ਭਾਗ 81 ਪ੍ਰਮਾਤਮਾ ਨੇ ਜੀਵਾਂ ਨੂੰ
ਰੁਝਾਏ ਰੱਖਣ ਲਈ ਇਹ ਖੇਡ ਬਣਾਈ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ .
ਸ੍ਰੀ ਗੁਰੂ ਗ੍ਰੰਥ ਸਾਹਿਬ 336 ਅੰਗ 1430 ਵਿਚੋਂ ਹੈ
Siri Guru Sranth Sahib 336 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ)
- ਕੈਨੇਡਾ satwinder_7@hotmail.com
31/07/2013. 336
ਕਮਲਾ ਮਨ ਕਾਮ ਵਿਚ ਫਸ ਕੇ ਦੁੱਖ
ਸਹਾਰਦਾ ਹੈਂ। ਕਮਲੇ ਮਨਾਂ ਵਿਕਾਰਾਂ ਤੋਂ ਬਚ ਕੇ, ਪ੍ਰਭੂ ਵਿਚ ਜੁੜਿਆ ਰਹਿ। ਬਿਨਾ ਡਰ ਤੋਂ ਸਹਿਮ ਛੱਡ ਕੇ, ਪ੍ਰਮਾਤਮਾ ਨੂੰ ਨਹੀਂ ਸਿਮਰਦਾ ਪ੍ਰਭੂ ਦੇ ਨਾਮ ਦੇ ਜਹਾਜ਼ ਦਾ
ਆਸਰਾ ਨਹੀਂ ਲੈਂਦਾ। ਬਾਂਦਰ ਦੇ ਕਮਲੇ ਮਨ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ ਤਾਂ ਹੱਥ
ਵੱਡਾ ਭਾਰਾ ਹੋ ਗਿਆ, ਹੱਥ ਵਿੱਚ ਫਸ ਗਿਆ। ਉਸ ਨੂੰ ਸਹਿਮ ਪੈ ਗਿਆ। ਦਾਣੇ ਛੱਡਦਾ ਨਹੀਂ ਤਾਂ ਮਦਾਰੀ
ਨੇ ਧੋਖੇ ਨਾਲ ਫੜ ਲਿਆ। ਬਾਂਦਰ ਡਰ ਕੇ ਮਦਾਰੀ ਦੀ ਪਕੜ ਵਿਚੋਂ ਬਾਹਰ ਨਾਂ ਨਿਕਲ ਸਕਿਆ। ਦਾਣਿਆਂ
ਦੀ ਮੁੱਠ ਦੇ ਕਾਰਨ ਹੁਣ ਹਰੇਕ ਘਰ ਦੇ ਬੂਹੇ ਤੇ ਬਾਂਦਰ ਨੱਚਦਾ ਫਿਰਦਾ ਹੈ। ਤੋਤਾ ਫਸਾਉਣ ਦਾ
ਜੰਤਰ-ਜਾਲ ਤੇ ਬੈਠ ਕੇ, ਫਸ ਜਾਂਦਾ ਹੈ। ਤੋਤਾ ਸ਼ਿਕਾਰੀ ਫੜ ਲੈਂਦਾ ਹੈ। ਕਮਲੇ ਮਨ ਜਗਤ ਦੀ
ਮਾਇਆ ਦਾ ਇਉਂ ਹੀ ਵਰਤਾਰਾ ਹੈ। ਜਿਵੇਂ ਕਸੁੰਭੇ ਦਾ ਰੰਗ ਥੋੜੇ ਹੀ ਦਿਨ ਰਹਿੰਦਾ ਹੈ। ਕਮਲੇ ਮਨ
ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ। ਇਸੇ ਤਰ੍ਹਾਂ ਦੁਨੀਆ ਦਾ ਖਿਲਾਰਾ ਖਿੱਲਰਿਆ ਹੋਇਆ ਹੈ। ਇਸ਼ਨਾਨ
