ਭਾਗ 33 ਜੋ ਰਹਿਮਤ ਕਰਦਾ ਹੈ। ਉਸੇ ਉੱਤੇ ਜ਼ਹਿਮਤ ਬਣ ਜਾਂਦੇ ਹਨ ਜ਼ਿੰਦਗੀ ਐਸੀ ਵੀ ਹੈ
-ਸਤਵਿੰਦਰ ਕੌਰ ਸੱਤੀ
(ਕੈਲਗਰੀ) -ਕੈਨੇਡਾ satwinder_7@hotmail.com ਲੋਕ ਅਫ਼ਵਾਹਾਂ ਫੈਲਾਉਣ
ਨੂੰ ਬਹੁਤ ਜ਼ਿਆਦਾ ਹੁਸ਼ਿਆਰ ਹਨ। ਭੇਡਚਾਲ ਵਾਂਗ ਸਾਰੇ ਮਗਰ ਲੱਗ ਜਾਂਦੇ ਹਨ। ਜੋ ਇੱਕ ਕਰਦਾ ਹੈ।
ਪੂਰਾ ਲਾਣਾ ਉਵੇਂ ਕਰਦਾ ਹੈ। ਸੋਚਦੇ ਹੀ ਨਹੀਂ ਇਸ ਵਿੱਚ ਕੀ ਨਵਾਂ ਹੈ? ਕੀ ਸਹੀ, ਗ਼ਲਤ ਹੈ। ਡਾਕਟਰ ਕਹਿੰਦੇ ਹਨ। ਬਹੁਤਾ ਘਿਉ, ਆਟਾ, ਮਿੱਠਾ ਖਾਣਾ ਸਿਹਤ ਲਈ ਬਹੁਤਾ ਹਾਨੀਕਾਰਕ, ਜਾਨੀਕਾਰਕ ਹੈ। ਬਹੁਤੀ ਸ਼ੂਗਰ ਨਾਲ ਨਾੜਾਂ ਬੰਦ ਹੋ ਜਾਂਦੀਆਂ ਹਨ। ਇਸ ਨਾਲ ਖ਼ੂਨ ਦਾ
ਦੌਰਾ ਬਹੁਤ ਵੱਧ ਜਾਂਦਾ ਹੈ। ਕਦੇ ਬਹੁਤ ਘੱਟ ਜਾਂਦਾ ਹੈ। " ਸਾਧ ਕਹਿੰਦੇ ਹਨ,
" ਤਿੰਨ ਮੇਲ ਦਾ ਖੰਡ ਦਾ ਕੜਾਹ
ਗੋਡੀਆਂ ਲਾ ਕੇ ਛਕੋ। " ਤਾਂਹੀ ਦਿਮਾਗ਼ ਬਲਾਕ ਹੋ ਗਏ ਹਨ। ਗ੍ਰੰਥੀਆਂ, ਗਿਆਨੀਆਂ ਵਾਂਗ ਜਨਤਾ ਨੇ ਵੀ ਮਨ ਘੜਤ ਕਹਾਣੀਆਂ ਸ਼ੁਰੂ
ਕਰ ਦਿੱਤੀਆਂ ਹਨ। ਕੈਨੇਡਾ, ਅਮਰੀਕਾ ਤੇ ਹੋਰ ਵੀ
ਕਈ ਦੇਸ਼ਾਂ ਵਿੱਚ ਕਿਸੇ ਦਾ ਵੀ ਕੋਈ ਮਰ ਜਾਵੇ। 4 ਦਿਨ ਤੋਂ 10 ਦਿਨਾਂ ਵਿੱਚ ਵੀਜ਼ਾ
ਮਿਲ ਜਾਂਦਾ ਹੈ। ਆਏ ਤਾਂ ਹਰੇਕ ਬੰਦਾ ਆਪਣੇ ਉੱਤੇ ਗੋਲੀਆਂ ਦਾ ਅਟੈਕ ਕਰਾ ਕੇ ਘਰ ਦੇ ਦਸ ਜੀਆਂ
