ਭਾਗ 84 ਭੰਡੀ ਪ੍ਰਚਾਰਕ, ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਚ ਸਹਾਇਤਾ ਕਰਦੇ ਹਨ
ਨੀਚਹ ਊਚ ਕਰੈ ਗੋਬਿੰਦੁ ਕਾਹੂ
ਤੇ ਨ ਡਰੈ
ਸ੍ਰੀ ਗੁਰੂ ਗ੍ਰੰਥ ਸਾਹਿਬ 339 ਅੰਗ 1430 ਵਿਚੋਂ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
- ਕੈਨੇਡਾ satwinder_7@hotmail.com
07/08/2013 339.
ਉਹ ਜੂਨਾ ਵਿਚ ਜੰਮਣ ਮਰਨ ਦੇ
ਦੁੱਖ ਵਿਚ ਨਹੀਂ ਪੈਂਦਾ। ਪ੍ਰਭੂ ਦਾ ਨਾਮ ਨਿਰੰਜਨ ਵਿਕਾਰਾਂ ਤੋਂ ਰਹਿਤ ਹੈ, ਗੁਣਾਂ ਵਾਲਾ ਮਾਲਕ, ਮਾਇਆ ਦਾ ਲਾਲਚ ਨਹੀਂ ਕਰਦਾ। ਕਬੀਰ
ਦਾ ਸੁਆਮੀ ਸਾਰੇ ਜਗਤ ਦਾ ਪਾਲਣਹਾਰ ਆਪ ਹੀ ਦਾਤਾ ਐਸਾ ਹੈ। ਜਿਸ ਦੇ ਕੋਈ ਮਾਤਾ ਪਿਤਾ ਨਹੀਂ ਹਨ। ਰੱਬ
ਗਰਭ ਵਿੱਚ ਨਹੀਂ ਪੈਂਦਾ। ਨਿੰਦਿਆ ਕਰਨੀ ਹੈ ਤਾਂ ਨਿੰਦੀ ਚਲੋ ਲੋਕੋ ਜੋ ਵੀ ਮਾੜਾ, ਪਾਪੀ, ਬੂਰਾ ਕਹਿਣਾ ਹੈ, ਕਹੀ ਚੱਲੋ। ਬੇਸ਼ੱਕ ਮੇਰੀ ਨਿੰਦਾ
ਮੇਰੇ ਔਗੁਣ ਭੰਡੀ ਜਾਵੋ। ਇਸ ਬੰਦੇ ਨੂੰ ਆਪਣੀ ਨਿੰਦਿਆ ਹੁੰਦੀ, ਚੰਗੀ ਲਾਹੇ ਵਾਲੀ ਖਰੀ ਲੱਗਦੀ
ਹੈ। ਨਿੰਦਿਆ ਕਰਨ ਵਾਲੇ ਮੇਰੇ ਬਾਪ ਹਨ। ਜਿਵੇਂ ਮਾਪੇ ਆਪਣੇ ਬਾਲ ਵਿਚ ਸ਼ੁੱਭ ਗੁਣ ਵਧਦੇ ਵੇਖਣਾ
ਲੋੜ ਦੇ ਹਨ, ਤਿਵੇਂ
ਨਿੰਦਕ ਔਗੁਣ ਦੱਸ ਕੇ, ਗੁਣਾਂ ਨੂੰ ਭਰਨ ਦੀ ਲਈ ਸਹਾਇਤਾ ਕਰਦੇ ਹਨ। ਨਿੰਦਕ ਨੂੰ ਸੁਣ ਕੇ, ਔਗੁਣ ਛੱਡ ਕੇ, ਆਪ ਨੂੰ ਸੁਧਾਰ ਕੇ, ਬੈਕੁੰਠ ਵਿਚ ਜਾ ਸਕੀਦਾ ਹਾਂ। ਪ੍ਰਭੂ
