ਭਾਗ 40 ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਹਨ, ਲੋਕਾਂ ਦੇ ਦੋਨੇਂ ਪਾਸੇ  ਜ਼ਿੰਦਗੀ ਜੀਨੇ ਦਾ ਨਾਮ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com
ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ। ਇੰਨਾ ਦੇ ਬੋਲ ਪਾਣੀ ਦੇ ਹੜ੍ਹ ਵਰਗੇ ਹੁੰਦੇ ਹਨ। ਕਦੇ ਕਿਧਰ ਦੀਆਂ ਗੱਲਾਂ ਕਰਦੇ ਹਨ। ਕਦੇ ਕਿਸੇ ਹੋਰ ਪਾਸੇ ਹੋ ਜਾਂਦੇ ਹਨ। ਲੋਕ ਤੱਕੜੀ ਦੇ ਪਾਸਕ ਵਰਗੇ ਹੁੰਦੇ ਹਨ। ਪਲ਼ਾਂ ਵਿੱਚ ਪਤਾ ਨਹੀਂ ਕਿਧਰ ਨੂੰ ਬਦਲ ਜਾਣ। ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਹਨ, ਲੋਕਾਂ ਦੇ ਦੋਨੇਂ ਪਾਸੇ ਦੰਦ ਹਨ। ਫੇਸ ਬੁੱਕ ਉੱਤੇ ਬਹੁਤ ਇਸ ਤਰਾ ਦੀਆਂ ਸਾਈਡਾਂ ਹਨ। ਜੋ ਸੰਤਾਂ, ਬਾਬਿਆਂ, ਗੋਲਕ ਲੁਟੇਰਿਆਂ ਬਾਰੇ ਦੁਹਾਈ ਪਾਉਂਦੀਆਂ ਹਨ। ਸੰਤਾਂ ਦੇ ਕੌਤਕ ਇੰਨਾ ਪਿੱਛੇ ਉਝ ਡਾਂਗਾਂ ਚੱਕੀ ਫਿਰਦੇ ਹਨ। ਪਰ ਜੋ ਆਪਣੇ ਵਾਲਾ ਸੰਤ ਹੈ। ਉਹ ਸਬ ਤੋਂ ਚੰਗਾ ਹੈ। ਪਿਆਰਾ ਹੈ। ਸਾਫ਼ ਸੁਥਰਾ ਹੈ। ਗੋਲਕ ਖਾਂਦਾ ਹੈ। ਉਨ੍ਹਾਂ ਖਿਲਾਉਣ ਵਾਲਿਆਂ ਦੀ ਸਹਿਮਤੀ ਹੈ। ਉਹ ਮਾਇਆ ਦਿੰਦੇ ਹਨ। ਉਹ ਵਿਹਲਾ ਬੈਠਾ ਖਾ ਕੇ ਪੇਟ ਵਧਾ ਰਿਹਾ ਹੈ। ਦੂਜੇ ਸਾਧ ਦੀ ਲੋਕ ਬਹੁਤ ਖਿੱਲੀ ਉਡਾਉਂਦੇ ਹਨ। ਜ਼ਿਆਦਾਤਰ ਤਾਕਤਵਰ ਲੋਕਾਂ ਨੂੰ ਹਰ ਡੇਰੇ ਗੁਰਦੁਆਰਿਆਂ ਸਾਹਿਬ ਉੱਤੇ 10, ੨੦, ੪੦  ਸਾਲ ਕਾਬਜ਼ ਹੋਇਆ ਨੂੰ ਹੋ ਗਏ ਹਨ। ਲੋਕਾਂ ਨੂੰ ਇਹ ਮੁੰਡੇ ਹੋਣ ਦਾ ਅਸ਼ੀਰ ਵਾਦ ਦਿੰਦੇ ਹਨ। ਕੁੜੀਆਂ ਨੂੰ ਬੱਚੇ ਠਹਿਰਾ ਦਿੰਦੇ ਹਨ। ਕੁੜੀਆਂ ਮਾਰਦੇ ਹਨ। ਸੰਗਤ ਦਾ ਪੈਸਾ ਖਾਂਦੇ ਹਨ। ਬੜੀ ਦੁਹਾਈ ਚੱਕੀ ਹੋਈ ਹੈ। ਇੱਕ ਗੋਲਕ ਚੋਰ ਸਾਧ ਦੇ ਡੇਰੇ ਵਿੱਚ ਕੁੱਝ ਲੋਕ ਵੜ ਜਾਂਦੇ ਹਨ। ਉਨ੍ਹਾਂ ਨੂੰ ਸੋਧਣ ਲਈ, ਗੋਲੀਆਂ ਚਲਾਉਂਦੇ ਹਨ। ਇਸ ਵਿੱਚ ਕੁੱਝ ਕੁ ਗਿਣਤੀ ਦੇ ਲੋਕ ਮਰ ਜਾਂਦੇ ਹਨ। ਕਿਸੇ ਨੇ ਉਹ ਹਮਲਾਵਰ ਵੀ ਗੋਲ਼ੀਆਂ ਮਾਰ ਕੇ ਮਾਰ ਦਿੱਤੇ। ਇਸ ਤਰਾਂ ਦੇ ਬੰਦੇ ਦਾ ਅੰਤ ਇਹੀ ਹੁੰਦਾ ਹੈ। ਅਗਲਾ ਵਾਰਦਾਤ ਕਰਾਉਣ ਸਮੇਂ ਹੋਰ ਗੱਲਾਂ ਕਰਦਾ ਹੈ। ਤਕੜੀਆਂ, ਜਾਇਦਾਦ ਪੈਸੇ ਦੇਣ ਦੇ ਵਾਦੇ ਹੁੰਦੇ ਹਨ। ਅੰਤ ਕਾਤਲ ਉਸ ਨੂੰ ਮੌਤ ਤੋਂ ਬਗੈਰ ਕੁੱਝ ਹਾਂਸਲ ਨਹੀਂ ਹੁੰਦਾ। ਕਤਲ ਕਰਨ ਗਏ ਪੁਲਿਸ, ਸਪਾਰੀ ਦੇਣ ਵਾਲੇ ਜਾਂ ਆਤਮ ਰੱਖਿਆ ਕਰਨ ਵਾਲੇ ਹੱਥੋਂ ਵਾਰਦਾਤ ਵਾਲੀ ਥਾਂ ਉੱਤੇ ਹੀ ਮਾਰੇ ਜਾਂਦੇ ਹਨ। ਐਸੀਆਂ ਵਾਰਦਾਤਾਂ ਪਿੱਛੇ ਇੱਕ ਬੰਦੇ ਦਾ ਦਿਮਾਗ਼ ਨਹੀਂ ਹੁੰਦਾ। ਪਿੱਛੇ ਕੋਈ ਹੋਰ ਕਰਾ ਰਿਹਾ ਹੁੰਦਾ ਹੈ। ਕਾਤਲ ਦਾ ਕੋਈ ਮੁੱਦਾ ਹੀ ਨਹੀਂ ਛੱਡਦੇ। ਕੇਸ ਉੱਥੇ ਹੀ ਸ਼ੁਰੂ ਹੋ ਕੇ, ਉੱਥੇ ਹੀ ਬੰਦ ਹੋ ਜਾਂਦਾ ਹੈ। ਪੁਲਿਸ ਕਿਸ ਕੋਲੋਂ ਪੁੱਛ ਗਿੱਛ ਕਰੇਗੀ? ਵਾਰਦਾਤ ਕਰਨ ਵਾਲੇ ਕਰ ਗਏ। ਮਰਨ ਵਾਲੇ ਮਰ ਗਏ। ਲੋਕ ਐਵੇਂ ਅਫ਼ਸੋਸ ਕਰਦੇ ਫਿਰਦੇ ਹਨ। ਜਿਵੇਂ ਇਸ ਤਰਾਂ ਕਰਨ ਨਾਲ ਮਰਿਆਂ ਨੂੰ ਪਤਾ ਲੱਗ ਜਾਵੇਗਾ। ਬਈ ਲੋਕ ਪਿੱਛੇ ਬਹੁਤ ਦੁੱਖ ਮਨਾ ਰਹੇ ਹਨ। ਜਾ ਫਿਰ ਆਪਣੀ ਮੌਤ ਤੋਂ ਡਰਦੇ ਰਸਮਾਂ ਕਰਦੇ ਹਨ।