ਕਰਨ ਲਈ ਬਥੇਰੇ ਤੀਰਥ ਹਨ, ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ। ਝੱਲੇ ਮਨਾਂ ਪੂਜਣ ਲਈ
ਬਥੇਰੇ ਦੇਵਤੇਹਨ। ਕਈ ਦੇਵਤਿਆਂ ਦੀ ਪੂਜਾ ਕਰਦੇ ਹਨ। ਭਗਤ ਕਬੀਰ ਆਖ ਰਹੇ ਹਨ। ਮੇਰੇ ਮਨ ਝੱਲੇ
ਛੁਟਕਾਰਾ ਨਹੀਂ ਹੋਣਾ, ਮਾਇਆ ਦੇ ਮੋਹ ਤੋਂ ਮੁਕਤੀ ਨਹੀਂ ਹੋ ਸਕਦੀ। ਰੱਬ ਨੂੰ ਚੇਤੇ ਕਰਨ ਨਾਲ
ਛੁੱਟਿਆ ਜਾ ਸਕਦਾ ਹੈ। ਇਸ ਧਨ ਨੂੰ ਨਾ ਅੱਗ ਸਾੜ ਸਕਦੀ ਹੈ, ਨਾ ਹਵਾ ਉਡਾ ਕੇ ਲੈ ਜਾ ਸਕਦੀ ਹੈ। ਨਾ ਹੀ ਕੋਈ ਚੋਰ ਇਸ ਦੇ ਨੇੜੇ
ਢੁੱਕ ਸਕਦਾ ਹੈ। ਪ੍ਰਭੂ ਦਾ ਨਾਮ ਧਨ ਇਕੱਠਾ ਕਰ, ਸੋ ਇਹ ਕਿਧਰੇ ਨਹੀਂ ਜਾਦਾ ਨਾਸ ਨਹੀਂ ਹੁੰਦਾ। ਮੇਰਾ ਧਨ ਤਾਂ ਮਾਧੋ
ਗੋਬਿੰਦ ਪ੍ਰਭੂ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। ਇਸੇ ਧਨ ਨੂੰ ਸਭ ਧਨ ਨਾਲੋਂ ਚੰਗਾ ਵਧੀਆ
ਆਖੀਦਾ ਹੈ। ਜੋ ਸੁਖ ਭਗਵਾਨ ਗੋਬਿੰਦ ਦੀ ਚਾਕਰੀ ਵਿਚ ਮਿਲਦਾ ਹੈ, ਉਹ ਅਨੰਦ ਰਾਜ ਵਿਚ ਨਹੀਂ
ਲੱਭਦਾ। ਧਨ ਦੀ ਖ਼ਾਤਰ ਸ਼ਿਵ ਤੇ ਸਨਕ, ਬ੍ਰਹਮਾ ਦੇ ਚਾਰੇ ਪੁੱਤਰ ਭਾਲ ਕਰਦੇ ਦੁਨੀਆ ਤੋਂ ਤੁਰ ਗਏ। ਮੇਰਾ ਧਨ
ਤਾਂ ਮਾਧੋ ਗੋਬਿੰਦ ਪ੍ਰਭੂ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। ਇਸੇ ਧਨ ਨੂੰ ਸਭ ਧਨ ਨਾਲੋਂ
ਚੰਗਾ ਵਧੀਆ ਆਖੀਦਾ ਹੈ। ਜੋ ਸੁਖ ਭਗਵਾਨ ਗੋਬਿੰਦ ਦੀ ਚਾਕਰੀ ਵਿਚ ਮਿਲਦਾ ਹੈ, ਉਹ ਅਨੰਦ ਰਾਜ ਵਿਚ ਨਹੀਂ
ਲੱਭਦਾ। ਇਹ ਰੱਬ ਦੇ ਧਨ ਦੀ ਖ਼ਾਤਰ ਸ਼ਿਵ ਤੇ ਸਨਕ, ਬ੍ਰਹਮਾ ਦੇ ਚਾਰੇ ਪੁੱਤਰ ਭਾਲ ਕਰਦੇ, ਥੱਕ ਕੇ ਉਦਾਸ ਹੋ ਕੇ ਦੁਨੀਆ
