ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com  ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਜੀ। ਅਗਸਤ 5, 2017 ਦੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਸਮੇਂ ਦੀ ਮੂਵੀ ਲੱਗੀ ਹੈ। ਜਿਸ ਵਿੱਚ ਰੁਮਾਲਿਆਂ ਚਿੱਟੇ ਕੱਪੜੇ ਨੂੰ ਐਸੇ ਝਾੜਦੇ ਹਨ। ਜਿਵੇਂ ਸ਼ਾਹਿਦ ਦੀਆਂ ਮੱਖੀਆਂ ਚੂਬੜੀਆਂ ਹਨ। ਹਰ ਰੋਜ਼  ਕੱਪੜਾ ਲੈ ਕੇ ਚਿੱਟੇ ਕੱਪੜੇ ਨੂੰ ਐਸੇ ਝਾੜਦੇ ਹਨ। ਤੁਹਾਨੂੰ ਕਰੋੜਾਂ ਲੋਕ ਅਨੇਕਾਂ ਦੇਸ਼ਾਂ ਵਿੱਚ ਦੇਖ ਰਹੇ ਹਨ। ਖ਼ਾਲਸਾ ਜੀ ਮੂਵੀ ਬਣਵਾਉਣ ਲਈ ਇਹ ਸਾਬਤ ਕਰ ਰਹੇ ਹੋ ਕਿ ਹਰਮੰਦਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ 'ਤੇ ਚਿੱਟੇ ਕੱਪੜੇ ਦੇ ਉੱਤੇ ਅੰਧਾਂ ਧੁੰਦ ਗਰਦ ਜੰਮੀ ਹੈ। ਇਹ ਗ੍ਰੰਥੀ ਬਹੁਤ ਸੇਵਾ ਕਰ ਰਿਹਾ ਹੈ। 15 ਮਿੰਟ ਚਿੱਟੇ ਕੱਪੜੇ ਤੋਂ ਗਰਦ ਝਾੜੀ ਜਾਂਦੇ ਹੋ। ਕੀ ਹੋਰ ਸਾਫ਼ ਸੁਥਰੇ ਰੁਮਾਲੇ ਚਿੱਟੇ ਕੱਪੜੇ ਨਹੀਂ ਹਨ? ਹਰਮੰਦਰ ਸਾਹਿਬ  ਤੇ ਹੋਰ ਗੁਰਦੁਆਰੇ ਵਿੱਚ ਉਸੇ ਸਮੇਂ ਸਵਵੀਏ ਪੜ੍ਹਨ ਲਈ ਵੀ ਉਹੀ 20 , ੩੦, 40 ਸਾਲਾਂ ਦੇ ਬੁੱਢੇ ਅੜੇ ਹੋਏ ਹਨ। ਗਲ਼ੇ ਵਿਚੋਂ ਆਵਾਜ਼ ਨਹੀਂ ਨਿਕਲਦੀ, ਕੀ ਇਹ ਬੁੱਢੇ ਹੀ ਰਹਿ ਗਏ ਹਨ। ਜਿੰਨਾ ਦੇ ਸੰਘ ਵਿਚੋਂ ਆਵਾਜ਼ ਵੀ ਨਹੀਂ ਨਿਕਲਦੀ। ਸਵਵੀਏ ਪੜ੍ਹਨ ਲਈ ਪਿੰਗਲ ਵਾੜੇ, ਹੋਰ ਸੰਗਤ, ਸੇਵਕਾਂ ਨੂੰ ਵੀ ਬਾਰੀ ਦੇ ਦਿਆ ਕਰੋ। ਉਨ੍ਹਾਂ ਦੇ ਰੋਗ ਅੱਖਾਂ,ਐਸੇ  ਹੱਥ ਪੈਰ ਹੋਰ ਅੰਗ ਵੀ ਠੀਕ ਹੋ ਜਾਣ। ਸਾਰੀ ਸੰਗਤ ਮਿਲ ਕੇ ਵੀ ਕੋਈ ਸ਼ਬਦ ਪੜ੍ਹ ਸਕਦੇ ਹਨ। ਕੁੱਝ ਕੁ ਲੋਕ ਆਪਣੀ ਹੀ ਸ਼ਕਲ ਦਿਖਾਉਣਾ ਚਾਹੁੰਦੇ ਹਨ, ਕਿ ਅਸੀਂ ਬਹੁਤ ਸੇਵਾ ਕਰਦੇ ਹਾਂ। ਜੋ ਸੇਵਾ ਕਰਦੇ ਹਨ। ਉਹ ਤਾਂ ਕਿਸੇ ਨੂੰ ਦਿਖਾਵਾ ਨਹੀਂ ਕਰਦੇ। ਸਾਰੇ ਵੇਲੇ, ਸਮੇਂ 24 ਘੰਟੇ ਅੰਮ੍ਰਿਤ ਵੇਲਾ ਹਨ। ਰੱਬ ਨੇ ਕੋਈ ਸਮਾਂ ਮਾੜਾ ਨਹੀਂ ਬਣਾਇਆ, ਹਰ ਸਮਾਂ ਜਿਸ ਵਿੱਚ ਚੰਗੇ ਭਲਾਈ ਦੇ ਕੰਮ ਕਰਦੇ ਹੋ। ਮੁੰਡੇ ਜੰਮਦੇ ਹੋ, ਵਿਆਹ ਕਰਦੇ ਹੋ। ਕੀ ਕੋਈ ਸਮਾਂ ਮਾੜਾ ਹੈ? ਮੂੰਹ ਮੈ ਰਾਮ ਬਗ਼ਲ ਮੇ ਛੁਰੀ, ਤੜਕੇ ਦੋ ਵਜੇ ਪੰਜ ਬਾਣੀਆਂ ਦੀ ਰੇਲ ਬਣਾਂ ਕੇ ਪਾਠ ਕਰੋ, ਗੋਲਕ ਦੇ ਪੈਸੇ ਇਕੱਠੇ ਕਰਕੇ ਜੇਬ ਵਿੱਚ ਪਾਵੋ। ਦਿਨੇ ਸੁੱਤੇ ਰਹੋ। ਬੰਦੇ ਕੁੱਟ ਦੇਵੋ। ਗੋਲੀਆਂ ਮਾਰ ਕੇ ਬੰਦੇ ਮਾਰੋ। ਪੱਗਾਂ ਉਤਾਰੋ। ਲੋਕਾਂ ਨੂੰ ਗੁਰਦੁਆਰਿਆਂ ਵਿਚੋਂ ਧੱਕੇ ਮਾਰ ਕੇ ਕੱਢੋ। ਬੈਂਕਾਂ, ਲੋਕਾਂ ਨੂੰ ਲੁੱਟੋ। ਕੀ ਇਹ ਵੀ ਅੰਮ੍ਰਿਤ ਵੇਲੇ ਹਨ। ਜੇ ਕੋਈ ਐਸੇ ਲੋਕਾਂ ਨੂੰ ਕੁੱਝ ਕਹਿੰਦਾ ਹੈ। ਉਸ ਨੂੰ ਡਰਾਉਂਦੇ, ਧਮਕਾਉਂਦੇ ਹਨ। ਗੋਲੀ ਮਾਰ ਦਿੰਦੇ ਹਨ। ਨਿੰਦਿਆ ਕਰਨੀ ਦੱਸਦੇ ਹਨ। ਇਹੀ ਹੋ ਸਕਦਾ ਹੈ, ਕਿ ਕਰਮ ਕਾਂਢੀਆਂ ਕੋਲ ਜਾਣਾ, ਮੰਨਣਾ ਛੱਡ ਦੇਵੋ। ਐਸੇ ਅੰਮ੍ਰਿਤ ਵੇਲਾ ਉੱਠਣ ਪੰਜ ਬਾਣੀਆਂ ਪੜ੍ਹਨ ਵੱਲੋਂ ਕੀ ਖੜ੍ਹਾ ਹੈ? ਪੰਜ ਬਾਣੀਆਂ ‘ਤੇ ਖੜ੍ਹੇ ਹਨ। ਪੰਜ ਬਾਣੀਆਂ ਪਿੱਛੇ ਰੋਜ਼ ਲੜਦੇ ਹਨ। ਜੋ ਪਾਠ ਅਲੱਗ-ਅਲੱਗ ਥਾਵਾਂ ਅੰਗਾਂ ਤੋਂ ਲਿਆ ਗਿਆ ਹੈ। ਜਪ ਜੀ ਸਾਹਿਬ , ਅਨੰਦ ਸਾਹਿਬ, ਰਹਿਰਾਸ, ਕੀਰਤ ਸੋਹਲਾ ਗੁਰੂ ਗ੍ਰੰਥ ਸਾਹਿਬ ਵਿਚੋਂ-ਵਿਚੋਂ ਵੀ ਅਲੱਗ-ਅਲੱਗ ਅੰਗਾਂ ਤੋਂ ਲਿਆ ਹੈ। ਜਾਪ ਸਾਹਿਬ, ਸਵਵਏ, ਚੌਪਈ ਦਸਮ ਗ੍ਰੰਥ ਵਿਚੋਂ ਹੈ। ਜਿਸ ਵਿੱਚ ਨਜਾਇਜ਼ ਕੰਜਰ ਖ਼ਾੇਨੇ ਸੈਕਸ ਦੇ ਕਿਸੇ ਵੇਸਵਾ, ਯਾਰੀਆਂ ਇੱਕ ਤੋਂ ਵੱਧ ਮਰਦਾਂ,ਬਾਣੀਆਂ, ਰਾਜਿਆਂ ਤੇ ਪੁੱਤਰਾਂ ਦਾ ਇਕੋ ਔਰਤ ਨਾਲ ਸੈਕਸ ਦਾ ਗਿਆਨ ਲਿਖੇ ਹਨ। ਪੰਜ ਬਾਣੀਆਂ ਦੀ ਥਾਂ ਗੁਰੂ ਗ੍ਰੰਥ ਸਾਹਿਬ ਪੜ੍ਹੋ। ਜਿਸ ਵਿੱਚ ਜਪ ਜੀ ਤੋਂ ਸ਼ੁਰੂਆਤ ਹੁੰਦੀ ਹੈ। ਬ੍ਰਹਿਮ ਗਿਆਨ ਹੈ। ਗੁਣ ਹੀ ਗੁਣ ਹਨ। ਸਰੀਰ ਤੇ ਦੁਨੀਆਂ ਦਾ ਗਿਆਨ ਹੈ।

Comments

Popular Posts