ਇੱਕ ਸਾਧ ਦੇ ਡੇਰੇ ਵਿੱਚ ਇੱਕ ਧਮਾਕੇ ਨਾਲ ਡਰ ਕੇ ਕਿੰਨੇ ਲੋਕ ਮਿੱਧੇ ਜਾਣ ਨਾਲ ਜ਼ਖ਼ਮੀ ਹੋ ਗਏ। ਕਈ ਮਾਰੇ ਵੀ ਗਏ ਸਨ। ਉਸ ਬਾਰੇ ਕੀ ਕਾਰਵਾਈ ਹੋਈ ਹੈ? ਹਰ ਰੋਜ਼ ਉੱਥੋਂ ਮਾੜੀਆਂ ਘਟਨਾਵਾਂ ਸ਼ਰੇਆਮ ਹੁੰਦੀਆਂ ਹਨ। ਲੋਕ ਅੰਦਰੋਂ ਆ ਕੇ ਪਿੱਟਦੇ ਹਨ। ਉਹੀ ਮਾਰੇ ਜਾਂਦੇ ਹਨ। ਉਸ ਬਾਰੇ ਲੋਕ ਕਿਉਂ ਨਹੀਂ ਬੋਲਦੇ? ਕੀ ਉਨ੍ਹਾਂ ਗ਼ਰੀਬ ਆਮ ਲੋਕਾਂ ਦੀ ਮੌਤ ਦਾ ਕੋਈ ਦੁੱਖ ਨਹੀਂ ਹੈ। ਇਹ ਵੱਡੇ ਲੋਕਾਂ ਨੂੰ ਪਿੱਟਣ ਜਾਣਦੇ ਹਨ।  ਡੇਰੇ ਗੁਰਦੁਆਰਿਆਂ ਸਾਹਿਬ ਦੇ ਮੁਖੀਆਂ, ਮੈਂਬਰਾਂ ਨੇ ਕੁੱਤੇ ਦੇ ਮਰਨ ਜੋਗਾ ਅਫ਼ਸੋਸ ਨਹੀਂ ਕੀਤਾ। ਅਖ਼ਬਾਰ, ਟੀਵੀ, ਰੇਡੀਉ, ਇੰਟਰਨੈੱਟ ਮੀਡੀਏ ਨੇ ਬਹੁਤ ਉਛਾਲਨ ਦੀ ਕੋਸ਼ਿਸ਼ ਕੀਤੀ। ਪਰ ਜੇ ਲੋਕ ਸਾਥ ਨਹੀਂ ਦਿੰਦੇ। ਮੀਡੀਆ ਕੀ ਕਰੇਗਾ? ਇਹ ਤਾਂ ਲੋਕਾਂ ਨੇ ਸੋਚਣਾ ਹੈ। ਜ਼ਿੰਦਗੀ ਕਿਵੇਂ ਜਿਉਣੀ ਹੈ? ਕੀ ਇੰਨਾ ਮੌਤਾਂ ਨੂੰ ਲੋਕ ਐਵੇਂ ਹੀ ਸਮਝਦੇ ਹਨ? ਚਲਾਕ ਬੰਦਾ ਨਿਕਲ ਜਾਂਦਾ ਹੈ। ਜੋ ਫਸਦਾ ਹੈ, ਉਸ ਦੀ ਐਸੀ ਦੀ ਤੈਸੀ ਲੋਕ ਕਰ ਦਿੰਦੇ ਹਨ। ਸਾਧ ਜ਼ਨਾਨੀ ਦੇ ਨੇੜੇ ਨਹੀਂ ਲੱਗਦੇ। ਔਰਤ ਕੋਲੋਂ ਉਦਾ ਹੀ ਡਰੀ ਜਾਂਦੇ ਹਨ। ਇੰਨਾ ਬੱਚਿਆਂ ਨੂੰ ਇਹ ਨਹੀਂ ਪਤਾ ਔਰਤ ਨਾਲ ਕੀ ਖੇਡ ਹੁੰਦੀ ਹੈ? ਸਾਧ ਵਿਗੜੇ ਹੋਏ, ਬੱਚੇ ਵਾਂਗ ਅਣਜਾਣ ਬਣਦੇ ਹਨ।