ਨੂੰ ਗਰੀਨ ਕਾਂਡ ਦੁਆ ਸਕਦਾ ਹੈ। ਜੋ ਸੱਚ ਨਹੀਂ ਹੈ। ਘਰ ਰਹਿਣ ਲਈ ਅਮਰੀਕਾ ਦੇ ਰਾਸ਼ਟਰ ਪਤੀ ਨੇ ਦੇ
ਦੇਣੇ ਹਨ। ਵੈਸੇ ਜੇ ਸੱਚ ਹੋ ਜਾਵੇ। ਕਿੰਨੇ ਲੋਕਾਂ ਦੇ ਪਰਿਵਾਰਾਂ ਦਾ ਭਲਾ ਹੋ ਜਾਵੇਗਾ। ਜੋ
ਲੁੱਕ-ਲੁੱਕ ਕੇ ਅਮਰੀਕਾ ਵਿੱਚ ਦਿਨ ਕਟੀ ਕਰਦੇ ਹਨ। ਪੱਕੇ ਤੌਰ ਤੇ ਰਹਿਣ ਲਈ 10 ਸਾਲਾਂ ਤੋਂ ਵੀ ਵੱਧ ਕੇਸ ਲੜ ਰਹੇ ਹਨ। ਮਰਨ ਵਾਲਿਆਂ
ਵਿਚੋਂ ਵੀ ਸਾਰੇ ਪੱਕੇ ਨਹੀਂ ਸਨ। ਗੱਪਾਂ ਵਿੱਚ ਪੰਜਾਬੀ ਸਭ ਤੋਂ ਉੱਪਰ ਵਾਲੇ ਨੰਬਰਾਂ ਵਿੱਚ ਆ
ਰਹੇ ਹਨ। ਕਰਨੀ ਵਿੱਚ ਪਿੱਛੇ ਹਟਦੇ ਜਾ ਰਹੇ ਹਨ। ਕਿਸੇ ਦੀ ਅਣਹੋਣੀ ਮੌਤ ਹੋਣ ਨਾਲ ਐਸੇ ਸਮੇਂ
ਵਿੱਚ ਹਰ ਕੋਈ ਰਹਿਣ ਨੂੰ ਥਾਂ ਦੇ ਦਿੰਦਾ ਹੈ। ਪਤਾ ਉਦੋਂ ਲੱਗਣਾ ਹੈ। ਜਦੋਂ ਇਹ ਸਿਰ ਦਰਦੀ ਬਣ
ਜਾਂਦੇ ਹਨ। ਜੋ ਰਹਿਮਤ ਕਰਦਾ ਹੈ। ਲੋਕ ਉਸੇ ਉੱਤੇ ਜ਼ਹਿਮਤ ਬਣ ਜਾਂਦੇ ਹਨ।
ਨਾ ਕਿ ਮਰਨੇ ਉੱਤੇ
ਪੱਕਾ ਰਹਿਣ ਦਾ ਕਾਂਡ ਮਿਲਦਾ ਹੈ। ਇਹ ਵੀਜ਼ਾ ਤਾਂ ਹਰ ਇੱਕ ਨੂੰ ਮਿਲ ਜਾਂਦਾ ਹੈ। ਬਦੇਸ਼ਾਂ ਦਾ
ਕੁੱਤਾ ਵੀ ਮਰ ਜਾਵੇ। ਉਸ ਦੇ ਵੀ ਮਰਨ ਦੇ ਰਸਮੋ-ਰਿਵਾਜ਼ ਬੰਦੇ ਵਾਂਗ ਹੁੰਦੇ ਹਨ। ਉਹ ਵੀ ਚਾਹਣ ਤਾਂ
ਉਨ੍ਹਾਂ ਦੇ ਰਿਸ਼ਤੇਦਾਰ ਵੀ ਸਾਰੇ ਦੇ ਸਾਰੇ ਕੈਨੇਡਾ ਅਮਰੀਕਾ ਆ ਸਕਦੇ ਹਨ। ਇਸ ਨਾਲ ਵਿਦੇਸ਼ਾਂ ਦਾ
ਬਿਜ਼ਨਸ ਵੀ ਵਧਦਾ ਹੈ। ਅੱਜ ਕਲ ਮੈਡੀਕਲ ਕਾਂਡ ਦੇ ਖ਼ੱਰਚ ਦਾ ਇੰਨਸ਼ੋਰੈਂਸ ਸਾਲ ਦਾ ਪਹਿਲਾਂ ਰਖਵਾ
ਲੈਂਦੇ ਹਨ। ਪੰਜਾਬੀਆਂ ਵਿਚੋਂ 99% ਲੋਕ ਮਰੇ ਦੇ
ਹੰਗਾਮੇ ਉੱਤੇ ਆਏ ਵਾਪਸ ਇੰਡੀਆ ਨਹੀਂ ਮੁੜਦੇ। ਦੌਰੇ ਪੈਣ, ਬਿਮਾਰ ਦਾ ਬਹਾਨਾ ਲਾ ਕੇ, ਵੀਜ਼ਾ ਅੱਗੇ ਕਰਾ ਲੈਂਦੇ ਹਨ। ਬਹੁਤੇ ਰਿਫੀਊਜ਼ੀ ਦਾ ਕੇਸ
ਠੋਕ ਦਿੰਦੇ ਹਨ। ਅਮਰੀਕਾ ਵਿੱਚ ਤਾਂ ਗਿਆਨੀ, ਬਾਬੇ, ਸੰਤ, ਹੋਰ ਪਬਲਿਕ ਰਹਿੰਦੀ ਹੀ ਜਾਹਲੀ ਹੈ। ਅੱਧੇ ਲੋਕਾਂ ਕੋਲ
ਗਰੀਨ ਕਾਂਡ ਨਹੀਂ ਹੈ। ਕੰਮ ਸਾਰੇ ਕਰਦੇ ਹਨ। ਲੁੱਕ ਕੇ ਰਹਿੰਦੇ ਹਨ। ਤਾਂ ਕੀ ਗੌਰਮਿੰਟ ਨੂੰ
ਦਿਸਦਾ ਨਹੀਂ ਹੈ? ਗੌਰਮਿੰਟ ਦੀਆਂ ਜਾਣ
ਬੁੱਝ ਕੇ ਅੱਖਾਂ ਮਿਚੀਆਂ ਹਨ। ਕੈਨੇਡਾ ਵਿੱਚ ਕੈਨੇਡਾ ਗੌਰਮਿੰਟ ਤੋਂ ਬਿਲਫੇਅਰ ਭੱਤਾ ਲੈਣ ਲੱਗ
ਜਾਂਦੇ ਹਨ। ਬੰਦੇ ਦਾ ਸਾਰਾ ਖ਼ਰਚਾ ਰੋਟੀ ਦਵਾਈਆਂ ਗੌਰਮਿੰਟ ਦਿੰਦੀ ਹੈ। ਸਾਰਾ ਬੋਝ ਗੌਰਮਿੰਟ ਸਿਰ
ਪੈ ਜਾਂਦਾ ਹੈ। ਇਹੀ ਨਹੀਂ ਇਕੱਲੇ ਮਰਨੇ ‘ਤੇ ਆ ਕੇ ਕੌਮ ਦਾ ਨਾਮ ਨਹੀਂ ਕੱਢਦੇ। ਕਈ ਆਪਣੇ ਮਾਪੇ,
ਪਤੀ-ਪਤਨੀ ਨੂੰ ਵੀ ਬਿਲਫੇਅਰ
ਭੱਤਾ ਲੈਣ ਉੱਤੇ ਲੱਗਾ ਦਿੰਦੇ ਹਨ। ਤਾਂਹੀਂ ਕੈਨੇਡਾ ਵਿੱਚ ਹੁਣ ਮਾਪੇ ਆਉਣ ਨੂੰ 10 ਸਾਲ ਲੱਗਣਗੇ। ਜਿਹੜਾ ਪਤੀ-ਪਤਨੀ ਨੂੰ ਤਲਾਕ ਦੇ ਕੇ
ਦੂਜਾ ਵਿਆਹ ਕਰਾਉਣਾ ਚਾਹੇ ਉਹ ਵੀ ਤਲਾਕ ਤੋਂ ਬਾਅਦ 5 ਸਾਲ ਨਵੇਂ ਪਤੀ-ਪਤਨੀ ਦੀ ਐਪਲੀਕੇਸ਼ਨ ਨਹੀਂ ਭਰ ਸਕਦਾ।
ਕੈਲਗਰੀ ਵਿੱਚ 15
