ਭਾਗ 30 ਕੀ ਰੱਖੜੀ ਕੱਚੇ ਧਾਗੇ ਦਾ ਨਾਮ ਹੈ? ਜ਼ਿੰਦਗੀ ਐਸੀ ਵੀ ਹੈ
August 30, 2010 at 2:46pm
-ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਕੀ ਰੱਖੜੀ ਕੱਚੇ ਧਾਗੇ ਦਾ ਨਾਮ ਹੈ ? ਤਾਂ ਫਿਰ ਠੀਕ ਹੀ ਹੈ। ਕੱਚੇ ਧਾਗੇ ਹੀ ਇਕੱਠੇ ਹੋ ਕੇ ਕੱਪੜਾ ਔਰਤ ਦਾ ਨੰਗੇਜ ਦੇਖਣ ਵਾਲੇ ਮਰਦਾ ਤੋਂ ਬੱਚਾ ਸਕਦੇ ਹਨ।
ਜੇ ਰੱਖੜੀ ਨਹੀਂ ਮਨਾਂ ਸਕਦੇ। ਇੰਨ੍ਹਾਂ ਦੋਗਲਿਆਂ ਵਾਰੇ ਤੁਸੀਂ ਹੀ ਨਿਰਨਾਂ ਕਰੋਂ। ਕੱਲ ਜਿਹੜੇ ਰੱਖੜੀ ਤੇ ਦੁਹਾਈ ਪਾ ਰਹੇ ਸੀ। ਅੱਜ ਜਨਮ ਦਿਨ ਮਨਾਂ ਰਹੇ ਹਨ। ਕਿਆ ਬਾਤ ਹੈ ਕੀ ਭੰਡੀ ਕਰਨ ਵਾਲੇ ਬ੍ਰਹਿਮ ਗਿਆਨੀਆਂ ਹਨ? ਸਮਾਜ ਨੂੰ ਭੰਡੀ ਹੀ ਜਾਂਦੇ ਹਨ। ਇੰਨ੍ਹਾਂ ਤੋਂ ਜਰਿਆ ਨਹੀਂ ਜਾਂ ਰਿਹਾ। ਇਹ ਇੱਜ਼ਤ ਦੀ ਰਾਖੀ ਇੱਕੋ ਚੀਜ਼ ਨੂੰ ਸਮਝਦੇ ਹਨ। ਨਿਗ੍ਹਾਂ ਇੱਕੋ ਥਾਂ ਤੇ ਟਿੱਕੀ ਰਹਿੰਦੀ ਹੈ। ਔਰਤ ਵਿੱਚੋਂ ਇੱਕੋ ਨਗੇਜ਼ ਹੀ ਦਿਸਦਾ ਹੈ। ਔਰਤਾਂ ਅਜੇ ਤਾਂ ਧਾਗੇ ਦੇ ਬਣੇ ਕੱਪੜੇ ਪਾ ਕੇ ਰੱਖਦੀਆਂ ਹਨ। ਔਰਤ ਤੋਂ ਇਹੋਂ ਜਿਹੇ ਰੱਖੜੀ ਕਿਉਂ ਬਣਵਾਉਣਗੇ। ਇੰਨ੍ਹਾਂ ਨੂੰ ਔਰਤ ਦਾ ਜਿਸਮ ਹੀ ਦਿੱਸਦਾ ਹੈ। ਪਹਿਲਾਂ ਦੇਖਦੇ ਹੋਣ ਨੇ, ਕਿਤੇ ਇਸ ਦੇ ਭਰਾਂ ਤਾਂ ਨਹੀ ਹੈ। ਇਹੋਂ ਜਿਹੇ ਹੀ ਔਰਤ ਨੂੰ ਜਿਉਣ ਨਹੀਂ ਦਿੰਦੇ। ਇਹ ਨਹੀਂ ਜਰ ਸਕਦੇ। ਇੰਨ੍ਹਾਂ ਤੋਂ ਜਰਿਆ ਨਹੀਂ ਜਾਂ ਰਿਹਾ। ਕਿ ਔਰਤ ਨੂੰ ਇੱਕ ਪਲ ਵੀ ਇੱਜ਼ਤ ਦਿੱਤੀ ਜਾਵੇ। ਦੁਨੀਆਂ ਭਰ ਵਿੱਚ ਰੱਖੜੀ ਬੰਧਨ ਦਾ ਤਿਉਹਾਰ ਮਨਾਇਆ ਹੈ। ਇਹ ਲਿਖਾਰੀ ਕਹਾਉਣ ਵਾਲੇ ਔਰਤ ਦੇ ਨਗੇਜ਼ ਤੇ ਚੁੱਟਕਲੇ ਫੇਸ ਬੁੱਕ ਤੇ ਲਿਖਦੇ ਹਨ। ਇਹੀ ਔਰਤ ਦੇ ਲੁੱਟਰੇ ਹਨ। ਇੰਨ੍ਹਾਂ ਦੇ ਆਪਣੇ ਭੈਣ ਨਹੀ ਹੈ। ਭਰਾਂ ਅੱਜ ਰੱਖੜੀ ਦੇ ਦਿਨ ਭੈਣਾਂ ਨਾਲ ਪਵਿੱਤਰ ਗੱਲ਼ਾਂ ਕਰਦੇ ਹਨ। ਰੱਖੜੀ ਦਾ ਵਿਰੋਧ ਕਰਨ ਵਾਲੇ ਇੱਕ ਮਰਦ ਦੀ ਫੇਸਬੁੱਕ ਤੇ ਫੋਟੋ ਜੋ ਲੱਗੀ ਹੈ, ਉਸ ਵਿੱਚ ਹੱਥ ਵਿਚ ਕਿਰਪਾਨ, ਗਲ਼ ਵਿਚ ਸਤਾਰਿਆਂ ਨਾਲ ਜੜੀ ਗਲਾਬੀ ਚੂੰਨੀ ਪਾਈ ਹੈ। ਕਿਰਪਾਨ ਦਹਿਸ਼ਤਾਂ ਡਰਾਵੇ ਦਾ ਪ੍ਰੀਤੀਕ ਹੈ। ਕੀ ਇਹ ਮਰਦ ਸਿੱਖਾਂ ਦੇ ਲੱਛਣ ਹਨ? ਇਸ ਦੇ ਗਲਾਬੀ ਪੱਗ ਬੰਨ੍ਹੀ ਹੈ। ਵਾਸੇ ਨੀ ਕਨੇਡਾ ਵਿੱਚ ਕੁੜੀ ਦੇ ਜੰਮੇ ਤੋਂ ਉਸ ਦੇ ਲਾਲ ਗਲਾਬੀ ਕਪੜੇ ਪਾਉਂਦੇ ਹਨ। ਇਸ ਨੂੰ ਕੁੜੀਆਂ ਦਾ ਰੰਗ ਕਹਿੰਦੇ ਹਨ। ਕੱਟੜ ਸਿੱਖਾ ਲਈ ਤਾਂ ਕਨੂੰਨ ਹੈ। ਅੰਮ੍ਰਿਤ ਛੱਕਾਉਣ ਵੇਲੇ ਕੌਮ ਦੇ ਪੰਜ ਪਿਆਰੇ ਰੱਬ ਦੇ ਬਣਾਏ ਹੋਰ ਪਿਆਰੇ ਵਿਤਕਰਾ ਪਾਉਣ ਨੂੰ ਹੋਰ ਰੰਗਾਂ ਨੂੰ ਦੁਰਕਾਰ ਕੇ ਉਪਦੇਸ਼ ਦੇ ਕੇ ਕਹਿੰਦੇ ਹਨ,"  