ਭਾਗ 40 ਹਰ ਬੰਦਾ ਆਪ ਨੂੰ ਸਿਆਣਾ ਬਣਾ ਲਵੇ, ਸੁਖ ਅਨੰਦ ਫੁੱਟਦਾ ਹੈ ਜ਼ਿੰਦਗੀ ਐਸੀ ਵੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com
ਬੰਦਾ ਬੋਲ-ਕਬੋਲ ਬੋਲ ਕੇ ਲੱਸੀ ਰਿੜਕ ਰਿਹਾ ਹੈ। ਗੁਣ ਹਾਂਸਲ ਕਰਨ ਨਾਲ ਅਕਲ ਦਾ ਮੱਖਣ ਨਿਕਲਦਾ ਹੈ।
ਲੋਕਾਂ ਨਾਲ ਮਗ਼ਜ਼ ਬਹੁਤ ਮਾਰਦੇ ਹਾਂ। ਆਪਣੇ ਹੀ ਧਰਮ ਦਾ ਗ੍ਰੰਥ ਪੜ੍ਹਨ, ਬਿਚਾਰਨ ਦਾ ਸਮਾਂ ਨਹੀਂ ਹੈ।
ਗੰਦ ਕੋਲੋਂ ਲੰਘਣਾ, ਗੰਦ ਵਿੱਚ ਰੋੜੇ ਮਾਰ ਕੇ ਛੇੜਨਾ, ਆਪਣੇ ਉੱਤੇ ਛਿੱਟੇ ਪਵਾਉਣੇ ਅਕਲ ਮੰਦੀ ਨਹੀਂ ਹੈ।
ਜੋ ਹੋਰਾਂ ਦਾ ਭੰਡੀ ਪ੍ਰਚਾਰ ਕਰਦੇ ਹਨ, ਉਨ੍ਹਾਂ ਨੂੰ ਦੁਨੀਆ ਵਿੱਚ ਹੀਰੇ ਵਾਂਗ ਉਜਾਗਰ ਕਰਦੇ ਹਨ। ਨਿੰਦਕ ਨੂੰ ਲੋਕ ਨਫ਼ਰਤ ਕਰਦੇ ਹਨ।
ਲੋਕਾਂ ਨਾਲ ਚੱਜ ਦੀਆਂ ਗੱਲਾਂ ਕਰੀਏ। ਜਿਸ ਦਾ ਸਭ ਨੂੰ ਫ਼ਾਇਦਾ ਨਿਕਲੇ।
ਹਰ ਬੰਦਾ ਆਪ ਨੂੰ ਸਿਆਣਾ ਬਣਾ ਲਵੇ, ਸੁਖ ਅਨੰਦ ਫੁੱਟਦਾ ਹੈ
ਜਦੋਂ ਲੋਕਾਂ ਮੂਹਰੇ ਕੋਈ ਵੀ ਆਪਣੇ ਮੂੰਹ, ਨੱਕ, ਕੰਨ, ਅੱਖਾਂ, ਦਾੜ੍ਹੀ, ਮੁਛਾ, ਵਾਲਾਂ ਜਾ ਕਿਤੇ ਹੋਰ ਬਾਰ ਬਾਰ ਹੱਥ ਮਾਰੀ ਜਾਂਦਾ ਹੈ। ਬੰਦਾ ਪੈਨਿਕ, ਨਰਵਸ ਹੈ, ਉਸ ਦੇ ਖਾਜ ਪਈ ਹੋ ਸਕਦੀ ਹੈ ਜਾਂ ਫਿਰ ਵਿਹਲੇ ਦੇ ਹੱਥ ਇੰਨੇ ਕੁ ਹੀ ਇਸੇ ਪਾਸੇ ਹਿੱਲਦੇ ਹਨ।
ਮੇਰੇ ਮਨ ਤੂੰ ਕੀ ਲੈਣਾ ਹੈ? ਕੌਣ ਕੀ ਕਰਦਾ ਹੈ? ਤੇਰਾ ਆਪਣਾ ਜਿਊਣਾ ਕੈਸਾ ਹੈ? ਤੇਰੇ ਜਿਊਣ ਦਾ ਕੀ ਲਾਭ ਹੈ? ਤੂੰ ਕਿਹੜਾ ਕੰਮ ਚੱਜ ਦਾ ਕੀਤਾ ਹੈ? ਤੂੰ ਆਪ ਦੂਜਿਆਂ ਲਈ ਕੀ ਕੀਤਾ ਹੈ?
