ਘੱਟ ਤੋਂ ਘੱਟ ਮਰਦ ਰੱਖੜੀ ਬੰਨ੍ਹਣ ਵਾਲੀ ਔਰਤ ਦੀ ਇੱਜ਼ਤ ਨਹੀਂ ਲੁੱਟਦੇ ਜ਼ਿੰਦਗੀ ਐਸੀ ਵੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com 
ਰੱਖੜੀ ਕੋਈ ਬਦੂੰਕ ਦੀ ਗੋਲੀ ਨਹੀਂ ਹੈ। ਕਿ ਚਲ ਗਈ ਤਾਂ ਬੰਦਾ ਮਰ ਜਾਵੇਗਾ। ਇਸ ਵਿੱਚ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਰਸਮਾਂ ਨੂੰ ਇੰਨੀ ਛੇਤੀ ਬਦਲ ਨਹੀਂ ਸਕਦੇ। ਹਰ ਕੋਈ ਆਪਣੀ ਮਰਜੀ ਕਰ ਸਕਦਾ ਹੈ। ਜਿਸ ਨੂੰ ਜੋ ਚੰਗਾ ਲੱਗੇ ਕਰੇ। ਰੱਖੜੀਆਂ ਪੂਰਨਮਾਸ਼ੀ ਵਾਲੇ ਦਿਨ ਦੀਆਂ ਹੁੰਦੀਆਂ ਹਨ। ਰੱਖੜੀ ਵਾਲੇ ਦਿਨ ਰੱਖੜੀ ਨੂੰ ਭੈਣਾਂ ਭਰਾਵਾਂ ਦੇ ਬੰਨਦੀਆ ਹਨ। ਰੱਖੜੀ ਦੀ ਕੀਮਤ ਉਹੀ ਜਾਣਦੇ ਹਨ। ਜੋ ਰੱਖੜੀ ਬੰਨ੍ਹਾਉਂਦੇ ਹਨ। ਜਿਸ ਨੂੰ ਰੱਖੜੀ ਦਾ ਦਿਨ ਚੰਗਾ ਨਹੀਂ ਲੱਗਦਾ। ਉਹ ਰੱਖੜੀ ਬੰਨ੍ਹਾਉਂਦੇ ਨਹੀਂ ਹਨ। ਘੱਟ ਤੋਂ ਘੱਟ ਮਰਦ ਉਸ ਰੱਖੜੀ ਬੰਨ੍ਹਣ ਵਾਲੀ ਔਰਤ ਦੀ ਇੱਜ਼ਤ ਨਹੀਂ ਲੁੱਟਦੇ। ਪਰ ਕਈ ਐਸੇ ਵੀ ਹਨ, ਜੋ ਦੁਨੀਆਂ ਮੂਹਰੇ ਮੂੰਹ ਭੋਲੇ ਭੈਣ ਭਰਾ ਬਣ ਕੇ ਵੀ ਨਜਇਜ਼ ਰਿਸ਼ਤੇ ਕਰਦੇ ਹਨ। ਰੱਖੜੀ ਭਾਵੇਂ ਕੱਚਾ ਧਾਗਾ ਹੈ। ਇਸ ਦੀ ਇੱਜ਼ਤ ਇੰਨੀ ਕੁ ਕਰਦੇ ਹਾਂ। ਉਹ ਔਰਤ ਰੱਖੜੀ ਬੰਨ੍ਹਾਉਣ ਵਾਲੇ ਮਰਦ ਨੂੰ ਐਸਾ ਪਿਆਰ ਕਰਦੀ ਹੈ। ਜੋ ਸਿਰਫ਼ ਸੁੱਚਾ ਊਚਾ ਪਿਆਰ ਹੈ। ਰੱਬ ਵਾਂਗ ਇੱਕ ਦੂਜੇ ਨੂੰ ਪਵਿੱਤਰ ਰੱਖਦੇ ਹਨ। ਨਹੀਂ ਤਾਂ ਬਹੁਤੇ ਮਰਦਾਂ ਨੂੰ ਔਰਤ ਨੂੰ ਦੇਖਦੇ ਹੀ ਸੈਕਸ ਦੀ ਮੂਰਤੀ ਲੱਗਦੀ ਹੈ। ਐਸੇ ਮਰਦ ਦੇ ਹੱਥ ਰੱਖੜੀ ਦੇ ਕੱਚੇ ਤਾਂਗੇ ਨਹੀਂ ਬੰਨ੍ਹ ਸਕਦੇ। ਜਿਸ ਲਈ ਔਰਤ ਸੈਕਸੀ ਖਿੰਡਾਉਣਾ ਹੈ। ਐਸੇ ਲੋਕ ਤਾਂ ਜੇਲ ਦੀਆਂ ਜ਼ੰਜੀਰਾਂ ਤੋਂ ਵੀ ਨਹੀਂ ਡਰਦੇ। ਪੰਜਾਬ ਵਿੱਚ ਜਾਤ-ਪਾਤ ਨੂੰ ਪਰੇ ਇੱਕ ਪਾਸੇ ਕਰਕੇ, ਇਹ ਹਰ ਇੱਕ ਲਈ ਪਿਆਰ ਦਾ ਦਿਨ ਸੀ। ਘਰ ਤਾਜ਼ੀਆਂ ਮਿਠਾਆਈਆਂ ਆਉਂਦੀਆਂ ਸੀ। ਘਰ ਵਿੱਚ ਮਾਂਵਾਂ ਵੀ ਹੱਥੀਂ ਮਿੱਠੀਆਂ ਚੀਜ਼ਾਂ ਬਣਾਉਂਦੀਆਂ ਹਨ। ਸਾਰਾ ਪਰਿਵਾਰ ਇਕੱਠਾ ਹੋ ਕੇ ਖ਼ੁਸ਼ੀ ਮਹਿਸੂਸ ਕਰਦਾ ਸੀ। ਕੋਈ ਭੂਆ ਭੈਣ ਸਹੁਰਿਆ ਤੋਂ ਵੀ ਆ ਜਾਂਦੀ ਸੀ। ਅੱਜ ਵੀ ਪੰਜਾਬ ਵਿੱਚ ਭੈਣ ਭਰਾ ਦੇ ਪਿਆਰ ਵਾਲੇ ਪਰਿਵਾਰਾਂ ਵਿੱਚ ਰੱਖੜੀ ਵਾਲੇ ਦਿਨ ਨੂੰ ਉਡੀਕਿਆ ਜਾਂਦਾ ਹੈ। ਇਕੱਠੇ ਹੋ ਕੇ ਬੈਠਦੇ ਹਨ। ਰੱਖੜੀ ਨਿੱਕੇ ਬੱਚਿਆਂ ਦਾ ਵੀ ਤਿਉਹਾਰ ਹੈ। ਜਦੋਂ ਤੱਕ ਡੈਡੀ ਦੀ ਘਰ ਵਿੱਚ ਚੱਲਦੀ ਹੈ। ਮਾਂ-ਬਾਪ ਦੀ ਮੁਖ਼ਤਿਆਰੀ ਹੈ। ਬਾਪੂ ਦੀ ਘਰ ਵਿੱਚ ਚੱਲਦੀ ਹੈ। ਸਬ ਤਿਉਹਾਰ ਰੱਖੜੀ, ਦੀਵਾਲੀ, ਦੁਸਹਿਰਾ, ਮੱਸਿਆ, ਸੰਗਰਾਂਦ, ਮੇਲੇ ਚੰਗੇ ਲੱਗਦੇ ਹਨ। ਖ਼ਰਚਾ ਬਾਪ ਨੇ ਕਰਨਾ ਹੁੰਦਾ ਹੈ। ਜਿਉਂ ਹੀ ਭਰਾ-ਭਰਜਾਈ ਜ਼ੁੰਮੇਵਾਰੀ ਸੰਭਾਲਦੇ ਹਨ। ਕਈਆਂ ਨੂੰ ਇਹ ਵਾਧੂ ਖ਼ਰਚੇ ਲੱਗਣ ਲੱਗ ਜਾਂਦੇ ਹਨ। ਉਹ ਆਪਣੀਆਂ ਸਕੀਆਂ ਭੈਣਾਂ ਨੂੰ ਇਸ ਤਰਾਂ ਗੱਲੋਂ ਲਹੁਉਂਦੇ ਹਨ। ਜਿਵੇਂ ਰੋਟੀ ਦੀ ਬੁਰਕੀ ਉਡੀਕ ਰਹੇ ਕੁੱਤੇ ਨੂੰ ਕਈ ਕੁਤੀੜ ਕਹਿ ਕੇ, ਦਰ ਤੋਂ ਭਜਾਉਂਦੇ ਹਨ। ਕਈ ਤਾਂ ਮਗਰ ਡਾਂਗ ਵੀ ਮਰਦੇ ਹਨ। ਮੁੜ ਕੇ ਦੁਆਰਾ, ਕਿਤੇ ਮੇਰੇ ਦਰ ਉੱਤੇ ਨਾਂ ਆ ਜਾਵੇ। ਜਦੋਂ ਨਿੱਕੇ ਹੁੰਦੇ ਸੀ। ਰੱਖੜੀ ਦੇ 5, 10, 50 ਰੁਪਏ ਵੀ ਮਿਲ ਜਾਂਦੇ ਸੀ। ਬੜੀ ਖ਼ੁਸ਼ੀ ਹੁੰਦੀ ਸੀ। ਰੱਖੜੀ ਬੰਨ੍ਹਾਉਣ ਵਾਲੇ ਮੇਰੇ ਤਾਂ ਭਰਾ ਹੀ ਬਹੁਤ ਹਨ। ਅਸੀਂ 6 ਭੈਣਾਂ ਜੀਵਤ ਸਾਰੀਆਂ ਵੱਡੀਆਂ ਹਾਂ। ਮੇਰਾ ਭਰਾ ਸਾਰੀਆਂ ਤੋਂ ਛੋਟਾ ਹੈ। ਉਸ ਦੇ ਹੋਣ ਤੋਂ ਪਹਿਲਾਂ ਸਾਡੀਆਂ ਚਾਚੀ, ਭੂਆ, ਮਾਮਿਆਂ ਦੇ ਮੁੰਡੇ ਆਪੇ ਰੱਖੜੀ ਬੰਨ੍ਹਾਉਣ ਸਾਡੇ ਘਰ ਆ ਜਾਂਦੇ ਸੀ। ਉਨ੍ਹਾਂ ਦੇ ਆਉਣ ਨਾਲ ਸਾਨੂੰ ਅਹਿਸਾਸ ਹੁੰਦਾ ਸੀ। ਸਾਨੂੰ ਵੀ ਕੋਈ ਆਪਣਾ ਕਹਿਣ, ਮੰਨਣ ਵਾਲਾ ਹੈ। ਹੁਣ ਭਾਵੇ ਉਹ ਰੁਸ ਵੀ ਗਏ ਹਨ, ਕਿ ਕੈਨੇਡਾ ਨਹੀਂ ਸੱਦਦੇ। ਕੈਨੇਡਾ ਨੂੰ ਆਉਣ ਲਈ ਜਿਵੇਂ ਪਿੰਡੋਂ ਲੁਧਿਆਣੇ ਦੀ ਬੱਸ ਫੜਨੀ ਹੋਵੇ। ਦੁਨੀਆ ਉੱਤੇ ਬਹੁਤ ਰਿਸ਼ਤੇ ਹਨ, ਜੋ ਆਪਣੀ ਉਮਰ ਵਧਣ ਨਾਲ ਜਿਉਂਦੇ ਮਰ ਜਾਂਦੇ ਹਨ। ਰਿਸ਼ਤਿਆਂ ਨੂੰ ਜਿਉਂਦੇ ਰੱਖਣ ਲਈ ਆਨੀ ਬਹਾਨੀ ਇੱਕ ਦੂਜੇ ਨੂੰ ਮਿਲਣਾ ਪੈਂਦਾ ਹੈ। ਇੱਕ ਦੂਜੇ ਨੂੰ ਮਿਲ ਕੇ ਜਿਤਾਉਣਾ ਪੈਂਦਾ ਹੈ। ਅਸੀਂ ਤੇਰੇ ਲਈ ਜਿਉਂਦੇ ਹਾਂ। ਜਿਸ ਨੂੰ ਪਿਆਰ ਕਰਦੇ ਹਾਂ। ਉਸ ਨੂੰ ਦੱਸਣਾ ਵੀ ਪੈਂਦਾ ਹੈ। ਜਿੱਥੇ ਅਸੀਂ ਪਿਆਰ ਜਤਾਉਣ, ਕਹਿਣ ਤੋਂ ਖੁੰਝ ਜਾਂ ਸ਼ਰਮਾ ਜਾਂਦੇ ਹਾਂ। ਉੱਥੇ ਮਨਾਂ ਵਿੱਚ ਦਰਾੜਾਂ ਆ ਜਾਂਦੀਆਂ ਹਨ। ਇਸੇ ਭੈਣ ਭਰਾ ਦੇ ਪਿਆਰ ਤੋਂ ਬਗੈਰ ਹੋਰ ਵੀ ਦੂਜੇ ਰਿਸ਼ਤਿਆਂ ਨੂੰ ਪਿਆਰ ਕਰਦੇ ਹਾਂ। ਜਦੋਂ ਅਸੀਂ ਬੱਚਿਆਂ, ਪਤੀ-ਪਤਨੀ, ਮਹਿਬੂਬ, ਮਾਪਿਆਂ ਨੂੰ ਪਿਆਰ ਬਾਰੇ ਕਹਿਣੋਂ ਚਿਤਾਰਨੋਂ ਹੱਟ ਜਾਂਦੇ ਹਾਂ। ਉੱਕ ਜਾਂਦੇ ਹਾਂ। ਆਈ ਲਵ ਯੂ ਨਹੀਂ ਕਹਿੰਦੇ, ਤਾਂਹੀਂ ਰਿਸ਼ਤਿਆਂ ਤੋਂ ਫਿੱਕੇ ਪੈਂਦੇ ਜਾਂਦੇ ਹਾਂ। ਇਹ ਸਾਰੇ ਰਿਸ਼ਤੇ ਸਾਡੇ ਵੱਡੇ ਹੋਣ ਨਾਲ, ਆਪਣੇ-ਆਪ ਵਿੱਚ ਆਪ ਹੂਦਰੇ ਹੋਣ ਕਰਕੇ, ਦੂਰ ਹੋ ਜਾਂਦੇ ਹਨ। ਜਦੋਂ ਇੱਕ ਦੂਜੇ ਨੂੰ ਮਿਲਣਾ ਨਹੀਂ ਹੈ। ਇਕੱਠੇ ਹੋ ਕੇ ਬੈਠਣਾ ਨਹੀਂ ਹੈ। ਕਿਸੇ ਦਾ ਆਦਰ, ਸਤਿਕਾਰ ਨਹੀਂ ਕਰਨਾ ਹੈ। ਪਿਆਰ ਘੱਟ ਜਾਂਦਾ ਹੈ। ਵੱਡੇ ਹੋ ਕੇ ਅਸੀਂ ਪੈਸੇ ਵਾਲੇ ਵੀ ਹੋ ਜਾਂਦੇ ਹਾਂ। ਭੈਣ-ਭਰਾ ਇੱਕ ਦੂਜੇ ਅੱਗੇ ਕਿਉਂ ਝੁਕਣ? ਕਈ ਭੈਣਾਂ ਰੱਖੜੀ ਮਹਿੰਗੀ ਤੋਂ ਮਹਿੰਗੀ ਸੋਨੇ ਦੀ ਵੀ ਬੰਨ੍ਹਦੀਆਂ ਹਨ। ਐਸੀ ਭੈਣ ਨੂੰ ਜੇਬ ਵੀ ਚੰਗੀ ਤਰਾਂ ਹੌਲੀ ਕਰਨੀ ਪਵੇਗੀ। ਕਈ ਬਰਾਬਰ ਦਾ ਹਿਸਾਬ ਕਰਨ ਭਰਾ ਦੀ ਹਿੰਮਤ ਵੀ ਨਹੀਂ ਹੁੰਦੀ। ਇਸ ਤਰਾਂ ਖ਼ੁਸ਼ੀ ਦੀ ਥਾਂ ਲੜਾਈ ਪੈ ਜਾਂਦੀ ਹੈ। ਇਸ ਨਾਲ ਖ਼ੁਸ਼ੀ ਨਹੀਂ ਸਿਰ ਦਰਦੀ ਬਣ ਜਾਂਦੀ ਹੈ।
ਜੋ 100, 50 ਭੈਣ ਨੂੰ ਦੇਣੇ ਹਨ। ਉਹੀ ਆਪਣੀ ਜੇਬ ਵਿੱਚ ਰੱਖੋ। ਘਰ ਦੇ ਦੋ ਸੈਲਰ ਫੋਨ ਦੇ ਬਿੱਲ ਦਿੱਤੇ ਜਾਂ ਸਕਦੇ ਹਨ। ਚਾਰ ਸ਼ਰਾਬ ਦੀਆਂ ਬੋਤਲਾਂ ਆ ਸਕਦੀਆਂ ਹਨ। ਭੈਣ ਬੱਚਿਆ ਤੇ ਪਤੀ ਨੂੰ ਲੈ ਕੇ, ਘਰ ਆਵੇਗੀ। ਵਾਧੂ ਸਿਰ ਦਰਦੀ ਹੁੰਦੀ ਹੈ। ਕੰਮ-ਕਾਰ-ਨੌਕਰੀ ਕਰਦੇ ਲੋਕਾਂ ਕੋਲ ਮਹਿਮਾਨ ਸੰਭਾਲਣ, ਦਿਨ-ਤਿਉਹਾਰ ਮਨਾਉਣ ਦਾ ਕਿਥੇ ਸਮਾਂ ਹੈ? ਅੱਜ ਦੀਆਂ ਵਿਆਹੀਆਂ ਭੈਣਾਂ ਸਾਰੀਆਂ ਨੌਕਰੀ ਕਰਦੀਆਂ ਹਨ। ਉਹ ਆਪ ਇੰਨੇ ਕੁ ਤਾਂ ਦਿਹਾੜੀ ਦੇ ਬਣਾਂ ਲੈਂਦੀਆਂ ਹਨ। ਭਰਾ ਦੇ ਘਰ ਜਾ ਕੇ, ਦਿਹਾੜੀ ਥੋੜ੍ਹੀ ਭੰਨਣੀ ਹੈ। ਜਿਸ ਭੈਣ-ਭਰਾ ਦਾ ਰਿਸ਼ਤਾ ਪੈਸਿਆਂ ਦੇ ਹਿਸਾਬ ਕਿਤਾਬ ਵਿੱਚ ਉਲਝਿਆ ਹੈ। ਪਿਆਰ ਕਾਹਦਾ ਹੈ? ਪਿਆਰ ਕਿਥੇ ਝੱਲੇਗਾ? ਸਬ ਪੈਸੇ ਦੇ ਪੁੱਤ ਹਨ। ਉਨ੍ਹਾਂ ਲਈ ਰੱਖੜੀ ਦਾ ਕੋਈ ਮਤਲਬ ਨਹੀਂ ਹੈ। ਭੈਣ-ਭਰਾ ਦਾ ਰਿਸ਼ਤਾ ਕੋਈ ਖ਼ਾਸ ਅਹਿਮੀਅਤ ਨਹੀਂ ਰੱਖਦਾ। ਉਨ੍ਹਾਂ ਭਰਾਵਾਂ ਨੂੰ ਤਾਂ ਇੱਕ ਹੋਰ ਡਰ ਲੱਗਿਆ ਰਹਿੰਦਾ ਹੈ। ਕਿਤੇ ਭੈਣ ਮੇਰੇ ਆਉਂਦੀ ਜਾਂਦੀ ਰਹੀ। ਜ਼ਮੀਨ ਵਿੱਚੋਂ ਹਿੱਸਾ ਹੀ ਨਾਂ ਮੰਗ ਲਵੇ। ਜਾਂ ਕੋਈ ਵੱਡਾ ਪੈਸੇ ਲੈਣ ਦਾ ਸੁਆਲ ਹੀ ਨਾਂ ਪਾ ਦੇਵੇ। ਜੇ ਮਰਦ ਨੂੰ ਇੰਨੀ ਅਕਲ ਆ ਗਈ ਹੈ। ਇਹ ਸਾਰਾ ਕੁੱਝ ਪਖੰਡ ਹੈ। ਇੰਨਾ ਵੀ ਪਤਾ ਹੋਣਾ ਚਾਹੀਦਾ ਹੈ। ਜਿੰਨੇ ਕੁ ਮਾਂ-ਬਾਪ ਨੇ ਧੀਆਂ ਜੰਮੀਆਂ ਹਨ। ਉਨ੍ਹਾਂ ਦਾ ਆਪਣੇ ਮਾਂ-ਬਾਪ ਦੀ ਜਾਇਦਾਦ ਦਾ ਹਿੱਸਾ ਵੀ ਬਣਦਾ ਹੈ। ਘਰ ਜ਼ਮੀਨ ਦੇਣ, ਹਿੱਸਾ ਦੇਣ ਸਮੇਂ ਇੰਨਾ ਮਰਦਾ ਦੀ ਅਕਲ ਕੰਮ ਨਹੀਂ ਕਰਦੀ। ਧੀ, ਭੈਣ ਵੀ ਬਰਾਬਰ ਦੀ ਮਾਲਕ ਹੈ। ਜਦੋਂ ਉਹ ਬਰਾਬਰ ਪਿਉ ਦੀ ਘਰ ਜ਼ਮੀਨ ਵਿਚੋਂ ਹਿੱਸਾ ਲੈਣ ਲੱਗ ਗਈ। ਉਦੋਂ ਉਸ ਨੂੰ ਭਰਾ ਦੇ ਆਸਰੇ ਦੀ ਝਾਕ ਲੋੜ ਨਹੀਂ ਹੈ। ਉਹ ਆਪ ਮਰਦ ਵਾਂਗ ਪਾਵਰ ਫ਼ੁਲ ਹੋਵੇਗੀ। ਅੱਜ ਵੀ ਮਰਦ ਪ੍ਰਧਾਨ ਸਮਾਜ ਹੈ। ਜੋ ਮਰਦ ਬਾਹਰਲੇ ਦੇਸ਼ਾਂ ਵਿੱਚ ਆ ਗਏ ਹਨ। ਭੋਰਾ ਲਿਖਣ ਦਾ ਚੱਜ ਕੀ ਆ ਗਿਆ? ਜਿੰਨਾ ਦੇ ਹੱਥ ਵਿੱਚ ਕਲਮ ਹੈ। ਕਈਆਂ ਦੇ ਢਿੱਡ ਬਹੁਤ ਦੁਖਦੇ ਹਨ। ਕਈ ਭੈਣਾਂ ਤੋਂ ਬਹੁਤ ਦੁਖੀ ਲੱਗਦੇ ਹਨ। ਜੋ ਰੱਖੜੀ ਵਾਲੇ ਦਿਨ ਆਪਣੀ ਭੈਣ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ। ਹੋਰ ਕਿਸੇ ਦਿਨ ਉਨ੍ਹਾਂ ਨੇ ਆਪਣੀ ਭੈਣ ਨੂੰ ਘਰ ਦੇ ਅੰਦਰ ਕਿਥੇ ਵੜਨ ਦੇਣਾ ਹੈ? ਉਹ ਭੈਣ-ਭਰਾ ਦੇ ਰੱਖੜੀ ਦੇ ਦਿਨ ਰਲ ਕੇ ਬੈਠਣ ਤੇ ਮਿਲਣ ਦੇ ਮੌਕੇ ਉੱਤੇ ਬਹੁਤ ਸਿਆਪਾ ਕਰਦੇ ਹਨ। ਭਾਵੇਂ ਦਰ ਅੱਗੇ ਵੈੱਲਕਮ ਲਿਖਿਆ ਹੁੰਦਾ ਹੈ। ਕਈ ਸਕੀ ਭੈਣ ਨੂੰ ਅੰਦਰ ਨਹੀਂ ਵੜਨ ਦਿੰਦੇ। ਭੈਣਾਂ ਦੇ ਭਰਾ ਰੱਖੜੀ ਬੰਨ੍ਹਾਉਂਦੇ ਹਨ। ਭੈਣਾਂ ਰੱਖੜੀ ਬੰਨ੍ਹਦੀਆਂ ਹਨ। ਬਹੁਤੇ ਮਰਦ ਰੱਖੜੀ ਵਾਲੇ ਦਿਨ ਬੜੀਆਂ ਬਿਆਨ ਵਾਜੀਆਂ ਕਰਦੇ ਹਨ। ਕਿਤੇ ਕੋਈ ਗੁਆਂਢਣ ਹੀ ਰੱਖੜੀ ਬੰਨ੍ਹ ਕੇ ਭਰਾ ਨਾਂ ਬਣਾਂ ਲਵੇ। ਬਹੁਤੇ ਔਰਤਾਂ ਦੇ ਮੂੰਹ ਬੋਲੇ ਭਰਾ ਹਨ। ਉਨ੍ਹਾਂ ਦਾ ਕੋਈ ਖ਼ੂਨ ਦਾ ਰਿਸ਼ਤਾ ਨਹੀਂ ਹੁੰਦਾ। ਇੱਕ ਕੱਚਾ ਧਾਗਾ ਉਨ੍ਹਾਂ ਦੀ ਇੱਜ਼ਤ ਦਾ ਪਰਦਾ ਬਣਦਾ ਹੈ। ਉਨ੍ਹਾਂ ਵਿੱਚੋਂ ਸਬ ਦਾ ਸੁਆਲ ਇੱਕ ਹੈ। ਕੀ ਭਰਾ ਭੈਣ ਦੀ ਇੱਜ਼ਤ ਬੱਚਾ ਸਕਦਾ ਹੈ? ਕੀ ਦਰੋਪਤੀ ਦਾ ਕੋਈ ਭਰਾ ਨਹੀਂ ਸੀ? ਭੈਣ ਦਾ ਉੱਤਰ ਹੈ, ਦਰੋਪਤੀ ਦੀ ਇੱਜ਼ਤ ਬਚਾਉਣ ਨੂੰ ਭਗਵਾਨ ਆਪ ਕੱਚੇ ਧਾਗਿਆਂ ਦੀ ਸਾੜੀ ਲੈ ਕੇ ਆ ਗਿਆ ਸੀ। ਜੇ ਭਰਾ ਹੁੰਦਾ ਤਾਂ ਪੰਜ ਖ਼ਸਮ ਕਿਵੇਂ ਬੱਣ ਜਾਂਦੇ? ਜਿਸ ਦੇ ਖ਼ਸਮ ਬੇਸ਼ਰਮ ਹੋਣ ਉਥੇ ਕੌਣ ਭਰਾ ਆਵੇਗਾ?ਜਿੱਥੇ ਆਵਾਰਾ ਕੁੱਤੇ ਖੁੱਲ੍ਹੇ ਫਿਰਦੇ ਹਨ। ਉਹ ਤਾਂ ਰੱਖੜੀ ਵਾਲੇ ਦਿਨ ਵੀ ਆਪਣੀ ਨੀਅਤ ਸਾਫ਼ ਕਰਕੇ, ਇੱਕ ਦਿਨ ਵੀ ਕਿਸੇ ਔਰਤ ਨੂੰ ਭੈਣ ਨਹੀਂ ਕਹਿੰਦੇ। ਐਸੇ ਮਰਦ ਰੱਖੜੀ ਵਾਲੇ ਦਿਨ ਵੀ ਔਰਤਾਂ ਦਾ ਬਲਾਤਕਾਰ ਕਰਦੇ ਹਨ।



Comments

Popular Posts