ਚਿੱਟਾਂ, ਨੀਲਾ, ਕਾਲਾ, ਖੱਟਾ ਰੰਗ ਹੀ ਪਾ ਸਕਦੇ ਹਨ। " ਸਿੱਖਾ ਵਿੱਚ ਔਰਤਾਂ ਦੇ ਪੱਗ ਬੰਨਣ, ਤੇ  ਸਿੱਖ ਬੰਦੇ ਗਿਆਨੀ ਵੀ ਵਾਹ ਵਾਹ ਕਰਦੇ ਹਨ। ਔਰਤ ਮਰਦ ਦੀ ਪਹਿਚਾਣ ਔਖੀ ਹੋ ਗਈ ਹੈ। ਕੱਚੇ ਧਾਗੇ ਤੋਂ ਖਤਰਾਂ ਕੋਈ ਨਹੀਂ। ਇਹੋਂ ਜਿਹੇ ਪਖੰਡੀਆਂ ਤੋਂ ਹੈ।
ਜੋਂ ਔਰਤ ਨੂੰ ਆਪਣੇ ਚੂਗਲ ਵਿੱਚ ਫਸਾਉਂਦੇ ਹਨ। ਭੈਣ ਭਰਾਂ ਦੇ ਪਿਆਰ ਤੇ ਵੀ ਰੋਕ ਲਾਉਣਾਂ ਚਾਹੁੰਦੇ ਹਨ। ਕਿਹੜੇ ਪੰਨੇ ਤੇ ਮਾਹਾਰਾਜ ਨੇ ਮਨਾ ਕੀਤਾ ਹੈ। ਕਿਰਪਾ ਕਰਕੇ ਗੁਰਬਾਣੀ ਵਿਚੋ ਟਿਪਣੀ ਕਰੋਂ। ਇਹ ਦਿਨ ਰੋਜ਼ ਰੋਜ਼ ਆਵੇ। ਭੈਣ ਭਰਾਵਾਂ ਵਿਚ ਪ੍ਰੇਮ ਹੋਰ ਵਧੇ। ਰੱਖੜੀ ਬਾਰੇ ਪ੍ਰਚਾਰਕਾਂ ਨੇ ਗੱਲ਼ਾਂ ਬਣਾਈਆਂ ਹਨ। ਆਪ ਨੂੰ ਕਿਉਂ ਮੱਥੇ ਟਿਕਾਉਂਦੇ ਹਨ?  ਲੋਕਾਂ ਦੀਆਂ ਖੁਸ਼ੀਆਂ ਵਿੱਚ ਦੱਖ਼ਲ ਦਿੰਦੇ ਹਨ। ਪ੍ਰਚਾਰਕ ਮੁਗਲਾਂ ਦੀਆਂ ਔਰਤਾਂ ਦੀਆਂ ਕਹਾਣੀਆਂ ਸੁਣਾਉਂਦੇ ਹਨ। ਹਰ ਪੰਨੇ ਤੇ ਸ਼ਬਦ ਵਿਚ ਮਾਹਾਰਾਜ ਪ੍ਰੇਮ ਸੁਨੇਹਾ ਦਿੰਦੇ ਹਨ। ਪ੍ਰੇਮ ਕਰੋ, ਮੈਂ ਰੱਬ ਦਾ ਸ਼ੁਕਰ ਕਰਦੀ ਹਾਂ। ਭੈਣਾਂ ਇਕ ਦਿਨ ਤਾਂ ਆਪੋਂ ਆਪਣੇ ਭਰਾਂਵਾਂ ਨੂੰ ਔਰਤ ਦੀ ਇੱਜ਼ਤ ਕਰਨ ਲਈ ਮਜ਼ਬੂਰ ਕਰਦੀਆਂ ਹਨ। ਰੱਖੜੀ ਦਾ ਕੱਚਾ ਧਾਗਾਂ ਭੈਣ ਭਰਾਂ ਦੇ ਪਿਆਰ ਨੂੰ ਪੱਕਾ ਕਰਦਾ ਹੈ। ਇਹ ਬੰਧਨ ਵਿਸ਼ਵਾਸ਼ ਤੇ ਖੜ੍ਹਾਂ ਹੈ। ਜਿਥੇ ਕੋਈ ਰਿਸ਼ਤਾ ਨਹੀਂ ਹੁੰਦਾ। ਉਥੇ ਅਸੀਂ ਇਹ ਭੈਣ ਭਰਾ ਦਾ ਪਵਿੱਤਰ ਰਿਸ਼ਤਾਂ ਜੋੜ ਕੇ, ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦੇ ਹਾਂ। ਇੱਕ ਫ਼ਾਂਸੀ ਦਾ ਧਾਗਾਂ ਵੀ ਹੈ, ਜੋ ਜਾਨ ਲੈ ਲੈਦਾਂ ਹੈ। ਧਾਗੇ ਵਿੱਚ ਬਹੁਤ ਸ਼ਕਤੀ ਹੈ। ਇੱਕ ਧਾਗਾ ਹੀ ਇਕੱਠਾ ਹੋਕੇ, ਸਾਡੇ ਪਰਦੇ ਕੱਜਦਾ ਹੈ। ਧਾਗਾ ਪਾਟੇ ਕਪੜੇ ਨੂੰ ਸਿਉਂਦਾ ਹੈ। ਪਾਟੇ ਸਰੀਰ ਨੂੰ ਵੀ ਜੋੜਦਾ ਹੈ। ਅਸੀਂ ਜਾਣਦੇ ਹਾਂ, ਮਰਦ ਔਰਤ ਦੀ ਕਿੰਨ੍ਹੀ ਕੁ ਇੱਜ਼ਤ ਕਰਦਾ ਹੈ। ਕਈ ਸਕੇ ਭਰਾਂ ਵੀ ਭੈਣਾਂ ਨੂੰ ਦੇਖ ਕੇ ਰਾਜ਼ੀ ਨਹੀਂ। ਕਿਉਂ ਕਿ ਭੈਣ ਦਾ ਵਿਆਹ ਕਰਨ ਪਿਛੋਂ ਕਈ ਤਾਂ ਫਾਹਾਂ ਹੀ ਵੱਡ ਦਿੰਦੇ ਹਨ। ਕੀਤੇ ਜਮੀਨ ਵਿੱਚੋਂ ਹਿੱਸਾਂ ਹੀ ਨਾਂ ਲੈ ਜਾਵੇ। ਬਹੁਤੇ ਸਕੇ ਭਰਾਂ ਤਾਂ ਆਪਣੀ ਸਕੀ ਭੈਣ ਦੀ ਥਾਂ ਬੇਗਾਨੀ ਔਰਤ ਨੂੰ ਅਦਾਲਤ ਵਿੱਚ ਖੜ੍ਹਾਂ ਕਰਕੇ, ਜਮੀਨ ਆਪਣੇ ਨਾਂਮ ਕਰ ਲੈਂਦੇ ਹਨ। ਇਹੋਂ ਜਿਹਿਆਂ ਨੇ ਰੱਖੜੀ ਵਾਲੇ ਦਿਨ ਵੀ ਕੜੀ ਘੋਲਣੀ ਹੈ। ਔਰਤ ਨੂੰ ਆਪਣੇ ਜਾਣੀ ਮਰਦ ਖੇਡਾਉਣਾਂ ਹੀ ਸੱਮਝਦਾ ਹੈ। ਕਈ ਲੋਕ ਰੱਖੜੀ ਤੇ ਚਰਚਾ ਕਰਦੇ ਹਨ। ਜਿਸ ਦਾ ਮਨ ਕਰੇ ਇਸ ਤਿਉਹਾਰ ਨੂੰ ਮਨਾ ਲਵੋ। ਨਹੀ ਮਨ ਕਰਦਾ ਨਾਂ ਰੱਖੜੀ ਬੰਨਾਵੋ। ਭੈਣਾਂ ਵੀਰਾਂ ਨੂੰ ਇਸ ਦਿਨ ਇੱਕ ਦੂਜੇ ਨੂੰ ਮਿਲ ਕੇ ਖੁਸ਼ੀ ਹੁੰਦੀ ਹੈ। ਇਸ ਦਿਨ ਕੁੜੀਆਂ ਨੂੰ ਵੀ ਆਪਣੇ ਕੰਮ ਧੰਦਿਆਂ ਤੋਂ ਤੇ ਸਹੁਰੇ ਘਰੋਂ ਛੁੱਟੀ ਮਿਲ ਜਾਂਦੀ ਹੈ। ਰੱਖੜੀ ਵਾਲੇ ਦਿਨ ਬੱਚਪਨ ਦੇ ਦਿਨ ਵੀ ਯਾਦ ਕੀਤੇ ਜਾਂਦੇ ਹਨ। ਪਰ ਬਹੁਤੇ ਭੈਣ ਭਰਾਂ ਤਾਂ ਇਸ ਦਿਨ ਵੀ ਰੁਸੇ ਰਹਿੰਦੇ ਹਨ। ਉਨ੍ਹਾਂ ਕੋਲ ਇਸ ਪਵਿੱਤਰ ਰਿਸ਼ਤੇ ਲਈ ਸਮਾਂ ਹੀ ਨਹੀ ਹੈ। ਕਈ ਓਪਰੇ ਮਰਦ ਵੀ ਇਸ ਧਰਮ ਨੂੰ ਪਵਿੱਤਰ ਮੰਨਦੇ ਹਨ। ਔਰਤ ਦੀ ਇੱਜ਼ਤ ਆਪਣੀ ਜਾਨ ਨਾਲੋਂ ਵੱਧ ਕਰਦੇ ਹਨ। ਦੁਨੀਆਂ ਮੁਡ ਤੋਂ ਹੀ ਇਸ ਧਰਮ ਦੇ ਰਿਸ਼ਤੇ ਦੇ ਨਾਲ ਜੁੜੀ ਹੈ। ਇਸ ਭੈਣ ਭਰਾਂ ਦੇ ਪਿਆਰ ਨਾਲ ਸ਼ੰਗਨ, ਰੀਤਾਂ, ਰਿਵਾਜ਼ ਵੀ ਜੁੜੇ ਰਹਿਣਗੇ। ਰਾਖੀ ਭੈਣ ਭਰਾਂ ਦੇ ਮਿਲਕੇ ਬੈਠਣ ਦਾ ਦਿਨ ਹੈ। ਜਿਵੇ ਫਾਦਰ, ਮਦਰ, ਫੈਮਲੀ ਡੇ ਹਨ। ਇਹ ਬਰਦਰ, ਸਿਸਟਰ ਡੇ ਹੈ। ਭੈਣ ਤੋਂ ਭਾਈ ਕੀਮਤੀ ਤੋਹਫ਼ਾਂ ਨਹੀਂ ਲੈਂਦੇ। ਭੈਣਾਂ ਨੂੰ ਦਿੰਦੇ ਹੀ ਹਨ। ਇਸ ਲਈ ਉਹ ਅੱਗੇ ਚੁੰਨੀ ਦਾ ਲੜ ਪਾੜ ਕੇ ਗੁੱਟ ਨਾਲ ਬੰਨ ਦਿੰਦੀਆਂ ਸੀ। ਹੁਣ ਸੋਹਣੇ ਧਾਗੇ ਆ ਗਏ ਹਨ।
