ਕੱਚੀਆਂ ਤੰਦਾਂ ਵਰਗੇ ਰਿਸ਼ਤੇ ਜ਼ਿੰਦਗੀ ਐਸੀ ਵੀ ਹੈ
ਭਾਗ 29 ਕੱਚੀਆਂ ਤੰਦਾਂ ਵਰਗੇ ਰਿਸ਼ਤੇ ਜ਼ਿੰਦਗੀ ਐਸੀ ਵੀ
ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -
ਕੈਨੇਡਾ satwinder_7@hotmail.com
ਇੱਕ ਸਮਾਂ ਸੀ,
ਜੇ ਇਕ
ਬੰਦਾ ਲੜਦਾ, ਚੂਗਲੀ ਕਰਦਾ ਸੀ, ਦੂਜਾ ਹੱਸ ਕੇ ਛੱਡ ਦਿੰਦਾ ਸੀ। ਘਰ ਬਾਹਰ ਕੋਈ ਕਿਸੇ
ਤੋਂ ਕੁੱਝ ਨਹੀਂ ਕਹਾਉਂਦਾ। ਜ਼ਿਆਦਾ ਤਰ ਸਾਰੇ ਇਹੀ ਸਮਝਦੇ ਹਨ। ਅਸੀਂ ਆਪਣੇ-ਆਪ ਵਿਚ ਪੂਰੇ ਹਾਂ।
ਛੋਟਾ ਬੱਚਾ ਵੀ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਇੱਕ ਜ਼ਮਾਨਾ ਸੀ। ਘਰ ਦੇ ਵੱਡਿਆਂ ਅੱਗੇ
ਕੋਈ ਜ਼ਬਾਨ ਨਹੀਂ ਖੋਲਦਾ ਸੀ। ਜੇ ਗੱਲ ਚੰਗੀ ਨਹੀਂ ਵੀ ਲੱਗਦੀ ਸੀ। ਸਾਰੇ ਚੁੱਪ-ਚਾਪ ਸੁਣ ਲੈਂਦੇ
ਹਨ। ਸਮਾਂ ਆਉਣ ਨਾਲ ਉਹੀ ਗੱਲ ਚੰਗੀ ਲੱਗਣ ਲੱਗ ਜਾਂਦੀ ਸੀ। ਸ਼ਾਇਦ ਤਾਂਹੀਂ ਕਿਸੇ ਨੇ ਕਿਹਾ ਹੋਣਾ ਹੈ,
" ਔਲੇ ਦਾ
ਖਾਂਦਾ, ਸਿਆਣੇ ਦਾ
ਕਿਹਾ ਬਾਅਦ ਵਿੱਚ ਸੁਆਦ ਦਿੰਦਾ ਹੈ। " ਪਰ ਅੱਜ ਬੰਦਾ ਜਿਉਂ-ਜਿਉਂ ਉਮਰ ਕਰਕੇ ਵੱਡਾ ਹੁੰਦਾ
ਜਾਂਦਾ ਹੈ। ਸਿਆਣਾਂ ਹੋਣਾ ਚਾਹੀਦਾ ਸੀ। ਸਗੋਂ ਬਚਪਨਾ ਆਉਂਦਾ ਜਾਂਦਾ ਹੈ। ਵਿਆਹ ਹੋਣ ਤੇ ਬਹੁਤੇ
ਜੋੜੇ ਦੱਬ ਘੁੱਟ ਕੇ, ਸਮਾਂ ਕੱਢੀ ਜਾਂਦੇ ਸਨ। ਪਰ ਹੁਣ ਦੇ ਨਵੇਂ ਵਿਆਹੇ
ਨੌਜਵਾਨਾਂ ਮੁੰਡੇ-ਕੁੜੀਆਂ ਨੂੰ ਦੇਖ ਕੇ, ਉਨ੍ਹਾਂ ਦੇ ਮਾਪਿਆਂ ਨੂੰ ਸੁਰਤ ਆ ਗਈ
ਹੈ। ਨਵੀਂ ਪੀੜੀ ਦੇ ਕਈ ਨੌਜਵਾਨ ਮੁੰਡੇ-ਕੁੜੀਆਂ ਨਵੇਂ ਵਿਆਹੇ ਹੁੰਦੇ ਹਨ,
ਕੁੱਝ ਹੀ