ਇੱਕ ਡੇਰੇ ਦੇ ਸਾਧ ਨੂੰ ਬੜਾ ਵਧੀਆ ਕਹਿੰਦੇ ਹਨ। ਉਸ ਦੀ ਕਿਰਪਾ ਸਦਕਾ, ਕੌਮ ਅੱਧੀ ਤੋਂ ਵੱਧ ਉਜਾੜ ਦਿੱਤੀ। ਪੰਜਾਬ ਤੋਂ ਬਾਹਰ ਦੇ ਸਿੱਖਾਂ ਦੇ 50 ਸਾਲਾਂ ਦੇ ਬਿਜ਼ਨਸ ਬੰਦ ਕਰਾ ਦਿੱਤੇ। ਉੱਥੋਂ ਦੇ ਲੋਕਾਂ ਨੂੰ ਘਰੋਂ ਬੇਘਰ ਕਰਾ ਦਿੱਤਾ। ਸਾਡੇ ਆਪਣੇ 20 ਘਰ ਦਿੱਲੀ ਅੰਮ੍ਰਿਤਸਰ, ਭੋਪਾਲ ਤੋਂ ਸਮਾਨ ਨਾਲ ਭਰੇ ਘਰ, ਜਾਇਦਾਦ ਛੱਡ ਕੇ ਆ ਗਏ। ਦੁਕਾਨਾਂ ਟਰੱਕਾਂ ਨੂੰ ਅੱਗ ਲੱਗਾ ਦਿੱਤੀ ਗਈ। ਸਾਰੇ ਸ਼ਹਿਰਾਂ ਪਿੰਡਾਂ ਵਿੱਚ ਦਹਾਕਿਆਂ ਤੋਂ ਬਣੇ ਆਂਢ ਗੁਆਂਢ ਵਿੱਚ ਜ਼ਹਿਰ ਘੋਲ ਦਿੱਤਾ। ਜਾਤ-ਪਾਤ ਦਾ ਵਿਤਕਰਾ ਪਾ ਕੇ, ਬੰਦੇ ਮਰਵਾ ਦਿੱਤੇ। ਇਸ ਡੇਰੇ ਦੇ ਸਾਧ ਅੱਜ ਵੀ ਜਾਤ-ਪਾਤ ਦਾ ਖ਼ੂਬ ਡੰਕਾ ਵਜਾ ਰਹੇ ਹਨ। ਪੂਰੇ ਦੇ ਪੂਰੇ ਪਿੰਡਾਂ ਦੀਆਂ ਔਰਤਾਂ ਰੰਡੀਆਂ ਕਰਾਵਾਂ ਦਿੱਤੀਆਂ। ਭੈਣਾਂ ਦੇ ਭਾਈ, ਮਾਵਾਂ ਦੇ ਪੁੱਤ, ਬੱਚਿਆਂ ਦੇ ਬਾਪ ਮਰਾ ਦਿੱਤੇ। ਬੱਚੇ ਬੁੱਢੇ ਨੌਜਵਾਨ ਮਰਾ ਕੇ ਪੂਰੀ ਤਰਾਂ ਖ਼ੂਨ ਦੀ ਹੋਲੀ ਖੇਡੀ ਗਈ। ਧਰਤੀ ਉੱਤੇ ਇੰਨਾ ਖ਼ੂਨ ਕਿਸੇ ਜੰਗ ਸਮੇਂ ਨਹੀਂ ਡੋਲਿਆ। ਇਤਿਹਾਸਕ ਗੁਰਦੁਆਰੇ ਸਾਹਿਬ ਢਹਿ-ਢੇਰੀ ਕਰਾ ਦਿੱਤੇ। ਅਨੇਕਾਂ ਸ੍ਰੀ ਗੁਰੂ ਗ੍ਰੰਥੀ ਸਾਹਿਬ ਜੀ ਅੱਗ ਲੱਗਾ ਸੜਵਾ ਦਿੱਤੇ। ਗੋਲ਼ੀਆਂ ਵਿੱਚ ਦੀ ਕੱਢਵਾਂ ਦਿੱਤੀਆਂ। ਉਹ ਸਿੱਖ ਕੌਮ ਦਾ ਆਗੂ, ਹੀਰੋ ਬਣ ਗਿਆ। ਕਈ ਮੀਡੀਏ ਨੇ ਫ਼ੋਟੋ ਸਣੇ ਲਾਸ਼ ਪ੍ਰਕਾਸ਼ਿਤ ਕੀਤੀ ਸੀ। ਇੱਕ ਵੀ ਬੰਦਾ ਉਸ ਦੀ ਲਾਸ਼ ਲੈਣ ਲਈ ਅੱਗੇ ਨਹੀਂ ਹੋਇਆ। ਇਸੇ ਡੇਰੇ ਦੇ ਆਗੂ ਮੁਰਕਰ ਗਏ। ਕਹਿੰਦੇ, "  ਇਹ ਸਾਡਾ ਬੰਦਾ ਹੀ ਨਹੀਂ ਹੈ। ਉਹ ਤਾਂ ਪਾਕਿਸਤਾਨ ਭੱਜ ਗਿਆ। " ਇੰਨਾ ਟਕਸਾਲੀਆਂ ਮੁਤਾਬਿਕ ਕੌਮ ਨੂੰ ਅੱਗ ਵਿੱਚ ਝੋਕ ਕੇ, ਸਾਧਾਂ ਨੇ ਹੱਥ ਖੜ੍ਹੇ ਕਰ ਦਿੱਤੇ। ਸਿੱਖ ਕੌਮ ਵਿੱਚ ਜਿਹੜਾ ਬੰਦਾ ਬੰਦੇ ਮਾਰੇ, ਮਰਵਾਏ, ਉਸੇ ਨੂੰ ਲੋਕ ਪੂਜਣ ਲੱਗ ਜਾਂਦੇ ਹਨ। ਸ਼ਾਇਦ ਉਸ ਤੋਂ ਡਰਦੇ, ਉਸ ਮੂਹਰੇ ਮੱਥੇ ਟੇਕਣ ਲੱਗ ਜਾਂਦੇ ਹਨ। ਜਿਵੇਂ ਸੱਪ ਨੂੰ ਦੇਖਣ ਤੋਂ ਪਹਿਲਾਂ ਹੀ ਉਸ ਦੀ ਖੁੱਡ ਨੂੰ ਦੇਖ ਕੇ, ਉਸ ਨੂੰ ਦੁੱਧ ਭੇਟ ਕਰਦੇ ਹਨ। ਸੇਵੀਆਂ ਚੜ੍ਹਾਉਂਦੇ ਹਨ। ਮੱਥੇ ਖੁੱਡ ਨੂੰ ਹੀ ਟੇਕੀ ਜਾਂਦੇ ਹਨ। ਉਹ ਸੱਪ ਆਪ ਭਾਵੇਂ ਇੰਨਾ ਦੇ ਪਿੱਛੇ ਦੀ ਡੰਗ ਮਾਰ ਜਾਵੇ। ਜ਼ਹਿਰ ਨਾਂ ਵੀ ਚੜ੍ਹੇ, ਬੰਦਾ ਹਾਏ-ਦਈਏ ਨਾਲ ਹੀ ਮਰ ਜਾਂਦਾ ਹੈ। ਇਸੇ ਲਈ ਤਕੜੇ ਦਾ ਸੱਤੀ ਬੀਹੀ 100 ਹੁੰਦਾ ਹੈ। ਵੈਸੇ 5 ਬੀਹ ਦੇ ਨੋਟ ਹੋਣ 100 ਹੁੰਦਾ ਹੈ। ਉਹੀ ਲੋਕਾਂ ਲਈ ਕਾਤਲ ਦੇਵਤਾ ਬਣ ਜਾਂਦਾ ਹੈ। ਜੇ ਆਪਣਾ ਆਪਣੀ ਜਾਤ ਦਾ ਕੋਈ ਬੰਦਾ ਦੂਜੀ ਜਾਤ ਦੇ ਨੂੰ ਮਾਰ ਕੇ ਆਉਂਦਾ ਹੈ। ਉਹ ਸੂਰਮਾ ਬਣ ਜਾਂਦਾ ਹੈ। ਸਿੱਖ ਕੌਮ ਦਾ ਆਗੂ ਬਣ ਜਾਂਦਾ ਹੈ। ਜੇ ਉੱਥੇ ਹੀ ਮਾਰਨ ਗਿਆ, ਮਰ ਜਾਵੇ ਸ਼ਹੀਦ ਕਹਿਣ ਲੱਗ ਜਾਂਦੇ ਹਨ। ਜੇ ਵਾਰਦਾਤ ਕੋਈ ਦੂਜਾ ਕਰ ਜਾਵੇ, ਉਹ ਹਮਲਾਵਰ ਲੱਗਦਾ ਹੈ। ਉਸ ਨੂੰ  ਸੂਰਮਾ ਨਹੀਂ ਕਹਿੰਦੇ। ਕਾਤਲਾਂ ਨੂੰ ਅਦਾਲਤਾਂ ਸਜਾ ਦਿੰਦੀਆਂ ਹਨ। ਹਰ ਬੰਦੇ ਦਾ ਦੂਜੇ ਦੀ ਤਰਫ਼ ਨਜ਼ਰੀਆ ਬਦਲ ਜਾਂਦਾ ਹੈ। ਉਸੇ ਦੀ ਗੱਦੀ ਉੱਤੇ ਹੋਰ ਸਾਧ ਬੈਠੇ ਹਨ। ਗੱਦੀ ਇੱਕੋ ਹੈ। ਕਈਆਂ ਨੂੰ ਉਹ ਗੱਪਾਂ ਮਾਰਦੇ ਲੱਗਦੇ ਹਨ। ਹਰੀ ਸਿੰਘ ਤਾਂ ' ਰੰਧਾਵੇ ਜੱਟਾਂ ' ਨੂੰ ਬਹੁਤ ਉੱਚੀ ਜਾਤ ਕਹਿੰਦਾ ਹੈ। ਉਹ ਆਪ ਇਹੀ ਹੈ। ਘੁਮਿਆਰੀ ਆਪਣਾ ਭੰਡਾਂ ਸਲਾਹੁਉਂਦੀ ਹੈ। ਗੱਲ ਬਿਲਕੁਲ ਸਹੀ ਹੈ। ਸੱਚੀ ਮੁਚੀ ਲੋਕ ਭੇਡਚਾਲ ਕਰਦੇ ਹਨ। ਜੋ ਇੱਕ ਨੇ ਕਹਿ ਦਿੱਤਾ। ਉਸੇ ਦੇ ਮਗਰ ਸਾਰੇ ਹੋਏ-ਹੋਏ ਕਰਦੇ ਤੁਰ ਪੈਂਦੇ ਹਨ।

ਕਲ ਇੱਕ ਬੱਸ ਹਿਮਾਚਲ ਪ੍ਰਦੇਸ ਚੰਬਾ ਕਸਬੇ ਨੂੰ ਜਾ ਰਹੀ ਸੀ। ਉਸ ਦਾ ਟਾਇਰ ਫਟਣਾ ਨਾਲ 52 ਲੋਕ ਮਾਰੇ ਗਏ। 46 ਗੰਭੀਰ ਜ਼ਖ਼ਮੀ ਹੋ ਗਏ ਹਨ। ਕਿਸੇ ਸਿੱਖ ਹਿੰਦੂ ਦਾ ਅਫ਼ਸੋਸ ਵਿੱਚ ਇੱਕ ਵੀ ਬਿਆਨ ਨਹੀਂ ਆਇਆ। ਕੀ ਕਿਸੇ ਖ਼ਾਸ ਜਾਤ ਨਾਲ ਸਬੰਧਿਤ ਲੋਕਾਂ ਦਾ ਹੀ ਅਫ਼ਸੋਸ ਕੀਤਾ ਜਾਂਦਾ ਹੈ? ਬਿਆਨ ਦਿੱਤੇ ਜਾਂਦੇ ਹਨ। ਕੀ ਗ਼ਰੀਬ ਲੋਕਾਂ ਤੇ ਉੱਚੇ ਅਹੁਦੇ ਦੇ ਬੰਦੇ ਮਰਨ ਵਿੱਚ ਵੀ ਫ਼ਰਕ ਹੁੰਦਾ ਹੈ। ਅਨੇਕਾਂ ਲੋਕ ਬੰਬ ਬਲਾਸ ਵਿੱਚ ਮਰਦੇ ਹਨ। ਜਹਾਜ਼ ਡਿਗ ਪੈਂਦੇ ਹਨ। ਕੋਈ ਸਿੱਖ ਹਿੰਦੂ ਦਾ ਆਗੂ ਅਫ਼ਸੋਸ ਨਹੀਂ ਕਰਦਾ। ਸਗੋਂ ਕੈਂਡਲ ਡਿਨਰ ਕਰਦੇ ਹਨ।

Comments

Popular Posts