ਦਾ ਨਾਮ-ਧਨ ਮਨ ਵਿਚ ਵਸਾ ਕੇ ਰੱਖੀਏ। ਹਿਰਦਾ ਸੁੱਧ ਹੁੰਦਾ ਹੈ, ਜਦੋਂ ਲੋਕ ਤੋਂ ਨਿੰਦਿਆ ਹੋਣ
ਨਾਲ ਮਾੜੈ ਬੋਲ, ਔਗੁਣ
ਸੁਣਦੇ ਹਾਂ। ਜੇ ਸੁੱਧ ਭਾਵਨਾ ਨਾਲ ਆਪਣੇ ਔਗੁਣ ਸੁਣੀਏ। ਭੰਡੀ ਪ੍ਰਚਾਰਕ, ਨਿੰਦਕ ਮੇਰੇ ਕੱਪੜੇ ਧੌਦੇ ਹਨ, ਔਗੁਣ
ਛੱਡ ਕੇ ਮਨ ਨੂੰ ਗੁਣਾਂ ਨਾਲ ਪਵਿੱਤਰ ਕਰਨ ਵਿਚ ਸਹਾਇਤਾ ਕਰਦੇ ਹਨ। ਜੋ ਮਨੁੱਖ ਮੈਨੂੰ ਭੰਡਦਾ ਹੈ, ਉਹ ਮੇਰਾ ਦੋਸਤ ਹੈ। ਔਗੁਣ
ਦੱਸਦਾ ਹੈ। ਮੇਰਾ ਮਨ ਨਿੰਦਕ ਵੱਲ ਰਹਿੰਦਾ ਹੈ। ਕਿ ਉਹ ਕਿਹੜਾ ਨੁਕਸ ਕੱਢ ਰਿਹਾ ਹੈ। ਆਪਦੇ ਜਾਣੀ
ਮੰਦਾ ਬੋਲਣ, ਨੁਕਸ
ਦੱਸਣ ਵਾਲਾ ਬੰਦਾ ਦੂਜੇ ਨੂੰ ਭੰਡਦਾ ਹੈ। ਪਰ ਉਹ ਮਾੜੇ ਕੰਮ ਨਾਂ ਕਰਨ ਲਈ ਚੁਕੰਨਾ ਕਰਦਾ ਹੈ।
ਨਿੰਦਕ ਤਾਂ ਚਾਹੁੰਦਾ ਹੈ, ਔਗੁਣ ਉਭਾਰ ਕੇ, ਸਾਡੀ ਲੋਕਾਂ ਵਿੱਚ ਭੰਡੀ ਹੋਵੇ। ਪਰ ਇਹ ਸੁਣ ਕੇ ਜੇ ਆਦਤਾਂ ਸੁਧਾਰ
ਲਈਏ, ਜੀਵਨ ਵਧੀਆ ਬਣਦਾ ਜਾਂਦਾ ਹੈ। ਨਿੰਦਕ
ਇਹ ਚਾਹੁੰਦਾ ਹੈ, ਮੇਰਾ
ਜੀਵਨ ਵਧੀਆ ਬਣੇ। ਮੇਰਾ ਮਾੜਾ, ਔਗੁਣ ਦੇ ਜੀਵਨ ਨੂੰ ਦੇਖ਼ ਹੀ ਤਾਂ ਭੰਡੀ ਕਰਦਾ ਹੈ। ਭੰਡੀ ਪ੍ਰਚਾਰ
ਸੁਣ ਕੇ ਮੈਨੂੰ ਨਿੰਦਕ ਤੇ ਨਿੰਦਾ ਕਰਾਉਣੀ ਪਿਆਰੇ ਲੱਗਦੇ ਹਨ। ਨਿੰਦਕ ਮੇਰੇ ਔਗੁਣਾਂ ਨੂੰ ਦੱਸ ਕੇ ਠੀਕ ਕਰਨ ਵਿੱਚ ਮਦਦ
ਕਰਕੇ ਸਫ਼ਾਈ ਕਰਦੇ ਹਨ। ਕਬੀਰ ਭਗਤ ਜੀ ਲਿਖਦੇ ਹਨ, ਬੰਦੇ ਲਈ ਉਸ ਦੇ ਔਗੁਣ ਦਾ ਮੁੱਕਣਾ ਹੀ ਸਭ ਤੋਂ ਵਧੀਆ ਗੱਲ ਹੈ। ਨਿੰਦਕ
