ਹਾਏ ਮਰਦ ਵੀ ਵਿਚਾਰੇ ਹੁੰਦੇ ਨੇ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕnyzf
satwinder_7@hotmail.com
ਹਾਏ ਮਰਦ ਵੀ ਵਿਚਾਰੇ ਹੁੰਦੇ ਨੇ, ਉਦਾ ਵੀ ਹਰ ਮਰਦ ਸਾਊ ਜਿਹਾ ਭੋਲਾਂ-ਭਾਲਾਂ ਸਾਧ ਹੀ ਲਗਦਾ ਹੈ। ਪਰ ਅਸਲੀਅਤ ਤਾਂ ਹੋਰ ਹੀ ਹੁੰਦੀ ਹੈ। ਜਿਹੜੇ ਹੰਢੇ ਹੋਏ ਠੱਗ ਹੁੰਦੇ ਹਨ। ਇਸੇ ਤਰ੍ਹਾਂ ਹੀ ਲੁੱਟਦੇ ਹਨ। ਵਿਚਾਰਾ ਜਿਹਾ ਮਰਦ ਤਾਂ ਕਿਸੇ ਦੇ ਹੀ ਕਰਮਾਂ ਵਿਚ ਹੁੰਦਾ ਹੈ। ਉਨ੍ਹਾਂ ਔਰਤਾਂ ਨੇ ਬੜਾਂ ਪੁੰਨ ਦਾਨ ਕੀਤਾ ਹੋਣਾ। ਜੋ ਠਾਕੇ ਵਾਲੇ ਪਿੰਡਾਂ ਵਿਚ ਮਰਦਾ ਨਾਲ ਵਿਆਹੀਆਂ ਗਈਆਂ। ਠਾਕੇ ਵਾਲੇ ਪਿੰਡਾਂ ਵਿੱਚ ਔਰਤਾਂ ਘਰਾਂ ਤੋਂ ਬਾਹਰ ਘੱਟ ਹੀ ਨਿਲਕਲਦੀਆਂ। ਸਮਝੋਂ ਅੱਧੇ ਕੁ ਕੰਮਾਂ ਤੋਂ ਔਰਤ ਦੀ ਜਾਨ ਬਚ ਗਈ। ਬਾਹਰ ਆਉਣ ਵੇਲੇ ਮੂੰਹ ਤੇ ਪੱਲਾਂ ਕਰਦੀਆਂ। ਬੜੀ ਮੌਜ਼ ਹੈ। ਅੱਜ ਕੱਲ ਤਾਂ ਖ਼ਾਸ ਕਰ ਮਰਦ ਅੱਖਾਂ ਤੇ ਕਾਲੀਆਂ ਐਨਕਾਂ ਲਾ ਕੇ ਰੱਖਦੇ ਹਨ। ਜਦੋਂ ਆਸੇ-ਪਾਸੇ ਕਿਸੇ ਦੀ ਧੀ-ਭੈਣ ਨੂੰ ਦੇਖਦੇ ਨੇ। ਕਿਸੇ ਨਾਲ ਵਾਲੇ ਨੂੰ ਖ਼ਬਰ ਵੀ ਨਹੀਂ ਹੁੰਦੀ। ਅਸੀਂ ਇਕ ਕੁੜੀ ਲਈ ਮੁੰਡਾ ਦੇਖਣ ਗਏ ਤਾਂ ਉਸ ਮੁੰਡੇ ਦੇ ਘਰ ਦੇ ਅੰਦਰ ਵੀ ਕਾਲੀ ਐਨਕ ਲਾਈ ਹੋਈ ਸੀ। ਮੈਂ ਉਸ ਨੂੰ ਦੋਂ ਵਾਰ ਕਿਹਾ, " ਅਸੀਂ ਤਾਂ ਜਿਸ ਨਾਲ ਕੁੜੀ ਵਿਅਹੁਣੀ ਹੈ। ਉਸ ਦੀਆਂ ਅੱਖਾਂ ਵੀ ਦੇਖਣੀਆਂ ਨੇ। ਹੋਰ ਨਾਂ ਭੈਗੀਆਂ ਹੀ ਹੋਣ। " ਪਰ ਉਸ ਨੇ ਐਨਕ ਨਹੀਂ ਉਤਾਰੀ। ਮੈਨੂੰ ਦਿਸੀ ਜਾ ਰਿਹਾ ਸੀ। ਸਾਨੂੰ ਸਭ ਨੂੰ ਘੂਰ-ਘੂਰ ਕੇ ਦੇਖ ਰਿਹਾ ਸੀ। ਇਸੇ ਤਰ੍ਹਾਂ ਮੂੰਹ ਤੇ ਪੱਲਾ, ਘੂੰਡ ਕਰਨ ਵਾਲੀ ਔਰਤ ਨੂੰ ਵੀ ਬਾਹਰਲਾਂ ਤਾਂ ਸਾਰਾ ਕੁੱਝ ਸਾਫ਼ ਦਿਸਦਾ ਹੈ। ਪਰ ਦੂਰ ਵਾਲੇ ਨੂੰ ਮੂੰਹ ਸਮਾਰ ਕੇ ਨਹੀਂ ਦਿੱਸਦਾ। ਚੰਗ੍ਹਾਂ ਹੀ ਹੈ। ਉਪਰੇ ਮਰਦ ਦੀ ਮਾੜੀ ਦੇਖਣੀ ਨਜ਼ਰ ਤੋਂ ਬਚਾ ਹੋ ਜਾਂਦਾ ਹੈ। ਇਸ ਡਰੋਂ ਇਹ ਠਾਕੇ ਦੇ ਪਿੰਡਾਂ ਦੇ ਮਰਦ ਵਿਚਾਰੇ ਆਪਣੀਆਂ ਔਰਤਾਂ ਨੂੰ ਘਰੋਂ ਬਾਹਰ ਨਹੀਂ ਕੱਢਦੇ। ਆਪ ਭਾਵੇਂ ਔਖੇ ਹੀ ਹੋਣ। ਘਰ ਤੋਂ ਬਾਹਰ ਦੇ ਕੰਮ ਆਪ ਕਰਦੇ ਹਨ। ਔਰਤਾਂ ਖੇਤਾਂ ਵਿਚ ਵੀ ਨਹੀਂ ਜਾਂਦੀਆਂ। ਮਰਦ ਆਪ ਹੀ ਘਰ ਆ ਕੇ ਰੋਟੀ ਖਾਂਦੇ ਹਨ। ਮੈਂ ਇਕ ਮਰਦ ਨੂੰ ਗੋਹੇ ਵਾਲਾਂ ਟੋਕਰਾ ਸਿਰ ਤੇ ਧਰੀ ਜਾਂਦੇ ਦੇਖਿਆ। ਵਿਚੋਂ ਦੀ ਸਮਾਨ ਚੋਂ ਕੇ ਵਿਚਾਰੇ ਦੇ ਮੈਲੇ ਕੱਪੜਿਆਂ ਤੇ ਪੈ ਰਿਹਾ ਸੀ। ਬੁੜੀਆਂ ਨੇ ਟੋਕਰਾਂ ਵੀ ਚੰਗ੍ਹਾਂ ਭਰਿਆ ਹੋਇਆ ਸੀ। ਭਰਨਾ ਹੀ ਸੀ, ਚੱਕਣਾ ਵੀ ਮਰਦ ਨੇ ਸੀ। ਮਰਦ ਖੇਡਾ ਥੋੜੀ ਖੇਡਦੇ ਨੇ। ਇਕ ਹੋਰ ਸਾਨੂੰ ਉਸੇ ਪਿੰਡ ਦੀ ਬਾਹਰਲੀ ਫਿਰਨੀ ਤੇ ਟੱਕਰ ਗਿਆ। ਇਕ ਜੁਆਕ ਢਾਕ ਤੇ ਚੱਕਿਆ ਹੋਇਆ ਸੀ। ਦੂਜਾਂ ਉਂਗਲ਼ ਲਾਇਆ ਸੀ। ਦੋਂ ਹੋਰ ਉਸ ਦੇ ਪਿਛੇ ਭੱਜੇ ਜਾਂਦੇ ਸੀ। ਸਿਰ ਤੇ ਵੀ ਕੁੱਛ ਰੱਖਿਆ ਸੀ। ਪਤਨੀ ਸਭ ਤੋਂ ਪਿਛੇ, ਦੋਂਨੇ ਹੱਥ ਘੁੰਡ ਨੂੰ ਪਾ ਕੇ ਤੁਰ ਰਹੀ ਸੀ। ਮੈਨੂੰ ਦੇਖ ਕੇ ਬੜਾਂ ਮਜ਼ਾਂ ਆਇਆ। ਸਾਡੇ ਪਿੰਡ ਤਾਂ ਕੋਈ ਵੀ ਆਪ ਗੋਹਾ ਕੂੜਾ ਨਹੀਂ ਸਿੱਟਦਾ। ਸਗੋਂ ਕੰਮ ਵਾਲੀਆਂ ਰੱਖੀਆਂ ਹੋਈਆ ਸਨ। ਮੈਂ ਨਹੀਂ ਕਹਿੰਦੀ ਕੋਈ ਕੰਮ ਮਾੜਾਂ ਹੈ। ਮੇਰੀ ਦਾਦੀ ਦੇ ਜ਼ਮਾਨੇ ਵਿਚ ਤਾਂ ਇਹ ਕੰਮ ਵੀ ਆਪ ਕਰਦੀਆਂ ਸਨ। ਇਹ 30 ਸਾਲ ਪੁਰਾਣੀ ਗੱਲ ਹੈ। ਪਾਪਾ ਨੇ ਮੇਰੀ ਬੀਬੀ ਨੂੰ ਕਿਹਾ," ਦੇਖ ਤੇਰੇ ਵਰਗੀ ਦਾ ਕਿਵੇਂ ਅਗਲੇ ਨੇ ਘੁੰਡ ਕੱਢਾਇਆ ਹੈ। ਪੈਰ ਵੀ ਨਹੀਂ ਦਿੱਸਦੇ। " ਮੇਰੀ ਮਾਂ ਤਾਂ ਬੜੀ ਖੁੱਸ਼ ਹੋਈ। ਉਸ ਨੇ ਹਾਜ਼ਰ ਜੁਆਬ ਸੁਣਾ ਦਿੱਤਾ," ਆਪਣੇ ਵਰਗੇ ਦੀ ਵੀ ਹਾਲਤ ਦੇਖਲਾ। ਵਿਚਾਰੇ ਦੀ ਕੀ ਹਾਲਤ ਹੋਈ ਹੈ। " ਪਾਪਾ ਦੇ ਹੱਥਾਂ ਵਿਚੋਂ ਕੇਰਾਂ ਤਾਂ ਟਰੱਕ ਦਾ ਸਟੇਰਿੰਗ ਛੁੱਟ ਗਿਆ। ਉਨ੍ਹਾਂ ਨੇ ਆਪਣੇ ਪਾਏ ਚਿੱਟੇ ਕੁੱੜਤੇ ਚਾਦਰੇ ਵੱਲ ਦੇਖਿਆ। ਹੱਸ ਕੇ ਗਲ਼ੇ ਨੂੰ ਸਾਫ਼ ਕੀਤਾ। ਮੈਂ ਤਾਂ ਉਦੋਂ ਕਨੇਡਾ ਵਾਲੇ ਨਾਲ ਮੰਗੀ ਹੋਈ ਸੀ। ਪਰ ਮੇਰਾ ਬੜਾਂ ਜੀਅ ਕਰਦਾ ਸੀ, ਇਹੋਂ ਜਿਹਾ ਬੂਜਲ ਮੇਰੇ ਵੀ ਧੱਕੇ ਚੜ੍ਹ ਜਾਂਦਾ। ਸਾਰੀ ਉਮਰ ਗੋਹਾ ਕੂੜਾ ਤਾਂ ਕਰਦਾ। ਮੈਂ ਤਾਂ ਡੇਅਰੀ ਫਾਰਮ ਹੀ ਖੋਲ ਲੈਣਾ ਸੀ। ਨਾਲੇ ਜੁਆਕਾ ਨੂੰ ਖੇਡਾਈ ਜਾਂਦਾ। ਸਾਰੇ ਪਿੰਡ ਹੀ ਇਸੇ ਤਰ੍ਹਾਂ ਦੇ ਠਾਕ ਵਾਲੇ ਬਣ ਜਾਣ ਤਾਂ ਔਰਤ ਦੀ ਤਾਂ ਜੂਨ ਸੁਧਰ ਜਾਵੇਗੀ। ਪਰ ਵਿਚਾਰੇ ਮਰਦ ਦੀ ਚੰਗ੍ਹੀ ਤਸੱਲੀ ਹੋਂ ਜਾਵੇਗੀ। ਮੇਰਾ ਸੁਪਨਾ ਟੁੱਟ ਗਿਆ। ਜਦੋਂ ਪਾਪਾ ਜੀ ਨੇ ਟਰੱਕ ਦੀਆਂ ਬਰੇਕਾਂ ਲਾ ਕੇ ਗੱਡੀ ਰੋਕ ਲਈ। ਬੰਦਾ ਪਾਪ ਜੀ ਵੱਲ ਦੀ ਹੋ ਗਿਆ," ਸਰਦਾਰ ਜੀ ਬਹੁਤ ਮੇਹਰਬਾਨੀ ਹੋਵੇਗੀ ਜੇ ਮੈਨੂੰ ਸ਼ਹਿਰ ਤੱਕ ਲੈਂ ਚੱਲੋਂ। " ਉਹ ਬੰਦਾ ਹੌਕ ਰਿਹਾ ਸੀ। ਪਾਪਾ ਜੀ ਨੇ ਆਪਣੇ ਨਾਲ ਹੀ ਉਸ ਨੂੰ ਸੱਜੇ ਪਾਸੇ ਬੈਠਾ ਲਿਆ। ਜੇ ਘਰ ਦੀਆਂ ਬੁੜੀਆਂ ਨਾਲ ਬੈਠੀਆਂ ਹੋਣ, ਵੈਸੇ ਪਾਪਾ ਜੀ ਹਰ ਬੰਦੇ ਨੂੰ ਪਿਛੇ ਡਾਲੇ ਵੱਲ ਦੀ ਟਰੱਕ ਤੇ ਚੜਾਉਂਦੇ ਸਨ। ਆਪੇ ਟਰੱਕ ਰੋਕ ਵੀ ਨਾਲ ਬੈਠਾ ਲੈਂਦੇ ਸਨ। ਪਾਪਾ ਜੀ ਨੂੰ ਇਹ ਬੰਦਾ ਵਿਚਾਰਾ ਹੀ ਲੱਗਾ। ਪੈਰਾਂ ਵਿਚ ਜੁੱਤੀ ਵੀ ਨਹੀਂ ਸੀ। ਸਿਰ ਤੇ ਸਾਫ਼ਾ ਵੀ ਨਹੀਂ ਸੀ। ਵੈਸੇ ਵੀ ਕੇਸ ਹੋਣ ਤਾਂ ਬੰਦਾ ਸਿਰੋਂ ਨੰਗਾ ਹੋਵੇ। ਅਸੀਂ ਸਾਰੇ ਹੀ ਇਤਰਾਜ਼ ਮੰਨਦੇ ਹਾਂ। ਪਾਪਾ ਜੀ ਨੇ ਪੁੱਛ ਹੀ ਲਿਆ," ਭਾਈ ਸਾਹਿਬ ਘਰੇ ਸੁੱਖ ਤਾਂ ਹੈ। ਤੁਸੀਂ ਬਹੁਤ ਉਖੜੇ ਜਿਹੇ ਲੱਗਦੇ ਹੋ। " " ਹਾਂ ਜੀ, ਮੈਂ ਹਾਂ ਗਰੀਬ ਬੰਦਾ, ਦਾਜ ਦੇ ਲਾਲਾਚ ਵਿੱਚ ਹੀ, ਦੂਹਾਜੂ ਪਤਨੀ ਨਾਲ ਵਿਆਹ ਕਰਾ ਲਿਆ। ਤੱਕੜੇ ਘਰ ਦੀ ਹੈ। ਰਾਤ ਕਿਤੇ ਮੇਰੇ ਕੋਲੋ ਉਸ ਦੇ ਵੱਜ ਗਈ। ਅੱਜ ਆਪਣੇ ਭਰਾਵਾਂ ਨੂੰ ਸੱਦੀ ਬੈਠੀ ਹੈ। ਉਹ ਮੇਰੇ ਮਗਰ ਡਾਂਗਾਂ ਕੱਢ ਕੇ ਪੈ ਗਏ। ਮੈਂ ਤਾਂ ਜੀ ਮਸਾ ਜਾਨ ਬਚਾ ਕੇ ਭੱਜਿਆਂ ਹਾਂ। ਜੇ ਤੁਸੀਂ ਨਾਂ ਮਿਲਦੇ। ਸ਼ਇਦ ਅੱਜ ਤਾਂ ਮੇਰਾ ਕਾਰ ਥੱਲੇ ਦੇ ਕੇ ਫਟਾਕਾ ਪਾ ਦੇਣਾ ਸੀ। " ਪਾਪਾ ਜੀ ਕਹਿੰਦੇ," ਹੱਦ ਹੋ ਗਈ ਤੇਰੇ ਘਰ ਵਿਚ ਆ ਕੇ ਬੰਦੇ ਤੇਰੀ ਇਹ ਹਾਲਤ ਕਰ ਗਏ। ਚੱਲ ਦੇਖੀਏ। ਤੇਰੇ ਘਰ ਨੂੰ ਗੱਡੀ ਮੋੜੀਏ । " " ਨਾਂ ਜੀ ਮੇਰਾ ਤਾਂ ਤਰਾਅ ਨਿਕਲਿਆ ਪਿਆ ਹੈ। ਮੇਰੀ ਜ਼ਨਾਨੀ ਬੰਦਿਆ ਵਰਗੀ ਹੈ। ਰਾਤ ਤਾਂ ਹਿੱਕ ਤੇ ਬੈਠ ਗਈ। ਬਸ ਆਪਣੇ ਬਚਾ ਵਿਚ ਹੀ ਉਸ ਦੇ ਸੱਟ ਵੱਜ ਗਈ। ਹੁਣ ਮੈਂ ਬਹੁਤ ਪਛਤਾ ਰਿਹਾ ਹਾਂ। " ਮੇਰੀ ਮਾਂ ਵੀ ਬੋਲ ਪਈ," ਵੀਰ ਘਰ ਦੀ ਗੱਲ ਘਰ ਨਿਪਟਾਈਦੀ ਹੈ। ਕਿੰਨੇ ਕੁ ਦਿਨ ਘਰੋਂ ਭੱਜਿਆ ਫਿਰੇਗਾ। ਘਰ ਨੂੰ ਮੁੜਜਾ। ਬਾਲ ਬੱਚੇ ਵਾਲੇ ਘਰੋਂ ਭਗੋੜਾ ਨਹੀਂ ਹੁੰਦੇ। " ਉਸ ਦੇ ਮੂੰਹ ਤੇ ਰੌਣਕ ਆ ਗਈ। ਜਦੋਂ ਉਸ ਨੇ ਚਿੱਟੀ ਫੀਅਟ ਕੋਲੋਂ ਦੀ ਨੰਘਦੀ ਦੇਖੀ। ਉਹ ਟਰੱਕ ਦੀ ਬਾਰੀ ਖੋਲ ਕੇ, ਆਪਣੇ ਘਰ ਨੂੰ ਤੁਰ ਗਿਆ।
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕnyzf
satwinder_7@hotmail.com

Comments

Popular Posts