ਭਾਗ 35 ਹੋਰ ਨਹੀਂ ਹਾਏ ਦੁੱਖ ਲੱਗਦਾ, ਮੇਰੇ ਵਾਲ ਪੱਟ ਦਿੱਤੇ ਜ਼ਿੰਦਗੀ ਐਸੀ ਵੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
 ਸਾਰੇ ਮੀਡੀਏ ਅਖ਼ਬਾਰਾਂ, ਇੰਟਰਨੈੱਟ, ਟੀਵੀ, ਰੇਡੀਉ ਨੇ ਪ੍ਰਕਾਸਤ ਕਰ ਕੇ, ਲੋਕਾਂ ਵਿੱਚ ਖ਼ਬਰ ਸੀ ਦੱਸੀ ਹੈ। ਪਿੰਡ ਦੀ ਸਰਪੰਚ ਔਰਤ ਨੇ ਭਿੰਡਰ ਕਲਾ ਵਿੱਚ ਇੱਕ 10 ਸਾਲਾ ਕੁੜੀ ਨੂੰ ਕੁੱਟ-ਕੁੱਟ ਮਾਰ ਦਿੱਤਾ ਹੈ। ਕੁੜੀ ਸ਼ਾਇਦ ਕਿਸੇ ਚੀਜ਼ ਨੂੰ ਦੇਖ ਕੇ ਡਰ ਗਈ ਹੋਵੇਗੀ। ਜਾਂ ਉਸ ਔਰਤ ਦੀ ਸ਼ਕਲ ਹੀ ਡਰਾਉਣੀ ਹੋਵੇਗੀ। ਬੱਚੀ ਡਰ ਗਈ। ਇਹ ਭੂਤਾਂ ਕੱਢਣ ਵਾਲੀ ਭੂਤ ਨੇ ਕੁੜੀ ਦੀ ਜਾਨ ਲੈ ਲਈ ਹੈ। ਇਸ ਪਖੰਡਣ ਔਰਤ ਨੂੰ ਬਖ਼ਸ਼ਿਆ ਬਿਲਕੁਲ ਨਹੀਂ ਜਾਣਾ ਚਾਹੀਦਾ। ਇਸ ਦਾ ਅਸਲੀ ਭੂਤ ਕਾਨੂੰਨ ਲੋਕਾਂ ਨੂੰ ਦਿਖਾ ਹੀ ਦੇਵੇ। ਇਸ ਦਾ ਰਿਮਾਂਡ ਲੈ ਕੇ, ਚੰਗੇ ਘੋਲ਼ਨੇ ਲਗਾਏ ਜਾਣੇ ਚਾਹੀਦੇ ਹਨ। ਜੇਲ ਦੀਆਂ ਸਲਾਖ਼ਾਂ ਅੰਦਰ 420 ਕਰਨ ਤੇ, ਲੋਕਾਂ ਨੂੰ ਕੁੱਟਣ, ਇਹ ਕੁੜੀ ਨੂੰ ਮਾਰ ਦੇਣ ਦੀ ਸਜ਼ਾ ਉਮਰ ਕੈਦ ਹੋਣੀ ਚਾਹੀਦੀ ਹੈ। ਫਿਰ ਦੇਖਦੇ ਹਾਂ, ਇਸ ਦਾ ਕਿਹੜਾ ਭੂਤ ਰੱਖਿਆ ਕਰਦਾ ਹੈ? ਇਸ ਨੂੰ ਜੇਲ ਵਿਚੋਂ ਕਿਹੜਾ ਭੂਤ ਬਾਹਰ ਕੱਢਦਾ ਹੈ?
ਕੈਨੇਡਾ ਵਿੱਚ ਵੀ ਇਹ ਪਖੰਡੀ ਲੋਕ ਰੋਟੀ ਤੋਰ ਰਹੇ ਹਨ। ਬਹੁਤ ਸੌਖਾ ਤਰੀਕਾ ਹੈ। ਕੁੱਝ ਕੁ ਚੇਲੇ ਚਾਹੀਦੇ ਹਨ। ਜੋ ਵਾਹ-ਵਾਹ ਕਰ ਸਕਣ, " ਭੂਤਾਂ ਆ ਗਈਆਂ। ਭੂਤ ਬੋਲ ਪਿਆ। ਭੂਤ ਪਾਣੀ ਮੰਗਦਾ ਹੈ। ਡਰਦਾ ਭੂਤ ਭੱਜ ਗਿਆ। " ਚੇਲੇ ਹਾਲ ਦੁਹਾਈ ਪਾਉਣ ਵਾਲੇ ਚਾਹੀਦੇ ਹਨ। ਤਾਂਹੀਂ ਲੋਕ ਜ਼ਕੀਨ ਕਰਨਗੇ। ਕੀ ਹੋ ਰਿਹਾ ਹੈ? ਬੰਦਾ ਬਹੁਤੀ ਬਾਰ ਇੰਨਾ ਕੋਲ ਫਸ ਜ਼ਰੂਰ ਜਾਂਦਾ ਹੈ। ਇਹ ਬੰਦੇ ਨੂੰ ਜ਼ੋਰ-ਜ਼ੋਰ ਨਾਲ ਕੁੱਟਦੇ ਹਨ। ਲੋਹੇ ਦੇ ਵੱਡੇ ਚਿਮਟੇ ਸਿਰ ਤੋਂ ਦੀ ਖਿੱਚ ਕੇ ਮਾਰਦੇ ਹਨ। ਅਗਲੇ ਦੀਆਂ ਦਾੜ੍ਹਾ ਨਿਕਲ ਜਾਂਦੀਆਂ। ਪਿਸ਼ਾਬ ਵਿੱਚ ਨਿਕਲ ਜਾਂਦਾ ਹੈ। ਫਿਰ ਕੁੱਟ ਖਾਣ ਵਾਲਾ ਛੁੱਟਣ ਨੂੰ ਰੋਂਦਾ ਹੈ। ਚਿਕਾਂ ਮਾਰਦਾ ਹੈ। ਚੇਲੇ ਹੋਰ ਰੌਲਾ ਪਾਉਂਦੇ ਹਨ, " ਭੂਤ ਹੁਣ ਛੁੱਟਣ ਲਈ ਮਿੰਨਤਾਂ ਕਰਦਾ ਹੈ। ਛੱਡਣਾ ਨਹੀਂ ਹੇ। ਜਿੰਨੀ ਦੇਰ ਬੇਹੋਸ਼ ਨਹੀਂ ਹੋ ਜਾਂਦਾ। " ਬੰਦਾ ਦਹਿਲ ਜਾਂਦਾ ਹੈ। ਹਾਰ ਦੇਖ ਕੇ, ਹੰਭ ਕੇ ਧਰਤੀ ਉੱਤੇ ਡਿਗ ਜਾਂਦਾ ਹੈ। ਗੁਰੀ ਦੀ ਮਾਂ ਦਾ ਸਿਰ ਭਾਰਾ-ਭਾਰਾ ਰਹਿਣ ਲੱਗ ਗਿਆ ਸੀ। ਇਸ ਦਾ ਇੱਕੋ ਮੁੰਡਾ ਲੱਥ ਨਿਕਲ ਗਿਆ ਸੀ। ਨਾਂ ਪੜ੍ਹਦਾ ਸੀ। ਨਾਂ ਕੰਮ ਕਰਦਾ ਸੀ। ਦੋ ਕੁੜੀਆਂ ਵਿਆਹ ਦੇ ਜੋਗ ਹੋ ਗਈਆਂ ਸਨ। ਪਤੀ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਉਸ ਨੂੰ ਲੱਗਾ ਘਰ ਵਿੱਚ ਕਿਸੇ ਚੀਜ਼ ਦਾ ਛਾਇਆ ਹੈ। ਭੂਤ ਪ੍ਰੇਤ ਘਰ ਵਿੱਚ ਆ ਵੜੇ ਹਨ। ਤਾਂਹੀ ਸਿਰ ਭਾਰਾ ਹੋ ਜਾਂਦਾ ਹੈ। ਉਸ ਨੇ ਗੁਆਂਢਣ ਕੋਲ ਗੱਲ ਕੀਤੀ। ਗੁਆਂਢਣ ਨੇ ਕਿਸੇ ਤੋਂ ਸੁਣਿਆ ਸੀ। ਟੈਰਾਲੇਕ ਵੱਲ ਇੱਕ ਸਿੱਖ ਬਾਬਾ ਗਾਤਰੇ ਵਾਲਾ ਭੂਤਾਂ ਕੱਢਦਾ ਹੈ। ਇਸ ਨੂੰ ਵੀ ਦੱਸ ਦਿੱਤਾ। ਉਹ ਆਪਣੀ ਛੋਟੀ ਕੁੜੀ ਗੁਰੀ ਨੂੰ ਨਾਲ ਲੈ ਕੇ, ਉਸ ਦੇ ਘਰ ਚਲੀ ਗਈ। ਉਨ੍ਹਾਂ ਨੇ ਘਰ ਦੀ ਬਿਲ ਮਾਰੀ। ਦੋ ਕੁ ਮਿੰਟਾਂ ਪਿੱਛੋਂ, ਇੱਕ ਔਰਤ ਨੇ ਦਰ ਖ਼ੋਲ ਦਿੱਤਾ। ਉਹ ਅੰਦਰ ਲੰਘ ਗਈਆਂ। ਘਰ ਅੰਦਰ 6 ਕੁ ਜਾਣੇ ਸਨ। ਇੱਕ ਔਰਤ ਨੇ ਵਾਲ ਖੋਲੇ ਹੋਏ ਸਨ। ਜੋ ਸਿਰ ਹਿੱਲ ਰਹੀ ਸੀ। ਬੋਲ ਰਹੀ ਸੀ, " ਮੈਨੂੰ ਪੰਜ ਮੀਟਰ ਕੱਪੜਾ ਚਾਹੀਦਾ ਸੀ। ਹੁਣ 200 ਡਾਲਰ ਚਾਹੀਦਾ ਹੈ। ਕਿਸੇ ਸਿੱਖ ਨੂੰ ਦਾਨ ਕਰ ਦਿਉ। " ਜਿਹੜਾ ਇਸ ਔਰਤ ਨਾਲ ਆਇਆ ਸੀ। ਉਸ ਨੇ ਭੂਤਾਂ ਖਿੰਡਾਉਣ ਵਾਲੇ ਨੂੰ 200 ਦੇ ਦਿੱਤਾ। ਉਹ ਹਿੱਲਣੋਂ ਹੱਟ ਗਈ। ਇੱਕ ਹੋਰ ਬੰਦਾ ਸਿਰ ਤੇ ਪੱਗ ਹਿਲਾਈ ਜਾਂਦਾ ਸੀ। ਪੱਗ ਖੁੱਲ ਗਈ ਸੀ। ਵਾਲ ਖੁੱਲ ਗਏ ਸਨ। ਉਹ ਬੋਲਣ ਲੱਗਾ, " ਤੁਹਾਡੇ ਬੁੜੇ ਦੀ ਗਤੀ ਨਹੀਂ ਹੋਈ। ਗਤੀ ਦੀ ਪੂਜਾ ਕਰਾਉਣ ਲਈ, ਇੱਥੇ ਪੈਸੇ ਦੇ ਜਾਵੋ। ਗੁਰੀ ਯੂਨੀਵਰਸਿਟੀ ਪੜ੍ਹਨ ਵਾਲੀ ਕੁੜੀ ਸੀ। ਉਸ ਦੀ ਮਾਂ ਨੂੰ ਵੀ 30 ਸਾਲ ਕੈਨੇਡਾ ਰਹਿੰਦੀ ਨੂੰ ਹੋ ਗਏ ਸਨ। ਉਹ ਜਾਣ ਗਈਆਂ। ਜੋ ਦੋਨੇਂ ਭੂਤਾਂ ਇਸੇ ਸਿੱਖ ਨੂੰ ਦਾਨ ਕਰਨ ਲਈ ਕਹਿ ਰਹੀਆਂ ਹਨ। ਇਸੇ ਦੀਆਂ ਆਪਣੀਆਂ ਭੂਤਾਂ ਹਨ। ਆਪਦੇ ਬੰਦੇ ਹਨ। ਸਾਨੂੰ ਰਾਹ ਦਿਖਾ ਰਹੇ ਹਨ। ਸਾਡੇ ਘਰ ਦੀ ਬਿੱਲ ਮਾਰਨ ਪਿੱਛੋਂ ਹੀ ਇਹ ਡਰਾਮਾਂ ਕਰਨ ਲੱਗੇ ਹਨ। ਉਨ੍ਹਾਂ ਨੇ ਇੱਕ ਦੂਜੀ ਨੂੰ ਇਸ਼ਾਰਾ ਕੀਤਾ। ਗੁਰੀ ਤੇ ਉਸ ਦੀ ਮਾਂ ਦਾ ਹਾਸਾ ਨਿਕਲ ਗਿਆ। ਖਿੰਡਾਉਣ ਵਾਲਾ ਸਿੱਖ ਬਾਬਾ ਕਹਿੰਦਾ, " ਹੱਸੋ ਨਾਂ ਆਤਮਾ ਤੁਹਾਡੇ ਵਿੱਚ ਆ ਜਾਵੇਗੀ। ਇਹ ਆਤਮਾ ਦੀ ਗਤੀ ਨਹੀਂ ਹੋਈ। ਹਵਾ ਵਿੱਚ ਉੱਡੀਆਂ ਫਿਰਦੀਆਂ ਹਨ। ਆ ਗਈ ਆਤਮਾ। ਉਹੀ ਹੱਸਦੀ ਹੈ। " ਗੁਰੀ ਦੇ ਵਾਲ ਬੁਆਏ ਕੱਟ ਸਨ। ਉਸ ਸਿੱਖ ਬਾਬੇ ਨੇ, ਉੱਠ ਕੇ, ਉਸ ਦੀ ਮਾਂ ਦੇ ਵਾਲ ਫੜ੍ਹ ਲਏ। ਉਹ ਉੱਚੀ-ਉੱਚੀ ਬੋਲਣ ਲੱਗਾ, " ਤੈਨੂੰ ਹਾਸਾ ਆਉਂਦਾ ਹੈ। ਸਾਡੇ ਉੱਤੇ ਹੱਸਣ ਵਾਲੀ ਤੂੰ ਕੌਣ ਹੈ? ਦੱਸ ਕੀਹਦੀ ਆਤਮਾ ਹੈ? ਤੈਨੂੰ ਕੀ ਚਾਹੀਦਾ ਹੈ? ਕਾਹਦੀ ਝਾਕ ਹੈ? " ਦੋ ਤਿੰਨ ਜ਼ੋਰ ਦੀ ਪਿੱਠ ਉੱਤੇ ਧੱਫੇ ਮਾਰੇ ਹੀ ਸਨ। ਗੁਰੀ ਦੀ ਮਾਂ ਬੋਲ ਪਈ, " ਹੋਰ ਨਹੀਂ ਹਾਏ ਦੁੱਖ ਲੱਗਦਾ, ਮੇਰੇ ਵਾਲ ਪੱਟ ਦਿੱਤੇ। ਤੂੰ ਤਾਂ ਮੈਨੂੰ ਹੀ ਕੁੱਟੀ ਜਾਂਦਾ ਹੈ। ਸਾਰੀਆਂ ਸੱਟਾ ਮੇਰੇ ਲੱਗਦੀਆਂ ਹਨ। ਬੱਸ ਕਰ। " ਸਿੱਖ ਬਾਬਾ ਕਹਿੰਦਾ, " ਹੋਰ ਦੁੱਖ ਤੇਰੇ ਪਿਉ ਦੇ ਲੱਗਣਾ ਹੈ। ਲੋਹੇ ਦਾ ਸੰਗਲ਼ ਫੇਰਦਾ ਹਾਂ। ਦੇਖੀ ਕਿਵੇਂ ਭਾਜੜਾਂ ਪੈਂਦੀਆਂ। ਹੁਣ ਵੀ ਹੱਸ। ਹੁਣ ਕਿਉਂ ਮਿੰਨਤਾਂ ਕਰਦੀ ਹੈ? ਬੋਲ ਕੌਣ ਹੈ? " ਗੁਰੀ ਦੀ ਮਾਂ ਕਹੇ, " ਰੱਬ ਦਾ ਵਾਸਤਾ ਵਾਲ ਦੁਖਦੇ ਹਨ। ਇਹ ਮੈਂ ਆਪ ਹਾਂ। ਗੁਰੀ ਛੁਡਾ ਮੇਰੇ ਵਾਲ ਇਹ ਪਖੰਡ ਕਰਦਾ ਹੈ। "

ਅਜੇ ਤਾਂ ਵਾਲ ਗਿੱਠ ਕੁ ਦੇ ਸਨ। ਪਰ ਉਹ ਬੁੱਢਾ ਕਿਸੇ ਦੀ ਨਾਂ ਸੁਣੇ। ਗੁਰੀ ਬਹੁਤ ਤੱਕੜੀ 6 ਫੁੱਟ ਦੀ ਕੁੜੀ ਹੈ। ਮੇਰੀ ਕੁੜੀ ਦੀ ਸਹੇਲੀ ਹੈ। ਉਸ ਨੇ ਇਹ ਸਾਰੀ ਕਹਾਣੀ ਦੱਸੀ ਹੈ। ਇਹ ਚਾਰ ਪੱਕੀਆਂ ਸਹੇਲੀਆਂ ਹਨ। ਸਾਰੀਆਂ ਹੀ ਇੱਕੋ ਜਿਹੀਆਂ ਲੰਬੀਆਂ ਤਾਕਤਬਾਰ, ਦਲੇਰ ਕੁੜੀਆਂ ਹਨ। ਗੁਰੀ ਨੇ ਉਸ ਦੇ ਹੱਥੋਂ ਆਪਣੀ ਮਾਂ ਦੇ ਵਾਲ ਛਡਾਏ। ਸੰਗਲ਼ ਫੜ੍ਹ ਕੇ ਵਗਾ ਮਾਰਿਆ। ਵਾਲ ਪਟਾ ਕੇ ਘਰ ਨੂੰ ਆ ਗਈਆਂ। ਅਜੇ ਗੁਰ ਨਾਲ ਸੀ। ਜੇ ਨਾਂ ਨਾਲ ਹੁੰਦੀ। ਉਸ ਦੀ ਮਾਂ ਨੂੰ ਮੁੜ ਕੇ ਹੇਅਰ ਕੱਟ ਦੀ ਲੋੜ ਨਹੀਂ ਪੈਣੀ ਸੀ।

Comments

Popular Posts