ਤੋਂ ਤੁਰ ਗਏ। ਜਿਸ ਮਨੁੱਖ ਦੇ ਮਨ ਵਿਚ ਜੀਭ ਰੱਬ ਦਾ ਨਾਮ ਯਾਦ ਕਰਦੀ ਹੈ। ਉਸ ਨੂੰ ਜਮ ਦੀ ਫਾਹੀ
ਨਹੀਂ ਪੈ ਸਕਦੀ। ਪ੍ਰਭੂ ਦੀ ਸੱਚੀ ਭਗਤੀ ਪ੍ਰਭੂ ਦਾ ਗਿਆਨ ਅਸਲ ਧਨ ਸਤਿਗੁਰੂ ਨੇ ਦਿੱਤਾ ਕਰਕੇ, ਮਨ ਪ੍ਰਭੂ ਵਿਚ ਲੱਗਦਾ ਹੈ। ਪ੍ਰਭੂ
ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜਨ ਵਾਲੇ ਲਈ ਇਹ ਨਾਮ ਪਾਣੀ ਹੈ। ਭਟਕਦੇ ਮਨ ਨੂੰ ਭਰਮਾਂ ਦੇ
ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ। ਭਗਤ ਕਬੀਰ ਆਖ ਰਹੇ ਹਨ, ਕਾਮ-ਵਾਸ਼ਨਾ ਵਿਚ ਮੱਤੇ ਹੋਏ, ਮਨ ਵਿਚ ਬਿਚਾਰ ਸੋਚ ਕੇ ਵੇਖ। ਜੇ ਤੇਰੇ ਘਰ ਵਿਚ ਲੱਖਾਂ ਕਰੋੜਾਂ ਘੋੜੇ
ਤੇ ਹਾਥੀ ਹਨ। ਸਾਡੇ ਸਰੀਰ ਵਿਚ ਇੱਕ ਭਗਵਾਨ ਵੱਸਦਾ ਹੈ।
ਬਾਂਦਰ ਨੂੰ ਫੜਨ ਲਈ, ਛੋਲਿਆਂ ਕੁੱਜੀ ਰੱਖਦੇ ਹਨ।
ਬਾਂਦਰ ਦੇ ਹੱਥ ਭੁੱਜੇ ਛੋਲਿਆਂ ਦੀ ਮੁੱਠ ਆ ਜਾਂਦੀ ਹੈ। ਲੋਭੀ ਬਾਂਦਰ ਨੇ ਕੁੱਜੀ ਵਿਚ ਹੱਥ ਫਸਿਆ
ਵੇਖ ਕੇ ਵੀ ਛੋਲਿਆਂ ਦੀ ਮੁੱਠ ਨਹੀਂ ਛੱਡਦਾ, ਮਦਾਰੀ ਦੇ ਕਾਬੂ ਜਾਂਦਾ ਹੈ। ਬਾਂਦਰ ਲਾਲਚ ਨਹੀਂ ਛੱਡਦਾ। ਉਵੇਂ ਹੀ
ਬੰਦਾ ਲੋਭ ਦੇ ਵੱਸ ਹੋ ਕੇ, ਜਿਹੜਾ ਵੀ ਜੋ ਕੰਮ
ਜੀਵ ਕਰਦਾ ਹੈ, ਉਹ ਸਾਰੇ ਮੁੜ
ਮੋਹ ਦੀ ਜ਼ੰਜੀਰ ਬਣ ਕੇ, ਗਲ ਵਿਚ ਪੈਂਦੇ ਹਨ। ਰੱਬ ਦੀ ਭਗਤੀ ਤੋਂ ਬਿਨਾ ਮਨੁੱਖਾ ਜਨਮ ਬੇਅਰਥ ਹੀ
ਜਾਂਦਾ ਹੈ। ਰੱਬ ਦੇ ਭਗਤਾਂ ਦੀ ਸੰਗਤ ਰੱਬ ਦਾ ਸਿਮਰਨ ਕਰਨ ਤੋਂ ਬਿਨਾ ਪ੍ਰਭੂ ਕਿਸੇ ਹਿਰਦੇ ਵਿਚ
ਹਾਜ਼ਰ ਨਹੀਂ ਦਿਸਦਾ। ਜਿਵੇਂ ਜੰਗਲ ਵਿਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਨਹੀਂ ਲੈ ਸਕਦਾ।