ਕਿਤੇ ਹੋਰਾਂ ਵਿੱਚ ਨੁਕਸ ਦੇਖ-ਦੇਖ ਕੇ ਆਪ ਤਾਂ ਵੈਸੇ ਨਹੀਂ ਬਣ ਰਹੇ। ਜ਼ਿੰਦਗੀ ਬੇਸੁਰੀ, ਨਿੰਦਕ ਵਾਲੀ, ਨਫ਼ਰਤ, ਸੜਾਦ ਵਾਲੀ ਬਣ ਜਾਵੇਗੀ। ਲੋਕ ਪਾਸਾ ਵੱਟ ਲੈਣਗੇ। ਭੌਰੇ ਫੁੱਲਾਂ ਉੱਤੇ ਆਸ਼ਕ ਹੁੰਦੇ ਹਨ। ਚਿੱਕੜ ਭਰੇ ਪਾਣੀ ਕੋਲ ਵੀ ਲੋਕ ਨਹੀਂ ਖੜ੍ਹਦੇ।
ਚਿੱਕੜ ਨੂੰ ਛੇੜ ਕੇ ਆਪਣੇ' ਤੇ ਛਿੱਟੇ ਨਹੀਂ ਪਾਉਣੇ। ਆਪ ਨੂੰ ਗੁਣਾਂ ਦੀ ਅੱਗ ਵਿੱਚ ਢਾਲ ਕੇ ਖਰਾ ਸੋਨਾ ਬਣਾਉਣਾ ਹੈ।
ਲੋਕਾਂ ਨੂੰ ਸੁਧਾਰਨ ਠੀਕ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਬੰਦੇ ਬਣਾ ਲਈਏ।
ਆਪਣੇ ਔਗੁਣ ਘੱਟ ਦਿਸਦੇ ਹਨ। ਕਾਂ ਅੱਖ ਦੂਜਿਆਂ 'ਤੇ ਸ਼ਿਕਾਰੀ ਵਾਂਗ ਰਹਿੰਦੀ ਹੈ।
ਆਪਣੇ ਘਰ ਦੀ ਜ਼ਨਾਨੀ ਮਾਂ, ਭੈਣ, ਧੀ, ਬਹੂ ਸੈਕਸੀ ਨਹੀਂ ਲਗਦੀਆਂ। ਸੁਆਦ ਤਾਂ ਦੂਜੇ ਦੀ ਮਾਂ, ਭੈਣ, ਧੀ, ਬਹੂ ਨੂੰ ਦੇਖ ਆਉਂਦਾ ਹੈ।
ਆਪਣੇ ਆਪ ਨੂੰ ਠੀਕ ਕਰਨ ਦਾ ਠੇਕਾ ਲਈਏ। ਤਾਂ ਕਿ ਲੋਕ ਦੇਖ ਕੇ ਸੇਧ ਲੈ ਲੈਣ। ਕਿਸੇ ਦੂਜੇ ਬੰਦੇ ਇੱਕ-ਇੱਕ ਨੂੰ ਸੁਧਾਰ ਨਹੀਂ ਸਕਦੇ।
ਜੋ ਲੋਕਾਂ ਨਾਲ ਖਪਦਾ ਹੈ। ਉਹ ਮੂਰਖ ਬਣ ਜਾਂਦਾ ਹੈ। ਖੱਪ ਖੱਪ ਹੋਏ ਬਹੁਤ ਖ਼ੁਆਰ।
ਜੋ ਆਪ ਨੂੰ ਗੁਣਾਂ ਵਾਲਾ ਬਣਾਉਂਦਾ ਹੈ। ਉਸ ਦੀ ਲੋਕ ਰੀਸ ਕਰਦੇ ਹਨ।

Comments
Post a Comment