ਸਦਾ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ ਕੇ ਆਪ ਉਨ੍ਹਾਂ ਦੇ ਔਗੁਣਾਂ ਇਕੱਠੇ ਕਰਕੇ, ਉਸ ਜਿਹਾ ਬਣ ਕੇ ਜਾਂਦਾ ਹੈ।
ਮੈਂ ਔਗੁਣ ਛੱਡ ਕੇ ਦੁਨੀਆ ਦਾ ਸਮੁੰਦਰ ਤਰ ਗਿਆ। ਬਾਦਸ਼ਾਹ ਮਾਲਕ ਰਾਜਾ ਰਾਮ ਜੀ, ਤੂੰ ਨਿਡਰ ਹੈ। ਤੈਨੂੰ ਕਿਸੇ ਦਾ
ਡਰ ਨਹੀਂ ਹੈ। ਸਭ ਬੰਦਿਆਂ ਜੀਵਾਂ ਨੂੰ ਤਾਰਨ, ਆਧਾਰ ਕਰਨ ਵਾਲਾ ਭਗਵਾਨ ਹੈ। ਜਦੋਂ ਮੈਂ ਮੈਂ ਕਰਦਾ ਹਾਂ, ਕੋਈ ਕੰਮ ਕਰਕੇ, ਮੈਂ-ਮੈਂ ਦਾ ਹੰਕਾਰ ਕਰਦੇ ਹਾਂ।
ਤਾਂ ਤੂੰ ਨਹੀਂ ਦਿਸਦਾ, ਤਦ ਤਕ ਭਗਵਾਨ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ। ਜਦੋਂ ਤੂੰ ਆਪ
ਸਾਡੇ ਵਿਚ ਆ ਜਾਂਦਾ ਹੈ। ਮੈ-ਮੈ ਹੰਕਾਰ ਹੱਟ ਜਾਂਦਾ ਹੈ। ਹੁਣ ਪ੍ਰਭੂ ਤੂੰ ਤੇ ਮੈਂ ਇੱਕ-ਰੂਪ ਹੋ
ਗਏ ਹਾਂ, ਹੁਣ ਤੈਨੂੰ ਵੇਖ ਕੇ ਮੇਰਾ ਮਨ, ਤੇਰੇ ਉੱਤੇ ਰੀਝ ਗਿਆ ਹੈ। ਤੂੰ
ਹੀ ਤੂੰ ਹੈਂ, ਤੈਥੋਂ
ਵੱਖਰਾ ਮੈਂ ਕੁੱਝ ਨਹੀਂ ਹਾਂ। ਪ੍ਰਭੂ ਜਿੰਨਾ ਚਿਰ ਬੰਦਿਆਂ ਵਿਚ ਆਪਣੀ ਅਕਲ ਦੀ ਹੈਂਕੜ ਹੁੰਦੀ ਹੈ।
ਉਨਾ ਚਿਰ ਮੇਰੇ ਵਿਚ ਕੋਈ ਬਲ ਨਹੀਂ ਹੁੰਦਾ। ਸਹਿਮੇ ਹੀ ਰਹਿੰਦੇ ਹਾਂ। ਹੁਣ ਮੈਨੂੰ ਆਪਣੀ ਅਕਲ ਤੇ
ਸ਼ਕਤੀ ਦਾ ਮਾਣ ਨਹੀਂ ਰਿਹਾ। ਭਗਤ ਕਬੀਰ ਲਿਖਦੇ ਹਨ, ਪ੍ਰਮਾਤਮਾ ਜੀ ਤੂੰ ਮੇਰੀ ਹੰਕਾਰ ਵਾਲੀ ਅਕਲ ਦਾ ਨਾਸ਼ ਕਰ ਦਿੱਤੀ ਹੈ, ਹੁਣ ਉਹ ਅਕਲ ਬਦਲ ਗਈ ਹੈ। ਔਗੁਣ
