ਸੋਹਣਿਆਂ ਨੂੰ ਸਭ ਕੁੱਝ ਸੋਹਣਾਂ ਲੱਗਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਰੱਬ ਨੇ ਸਾਰੀ ਦੁਨੀਆਂ ਸੋਹਣੀ ਬਣਾਈ ਹੈ। ਹਰ ਬੰਦਾ ਆਪਣੀ ਜਗਾ ਖੂਬਸੂਰਤ ਹੈ। ਹਰ ਬੰਦੇ ਦੀ ਸ਼ਕਲ ਆਪਣੀ ਜਗਾ ਸੁੰਦਰ ਹੈ। ਹਰ ਇਕ ਨੂੰ ਉਸ ਦਾ ਮਹਿਬੂਬ ਮਿਲ ਜਾਂਦਾ ਹੈ। ਪਿਆਰ ਹੀ ਇਸ ਗੱਲ ਉਤੇ ਮੋਹਰ ਲਗਾਉਂਦਾ ਹੈ। ਜਦੋ ਤੱਕ ਜਿਸ ਨਾਲ ਕੰਮ ਪੈਦਾਂ ਰਹੇ। ਮਤਲੱਬ ਪੂਰਾ ਹੁੰਦਾ ਰਹੇ। ਉਹ ਬਹੁਤ ਪਿਆਰਾ ਲੱਗਦਾ ਹੈ। ਦੁਨੀਆਂ ਵਾਲੇ ਆਪ ਸੋਹਣੇ ਹਨ। ਹੋਰਾਂ ਦੀ ਪ੍ਰਸੰਸਾ ਕਰਦੇ ਹਨ। ਉਹ ਰੱਬ ਦਾ ਰੂਪ ਹਨ। ਦੁਨੀਆਂ ਵਿੱਚ ਰੱਬ ਨੇ ਸੁੰਦਰ ਰੰਗ ਭਰੇ ਹਨ। ਫੁੱਲ ਬਹੁਤ ਸੁੰਦਰ ਹਨ। ਬ੍ਰਹਿਮੰਡ ਵਿੱਚ ਬਹੁਤ ਕੁੱਝ ਅਦਭੁਤ ਪ੍ਰਸੰਸਾ ਕਰਨ ਦੇ ਜੋਗ ਹੈ। ਉਸ ਨੂੰ ਸੁੰਦਰ ਕਹਿੱਣਾਂ ਚਾਹੀਦਾ, ਜੋ ਖੂਬਸੂਰਤ ਦਿਸਦਾ ਹੈ। ਬੰਦਾ ਤਾਂ ਹੈ ਹੀ ਸੋਹਣਾ। ਕੀੜੀ ਨੂੰ ਹੀ ਦੇਖ ਲਈਏ। ਮਾਮੂਲੀ ਪੈਰਾਂ ਉਤੇ ਚੱਲ ਕੇ, ਖੰਡ, ਗੁੜ ਦੀਆਂ ਬੋਰੀਆਂ ਇੱਕ ਥਾਂ ਤੋਂ ਦੂਜੀ ਥਾਂ ਢੋਹ ਦਿੰਦੀ ਹੈ। ਮਿੱਟੀ ਵਿੱਚ ਰਲੀ ਮਿੱਠੀ ਖੰਡ ਅੱਲਗ ਕਰ ਕੇ ਖਾਂਦੀ ਹੈ। ਮੋਰ ਵਿੱਚ ਕਿੰਨੀ ਸੋਹਣੀ ਸੁੰਦਰਤਾ ਹੈ। ਹਾਥੀ ਦਾ ਸਰੀਰ ਤੇ ਬਲ ਬਾਰੇ ਦੇਖ ਕੇ ਹੈਰਾਨੀ ਹੁੰਦੀ ਹੈ। ਸ਼ੇਰ ਖੂਨੀ ਹੁੰਦੇ ਹੋਏ ਵੀ ਲੋਕਾਂ ਨੂੰ ਸਰੀਰਕ ਬਲ ਕਰਕੇ ਚੰਗਾ ਵੀ ਲੱਗਦਾ ਹੈ। ਕਈ ਵਾਰ ਤਾਂ ਐਸੀਆਂ ਚਿੜੀਆਂ, ਜਾਨਵਰ, ਤਿੱਤਲੀਆਂ, ਕੀੜੇ ਦਿਸਦੇ ਹਨ। ਰੱਬ ਨੇ ਕੀ-ਕੀ ਰੰਗ ਭਰੇ ਹਨ? ਮਨ ਗਦਗਦ ਕਰਨ ਲੱਗ ਜਾਂਦਾ ਹੈ। ਸ਼ਕਲਾਂ ਹੀ ਕਿਸੇ ਦਾ ਕੁੱਝ ਨਹੀਂ ਸੁਆਰ ਦੀਆਂ। ਅਸੀਂ ਸ਼ਕਲਾਂ ਛੱਡ ਕੇ ਅੱਕਲਾਂ ਦੇ ਕੰਮ ਦੇਖੀਏ। ਛੱਤੇ ਦੀਆ ਮਧੂ ਮੱਖੀਆਂ ਡੰਗ ਮਾਰਦੀਆਂ ਹਨ। ਪਰ ਫੁੱਲਾਂ ਉਤੇ ਜਾ ਕੇ ਜਰਾ-ਜਰਾ ਰਸ ਮੇਹਨਤ ਨਾਲ ਮੂੰਹ ਨਾਲ ਲਿਆ ਕੇ, ਛੱਤੇ ਵਿੱਚ ਭਰਦੀਆਂ ਹਨ। ਅਸੀ ਰਸ-ਮਿੱਠਾ ਸ਼ਹਿਦ ਲੈਣ ਬਾਰੇ ਸੋਚਦੇ ਹਾਂ। ਕਦੇ ਉਸ ਦੇ ਜ਼ਹਿਰ ਬਾਰੇ ਨਹੀਂ ਸੋਚਦੇ। ਸੱਪ ਦੀ ਜਹਿਰ ਦੀ ਪ੍ਰਵਾਹ ਕੀਤੇ ਬਗੈਰ ਲੋਕ ਮਣੀ, ਹਾਂਸਲ ਕਰਨ ਬਾਰੇ ਵਿਉਤਾਂ ਬਣਾਉਂਦੇ ਹਨ।
ਖਾਂਣਾਂ ਖਾਣਾਂ, ਬੱਚੇ ਪੈਦਾ ਕਰਨਾ, ਇਹ ਜਾਨਵਰ ਵੀ ਕਰਦੇ ਹਨ। ਜਿੰਨਾਂ ਨੂੰ ਅਸੀਂ ਬੇਜੁਵਾਨ, ਬੇਦਿਮਗ ਸਮਝਦੇ ਹਾਂ। ਖਾਂਣਾਂ ਖਾਣ, ਬੱਚੇ ਪੈਦਾ ਕਰਨ ਤੋਂ ਬਗੈਰ ਦੁਨੀਆਂ ਨੂੰ ਅੱਲਗ ਹੱਟ ਕੇ ਕੀ ਦੇਣ ਦਿੱਤੀ ਹੈ? ਜ਼ਿਆਦਾ ਤਰ ਲੋਕ ਜਿੰਨਾਂ ਨੇ ਦੁਨੀਆਂ ਲਈ ਕੁੱਝ ਖ਼ਾਸ ਕੀਤਾ ਹੈ। ਅਸੀਂ ਉਨਾਂ ਦੀ ਪ੍ਰਸੰਸਾ ਕਰਦੇ ਹਾਂ। ਜਿੰਨਾਂ ਨੇ ਦੁਨੀਆਂ ਉਤੇ ਚੰਗੇ ਕੰਮ ਕੀਤੇ ਹਨ। ਜਿਸ ਨੇ ਮੋਟਰ-ਗੱਡੀਆਂ-ਕਾਰਾਂ, ਜਹਾਜ਼ਾ ਦੀ ਮੇਹਨਤ ਕਰਕੇ, ਕਾਡ ਕੱਢੀ ਹੈ। ਉਨਾਂ ਨੂੰ ਲੋਕ ਯਾਦ ਕਰਦੇ ਹਨ। ਕਈ ਐਸੇ ਵੀ ਹਨ। ਸਮੇਂ ਸਿਰ ਨਾਂ ਪਹੁੰਚ ਕੇ ਗੱਡੀ ਖੂੰਜਾ ਦਿੰਦੇ ਹਨ। ਬਿਜਲੀ ਤੇ ਬੱਲਬਾਂ ਤੋਂ ਅਸੀਂ ਲਾਭ ਲੈ ਰਹੇ ਹਾਂ। ਅਗਰ ਇਹ ਖੋਜ ਕਰਨ ਵਾਲੇ ਵੀ ਗੱਪਾਂ ਮਾਰਕੇ ਹੀ ਟਾਇਮ ਪਾਸ ਕਰਦੇ ਰਹਿੰਦੇ। ਉਨਾਂ ਨੂੰ ਅੱਜ ਕੌਣ ਯਾਦ ਕਰਦਾ? ਉਨਾਂ ਲੋਕਾਂ ਨੂੰ ਕੰਮਾਂ ਕਰਕੇ ਯਾਦ ਕੀਤਾ ਜਾਂਦਾ ਹੈ। ਤਾਜਮਹਿਲ ਬਣਾਉਣ ਵਾਲੇ ਦੀ ਖੂਭ ਪ੍ਰਸੰਸਾ ਕੀਤੀ ਜਾਦੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ, ਵੇਦ, ਕੁਰਾਨ, ਗੀਤਾ, ਬਾਇਬਲ ਲਿਖਣ ਉਚਾਰਨ ਵਾਲਿਆਂ ਦੀ ਸਿਫ਼ਤ ਕਰਦੇ ਹਾਂ। ਸ਼ਕਲਾਂ ਨੂੰ ਕੋਈ ਨਹੀਂ ਦੇਖਦਾ। ਸਾਡੀ ਨਜ਼ਰ ਸ਼ਕਲਾਂ ਹੀ ਦੇਖਦੀ ਹੈ। ਰੱਬ ਨੇ ਸ਼ਕਲ ਜੈਸੀ ਵੀ ਬਣਾਈ ਹੈ। ਬਹੁਤ ਸੁੰਦਰ ਬਣਾਈ ਹੈ। ਅਗਰ ਰੱਬ ਕਿਸੇ ਦਾ ਨੱਕ ਅੱਖ ਏਧਰ-ਉਧਰ ਲਗਾ ਦਿੰਦਾ। ਬਹੁਤ ਅਜੀਬ ਲੱਗਣਾਂ ਸੀ। ਸਰੀਰ ਦਾ ਹਰ ਅੰਗ ਆਪਣੀ ਜਗਾਂ ਹੀ ਸੱਜਦਾ ਹੈ। ਅੱਖਾਂ ਸਾਨੂੰ ਦੇਖਣ ਲਈ ਦਿੱਤੀਆ ਹਨ। ਇੱਕ ਅੱਖ ਨਾਲ ਦੇਖਣਾਂ ਵੀ ਮੁਸ਼ਕਲ ਹੋ ਜਾਂਦਾ ਹੈ। ਇੱਕ ਅੱਖ ਬੰਦ ਕਰਕੇ ਦੇਖੀਏ, ਬਹੁਤਾ ਚਿਰ ਨਹੀਂ ਦੇਖ ਸਕਦੇ। ਅੱਖਾਂ ਨੂੰ ਕਿਸੇ ਵਸਤੂ ਦਾ ਪਤਾ ਲੱਗਦੇ ਹੀ, ਹੱਥ ਹਰਕਤ ਵਿੱਚ ਆ ਜਾਂਦੇ ਹਨ। ਹੱਥ ਦੋਂਨੇ ਹੀ ਰਲ ਕੇ ਕੰਮ ਕਰਦੇ ਹਨ। ਇੱਕ ਹੱਥ ਨਾਲ ਕੁੜਤੇ ਦਾ ਬਟਨ ਨਹੀਂ ਲੱਗਦਾ। ਹਰ ਇੱਕ ਦੀ ਸਰੀਰਕ ਬਣਤਰ ਵਿੱਚ ਅੱਲਗ ਕਿਸਮ ਦੀ ਖਿੱਚ ਹੁੰਦੀ ਹੈ। ਉਹ ਰੱਬ ਆਪਣੇ ਰੂਪ ਸੋਹਣੇ ਵੀ ਘੜਦਾ ਹੈ। ਮਾਂ-ਬਾਪ ਨੂੰ ਆਪਣਾਂ ਬੱਚਾ ਪਿਆਰਾ ਲੱਗਦਾ ਹੈ। ਉਨਾਂ ਸਹਮਣੇ ਜੇ ਕੋਈ ਉਨਾਂ ਦੇ ਬੱਚੇ ਨੂੰ ਝਿੜਕ ਦੇਵੇ। ਆਪੇ ਸੋਚ ਲਵੋ। ਕੀ ਹੋਵੇਗਾ? ਸਾਨੂੰ ਬਾਹਰ ਦੀ ਸੁੰਦਰਤਾ ਦਿਸਦੀ ਹੈ। ਬੰਦੇ ਵਿੱਚ ਬਹੁਤ ਗੁਣ ਹੁੰਦੇ ਹਨ। ਕਿਸੇ ਦਾ ਬੋਲਣ ਦਾ ਢੰਗ ਚੰਗਾ ਲੱਗਦਾ। ਕਿਸੇ ਦਾ ਹੱਸਣਾਂ ਚੰਗਾ ਲੱਗਦਾ ਹੈ। ਕੰਮਾਂ ਦੀ ਪ੍ਰਸੰਸਾ ਕਰਦੇ ਹਾਂ। ਜਿਹੜਾ ਆਪ ਚੰਗਾ ਹੈ। ਆਪ ਚੰਗੇ ਕੰਮ ਕਰਦਾ ਹੈ। ਉਸ ਨੂੰ ਦੂਜੇ ਹੋਰ ਸਾਰੇ ਵੀ ਚੰਗੇ ਲੱਗਦੇ ਹਨ। ਚੋਰ ਲਈ ਸਾਰੇ ਚੋਰ ਹਨ। ਸਰੀਫ਼ ਲਈ ਸਾਰੇ ਭਲੇਮਾਣਸ ਹਨ। ਆਪਣੇ ਦੇਖਣ ਦੇ ਨਜ਼ਰੀਏ ਨੂੰ ਠੀਕ ਕਰੀਏ। ਰੱਬ ਦੀ ਸੋਹਣੀ ਦੁਨੀਆਂ ਨੂੰ ਧਿਆਨ ਨਾਲ ਦੇਖੀਏ। ਰੱਬ ਮਨਾਉਣਾਂ ਹੈ। ਤਾਂ ਉਸ ਦੇ ਬਣਾਏ ਜੀਵਾਂ ਨੂੰ ਪਿਆਰ ਕਰੀਏ। ਕਿਸੇ ਨੂੰ ਪਿਆਰ ਦੇ ਮਿੱਠੇ ਬੋਲ-ਬੋਲ ਕੇ ਦੇਖੀਏ। ਆਪ ਨੂੰ ਖੁਸ਼ੀ ਮਿਲਦੀ ਹੈ। ਸੁਣਨ ਵਾਲਾ ਵੀ ਖੁਸ਼ ਹੋ ਜਾਂਦਾ ਹੈ। ਮਨ ਨੂੰ ਸ਼ਾਂਤੀ ਟਿਕਾ ਮਿਲੇਗਾ। ਆਪ ਰੱਬ ਨੂੰ ਪਿਆਰ ਕਰਦੇ ਹਨ। ਉਸ ਨੂੰ ਸਾਰੀ ਸ੍ਰਿਸਟੀ ਪਿਆਰੀ ਲੱਗਦੀ ਹੈ।

Comments

Popular Posts