ਦਿਨਾਂ ਵਿੱਚ ਅਣਬਣ ਹੋਣ ਨਾਲ ਅਲੱਗ-ਅਲੱਗ ਹੋ ਜਾਂਦੇ ਹਨ। ਦੋਨੇਂ ਪਿਕਨਿਕ ਮਨਾ ਕੇ,
ਆਪੋ ਆਪਣੇ
ਘਰੇ ਚਲੇ ਜਾਂਦੇ ਹਨ।
ਮਾਂ-ਬਾਪ ਨੇ ਆਪਣੀ ਪਸੰਦ ਦੇ ਮੁੰਡੇ
ਨਾਲ ਕੁੜੀ ਦਾ ਵਿਆਹ ਰੱਖਿਆ ਸੀ। ਸੱਤ ਸਮੁੰਦਰ ਪਾਰ ਕਰਕੇ, ਮੁੰਡਾ ਵਿਆਹ ਕਰਾਉਣ ਗਿਆ। ਵਿਆਹ
ਪਿੱਛੋਂ ਪਾਰਟੀ ਹੋ ਰਹੀ ਸੀ। ਨਵੀਂ ਵਿਆਹੀ ਜੋੜੀ ਵਿਦਿਆ ਕਰ ਦਿੱਤੀ ਗਈ। ਘਰਵਾਲੇ,
ਰਿਸ਼ਤੇਦਾਰ,
ਲੋਕ
ਪਾਰਟੀ ਵਿੱਚ ਖਾ-ਪੀ ਕੇ, ਨੱਚ ਹੀ ਰਹੇ ਸਨ। ਵਿਆਹ ਵਾਲਾ ਮੁੰਡਾ ਪਾਰਟੀ ਵਿੱਚ
ਵਾਪਸ ਆ ਗਿਆ। ਉਸ ਨੇ ਦੱਸਿਆ, " ਜਿਉਂ ਅਸੀਂ ਹੋਟਲ ਦੇ ਕਮਰੇ ਵਿੱਚ
ਗਏ। ਉੱਥੇ ਉਸ ਦੀ ਨਵੀਂ ਵਿਆਹੀ ਪਤਨੀ ਦਾ ਆਸ਼ਕ ਪਹੁੰਚ ਗਿਆ ਸੀ। ਉਹ ਉਸ ਨਾਲ ਚਲੀ ਗਈ ਹੈ। ਪਾਰਟੀ
ਬੰਦ ਕਰੋ। " ਲਾੜੇ ਨੂੰ ਛੱਡ ਕੇ ਉਹ ਆਪਦੇ ਆਸ਼ਕ ਨਾਲ ਹਨੀਮੂਨ ਮਨਾਉਣ ਚਲੀ ਗਈ। ਕੌਣ ਕੀਹਦੇ
ਨਾਲ ਹਨੀਮੂਨ ਮਨਾ ਰਿਹਾ ਹੈ। ਲੋਕਾਂ ਨੂੰ ਕੀ ਹੈ? ਉਨ੍ਹਾਂ ਨੂੰ ਖਾਣ-ਪੀਣ ਨੂੰ ਪਾਰਟੀ
ਚਾਹੀਦੀ ਹੈ। ਲੋਕ ਖ਼ੁਸ਼ ਹਨ। ਉਹੀ ਹਾਲ ਉਨ੍ਹਾਂ ਦਾ ਹੋ ਰਿਹਾ ਹੈ। ਜਿਹੜੇ 25 ਸਾਲ ਪਹਿਲਾਂ ਵਿਆਹੇ ਸਨ। ਇੰਨਾ
ਕਈਆਂ ਨੂੰ 25 ਸਾਲਾਂ ਬਾਅਦ ਸੁਰਤ ਆਈ ਹੈ। ਹੈ ਨਾਂ ਮਜ਼ੇ ਦੀ ਗੱਲ,
20, 25 ਸਾਲ
ਜੀਵਨ ਸਾਥੀ ਹੰਢਾਉਣ ਬਾਅਦ, ਸੁਰਤ ਆਉਂਦੀ ਹੈ। ਇਹ ਗ੍ਰਹਿਸਤੀ ਦੇ ਜੋਗ ਨਹੀਂ ਹੈ।
ਕੱਚੀਆਂ ਤੰਦਾਂ ਵਰਗੇ ਰਿਸ਼ਤੇ ਹੋ ਗਏ ਹਨ। ਬੌਬੀ ਨੇ ਵੀ 25 ਸਾਲ ਆਪਣੀ ਘਰ ਵਾਲੀ ਨਾਲ ਚਾਰ ਬੱਚੇ
ਪੈਦਾ ਕਰ ਲਏ। ਬੱਚੇ ਉਡਾਰ ਹੋ ਗਏ। ਸਾਰੇ 18 ਸਾਲਾਂ ਤੋਂ ਉੱਤੇ ਹੋ ਗਏ। ਇਹ
ਪਤੀ-ਪਤਨੀ ਲੜਨ ਨੂੰ ਵਿਹਲੇ ਹੋ ਗਏ। ਹੋਰ ਕੋਈ ਕੰਮ ਨਹੀਂ ਸੁੱਝਿਆ। ਇੱਕ ਦੂਜੇ ਨੂੰ ਤਲਾਕ ਦੇ
ਦਿੱਤਾ। 60 ਸਾਲਾਂ ਦਾ ਬੌਬੀ ਆਪ ਇੰਡੀਆ ਜਾ ਜੇ 18 ਸਾਲਾਂ ਦੀ ਕੁੜੀ ਨਾਲ ਵਿਆਹ ਕਰਾ
ਆਇਆ। ਦੇਖੋ ਕਿੰਨੇ ਦਿਨ ਪਰੌਂਠੇ ਖਲ਼ਾਉਂਦੀ ਹੈ? ਜਾਂ ਫਿਰ ਉਸ ਦੀ ਜਵਾਨੀ ਤੋਂ ਤੰਗ ਆ
ਕੇ ਇਹ ਕੁੱਝ ਪੁੱਠਾ ਸਿੱਧਾਂ ਪੰਗਾ ਲਵੇਗਾ।
ਕਿਤੇ ਐਸਾ ਤਾਂ ਨਹੀਂ ਹੈ। ਕਾਣੇ ਕਾਂ
ਵਾਂਗ ਅੱਖ ਕਿਤੇ ਹੋਰ ਟਿੱਕ ਗਈ ਹੈ। ਕਾਂ ਆਪ ਨੂੰ ਬਹੁਤ ਸਿਆਣਾਂ ਸਮਝਦਾ ਹੈ। ਸਾਰੇ ਜਾਣਦੇ ਹਨ।
ਉਹ ਗੰਦ ਖਾਂਦਾ ਹੈ। ਉਸ ਦੀ ਅੱਖ ਸੁੰਨੀ ਚੀਜ਼ ਦੇਖਦੀ ਹੈ। ਉੱਥੇ ਹੀ ਜਾ ਬਹਿੰਦਾ ਹੈ। ਬਹੁਤੀ ਬਾਰ
ਚੁੰਝ ਵੀ ਮਚਾ ਲੈਂਦਾ ਹੈ। ਉਹੀ ਹਾਲਤ ਬੰਦੇ ਔਰਤ ਦੀ ਹੋ ਗਈ ਹੈ। ਘਰ ਧੀ-ਪੁੱਤਰ ਵਿਆਹੁਣ ਵਾਲੇ
ਹੁੰਦੇ ਹਨ। ਆਪਣੇ ਬੱਚਿਆਂ ਦੀ ਜ਼ੁਮੇਬਾਰੀ ਛੱਡ ਕੇ ਜਵਾਨ ਸਾਥੀ ਦਾ ਸਾਥ ਮਾਣਦੇ ਹਨ। ਬਹਾਨਾ ਹੁੰਦਾ
ਹੈ, ਵਿਆਹ ਕਰਾ
ਲਿਆ ਹੈ। ਵਿਆਹ ਨੂੰ ਖੇਡ ਸਮਝ ਲਿਆ ਹੈ। ਫੈਸ਼ਨ ਬਣ ਗਿਆ ਹੈ ਕਿ ਆਪ ਤੋਂ ਅੱਧੀ ਉਮਰ ਦਾ ਜੀਵਨ ਸਾਥੀ
ਲੱਭਿਆ, ਉਸ ਨਾਲ
ਫੇਰੇ ਲਏ, ਘਰ ਵਿੱਚ ਰੱਖ ਲਿਆ। ਲੋਕਾਂ ਦੀ ਜ਼ੁਬਾਨ ਵਿਆਹ ਦਾ ਨਾਮ
ਸੁਣਦੇ ਹੀ ਬੰਦ ਹੋ ਜਾਂਦੀ ਹੈ। ਵਿਆਹੇ ਬੰਦੇ ਦੀ ਸਮਾਜ ਬਹੁਤ ਇੱਜ਼ਤ ਕਰਦਾ ਹੈ। ਬਈ ਇਸ ਨੇ ਵਿਆਹ
ਕਰਾਇਆ ਹੈ। ਨੌਜਵਾਨ ਮੁੰਡੇ-ਕੁੜੀਆਂ ਆਪਣੀ ਮਰਜ਼ੀ ਨਾਲ ਆਪਣੇ ਪਸੰਦ ਦੇ ਸਾਥੀ ਨਾਲ ਵਿਆਹ ਕਰਾ ਲੈਣ
ਤਾਂ ਸ਼ਰਮ ਸਮਾਜ ਨੂੰ ਆਉਂਦੀ ਹੈ। ਪਤਾ ਨਹੀਂ ਲੋਕਾਂ ਦਾ ਕਿਉਂ ਢਿੱਡ ਦੁਖਦਾ ਹੈ?
ਸ਼ਾਇਦ ਖਾਣ
ਨੂੰ ਲੱਡੂ, ਭੋਜਨ ਨਹੀਂ ਮਿਲੇ ਹੁੰਦੇ। ਭੁੱਖੇ ਰਹਿਣ ਕਰਕੇ
ਬਿਚਾਰੇ ਦੁਖੀ ਹੁੰਦੇ ਹਨ। ਮੁਫ਼ਤ ਦਾ ਪੇਟ ਭਰ ਕੇ ਖਾਣ ਦੀ ਆਦਤ ਜਿਉਂ ਪੈ ਗਈ ਹੈ। ਜਿਹੜੇ ਨੌਜਵਾਨ
ਮੁੰਡੇ-ਕੁੜੀਆਂ ਬਗੈਰ ਮੇਲਾ ਲਾਏ, ਆਪੇ ਇਕੱਲੇ ਵਿਆਹ ਕਰਾਂ ਲੈਂਦੇ ਹਨ।
ਲੋਕ ਉਨ੍ਹਾਂ ਨੂੰ ਪਿੰਡੋਂ ਕੱਢ ਦਿੰਦੇ ਹਨ। ਜਾਂ ਮਾਰ ਦਿੰਦੇ ਹਨ।
ਜਿਸ ਬੰਦੇ ਨੇ 20,
25 ਸਾਲ ਜੀਵਨ
ਸਾਥੀ ਘਰ ਰੱਖ ਛੱਡ ਦਿੱਤੀ ਹੋਵੇ। ਆਪ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਰਾ ਲਿਆ ਹੋਵੇ। ਸ਼ਾਇਦ ਨਵੀਂ
ਜੀਵਨ ਸਾਥੀ ਨੂੰ ਬੁੱਢਾ ਹੋਇਆ ਬੰਦਾ ਨਾਂ ਫਿਟ ਬੈਠੇ। ਨਵੀਂ ਵਿਆਹੀ ਨੂੰ ਵੀ ਪੂਰਾ ਹੱਕ ਹੈ। ਅਗਰ
ਸਾਥੀ ਵਿੱਚ ਕੋਈ ਕਸਰ ਦਿਸਦੀ ਹੈ। ਸਿਰ ਦਰਦੀ ਲੈਣ ਦੀ ਕੋਈ ਲੋੜ ਨਹੀਂ ਹੈ। ਹੁਣ ਦੀ ਪੀੜੀ ਦੇ
ਮੁੰਡੇ-ਕੁੜੀਆਂ ਬੱਧਾ-ਚੱਟੀ ਕੋਈ ਰਿਸ਼ਤਾ ਨਿਭਾਉਂਦੇ ਵੀ ਨਹੀਂ ਹਨ। ਜੇ ਨਹੀਂ ਪਸੰਦ,
ਤਾਂ ਉਸੇ
ਦਿਨ ਤੋਂ ਕਿਨਾਰੇ ਕਰ ਲੈਂਦੇ ਹਨ। ਕਿਸੇ ਸਹੀਂ ਸਮੇਂ ਦੀ ਉਡੀਕ ਨਹੀਂ ਕਰਦਾ। ਰਿਸ਼ਤਿਆਂ ਨੂੰ ਰੇਲ
ਗੱਡੀ ਦੇ ਇੰਜਨ ਮਗਰ ਲੱਗੇ ਡੱਬੇ ਸਮਝ ਲਿਆ ਹੈ। ਲੋੜ ਹੈ ਤਾਂ ਲਾਈ ਰੱਖੇ,
ਲੋੜ ਨਹੀਂ,
ਡੱਬਾ
ਵਾਧੂ ਸਮਝ ਕੇ, ਹਟਾ ਦਿੱਤਾ।
Comments
Post a Comment