ਕੁ ਸਾਲ ਪਹਿਲਾਂ ਇੱਕ ਬੰਦਾ
ਮਰ ਗਿਆ ਸੀ। ਸਾਰਾ ਪਰਿਵਾਰ ਕੋਲ ਸੀ। ਇੱਕ ਭੈਣ ਹੀ ਪੰਜਾਬ ਵਿੱਚ ਸੀ। ਉਹ 55 ਕੁ ਸਾਲ ਦੀ ਸੀ। ਬੱਚਾ ਕੋਈ ਨਹੀਂ ਸੀ। ਉਸ ਨੂੰ ਉਸ ਦੇ
ਪਤੀ ਨੂੰ 7 ਕੁ ਦਿਨਾਂ ਵਿੱਚ
ਕੈਨੇਡਾ ਦਾ ਵਿੱਜਾ 6 ਮਹੀਨੇ ਦਾ ਮਿਲ ਗਿਆ
ਸੀ। ਉਹ ਭਰਾ ਦੀ ਲਾਸ਼ ਉੱਤੇ ਰੋਂਦੀ ਪਿੱਟਦੀ ਆਈ। ਦਾਗ਼ ਪਿੱਛੋਂ ਸਬ ਰਸਮੋਂ ਰਿਵਾਜ ਹੋ ਗਏ। ਸ਼ਸ਼ਕਾਰ
ਪਿੱਛੋਂ ਅਖੰਡਪਾਠ ਜਾਂ ਸਹਿਜ-ਪਾਠ ਦਾ ਨਾਲ ਹੀ ਭੋਗ ਪਾ ਦਿੰਦੇ ਹਨ। ਬੰਦਾ ਸਾਰੀ ਉਮਰ ਕੰਮ ਕਰਦਾ
ਹੈ। ਦੂਜੀ ਬਾਰ ਇਕੱਠੇ ਇੱਕੋ ਬਾਰ ਦਾਗ਼, ਭੋਗ ਦਾ ਕੰਮ ਨਬੇੜ ਦਿੰਦੇ ਹਨ। ਅਗਲਿਆਂ ਨੇ ਵੀ ਸਮਾ ਜਾਂ ਦੂਜੇ
ਦਿਨ ਨੂੰ ਦਿਹਾੜੀ ਲਗਾਉਣੀ ਹੁੰਦੀ ਹੈ। ਲੋਕਾਂ ਨੇ ਇਸ ਭੈਣ ਨੂੰ ਸਲਾਹ ਦਿੱਤੀ, " ਤੇਰੇ ਬੱਚਾ ਨਹੀਂ ਹੈ। ਕੈਨੇਡਾ ਵਿੱਚ ਬਹੁਤ ਵਧੀਆ ਇਲਾਜ
ਹੈ। ਬੱਚਾ ਪੈਦਾ ਕਰਨ ਦੀ ਟਰਾਈ ਮਾਰ ਲੈ। ਬੱਚਾ ਇੱਥੇ ਪੈਦਾ ਹੋ ਜਾਵੇ। ਤੇਰੇ ਲਈ ਰਸਤਾ ਖੁੱਲ
ਜਾਵੇਗਾ। " ਕੈਨੇਡਾ ਵਿੱਚ ਉਸ ਦਾ ਬਹੁਤ ਇਲਾਜ ਕਰਾਇਆ। ਸਬ ਡਾਕਟਰਾਂ ਨੇ ਜੁਆਬ ਦੇ ਦਿੱਤਾ।
ਮਰਦ ਦੇ ਬੱਚਾ ਹੋਣ ਦੇ ਸ਼ੁਕਰਾਣੂ ਨਹੀਂ ਬਣਦੇ ਸੀ। ਵਕੀਲਾਂ ਨੇ ਇਸ ਨੂੰ ਕੈਨੇਡਾ ਪੱਕੇ ਹੋਣ ਦੇ
ਦਾਅ-ਪੇਚ ਦੱਸੇ। 5 ਸਾਲਾਂ ਵਿੱਚ ਇਸ