ਮਨੁੱਖਾ ਜਨਮ ਦਾ ਮਕਸਦ ਪੂਰਾ ਹੋ ਗਿਆ ਹੈ। ਸਿੱਧੀ ਹਾਸਲ ਹੋ ਗਈ ਹੈ ਮੈਂ ਮੈਂ ਛੱਡ ਕੇ ਤੂੰ ਹੀ
ਤੂੰ ਪ੍ਰਭੂ ਕਰਨ ਲੱਗ ਗਈ ਹੈ। ਛੇ ਚੱਕਰ ਬਣਾ ਕੇ ਪ੍ਰਭੂ ਨੇ ਇਹ ਬੰਦੇ ਦਾ ਸਰੀਰ ਬਣਾਂ ਦਿੱਤਾ ਹੈ।
ਇਸ ਸਰੀਰ ਵਿੱਚ ਬਹੁਤ ਮਹਿੰਗੀ ਵਡਮੁੱਲੀ ਆਪਣੀ ਜੋਤ ਰੱਖ ਦਿੱਤੀ ਹੈ। ਇਸ ਸਰੀਰ ਦਾ ਜੰਦਰਾ-ਕੁੰਜੀ
ਪ੍ਰਭੂ ਨੇ ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ। ਇਹ ਖੇਡ ਬਣਾਉਂਦਿਆਂ ਉਹ ਚਿਰ ਨਹੀਂ ਲਾਉਂਦਾ। ਇਸ
ਸਰੀਰ ਵਿਚ ਰਹਿਣ ਵਾਲੇ, ਪਿਆਰੇ ਮਨ ਮੇਰੇ ਵੀਰ-ਭਰਾ ਹੁਣ ਜਾਗਦਾ ਰਹੀ। ਬੇਧਿਆਨੇ ਹੋ ਕੇ ਤੂੰ
ਹੁਣ ਤਕ ਜੀਵਨ ਅਜਾਈਂ ਮੁਕਾ ਲਿਆ ਹੈ। ਬੇਸਮਝੀ ਵਿੱਚ ਹੋਏ ਨੂੰ ਚੋਰ ਉਸ ਦਾ ਘਰ ਲੁੱਟ ਲੈਂਦਾ ਹੈ। ਪੰਜ
ਪਹਿਰੇਦਾਰ ਸਰੀਰ ਉੱਤੇ ਅੱਖਾਂ, ਕੰਨ, ਨੱਕ, ਜੀਭ, ਚਮੜੀ ਰਹਿੰਦੇ ਹਨ। ਇਹਨਾਂ ਦਾ ਕੋਈ ਵਿਸਾਹ ਨਹੀਂ ਹੈ। ਹੁਸ਼ਿਆਰ ਹੋ ਕੇ
ਰੱਬ ਨੂੰ ਚੇਤੇ ਕਰੀਏ। ਤੇਰੇ ਅੰਦਰ ਪ੍ਰਭੂ ਦੀ ਗਿਆਨ ਦੀ ਜੋਤ ਦਾ ਚਾਨਣ ਹੋ ਜਾਵੇਗਾ। ਜੀਵ, ਬੰਦੇ ਦੇ ਸਰੀਰ ਦੇ ਨੌਂ ਸਰੀਰਕ
ਕਿਰਿਆ ਲਈ ਦੋ ਕੰਨ, ਦੋ ਅੱਖਾਂ, ਦੋ ਨੱਕ, ਮੂੰਹ, ਮਲ-ਮੂਤਰ ਦੇ ਅੰਗ ਹਨ। ਇੰਨਾ ਰਾਹੀਂ ਦੁਨੀਆ ਵੇਖ ਕੇ ਆਪਣੇ ਅਸਲ-ਮਨੋਰਥ
ਵੱਲੋਂ ਖੁੰਝ ਗਈ ਹੈ, ਕੀਮਤੀ ਜੋਤ ਅੰਦਰੋਂ ਨਹੀਂ ਲੱਭਦੀ। ਭਗਤ ਕਬੀਰ ਕਹਿੰਦੇ ਹਨ, ਪ੍ਰਭੂ ਦੀ ਜੋਤ ਸਰੀਰ ਵਿੱਚ
ਹਾਜ਼ਰ ਹੋਣ ਨਾਲ, ਦਸਵੇਂ
ਅੰਗ ਦਿਮਾਗ਼ ਵਿਚ ਗਿਆਨ ਤੇ ਗੁਣ ਆ ਜਾਂਦੇ ਹਨ। ਮੇਰੀ ਮਾਂ ਮੈਂ ਕਿਸੇ ਹੋਰ ਨੂੰ ਆਪਣੇ ਜੀਵਨ ਦਾ
ਆਸਰਾ ਨਹੀਂ ਸਮਝਿਆ। ਜਿਸ ਪ੍ਰਭੂ ਦੇ ਸ਼ਿਵ ਅਤੇ ਸਨਕ ਗੁਣਾਂ ਦੀ ਪ੍ਰਸੰਸਾ ਗਾਉਂਦੇ ਹਨ। ਮੇਰੇ
ਪ੍ਰਾਣ ਉਸ ਰੱਬ ਵਿਚ ਵੱਸ ਰਹੇ ਹਨ। ਜਦੋਂ ਦੀ ਸਤਿਗੁਰੂ ਨੇ ਉੱਚੀ ਅਕਲ ਦਿੱਤੀ ਹੈ, ਮੇਰੇ ਹਿਰਦੇ ਵਿਚ ਗਿਆਨ ਤੇ
ਰੱਬੀ ਗੁਣਾਂ ਦਾ ਚਾਨਣ ਹੋ ਗਿਆ ਹੈ। ਮੇਰਾ ਧਿਆਨ ਉੱਚੀ ਸੋਚ ਵਿੱਚ ਪ੍ਰਭੂ-ਚਰਨਾਂ ਵਿਚ ਟਿਕਿਆ
ਰਹਿੰਦਾ ਹੈ। ਵਿਸ਼ੇ-ਵਿਕਾਰ, ਰੋਗ ਤੇ ਸਹਿਮ ਮੁੱਕ ਗਏ ਹਨ। ਸਰੀਰ ਅੰਦਰ ਮਨ ਨੇ ਅੰਦਰ ਹੀ ਸੁਖ ਲੱਭ
ਲਿਆ ਹੈ। ਮੇਰੀ ਬੁੱਧੀ ਦਾ ਪਿਆਰ ਇੱਕ ਪ੍ਰਭੂ ਨਾਲ ਹੋ ਗਿਆ ਹੈ। ਇੱਕ ਪ੍ਰਭੂ ਨੂੰ ਆਸਰਾ ਸਮਝ ਕੇ, ਮੈਂ ਕਿਸੇ ਹੋਰ ਨੂੰ ਹੁਣ ਮਨ
ਵਿਚ ਨਹੀਂ ਲਿਆਉਂਦਾ। ਮੇਰੇ ਅੰਦਰ ਚੰਦਨ ਦੀ ਸੁਗੰਧੀ ਪੈਦਾ ਹੋ ਗਈ ਹੈ। ਮੇਰਾ ਹੰਕਾਰ ਮੁੱਕ ਗਿਆ
ਹੈ। ਜੋ ਬੰਦਾ ਰੱਬ ਦੇ ਗੁਣਾਂ ਦੀ ਪ੍ਰਸੰਸਾ ਕਰਦਾ ਹੈ। ਪ੍ਰਭੂ ਨੂੰ ਧਿਆਉਂਦਾ, ਗਾਉਂਦਾ ਹੈ। ਪ੍ਰਭੂ ਦਾ ਨਿਵਾਸ
ਉਸ ਦੇ ਹਿਰਦੇ ਵਿਚ ਹੋ ਜਾਂਦਾ ਹੈ। ਜਿਸ ਦੇ ਮਨ ਵਿਚ ਪ੍ਰਭੂ ਵੱਸਦਾ ਹੈ। ਉਸ ਦੇ ਮੱਥੇ ਦੇ ਲੇਖ
ਵੱਡੇ ਭਾਗ ਵਾਲੇ ਹਨ। ਮਾਇਆ ਦਾ ਪ੍ਰਭਾਵ ਦੂਰ ਕਰਕੇ, ਜਦੋਂ ਰੱਬੀ-ਜੋਤ ਦਾ ਪ੍ਰਕਾਸ਼ ਹੋ ਗਿਆ, ਸਦਾ ਸੱਚੇ ਇੱਕ ਪ੍ਰਭੂ ਵਿਚ ਮਨ
ਲੀਨ ਰਹਿੰਦਾ ਹੈ।
Comments
Post a Comment