਦੋ ਦਿਨ ਘਰ ਨਹੀਂ ਆਇਆ। ਇੱਕ ਦਿਨ ਮੁੰਡੇ ਦਾ ਫ਼ੋਨ ਆਇਆ, " ਮੰਮੀ ਅਸੀਂ ਘਰ ਆਉਣ ਲੱਗੇ ਹਾਂ। " ਮੇਰੇ ਮੂੰਹੋਂ ਨਾਂਹ ਨਹੀਂ ਨਿਕਲੀ। ਮੈਂ ਸੋਚਿਆ ਇੱਧਰ-ਉੱਧਰ ਧੱਕੇ ਖਾਂਦੇ ਫਿਰਦੇ ਹਨ। ਘਰ ਤੋਂ ਬਗੈਰ ਹੋਰ ਕਿਥੇ ਜਾਣਗੇ? ਘਰੋਂ ਜਾਣ ਲੱਗੇ ਕੁੱਝ ਜ਼ਰੂਰੀ ਸਮਾਨ ਕੱਪੜੇ ਜੁੱਤੀਆਂ ਲੈ ਗਏ ਸਨ। ਉਸ ਦਿਨ ਮੁੰਡਾ ਘਰ ਵਿੱਚ ਵਾਪਸ ਸਮਾਨ ਲਿਆ ਕੇ ਰੱਖ ਰਿਹਾ ਸੀ। ਮੇਰੇ ਪਤੀ ਨੇ ਕਿਹਾ, " ਮੈਂ ਇਸ ਘਰ ਵਿੱਚ ਨਹੀਂ ਆਉਣਾ। ਤੇਰੀ ਮਾਂ ਤੋਂ ਤਲਾਕ ਲੈਣਾ ਹੈ। " ਮੁੰਡੇ ਨੇ ਬਹੁਤ ਕਿਹਾ, "ਡੈਡੀ ਐਸੀ ਗੱਲ ਤੂੰ ਸੋਚ ਵੀ ਕਿਵੇਂ ਸਕਦਾ ਹੈ? ਆਪਦੀ ਉਮਰ ਵੱਲ ਦੇਖ, 55 ਸਾਲਾਂ ਦਾ ਹੋ ਗਿਆ ਹੈ। " ਦੋਨਾਂ ਨੇ ਦਰਾਂ ਮੂਹਰੇ ਬਹੁਤ ਡਰਾਮਾਂ ਕੀਤਾ। ਸ਼ਾਮ ਜਿਹੀ ਨੂੰ ਪਿਉ-ਪੁੱਤ ਫਿਰ ਦਰਾਂ ਮੂਹਰੇ ਆ ਗਏ। ਦੋਨਾਂ ਦੀ ਸ਼ਰਾਬ ਪੀਤੀ ਸੀ। ਉਵੇਂ ਹੀ ਸ਼ਰਾਬੀ ਹੋਏ, ਕਾਰ ਚਲਾਉਂਦੇ ਫਿਰਦੇ ਰਹਿੰਦੇ ਹਨ। ਮੇਰੇ ਪਤੀ ਨੇ ਮੁੰਡੇ ਨੂੰ ਕਿਹਾ, " ਤੂੰ ਕਾਰ ਵਿੱਚ ਬੈਠ, ਮੈਂ ਤੇਰੀ ਮਾਂ ਨਾਲ ਗੱਲ ਕਰਕੇ ਆਇਆ। " ਉਹ ਆਪ ਅੰਦਰ ਆ ਗਿਆ। ਮੈਂ ਆਪਦੇ ਕਮਰੇ ਦੇ ਅੰਦਰ ਵਾਲਾ ਬਾਥਰੂਮ ਧੋਂਦੀ ਸੀ। ਮੈਨੂੰ ਕਹਿੰਦਾ, " ਕਿੰਨੇ ਦਿਨ ਹੋ ਗਏ। ਆਪਾਂ ਇਕੱਠੇ ਨਹੀਂ ਨਹਾਤੇ। ਅੱਜ ਮੇਰਾ ਤੇਰੇ ਨਾਲ ਨਹਾਉਣ ਨੂੰ ਮਨ ਕਰਦਾ ਹੈ। ਆਪਾਂ ਨੂੰ ਕਿਸੇ ਦਾ ਡਰ ਨਹੀਂ ਹੈ। " ਮੇਰੇ ਮਨਾਂ ਕਰਨ ਦੇ ਪਿੱਛੋਂ ਵੀ ਮੈਨੂੰ ਛਾਵਰ ਥੱਲੇ ਖਿੱਚ ਕੇ ਲੈ ਗਿਆ। ਨਹਾਉਣਾ ਦਾ ਤਾਂ ਬਹਾਨਾ ਸੀ। ਮੇਰਾ ਪਿੰਡਾ ਨੋਚ ਕੇ ਖਾ ਗਿਆ। ਮੈਂ ਮਸਾਂ ਹੱਥ ਬੰਨ ਕੇ ਛੁੱਟੀ। ਉਹ ਆਪ ਪੱਖਾ ਲਾ ਕੇ ਸੌਂ ਗਿਆ। ਮੁੰਡਾ ਕਾਰ ਵਿੱਚ ਉਡੀਕਦਾ, ਉੱਥੇ ਹੀ ਸਾਰੀ ਰਾਤ ਸੁੱਤਾ ਰਿਹਾ। ਮੇਰੇ ਖ਼ਿਲਾਫ਼ ਅਦਾਲਤ ਵਿੱਚ ਕੇਸ ਲਾ ਰੱਖਿਆ ਹੈ। ਆਪ ਮੇਰੇ ਨਾਲ ਰਾਮ ਲੀਲ੍ਹਾ ਖੇਡ ਰਿਹਾ ਹੈ। ਸਿਆਣਾਂ ਬੰਦਾ, ਮਰਦ-ਔਰਤ ਦੀ ਲੜਾਈ ਵਿੱਚ ਨਹੀਂ ਪੈਂਦਾ। ਇਹ ਜੱਜ ਵਕੀਲ ਕਿਧਰ ਦੀ ਸਿਆਣ ਘੋਲਦੇ ਹਨ। ਘਰ ਵਿੱਚ ਚਾਰ ਬੰਦੇ, ਆਪ ਆਪਦੇ ਫ਼ੈਸਲੇ ਨਹੀਂ ਕਰ ਸਕਦੇ। ਇਹ ਇੱਕੀ ਦੁੱਕੀ ਜ਼ਰੂਰ ਟਕਾ ਕਰ ਦੇਣਗੇ। ਅੱਜ ਡਾਕਟਰ ਨੇ ਦੱਸਿਆ। ਟਾਂਕਿਆਂ ਵਿੱਚ ਪਾਣੀ ਪੈਣ ਨਾਲ, ਜ਼ਖ਼ਮ, ਪੱਕ ਕੇ, ਖ਼ਰਾਬ ਹੋ ਗਏ ਹਨ। ਮੈਂ ਕਿਹੜੇ ਚੱਕਰ ਵੀਊ ਵਿੱਚ ਫਸ ਗਈ ਹਾਂ? ਪਿਛਲੇ ਜਨਮ ਦਾ ਕੋਈ ਮਾੜਾ ਕੀਤਾ, ਮੂਹਰੇ ਆ ਗਿਆ। "
LikeShow more reactionsCommentShare

Comments
Post a Comment