ਨੂੰ ਕੈਨੇਡਾ ਰਹਿਣ ਦਾ ਪਰਮਿਟ ਮਿਲ ਗਿਆ। ਉਸ ਪਿੱਛੋਂ ਪੰਜਾਬ ਜਲੰਧਰ ਚਲੀ ਗਈ। ਭਾਰਤ ਵਿੱਚ ਬਹੁਤ
ਇਮਾਨਦਾਰ ਡਾਕਟਰਾਂ ਦੀ ਮਿਹਰਬਾਨੀ, ਰੱਬ ਜਾਣੇ ਕੀਹਦਾ
ਬੱਚਾ ਇਸ ਅੰਦਰ ਰੱਖ ਦਿੱਤਾ? ਔਰਤ ਬੱਚੇ ਲਈ ਕੁੱਝ ਵੀ ਕਰ ਸਕਦੀ ਹੈ। ਤਿੰਨ ਮਹੀਨੇ ਬਆਦ ਪਤਾ
ਲੱਗਾ। 6 ਬੱਚੇ ਪੈਦਾ ਹੋਣ
ਵਾਲੇ ਹਨ। ਸਬ ਨੂੰ ਹੱਥਾਂ ਪੈਰਾ ਦੀ ਪੈ ਗਈ। 65 ਸਾਲਾਂ ਦੀ ਬੁੱਢੀ 6 ਬੱਚੇ ਪੈਦਾ ਕਰਦੀ
ਮਰ ਜਾਵੇਗੀ। 4 ਬੱਚੇ ਖ਼ਤਮ ਕਰਨੇ
ਪਏ। 2 ਮੁੰਡਿਆ ਨੇ ਕੈਨੇਡਾ ਆ ਕੇ
ਜਨਮ ਲਿਆ। ਇੱਕ ਭਰਾ ਦੀ ਮੌਤ ਨੇ ਇਸ ਦੀ ਜ਼ਿੰਦਗੀ ਵਿੱਚ ਜੋਤ ਜਗਾ ਦਿੱਤੀ। ਭਰਜਾਈ ਨੇ ਵਿਆਹ ਹੋਰ
ਕਰਾ ਲਿਆ ਤਾਂ ਉਸ ਨਾਲੋਂ ਰਿਸ਼ਤਾ ਤੋੜ ਲਿਆ। ਜਿਸ ਦੇ ਪੈਰੋਂ ਇਹ ਭੈਣ ਜੀ ਕੈਨੇਡਾ ਆਈ। 65
ਸਾਲਾਂ ਦੀ ਬਾਝ ਦੋ ਪੁੱਤਰਾਂ ਦੀ
ਮਾਂ ਬਣ ਗਈ। 30% ਤੋਂ ਜ਼ਿਆਦਾ ਲੋਕ
ਮਰੇ ਹੋਇਆ ਦੀ ਮਿਹਰਬਾਨੀ ਨਾਲ ਵਿਦੇਸ਼ਾਂ ਵਿੱਚ ਵੱਸ ਰਹੇ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ। ਇੱਕ
ਬੰਦਾ ਟਰਾਂਟੋ ਵਿੱਚ ਆਪਣੇ ਪੁੱਤਰ ਦੀ ਮੌਤ ਉੱਤੇ ਆਇਆ ਸੀ। ਅੱਜ ਤੱਕ ਅਦਾਲਤਾਂ ਵਿੱਚ ਫਿਰਦਾ ਹੈ।
ਪੱਕੇ ਤੋਰ ਉੱਤੇ ਰਹਿਣ ਦੀ ਇਜਾਜ਼ਤ ਲੈਣ ਲਈ ਅਜੇ ਤੱਕ ਗੌਰਮਿੰਟ
ਨਾਲ ਝਗੜ ਰਿਹਾ ਹੈ। ਗੌਰਮਿੰਟ ਨੂੰ ਕੈਨੇਡਾ ਵਾੜਨ ਦਾ ਚੰਗਾ ਸਿਲਸਿਲਾ ਦੇ ਰਿਹਾ ਹੈ।
Comments
Post a Comment