ਫੁੱਲ ਉਜਾੜ ਵਿਚ ਕਿਸੇ ਪ੍ਰਾਣੀ ਨੂੰ ਸੁਗੰਧੀ ਨਾਂ ਦੇਣ ਦੇ ਕਾਰਨ ਵਿਅਰਥ ਹੋ ਜਾਂਦੇ ਹਨ। ਉਵੇਂ, ਪ੍ਰਭੂ ਦੀ ਭਗਤੀ ਤੋਂ ਬਿਨਾ ਜੀਵ
ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ, ਤੇ ਮੁੜ ਮੁੜ ਮੌਤ ਵੱਸ ਪੈ ਕੇ ਮਰਦੇ ਹਨ। ਧਨ, ਜੁਆਨੀ, ਪੁੱਤਰ ਤੇ ਇਸਤ੍ਰੀ, ਇਹ ਸਾਰੇ ਉਸ ਪ੍ਰਭੂ ਨੇ ਬੰਦੇ
ਨੂੰ ਵੇਖਣ ਪ੍ਰਚਾਵੇ ਲਈ ਦਿੱਤੇ ਹਨ। ਬੰਦੇ ਇੰਨਾਂ ਵਿਚ ਹੀ ਰੁਲ ਕੇ ਫਸ ਜਾਂਦੇ ਹਨ; ਇੰਦਰੇ ਅੱਖਾਂ, ਕੰਨ, ਨੱਕ, ਜੀਭ, ਚਮੜੀ ਬੰਦੇ ਨੂੰ ਖਿੱਚ ਲੈਂਦੇ ਹਨ। ਇਹ ਸਰੀਰ ਕੱਖਾਂ ਦਾ ਕੋਠਾ ਹੈ, ਉਮਰ ਦੇ ਦਿਨ ਮੁੱਕਦੇ ਜਾਂਦੇ
ਹਨ। ਇਸ ਕੋਠੇ ਨੂੰ ਅੱਗ ਲੱਗੀ ਹੋਈ ਹੈ, ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ। ਭਗਤ ਕਬੀਰ ਆਖ
ਰਹੇ ਹਨ, ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ
ਮੈਂ ਤਾਂ ਸਤਿਗੁਰੂ ਦਾ ਆਸਰਾ ਲਿਆ ਹੈ। ਮੈਲਾ ਪਾਣੀ ਤੇ ਧਰਤੀ ਧਰਤੀ ਪੈਦਾਵਾਰ ਕਰਦੇ ਹਨ। ਪਿਉ ਦੀ
ਗੰਦੇ ਪਾਣੀ ਵੀਰਜ ਦੀ ਬੂੰਦ, ਮਾਂ ਦੀ ਗੇਰੀਆਂ ਲਾਲ ਮਿੱਟੀ ਨਾਲ ਗਰਭ ਵਿੱਚ ਖ਼ੂਨ ਨਾਲ ਇੰਨਾ ਦੋਹਾਂ
ਤੋਂ ਰੱਬ ਨੇ ਬਣਾਇਆ ਹੈ। ਜੀਵ, ਬੰਦੇ ਇਹ ਮਿੱਟੀ ਦਾ ਬੁੱਤ ਬਣਾਇਆ ਹੈ। ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਮੇਰੇ ਨਹੀਂ ਹਨ, ਤੇਰੇ ਪ੍ਰਭੂ ਦਿੱਤੇ ਹੋਏ ਹਨ। ਮੇਰਾ
ਕੁੱਝ ਨਹੀਂ ਹੈ, ਸਰੀਰ ਤੇ
ਮਨ ਸਬ ਰੱਬ ਜੀ ਤੇਰੇ ਹਨ। ਮੇਰੇ ਗੋਬਿੰਦ ਪ੍ਰਭੂ ਤੋ ਵੱਖਰੀ ਮੇਰੀ ਕੋਈ ਹਸਤੀ ਨਹੀਂ ਹੈ।
Comments
Post a Comment