ਤੇਰੇ ਆਉਣੇ ਦੀਆਂ ਵਿੜਕਾਂ ਅਸੀਂ ਉੱਠ-ਉੱਠ ਲੈਂਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
 satwinder_7@hotmail.com
 ਸੋਹਣਿਆਂ ਦੇ ਵਿੱਚੋਂ ਲੱਗੇ ਮੈਨੂੰ ਤੁਸੀਂ ਸੋਹਣੇ ਬਾਲੇ।
 ਤੇਰੇ ਵੇ ਝੂਠੇ ਲਾਰੇ। ਸਾਨੂੰ ਲੱਗਦੇ ਬੜੇ ਪਿਆਰੇ।
 ਇਹ ਸੌਣ ਨਹੀਂ ਦਿੰਦੇ। ਮੈਨੂੰ ਰਾਤਾਂ ਨੂੰ ਜਗਾਉਂਦੇ।
 ਰਾਤਾਂ ਨੂੰ ਨਾਂ ਸੌਂਈਏਂ। ਅਸੀਂ ਉੱਠ-ਉੱਠ ਬਹੀਏ।
 ਰਾਤਾਂ ਜਗਾ ਕੇ ਬੈਠਾਂਉਂਦੇ। ਉਬੜ ਵਾਹੇ ਉਠਾਉਂਦੇ।
 ਤੇਰੇ ਆਉਣੇ ਦੀਆਂ ਵਿੜਕਾਂ ਅਸੀਂ ਉੱਠ-ਉੱਠ ਲੈਂਦੇ।
 ਤੈਨੂੰ ਦਿਲ ਵਾਲੀ ਗੱਲ ਅਸੀਂ ਸੱਚੀ ਹੈਗੇ ਕਹਿੰਦੇ।
 ਤੁਸੀਂ ਸੱਤੀ ਦੇ ਸੁਪਨਿਆਂ ਵਿੱਚ ਦਿਨ-ਰਾਤ ਰਹਿੰਦੇ।
 ਤੁਸੀਂ ਸਤਵਿੰਦਰ ਨੂੰ ਬਾਂਹਾਂ ਖਿਲਾਰ ਮਿਲ ਲੈਂਦੇ।
 ਸੱਜਣਾਂ ਵੇ ਪੁੱਜ ਕੇ ਚਲਾਕੀਆਂ ਤੁਸੀਂ ਰਹਿੰਦੇ ਕਰਦੇ
 ਜੋ ਪਿਆਰ ਦਿਨ ਦੇ ਚਾਨਣੇ ਕਰਨੋਂ ਤੁਸੀਂ ਡਰਦੇ।
 ਰਾਤ ਦੇ ਹਨੇਰੇ ਵਿੱਚ ਚੋਰਾਂ ਵਾਂਗ ਛੁਪ ਮਿਲਦੇ।

Comments

Popular Posts