ਅੱਜ ਦੀ ਔਰਤ ਨੂੰ ਕਿਸੇ ਮਰਦ ਤੋਂ ਰਾਖੀ ਕਰਾਉਣ ਦੀ ਲੋੜ ਨਹੀ ਹੈ। ਔਰਤਾਂ ਆਪਣੇ ਆਪ ਨੂੰ ਸਭਾਂਲ ਸਕਦੀਆਂ ਹਨ। ਮਰਦ ਕੋਲੋਂ ਹੀ ਔਰਤ ਨੂੰ ਵੱਡਾ ਖ਼ਤਰਾਂ ਹੈ। ਜੋ ਵਿਹਲੇ ਗੁਰੂ ਘਰਾਂ ਵਿਚ ਹਨ। ਕਈ ਗਿਆਨੀ ਬਹੁਤ ਵੱਡੇ ਹਨ। ਸਭ ਔਰਤਾਂ ਸੇਵਾ ਦਾਰਨੀਆਂ ਸਮਝਦੇ ਹਨ। ਕੱਚੇ ਧਾਗੇ ਨਾਲ ਇੱਕ ਔਰਤ ਇੱਕ ਮਰਦ ਤੋਂ ਤਾਂ ਬਲਾਤਕਾਰ ਹੋਣ ਦੇ ਸ਼ਿਕਾਰ ਤੋਂ ਬੱਚ ਸਕਦੀ ਹੈ। ਹੁਣ ਤਾਂ ਸਕੇ ਪਿਉ ਤੋਂ ਵੀ ਔਰਤ ਨੂੰ ਖ਼ਤਰਾਂ ਹੈ। ਰੱਖੜੀ ਦੇ ਕੱਚੇ ਧਾਗੇ ਨਾਲ ਕਿਸੇ ਦੀ ਜਾਨ ਨੂੰ ਖ਼ੱਤਰਾਂ ਵੀ ਨਹੀਂ ਹੈ। ਇਹ ਜਿਹੜੀ ਪਬਲਿਕ ਵਿੱਚ ਢਾਂਈ ਫੁੱਟੀ ਕਿਰਪਾਨ ਚੱਕੀ ਫਿਰਦੇ ਹਨ। ਕਿਹੜੀ ਜਨਤਾਂ ਵਿੱਚ ਦਿਹਸ਼ਤ ਫੈਲਾਉਣੀ ਚਹੁੰਦੇ ਹੋ? ਕਿਹੜੀ ਜੰਗ ਲੱਗੀ ਹੈ? ਇਹ ਵੀ ਕੋਈ ਫੈਸ਼ਨ ਨਹੀਂ ਵੱਡੀਆਂ ਕਿਰਪਾਨਾਂ ਪਬਲਿੱਕ ਵਿਚ ਚੱਕੀ ਫਿਰਦੇ ਹਨ। ਹਰ ਇਕ ਇਨਸਾਨ ਤੁਹਾਡੇ ਵਾਂਗ ਕਿਰਪਾਨ ਹੱਥ ਵਿਚ ਲੈ ਕੇ ਦੁਨੀਆਂ ਵਿਚ ਘੁੰਮੇ। ਤਾਂ ਧਰਮ ਦੀ ਆੜ ਵਿੱਚ ਬਹੁਤ ਸਾਰੇ ਕਤਲ ਕਰ ਦੇਣਗੇ। ਸਰਕਾਰ ਨੂੰ ਇਹੋਂ ਜਿਹੇ ਦਿਹਸ਼ਤੀਆਂ ਤੇ ਹੱਥਿਆਰ ਲੈ ਕੇ ਘੁੰਮਣ ਦੇ ਰੋਕ ਲਾਉਣੀ ਚਾਹੀਦੀ ਹੈ। ਇਹ ਪਬਲਿਕ ਲਈ ਖ਼ਤਰਨਾਕ ਹਨ। ਕੈਨੇਡਾ ਵਿੱਚ 3 ਇੰਚ ਚਾਕੂ ਲੈ ਕੇ ਘੁੰਮਣਾਂ ਜੁਰਮ ਹੋਣ ਕਰਕੇ ਸਜਾ.ਜੁਰਮਾਨਾਂ ਹੋ ਜਾਂਦਾ ਹੈ।







Comments

Popular Posts